Recovered Mobile Phones - Sach Kahoon Punjabi

Recovered Mobile Phones: ਤੁਹਾਡਾ ਫ਼ੋਨ ਵੀ ਤਾਂ ਨਹੀਂ ਸੀ ਗੁੰਮ? ਮਾਲੇਰਕੋਟਲਾ ਪੁਲਿਸ ਨੇ ਟ੍ਰੇਸ ਕੀਤੇ 67 ਮੋਬਾਈਲ ਫੋਨ
ਅਸਲ ਮਾਲਕਾਂ ਨੂੰ 67 ਗੁੰਮੇ ਹੋਏ ਮੋਬਾਈਲ ਫੋਨ ਸਪੁਰਦ ਕੀਤੇ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ।

Recovered Mobile Phones: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐੱਸ.ਪੀ (ਸਥਾਨਕ) ਗੁਰਸ਼ਰਨਜੀਤ ਸਿੰਘ ਅਤੇ ਡੀ.ਐੱਸ.ਪੀ (ਸਥਾਨਕ-ਕਮ-ਸਾਈਬਰ ਕਰਾਈਮ) ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮਨਜੋਤ ਸਿੰਘ ਦੀ ਸਾਈਬਰ ਕਰਾਈਮ ਟੀਮ ਵੱਲੋਂ ਸਾਈਬਰ ਅਪਰਾਧਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਕਰਾਈਮ ਟੀਮ ਵੱਲੋਂ ਕੇਂਦਰੀ ਉਪਕਰਣ ਪਹਿਚਾਣ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ਰਾਹੀਂ ਟ੍ਰੇਸ ਕਰਦੇ ਹੋਏ “ਵਿਸਾਖੀ ਦੇ ਸ਼ੁੱਭ ਦਿਹਾੜੇ” ਦੇ ਮੌਕੇ 67 ਗੁੰਮ ਹੋਏ ਮੋਬਾਈਲ ਫੋਨ ਅਸਲੀ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ। ਇਹਨਾਂ ਮੋਬਾਈਲ ਫੋਨਾਂ ਦੀ ਕੁੱਲ ਕੀਮਤ ਲਗਭਗ 8,71,500 ਰੁਪਏ ਹੈ। ਇਸ ਤੋਂ ਇਲਾਵਾ, ਹੁਣ ਤੱਕ ਸੀ.ਈ.ਆਈ.ਆਰ. ਪੋਰਟਲ ਰਾਹੀਂ ਕੁੱਲ 317 ਗੁੰਮ ਹੋਏ ਮੋਬਾਈਲ ਫੋਨ ਅਸਲੀ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 46,07,500 ਰੁਪਏ ਬਣਦੀ ਹੈ।

ਇਹ ਵੀ ਪੜ੍ਹੋ: Faridkot Blast News: ਫਰੀਦਕੋਟ ਦੇ ਬਾਜ਼ਾਰ 'ਚ ਹੋਇਆ ਜ਼ਬਰਦਸਤ ਧਮਾਕਾ, ਦੁਕਾਨਾਂ ਦੇ ਸ਼ੀਸ਼ੇ ਟੁੱਟੇ

ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸੀ.ਈ.ਆਈ.ਆਰ. ਪੋਰਟਲ ਬਾਰੇ ਜਾਣਕਾਰੀ ਦਿੱਤੀ ਗਈ। ਜੇਕਰ ਕਿਸੇ ਵਿਅਕਤੀ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸਦੀ ਸ਼ਿਕਾਇਤ ਨੇੜਲੇ ਥਾਣਾ ਵਿੱਚ ਦਰਜ ਕਰਵਾਕੇ ਉਸਦੀ ਸੂਚਨਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਕੇ ਜੇਕਰ ਮੋਬਾਇਲ ਫ਼ੋਨ ਚੱਲਦਾ ਹੈ ਤਾਂ ਉਸ ਨੂੰ ਟਰੇਸ ਕਰਵਾ ਸਕਦੇ ਹੋ ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਸਾਈਬਰ ਜਾਗਰੂਕਤਾ ਸੈਮੀਨਾਰ ਨਿਰੰਤਰ ਕਰਵਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਜਨਤਕ ਸਥਾਨਾਂ ’ਤੇ ਫਲੈਕਸ ਬੋਰਡ ਅਤੇ ਇਸ਼ਤਿਹਾਰਾਂ ਰਾਹੀਂ ਵੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਸਾਈਬਰ ਠੱਗੀ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਹੈਲਪਲਾਈਨ ਨੰਬਰ 1930 ‘ਤੇ ਸੰਪਰਕ ਕੀਤਾ ਜਾਵੇ ਜਾਂ ਸਾਈਬਰ ਕ੍ਰਾਈਮ ਦੀ ਵੈੱਬਸਾਈਟ www.cybercrime.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਜੋ ਠੱਗੀ ਹੋਈ ਰਕਮ ਦੀ ਵਾਪਸੀ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ।