Punjab Government Protest - Sach Kahoon Punjabi

Malerkotla News: ਬੀਬਾ ਅਮਨਦੀਪ ਕੌਰ ਖੰਗੂੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਦਿੱਤਾ 72 ਘੰਟੇ ਦਾ ਅਲਟੀਮੇਟਮ
Malerkotla News: ਮਲੇਰਕੋਟਲਾ (ਗੁਰਤੇਜ ਜੋਸ਼ੀ)। ਮਲੇਰਕੋਟਲਾ ਸ਼ਹਿਰ ਅੰਦਰੋਂ ਕੂੜੇ ਦੇ ਡੰਪ ਨੂੰ ਚੁਕਵਾਉਣ ਤੇ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਸਮਾਜ ਸੇਵੀਆਂ ਵੱਲੋਂ ਲਗਾਏ ਧਰਨੇ ਵਿੱਚ ਸਿਆਸੀ ਲੋਕਾਂ ਦਾ ਦਿਨ-ਵੇ-ਦਿਨ ਹਾਜ਼ਰੀਆਂ ਸਿਲਸਿਲਾ ਵੱਧਦਾ ਜਾ ਰਿਹਾ ਹੈ। ਕੂੜੇ ਦੇ ਡੰਪ ਚੁਕਵਾਉਣ ਲਈ ਸਮਾਜ ਸੇਵਕ ਪਰਵੇਜ ਖਾਨ ਵੱਲੋਂ ਸ਼ੂਰੂ ਕੀਤਾ ਗਿਆ ਸੀ ਇਸ ਧਰਨੇ ਵਿੱਚ ਸਮਾਜ ਸੇਵਕਾਂ ਦੇ ਨਾਲ-ਨਾਲ ਹੁਣ ਸਿਆਸੀ ਲਿਡਰਾਂ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਸੀਨੀਅਰ ਕਾਂਗਰਸ ਆਗੂ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਹੋਰ ਸਿਆਸੀ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: Wheat Procurement Delay: ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਨੂੰ ਦੇ ਦਿੱਤੀ ਵੱਡੀ ਚਿਤਾਵਨੀ, ਜਾਣੋ

ਹੁਣ ਇਸ ਧਰਨੇ ਵਿੱਚ ਖੰਗੂੜਾ ਪਰਿਵਾਰ ਦੇ ਬੀਬਾ ਅਮਨਦੀਪ ਕੌਰ ਖੰਗੂੜਾ ਨੇ ਆਪਣੇ ਸਾਥੀਆਂ ਨਾਲ ਮਲੇਰਕੋਟਲਾ ਵਿਖੇ ਪਰਵੇਜ਼ ਖ਼ਾਨ ਵੱਲੋਂ ਕੂੜੇ ਦੇ ਡੰਪ ਨੂੰ ਲੈ ਕੇ ਲਗਾਏ ਗਏ ਧਰਨੇ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਅਮਨਦੀਪ ਕੌਰ ਖੰਗੂੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 72 ਘੰਟੇ ਦਾ ਅਲਟੀਮੇਟਮ ਦੇ ਕੇ ਕਿਹਾ ਕਿ ਜੇਕਰ 72 ਘੰਟੇ ਵਿੱਚ ਕੂੜੇ ਦਾ ਹਲ ਨਾ ਕੀਤਾ ਤਾਂ ਧਰਨਾ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੀ। ਇਸ ਮੌਕੇ ਸੰਬੋਧਨ ਕਰਦੇ ਹੋਏ ਉਹਨਾਂ ਨੇ ਮੋਰਚੇ ਦਾ ਡਟਕੇ ਸਾਥ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਉਨਾਂ ਨੇ ਸੱਚਾਈ ਨੂੰ ਬੇਝਿਜਕ ਲੋਕਾਂ ਸਾਹਮਣੇ ਰੱਖਿਆ। ਉਹਨਾਂ ਨੇ ਮਲੇਰਕੋਟਲਾ ਦੇ ਹਰ ਇਲਾਕੇ ਦੇ ਵਸਨੀਕਾਂ ਨੂੰ ਸਪੱਸ਼ਟ ਤੌਰ 'ਤੇ ਆਖਿਆ ਕਿ ਅਜਿਹੇ ਝੂਠੇ ਤੇ ਸਵਾਰਥੀ ਲੀਡਰਾਂ ਤੋਂ ਸਾਵਧਾਨ ਰਹਿਣ ਤੋਂ ਸੁਚੇਤ ਕੀਤਾ ਜੋ ਸਿਰਫ ਆਪਣੀਆਂ ਰੋਟੀਆਂ ਸੇਕਣ ਵਿੱਚ ਲੱਗੇ ਹੋਏ ਹਨ। ਉਹਨਾਂ ਨੂੰ ਜਨਤਾ ਦੇ ਦੁੱਖ-ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ, ਕਿ ਇੱਕ ਪਾਸੇ ਮਲੇਰਕੋਟਲਾ ਦੀ ਜਨਤਾ ਕੂੜੇ ਦੇ ਇਸ ਜ਼ਹਿਰੀਲੇ ਡੰਪ ਕਾਰਨ ਬਿਮਾਰੀਆਂ ਨਾਲ ਜੂਝ ਰਹੀ ਹੈ। ਇਸ ਗੰਦਗੀ ਕਾਰਨ ਬੱਚੇ ਤੇ ਬਜ਼ੁਰਗ ਤਕਲੀਫ਼ਾਂ ਸਹਿਣ ਲਈ ਮਜ਼ਬੂਰ ਹਨ।

ਦੂਜੇ ਪਾਸੇ ਕੁਝ ਕੁਰਸੀ-ਦੇ ਲਾਲਚੀ ਲੋਕ ਆਪਣੀ ਸਿਆਸਤ ਚਮਕਾਉਣ ਵਿੱਚ ਮਸਤ ਹਨ। ਇਹਨਾਂ ਨੂੰ ਨਾਂ ਸ਼ਹਿਰ ਦੀ ਇੱਜ਼ਤ ਦੀ ਪਰਵਾਹ ਹੈ ਤੇ ਨਾ ਹੀ ਲੋਕਾਂ ਦੀ ਸਿਹਤ ਦੀ। ਇਹ ਲੋਕ ਸਿਰਫ ਆਪਣਾ ਫਾਇਦਾ ਵੇਖਦੇ ਹਨ। ਬੀਬਾ ਖੰਗੂੜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਹੋਰ ਚੁੱਪ ਬੈਠਣ ਦਾ ਸਮਾਂ ਨਹੀਂ ਹੈ। ਸਗੋਂ ਇਕੱਠੇ ਹੋ ਕੇ ਆਪਣਾ ਹੱਕ ਲੈਣ ਦਾ ਸਮਾਂ ਆ ਗਿਆ ਹੈ। ਜਦੋਂ ਤੱਕ ਅਸੀਂ ਆਪਣੇ ਅਧਿਕਾਰਾਂ ਲਈ ਖੜ੍ਹੇ ਨਹੀਂ ਹੋਵਾਂਗੇ। ਅਜਿਹੇ ਲੋਕ ਸਾਡਾ ਸ਼ੋਸ਼ਣ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਖੰਗੂੜਾ ਪਰਿਵਾਰ ਹਮੇਸ਼ਾ ਹੀ ਹਾਜ਼ਰ ਰਹਿੰਦਾ ਹੈ ਇਸ ਮੌਕੇ ਉੱਘੇ ਸਮਾਜ ਸੇਵਕ ਪਰਵੇਜ਼ ਅਲੀ ਖਾਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।

ਮਲੇਰਕੋਟਲਾ:- ਧਰਨਾ ਵਿੱਚ ਬੈਠੇ ਬੀਬਾ ਅਮਨਦੀਪ ਕੌਰ ਖੰਗੂੜਾ।