Distance - Sach Kahoon Punjabi
ਦੂਰੀਆਂ ਦਾ ਮਤਲਬ ਫਾਸਲੇ ਨਹੀਂ
ਦੂਰੀਆਂ ਦਾ ਮਤਲਬ ਫਾਸਲੇ ਨਹੀਂ
5 ਅਗਸਤ 2019 ਨੂੰ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਨਾਲ ਕੇਂਦਰ ਸਰਕਾਰ ਦੀ ਬੀਤੀ 24 ਜੂਨ ਇੱਕ ਬੈਠਕ ਹੋਈ ਜੋ ਹਰ ਲਿਹਾਜ਼ ਨਾਲ ਸਰਵ ਪਾਰਟੀ ਬੈਠਕ ਸੀ ਇਸ ਦੀ ਖਾਸ ਗੱਲ ਇਹ ਰਹੀ ਕਿ ਇਸ ’ਚ ਜੰਮੂ-ਕਸ਼ਮੀਰ ਦੀਆਂ ਕਈ ਛੋਟੀਆਂ-ਵੱਡੀਆਂ ਅਗਵਾਈਆਂ ਨੇ ਆਪਣੀ ਰਾਇ ਸਾਂਝੀ ਕੀਤੀ ਅਤੇ ਰਾਜ ਨੂੰ ਲੈ ਕੇ ਕੁਝ ਚਿੰਤਾਵਾਂ ਨਾਲ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਜ਼ਿਕਰਯੋਗ ਹੈ ਕਿ ਨੈਸ਼ਨਲ ਕਾਨਫਰੰਸ ਨੇ ਪੂਰਨ ਰਾਜ ਦੀ ਜਿੱਥੇ ਜ਼ਰੂਰਤ ਦੱਸੀ ਉੱਥੇ ਧਾਰਾ 370 ਵਾਪਸ ਲਾਉਣ ਲਈ ਅਦਾਲਤੀ ਰਸਤਿਆਂ ’ਤੇ ਜਾਣ ਦੀ ਗੱਲ ਵੀ ਕਹੀ ਪੀਡੀਪੀ ਦੀ ਮਹਿਬੂਬਾ ਮੁਫ਼ਤੀ ਨੇ ਤਾਂ ਧਾਰਾ 370 ਹਟਾਉਣ ਨੂੰ ਹੀ ਨਜਾਇਜ਼ ਕਰਾਰ ਦੇ ਦਿੱਤਾ ਅਤੇ ਇਸ ਦੀ ਵਾਪਸੀ ਦੀ ਗੱਲ ਕਹੀ
ਉਂਜ ਦੇਖਿਆ ਜਾਵੇ ਤਾਂ ਮਹਿਬੂਬਾ ਮੁਫ਼ਤੀ ਨੂੰ ਧਾਰਾ 370 ਹਟਾਏ ਜਾਣਾ ਸਭ ਤੋਂ ਜਿਆਦਾ ਤਕਲੀਫ਼ਦੇਹ ਹੈ ਅਤੇ ਇਨ੍ਹਾਂ ਦਾ ਸਿਆਸੀ ਪੈਂਤੜਾ ਪਾਕਿਸਤਾਨਪ੍ਰਸਤ ਰਿਹਾ ਹੈ ਅਤੇ ਹੁਣ ਵੀ ਇਸ ਰਾਹ ’ਤੇ ਹਨ
ਇਸ ਤੋਂ ਇਲਾਵਾ ਵੀ ਕਈ ਵੱਖ-ਵੱਖ ਗੱਲਾਂ ਸਰਬ ਪਾਰਟੀ ਬੈਠਕ ’ਚ ਹੋਈਆਂ ਹਨ ਜਾਹਿਰ ਹੈ ਕਿ ਇਸ ਬੈਠਕ ਦਾ ਸਕਾਰਾਤਮਕ ਸੰਦਰਭ ਜਿੱਥੇ ਧਾਰਾ 370 ਦੇ ਖ਼ਾਤਮੇ ਨਾਲ ਕਈ ਤਲਖੀਆਂ ਉੱਭਰੀਆਂ ਸਨ ਉਸ ਨੂੰ ਘੱਟ ਕਰਨ ਦਾ ਇੱਥੇ ਕੰਮ ਹੋਇਆ ਅਤੇ ਇਹ ਵੀ ਸਮਝਣ ਦਾ ਯਤਨ ਦੇਖਿਆ ਜਾ ਸਕਦਾ ਹੈ ਕਿ ਹੁਣ ਜੰਮੂ ਕਸ਼ਮੀਰ ਨੂੰ ਵਿਕਾਸ ਦੇ ਰਸਤੇ ’ਤੇ ਕਿਵੇਂ ਅੱਗੇ ਹੋਰ ਵਧਾਇਆ ਜਾਵੇ
ਕਾਂਗਰਸ ਦੀ ਵੀ ਇਹ ਮੰਗ ਰਹੀ ਹੈ ਕਿ ਪੂਰਨ ਰਾਜ ਦਾ ਦਰਜਾ ਜੰਮੂ ਕਸ਼ਮੀਰ ਨੂੰ ਦਿੰਦਿਆਂ ਵਿਧਾਨ ਸਭਾ ਦੀਆਂ ਤੁਰੰਤ ਚੋਣਾਂ ਹੋਣ, ਜ਼ਮੀਨ ਅਤੇ ਨੌਕਰੀ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ ਅਤੇ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਕੀਤੀ ਜਾਵੇ ਹਾਲਾਂਕਿ ਕੇਂਦਰ ਸਰਕਾਰ ਨੇ ਆਪਣੀ ਇੱਕ ਮਿਲੀਜੁਲੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਤੋਂ ਸਾਫ਼ ਹੈ ਕਿ ਮੋਦੀ ਸਰਕਾਰ ਵੀ ਅਜਿਹੇ ਮੁੱਦਿਆਂ ਸਬੰਧੀ ਇੱਕਤਰਫ਼ਾ ਸੋਚ ਨਹੀਂ ਰੱਖ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਜੰਮੂ-ਕਸ਼ਮੀਰ ਦੇ ਆਗੂਆਂ ਨਾਲ ਹੋਈ ਬੈਠਕ ਰਾਜ ਦੇ ਸਮੁੱਚੇ ਵਿਕਾਸ ਲਈ ਕਿਤੇ ਜ਼ਿਆਦਾ ਅਹਿਮ ਹੈ ਬੈਠਕ ’ਚ ਇਹ ਵੀ ਗੱਲ ਬਾਹਰ ਆਈ ਕਿ ਹਲਕਾਬੰਦੀ ਤੋਂ ਬਾਅਦ ਜੰਮੂ ਕਸ਼ਮੀਰ ’ਚ ਚੋਣਾਂ ਮੁਕੰਮਲ ਹੋਣਗੀਆਂ
ਹਾਲਾਂਕਿ ਕਿਆਸ ਇਹ ਹੈ ਕਿ ਇੱਥੇ ਸੀਟਾਂ ਵਧ ਸਕਦੀਆਂ ਹਨ ਹਲਕਾਬੰਦੀ ਸਿਆਸੀ ਸਮੀਕਰਨ ਨੂੰ ਕੁਝ ਬਦਲਣ ’ਚ ਕਾਮਯਾਬ ਜ਼ਰੂਰ ਹੋਵੇਗੀ ਜੰਮੂ ਕਸ਼ਮੀਰ ’ਚ ਕੁੱਲ 111 ਵਿਧਾਨ ਸਭਾ ਸੀਟਾਂ ਹਨ ਪਰ ਚੋਣਾਂ ਸਿਰਫ਼ 87 ਸੀਟਾਂ ’ਤੇ ਹੁੰਦੀਆਂ ਸਨ ਇਨ੍ਹਾਂ ’ਚੋਂ ਬਚੀਆਂ ਹੋਈ 24 ਸੀਟਾਂ ਮਕਬੂਜਾ ਕਸ਼ਮੀਰ ’ਚ ਹਨ ਜਿੱਥੇ ਚੋਣਾਂ ਕਰਾਉਣਾ ਸੰਭਵ ਨਹੀਂ ਸੀ 46 ਸੀਟਾਂ ਕਸ਼ਮੀਰ ’ਚ, 37 ਸੀਟਾਂ ਜੰਮੂ ’ਚ ਅਤੇ 4 ਸੀਟਾਂ ਲੱਦਾਖ ’ਚ ਆਉਂਦੀਆਂ ਹਨ ਬਹੁਮਤ ਲਈ 44 ਸੀਟ ਦੀ ਜ਼ਰੂਰਤ ਹੁੰਦੀ ਸੀ ਕਿਆਸ ਇਹ ਵੀ ਹੈ ਕਿ ਵਿਧਾਨ ਸਭਾ ਦੀਆਂ ਇੱਥੇ ਸੀਟਾਂ ਤੁਲਨਾਤਮਕ ਵਧ ਸਕਦੀਆਂ ਹਨ ਸਪੱਸ਼ਟ ਕਰ ਦੇਈਏ ਕਿ ਜਦੋਂ 1993 ’ਚ ਜੰਮੂ ਕਸ਼ਮੀਰ ਦੀ ਹਲਕਾਬੰਦੀ ਲਈ ਇੱਕ ਕਮਿਸ਼ਨ ਗਠਿਤ ਕੀਤਾ ਗਿਆ ਸੀ ਜਿਸ ਦੀ ਰਿਪੋਰਟ 1995 ’ਚ ਲਾਗੂ ਹੋਈ ਉਦੋਂ ਇੱਥੇ 12 ਸੀਟਾਂ ਵਧੀਆਂ ਸਨ ਪੜਤਾਲ ਦੱਸਦੀ ਹੈ ਕਿ ਸੂਬੇ ’ਚ ਵਿਧਾਨ ਸਭਾ ਦੀਆਂ ਸੀਟਾਂ ’ਤੇ ਹਲਕਾਬੰਦੀ 1963 ਅਤੇ 1973 ’ਚ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਹੈ
ਜੰਮੂ-ਕਸ਼ਮੀਰ ਦੇ ਭੂਗੋਲਿਕ ਸੰਦਰਭ ਨੂੰ ਸਮਝੀਏ ਤਾਂ ਹੁਣ ਇਹ ਪਹਿਲਾਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਛੋਟਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੰਘਿਆ ’ਚ ਹੈ 5 ਅਗਸਤ 2019 ਤੋਂ ਪਹਿਲਾਂ ਲੱਦਾਖ ਸਮੇਤ ਇਸ ਦਾ ਖੇਤਰਫ਼ਲ ਵਿਸ਼ਾਲ ਸੀ ਹੁਣ 58 ਫੀਸਦੀ ਭੂ-ਭਾਗ ਲੱਦਾਖ ’ਚ ਹੈ ਬਾਕੀ ਜੰਮੂ ਕਸ਼ਮੀਰ ’ਚ ਹੈ ਇੱਥੋਂ ਦਾ ਸਿਆਸੀ ਪਾਰਾ ਵੀ ਇੱਥੇ ਧਰਮ ਅਤੇ ਵਰਗ ’ਚ ਵੰਡਿਆ ਦੇਖਿਆ ਜਾ ਸਕਦਾ ਹੈ ਲੱਦਾਖ ਜੋ ਬੌਧ ਬਹੁਤਾਤ ਵਾਲਾ ਹੈ ਅਤੇ ਅੱਤਵਾਦ ਨਾਲ ਕੋਈ ਨਾਤਾ ਨਹੀਂ ਹੈ 26 ਫੀਸਦੀ ਭੂ-ਭਾਗ ਜੰਮੂ ’ਚ ਆਉਂਦਾ ਹੈ ਜੋ ਹਿੰਦੂ ਬਹੁਤਾਤ ਵਾਲਾ ਹੈ ਪਰ ਅੱਤਵਾਦ ਦੀਆਂ ਮਾੜੀਆਂ-ਮੋਟੀਆਂ ਘਟਨਾਵਾਂ ਇਸ ਨੂੰ ਚਪੇਟ ’ਚ ਲੈਂਦੀਆਂ ਰਹੀਆਂ ਜਦੋਂਕਿ ਕਸ਼ਮੀਰ ਘਾਟੀ ਅਤੇ ਬਾਕੀ 16 ਫੀਸਦੀ ਹਿੱਸਾ ਮੁਸਲਿਮ ਬਹੁਤਾਤ ਵਾਲਾ ਹੈ ਅਤੇ ਇੱਥੇ ਅੱਤਵਾਦ ਦੀ ਮੰਡੀ ਲੱਗਦੀ ਹੈ
ਸਿਆਸੀ ਦਾਅ-ਪੇਚ ਵੀ ਇਸ ਦੇ ਆਲੇ-ਦੁਆਲੇ ਦੇਖੇ ਜਾ ਸਕਦੇ ਹਨ ਹਲਕਾਬੰਦੀ ਨਾਲ ਜੇਕਰ ਸੀਟਾਂ ਜੰਮੂ ਵੱਲ ਵਧਦੀਆਂ ਹਨ ਤਾਂ ਕਸ਼ਮੀਰ ’ਚ ਜੋ ਸਿਆਸੀ ਘਰਾਣੇ ਆਪਣੀ ਹੋਂਦ ਦਹਾਕਿਆਂ ਤੋਂ ਬਣਾਏ ਹੋਏ ਹਨ ਉਨ੍ਹਾਂ ਲਈਆਂ ਮੁਸ਼ਕਲਾਂ ਹੋਣਗੀਆਂ ਹਾਲਾਂਕਿ ਸੀਟਾਂ ਕਿੱਥੇ ਕਿੰਨੀਆਂ ਵਧਣਗੀਆਂ ਕਹਿਣਾ ਮੁਸ਼ਕਲ ਹੈ ਪਰ ਸੀਟਾਂ ਦਾ ਜੋੜ-ਤੋੜ ਸਿਆਸੀ ਪਾਰੇ ਦਾ ਉਤਰਾਅ-ਚੜ੍ਹਾਅ ਵੀ ਸਿੱਧ ਹੋਵੇਗਾ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਵਰਗੀਆਂ ਕਸ਼ਮੀਰ ਦੀਆਂ ਵੱਡੀਆਂ ਪਾਰਟੀਆਂ ਧਾਰਾ 370 ਅਤੇ 35ਏ ਨੂੰ ਹਟਾਉਣ ਦੇ ਵਿਰੋਧ ’ਚ ਹਨ ਬਾਕੀ ਦਰਜਨ ਭਰ ਅਜਿਹੀਆਂ ਵੀ ਪਾਰਟੀਆਂ ਹਨ ਜੋ ਅਜਿਹੀ ਹੀ ਰਾਇ ਰੱਖਦੀਆਂ ਹਨ ਪਰ ਸੰਘੀ ਢਾਂਚੇ ’ਚ ਹੁਣ ਜੰਮੂ ਕਸ਼ਮੀਰ ਭਾਰਤ ਦੇ ਬਾਕੀ ਖੇਤਰਾਂ ਵਾਂਗ ਹੈ
ਜਿਸ ਨੂੰ ਦੇਖਦਿਆਂ ਹੁਣ ਵਿਰੋਧ ਬੇਕਾਰ ਦੀ ਗੱਲ ਹੈ ਹਾਲਾਂਕਿ ਸਿਆਸੀ ਦਬਦਬਾ ਜਦੋਂ ਜਮੀਂਦੋਜ਼ ਹੁੰਦਾ ਹੈ ਤਾਂ ਮੁਸੀਬਤ ਦਾ ਪਹਾੜ ਟੁੱਟਦਾ ਹੈ ਸਾਰੇ ਜਾਣਦੇ ਹਨ ਕਿ ਜੰਮੂ ਕਸ਼ਮੀਰ ’ਚ ਦੋ ਪਰਿਵਾਰਾਂ ਦੀ ਲਗਭਗ ਸੱਤਾ ਰਹੀ ਹੈ ਹਾਲਾਂਕਿ ਸੱਤਾ ਤਾਂ ਕਾਂਗਰਸ ਦੀ ਵੀ ਰਹੀ ਹੈ ਪਰ ਤਕਲੀਫ਼ ਸਭ ਤੋਂ ਜ਼ਿਆਦਾ ਸ਼ੇਖ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ’ਚ ਦਿਖਾਈ ਦਿੰਦੀ ਹੈ ਅਜਿਹਾ ਉਨ੍ਹਾਂ ਦਾ ਸਿਆਸੀ ਜ਼ਮੀਨ ਖਿਸਕਣ ਦੇ ਚੱਲਦਿਆਂ ਹੈ
ਦਿੱਲੀ ’ਚ ਪੀਐਮ ਦੇ ਨਾਲ 14 ਸੀਨੀਅਰ ਆਗੂਆਂ ਨੇ ਬੈਠਕ ’ਚ ਹਿੱਸਾ ਲਿਆ ਸੀ ਇਸ ’ਚ ਗੁਲਾਮ ਨਬੀ ਅਜ਼ਾਦ ਅਤੇ ਫਾਰੂਕ ਅਬਦੁੱਲਾ ਸਮੇਤ 4 ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਸਨ ਜਿਸ ਸਦਭਾਵਨਾ ਨਾਲ ਬੈਠਕ ਨੂੰ ਇੱਕ ਮੁਕਾਮ ਦੇਣ ਦਾ ਯਤਨ ਹੋਇਆ ਹੈ
ਉਸ ਤੋਂ ਇਹ ਵੀ ਸਾਫ਼ ਹੈ ਕਿ ਕੇਂਦਰ ਵੀ ਕਸ਼ਮੀਰ ਦੇ ਸਥਾਨਕ ਆਗੂਆਂ ਨਾਲ ਹੁਣ ਕਿਸੇ ਤਰ੍ਹਾਂ ਦਾ ਤਣਾਅ ਜਾਂ ਕਲੇਸ਼ ਨਹੀਂ ਚਾਹੁੰਦਾ ਇਸ ’ਚ ਕੋਈ ਦੋ ਰਾਇ ਨਹੀਂ ਕਿ ਕਿਸੇ ਖੇਤਰ ਵਿਸੇਸ਼ ਦਾ ਵਿਕਾਸ ਜਿੰਨਾ ਵਿਕੇਂਦਰਿਤ ਭਾਵਨਾ ਨਾਲ ਹੋ ਸਕਦਾ ਹੈ ਓਨਾ ਕੇਂਦਰੀ ਦਬਦਬੇ ਨਾਲ ਨਹੀਂ ਜੰਮੂ-ਕਸ਼ਮੀਰ ਧਾਰਾ 370 ਅਤੇ 35ਏ ਦੀਆਂ ਬੇੜੀਆਂ ’ਚ 70 ਸਾਲਾਂ ਤੱਕ ਜਕੜਿਆ ਰਿਹਾ ਅਤੇ ਇਸ ਤੋਂ ਮੁਕਤੀ ਦਾ ਮਕਸਦ ਵੀ ਇਹੀ ਰਿਹਾ ਹੈ ਕਿ ਰਾਜ ਨੂੰ ਵਿਸ਼ੇਸ਼ ਤੋਂ ਮੁੱਖ ਧਾਰਾ ਵੱਲ ਲਿਆਂਦਾ ਜਾਵੇ ਇਸ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਵਿਕਾਸ ਦੀ ਪਟੜੀ ’ਤੇ ਦੌੜਾਇਆ ਜਾਵੇ ਇਹ ਤਰਕ ਵੀ ਗੈਰ-ਵਾਜ਼ਿਬ ਨਹੀਂ ਹੈ ਕਿ ਇਨ੍ਹਾਂ ਸਭ ਲਈ ਹਾਲੇ ਵੀ ਕੇਂਦਰ ਸਰਕਾਰ ਦੀ ਜ਼ਰੂਰਤ ਤੁਲਨਾਤਮਕ ਵਧੇਰੇ ਬਣੀ ਰਹੇਗੀ
ਅਜਿਹਾ ਉੱਥੋਂ ਦੀਆਂ ਸਿਆਸੀ ਪਾਰਟੀਆਂ ਦੇ ਵੱਖਵਾਦੀ ਨਜ਼ਰੀਏ ਦੇ ਚੱਲਦਿਆਂ ਕਿਹਾ ਜਾ ਸਕਦਾ ਹੈ ਜੋ 370 ਅਤੇ 35ਏ ਦੀ ਹਾਲੇ ਵੀ ਹਿਮਾਇਤ ਕਰ ਰਹੀਆਂ ਹਨ ਫ਼ਿਲਹਾਲ ਹਲਕਾਬੰਦੀ ਤੋਂ ਬਾਅਦ ਚੋਣਾਂ ਜੰਮੂ ਕਸ਼ੀਮਰ ਦੀ ਪਹਿਲੀ ਜ਼ਰੂਰਤ ਹੈ ਤਾਂ ਕਿ ਚੁਣੀ ਹੋਈ ਸਰਕਾਰ ਅਤੇ ਕੇਂਦਰ ਦੇ ਯਤਨ ਉੱਥੋਂ ਦੇ ਨਿਵਾਸੀਆਂ ਦੀ ਅਣਦੇਖੀ ਨੂੰ ਪੂਰਾ ਕਰਨ ਸੰਦਰਭ ਨਿਹਿੱਤ ਪਰਿਪੱਖ ਇਹ ਵੀ ਹੈ ਕਿ ਜੰਮੂ ਕਸ਼ਮੀਰ ਨਾਲ ਲੱਗਦੇ ਕੇਂਦਰ ਸ਼ਾਸਿਤ ਲੱਦਾਖ ਨੂੰ ਬਿਹਤਰ ਵਿਕਾਸ ਮਿਲਣ ਨਾਲ ਇਸ ਸਰਹੱਦੀ ਸੂਬਾ ਕਈ ਹੋਰ ਸਮੱਸਿਆਵਾਂ ਨੂੰ ਨਜਿੱਠਣ ’ਚ ਨਾ ਸਿਰਫ਼ ਸਹਾਇਕ ਹੋਵੇਗਾ ਸਗੋਂ ਮਜ਼ਬੂਤ ਭਾਰਤ ’ਚ ਮੱਦਦਗਾਰ ਵੀ ਸਿੱਧ ਹੋਵੇਗਾ
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਗਾ ਸੰਕੇਤ ਨਹੀਂ ਕਿਤਾਬਾਂ ਤੋਂ ਵਧਦੀ ਦੂਰੀ
ਹਰਪ੍ਰੀਤ ਸਿੰਘ ਬਰਾੜ
ਸਮਾਂ ਹਮੇਸ਼ਾ ਇੱਕੋ-ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਦਾ ਭੂਤ ਨੌਜਵਾਨੀ ‘ਤੇ ਹਾਵੀ ਹੈ ਅੱਜ ਦਾ ਨੌਜਵਾਨ ਕਿਸੇ ਪੁਰਾਣੇ ਅਤੇ ਨਾਮੀਂ ਲੇਖਕ ਨੂੰ ਨਹੀਂ ਜਾਣਦਾ ਇਸ ਦਾ ਇੱਕੋ-ਇੱਕ ਕਾਰਨ ਸਾਡੀ ਸਿੱਖਿਆ ਪ੍ਰਣਾਲੀ  ਹੈ ਸਕੂਲਾਂ-ਕਾਲਜਾਂ  ‘ਚ ਲਾਈਬ੍ਰੇਰੀਆਂ ਹਨ, ਪਰ ਵਿਦਿਆਰਥੀ ਉੱਥੇ ਨਹੀਂ ਜਾਂਦਾ ਉਸ ਨੂੰ ਮੋਬਾਇਲ ਦੀ ਲਤ ਲੱਗ ਗਈ ਹੈ ਅਧਿਆਪਕ ਵੀ ਲਾਈਬ੍ਰੇਰੀ ਜਾਣ ਲਈ ਪ੍ਰੇਰਿਤ ਨਹੀਂ ਕਰਦੇ, ਇਸੇ ਕਾਰਨ ਉਹ ਕਿਸੇ ਨਾਮਵਰ ਲੇਖਕ ਨੂੰ ਨਹੀਂ ਜਾਣਦੇ ਸਕੂਲ-ਕਾਲਜ ਤਾਂ ਛੱਡੇ ਘਰ ਵਿਚ ਮਾਪੇ ਵੀ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਨਾਲ ਜਾਣੂ ਨਹੀਂ ਕਰਵਾਉਂਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਜਾਂ ਕੋਚਿੰਗ ਦੀਆਂ ਕਿਤਾਬਾਂ ਹੀ ਸਭ ਕੁਝ ਹਨ ਕਿਤਾਬਾਂ ਹੁਣ ਸਿਰਫ ਲਾਈਬ੍ਰੇਰੀਆਂ ਦੀ ਸੋਭਾ ਵਧਾ ਰਹੀਆਂ ਹਨ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕਿਵੇਂ ਕਿਤਾਬਾਂ ਲਾਈਬ੍ਰੇਰੀ ‘ਚੋਂ ਬਾਹਰ ਨਿੱਕਲਣ ਅਤੇ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਪ੍ਰਤੀ ਲਗਾਅ ਅਤੇ ਰੁਝਾਨ ਵਧੇ, ਇਹੋ ਵਿਚਾਰ ਕਰਨ ਵਾਲੀ ਗੱਲ ਹੈ ਜੇਕਰ ਸੱਚੀ ਦੋਸਤੀ ਚਾਹੀਦੀ ਹੈ ਤਾਂ  ਕਿਤਾਬਾਂ  ਨੂੰ ਦੋਸਤ ਬਣਾ ਲਓ, ਕਿਉਂਕਿ ਕਿਤਾਬਾਂ ਕਦੇ ਦਗਾ ਨਹੀਂ ਕਰਦੀਆਂ ਅਤੇ ਨਾ ਹੀ ਝੂਠ ਦੇ ਰਾਹ ‘ਤੇ ਚਲਦੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇੰਟਰਨੈੱਟ ਦੇ ਯੁੱਗ ‘ਚ  ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ ਇਸੇ ਗੱਲ ‘ਤੇ ਚਾਨਣ ਪਾਉਂਦੇ ਹੋਏ ਮਨੁੱਖ ਦੇ ਦਿਲ ਅੰਦਰ ਕਿਤਾਬਾਂ ਪ੍ਰਤੀ ਅਲਖ ਜਗਾਉਣ ਦੀ ਬਹੁਤ ਲੋੜ ਹੈ ਕਿਤਾਬਾਂ ਸਾਡੀ ਜਿੰਦਗੀ  ਨੂੰ ਸਹੀ ਦਿਸ਼ਾ ਦੇਣ ‘ਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਹਮੇਸ਼ਾ ਸਾਡੇ ਨਾਲ ਇੱਕ ਸੱਚੇ ਦੋਸਤ ਵਾਂਗ ਰਹਿੰਦੀਆਂ ਹਨ, ਬੱਸ ਸ਼ਰਤ ਇਹੋ ਹੈ ਕਿ ਸਾਡੇ ਅੰਦਰ ਪੜ੍ਹਨ ਅਤੇ ਸਿੱਖਣ ਦਾ ਜਜ਼ਬਾ ਹੋਵੇ ।
ਇੱਕ ਜ਼ਮਾਨਾ ਸੀ ਜਦੋਂ ਕਿਤਾਬਾਂ ਸਭ ਦੀਆਂ ਚੰਗੀਆਂ ਦੋਸਤ ਹੋਇਆ ਕਰਦੀਆਂ ਸਨ ਜਿਵੇਂ-ਜਿਵੇਂ ਸੂਚਨਾ ਤਕਨੀਕ ਅਤੇ ਇੰਟਰਨੈੱਟ ਦਾ ਯੁੱਗ ਪੈਰ ਪਸਾਰਦਾ ਗਿਆ, ਕਿਤਾਬਾਂ ਵੀ ਸਾਡੇ ਤੋਂ ਦੂਰ ਹੁੰਦੀਆਂ ਗਈਆਂ ਹੁਣ ਕਿਤਾਬਾਂ ਦੀ ਥਾਂ ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਨੇ ਲੈ ਲਈ ਹੈ ਬਚਪਨ ਤੋਂ ਬੁਢਾਪੇ ਤੱਕ ਪੜ੍ਹਨ-ਲਿਖਣ ਦਾ ਕੰਮ ਲਗਾਤਾਰ ਚਲਦਾ ਰਹਿੰਦਾ ਹੈ ਕਿਤਾਬ ਨੇ ਇੱਕ ਸੱਚੇ ਮਿੱਤਰ ਵਾਂਗ ਸਦਾ ਸਾਡਾ ਸਾਥ ਨਿਭਾਇਆ ਹੈ ਪਰ ਹੁਣ ਇੰਟਰਨੈੱਟ ਦੇ ਪ੍ਰਤੀ ਵਧਦੀ ਦਿਲਚਸਪੀ ਕਾਰਨ ਕਿਤਾਬਾਂ ਤੋਂ ਲੋਕਾਂ ਦੀ ਦੂਰੀ ਵਧਦੀ ਜਾ ਰਹੀ ਹੈ ।
ਅੱਜ ਕਿਤਾਬਾਂ ਦੀ ਥਾਂ ਇੰਟਰਨੈੱਟ ਸਾਈਟਾਂ ਸਾਡੀਆਂ ਮਿੱਤ ਬਣ ਚੁੱਕੀਆਂ ਹਨ। ਅਸੀਂ ਕਿਤਾਬਾਂ ਦੇ ਵਿਵਹਾਰਿਕ, ਸਿੱਖਿਆਦਾਇਕ, ਪੇਰਣਾਦਾਇਕ, ਮਨੋਰੰਜਨ ਅਤੇ ਬਹੁਮੁਖੀ ਗਿਆਨ ਤੋਂ ਆਪਣੀ ਦੂਰੀ ਬਣਾ ਲਈ ਹੈ ਮਨੁੱਖ ਅਤੇ ਕਿਤਾਬਾਂ ਦੇ ਵਿਚਕਾਰ ਪੈਦਾ ਹੋਈ ਇਸ ਦੂਰੀ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ ਅੱਜ ਦਾ ਨੌਜਵਾਨ ਕਿਤਾਬ ਦਾ ਅਰਥ ਪਾਠ-ਪੁਸਤਕ ਹੀ ਸਮਝਦਾ ਹੈ ਸਕੂਲਾ-ਕਾਲਜਾਂ ‘ਚ ਲਾਈਬ੍ਰੇਰੀਆਂ ਜਰੂਰ ਹਨ ਪਰ ਉਨ੍ਹਾਂ ‘ਚ ਜਾਣ ਲਈ ਵਿਦਿਆਰਥੀਆਂ ਕੋਲ ਸਮਾਂ ਨਹੀਂ ਹੈ। ਕਲਾਸ ‘ਚ ਵਿਸ਼ਿਆਂ ਦੇ ਪੀਰੀਅਡ ਜਰੂਰ ਹੁੰਦੇ ਹਨ ਪਰ ਲਾਈਬ੍ਰੇਰੀ ਦਾ ਪੀਰੀਅਡ ਸਮਾਂ-ਸਾਰਣੀ ‘ਚੋਂ ਅਲੋਪ ਹੁੰਦਾ ਜਾ ਰਿਹਾ ਹੈ ਅਧਿਆਪਕ ਵੀ ਬੱਚਿਆਂ ਨੂੰ ਕਿਤਾਬਾਂ ਜਾਂ ਸਾਹਿਤ ਪੜ੍ਹਨ ਸਬੰਧੀ ਜਾਣਕਾਰੀ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਇੰਟਰਨੈੱਟ ਦੇ ਇਸ ਯੁੱਗ ‘ਚ ਅਸੀਂ ਕਿਤਾਬਾਂ ਭੁੱਲ ਗਏ ਹਾਂ ਇਸ ਸੰਚਾਰ ਕ੍ਰਾਂਤੀ ਦੇ ਯੁੱਗ ‘ਚ ਪੜ੍ਹਨ ਦਾ ਮਤਲਬ ਸਿਰਫ ਇੰਟਰਨੈੱਟ ਹੀ ਰਹਿ ਗਿਆ ਹੈ ਵਿਦਿਆਰਥੀ ਅਤੇ ਨੌਜਵਾਨ ਚੌਵੀ ਘੰਟੇ ਹੱਥ ‘ਚ ਮੋਬਾਇਲ ਫੜ੍ਹ ਕੇ ਚੈਟ ਕਰਦੇ ਮਿਲ ਜਾਣਗੇ ਉਹ ਕਿਤਾਬਾਂ ਤੋਂ ਪਰਹੇਜ਼ ਕਰਨ ਲੱਗੇ ਹਨ, ਪਰ ਮੋਬਾਇਲ ਨੂੰ ਚਾਰਜ ਕਰਨਾ ਬਿਲਕੁਲ ਵੀ ਨਹੀਂ ਭੁੱਲਦੇ ਉਨ੍ਹਾਂ ਨੂੰ ਘਰ ਜਾਂ ਬਾਹਰ ਦੱਸਣ ਵਾਲਾ ਕੋਈ ਨਹੀਂ ਹੈ ਕਿ ਕਿਤਾਬਾਂ ਦੀ ਵੀ ਆਪਣੀ ਇੱਕ ਦੁਨੀਆਂ ਹੈ ਟੀ.ਵੀ. ਦੇ ਪ੍ਰੋਗਰਾਮਾਂ ਬਾਰੇ ਤਾਂ ਲਗਭਗ ਸਾਰੇ ਨੌਜਵਾਨ ਤੇ ਵਿਦਿਆਰਥੀ ਜਾਣਦੇ ਹਨ ਪਰ ਉਨ੍ਹਾਂ ਨੂੰ ਕਿਤਾਬਾਂ ਦੀ ਮਹਾਨਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਪੁਸਤਕ ਮੇਲਿਆਂ ‘ਚ ਨਹੀਂ ਜਾਣਾ ਚਾਹੁੰਦੇ ਉਹ ਕਿਸੇ ਚੰਗੇ ਮਾੱਲ ‘ਚ ਜਰੂਰ  ਜਾਣਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਆਪਣੀਆਂ ਮਨਪਸੰਦ ਖਾਣ-ਪੀਣ ਅਤੇ ਪਹਿਣਨ ਦੀਆਂ ਵਸਤਾਂ ਮਿਲ ਜਾਣ।
ਪੁਸਤਕ ਜਾਂ ਕਿਤਾਬ ਲਿਖੇ ਜਾਂ ਛਪੇ ਹੋਏ ਪੰਨਿਆਂ ਦੇ ਸਮੂਹ ਨੂੰ ਕਹਿੰਦੇ ਹਨ। ਇਹ ਕਿਤਾਬਾਂ ਗਿਆਨ ਦਾ ਭੰਡਾਰ ਹਨ ਕਿਤਾਬਾਂ ਮਾੜੀ ਪ੍ਰਵਿਰਤੀ ਤੋਂ ਸਾਡੀ ਰੱਖਿਆ ਕਰਦੀਆਂ ਹਨ ਇਨ੍ਹਾਂ ‘ਚ ਲੇਖਕਾਂ ਦੀ ਜਿੰਦਗੀ ਦੇ ਤਜ਼ਰਬੇ ਸਮਾਏ ਹੁੰਦੇ ਹਨ ਚੰਗੀਆਂ ਕਿਤਾਬਾਂ ਕੋਲ ਹੋਣ ਨਾਲ ਦੋਸਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਕਿਤਾਬਾਂ ਨੂੰ ਪੜ੍ਹ ਕੇ ਅਤੇ ਉਨ੍ਹਾਂ ‘ਤੇ ਚਿੰਤਨ ਕਰਕੇ, ਫੌਰੀ ਸਕੂਨ ਹਾਸਲ ਕੀਤਾ ਜਾ ਸਕਦਾ ਹੈ ਛੋਟੇ ਬੱਚੇ ਵੀ ਬਾਲ ਪੁਸਤਕਾਂ ਦੀਆਂ ਕਹਾਣੀਆਂ ਦੇ ਜਰੀਏ ਬਹੁਤ ਕੁਝ ਸਿੱਖਦੇ ਹਨ ਕਿਤਾਬਾਂ ਗਿਆਨ ਦੀ ਭੁੱਖ ਮਿਟਾਉਂਦੀਆਂ ਹਨ ਕਿਤਾਬਾਂ ਸੰਸਾਰ ਨੂੰ ਬਦਲਣ ਦਾ ਸਾਧਨ ਰਹੀਆਂ ਹਨ ਜਿੰਦਗੀ ‘ਚ ਕਿਤਾਬਾਂ ਸਾਡਾ ਸਹੀ ਮਾਰਗਦਰਸ਼ਨ ਕਰਦੀਆਂ ਹਨ ਕਿਤਾਬਾਂ ਇਕੱਲੇਪਣ ‘ਚ ਮੁਨੱਖ ਦਾ ਸਭ ਤੋਂ ਚੰਗਾ ਸਹਾਰਾ ਹਨ ਕਿਤਾਬਾਂ ਸਾਡੀਆਂ ਉਹ ਮਿੱਤਰ ਹਨ ਜੋ ਬਦਲੇ ‘ਚ ਸਾਡੇ ਤੋਂ ਕੁਝ ਵੀ ਨਹੀਂ ਲੈਂਦੀਆਂ ਕਿਤਾਬਾਂ ਨਵਾਂ ਰਾਹ ਦਿਖਾ ਕੇ ਹੌਂਸਲਾ ਦਿੰਦੀਆਂ ਹਨ ਚੰਗੀਆਂ ਕਿਤਾਬਾਂ ਸਾਨੂੰ ਹਮੇਸ਼ਾ ਹਨ੍ਹੇਰੇ ‘ਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਂਦੀਆਂ ਹਨ ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਦੀ ਘੱਟ ਗਿਣਤੀ ਦੇਖ ਖ਼ੁਦ ਅਮਰਿੰਦਰ ਸਿੰਘ ਵੀ ਨਹੀਂ ਪੁੱਜੇ, 2 ਮੰਤਰੀ ਵੀ ਅੱਧ ਵਿਚਕਾਰ ਹੀ ਚਲੇ ‘ਗੇ
17 ਮੰਤਰੀਆਂ ਵਿੱਚੋਂ 5 ਨੇ ਹੀ ਲਗਾਈ ਹਾਜ਼ਰੀ, ਮਨਪ੍ਰੀਤ ਬਾਦਲ ਅਤੇ ਸੁਖਸਰਕਾਰੀਆ ਬੈਠੇ ਰਹੇ ਸਕੱਤਰੇਤ
ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸੱਦੇ ਗਏ ਦੁਪਹਿਰ ਦੇ ਖਾਣੇ ‘ਤੇ ਵਿਧਾਇਕਾਂ ਨੇ ਵੱਧ ਚੜ ਕੇ ਸ਼ਾਮਲ ਹੋਣ ਦੀ ਥਾਂ ‘ਤੇ ਇਸ ਕਦਰ ਦੂਰੀ ਬਣਾਈ ਕਿ 77 ਵਿੱਚੋਂ ਸਿਰਫ਼ 23 ਵਿਧਾਇਕ ਅਤੇ 6 ਕੈਬਨਿਟ ਮੰਤਰੀ ਹੀ ਮੌਕੇ ‘ਤੇ ਪੁੱਜੇ, ਜਿਨਾਂ ਵਿੱਚੋਂ 8 ਵਿਧਾਇਕ ਅਤੇ 2 ਮੰਤਰੀ ਪ੍ਰੋਗਰਾਮ ਨੂੰ ਅੱਧਵਿਚਕਾਰ ਛੱਡਦੇ ਹੋਏ ਬਿਨਾਂ ਦੁਪਹਿਰ ਦਾ ਖਾਣਾ ਖਾ ਕੇ ਹੀ ਵਾਪਸ ਪਰਤ ਗਏ। ਅਮਰਿੰਦਰ ਸਿੰਘ ਦੇ ਇਸ ਖਾਣੇ ‘ਤੇ ਵਿਧਾਇਕਾਂ ਦੀ ਭੀੜ ਇਕੱਠੀ ਹੋਣ ਦੀ ਥਾਂ ‘ਤੇ ਗਿਣਤੀ ਕਾਫ਼ੀ ਜਿਆਦਾ ਘੱਟ ਹੋਣ ਦੇ ਕਾਰਨ ਖ਼ੁਦ ਅਮਰਿੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਇਸ ਦੁਪਹਿਰ ਦੇ ਖਾਣੇ ਤੋਂ ਦੂਰ ਕਰ ਲਿਆ। ਖ਼ਾਸ ਗਲ ਇਹ ਰਹੀਂ ਕਿ ਪੰਜਾਬ ਭਵਨ ਤੋਂ ਕੁਝ ਹੀ ਦੂਰੀ ‘ਤੇ ਸਥਿਤ ਸਿਵਲ ਸਕੱਤਰੇਤ ਵਿਖੇ ਮਨਪ੍ਰੀਤ ਬਾਦਲ ਅਤੇ ਸੁਖਸਰਕਾਰੀਆ ਆਪਣੇ ਦਫ਼ਤਰ ਵਿੱਚ ਬੈਠੇ ਰਹੇ ਪਰ ਉਨਾਂ ਨੇ ਇਸ ਸਮਾਗਮ ਵਿੱਚ ਭਾਗ ਲੈਣ ਦੀ ਜ਼ਹਿਮਤ ਨਹੀਂ ਉਠਾਈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਅਚਾਨਕ ਦੁਪਹਿਰ ਦੇ ਖਾਣੇ ‘ਤੇ ਆਉਣ ਦਾ ਪ੍ਰੋਗਰਾਮ ਰੱਦ ਕਰਦੇ ਹੋਏ ਆਪਣੀ ਥਾਂ ‘ਤੇ ਪ੍ਰੋਗਰਾਮ ਦੀ ਪ੍ਰਧਾਨਗੀ ਬ੍ਰਹਮ ਮਹਿੰਦਰਾਂ ਦੇ ਹੱਥ ਦੇ ਦਿੱਤੀ ਅਤੇ ਲਗਭਗ ਘੰਟਾ-ਡੇਢ ਘੰਟਾ ਬ੍ਰਹਮ ਮਹਿੰਦਰਾਂ ਵੀ ਇਸ ਪ੍ਰੋਗਰਾਮ ਵਿੱਚ ਰਹੇ ਪਰ ਉਹ ਵੀ ਅੱਧਵਿਚਕਾਰ ਹੀ ਬਿਨਾਂ ਖਾਣਾ ਖਾਂਦੇ ਵਾਪਸ ਪਰਤ ਗਏ, ਜਦੋਂ ਕਿ ਉਨਾਂ ਤੋਂ ਪਹਿਲਾਂ ਬੈਠਣ ਲਈ ਢੁਕਵੀਂ ਥਾਂ ਨਹੀਂ ਮਿਲਣ ਦੇ ਚਲਦੇ ਤ੍ਰਿਪਤ ਰਾਜਿੰਦਰ ਬਾਜਵਾ ਵੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਵਾਪਸ ਆਪਣੀ ਰਿਹਾਇਸ਼ ਵਲ ਚਲੇ ਗਏ। ਇਨਾਂ ਦੋਹੇ ਮੰਤਰੀਆਂ ਵਾਂਗ 8 ਵਿਧਾਇਕਾਂ ਨੇ ਵੀ ਇਸ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਨ ਦੀ ਥਾਂ ‘ਤੇ ਅੱਧਵਿਚਕਾਰ ਹੀ ਆਪਣੀ ਰਵਾਨਗੀ ਪਾ ਲਈ। ਜਿਸ ਤੋਂ ਬਾਅਦ ਸੁਨੀਲ ਜਾਖੜ ਅਤੇ ਉਨਾਂ ਦੇ ਨਾਲ ਮੰਤਰੀ ਵਿਜੇਇੰਦਰ ਸਿੰਘ, ਸ਼ਾਮ ਸੁੰਦਰ ਅਰੋੜਾ, ਚਰਨਜੀਤ ਸਿੰਘ ਚੰਨੀ ਅਤੇ ਸਾਧੂ ਸਿੰਘ ਧਰਮਸੋਤ ਹੀ ਅੰਤ ਤੱਕ ਮੌਕੇ ‘ਤੇ ਮੌਜੂਦ ਰਹੇ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਤੌਰ ਕਾਂਗਰਸ ਵਿਧਾਇਕ ਦਲ ਦੇ ਲੀਡਰ ਵਲੋਂ ਸੰਵਿਧਾਨ ਦਿਵਸ ਦਾ ਜਸ਼ਨ ਮਨਾਉਣ ਲਈ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਸੀ। ਇਸ ਦੌਰਾਨ ਉਨਾਂ ਵਲੋਂ ਦੁਪਹਿਰ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਜਿਥੇ ਕਿ ਆਸ ਸੀ ਕਿ ਕਾਂਗਰਸ ਪਾਰਟੀ ਦੇ ਲਗਭਗ ਵਿਧਾਇਕ ਇਸ ਦੁਪਹਿਰ ਦੇ ਖਾਣੇ ‘ਤੇ ਜਰੂਰ ਭਾਗ ਲੈਣਗੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਪੰਜਾਬ ਵਿੱਚ ਕਾਂਗਰਸ ਵਿਧਾਇਕਾਂ ਦੀ ਗਿਣਤੀ 78 ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਛੱਡ ਕੇ ਇਹ ਗਿਣਤੀ 77 ਰਹਿ ਜਾਂਦੀ ਹੈ, ਇਸ ਲਈ ਮੰਤਰੀਆਂ ਸਣੇ 77 ਵਿਧਾਇਕਾਂ ਨੂੰ ਇਸ ਦੁਪਹਿਰ ਦੇ ਖਾਣੇ ‘ਤੇ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚੋਂ 6 ਮੰਤਰੀ ਅਤੇ 23 ਵਿਧਾਇਕ ਹੀ ਹਾਜ਼ਰ ਹੋਏ।
ਕੈਸੀ ਦੇਸ਼ ਭਗਤੀ : ਦੇਸ਼ ਦੇ ਪ੍ਰੋਗਰਾਮ ਤੋਂ ਬਣਾਈ ਦੂਰੀ ਪਾਕਿ ਜਾਣਗੇ ਸਿੱਧੂ
ਡੇਰਾ ਬਾਬਾ ਨਾਨਕ ‘ਚ ਹੋਣ ਦੇ ਬਾਵਜੂਦ ਨਹੀਂ ਗਏ ਸਮਾਗਮ ‘ਚ
ਚੰਡੀਗੜ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਜਦੋਂ ਡੇਰਾ ਬਾਬਾ ਨਾਨਕ ਵਿਖੇ ਦੇਸ਼ ਪੱਧਰੀ ਸਮਾਗਮ ਚੱਲ ਰਿਹਾ ਸੀ ਅਤੇ ਪੰਜਾਬ ਦੀ ਲਗਭਗ ਕੈਬਨਿਟ ਸਣੇ ਆਮ ਜਨਤਾ ਉਸ ਸਮਾਗਮ ਵਿੱਚ ਸ਼ਾਮਲ ਹੋਈ ਤਾਂ ਉਸੇ ਸਮੇਂ ਡੇਰਾ ਬਾਬਾ ਨਾਨਕ ਵਿਖੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਗਮ ਵਿੱਚ ਭਾਗ ਲੈਣਾ ਤਾਂ ਦੂਰ ਸਮਾਗਮ ਦੇ ਨੇੜੇ ਵੀ ਨਹੀਂ ਗਏ। ਨਵਜੋਤ ਸਿੱਧੂ ਦੀ ਆਪਣੇ ਹੀ ਦੇਸ਼ ਵਿੱਚ ਕੀਤੇ ਜਾ ਰਹੇ ਸਮਾਗਮ ਪ੍ਰਤੀ ਇਸ ਬੇਰੁਖੀ ਨੂੰ ਦੇਖ ਕੇ ਖ਼ੁਦ ਕਾਂਗਰਸ ਵੀ ਹੈਰਾਨ ਸੀ ਤਾਂ ਉਥੇ ਹੀ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਵਿਖੇ ਹੀ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮ ਵਿੱਚ ਜਾਣ ਸਬੰਧੀ ਵਾਰ-ਵਾਰ ਐਲਾਨ ਕਰਨ ਵਿੱਚ ਲੱਗੇ ਹੋਏ ਸਨ। (Sidhu)
ਨਵਜੋਤ ਸਿੱਧੂ ਦੀ ਇਸ ਬੇਰੁਖੀ ਨੂੰ ਲੈ ਕੇ ਜਿਥੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਉਂਗਲ ਉੱਠ ਰਹੀਂ ਹੈ ਤਾਂ ਉਨ੍ਹਾਂ ਦੀ ਨਿਯਤ ‘ਤੇ ਵੀ ਸੁਆਲ਼ੀਆਂ ਨਿਸ਼ਾਨ ਲੱਗ ਰਿਹਾ ਹੈ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਿਹੜਾ ਕੈਬਨਿਟ ਮੰਤਰੀ ਆਪਣੇ ਹੀ ਦੇਸ਼ ਨਹੀਂ ਸਗੋਂ ਆਪਣੇ ਹੀ ਸੂਬੇ ਵਿੱਚ ਹੋ ਰਹੇ ਸਮਾਗਮ ਤੋਂ ਦੂਰੀ ਬਣਾਈ ਬੈਠਾ ਹੈ, ਉਸ ਹੀ ਕੈਬਨਿਟ ਮੰਤਰੀ ਪਾਕਿਸਤਾਨ ਜਾਣ ਲਈ ਇਨ੍ਹਾਂ ਜ਼ਿਆਦਾ ਉਤਸ਼ਾਹਿਤ ਕਿਉਂ ਹੋਇਆ ਬੈਠਾ ਹੈ।
ਨਵਜੋਤ ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਸਮਾਗਮ ਵਿੱਚ ਭਾਗ ਨਾ ਲੈਣ ਪਿੱਛੇ ਤਰਕ ਦਿੱਤਾ ਕਿ ਉਨ੍ਹਾਂ ਨੇ ਗੁਆਂਢੀ ਸੂਬੇ ਵਿੱਚ ਹੋ ਰਹੀਆਂ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਜਾਣਾ ਹੈ ਅਤੇ ਉਹ ਡੇਰਾ ਬਾਬਾ ਨਾਨਕ ਤੋਂ ਹੀ ਹੈਲੀਕਾਪਟਰ ਰਾਹੀਂ ਕੁਝ ਹੀ ਦੇਰ ਵਿੱਚ ਰਵਾਨਾ ਹੋ ਜਾਣਗੇ, ਇਸ ਲਈ ਉਹ ਕੁਝ ਹੀ ਮਿੰਟ ਦੀ ਦੂਰੀ ‘ਤੇ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਪ੍ਰਚਾਰ ਦੌਰਾਨ ਰਾਮ ਮੰਦਿਰ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ ਭਾਜਪਾ
ਲਖਨਊ, ਏਜੰਸੀ
ਚੋਣਾਂ ਦੌਰਾਨ ਅਕਸਰ ਅਯੁੱਧਿਆ ‘ਚ ਰਾਮ ਮੰਦਿਰ ਨਿਰਮਾਣ ਦੀ ਵਕਾਲਤ ਕਰਨ ਵਾਲੀ ਭਾਜਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਨ ਭਾਵਨਾਵਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ। ਪਾਰਟੀ ਸੂਤਰਾਂ ਨੇ ਅੱਜ ਦੱਸਿਆ ਕਿ ਰਾਮ ਜਨਮ ਭੂਮੀ ਮਸਲਾ ਸੁਪਰੀਮ ਕੋਰਟ ‘ਚ ਹੋਣ ਦੇ ਚੱਲਦਿਆ ਭਾਜਪਾ ਆਲਾਕਮਾਨ ਚੋਣ ਪ੍ਰਚਾਰ ‘ਚ ਇਸ ਮਾਮਲੇ ਤੋਂ ਪਰਹੇਜ਼ ਕਰੇਗੀ। ਪਾਰਟੀ ਨੂੰ ਉਮੀਦ ਹੈ ਕਿ ਅਦਾਲਤ ਦਾ ਫੈਸਲਾ ਮੰਦਰ ਦੇ ਪੱਖ ‘ਚ ਹੋਵੇਗਾ।
ਮੁੱਖ ਮੰਤਰੀ ਆਦਿੱਤਿਆਨਾਥ ਨੇ ਗੋਰਖਪੁਰ ‘ਚ ਅੱਜ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਮ ਮੰਦਿਰ ਨਿਰਮਾਣ ਪ੍ਰਭੂ ਰਾਮ ਦੀ ਇੱਛਾ ‘ਤੇ ਨਿਰਭਰ ਕਰਦਾ ਸੀ। ਇਸ ਦੌਰਾਨ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਮੰਦਿਰ ਮੁੱਦੇ ‘ਤੇ ਉਨ੍ਹਾਂ ਦੀ ਦਬਾਅ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਸਿੰਚਾਈ ਮੰਤਰੀ ਧਰਮਪਾਲ ਸੈਣੀ ਰਾਮ ਮੰਦਿਰ ਭਾਜਪਾ ਦੇ ਏਜੰਡੇ ‘ਚ ਹੋਣ ਦੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ। ਸੈਣੀ ਨੇ ਅੱਜ ਏਟਾ ‘ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਮ ਮੰਦਿਰ ਪਾਰਟੀ ਦਾ ਏਜੰਡਾ ਨਹੀਂ ਹੈ। ਹਰ ਵਾਰ ਪਾਰਟੀ ਆਪਣੇ ਏਜੰੇਡੇ ‘ਚ ਵਿਕਾਸ ਦੇ ਮੁੱਦੇ ਨੂੰ ਤਰਜ਼ੀਹ ਦਿੰਦੀ ਹੈ ਤੇ ਇਸ ਵਾਰ ਵੀ ਇਸ ਨੂੰ ਤਵੱਜ਼ੋ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਤੋਂ ਬਣਾਈ ਸੁਨੀਲ ਜਾਖੜ ਨੇ ਦੂਰੀ, ਮੰਨਣ ਤੋਂ ਕੀਤਾ ਸਾਫ਼ ਇਨਕਾਰ
ਪਰਨੀਤ ਕੌਰ ਤੇ ਬਾਜਵਾ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ | Sunil Jakhar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ (Sunil Jakhar) ਜਾਖੜ ਨੇ ਨਰਾਜ਼ਗੀ ਦੂਰ ਕਰਨ ਦੀ ਥਾਂ ‘ਤੇ ਸਾਫ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਕੀਤੀ ਗਈ ਕਈ ਵਾਰ ਦੀ ਕੋਸ਼ਸ਼ ਵੀ ਲਗਭਗ ਅਸਫ਼ਲ ਹੋ ਗਈ ਹੈ। ਜਿਸ ਕਾਰਨ ਸੁਨੀਲ ਜਾਖੜ ਚੰਡੀਗੜ੍ ਵਿਖੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਨਹੀਂ ਗਏ। ਤ੍ਰਿਪਤ ਰਾਜਿੰਦਰ ਬਾਜਵਾ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਸੁਨੀਲ ਜਾਖੜ ਨੂੰ ਮਨਾਉਣ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਵਿਖੇ ਲੈ ਕੇ ਆਉਣਗੇ, ਜਿਥੇ ਕਿ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬੁੱਧਵਾਰ ਸ਼ਾਮ ਨੂੰ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਹੋਇਆ ਉਸ ‘ਤੇ ਅਫ਼ਸੋਸ ਵੀ ਪ੍ਰਗਟ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਸੁਨੀਲ (Sunil Jakhar) ਜਾਖੜ ਵੱਲੋਂ ਇਸ ਮਾਮਲੇ ਨੂੰ ਦਿੱਤੇ ਜਾ ਰਹੇ ਜਿਆਦਾ ਤੂਲ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਰਾਜ਼ ਹੋ ਗਏ ਹਨ, ਕਿਉਂਕਿ ਇੰਨਾ ਜਿਆਦਾ ਮਨਾਉਣ ਦੇ ਬਾਵਜੂਦ  ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਤਾਂ ਕੀ ਜਾਣਾ ਸੀ, ਸਗੋਂ ਸਵੇਰੇ ਸੰਗਰੂਰ ਦੀ ਰੈਲੀ ਵਿੱਚ ਵਿਰੋਧੀ ਪਾਰਟੀਆਂ ‘ਤੇ ਸੁਨੀਲ ਜਾਖੜ ਵੱਲੋਂ ਹਮਲਾ ਘੱਟ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲਾ ਜਿਆਦਾ ਕੀਤਾ ਗਿਆ। ਸੁਨੀਲ ਜਾਖੜ ਵਲੋਂ ਸਰਕਾਰੀ ਸਮਾਗਮ ਦੌਰਾਨ ਇਸ ਤਰ੍ਹਾਂ ਦੇ ਦਿੱਤੇ ਗਏ ਭਾਸ਼ਣ ਨੂੰ ਸੁਣ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਹ ਤਾਂ ਵਿਧਾਇਕਾਂ ਨੂੰ ਪਾਰਟੀ ਦੇ ਅੰਦਰ ਬੈਠ ਕੇ ਗੱਲ ਜਾਂ ਫਿਰ ਨਰਾਜ਼ਗੀ ਰੱਖਣ ਦੀ ਸਲਾਹਾਂ ਦਿੰਦੇ ਆ ਰਹੇ ਹਨ ਪਰ ਹੁਣ ਖ਼ੁਦ ਹੀ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਿਲਾਫ਼ ਬੋਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ
ਦੱਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਵਿਖੇ ਹੋਏ ਸਰਕਾਰੀ ਸਮਾਗਮ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਸੀ। ਜਿਥੇ ਕਿ ਸੁਨੀਲ ਜਾਖੜ ਨੇ ਇਹੋ ਜਿਹੀ ਕਿਸੇ ਨਰਾਜ਼ਗੀ ਨੂੰ ਅੱਗੇ ਲੈ ਕੇ ਚਲਣ ਤੋਂ ਇਨਕਾਰ ਵੀ ਕਰ ਦਿੱਤਾ ਸੀ ਪਰ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਹੋਈ ਮੀਟਿੰਗ ਵਿੱਚ ਸੁਨੀਲ ਜਾਖੜ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੂੰ ਸੁਨੀਲ ਜਾਖੜ ਨੇ ਸਾਫ਼ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਹੁਣ ਵੀ ਕੁਝ ਲੋਕ ਚੱਲ ਰਹੇ ਹਨ, ਜਿਹੜੇ ਕਿ ਉਨ੍ਹਾਂ ਨੂੰ ਗੁਮਰਾਹ ਕਰਕੇ ਹੋਏ ਖ਼ਰਾਬ ਕਰ ਰਹੇ ਹਨ। ਇਸ ਲਈ ਉਸ ਜੁੰਡਲੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਦੂਰ ਕੀਤਾ ਜਾਵੇ ਨਹੀਂ ਤਾਂ ਪਾਰਟੀ ਅਤੇ ਸਰਕਾਰ ਦਾ ਨੁਕਸਾਨ ਹੋਏਗਾ।
ਇੰਸਪੈਕਟਰ ਨੂੰ ਕਲੀਨ ਚਿੱਟ, ਮੁੱਖ ਮੰਤਰੀ ਨੂੰ ਦਿੱਤੀ ਸਾਰੀ ਜਾਣਕਾਰੀ
ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਜਾਖੜ ਜਾਂ ਫਿਰ ਉਨ੍ਹਾਂ ਨਾਲ ਆਏ ਸਾਥੀਆਂ ਦਾ ਮੋਬਾਇਲ ਫੋਨ ਰਖਵਾ ਕੇ ਉਨ੍ਹਾਂ ਵੱਲੋਂ ਕੋਈ ਗਲਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਮੌਕੇ ‘ਤੇ ਡਿਊਟੀ ਦੇ ਰਹੇ ਇੰਸਪੈਕਟਰ ਅਤੇ ਹੋਰ ਸਟਾਫ਼ ਨੇ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਹੈ, ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਹਰ ਤਰ੍ਹਾਂ ਦੇ ਨਿਯਮਾਂ ਤੋਂ ਛੋਟ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨਾਲ ਆਏ ਸਾਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਕਾਰਨ ਹੀ ਇਹ ਸਾਰਾ ਮਾਮਲਾ ਭਖਿਆ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਦੇ ਦਿੱਤੀ ਗਈ ਹੈ।
ਦਿੱਲੀ ਦਰਬਾਰ ਤੱਕ ਪੁੱਜੀ ਜਾਖੜ ਦੀ ਨਰਾਜ਼ਗੀ | Sunil Jakhar
ਦਿੱਲੀ ਦਰਬਾਰ ਤੱਕ ਸੁਨੀਲ ਜਾਖੜ ਦੀ ਨਰਾਜ਼ਗੀ ਪੁੱਜ ਗਈ ਹੈ ਪਰ ਇਸ ਸਬੰਧੀ ਦਿੱਲੀ ਦਰਬਾਰ ਤੋਂ ਨਾ ਹੀ ਸੁਨੀਲ ਜਾਖੜ ਨੂੰ ਕੁਝ ਕਿਹਾ ਗਿਆ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਕੁਝ ਵੀ ਪੁੱਛਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਬੈਠੇ ਸੀਨੀਅਰ ਕਾਂਗਰਸੀ ਲੀਡਰਾਂ ਨੇ ਸੁਨੀਲ ਜਾਖੜ ਨਾਲ ਫੋਨ ‘ਤੇ ਗੱਲ ਕੀਤੀ ਹੈ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਵੀ ਲਈ ਹੈ ।
3 ਘੰਟਿਆਂ ‘ਚ ਤੈਅ ਨਹੀਂ ਹੋਈ 3 ਮਿੰਟਾਂ ਦੀ ਦੂਰੀ | Sunil Jakhar
ਸੁਨੀਲ ਜਾਖੜ ਚੰਡੀਗੜ੍ਹ ਵਿਖੇ ਆ ਕੇ 3 ਘੰਟਿਆਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦੀ ਬੈਕ ਸਾਈਡ ‘ਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਠੀ ਬੈਠੇ ਰਹਿ ਗਏ ਪਰ ਇਸ 3 ਘੰਟਿਆਂ ਦੌਰਾਨ ਸੁਨੀਲ ਜਾਖੜ ਸਿਰਫ਼ 3 ਮਿੰਟਾਂ ਦੀ ਦੂਰੀ ‘ਤੇ ਸਥਿੱਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿੱਚ ਉਨ੍ਹਾਂ ਨੂੰ ਮਿਲਣ ਲਈ ਤੱਕ ਨਹੀਂ ਗਏ। ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ ਸੀ ਕਿ ਸੁਨੀਲ ਜਾਖੜ ਉਨ੍ਹਾਂ ਦੀ ਕੋਠੀ ਦੇ ਨਾਲ ਹੀ ਬੈਠੇ ਹਨ ਪਰ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੁਨੀਲ ਜਾਖੜ ਅਮਰਿੰਦਰ ਸਿੰਘ ਨੂੰ ਮਿਲਣ ਲਈ ਨਹੀਂ ਗਏ। ਅਮਰਿੰਦਰ ਸਿੰਘ ਵਲੋਂ ਸ਼ਾਮ 4 ਵਜੇ ਤੋਂ ਬਾਅਦ ਕਿਸੇ ਨਾਲ ਵੀ ਮੁਲਾਕਾਤ ਤੱਕ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਸੁਨੀਲ ਜਾਖੜ ਮਿਲਣ ਲਈ ਆਉਣਗੇ ਪਰ ਇੰਝ ਨਹੀਂ ਹੋਇਆ।