Dolcy Gupta Bhadson - Sach Kahoon Punjabi

8th Class Result 2026: ਯੰਗ ਫ਼ਾਰਮਰਜ਼ ਪਬਲਿਕ ਹਾਈ ਸਕੂਲ ਦੀ ਹੋਣਹਾਰ ਵਿਦਿਆਰਥਣ ਡੌਲਸੀ ਗੁਪਤਾ ਨੇ 98 ਫੀਸਦੀ ਅੰਕ ਹਾਸਲ ਕੀਤੇ
8th Class Result 2026: (ਸੁਸ਼ੀਲ ਕੁਮਾਰ) ਭਾਦਸੋਂ। ਕਿਸੇ ਨੇ ਸਹੀ ਕਿਹਾ ਕਿ ਮਿਹਨਤ ਸਫ਼ਲਤਾ ਦੀ ਕੁੰਜੀ ਹੁੰਦੀ ਹੈ। ਇਸ ਗੱਲ ਨੂੰ ਹਰ ਸਾਲ ਯੰਗ ਫ਼ਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਦੇ ਵਿਦਿਆਰਥੀ ਸਿੱਧ ਕਰਦੇ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ 'ਚ ਇਸ ਸਕੂਲ ਦਾ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਵਿਦਿਆਰਥੀਆਂ ਦਾ ਬੋਰਡ ਦੀਆਂ ਪ੍ਰੀਖਿਆਵਾਂ 'ਚ 100% ਨਤੀਜਾ ਰਿਹਾ। ਇੱਕ ਹੋਰ ਸਫ਼ਲਤਾ ਦੀ ਕਹਾਣੀ ਲਿਖਦੇ ਹੋਏ ਯੰਗ ਫ਼ਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਦੀ ਅੱਠਵੀਂ ਜਮਾਤ ਵਿਦਿਆਰਥਣ ਡੌਲਸੀ ਗੁਪਤਾ ਪੁੱਤਰੀ ਮਨੋਜ ਕੁਮਾਰ ਨੇ 98% ਅੰਕ ਲੈ ਕੇ ਪੰਜਾਬ ਵਿੱਚ 12ਵਾਂ ਰੈਂਕ ਹਾਸਲ ਕਰਕੇ ਅਤੇ ਉਸ ਦੇ ਭਰਾ ਤਾਨਿਸ਼ ਗੁਪਤਾ, ਅਵਨੀਤ ਕੌਰ ਤੇ ਮੋਕਸ਼ਾ ਸ਼ਰਮਾ ਨੇ ਪੰਜਵੀਂ ਜਮਾਤ ਵਿੱਚੋਂ 100% ਅ਼ੰਕ ਲੈ ਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ।

ਇਹਨਾਂ ਬੱਚਿਆਂ ਨੇ ਅੱਜ ਦੇ ਟਿਊਸ਼ਨਾਂ ਦੇ ਦੌਰ ਵਿੱਚ ਬਿਨਾਂ ਕਿਸੇ ਟਿਊਸ਼ਨ ਤੋਂ ਸਵੈ-ਅਧਿਐਨ ਨਾਲ ਇਹ ਸਫ਼ਲਤਾ ਦਾ ਇਤਿਹਾਸ ਰਚਿਆ ਹੈ। ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀ ਸਮਰੀਤ ਕੌਰ, ਤਸਨੀਮ ਪੰਧੇਰ, ਪ੍ਰਭਜੋਤ ਕੌਰ, ਵਿੱਕੀ ਕੁਮਾਰ ਸਿੰਘ, ਅਵਨੀਤ ਕੌਰ ਤੇ ਹਰਸੀਰਤ ਕੌਰ ਅਤੇ ਪੰਜਵੀਂ ਜਮਾਤ ਦੇ 14 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ।  8th Class Result 2026

ਡਾਕਟਰ ਬਣ ਕੇ ਲੋੜਵੰਦਾਂ ਦੇ ਸੇਵਾ ਕਰਨਾ ਚਾਹੁੰਦੀ ਹੈ ਡੌਲਸੀ

ਡੌਲਸੀ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਡਾਕਟਰ ਬਣ ਕੇ ਲੋੜਵੰਦਾਂ ਦਾ ਇਲਾਜ ਕਰਨਾ ਚਾਹੁੰਦੀ ਹੈ। ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ ਨੇ ਨਤੀਜਾ ਦੇਖ ਕੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਸਫਲਤਾ ਲਗਭਗ ਪੂਰੀ ਤਰ੍ਹਾਂ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਚਕੀਲੇਪਣ ਤੇ ਦ੍ਰਿੜਤਾ, ਤਜਰਬੇਕਾਰ ਤੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਦੀ ਮਿਸਾਲੀ ਕੋਸ਼ਿਸ਼ਾਂ ਦਾ ਨਤੀਜਾ ਹੈ।

ਇਹ ਵੀ ਪੜ੍ਹੋ: Punjab School Merit List: ਸੰਤ ਮੋਹਨ ਦਾਸ ਸਕੂਲ ਨੇ ਰਚਿਆ ਇਤਿਹਾਸ, ਅੱਠਵੀਂ ਦੇ ਨਤੀਜਿਆਂ 'ਚ ਪੰਜਾਬ ਦੇ ਚੋਟੀ ਦੇ ਰੈਂਕਾਂ 'ਤੇ ਕਬਜ਼ਾ

ਉਨ੍ਹਾਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਵਾਂਗ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ। ਚੇਅਰਮੈਨ ਅਬਜਿੰਦਰ ਸਿੰਘ ਗਰੇਵਾਲ, ਸ੍ਰੀਮਤੀ ਚੰਦਰ ਦੀਪ ਗਰੇਵਾਲ (ਐੱਮ.ਡੀ.), ਸ੍ਰੀਮਤੀ ਮਨਦੀਪ ਗਰੇਵਾਲ (ਪ੍ਰਿੰਸੀਪਲ) ਅਤੇ ਜਸ਼ਨਦੀਪ ਕੁਮਾਰ (ਵਾਈਸ ਪ੍ਰਿੰਸੀਪਲ) ਨੇ ਇਸ ਸ਼ਾਨਦਾਰ ਸਫ਼ਲਤਾ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਕਾਮਨਾ ਕੀਤੀ।

ਭਾਦਸੋਂ : ਮਨਦੀਪ ਗਰੇਵਾਲ (ਪ੍ਰਿੰਸੀਪਲ) ਅਤੇ ਜਸ਼ਨਦੀਪ ਕੁਮਾਰ (ਵਾਈਸ ਪ੍ਰਿੰਸੀਪਲ) ਅਤੇ ਸਮੂਹ ਸਟਾਫ ਡੌਲਸੀ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ। ਤਸਵੀਰ : ਸੁਸ਼ੀਲ ਕੁਮਾਰ