Nurses Strike - Sach Kahoon Punjabi

Health Workers Protest: ਐਸਮਾ ਐਕਟ ਦਾ ਵੀ ਨਹੀਂ ਰਿਹਾ ਡਰ, ਨਰਸਾਂ ਦੀ ਹੜਤਾਲ ਜਾਰੀ
Health Workers Protest: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚ ਨਰਸਿੰਗ ਸਟਾਫ਼ ਦੀ ਚੱਲ ਰਹੀ ਹੜ੍ਹਤਾਲ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।  ਸਰਕਾਰ ਵੱਲੋਂ ਇਨ੍ਹਾਂ ਦੀ ਮੰਗ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾ ਰਹੀ।  ਦੱਸਣਯੋਗ ਹੈ ਕਿ ਪਟਿਆਲਾ, ਅੰਮ੍ਰਿਤਸਰ ਅਤੇ ਮੋਹਾਲੀ ਦੇ ਮੈਡੀਕਲ ਕਾਲਜਾਂ ਅੰਦਰ ਨਰਸਿੰਗ ਸਟਾਫ਼ ਪਿਛਲੇ 17 ਦਿਨਾਂ ਤੋਂ ਹੜ੍ਹਤਾਲ ’ਤੇ ਚੱਲ ਰਿਹਾ ਹੈ। ਭਾਵੇਂ ਕਿ ਸਰਕਾਰ ਵੱਲੋਂ ਇਨ੍ਹਾਂ ਹੜ੍ਹਤਾਲੀ ਨਰਸਾਂ ’ਤੇ ਐਸਮਾ ਐਕਟ ਵੀ ਲਗਾਇਆ ਗਿਆ ਸੀ, ਪਰ ਇਨ੍ਹਾਂ ਵੱਲੋਂ ਇਸ ਐਕਟ ਦੀ ਪਰਵਾਹ ਕੀਤੇ ਬਿਨਾਂ ਕੰਮਕਾਰ ਛੱਡਿਆ ਹੋਇਆ ਹੈ। ਇੱਥੋਂ ਤੱਕ ਕਿ ਇਨ੍ਹਾਂ ਵੱਲੋਂ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਜਗਾਉਣ ਲਈ ਆਏ ਦਿਨ ਵੱਖਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਉਕਤ ਨਰਸਿੰਗ ਸਟਾਫ਼ ਇਹ ਰੋਸ ਪ੍ਰਦਰਸ਼ਨ ਕਰਨ ਲਈ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਵਿੱਚ ਪੁੱਜਦਾ ਹੈ।

ਇਹ ਵੀ ਪੜ੍ਹੋ: Punjab Congress News: ‘ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਡਾ. ਅਮਰ ਸਿੰਘ ਤੇ ਰਣਦੀਪ ਨਾਭਾ ਨੇ ਸਾਧੇ ਤਿੱਖੇ ਨਿਸ਼ਾਨੇ

ਪਤਾ ਲੱਗਾ ਹੈ ਕਿ 5 ਅਪਰੈਲ ਨੂੰ ਨਰਸਿੰਗ ਸਟਾਫ਼ ਦੀ ਮੀਟਿੰਗ ਹੋਈ ਸੀ, ਪਰ ਇਹ ਮੀਟਿੰਗ ਬੇਸਿੱਟਾ ਰਹੀ ਸੀ। ਸਰਕਾਰ ਇਨ੍ਹਾਂ ਨਰਸਾਂ ਦੀ 4600 ਗ੍ਰੇਡ ਪੇ ਦੀ ਮੰਗ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਹੈ। ਇਸ ਮੀਟਿੰਗ ਦੌਰਾਨ ਵੀ ਆਗੂਆਂ ਕੋਲ ਇਨਸੈਟਿਵ ਦੇਣ ਦਾ ਸੁਝਾਅ ਰੱਖਿਆ ਗਿਆ ਸੀ, ਜੋਂ ਕਿ ਇਨ੍ਹਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਅੱਜ ਵੀ ਨਰਸਿੰਗ ਸਟਾਫ਼ ਤੇ ਆਗੁੂਆਂ ਦੀ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਅਤੇ ਹੋਰ ਉਚ ਅਧਿਕਾਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਜੇਕਰ ਹੋਈ ਗੱਲ ਨਾ ਨਿਕਲਿਆ ਤਾਂ ਇਹ ਹੜ੍ਹਤਾਲ ਹੋਰ ਲੰਮੀ ਚੱਲ ਸਕਦੀ ਹੈ।

ਸਿਹਤ ਸੇਵਾਵਾਂ ਹੋ ਰਹੀਆਂ ਪ੍ਰਭਾਵਿਤ

ਇੱਧਰ ਨਰਸਿੰਗ ਸਟਾਫ਼ ਦੀ ਹੜਤਾਲ ਕਾਰਨ ਤਿੰਨਾਂ ਮੈਡੀਕਲ ਕਾਲਜਾਂ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਰਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਤੋਂ ਵਾਰਡਾਂ ਵਿੱਚ ਕੰਮ ਲਿਆ ਜਾ ਰਿਹਾ ਹੈ ਤਾਂ ਜੋ ਹੜ੍ਹਤਾਲ ਕਾਰਨ ਪ੍ਰਭਾਵਿਤ ਹੋ ਰਹੇ ਕੰਮ ਨੂੰ ਕਾਬੂ ਕੀਤਾ ਜਾ ਸਕੇ। ਪਿਛਲੇ ਦਿਨੀਂ ਨਰਸਿੰਗ ਸਟਾਫ਼ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗ ਨੂੰ ਪੂਰਾ ਕਰੇ ਤਾਂ ਜੋ ਮੁੜ ਕੰਮ ਸ਼ੁਰੂ ਹੋ ਸਕੇ। Health Workers Protest

ਪਟਿਆਲਾ : ਪ੍ਰਰਦਸ਼ਨ ਕਰ ਰਹੀਆਂ ਨਰਸਾਂ।