Entertainment Industry India - Sach Kahoon Punjabi

Indian Media Trends: ਬਦਲਦਾ ਮਨੋਰੰਜਨ ਤੇ ਭਾਰਤੀ ਮੀਡੀਆ ਦੀ ਨਵੀਂ ਦਿਸ਼ਾ
Indian Media Trends: ਪਿਛਲੇ ਕੁਝ ਸਾਲਾਂ ’ਚ ਵਿਸ਼ਵ ਮਨੋਰੰਜਨ ਜਗਤ ਵਿਚ ਇੱਕ ਜ਼ਿਕਰਯੋਗ ਤਬਦੀਲੀ ਦੇਖਣ ਨੂੰ ਮਿਲੀ ਹੈ। ਦੱਖਣੀ ਕੋਰੀਆ ਦੇ ਟੀ. ਵੀ. ਸੀਰੀਅਲਾਂ ਨੇ ਆਪਣੀ ਵਿਸ਼ੇਸ਼ ਸ਼ੈਲੀ, ਸੰਵੇਦਨਸ਼ੀਲ ਕਥਾਨਕ ਤੇ ਸ਼ਕਤੀਸ਼ਾਲੀ ਪੇਸ਼ਕਾਰੀ ਰਾਹੀਂ ਦੁਨੀਆ ਭਰ ਦੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਭਾਰਤ ਵਿਚ ਵੀ ਇਨ੍ਹਾਂ ਟੀਵੀ ਸੀਰੀਅਲਾਂ ਦੀ ਹਰਮਨਪਿਆਰਤਾ ਤੇਜ਼ੀ ਨਾਲ ਵਧੀ ਹੈ। ਇਹ ਲੋਕਪ੍ਰਿਯਤਾ ਸਿਰਫ਼ ਆਕਰਸ਼ਕ ਦ੍ਰਿਸ਼ ਜਾਂ ਅਦਾਕਾਰੀ ਤੱਕ ਸੀਮਤ ਨਹੀਂ ਹੈ, ਇਸ ਦੇ ਪਿੱਛੇ ਜੀਵਨ ਦੇਅਸਲ ਤਜ਼ਰਬਿਆਂ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਹੈ। ਇਨ੍ਹਾਂ ਕਥਾਵਾਂ ਵਿਚ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ, ਸੰਘਰਸ਼ ਦੀ ਸੱਚਾਈ ਅਤੇ ਉਮੀਦ ਦਾ ਸੰਤੁਲਿਤ ਚਿੱਤਰਛ ਮਿਲਦਾ ਹੈ, ਜੋ ਦਰਸ਼ਕਾਂ ਨੂੰ ਅੰਦਰ ਤੱਕ ਪ੍ਰਭਾਵਿਤ ਕਰਦਾ ਹੈ। ਦੱਖਣੀ ਕੋਰੀਆ ਦੇ ਸੀਰੀਅਲਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ।

Also Read : Abohar News: ਅਬੋਹਰ ’ਚ ਸੀਵਰੇਜ਼ ਬੰਦ, ਗਲੀਆਂ-ਬਾਜ਼ਾਰਾਂ ’ਚ ਬਣੇ ਹੜ੍ਹ ਵਰਗੇ ਹਾਲਾਤ!

ਕਿ ਉਹ ਸੀਮਤ ਕਿਸ਼ਤਾਂ ਵਿਚ ਇੱਕ ਪੂਰੀ ਕਹਾਣੀ ਪੇਸ਼ ਕਰਦੇ ਹਨ। ਕਹਾਣੀ ਦਾ ਇੱਕ ਨਿਸ਼ਚਿਤ ਉਦੇਸ਼ ਹੁੰਦਾ ਹੈ ਅਤੇ ਉਹ ਸਪੱਸ਼ਟ ਦਿਸ਼ਾ ਵੱਲ ਅੱਗੇ ਵਧਦੀ ਹੈ। ਇਸ ਵਿਚ ਬੇਲੋੜਾ ਵਿਸਥਾਰ ਜਾਂ ਬਣਾਉਟੀ ਮੋੜਾਂ ਦੀ ਭਰਮਾਰ ਨਹੀਂ ਹੁੰਦੀ, ਜਿਸ ਕਾਰਨ ਕਹਾਣੀ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਦਰਸ਼ਕਾਂ ਦੇ ਸਮੇਂ ਅਤੇ ਭਾਵਨਾਵਾਂ ਦਾ ਸਨਮਾਨ ਇਨ੍ਹਾਂ ਰਚਨਾਵਾਂ ਦੀ ਮੂਲ ਵਿਸ਼ੇਸ਼ਤਾ ਹੈ। ਇਨ੍ਹਾਂ ਟੀ.ਵੀ. ਸੀਰੀਅਲਾਂ ਵਿਚ ਪਰਿਵਾਰ, ਬਿਮਾਰੀ, ਮਾਨਸਿਕ ਤਣਾਅ, ਪੇਸ਼ੇਵਰ ਚੁਣੌਤੀਆਂ ਅਤੇ ਸਮਾਜਿਕ ਦਬਾਅ ਵਰਗੇ ਵਿਸ਼ਿਆਂ ਨੂੰ ਸੰਤੁਲਿਤ ਨਜ਼ਰੀਏ ਨਾਲ ਪੇਸ਼ ਕੀਤਾ ਜਾਂਦਾ ਹੈ। ਨਾਲ ਹੀ ਹੱਲ ਅਤੇ ਸਕਾਰਾਤਮਕਤਾ ਵੀ ਕਹਾਣੀ ਦਾ ਅਨਿੱਖੜਵਾਂ ਹਿੱਸਾ ਹੁੰਦੀ ਹੈ, ਜਿਸ ਨਾਲ ਦਰਸ਼ਕਾਂ ਨੂੰ ਜੀਵਨ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀਕੋਣ ਮਿਲਦਾ ਹੈ। ਜੇਕਰ ਭਾਰਤੀ ਸੀਰੀਅਲਾਂ ਦੀ ਵਰਤਮਾਨ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਇੱਕ ਵੱਖਰਾ ਹੀ ਰੁਝਾਨ ਨਜ਼ਰ ਆਉਂਦਾ ਹੈ।

Indian Media Trends: ਬਦਲਦਾ ਮਨੋਰੰਜਨ ਤੇ ਭਾਰਤੀ ਮੀਡੀਆ ਦੀ ਨਵੀਂ ਦਿਸ਼ਾ

ਬਹੁਤੇ ਸੀਰੀਅਲ ਪਾਰਿਵਾਰਕ ਸਾਜ਼ਿਸ਼, ਆਪਸੀ ਈਰਖਾ, ਕਾਲਪਨਿਕ ਘਟਨਾਵਾਂ ਤੇ ਅਵਿਸ਼ਵਾਸੀ ਹਾਲਾਤਾਂ ’ਤੇ ਅਧਾਰਿਤ ਹੁੰਦੇ ਹਨ। ਇੱਕੋ ਕਹਾਣੀ ਸਾਲਾਂ ਤੱਕ ਖਿੱਚੀ ਜਾਂਦੀ ਹੈ ਅਤੇ ਹੌਲੀ-ਹੌਲੀ ਉਸ ਦਾ ਅਸਲ ਜੀਵਨ ਨਾਲ ਸਬੰਧ ਕਮਜ਼ੋਰ ਹੋ ਜਾਂਦਾ ਹੈ। ਪਰਿਵਾਰ, ਜੋ ਸਹਿਯੋਗ ਤੇ ਆਪਸੀ ਪਿਆਰ ਦਾ ਕੇਂਦਰ ਹੋਣਾ ਚਾਹੀਦਾ ਹੈ, ਉਸ ਨੂੰ ਸੰਘਰਸ਼ ਅਤੇ ਵਿਵਾਦ ਦਾ ਥਾਂ ਬਣਾ ਦਿੱਤਾ ਜਾਂਦਾ ਹੈ। ਇਸ ਦਾ ਪ੍ਰਭਾਵ ਦਰਸ਼ਕਾਂ ਦੀ ਮਾਨਸਿਕਤਾ ’ਤੇ ਵੀ ਪੈਂਦਾ ਹੈ, ਜਿਸ ਨਾਲ ਨਕਾਰਾਤਮਕ ਸੋਚ ਨੂੰ ਹੁਲਾਰਾ ਮਿਲ ਸਕਦਾ ਹੈ। ਭਾਰਤੀ ਫ਼ਿਲਮਾਂ ਦੀ ਸਥਿਤੀ ਵੀ ਕਈ ਪੱਧਰਾਂ ’ਤੇ ਇਸੇ ਰੁਝਾਨ ਦੀ ਨਕਲ ਕਰਦੀ ਨਜ਼ਰ ਆਉਂਦੀ ਹੈ। ਕਈ ਫਿਲਮਾਂ ਵਿਚ ਹਿੰਸਾ, ਬਦਲਾ ਤੇ ਬਣਾਉਟੀ ਨਾਇਕਤਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

ਹਾਲਾਂਕਿ ਭਾਰਤੀ ਸਿਨੇਮਾ ਵਿਚ ਵਿਭਿੰਨਤਾ ਹੈ ਅਤੇ ਸਮੇਂ-ਸਮੇਂ ’ਤੇ ਸਾਰਥਕ ਵਿਸ਼ਿਆਂ ’ਤੇ ਅਧਾਰਿਤ ਫਿਲਮਾਂ ਵੀ ਆਉਂਦੀਆਂ ਰਹੀਆਂ ਹਨ, ਫਿਰ ਵੀ ਵਿਆਪਕ ਪੱਧਰ ’ਤੇ ਮਨੋਰੰਜਨ ਦੀ ਦਿਸ਼ਾ ਵਿਚ ਸੰਤੁਲਨ ਦੀ ਲੋੜ ਮਹਿਸੂਸ ਹੁੰਦੀ ਹੈ। ਅੱਜ ਦਾ ਸਮਾਜ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਵਿਚ ਮਾਨਸਿਕ ਤਣਾਅ, ਟੈਨਸ਼ਨ, ਇਕੱਲਾਪਣ, ਪੀੜ੍ਹੀਆਂ ਵਿਚਕਾਰ ਸੰਵਾਦ ਦੀ ਘਾਟ, ਰੁਜ਼ਗਾਰ ਦਾ ਦਬਾਅ ਅਤੇ ਸਿਹਤ ਸਬੰਧੀ ਸਮੱਸਿਆਵਾਂ ਮੁੱਖ ਹਨ। ਇਨ੍ਹਾਂ ਵਿਸ਼ਿਆਂ ਨੂੰ ਮਨੋਰੰਜਨ ਰਾਹੀਂ ਵਿਆਪਕ ਰੂਪ ਵਿਚ ਪੇਸ਼ ਕਰਨ ਦੀ ਲੋੜ ਹੈ। ਦੱਖਣੀ ਕੋਰੀਆ ਦੇ ਟੀ.ਵੀ. ਸੀਰੀਅਲਾਂ ਦੀ ਸਫ਼ਲਤਾ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਉਹ ਦਰਸ਼ਕਾਂ ਨੂੰ ਭਾਵਨਾਤਮਕ ਰੂਪ ’ਚ ਜੋੜਦੇ ਹਨ।

ਉਨ੍ਹਾਂ ਨੂੰ ਵੇਖ ਕੇ ਵਿਅਕਤੀ ਸਿਰਫ਼ ਸਮਾਂ ਨਹੀਂ ਬਿਤਾਉਂਦਾ, ਸਗੋਂ ਉਹ ਪਾਤਰਾਂ ਨਾਲ ਜੁੜ ਕੇ ਜੀਵਨ ਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਯਤਨ ਕਰਦਾ ਹੈ। ਕਈ ਕਹਾਣੀਆਂ ਮਾਨਸਿਕ ਸਿਹਤ, ਡਾਕਟਰੀ ਜੀਵਨ, ਸਿੱਖਿਆ ਵਿਵਸਥਾ ਤੇ ਛੋਟੇ ਉੱਦਮਾਂ ਦੇ ਸੰਘਰਸ਼ ਵਰਗੇ ਵਿਸ਼ਿਆਂ ’ਤੇ ਅਧਾਰਿਤ ਹੁੰਦੀਆਂ ਹਨ। ਇਸ ਨਾਲ ਦਰਸ਼ਕਾਂ ਵਿਚ ਸੰਵੇਦਨਸ਼ੀਲਤਾ ਤੇ ਹਮਦਰਦੀ ਦਾ ਵਿਕਾਸ ਹੁੰਦਾ ਹੈ। ਭਾਰਤ ਵਿਚ ਵੀ ਅਤੀਤ ਵਿਚ ਇਸ ਤਰ੍ਹਾਂ ਦੇ ਕਈ ਟੀ.ਵੀ. ਸੀਰੀਅਲ ਬਣੇ ਹਨ, ਜਿਨ੍ਹਾਂ ਨੇ ਸਮਾਜ ਨੂੰ ਸਕਾਰਾਤਮਕ ਦਿਸ਼ਾ ਦਿੱਤੀ। ਕਈ ਪ੍ਰੋਗਰਾਮਾਂ ਨੇ ਸਮਾਜਿਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਤੇ ਦਰਸ਼ਕਾਂ ਵਿਚ ਜਾਗਰੂਕਤਾ ਵਧਾਈ।

ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਭਾਰਤੀ ਦਰਸ਼ਕ ਸਾਰਥਕ ਅਤੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਯਤਨਾਂ ਨੂੰ ਨਿਰੰਤਰਤਾ ਅਤੇ ਵਿਆਪਕਤਾ ਮਿਲੇ। ਮਨੋਰੰਜਨ ਦਾ ਉਦੇਸ਼ ਸਿਰਫ਼ ਕੁਝ ਪਲ ਦਾ ਆਨੰਦ ਦੇਣਾ ਨਹੀਂ ਹੋਣਾ ਚਾਹੀਦਾ। ਇਹ ਮਨ ਅਤੇ ਵਿਚਾਰਾਂ ਨੂੰ ਦਿਸ਼ਾ ਦੇਣ ਦਾ ਮਾਧਿਅਮ ਵੀ ਹੈ। ਜੇਕਰ ਕੋਈ ਕਹਾਣੀ ਦਰਸ਼ਕ ਨੂੰ ਵਧੇਰੇ ਤਣਾਅਗ੍ਰਸਤ ਜਾਂ ਅਸੰਤੁਲਿਤ ਬਣਾਉਂਦੀ ਹੈ, ਤਾਂ ਉਹ ਮਨੋਰੰਜਨ ਦੀ ਮੂਲ ਭਾਵਨਾ ਨੂੰ ਪੂਰਾ ਨਹੀਂ ਕਰਦੀ।

ਇਸ ਦੇ ਉਲਟ, ਜੇਕਰ ਕੋਈ ਰਚਨਾ ਵਿਅਕਤੀ ਨੂੰ ਪ੍ਰੇਰਿਤ ਕਰਦੀ ਹੈ, ਉਸ ਨੂੰ ਜੀਵਨ ਦੀਆਂ ਚੁਣੌਤੀਆਂ ਨਾਲ ਲੜਨ ਦੀ ਸ਼ਕਤੀ ਦਿੰਦੀ ਹੈ ਅਤੇ ਉਸ ਦੇ ਅੰਦਰ ਸਕਾਰਾਤਮਕ ਸੋਚ ਦਾ ਨਿਰਮਾਣ ਕਰਦੀ ਹੈ, ਤਾਂ ਉਹੀ ਅਸਲ ਅਰਥਾਂ ਵਿਚ ਸਾਰਥਕ ਮਨੋਰੰਜਨ ਹੈ। ਅੱਜ ਦੇ ਸਮੇਂ ਵਿਚ ਜਦੋਂ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਉਦੋਂ ਮਨੋਰੰਜਨ ਉਦਯੋਗ ਦੀ ਜ਼ਿੰਮੇਵਾਰੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਲੋੜ ਹੈ ਜੋ ਲੋਕਾਂ ਨੂੰ ਸੰਵਾਦ, ਹਮਦਰਦੀ, ਪਾਰਿਵਾਰਕ ਮੁੱਲਾਂ ਅਤੇ ਆਤਮ-ਸੰਯਮ ਦੀ ਮਹੱਤਤਾ ਸਮਝਾਉਣ। ਯੋਗ, ਧਿਆਨ ਅਤੇ ਸੰਤੁਲਿਤ ਜੀਵਨਸ਼ੈਲੀ ਵਰਗੇ ਵਿਸ਼ਿਆਂ ਨੂੰ ਵੀ ਮਨੋਰੰਜਨ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਵੀ ਵਿਚਾਰਯੋਗ ਹੈ ਕਿ ਅਕਸਰ ਇਹ ਧਾਰਨਾ ਬਣਾ ਲਈ ਜਾਂਦੀ ਹੈ।

ਕਿ ਦਰਸ਼ਕ ਸਿਰਫ਼ ਨਾਟਕੀ ਅਤੇ ਸਨਸਨੀਖੇਜ ਸਮੱਗਰੀ ਹੀ ਪਸੰਦ ਕਰਦੇ ਹਨ। ਪਰ ਅਸਲੀਅਤ ਇਹ ਹੈ ਕਿ ਜਦੋਂ ਦਰਸ਼ਕਾਂ ਨੂੰ ਗੁਣਵੱਤਾਪੂਰਨ ਅਤੇ ਅਰਥਪੂਰਨ ਸਮੱਗਰੀ ਮਿਲਦੀ ਹੈ, ਤਾਂ ਉਹ ਉਸ ਨੂੰ ਬਰਾਬਰ ਸਲਾਹੁੰਦੇ ਹਨ। ਦੱਖਣੀ ਕੋਰੀਆ ਦੇ ਟੀ.ਵੀ. ਸੀਰੀਅਲਾਂ ਦੀ ਲੋਕਪ੍ਰਿਯਤਾ ਇਸ ਤੱਥ ਦਾ ਸਬੂਤ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੱਸਿਆ ਦਰਸ਼ਕਾਂ ਦੀ ਰੁਚੀ ਵਿਚ ਨਹੀਂ, ਸਗੋਂ ਪੇਸ਼ ਕੀਤੀ ਜਾ ਰਹੀ ਸਮੱਗਰੀ ਦੀ ਦਿਸ਼ਾ ਵਿਚ ਹੈ। ਸਮੇਂ ਦੀ ਮੰਗ ਹੈ ਕਿ ਭਾਰਤੀ ਮਨੋਰੰਜਨ ਜਗਤ ਆਪਣੀਆਂ ਤਰਜ਼ੀਹਾਂ ’ਤੇ ਮੁੜ-ਵਿਚਾਰ ਕਰੇ। ਉਸ ਨੂੰ ਇਹ ਸਮਝਣਾ ਹੋਵੇਗਾ ਕਿ ਉਹ ਸਿਰਫ਼ ਮਨੋਰੰਜਨ ਪ੍ਰਦਾਨ ਕਰਨ ਵਾਲਾ ਖੇਤਰ ਨਹੀਂ ਹੈ,  ਸਗੋਂ ਸਮਾਜ ਦੇ ਵਿਚਾਰ ਤੇ ਵਿਹਾਰ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਮਹੱਤਵਪੂਰਨ ਮਾਧਿਅਮ ਵੀ ਹੈ। ਜੇਕਰ ਇਸ ਮਾਧਿਅਮ ਦੀ ਵਰਤੋਂ ਸਕਾਰਾਤਮਕ ਦਿਸ਼ਾ ਵਿਚ ਕੀਤੀ ਗਈ ਤਾਂ ਇਹ ਸਮਾਜ ਵਿਚ ਵਿਆਪਕ ਤਬਦੀਲੀ ਲਿਆ ਸਕਦਾ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਲਲਿਤ ਗਰਗ