Modern Wedding Trends - Sach Kahoon Punjabi

Modern Wedding Trends: ਫਿੱਕੇ ਪੈ ਗਏ ਹੁਣ ਵਿਆਹਾਂ ਦੇ ਰੰਗ
ਪਹਿਲਾਂ ਹੁੰਦੇ ਵਿਆਹਾਂ ਅਤੇ ਹੁਣ ਦੇ ਵਿਆਹਾਂ ਵਿੱਚ ਆਏ ਵੱਡੇ ਫਰਕ ਨੇ ਵਿਆਹਾਂ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ। ਪਹਿਲਾਂ ਵਿਆਹ ਵਾਲੇ ਘਰ ਵਿੱਚ ਮਹੀਨਾ-ਮਹੀਨਾ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆ ਸਨ ਅਤੇ 11 ਦਿਨ ਪਹਿਲਾਂ ਹੀ ਘਰ ਵਿੱਚ ਗੀਤ ਗਾਉਣੇ ਸ਼ੁਰੂ ਕਰਨ ਦਾ ਰਿਵਾਜ਼ ਸੀ ਅਤੇ ਫਿਰ ਹੋਰ ਕਾਰ-ਵਿਹਾਰ ਚੱਲ ਪੈਂਦੇ। ਬਹੁਤ ਸਾਰੀਆਂ ਰਸਮਾਂ ਹੁੰਦੀਆਂ। ਘਰ ਵਿੱਚ ਹਲਵਾਈ ਬਿਠਾਇਆ ਜਾਂਦਾ ਅਤੇ ਸ਼ੁੱਧ ਘਿਓ ਨਾਲ ਮਠਿਆਈਆਂ ਬਣਦੀਆਂ। ਘਰਾਂ ਵਿੱਚ ਲਵੇਰਾ ਆਮ ਹੁੰਦਾ ਸੀ। ਜਿਸ ਘਰ ਵਿਆਹ ਹੋਣਾ ਤਾਂ ਆਂਢ-ਗੁਆਂਢ ਅਤੇ ਪਿੰਡ ਵਿੱਚੋਂ ਲੋਕਾਂ ਨੇ ਵਿਆਹ ਵਾਲੇ ਘਰ ਦੁੱਧ ਲੈ ਕੇ ਪਹੁੰਚਣਾ, ਘਰ ਵਾਲਿਆਂ ਨੇ ਕੋਈ ਭਾਂਡਾ ਖਾਲੀ ਨਾ ਮੋੜਨਾ ਅਤੇ ਲੱਡੂ ਜਾਂ ਹੋਰ ਮਠਿਆਈ ਭਾਂਡੇ ਵਿੱਚ ਪਾ ਕੇ ਦੇਣੀ।  ਘਰ ਵਿੱਚ ਆਉਣ ਵਾਲੇ ਰਿਸ਼ਤੇਦਾਰਾਂ ਲਈ ਵਿਆਹ ਤੋਂ ਦੋ-ਤਿੰਨ ਦਿਨ ਪਹਿਲਾਂ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਣੇ, ਜਿਸ ਵਿੱਚ ਪਿੰਡ ਦੇ ਮੁੰਡਿਆਂ ਵੱਲੋਂ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਜਾਂਦੀ ਸੀ।

Also Read : ਵਿਸ਼ਵ ਸੰਘਰਸ਼ ਤੇ ਬਦਲਦੀ ਊਰਜਾ ਨੀਤੀ ਦੀ ਚੁਣੌਤੀ

ਵਿਆਹ ਵਾਲੇ ਘਰ ਵਿੱਚ ਪਹੁੰਚੇ ਨਾਨਕੇ ਮੇਲ ਦੀ ਵੀ ਆਪਣੀ ਵੱਖਰੀ ਟੌਹਰ ਸੀ। ਜਦੋਂ ਜਾਗੋ ਕੱਢੀ ਜਾਣੀ ਤਾਂ ਨਾਨਕੇ ਮੇਲ ਨੇ ਪਿੰਡ ਦੇ ਪਰਨਾਲੇ ਤੱਕ ਤੋੜ ਦੇਣੇ, ਕਿਸੇ ਸੁੱਤੇ ਪਏ ਦਾ ਮੰਜਾ ਮੂਧਾ ਮਾਰ ਦੇਣਾ ਅਤੇ ਦੁਕਾਨਾਂ ਤੋਂ ਵੀ ਸਾਮਾਨ ਚੁੱਕ ਲੈਣਾ, ਪੂਰਾ ਹਾਸਾ-ਮਜ਼ਾਕ ਕਰਨਾ ਪਰ ਉਸ ਸਮੇਂ ਕੋਈ ਬੁਰਾ ਨਹੀਂ ਸੀ ਮਨਾਉਂਦਾ, ਕੋਈ ਗੁੱਸਾ-ਗਿਲਾ ਨਹੀਂ ਸੀ ਕਰਦਾ ਸਗੋਂ ਹੋਰ ਲੋਕ ਵੀ ਨਾਨਕਾ ਮੇਲ ਦੀ ਪੂਰੀ ਸੇਵਾ ਕਰਦੇ ਅਤੇ ਜਾਗੋ ਵਿੱਚ ਤੇਲ ਪਾਉਂਦੇ ਅਤੇ ਪੈਸੇ ਦਿੰਦੇ ਸਨ।  ਕਿੰਨੇ ਵਧੀਆ ਹੁੰਦੇ ਸਨ ਉਹ ਦਿਨ ਨਾ ਕੋਈ ਗਿਲਾ-ਸ਼ਿਕਵਾ, ਨਾ ਗੁੱਸਾ ਉਨ੍ਹਾਂ ਸਮਿਆਂ ਵਿੱਚ ਬਰਾਤ ਵੀ ਦੋ-ਦੋ ਦਿਨ ਰਹਿੰਦੀ ਸੀ। ਕੁੜੀ ਦੇ ਚਾਚੇ-ਤਾਏ ਵੀ ਬਰਾਤ ਦੀ ਅਲੱਗ ਰੋਟੀ ਕਰਦੇ। ਲੱਡੂ ਜਲੇਬੀਆਂ ਹੀ ਉਸ ਸਮੇਂ ਮੁੱਖ ਮਠਿਆਈਆਂ ਹੁੰਦੀਆਂ ਸਨ। ਆਪਣੇ ਦਾਜ ਦਾ ਸਾਮਾਨ ਵੀ ਕੁੜੀਆਂ ਬਹੁਤਾ ਘਰੇ ਹੀ ਤਿਆਰ ਕਰ ਲੈਂਦੀਆਂ ਸਨ।

Modern Wedding Trends: ਫਿੱਕੇ ਪੈ ਗਏ ਹੁਣ ਵਿਆਹਾਂ ਦੇ ਰੰਗ

ਦਰੀਆਂ, ਸਿਰ੍ਹਾਣੇ, ਪੱਖੀਆਂ ਅਤੇ ਚਾਦਰਾਂ ’ਤੇ ਕਢਾਈ ਕੁੜੀਆਂ ਆਪਣੇ ਹੱਥੀਂ ਕਰਦੀਆਂ ਸਨ। ਅੱਜ-ਕੱਲ੍ਹ ਦੀਆਂ ਕੁੜੀਆਂ ਨੇ ਤਾਂ ਇਹ ਸਭ ਕੁਝ ਵਿਸਾਰ ਦਿੱਤਾ ਹੈ।  ਅੱਜ-ਕੱਲ੍ਹ ਝੱਟ ਮੰਗਣੀ ਅਤੇ ਪੱਟ ਵਿਆਹ ਹੋਣ ਲੱਗੇ ਹਨ। ਸਭ ਕੁਝ ਰੇਡੀਮੇਡ ਹੋ ਗਿਆ ਹੈ। ਵਿਆਹ ਸਿਮਟ ਕੇ ਕੁਝ ਘੰਟਿਆਂ ਦੇ ਰਹਿ ਗਏ ਨੇ ਵਿਆਹ ਹੁਣ ਘਰਾਂ ਦੀ ਜਗ੍ਹਾ ਪੈਲੇਸਾਂ ਵਿੱਚ ਹੋਣ ਲੱਗੇ ਹਨ, ਜਿੱਥੇ ਸਭ ਕੁਝ ਠੇਕੇ ਰਾਹੀਂ ਹੋਣ ਲੱਗਾ ਹੈ। ਪਹਿਲਾਂ ਘਰਾਂ ਵਿੱਚ ਬਣੇ ਲੱਡੂ ਅੱਕ-ਕੱਲ੍ਹ ਦੀਆਂ ਗੁਲਾਬ ਜਾਮਨਾਂ ਨੂੰ ਮਾਤ ਪਾਉਂਦੇ ਸਨ। ਸਭ ਕੁਝ ਸ਼ੁੱਧ ਅਤੇ ਦੇਸੀ ਚੀਜ਼ਾਂ, ਹੁਣ ਸਭ ਕੁਝ ਬਣਾਉਟੀ ਅਤੇ ਮਿਲਾਵਟੀ ਹੋ ਗਿਆ ਹੈ।  ਲੋਕ ਸਭ ਕੁਝ ਰੇਡੀਮੇਡ ਖਰੀਦਣ ਨੂੰ ਤਰਜ਼ੀਹ ਦੇਣ ਲੱਗੇ ਹਨ।

ਕਿਸੇ ਕੋਲ ਟਾਈਮ ਨਹੀਂ ਬਚਿਆ। ਠੇਕੇਦਾਰ ਆਪਣੇ ਮੁਨਾਫੇ ਲਈ ਸਮਾਜਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਅਤੇ ਮਿਲਾਵਟ ਵਾਲੀਆ ਚੀਜ਼ਾਂ ਖੁਆ ਕੇ ਲੋਕਾਂ ਨੂੰ ਬਿਮਾਰੀਆਂ ਵੱਲ ਧੱਕ ਰਹੇ ਹਨ।ਜਾਗੋ ਵੀ ਹੁਣ ਤਾਂ ਰੇਡੀਮੇਡ ਮਿਲਣ ਲੱਗੀਆਂ ਹਨ ਅਤੇ ਪਿੰਡ ਵਿੱਚ ਜਾਣ ਦੀ ਬਜਾਏ ਜਾਗੋ ਵੀ ਵਿਆਹ ਵਾਲੇ ਘਰ ਤੱਕ ਹੀ ਸੀਮਤ ਹੋ ਗਈ ਹੈ। ਅੱਜ-ਕੱਲ੍ਹ ਨਾ ਉਹ ਵਿਆਹ ਰਹੇ ਤੇ ਨਾ ਹੀ ਉਹ ਰੌਣਕਾਂ, ਨਾ ਉਹ ਸਹਿਣਸ਼ੀਲਤਾ ਵਾਲੇ ਲੋਕ ਅਤੇ ਨਾ ਹੀ ਉਹ ਰੀਤੀ-ਰਿਵਾਜ਼, ਅਜੋਕੇ ਵਿਆਹਾਂ ਨੂੰ ਵੇਖ ਕੇ ਤਾਂ ਸਭ ਕੁਝ ਬਨਾਉਟੀ ਲੱਗਣ ਲੱਗਾ ਹੈ। ਜਿਨ੍ਹਾਂ ਲੋਕਾਂ ਨੇ ਪਹਿਲਾਂ ਵਾਲੇ ਵਿਆਹ ਵੇਖੇ ਹਨ ਉਨ੍ਹਾਂ ਦੇ ਮਨ ਨੂੰ ਅਜੋਕੇ ਸਮੇਂ ਦੇ ਵਿਆਹ ਵੇਖ ਕੇ ਬਿਲਕੁਲ ਵੀ ਸਕੂਨ ਨਹੀਂ ਮਿਲਦਾ। ਹੁਣ ਨਾ ਉਹ ਵਿਆਹ ਰਹੇ ਤੇ ਨਾ ਉਹ ਰੌਣਕਾਂ ਬੱਸ ਕੁਝ ਕੁ ਘੰਟਿਆਂ ਦੇ ਵਿਆਹ ਤੋਂ ਬਾਅਦ ਹੁਣ ਤਾਂ ਸਭ ਰਿਸ਼ਤੇਦਾਰ ਆਪਣੇ-ਆਪਣੇ ਘਰਾਂ ਵੱਲ ਨੂੰ ਪਰਤ ਜਾਂਦੇ ਹਨ। ਪਹਿਲਾਂ ਦੇ ਸਮੇਂ ਦੌਰਾਨ ਵਿਆਹਾਂ ’ਤੇ ਖਰਚ ਘੱਟ ਅਤੇ ਸਕੂਨ ਵਧੇਰੇ ਸੀ ਪਰ ਹੁਣ ਖਰਚ ਵੱਧ ਅਤੇ ਸਕੂਨ ਘਟ ਗਿਆ ਹੈ।

ਛਿੰਦਰਪਾਲ ਸ਼ਰਮਾ,
ਐਲਨਾਬਾਦ, ਸਰਸਾ, ਹਰਿਆਣਾ
ਮੋ. 94670-95953