Farmer News Punjab - Sach Kahoon Punjabi

Farmer News Punjab: ਮੰਡੀਆਂ ਨੱਕੋ-ਨੱਕ ਭਰੀਆਂ, ਨਹੀਂ ਹੋ ਰਹੀ ਖਰੀਦ, ਕਿਸਾਨ ਪ੍ਰੇਸ਼ਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਵਿੱਚ ਕਣਕਾਂ ਦੀਆਂ ਢੇਰੀਆਂ ਨਾਲ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ, ਪਰ ਖਰੀਦ ਨਹੀਂ ਹੋ ਰਹੀ। ਖਰੀਦ ਨਾ ਹੋਣ ਕਾਰਨ ਹੀ ਮੰਡੀਆਂ ਵਿੱਚ ਫੜ੍ਹਾਂ ਦੀ ਘਾਟ ਪੈ ਰਹੀ ਹੈ ਅਤੇ ਜੇਕਰ ਇੱਕ-ਦੋ ਦਿਨ ਇਹੋ ਹਾਲ ਰਿਹਾ ਤਾਂ ਸਰਕਾਰ ਲਈ ਔਖੀ ਸਥਿਤੀ ਖੜ੍ਹੀ ਹੋ ਸਕਦੀ ਹੈ। ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Farmer News Punjab: ਮੰਡੀਆਂ ਨੱਕੋ-ਨੱਕ ਭਰੀਆਂ, ਨਹੀਂ ਹੋ ਰਹੀ ਖਰੀਦ, ਕਿਸਾਨ ਪ੍ਰੇਸ਼ਾਨ

ਕਿਸਾਨਾਂ ਵਿੱਚ ਇਹ ਗੱਲ ਜਾ ਰਹੀ ਹੈ ਕਿ ਖਰੀਦ ਏਜੰਸੀਆਂ ਵੱਲੋਂ ਹੜਤਾਲ ਕੀਤੀ ਹੋਈ ਹੈ।ਜਾਣਕਾਰੀ ਅਨੁਸਾਰ ਅੱਜ ਜਦੋਂ ਪਟਿਆਲਾ ਜ਼ਿਲ੍ਹੇ ਅੰਦਰ ਮੰਡੀਆਂ ਦੇ ਹਾਲਾਤ ਦੇਖੇ ਤਾਂ ਕਣਕਾਂ ਦੀਆਂ ਢੇਰੀਆਂ ਹੀ ਢੇਰੀਆਂ ਪਈਆਂ ਸਨ ਅਤੇ ਖਰੀਦ ਕੀਤੀ ਗਈ ਕੋਈ ਬੋਰੀ ਇੱਕਾ-ਦੁੱਕਾ ਥਾਵਾਂ ’ਤੇ ਹੀ ਨਜ਼ਰ ਆਈ। ਭਾਵੇਂ ਕਿ ਢੇਰੀਆਂ ਨੂੰ ਝਾਰ ਜ਼ਰੂਰ ਲੱਗ ਰਿਹਾ ਸੀ, ਪਰ ਮੰਡੀਆਂ ਵਿੱਚ ਖਰੀਦ ਇੰਸਪੈਕਟਰ ਨਹੀਂ ਪੁੱਜ ਰਹੇ। ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਮੰਡੀ ਵਿੱਚ ਡਟੇ ਕਿਸਾਨਾਂ ਬਲਬੀਰ ਸਿੰਘ ਫਤਿਹਪੁਰ, ਕੁਲਦੀਪ ਸਿੰਘ ਢਕੜੱਬਾ, ਸੁਖੇਦਵ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਇੱਥੇ ਬੈਠੇ ਹਨ, ਪਰ ਇੱਥੇ ਕੋਈ ਵੀ ਖਰੀਦ ਇੰਸਪੈਕਟਰ ਨਹੀਂ ਬਹੁੜਿਆ।

ਉਨ੍ਹਾਂ ਦੱਸਿਆ ਕਿ ਕਣਕ ਦੀਆਂ ਢੇਰੀਆਂ ਸੁੱਕੀਆਂ ਹਨ ਅਤੇ ਕੋਈ ਨਮੀ ਵੀ ਨਹੀਂ ਹੈ, ਪਰ ਇੱਥੇ ਕੋਈ ਅਧਿਕਾਰੀ ਸਾਰ ਨਹੀਂ ਲੈ ਰਿਹਾ। ਇਸੇ ਤਰ੍ਹਾਂ ਪਟਿਆਲਾ ਸਮੇਤ ਦਿਹਾਤੀ ਖੇਤਰਾਂ ਦੀਆਂ ਮੰਡੀਆਂ ਵਿੱਚ ਵੀ ਸਥਿਤੀ ਇਹੋ ਦਿਖਾਈ ਦਿੱਤੀ। ਇਸ ਦੌਰਾਨ ਕੁਝ ਕਿਸਾਨਾਂ ਨੇ ਦੱਸਿਆ ਕਿ ਜਦੋਂ ਕੋਈ ਵਿਧਾਇਕ ਜਾਂ ਸਰਕਾਰ ਦਾ ਆਗੂ ਢੇਰੀ ’ਤੇ ਖੜ੍ਹ ਕੇ ਫੋਟੋ ਖਿਚਵਾਉਣ ਆਉਂਦਾ ਹੈ ਤਾਂ ਉਹ ਢੇਰੀ ਜ਼ਰੂਰ ਭਰੀ ਜਾਂਦੀ ਹੈ, ਬਾਕੀ ਖੁੱਲ੍ਹੇ ਅਸਮਾਨ ਹੇਠ ਹੀ ਕਣਕ ਪਈ ਹੈ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦੀ ਗੱਲ ਆਖੀ ਜਾਂਦੀ ਹੈ, ਪਰ ਦੂਜੇ ਪਾਸੇ ਹਾਲਾਤ ਮਾੜੇ ਬਣੇ ਹੋਏ ਹਨ।

ਵੱਡੀ ਗੱਲ ਇਹ ਹੈ ਕਿ ਕਣਕ ਦੀ ਵਢਾਈ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਅਤੇ ਮੰਡੀਆਂ ਵਿੱਚ ਥਾਂ ਦੀ ਘਾਟ ਪੈ ਰਹੀ ਹੈ ਕਿਉਂਕਿ ਕਣਕ ਦੀ ਪਿਛਲੇ ਹਫ਼ਤੇ ਤੋਂ ਖਰੀਦ ਹੀ ਨਹੀਂ ਹੋਈ। ਪਟਿਆਲਾ ਜ਼ਿਲ੍ਹੇ ਵਿੱਚ ਅੱਜ ਤੱਕ 75 ਹਜਾਰ ਮੀਟਰਕ ਟਨ ਕਣਕ ਪੁੱਜ ਚੁੱਕੀ ਹੈ ਅਤੇ ਖਰੀਦ ਸਿਰਫ਼ 16 ਹਜ਼ਾਰ ਟਨ ਹੋਈ ਹੈ। 60 ਹਜ਼ਾਰ ਟਨ ਕਣਕ ਮੰਡੀਆਂ ਵਿੱਚ ਪਈ ਹੈ। ਪਤਾ ਲੱਗਾ ਹੈ ਕਿ ਕੇਂਦਰੀ ਟੀਮ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ ਕਿਉਂਕਿ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦਾ ਦਾਣਾ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਵੀ ਖਰੀਦ ਏਜੰਸੀਆਂ ਪੈਰ ਪਿੱਛੇ ਖਿੱਚ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਟੀਮ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ ਟੀਮ ਦੇ ਫੈਸਲੇ ਤੋਂ ਬਾਅਦ ਹੀ ਖਰੀਦ ਏਜੰਸੀਆਂ ਆਪਣੀ ਖਰੀਦ ਸ਼ੁਰੂ ਕਰਨਗੀਆਂ।

ਨਵੇਂ ਨਿਰਦੇਸ਼ਾਂ ਤੋਂ ਬਾਅਦ ਕਰਾਂਗੇ ਖਰੀਦ ਸ਼ੁਰੂ

ਇਸ ਸਬੰਧੀ ਜਦੋਂ ਖਰੀਦ ਏਜੰਸੀ ਪਨਸਪ, ਵੇਅਰ ਹਾਊਸ, ਮਾਰਕਫੈੱਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੜਤਾਲ ਕੋਈ ਨਹੀਂ ਹੈ। ਜਦੋਂ ਖਰੀਦ ਰੋਕਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਪੰਜਾਬ ਅੰਦਰ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਆਪਣੀ ਰਿਪੋਰਟ ਆਉਣ ਤੋਂ ਬਾਅਦ ਜੋ ਨਿਰਦੇਸ਼ ਜਾਰੀ ਹੋਣਗੇ ਤਾਂ ਉਸ ਤੋਂ ਬਾਅਦ ਖਰੀਦ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮਾੜੀ ਕਣਕ ਦੀ ਖਰੀਦ ਹੋ ਗਈ ਤਾਂ ਉਨ੍ਹਾਂ ਨੂੰ ਆਪਣੀ ਜੇਬ੍ਹ ਵਿੱਚੋਂ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ।

ਕੇਂਦਰੀ ਟੀਮ ਨੇ ਪਟਿਆਲਾ ਜ਼ਿਲ੍ਹੇ ’ਚ 18 ਸੈਂਪਲ ਲਏ

ਇਸ ਸਬੰਧੀ ਡੀਐੱਫਐੱਸਈ ਰਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਉਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਖਰੀਦ ਸ਼ੁਰੂ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ 18 ਸੈਂਪਲ ਲਏ ਗਏ ਹਨ ਅਤੇ ਅੱਜ ਟੀਮ ਸੰਗਰੂਰ ਜ਼ਿਲ੍ਹੇ ਵਿੱਚ ਗਈ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 16 ਹਜ਼ਾਰ ਟਨ ਖਰੀਦ ਕੀਤੀ ਜਾ ਚੁੱਕੀ ਹੈ।

Read Also :  ਹਰਿਆਣਾ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦਾ ਐਲਾਨ, ਜਾਣੋ