returned - Sach Kahoon Punjabi
ਅਧਿਆਪਕ ਵੱਲੋਂ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਲਿਆ ਵਾਪਿਸ
ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਫਿਜੌਲਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਇਕਬਾਲ ਸਿੰਘ ਤੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਿਸ ਲੈਣ ਨਾਲ ਇਹ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਐਸ. ਸੀ. ਪਾਵਰ ਇੰਜੀਨੀਅਰ ਆਫ਼ੀਸਰ ਐਸੋਸੀਏਸ਼ਨ ਪੰਜਾਬ, ਵਾਲਮੀਕਿ ਸਮਾਜ ਦੀ ਸਿਰਮੌਰ ਧਾਰਮਿਕ ਜਥੇਬੰਦੀ ਆਦਿ ਧਰਮ ਸਮਾਜ ਆਧਸ (ਭਾਰਤ), ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਆਦਿ ਦਲਿਤ ਜਥੇਬੰਦੀਆਂ ਦੇ ਇੱਕ ਵਫਦ ਨੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕਰਕੇ ਉਕਤ ਅਧਿਆਪਕ ਨਾਲ ਹੋ ਰਿਹਾ ਜਾਤੀ ਵਿਤਕਰਾ ਬੰਦ ਕਰਨ ਦੀ ਅਪੀਲ ਕੀਤੀ ਹੈ।
ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੇਕਰ ਉਕਤ ਅਧਿਆਪਕ ਵੱਲੋਂ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਿਸ ਨਾ ਦਿੱਤਾ ਗਿਆ ਅਤੇ ਪ੍ਰੋਫੈਸਰ ਦੀ ਬਣਦੀ ਤਰੱਕੀ ਲਈ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ ਤਾਂ ਸਮੁੱਚੀਆਂ ਦਲਿਤ ਜਥੇਬੰਦੀਆਂ ਸਰਕਾਰੀ ਮੈਡੀਕਲ ਕਾਲਜ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੀਆਂ। ਇਸ ਸਬੰਧੀ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ 1991 ਅਤੇ 2003 ਦੀਆਂ ਨੋਟੀਫਿਕੇਸ਼ਨਾਂ ਨੂੰ ਨਜ਼ਰਅੰਦਾਜ਼ ਕਰਕੇ ਅਨੁਸੂਚਿਤ ਜਾਤੀ ਦੇ ਉਕਤ ਅਧਿਆਪਕ ਦੀ ਤਰੱਕੀ ਨਹੀਂ ਕੀਤੀ ਗਈ।
ਪਿਛਲੇ 13 ਸਾਲਾਂ ਤੋਂ ਉਕਤ ਅਧਿਆਪਕ ਆਪਣੇ ਹੱਕ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਤਰਲੇ-ਮਿੰਨਤਾਂ ਕਰਦਾ ਆ ਰਿਹਾ ਹੈ, ਹੁਣ ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਅਕਤੂਬਰ ਮਹੀਨੇ ਉਕਤ ਅਧਿਆਪਕ ਵੱਲੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਸੀ. ਐਨ. ਐਸ. (ਸੈਂਟਰਲ ਨਰਵਸ ਸਿਸਟਮ) ਬਿਨਾ ਪ੍ਰੋਫੈਸਰ ਦੀ ਸਹਿਮਤੀ ਤੋਂ ਹੀ ਵਾਪਿਸ ਲੈ ਕੇ ਕਿਸੇ ਹੋਰ ਅਧਿਆਪਕ ਨੂੰ ਦੇ ਦਿੱਤਾ ਹੈ। ਡਾ. ਇਕਬਾਲ ਸਿੰਘ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੀਨੀਅਰ ਫੈਕਲਟੀ ਮੈਂਬਰ ਹਨ, ਜਿਹੜਾ ਵਿਸ਼ਾ ਡਾ. ਇਕਬਾਲ ਸਿੰਘ ਤੋਂ ਵਾਪਿਸ ਲਿਆ ਗਿਆ ਹੈ।
ਉਹ ਵਿਸ਼ਾ ਇੱਕ ਸੀਨੀਅਰ ਫੈਕਲਟੀ ਮੈਂਬਰ ਹੀ ਪੜ੍ਹਾ ਸਕਦਾ ਹੈ। ਬਾਵਜੂਦ ਇਸਦੇ ਡਾ. ਇਕਬਾਲ ਸਿੰਘ ਪਾਸੋਂ ਐਮ. ਬੀ. ਬੀ. ਐਸ. ਥਿਊਰੀ ਅਧਿਆਪਨ ਦਾ ਕੰਮ ਵਾਪਿਸ ਲਿਆ ਜਾਣਾ ਸਿੱਧਾ ਜਾਤੀ ਵਿਤਕਰਾ ਹੈ, ਜਾਤੀ ਸੋਸ਼ਣ ਅਤੇ ਧੱਕੇਸ਼ਾਹੀ ਹੈ, ਜਿਸਨੂੰ ਦਲਿਤ ਸਮਾਜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਦਲਿਤ ਜਥੇਬੰਦੀਆਂ ਦੇ ਆਗੂਆਂ ਵਿੱਚ ਐਸ. ਸੀ. ਪਾਵਰ ਇੰਜਨੀਅਰ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਐਫ. ਸੀ. ਜੱਸਲ, ਅਮਰ ਚੰਦ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਵੀਰ ਜੀਵਨਦਾਸ ਗਿੱਲ ਅਤੇ ਪੀੜਤ ਪ੍ਰੋਫੈਸਰ ਡਾ. ਇਕਬਾਲ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਦਿੱਤਾ ਖਹਿਰਾ ਨੇ ਦੂਜੇ ਨੋਟਿਸ ਦਾ ਵੀ ਕੋਈ ਜੁਆਬ, ਵਾਪਸ ਆਇਆ ਨੋਟਿਸ
ਵਿਧਾਨ ਸਭਾ ਵੱਲੋਂ 15 ਦਿਨ ਪਹਿਲਾਂ ਭੇਜਿਆ ਗਿਆ ਨੋਟਿਸ ਮੁੜ ਤੋਂ ਆਇਆ ਵਾਪਸ
ਚੰਡੀਗੜ੍ਹ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵੱਲੋਂ ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਦੂਜਾ ਨੋਟਿਸ ਵੀ ਬੇਰੰਗ ਵਾਪਸ ਪਰਤ ਆਇਆ ਹੈ।  ਖਹਿਰਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਨੋਟਿਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਖਹਿਰਾ ਵੱਲੋਂ ਕਾਰਨ ਦੱਸੋ ਨੋਟਿਸ ਦਾ ਵੀ ਕੋਈ ਜੁਆਬ ਨਹੀਂ ਦਿੱਤਾ ਗਿਆ ਹੈ, ਜਿਹੜਾ ਕਿ 30 ਦਿਨ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸੁਖਪਾਲ ਖਹਿਰਾ ਨੂੰ ਭੇਜਿਆ ਗਿਆ ਸੀ। ਇਹ ਦੂਜਾ ਮੌਕਾ ਹੈ ਜਦੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਹੁਣ ਵਿਧਾਨ ਸਭਾ ਦੇ ਸਪੀਕਰ ਬੁੱਧਵਾਰ ਨੂੰ ਅਗਲੀ ਕਾਰਵਾਈ ਲਈ ਆਦੇਸ਼ ਜਾਰੀ ਕਰਨਗੇ। ਸੁਖਪਾਲ ਖਹਿਰਾ ਵੱਲੋਂ ਵਾਰ ਵਾਰ ਨੋਟਿਸ ਨਹੀਂ ਲੈਣ ਦੇ ਚਲਦੇ ਹੁਣ ਅਗਲੀ ਕਾਰਵਾਈ ਲਈ ਵਿਧਾਨ ਸਭਾ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਜਾਂ ਫਿਰ ਖਹਿਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਉਣ ਲਈ ਫੈਸਲਾ ਲਿਆ ਜਾ ਸਕਦਾ ਹੈ।
ਇੱਥੇ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਵਲੋਂ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫ਼ਾ ਦਿੰਦੇ ਹੋਏ ਖ਼ੁਦ ਦੀ ਨਵੀਂ ਪਾਰਟੀ ਬਣਾ ਲਈ ਗਈ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭੁਲੱਥ ਦੇ ਇੱਕ ਵੋਟਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਦਿੰਦੇ ਹੋਏ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ।
ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਸ ਸਬੰਧੀ ਕਾਰਵਾਈ ਕਰਦੇ ਹੋਏ ਪਿਛਲੀ 21 ਜਨਵਰੀ ਨੂੰ 15 ਦਿਨ ਦਾ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ ਪਰ ਡਾਕ ਰਾਹੀਂ ਭੇਜੇ ਗਏ ਇਸ ਨੋਟਿਸ ਨੂੰ ਲਿਆ ਹੀ ਨਹੀਂ ਗਿਆ
ਕਾਰਨ ਦੱਸੋ ਨੋਟਿਸ ਵਾਪਸ ਆਉਣ ਤੋਂ ਬਾਅਦ ਮੁੜ ਤੋਂ 4 ਫਰਵਰੀ ਨੂੰ ਨੋਟਿਸ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਉਨ੍ਹਾਂ ਵੱਲੋਂ 19 ਫਰਵਰੀ ਨੂੰ ਖ਼ਤਮ ਹੋਏ 15 ਦਿਨਾਂ ਦੇ ਸਮੇਂ ਅੰਦਰ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਹੈ।
ਇਸ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਨਾਂ ਕੋਲ ਕੋਈ ਵੀ ਵਿਧਾਨ ਸਭਾ ਦਾ ਨੋਟਿਸ ਆਇਆ ਹੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਕੋਈ ਜੁਆਬ ਨਹੀਂ ਭੇਜਿਆ ਹੈ। ਉਨਾਂ ਕਿਹਾ ਜੇਕਰ ਕੋਈ ਨੋਟਿਸ ਆਏਗਾ ਤਾਂ ਜੁਆਬ ਵੀ ਭੇਜਿਆ ਜਾਏਗਾ ਪਰ ਹੁਣ ਤੱਕ ਕੋਈ ਵੀ ਨੋਟਿਸ ਡਾਕ ਰਾਹੀਂ ਜਾਂ ਫਿਰ ਹੱਥ ਦਸਤੀ ਨਹੀਂ ਪੁੱਜਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
300 ਦੀ ਸਟਰਾਈਕ ਰੇਟ ਨਾਲ ਬਣਾਈਆਂ ਦੌੜਾਂ
ਕੇਪਟਾਊਨ, 14 ਨਵੰਬਰ
ਸਾਲ 2018 ‘ਚ ਆਈਪੀਐਲ ਤੋਂ ਬਾਅਦ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਏਬੀ ਡਿਵਿਲਿਅਰਜ਼ ਨੇ ਧਮਾਕੇਦਾਰ ਅੰਦਾਜ਼ ‘ਚ ਮੈਦਾਨ ‘ਤੇ ਵਾਪਸੀ ਕੀਤੀ ਹੈ ਆਈਪੀਐਲ ‘ਚ ਰਾਇਲ ਚੈਲੰਜ਼ਰਸ ਬੰਗਲੌਰ ਵੱਲੋਂ ਖੇਡਣ ਤੋਂ ਬਾਅਦ ਉਹ ਹੁਣ ਤੱਕ ਮੈਦਾਨ ‘ਚ ਨਹੀਂ ਨਿੱਤਰੇ ਸਨ ਅਜਿਹੇ ‘ਚ ਦੱਖਣੀ ਅਫ਼ਰੀਕੀ ਟੀ20 ਲੀਗ (ਮਜਾਂਸੀ ਸੁਪਰ ਲੀਗ) ‘ਚ ਉਹ ਸਵਾਨੇ ਸਪਾਰਟੰਜ਼ ਲਈ ਅਭਿਆਸ ਮੈਚ ਖੇਡਣ ਨਿੱਤਰੇ
ਤਕਰੀਬਨ 6 ਮਹੀਨੇ ਤੋਂ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ Âਬੀਡੀ ਜਦੋਂ ਮੈਦਾਨ ਨਿੱਤਰੇ ਤਾਂ ਕਿਤੇ ਵੀ ਨਹੀਂ ਲੱਗਿਆ ਕਿ ਉਹ ਕ੍ਰਿਕਟ ਤੋਂ ਦੂਰ ਸਨ ਏਬੀ ਨੇ ਇਸ ਮੈਚ ‘ਚ 31 ਗੇਂਦਾਂ ‘ਚ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ Âਬੀਡੀ ਦੀ ਇਸ ਪਾਰੀ ਦੀ ਬਦੌਲਤ ਉਸਦੀ ਟੀਮ ਨੇ ਜੋਜੀ ਸਪੋਰਟ ਵਿਰੁੱਧ 217/9 ਦਾ ਸਕੋਰ ਖੜਾ ਕੀਤਾ ਉਹ ਮੰਦਭਾਗੇ ਰਹੇ ਅਤੇ ਸੈਂਕੜੇ ਤੋਂ 7 ਦੌੜਾਂ ਤੋਂ ਖੁੰਝ ਗਏ ਦੁਨੀਆਂ ਭਰ ‘ਚ ‘ਮਿਸਟਰ 360’ ਦੇ ਨਾਂਅ ਨਾਲ ਮਸ਼ਹੂਰ ਏਬੀਡੀ ਨੇ ਆਪਣੀ ਪਾਰੀ ‘ਚ 300 ਤੋਂ ਜ਼ਿਆਦਾ ਦੀ ਸਟਰਾਈਕ ਰੇਟ ਨਾਲ ਦੌੜਾਂ ਬਣਾਈਆਂ
ਟੀਚੇ ਦਾ ਪਿੱਛਾ ਕਰਨ ਨਿੱਤਰੀ ਸਟਾਰਸ ਦੀ ਟੀਮ ਨੂੰ ਉਹਨਾਂ ਦੇ ਓਪਨਰ ਨੇ ਵੀ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ 6 ਓਵਰਾਂ ‘ਚ 104 ਦੌੜਾਂ ਜੋੜ ਦਿੱਤੀਆਂ ਇਸ ਦੌਰਾਨ ਦੋਵੇਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਆਖ਼ਰ ‘ਚ ਡਿਵਿਲਿਅਰਜ਼ ਦੀ ਪਾਰੀ ਹੀ ਜਿੱਤ ਦਾ ਫ਼ਰਕ ਸਾਬਤ ਹੋਈ ਉਸਦੀ ਟੀਮ ਨੇ 5 ਦੌੜਾਂ ਦੇ ਫ਼ਰਕ ਨਾਲ ਮੈਚ ਜਿੱਤ ਲਿਆ ਆਖ਼ਰੀ ਓਵਰ ‘ਚ ਸਟਾਰਸ ਨੂੰ ਜਿੱਤ ਲਈ 15 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਸਿਰਫ਼ 9 ਦੌੜਾਂ ਹੀ ਬਣਾ ਸਕੇ
ਡਿਵਿਲਿਅਰਜ਼ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਦੱਖਣੀ ਅਫ਼ਰੀਕਾ ਦੀ ਘਰੇਲੂ ਟੀ20 ਲੀਗ ਮਜਾਂਸੀ ਸੁਪਰ ਲੀਗ ‘ਚ ਖੇਡਣੇ ਨਜ਼ਰ ਆਉਣਗੇ ਉਹਨਾਂ ਨੂੰ ਇਸ ਟੀਮ ਦੀ ਕਪਤਾਨੀ ਸੌਂਪੀ ਗਈ ਹੈ 6 ਟੀਮਾਂ ਵਾਲੀ ਇਸ ਲੀਗ ‘ਚ ਕੁੱਲ 32 ਮੈਚ ਖੇਡੇ ਜਾਣਗੇ ਅਜਿਹੇ ‘ਚ ਏਬੀ ਦੇ ਪ੍ਰਸ਼ੰਸਕਾਂ ਕੋਲ ਉਹਨਾਂ ਦੀ ਧਮਾਕੇਦਾਰ ਖੇਡ ਨੂੰ ਦੇਖਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ ਉਹਨਾਂ ਦੀ ਟੀਮ ਦਾ ਪਹਿਲਾ ਮੁਕਾਬਲਾ ਟੂਰਨਾਮੈਂਟ ਦੇ ਪਹਿਲੇ ਮੈਚ ‘ਚ 16 ਨਵੰਬਰ ਨੂੰ ਕੇਪਟਾਊਨ ਬਲਿਟਜ਼ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਨੇਡਾ ਨੇ ਸੂ ਕੀ ਤੋਂ ਮਾਨਦ ਨਾਗਰਿਕਤਾ ਵਾਪਸ ਲਈ
ਆਨਰੇਰੀ ਸਨਮਾਨ ਗਵਾਉਣ ਵਾਲੀ ਪਹਿਲੀ ਔਰਤ ਹੈ  ਸੂ ਕੀ
ਓਟਾਵਾ, ਏਜੰਸੀ।
ਕੈਨੇਡਾ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਸਨਮਾਨ ਦੇ ਤੌਰ ‘ਤੇ ਦਿੱਤੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਨੂੰ ਵਾਪਸ ਲੈ ਲਿਆ ਹੈ। ਫਾਈਨੇਂਨਸੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਹ ਕਦਮ ਸੂ ਕੀ ਦੇ ਉਨ੍ਹਾਂ ਦੀ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ‘ਤੇ ਕੀਤੀ ਗਈ ਹਿੰਸਕ ਕਾਰਵਾਈ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਚੁੱੱਕਿਆ ਹੈ। ਸੂ ਕੀ ਆਨਰੇਰੀ ਸਨਮਾਨ ਨੂੰ ਗਵਾਉਣ ਵਾਲੀ ਪਹਿਲੀ ਔਰਤ ਹੈ। ਕੈਨੇਡਾ ਦੀ ਸੈਨੇਟ ਨੇ ਬੀਤੇ ਮਹੀਨੇ ਸੂ ਕੀ ਨੂੰ ਦਿੱਤੇ ਹੋਏ ਸਨਮਾਨ ਲਈ ਨਾਗਰਿਕਤਾ ਰੱਦ ਕਰਨ ਲਈ ਸਾਰਿਆਂ ਦੀ ਸਹਿਮਤੀ ਨਾਲ ਵੋਟਿੰਗ ਕੀਤੀ। ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਨੇ ਵੀ ਇਸ ਸਬੰਧ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਵੋਟਾਂ ਪਾ ਕੇ ਇਹ ਫੈਸਲਾ ਪਾਸ ਕੀਤਾ ਸੀ। ਕੈਨੇਡਾ ਦੇ ਦੋਹਾਂ ਸਦਨਾਂ ਨੇ ਸਤੰਬਰ ‘ਚ ਪਾਸ ਮੱਤੇ ਵਿੱਚ ਰੋਹਿੰਗਿਆ ਵਿਰੁੱਧ ਹਿੰਸਾ ਨੂੰ ਕਤਲੇਆਮ ਕਰਾਰ ਦਿੱਤਾ ਸੀ। ਮਿਆਂਮਾਰ ਵਿੱਚ ਫੌਜ ਦੀ ਹਿੰਸਕ ਕਾਰਵਾਈ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ 7,000 ਰੋਹਿੰਗਿਆ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਦੌੜਨ ‘ਤੇ ਮਜਬੂਰ ਹੋਣਾ ਪਿਆ ਸੀ। ਕੈਨੇਡਾ ਨੇ ਸੂ ਕੀ ਨੂੰ ਸਾਲ 2007 ‘ਚ ਇਹ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਧੋਖੇਬਾਜ਼ ਏਜੰਟ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ‘ਚ ਭੇਜੀ ਗਈ ਤੇ ਅੱਗੇ ਮੁੜ ਗ਼ੈਰਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਇੱਕ ਜ਼ਿਮੀਂਦਾਰ ਕੋਲ ਵੇਚ ਦਿੱਤੀ ਗਈ 26 ਸਾਲਾ ਇੱਕ ਪੰਜਾਬਣ ਧੀ, ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਤੇ ਨਾਮਵਰ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਾਪਸ ਆਪਣੇ ਬਾਬੁਲ ਦੇ ਵਿਹੜੇ ਪਰਤ ਆਈ ਹੈ।
ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਮਹਿਮੂਵਾਲ ਯੂਸਫ਼ਪੁਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਕਰਮਾਂ ਮਾਰੀ ਧੀ ਪਰਵੀਨ ਰਾਣੀ ਤਕਰੀਬਨ 9 ਮਹੀਨਿਆਂ ਦੀ ਤਸੀਹਿਆਂ ਭਰੀ ਤੇ ਜੇਲ੍ਹ-ਨੁਮਾ ਜ਼ਿੰਦਗੀ ਤੋਂ ਮੁਕਤੀ ਪਾ ਕੇ ਅੱਜ ਇੱਕ ਉਡਾਣ ਰਾਹੀਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਸ਼ਿਸ਼ਪਾਲ ਸਿੰਘ ਲਾਡੀ ਤੋਂ ਇਲਾਵਾ ਉਸ ਦੇ ਮਾਂ-ਪਿਓ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇਂ ‘ਚ ਲਿਆ। ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ. ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ ਉੱਥੇ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਦੇ ਪੀ. ਆਰ. ਓ. ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ।
ਬੰਧੂਆਂ ਮਜਦੂਰ ਵਜੋਂ ਦਿਲ ਵਲੂੰਧਰਨ ਵਾਲੇ ਬਿਤਾਏ ਗਏ ਪਲਾਂ ਦੀ ਗਾਥਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਭ ਤੋਂ ਪਹਿਲਾਂ ਪਰਵੀਨ ਰਾਣੀ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇਵਤਾ ਰੂਪੀ ਇਨਸਾਨ ਦੀ ਬਦੌਲਤ ਹੀ ਉਹ ਨਰਕ ਭਰੀ ਜ਼ਿੰਦਗੀ ‘ਚੋਂ ਨਿਜਾਤ ਪਾ ਸਕੀ ਹੈ। ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸਦੇ ਖਰੀਦਦਾਰ ਨੂੰ ਉਸ ਦੇ ਖਰੀਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਉਸਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਰਵੀਨ ਨੇ ਸਹਿਮ ਭਰੇ ਲਹਿਜ਼ੇ ‘ਚ ਇਹ ਵੀ ਦੱਸਿਆ ਕਿ ਉਸ ਕੋਲੋਂ ਗੋਲੀ ਦੇ ਡਰਾਵੇ ਨਾਲ ਸਵੇਰ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਨੂੰ ਸਾਂਭਣ ਤੇ ਸਾਰਾ ਘਰੇਲੂ ਕੰਮ ਲਿਆ ਜਾਂਦਾ ਸੀ ਤੇ ਕੰਮ ਤੋਂ ਨਾਂਹ ਕਰਨ ‘ਤੇ ਅਣਮਨੁੱਖੀ ਤਸ਼ੱਦਦ ਵੀ ਢਾਹਿਆ ਜਾਂਦਾ ਸੀ। ਉਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਖਾੜੀ ਦੇਸ਼ਾਂ ‘ਚ ਭੇਜਣ ਤੋਂ ਪਹਿਲਾਂ ਲੱਖ ਵਾਰ ਸੋਚਣ ਕਿਉਂਕਿ ਧੋਖੇਬਾਜ਼ ਏਜੰਟ ਪੈਸਿਆਂ ਦੇ ਲਾਲਚ ‘ਚ ਇੱਥੋਂ ਸਬਜ਼ਬਾਜ ਵਿਖਾ ਕੇ ਪੰਜਾਬ ਦੀਆਂ ਕੁੜੀਆਂ ਨੂੰ ਉੱਥੇ ਜਾ ਕੇ ਵੇਚ ਦਿੰਦੇ ਹਨ।
ਇਸੇ ਦੌਰਾਨ ਪਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ, ਮਾਤਾ ਸਿਮਰਜੀਤ ਕੌਰ, ਭੈਣ ਕੰਵਲਜੀਤ ਕੌਰ ਤੇ ਜੀਜਾ ਹਰਪਾਲ ਸਿੰਘ ਨੇ ਭਰੇ ਗਚ ਨਾਲ ਡਾ. ਐੱਸ. ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫ਼ਿਰ ਮਿਲ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ, ਜਿਸ ‘ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਵਿਦੇਸ਼ੋਂ ਪਰਤੇ ਨੌਜਵਾਨ ਨੇ ਜਿਉਂਦਾ ਸਾੜਿਆ ਸਾਰਾ ਪਰਿਵਾਰ
ਪਤਨੀ, ਪੁੱਤਰ ਤੇ ਧੀ ਸਮੇਤ ਚਾਰ ਦੀ ਮੌਤ
ਕਪੂਰਥਲਾ, ਸੱਚ ਕਹੂੰ ਨਿਊਜ਼
ਲਗਭਗ ਦੋ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਵੱਲੋਂ ਵਾਪਸ ਪਰਤ ਕੇ ਪੂਰੇ ਪਰਿਵਾਰ (Family) ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲਾ ਸੰਘਿਆਂ ਦੇ ਸਵ. ਭੋਲਾ ਸਿੰਘ ਤੇ ਮਹਿੰਦਰ ਕੌਰ ਦਾ ਪੁੱਤਰ ਕੁਲਵਿੰਦਰ ਸਿੰਘ ਉਰਫ ਬੱਗਾ (35 ਸਾਲ) ਪੌਣੇ 2 ਸਾਲ ਤੋਂ ਦੁਬਈ ‘ਚ ਰੋਜ਼ਗਾਰ ਲਈ ਗਿਆ ਹੋਇਆ ਸੀ।
ਉਸ ਦੀ ਮਾਂ ਮਹਿੰਦਰ ਕੌਰ ਨੇ ਮੌਕੇ ‘ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਜਗਜੀਤ ਸਿੰਘ ਸਰੋਆ ਐੱਸਪੀ (ਡੀ) ਕਪੂਰਥਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਵਿਦੇਸ਼ ਗਿਆ ਸੀ ਪਰ ਉਸ ਦੀ ਪਤਨੀ ਤੇ 2 ਬੱਚੇ ਇੱਥੇ ਹੀ ਰਹਿੰਦੇ ਸਨ। ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਤੇ ਲੜਕਾ ਉਸ ਦੀ ਦੇਖ-ਭਾਲ ਨਹੀਂ ਕਰਦੇ ਸਨ, ਜਿਸ ਕਾਰਨ ਉਸ ਨੇ ਆਪਣੀ ਵੱਡੀ ਲੜਕੀ ਜਸਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪ੍ਰਤਾਪਰਾ (ਜਲੰਧਰ) ਨੂੰ ਆਪਣੀ ਦੇਖ-ਭਾਲ ਲਈ ਕੋਲ ਰੱਖਿਆ ਹੋਇਆ ਸੀ ਤੇ ਨੂੰਹ-ਪੁੱਤਰ ਨਾਲ ਉਸ ਦੀ ਬੋਲਚਾਲ ਨਹੀਂ ਸੀ। (Family)
ਉਸ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਲੜਕਾ ਘਰ ਆਇਆ ਤੇ ਆਪਣੇ ਕਮਰੇ ‘ਚ ਸਾਰੇ ਪਰਿਵਾਰ ‘ਤੇ ਪੈਟਰੋਲ ਛਿੜਕ ਕੇ ਅੱਗ ਹਵਾਲੇ ਕਰ ਦਿੱਤਾ, ਜਿਸ ਕਾਰਨ ਕੁਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰੌਬਨ (5) ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਲੜਕੀ ਰਬੀਨਾ (7) ਤੇ ਪਤਨੀ ਮਨਦੀਪ ਕੌਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਕੁਲਵਿੰਦਰ ਸਿੰਘ ਬੁੱਗਾ ਨੇ ਆਪਣੇ ਪਰਿਵਾਰ ਨੂੰ ਅੱਗ ਲਾਉਣ ਤੋਂ ਪਹਿਲਾਂ ਆਪਣੇ ਬਿਆਨ ਰਿਕਾਰਡ ਕਰਕੇ ਆਪਣੇ ਹੀ ਪਿੰਡ ਦੇ ਨੌਜਵਾਨ ਸੰਨੀ ਪੁੱਤਰ ਸੱਤਿਆ ਪਤਨੀ ਗੁਰਨਾਮ ਵਾਸੀ ਮੋਤੀ ਨਗਰ ਮੁਹੱਲਾ, ਕਾਲਾ ਸੰਘਿਆ ਨੂੰ ਮੁੱਖ ਦੋਸ਼ੀ ਦੱਸਿਆ ਤੇ ਦੋਸ਼ ਲਾਇਆ ਕਿ ਸੰਨੀ ਉਸ ਦੀ ਪਤਨੀ ਮਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਗਲਤ ਤਸਵੀਰਾਂ ਤੇ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ, ਜਿਸ ‘ਚ ਸੱਤਿਆ, ਬਲਕਾਰ ਸਿਘ ਉਰਫ ਮੰਤਰੀ ਨੰਬਰਦਾਰ ਤੀਰਥ ਸਿੰਘ ਵੀ ਬਰਾਬਰ ਦੇ ਦੋਸ਼ੀ ਸਨ। ਇਹ ਵੀ ਪਤਾ ਲੱਗਾ ਹੈ ਕਿ ਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਪਹਿਲਾਂ ਵੀਂ ਪੁਲਸ ਨੂੰ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। (Family)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ | Wheat
ਆਰਥਿਕ ਤੰਗੀ ‘ਚ ਪਿਸ ਰਹੀ ਕਿਸਾਨੀ ਨੂੰ ਪਈ ਸਰਕਾਰੀ ਹਦਾਇਤਾਂ ਦੀ ਮਾਰ
ਅਮਲੋਹ (ਅਨਿਲ ਲੁਟਾਵਾ)। ਬੁਰ੍ਹੀ ਤਰ੍ਹਾਂ ਆਰਥਿਕ ਤੰਗੀ ‘ਚ ਪਿਸ ਰਹੀ ਕਿਸਾਨੀ ‘ਤੇ ਵਿਗੜੇ ਮੌਸਮ ਦੀ ਮਾਰ ਹੀ ਨਹੀਂ ਪੈ ਰਹੀ, ਸਗੋਂ ਪ੍ਰਸ਼ਾਸਨ ਵੀ ਕਿਸਾਨੀ ਉੱਪਰ ਕਰੋਪ ਹੋ ਗਿਆ ਹੈ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ‘ਚ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ‘ਚ 12 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੀ ਕਣਕ (Wheat) ਦਾਖਲ ਨਾ ਹੋਣ ਦਿੱਤੀ ਜਾਵੇ। (Wheat)
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਅਜਿਹਾ ਉਪਕਰਨ ਨਹੀਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਕਣਕ ‘ਚ ਨਮੀ ਦੀ ਮਾਤਰਾ ਦੱਸ ਸਕੇ, ਜਿਸ ਕਾਰਨ ਉਹ ਆਪਣੇ ਪੁਰਾਣੇ ਤਜਰਬੇ ਦੇ ਹਿਸਾਬ ਨਾਲ ਹੀ ਕਣਕ ਦੀ ਵਾਢੀ ਕਰ ਰਹੇ ਹਨ ਤੇ ਇਸ ਸਾਲ ਪਹਿਲੀ ਵਾਰ ਪ੍ਰਸ਼ਾਸਨ ਵੱਲੋਂ ਅਜਿਹੇ ਨਾਦਰਸ਼ਾਹੀ ਹੁਕਮ ਜਾਰੀ ਕੀਤੇ ਗਏ ਹਨ, ਜਿਸ ਲਈ ਉਨ੍ਹਾਂ ਦੀ ਕੋਈ ਵੀ ਅਧਿਕਾਰੀ ਗੱਲ ਸੁਣਨ ਲਈ ਤਿਆਰ ਨਹੀਂ। ਪਿੰਡ ਭੜੀ ਦੇ ਕਿਸਾਨ ਭਗਵੰਤ ਸਿੰਘ ਜਿਸ ਦੀ ਟਰਾਲੀ ਅੱਜ ਮੰਡੀ ‘ਚੋਂ ਵਾਪਸ ਕੀਤੀ ਗਈ ਨੇ ਦੱਸਿਆ ਕਿ ਉਸ ਦੀ ਕਣਕ ‘ਚ ਨਮੀ ਦੀ ਮਾਤਰਾ ਨਿਰਧਾਰਿਤ ਸੀਮਾ ਨਾਲੋਂ 1-1.5 ਪ੍ਰਤੀਸ਼ਤ ਵੱਧ ਸੀ ਜੋ ਮੰਡੀ ‘ਚ ਕਣਕ ਦੀ ਸਫ਼ਾਈ ਲਈ ਪੱਖਾ ਲਾਉਣ ਨਾਲ ਸਹੀ ਹੋ ਜਾਣੀ ਸੀ ਪ੍ਰੰਤੂ ਉਸ ਦੀ ਇਸ ਗੱਲ ਨੂੰ ਕਿਸੇ ਨੇ ਨਹੀਂ ਸੁਣਿਆ ਤੇ ਉਸ ਦੀ ਟਰਾਲੀ ਵਾਪਸ ਕਰ ਦਿੱਤੀ ਗਈ।
ਇਹ ਵੀ ਪੜ੍ਹੋ : Amarnath Yatra 2023: ਜੇਕਰ ਤੁਸੀਂ ਅਮਰਨਾਥ ਯਾਤਰਾ ‘ਤੇ ਜਾ ਰਹੇ ਹੋ ਤਾਂ ਦਿਓ ਧਿਆਨ
ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਪਨੈਚ ਜਿਸ ਦੀਆਂ ਦੋ ਟਰਾਲੀਆਂ ਵਾਪਸ ਕੀਤੀਆਂ ਗਈਆਂ ਨੇ ਦੱਸਿਆ ਕਿ ਜਿਹੜੇ ਕਿਸਾਨ ਥੋੜ੍ਹੀ ਬਹੁਤੀ ਜ਼ਿਆਦਾ ਨਮੀ ਵਾਲੀ ਕਣਕ ਮੰਡੀਆਂ ਵਿਚ ਲਿਆ ਰਹੇ ਹਨ ਉਹ ਖ਼ਰਾਬ ਹੋਏ ਮੌਸਮ ਤੋਂ ਡਰਦੇ ਮਾਰੇ ਕਣਕ ਦੀ ਕਟਾਈ ਕਰ ਰਹੇ ਹਨ ਕਿਉਂਕਿ ਬਹੁਤ ਸਾਰੇ ਅਜਿਹੇ ਖੇਤ ਹਨ ਜਿਨ੍ਹਾਂ ‘ਚ ਬਰਸਾਤ ਹੋ ਜਾਣ ਦੀ ਹਾਲਤ ‘ਚ ਪਾਣੀ ਭਰ ਜਾਣ ਕਾਰਨ ਕਈ ਹਫ਼ਤਿਆਂ ਤੱਕ ਕਣਕ ਦੀ ਕਟਾਈ ਨਹੀਂ ਹੋ ਸਕੇਗੀ। ਕਿਸਾਨਾਂ ਨੇ ਦੱਸਿਆ ਕਿ ਮੰਡੀ ਦੇ ਖਾਲੀ ਪਏ ਫੜਾਂ ‘ਚ ਵੱਧ ਨਮੀ ਵਾਲੀ ਕਣਕ ਨੂੰ ਸੁਕਾਇਆ ਜਾ ਸਕਦਾ ਹੈ ਜਿਸ ਲਈ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪ੍ਰੰਤੂ ਪ੍ਰਸ਼ਾਸਨ ਵੱਲੋਂ ਜਿਸ ਤਾਨਾਸ਼ਾਹੀ ਤਰੀਕੇ ਨਾਲ ਟਰਾਲੀਆਂ ਕਿਸਾਨਾਂ ਦੇ ਘਰਾਂ ਨੂੰ ਵਾਪਸ ਭੇਜੀਆਂ ਜਾ ਰਹੀਆਂ ਹਨ ਉਸ ਨਾਲ ਹਜ਼ਾਰਾਂ ਰੁਪਏ ਵਾਧੂ ਖ਼ਰਚਾ ਕਿਸਾਨਾਂ ਨੂੰ ਪਵੇਗਾ ਉਂਝ ਵੀ ਇਸ ਕਣਕ ਨੂੰ ਸੁਕਾਉਣ ਲਈ ਛੋਟੇ ਕਿਸਾਨਾਂ ਦੇ ਘਰਾਂ ‘ਚ ਜਗ੍ਹਾ ਨਹੀਂ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਕੀਤਾ ਪੇਸ਼
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਸੰਪਰਕ ਕਰਨ ‘ਤੇ ਕਿਹਾ ਕਿ ਮਾਰਕੀਟ ਕਮੇਟੀ ਜੋ ਜਿਨਸ ਉੱਪਰੋਂ ਅਰਬਾਂ ਰੁਪਏ ਦੀ ਮਾਰਕੀਟ ਫ਼ੀਸ ਵਸੂਲ ਕਰਦੀ ਹੈ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਹੈ ਨਾ ਕਿ ਉਨ੍ਹਾਂ ਲਈ ਮੁਸੀਬਤਾਂ ਖੜੀਆਂ ਕਰਨ ਖ਼ਾਤਰ। ਉਨ੍ਹਾਂ ਕਿਹਾ ਕਿ ਖਾਲੀ ਪਏ ਮੰਡੀਆਂ ਦੇ ਫੜਾਂ ‘ਚ ਕਣਕ ਸੁਕਾਉਣ ਤੋਂ ਰੋਕਣਾ ਇਕਲਾਖੀ ਤੌਰ ‘ਤੇ ਗਲਤ ਹੈ। ਕੁਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਟਿੱਬੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਮੰਡੀ ਦੇ ਫੜਾਂ ‘ਚ ਪਏ 2-2 ਫੁੱਟ ਡੂੰਘੇ ਟੋਏ, ਬੰਦ ਪਿਆ ਸੀਵਰੇਜ ਸਿਸਟਮ, ਡੂੰਘੇ ਖੱਡਿਆਂ ਵਾਲੀਆਂ ਮੰਡੀ ਦੀਆਂ ਸੜਕਾਂ ਦਿਸ ਨਹੀਂ ਰਹੀਆਂ ਪ੍ਰੰਤੂ ਕਿਸਾਨਾਂ ਦੀ ਕਣਕ ਵਿਚਲੀ ਨਾ ਮਾਤਰ ਵਧੇਰੇ ਨਮੀ ਜੋ ਇਕ ਅੱਧੇ ਦਿਨ ਵਿਚ ਖਾਲੀ ਪਏ ਫੜਾ ਤੇ ਕਣਕ ਫਰੋਲਣ ਨਾਲ ਸਹੀ ਹੋ ਜਾਵੇਗੀ ਉਨਾਂ ਨੂੰ ਰੜਕ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿਚੋਂ ਲੰਘ ਰਹੀਆ ਢਿੱਲੀਆਂ ਤਾਰਾਂ ਜਿਨਾਂ ਕਾਰਨ ਹਰ ਸਾਲ ਮਾਰਕੀਟ ਕਮੇਟੀ ਅਮਲੋਹ ਖੇਤਰ ਵਿਚ ਹੀ ਲੱਖਾਂ ਰੁਪਏ ਦੀ ਕਣਕ ਸੜ ਕੇ ਸੁਆਹ ਹੋ ਜਾਦੀ ਹੈ ਲਈ ਡਿਪਟੀ ਕਮਿਸ਼ਨਰ ਦੇ ਦਿਲ ‘ਚ ਭੋਰਾ ਵੀ ਚਿੰਤਾ ਨਹੀਂ। ਉਨ੍ਹਾਂ ਦੱਸਿਆ ਕਿ ਉਹ ਕਲ ਭਰਾਤਰੀ ਜਥੇਬੰਦੀਆਂ ਨੂੰ ਇਕੱਠਾ ਕਰ ਕੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਆਪਣਾ ਰੋਸ ਵਿਅਕਤ ਕਰਨਗੇ ਤੇ ਜੇਕਰ ਪ੍ਰਸ਼ਾਸਨ ਨੇ ਆਪਣਾ ਫ਼ਰਮਾਨ ਵਾਪਸ ਨਾ ਲਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।