Politicians - Sach Kahoon Punjabi
ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ
ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ-ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ
ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਭਾਵ ਚੁਹੱਤਰ-ਪਝੰਤਰ ਸਾਲ ਤੋਂ, ਕੀ ਦੇਸ਼ ਨੂੰ ਕੋਈ ਜਿਉਂਦੀ ਜਾਗਦੀ ਜਮੀਰ ਵਾਲਾ (Politicians) ਸਿਆਸਤਦਾਨ ਮਿਲਿਆ ਹੈ? ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ, ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਉਣ ਲਈ, ਭਿ੍ਰਸ਼ਟਾਚਾਰੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਪੰਜਾਬ ਲਈ, ਨਸ਼ਿਆਂ ਵਿੱਚ ਗਰਕਦੀ ਜਾ ਰਹੀ ਜਵਾਨੀ ਲਈ, ਕੁੱਲੀ-ਗੁੱਲੀ-ਜੁੱਲੀ ਲਈ ਜਾਂ ਫਿਰ ਮਾਫੀਏ ਨੂੰ ਨੱਥ ਪਾਉਣ ਲਈ, ਬੇਰੁਜਗਾਰੀ ਨੂੰ ਠੱਲ੍ਹ ਪਾਉਣ ਲਈ, ਵਿਦੇਸ਼ਾਂ ਵੱਲ ਭੱਜਦੀ ਜਵਾਨੀ ਨੂੰ ਰੋਕਣ ਲਈ, ਗਰੀਬ ਕਾਮਿਆਂ ਦੇ ਹੱਕਾਂ ਨੂੰ ਜੋ ਉਨ੍ਹਾਂ ਤੋਂ ਖੁੱਸਦੇ ਜਾ ਰਹੇ ਹਨ ਅਤੇ ਸਹਿਕਦੀ ਕਿਰਸਾਨੀ ਬਾਬਤ ਕੋਈ ਗੱਲ ਕੀਤੀ ਹੋਵੇ?
ਮੇਰੇ ਖਿਆਲ ਅਨੁਸਾਰ ਇਸ ਦਾ ਜਵਾਬ ਹਰ ਇੱਕ ਉਸ ਪੰਜਾਬੀ ਕੋਲ ਹੋਵੇਗਾ ਜਿਸ ਦੀ ਆਪਣੀ ਜਮੀਰ ਜਿਉਂਦੀ ਹੈ। ਇਸ ਦੀ ਬਾਬਤ ਆਪਾਂ ਬਹੁਤੀ ਡੂੰਘਾਈ ਵਿੱਚ ਨਹੀਂ ਜਾਣਾ, ਅੱਜ ਲੋੜ ਹੈ ਪੰਜਾਬ ਵਾਸੀਆਂ ਨੂੰ ਇਹੋ-ਜਿਹੇ ਸਿਆਸਤਦਾਨਾਂ (Politicians) ਦੀ ਜੋ ਲੋਕਾਂ ਦੀ ਆਵਾਜ ਨੂੰ ਸਰਕਾਰ ਵਿੱਚ ਜਾ ਕੇ ਮੇਜ ਨੂੰ ਥਪਥਪਾ ਕੇ ਉਹਦੇ ਕੰਨਾਂ ਵਿੱਚ ਪਹੁੰਚਾ ਸਕਣ, ਨਿਰਸੰਦੇਹ ਇਹ ਲੋਕਾਂ ਦੀ ਆਵਾਜ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਵਿੱਚ ਉਹੀ ਇਨਸਾਨ ਪਹੁੰਚਾ ਸਕਦਾ ਹੈ, ਜਿਸ ਦੀ ਆਪਣੀ ਜਮੀਰ ਜਿਉਂਦੀ-ਜਾਗਦੀ ਹੋਊ। ਜਿਸ ਨੂੰ ਲੋਕਾਂ ਦਾ ਦਰਦ ਹੋਵੇਗਾ। Politicians
ਪੰਜਾਬ ਵਾਸੀਓ ਇਹੋ-ਜਿਹੇ (Politicians) ਸਿਆਸਤਦਾਨ ਨੂੰ ਅੱਗੇ ਲਿਆਉਣ ਵਾਸਤੇ ਆਪਾਂ ਨੂੰ ਖੁਦ ਵੀ ਆਪਣੀ ਜਮੀਰ ਜਗਾਉਣ ਦੀ ਅਤਿਅੰਤ ਲੋੜ ਹੈ, ਆਪਾਂ ਆਪਣੇ ਕੀਮਤੀ ਵੋਟ ਦੇ ਅਧਿਕਾਰ ਨੂੰ ਚੰਦ ਛਿੱਲੜਾਂ ਪਿੱਛੇ, ਇੱਕ ਬੋਤਲ ਸ਼ਰਾਬ ਪਿੱਛੇ ਜਾਂ ਫਿਰ ਪਿਤਾਪੁਰਖੀ ਕਿਸੇ ਵੀ ਪਾਰਟੀ ਨਾਲ ਜੁੜੇ ਕਰਕੇ ਵੇਚ ਰਹੇ ਹਾਂ। ਦੋਸਤੋ! ਜਾਗਣਾ ਪਊ, ਜੇਕਰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਆਪਣੇ ਹੱਕਾਂ ਨੂੰ ਬਚਾਉਣਾ ਹੈ, ਤਾਂ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਕੇ ਅੱਜ ਲੋੜ ਹੈ ਇਸ ਗੱਲ ਨੂੰ ਪਛਾਣਨ ਦੀ ਅਤੇ ਆਪਣੀਆਂ ਲੋੜਾਂ ਨੂੰ ਪਛਾਨਣ ਦੀ ਤੁਹਾਡੇ ਏਕੇ ਵਿੱਚ ਅਥਾਹ ਸ਼ਕਤੀ ਹੈ ਲੋੜ ਹੈ ਇਸ ਨੂੰ ਪਰਖਣ ਦੀ। ਇਸ ਦੀ ਜਿਉਂਦੀ ਜਾਗਦੀ ਮਿਸਾਲ ਅੱਜ ਕੁੱਲ ਦੁਨੀਆਂ ਦੇ ਸਾਹਮਣੇ ਹੈ।
ਪ੍ਰਤੱਖ ਨੂੰ ਪ੍ਰਮਾਣ ਦੀ ਕਦੇ ਵੀ ਲੋੜ ਨਹੀਂ ਹੁੰਦੀ। ਦੁਨੀਆਂ ਵਿੱਚ ਅੱਜ ਤੱਕ ਹੋਏ ਹੱਕੀ ਸੰਘਰਸ਼ਾਂ ਵਿੱਚੋਂ ਹੁਣੇ-ਹੁਣੇ ਢੋਲ ਦੇ ਡਗੇ ’ਤੇ ਚੋਟ ਲਾ ਕੇ ਜਿੱਤ ਕੇ ਮੁੜੇ ਸਾਡੇ ਕਿਸਾਨਾਂ ਦੀ ਮਿਸਾਲ ਹੀ ਬਹੁਤ ਵੱਡੀ ਮਿਸਾਲ ਆਪਣੇ ਸਭਨਾਂ ਦੇ ਸਾਹਮਣੇ ਹੈ। ਇਹ ਸਿਰਫ ਤੇ ਸਿਰਫ ਏਕੇ, ਸੰਜਮ, ਸਹਿਣਸ਼ੀਲਤਾ, ਭਾਈਚਾਰਾ ਤੇ ਨਰ੍ਹੰਮੇ ਕਰਕੇ ਹੀ ਸੰਭਵ ਹੋ ਸਕਿਆ ਹੈ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਹਰ ਹਥਕੰਡਾ ਵਰਤਿਆ, ਪਰ ਇਸ ਸ਼ਾਂਤਮਈ ਸੰਘਰਸ਼ ਨੇ ਦੁਨੀਆਂ ਵਿੱਚ ਇੱਕ ਡੂੰਘੀ ਛਾਪ ਛੱਡੀ ਹੈ। ਜੇਕਰ ਅੱਜ ਵੀ ਇਹੋ-ਜਿਹੀ ਜਿਉਂਦੀ-ਜਾਗਦੀ ਉਦਾਹਰਨ ਜੋ ਆਪਣੇ ਸਾਹਮਣੇ ਹੈ ਇਸ ਨੂੰ ਨਜ਼ਰਅੰਦਾਜ ਕਰਕੇ ਕਿਸੇ ਜਿਉਂਦੀ-ਜਾਗਦੀ ਜਮੀਰ ਵਾਲੇ ਨੂੰ ਸਿਆਸਤ ਵਿਚ ਨਹੀਂ ਉਤਾਰਦੇ ਤਾਂ ਯਾਦ ਰੱਖਣਾ ਕਿ ਫਿਰ ਕਦੇ ਵੀ ਆਪਾਂ ਪੰਜਾਬਵਾਸੀ ਇਸ ਸੰਤਾਪ ਤੋਂ ਉੱਭਰ ਨਹੀਂ ਸਕਦੇ ਜੋ ਆਪਾਂ ਅੱਜ ਸਾਰੇ ਭੁਗਤ ਰਹੇ ਹਾਂ। ਕੀ ਭੁਗਤ ਰਹੇ ਹਾਂ ਇਸ ਨੂੰ ਦੱਸਣ ਦੀ ਬਹੁਤੀ ਲੋੜ ਨਹੀਂ ਸਾਰੇ ਹੀ ਭਲੀ-ਭਾਂਤ ਜਾਣਦੇ ਹਾਂ।
ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਓਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਆਪਣੇ ਵੱਲੋਂ ਵਧੀਆ ਅਤੇ ਚੰਗੇ ਆਪੋ-ਆਪਣੇ ਇਲਾਕਿਆਂ ਵਿੱਚੋਂ ਸਿਆਸਤਦਾਨ (Politicians) ਚੁਣ ਕੇ ਸਰਕਾਰਾਂ ਬਣਾਉਂਦੇ ਰਹੇ ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਤਾਂ ਵੋਟਾਂ ਪੈਣ ਤੋਂ ਪਹਿਲਾਂ ਹੋਰ ਰੂਪ ਵੇਖਿਆ ਤੇ ਜਿੱਤਣ ਬਾਅਦ ਹੋਰ। ਇਹ ਗੱਲ ਬਹੁਤ ਕੌੜੀ ਹੈ ਪਰ ਹੈ ਬਿਲਕੁਲ ਸੱਚ। ਜਿਹੜੇ ਸਿਆਸਤਦਾਨ ਆਪਾਂ ਨੂੰ ਪਹਿਲਾਂ ਘਰਾਂ ਵਿੱਚ ਆ ਕੇ ਮਿਲਦੇ ਹਨ, ਜਿੱਤਣ ਮਗਰੋਂ ਚੰਡੀਗੜ੍ਹ ਜਾ ਕੇ ਮਿਲਣ ਤੋਂ ਵੀ ਕੰਨੀ ਕਤਰਾਉਂਦੇ ਹਨ ਜਿਨ੍ਹਾਂ ਨੂੰ ਆਪਾਂ ਆਪਣੇ ਅਤੇ ਇਲਾਕੇ ਦੀ ਨੁਮਾਇੰਦਗੀ ਦਿੰਦੇ ਹਾਂ, ਕੀ ਓਹਨਾਂ ਨੇ ਬਾਅਦ ਵਿੱਚ ਕਦੇ ਆਪਣਾ ਦੁੱਖ-ਸੁੱਖ ਵੀ ਪੁੱਛਿਆ ਹੈ? ਜਿੱਤਣ ਤੋਂ ਪਹਿਲਾਂ ਤਾਂ ਜੁਆਕ ਵੀ ਚੁੱਕਦੇ ਨੇ, ਪੈਰੀਂ ਹੱਥ ਲਾਉਂਦੇ ਨੇ, ਜੱਫੀਆਂ ਪਾਉਂਦੇ ਨੇ ਬਾਅਦ ਵਿੱਚ ਆਪਣੇ ’ਚੋਂ ਮੁਸ਼ਕ ਆਉਣ ਲੱਗ ਪੈਂਦਾ ਹੈ। ਅੱਜ ਜਾਗਣ ਦੀ ਲੋੜ ਹੈ, ਜਾਗਦੀਆਂ ਜ਼ਮੀਰਾਂ ਵਾਲੇ ਨਿਰਖ-ਪਰਖ ਕੇ ਆਪਣੇ ਨੁਮਾਇੰਦੇ ਬਣਾਈਏ ਜੋ ਸਾਡੀ ਗੱਲ ਕਰਨ।
ਅੱਜ ਲੋੜ ਹੈ ਹਰ ਇੱਕ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਵਿਕਾਸ, ਨਸ਼ਿਆਂ ਨੂੰ ਠੱਲ੍ਹ, ਬਾਹਰ ਜਾਣ ਦਾ ਰੁਝਾਨ ਘਟੇ, ਹਰ ਇੱਕ ਸੁੱਖ ਦੀ ਜਿੰਦਗੀ ਜਿਉਂ ਸਕੇ, ਅੰਤਾਂ ਦੀ ਮਹਿੰਗਾਈ ਵਿਚ ਪਿਸਦੇ ਕਿਰਤੀ ਕਾਮਿਆਂ ਨੂੰ ਬਚਾਉਣ ਦੀ ਅਤੇ ਧੀਆਂ ਭੈਣਾਂ ਦੀ ਸੁਰੱਖਿਆ ਦੀ, ਆਪਣੇ ਹੱਕਾਂ ਦੀ ਰਾਖੀ ਦੀ, ਮਾਫੀਏ ਨੂੰ ਨੱਥ ਪਾਉਣ ਦੀ, ਸਰਮਾਏਦਾਰੀ ਦੀ ਗਿ੍ਰਫਤ ਵਿਚੋਂ ਦੇਸ਼ ਨੂੰ ਕੱਢਣ ਦੀ ਅਤੇ ਜੋ ਸਰਕਾਰਾਂ ’ਚ ਬੈਠੇ ਲੋਕ ਸਾਡੇ ਹੀ ਦੇਸ਼ ਦਾ ਖੂਨ-ਪਸੀਨੇ ਦੇ ਪੈਸੇ ਨੂੰ ਗਲਤ ਅਨਸਰਾਂ ਰਾਹੀਂ ਬਾਹਰਲੇ ਦੇਸ਼ਾਂ ਵਿੱਚ ਸੇਫ ਭਾਵ ਸੰਭਾਲ ਰਹੇ ਹਨ ਉਨ੍ਹਾਂ ਨੂੰ ਭਾਜ ਦੇਈਏ, ਇਹ ਉਪਰੋਕਤ ਸਾਰੇ ਕਾਰਜ ਕੋਈ ਜਾਗਦੀ ਜਮੀਰ ਵਾਲਾ ਹੀ ਕਰ ਸਕਦਾ ਹੈ। ਅਸੀਂ ਮੰਗਤੇ ਨਹੀਂ ਬਣਨਾ ਅਸੀਂ ਗੁਰੂ ਸਾਹਿਬ ਜੀਆਂ ਦੇ ਪਾਏ ਪੂਰਨਿਆਂ ’ਤੇ ਚੱਲਣ ਵਾਲੇ ਹਾਂ ਭਾਵ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਹਾਂ ਸਾਨੂੰ ਰੁਜਗਾਰ ਚਾਹੀਦਾ ਹੈ ਨਾ ਕਿ ਅਸੀਂ ਮੰਗਤੇ ਬਨਣਾ ਹੈ, ਜੋ ਸਮੇਂ ਦੀਆਂ ਸਰਕਾਰਾਂ ਸਾਨੂੰ ਆਟਾ ਦਾਲ ਸਕੀਮਾਂ ਰਾਹੀਂ ਦੇ ਰਹੀਆਂ ਹਨ, ਜੇਕਰ ਸਾਡੇ ਕੋਲ ਰੁਜਗਾਰ ਹੋਵੇਗਾ ਤਾਂ ਕੀ ਅਸੀਂ ਇਹ ਸਭ ਖਰੀਦ ਨਹੀਂ ਸਕਦੇ?
ਆਓ! ਰਲਮਿਲ ਕੇ ਹੰਭਲਾ ਮਾਰੀਏ, ਹੁਣੇ-ਹੁਣੇ ਜੇਤੂ ਕਿਰਤੀ ਕਾਮੇ ਮਜਦੂਰ ਕਿਸਾਨ ਜਥੇਬੰਦੀਆਂ ਦੀ ਜਿੱਤ ਤੋਂ ਸਬਕ ਲਈਏ, ਤੇ ਏਕੇ ਵਿੱਚ ਤਾਕਤ ਦਾ ਅਹਿਸਾਸ ਕਰਵਾ ਦੇਈਏ, ਆਪਣੇ ਹਿਤੈਸ਼ੀਆਂ ਜਿਉਂਦੀ ਜਾਗਦੀ ਜਮੀਰ ਵਾਲਿਆਂ ਨੂੰ ਆਪਣੇ ਨੁਮਾਇੰਦੇ ਬਣਾਈਏ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ, ਸੱਚੇ ਦਿਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਤੇ ਆਪਣਿਆਂ ਲਈ, ਆਪਣੇ ਦੇਸ਼, ਸੂਬੇ ਲਈ ਫਿਕਰਮੰਦ ਹੋਣ। ਨਿਧੜਕ ਹੋ ਕੇ ਆਪਣੀ ਆਵਾਜ਼ ਚੁੱਕਣ ਅਤੇ ਆਪਣਿਆਂ ਦੇ ਮਸਲੇ ਸੁਲਝਾਉਣ ਨੂੰ ਪਹਿਲ ਦੇਣ, ਤਾਂ ਹੀ ਆਪਾਂ ਆਪਣਾ ਭਵਿੱਖ ਬਣਾ ਸਕਦੇ ਹਾਂ, ਨਹੀਂ ਤਾਂ ਸਮੇਂ ਦੀਆਂ ਸਰਕਾਰਾਂ ਦੇ ਡੰਡੇ ਤਾਂ ਪਿਛਲੇ ਚੁਹੱਤਰ-ਪਝੰਤਰ ਸਾਲਾਂ ਤੋਂ ਖਾ ਹੀ ਰਹੇ ਹਾਂ ਤੇ ਅੱਗੋਂ ਵੀ ਇਸ ਲਈ ਤਿਆਰ ਰਹਿਣਾ ਪਵੇਗਾ।
ਜਸਵੀਰ ਸ਼ਰਮਾ, ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਾਣੀ ਲਈ ਜੰਗ ਨਹੀਂ ਯਤਨ ਕਰੋ
ਪਾਣੀ ਲਈ ਜੰਗ ਨਹੀਂ ਯਤਨ ਕਰੋ
ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ।
ਸਾਡੇ ਦੇਸ਼ ਦੀਆਂ ਸਰਕਾਰਾਂ, ਸਿਆਸਤਦਾਨਾਂ ਦੇ ਨਾਲ-ਨਾਲ ਲੋਕਾਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਜਾਂ ਤਾਂ ਉਹ ਆਪਣੀਆਂ ਕਮੀਆਂ ਲਈ ਦੂਜਿਆਂ ਨੂੰ ਆਚੋਲਨਾ ਦਾ ਸ਼ਿਕਾਰ ਬਣਾਉਂਦੇ ਹਨ ਜਾਂ ਫਿਰ ਕੁਦਰਤ ਨੂੰ ਕੋਸਦੇ ਹਨ ਪੰਜਾਬ ਤੇ ਹਰਿਆਣਾ ਦਰਮਿਆਨ ਇੱਕ ਵਾਰ ਫੇਰ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਉਸ ਵੇਲੇ ਗਰਮਾ ਰਿਹਾ ਹੈ ਜਦੋਂ ਦੋਵਾਂ ਰਾਜਾਂ ‘ਚ ਵਰਖਾ ਨਾਲ ਸ਼ਹਿਰ ਬੇਹਾਲ ਹੋਏ ਪਏ ਹਨ ਇਹੀ ਹਾਲ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦਾ ਹੈ ਪਾਣੀ ਦੀ ਬਹੁਤਾਤ ਤੇ ਪਾਣੀ ਦੀ ਘਾਟ ਦਰਮਿਆਨ ਸੰਤੁਲਨ ਬਣਾਉਣ ਦਾ ਕੋਈ ਯਤਨ ਨਹੀਂ ਹੋ ਰਿਹਾ ਹਰਿਆਣਾ ਤੇ ਪੰਜਾਬ ਲਈ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਦੇ ਕੁਝ ਲੋਕਾਂ ਦੀ ਹਿੰਮਤ ਮਿਸਾਲ ਬਣ ਸਕਦੀ ਹੈ ਜੋ ਅਸੰਭਵ ਕੰਮ ਨੂੰ ਵੀ ਸੰਭਵ ਬਣਾਉਣ ‘ਚ ਕਾਮਯਾਬ ਹੋ ਰਹੇ ਹਨ ਵਰਖਾ ਦੇ ਪਾਣੀ ਦੀ ਸੰਭਾਲ ਦਾ ਕੰਮ ਕੋਈ ਬੁੰਦੇਲਖੰਡੀਆਂ ਤੋਂ ਸਿੱਖੋ ਇਸ ਇਲਾਕੇ ਦੇ ਕ੍ਰਿਸ਼ਨਾਨੰਦ ਨਾਂਅ ਦੇ ਬੰਦੇ ਨੇ 4 ਸਾਲ ਮਿਹਨਤ ਕਰਕੇ ਢਾਈ ਵਿੱਘਿਆਂ ‘ਚ 6 ਫੁੱਟ ਡੂੰਘਾ ਤਲਾਬ ਬਣਾ ਦਿੱਤਾ।
ਜਿਸ ਨਾਲ ਖੇਤੀ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਖ਼ਤਮ ਹੋ ਗਈ ਨਵੇਂ ਰਸਤੇ ਲੱਭਣ ਵਾਲੇ ਅਜਿਹੇ ਵਿਅਕਤੀਆਂ ਨੂੰ ਸ਼ੁਰੂ ‘ਚ ਲੋਕ ਮਖੌਲ ਜ਼ਰੂਰ ਕਰਦੇ ਹਨ ਪਰ ਕਾਮਯਾਬੀ ਮਿਲਣ ‘ਤੇ ਉਹੀ ਸਲਾਮਾਂ ਵੀ ਕਰਦੇ ਹਨ ਅਜਿਹੀ ਹਿੰਮਤ ਹੀ ਛੱਤੀਸਗੜ੍ਹ ‘ਚ ਸ਼ਾਮ ਲਾਲ ਨਾਂਅ ਦੇ ਬੰਦੇ ਨੇ ਵਿਖਾਈ ਜਿਸ ਨੇ 27 ਸਾਲ ਲਗਾਤਾਰ ਕਹੀ ਨਾਲ ਇੱਕ ਤਲਾਬ ਪੁੱਟ ਦਿੱਤਾ ਤੇ ਪਿੰਡ ਦੀ ਪਾਣੀ ਦਿੱਕਤ ਦੂਰ ਹੋ ਗਈ ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ਪੰਜਾਬ ਦੀ ਦਲੀਲ ਹੈ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ ਹਰਿਆਣਾ ਕੋਲ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਕਮੀ ਹੈ।
ਪਾਣੀ ਦੇ ਇਸ ਝਗੜੇ ‘ਚ ਕਈ ਵਾਰ ਹਾਲਾਤ ਤਕਰਾਰ ਵਾਲੇ ਬਣ ਜਾਂਦੇ ਹਨ ਕੋਈ ਨਹਿਰ ਦੀ ਪੁਟਾਈ ਕਰਵਾਉਂਦਾ ਹੈ ਕੋਈ ਨਹਿਰ ਪੂਰ ਦਿੰਦਾ ਹੈ ਦਰਅਸਲ ਪਾਣੀ ਦੀ ਲੜਾਈ ‘ਚ ਡਾਂਗਾ ਚੁੱਕਣ ਦੀ ਬਜਾਇ ਕਹੀਆਂ ਚੁੱਕ ਕੇ ਪਾਣੀ ਦੀ ਸੰਭਾਲ ਕਰਨ ਦੀ ਸਖ਼ਤ ਲੋੜ ਹੈ ਪਾਣੀ ਦੀ ਲੜਾਈ ‘ਚ ਲੋਕ ਇੱਕ ਦੂਜੇ ਦੇ ਪਿਆਸੇ ਹੋ ਰਹੇ ਹਨ ‘ ਪਾਣੀ ਨਹੀਂ ਖੂਨ ਦਿਆਂਗੇ ‘ ਵਰਗੇ ਨਾਅਰੇ ਲੋਕਾਂ ਨੂੰ ਇੱਕ ਦੂਜੇ ਦੀ ਜਾਨ ਦਾ ਦੁਸ਼ਮਣ ਬਣਾ ਰਹੇ ਹਨ  ਬਿਨਾਂ ਸ਼ੱਕ ਦਰਿਆਈ ਮਸਲਾ ਸਿਆਸੀ ਮੁੱਦਾ ਬਣ ਗਿਆ ਹੈ ਜੋ ਵੋਟ ਬੈਂਕ ਦੀ ਨੀਤੀ ਅਨੁਸਾਰ ਠੰਢਾ-ਤੱਤਾ ਹੁੰਦਾ ਹੈ ਦੋਵੇਂ ਸੂਬਿਆਂ ਦੀਆਂ ਸਰਕਾਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਛੱਤੀਸਗੜ੍ਹ ਤੇ ਬੁੰਦੇਲਖੰਡ ਤੋਂ ਸਿੱਖਣ ‘ਚ ਦੇਰ ਨਹੀਂ ਕਰਨੀ ਚਾਹੀਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ
ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ ਜਾਂ ਵਿੱਤੀ ਪੱਧਰ ਦੇ ਹੋਣ ਜਾਂ ਹੋਰ ਕਿਸਮ ਦੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕਾਂਗਰਸੀ ਵਿਧਾਇਕ ਵੀ ਕਰ ਰਹੇ ਹਨ। ਜੀਰੇ ਦੇ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਹੈ ਕਿ ਮਾਫੀਆ ਸਰਗਰਮ ਹੈ ਅਤੇ ਪੁਲਿਸ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੱਟੋਉਪਦਿਆਏ ਦੀ ਰਿਪੋਰਟ ਤੋ ਸਾਫ ਹੈ ਕਿ ਡਰੱਗ ਮਨੀ ਟ੍ਰੇਲ ਦਾ ਪੈਸਾ ਡੀਜ਼ੀਪੀ ਤੱਕ ਵੀ ਪੁੱਜਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ‘ਸਿਟ’ ਨੇ ਵੀ ਕਈ ਸਿਆਸੀ ਆਗੂਆਂ ਵੱਲ ਇਸ਼ਾਰਾ ਕੀਤਾ ਸੀ ਜਿਨ੍ਹਾਂ ਸੰਬੰਧੀ ਰਿਪੋਰਟ ਪੇਸ਼ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਅਤੇ ਕਾਕਾ ਰਣਦੀਪ ਸਿੰਘ ਨੇ ਕਹਿ ਦਿੱਤਾ ਹੈ ਕਿ ਸੂਬੇ ਵਿੱਚ ਨਸ਼ਾ ਅਜੇ ਬੰਦ ਨਹੀਂ ਹੋਇਆ ਹੈ ਅਤੇ ਡਰੱਗ ਮਾਫੀਆ ਅਜੇ ਵੀ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਵੱਡੀਆਂ ਖ਼ਬਰਾਂ ਹੇਠ ਇਹ ਮੁੱਦੇ ਦਬ ਜਾਂਦੇ ਹਨ ਜਦਕਿ ਅਜੇ ਤੱਕ ਕੋਈ ਵੀ ਵੱਡਾ ਮਗਰਮੱਛ ਜਾਂ ਤਸਕਰ ਕਾਬੂ ਨਹੀ ਕੀਤਾ ਗਿਆ ਹੈ ਜਦਕਿ ਸੂਬੇ ਵਿੱਚ ਅੱਜ ਵੀ ਹਰ ਰੋਜ਼ ਕਿਸੇ ਨਾ ਕਿਸੇ ਥਾਂ ਨਸ਼ੇ ਕਾਰਨ ਨੌਜਵਾਨ ਆਪਣੇ ਜੀਵਨ ਤੋ ਹੱਥ ਧੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2018: ਦੇਸ਼ ਦੇ ਉੱਘੇ ਸਿਆਸਤਦਾਨ
ਪੂਨਮ ਆਈ ਕੌਸ਼ਿਸ਼
ਨਵੇਂ ਸਾਲ ਦੇ ਕਿਹੜੇ ਯਾਦਗਾਰ ਪਲਾਂ ਨੂੰ ਲਿਖਾਂ? ਖੂਬ ਜਸ਼ਨ ਮਨਾਵਾਂ ਅਤੇ ਢੋਲ ਨਗਾੜੇ ਬਜਾਈਏ? ਨਵੀਆਂ ਉਮੀਦਾਂ, ਸੁਫ਼ਨਿਆਂ ਅਤੇ ਵਾਅਦਿਆਂ ਨਾਲ ਨਵੇਂ ਸਾਲ 2019 ਦਾ ਸਵਾਗਤ ਕਰੀਏ? ਜਾਂ 12 ਮਹੀਨਿਆਂ ‘ਚ ਲਗਾਤਾਰ ਗਿਰਾਵਟ ਵੱਲ ਵਧਦੇ ਰਹਿਣ ਦਾ ਸ਼ੌਂਕ ਜ਼ਾਹਿਰ ਕਰੀਏ? ਸਾਲ 2018 ਨੂੰ ਇਤਿਹਾਸ ‘ਚ ਇੱਕ ਮਿਲੇ-ਜੁਲੇ ਸਾਲ ਦੇ ਤੌਰ ‘ਤੇ ਯਾਦ ਕੀਤਾ ਜਾਵੇਗਾ ਸਿਆਸੀ ਨਜ਼ਰ ਨਾਲ ਸਾਡੇ ਆਗੂਆਂ ਨੇ ‘ਜਿਸ ਕੀ ਲਾਠੀ, ਉਸ ਕੀ ਭੈਂਸ’ ਹਿੰਦੀ ਭਾਸ਼ਾ ਦੀ ਕਹਾਵਤ ਸਿੱਧ ਕਰ ਦਿੱਤੀ ਅਤੇ ਭਾਰਤ ਦੇ ਯੋਧਿਆਂ ਵਾਂਗ ਕੰਮ ਕੀਤਾ ਆਪਣੇ ਵੋਟ ਬੈਂਕ ਅਨੁਸਾਰ ਕੰਮ ਨਾ ਕਰਨ ਵਾਲੀ ਪ੍ਰਣਾਲੀ ਨੂੰ ਚਲਾਇਆ ਕੀ ਸਾਲ 2018 ਨੂੰ ਇੱਕ ਅਜਿਹੇ ਸਾਲ ਦੇ ਰੂਪ ‘ਚ ਯਾਦ ਕੀਤਾ ਜਾਵੇਗਾ, ਜਿਸ ‘ਚ ਸਿਆਸੀ ਪਾਰਟੀਆਂ ਨੇ ਚੁਣਾਵੀ ਜਿੱਤ ਖਾਤਰ ਆਪਣੇ-ਆਪਣੇ ਵੋਟ ਬੈਂਕ ਨੂੰ ਸੰਤੁਸ਼ਟ ਕਰਨ ਲਈ ਕਦਮ ਚੁੱਕੇ?
ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ‘ਚ ਭਾਜਪਾ ਦੀ ਹਾਰ ਅਤੇ ਉਸ ਤੋਂ ਪਹਿਲਾਂ 11 ਸੂਬਿਆਂ ‘ਚ ਲੋਕ ਸਭਾ ਦੀਆਂ ਚਾਰ ਅਤੇ ਵਿਧਾਨ ਸਭਾ ਦੀਆਂ 11 ਸੀਟਾਂ ‘ਚੋਂ ਰਾਜਗ ਵੱਲੋਂ ਸਿਰਫ ਤਿੰਨ ਸੀਟਾਂ ‘ਤੇ ਜਿੱਤ ਦਰਜ ਕਰਨਾ ਭਾਜਪਾ ਲਈ ਇੱਕ ਬੁਰਾ ਸੁਫਨਾ ਸੀ ਅਤੇ ਇਸ ਨਾਲ ਵਿਰੋਧੀ ਧਿਰ ਨੂੰ ਇਹ ਸੰਦੇਸ਼ ਮਿਲਿਆ ਕਿ ਸਥਾਨਕ ਪੱਧਰ ‘ਤੇ ਇੱਕਜੁਟਤਾ ਜ਼ਰੀਏ ਉਹ ਭਾਜਪਾ ਨੂੰ ਹਰਾ ਸਕਦੇ ਹਨ ਇਹੀ ਸਥਿਤੀ ਕਰਨਾਟਕ ਦੀ ਰਹੀ ਜਿੱਥੇ ਗੌੜਾ ਦੀ ਜਦ (ਐੱਸ) ਅਤੇ ਕਾਂਗਰਸ ਨੇ ਭਾਜਪਾ ਨੂੰ ਹਰਾਇਆ ਰਾਜਗ ਨੇ ਆਪਣੇ ਦੋ ਸਹਿਯੋਗੀ ਪਾਰਟੀਆਂ ਆਂਧਰਾ ਪ੍ਰਦੇਸ਼ ‘ਚ ਤੇਦੇਪਾ ਅਤੇ ਬਿਹਾਰ ‘ਚ ਆਰਐੱਸਐੱਲਐੱਸਪੀ ਨੂੰ ਗੁਆਇਆ ਜਦੋਂਕਿ ਸ਼ਿਵ ਸੈਨਾ, ਜਦ (ਯੂ), ਲੋਜਪਾ ਅਤੇ ਆਪਣਾ ਦਲ ਆਦਿ ਸੌਦੇਬਾਜ਼ੀ ‘ਚ ਵੱਡਾ ਹਿੱਸਾ ਮੰਗ ਰਹੇ ਹਨ?
ਇਸ ਲਈ ਇਸ ਸਥਿਤੀ ਲਈ ਭਗਵਾਂ ਸੰਘ ਦੋਸ਼ੀ ਹੈ ਭਾਜਪਾ ਨੂੰ ਇੱਕ ਕੱਟੜਵਾਦੀ ਪਾਰਟੀ ਦੇ ਰੂਪ ‘ਚ ਵੇਖਿਆ ਜਾਂਦਾ ਹੈ, ਜਿਸ ‘ਤੇ ਸੰਸਕ੍ਰਿਤਕ ਅਸਹਿਣਸ਼ੀਲਤਾ ਘੱਟ ਗਿਣਤੀਆਂ ਦੇ ਸੋਸ਼ਣ ਤੇ ਗਊ ਸਿਆਸਤ ਦਾ ਦੋਸ਼ ਹੈ ਅਤੇ ਚੰਗੇ ਦਿਨ ਲਿਆਉਣ ਲਈ ਇਸ ਨੂੰ ਮਿਲੀ ਹਮਦਰਦੀ ਹੌਲੀ-ਹੌਲੀ ਸਮਾਪਤ ਹੁੰਦੀ ਜਾ ਰਹੀ ਹੈ ਕਿਉਂਕਿ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਹੈ ਅਰਥਵਿਵਸਥਾ ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਰਿਹਾ ਗ੍ਰਾਮੀਣ ਇਲਾਕਿਆਂ ‘ਚ ਰੋਸ ਹੈ ਸ਼ਹਿਰੀ ਇਲਾਕਿਆਂ ‘ਚ ਨਿਰਾਸ਼ਾ ਹੈ ਅਤੇ ਨੌਜਵਾਨ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਗੁੱਸੇ ‘ਚ ਹਨ ਨਾਲ ਹੀ ਫਿਰਕੂ ਗੇੜ ਅਤੇ ਇਸ ਦੇ ਵੋਟ ਬੈਂਕ ‘ਚ ਘਟਣ ਦੌਰਾਨ ਇਹ ਲੱਗਦਾ ਹੈ ਕਿ ਇਸ ਨੂੰ ਚੁਣਾਵੀ ਫਾਇਦਾ ਨਹੀਂ ਮਿਲ ਸਕੇਗਾ ਪ੍ਰਸ਼ਨ ਉੱਠਦਾ ਹੈ ਕਿ ਕੀ ਮੋਦੀ ‘ਤੇ ਜਿੱਤ ਦਰਜ ਕੀਤੀ ਜਾ ਸਕਦੀ ਹੈ? ਪੱਕੇ ਤੌਰ ‘ਤੇ 2018 ਕਾਂਗਰਸ ਦੇ ਰਾਹੁਲ ਦਾ ਰਿਹਾ ਜੋ ਪੱਪੂ ਤੋਂ ਕਾਂਗਰਸ ਪ੍ਰਧਾਨ ਬਣੇ ਅਤੇ ਜਿਨ੍ਹਾਂ ਨੇ ਹਿੰਦੀ ਭਾਸ਼ਾਈ ਇਲਾਕਿਆਂ ‘ਚ ਭਾਜਪਾ ਤੋਂ ਤਿੰਨ ਸੂਬਿਆਂ ਤੋਂ ਸੱਤਾ ਖੋਹੀ ਇਸ ਤੋਂ ਇਲਾਵਾ ਵਿਰੋਧੀ ਧਿਰ ਦੀ ਇੱਕਜੁਟਤਾ ਨਾਲ ਲੱਗਣ ਲੱਗਿਆ ਹੈ ਕਿ ਉਹ ਚੁਣਾਵੀ ਫਾਇਦੇ ਲਈ ਆਪਣੀ ਵਚਨਬੱਧਤਾ ਭੁਲਾ ਸਕਦੇ ਹਨ ਭਾਵੇਂ ਉੱਤਰ ਪ੍ਰਦੇਸ਼ ‘ਚ ਮਾਇਆਵਤੀ ਦੀ ਬਸਪਾ ਅਤੇ ਅਖਿਲੇਸ਼ ਦੀ ਸਪਾ ਦੇ ਭੂਆ-ਭਤੀਜੇ ਹੋਣ ਜਾਂ ਕਰਨਾਟਕ ‘ਚ ਰਾਹੁਲ ਦੀ ਕਾਂਗਰਸ ਤੇ ਗੌੜਾ ਦੀ ਜਦ (ਅੱੈਸ) ਹੋਵੇ ਅਤੇ ਤੇਲੰਗਾਨਾ ‘ਚ ਕਾਂਗਰਸ ਅਤੇ ਤੇਦੇਪਾ ਹੋਣ ਪਰ ਕੀ ਇਹ ਇੱਕਜੁਟਤਾ 2019 ‘ਚ ਵੀ ਬਣੀ ਰਹੇਗੀ?
ਇਸ ਸਿਆਸੀ ਗੁੱਸੇ ਅਤੇ ਆਮ ਆਦਮੀ ਵੱਲੋਂ ਰੋਟੀ, ਕੱਪੜਾ ਅਤੇ ਮਕਾਨ ਲਈ ਸੰਘਰਸ਼ ਨਾਲ ਜੂਝਣ ਦਰਮਿਆਨ ਨਵੇਂ ਸਾਲ ‘ਚ ਰੋਹ ‘ਚ ਆਈ ਜਨਤਾ ਬਦਲਾਅ ਦੀ ਉਮੀਦ ਕਰ ਰਹੀ ਹੈ ਅੱਜ ਜਨਤਾ ਨਵੇਂ ਮਹਾਰਾਜਿਆਂ ਤੋਂ ਦੁਖੀ ਹੈ ਜੋ ਕੁਝ ਲੋਕ ਹੋਰ ਲੋਕਾਂ ਤੋਂ ਜ਼ਿਆਦਾ ਸਮਾਨ ਹਨ, ਦੇ ਓਰਵੇਲੀਅਨ ਸਿੰਡ੍ਰੋਮ ਅਤੇ ਹਮੇਸ਼ਾ ਹੋਰ ਜ਼ਿਆਦਾ ਦੀ ਮੰਗ ਦੀ ਓਲੀਅਰ ਡਿਸਆਰਡਰ ਤੋਂ ਪੀੜਤ ਹਨ ਸਮਾਜਿਕ ਮੋਰਚੇ ‘ਤੇ ਵੀ ਸਥਿਤੀ ਨਿਰਾਸ਼ਾਜਨਕ ਹੈ ਅਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਅਤੇ ਸਿੱਖਿਆ, ਸਿਹਤ ਅਤੇ ਭੋਜਣ ‘ਤੇ ਖਰਬਾਂ ਰੁਪਏ ਖਰਚ ਕਰਨ ਤੋਂ ਬਾਦ ਵੀ ਦੇਸ਼ ਦੀ 70 ਫੀਸਦ ਜਨਸੰਖਿਆ ਭੁੱਖੀ, ਅਨਪੜ੍ਹ ਅਤੇ ਬੁਨਿਆਦੀ ਡਾਕਟਰੀ ਸਹੂਲਤਾਂ ਤੋਂ ਵਾਂਝੀ ਹੈ ਉਸ ਕੋਲ ਕੋਈ ਹੁਨਰ ਨਹੀਂ ਹੈ ਦੇਸ਼ ‘ਚ ਜਾਤੀਵਾਦ ਅਤੇ ਫਿਰਕਾਪ੍ਰਸਤੀ ਵਧਦੀ ਜਾ ਰਹੀ ਹੈ ਅਸਹਿਣਸ਼ੀਲਤਾ ਅਤੇ ਅਪਰਾਧੀਕਰਨ ਵੀ ਵਧਦਾ ਜਾ ਰਿਹਾ ਹੈ ਇਸ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਆਮ ਆਦਮੀ ਦਾ ਵਿਵਸਥਾ ਪ੍ਰਤੀ ਮੋਹ ਭੰਗ ਹੋ ਰਿਹਾ ਹੈ ਜੋ ਕਦੇ ਵੀ ਗੁੱਸੇ ਦਾ ਰੂਪ ਧਾਰਨ ਕਰ ਸਕਦਾ ਹੈ ਕਿਸੇ ਵੀ ਮੁਹੱਲਾ , ਜਿਲ੍ਹਾ ਜਾਂ ਸੂਬੇ ‘ਚ ਜਾਓ ਸਥਿਤੀ ਉਹੀ ਨਿਰਾਸ਼ਾਜਨਕ ਹੈ ਜਿਸ ਦੌਰਾਨ ਅਧਿਕਾਰਕ ਲੋਕ ਕਾਨੂੰਨ ਆਪਣੇ ਹੱਥ ‘ਚ ਲੈ ਰਹੇ ਹਨ ਤੇ ਦੰਗਾ, ਲੁੱਟ-ਖਸੁੱਟ ਅਤੇ ਬੱਸਾਂ ਨੂੰ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਰੋਡਵੇਜ਼ ‘ਚ ਕਤਲਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ ।
ਸਾਡੀ ਵਿਵਸਥਾ ਇੰਨੀ ਬਿਮਾਰ ਹੋ ਗਈ ਹੈ ਕਿ ਚੱਲਦੀਆਂ ਰੇਲਗੱਡੀਆਂ ‘ਚ ਔਰਤਾਂ ਨਾਲ ਦੁਰਾਚਾਰ ਕੀਤਾ ਜਾ ਰਿਹਾ ਹੈ ਅਤੇ ਨਾਲ ਵਾਲੇ ਯਾਤਰੀ ਚੁੱਪ ਕਰਕੇ ਵੇਖ ਰਹੇ ਹੁੰਦੇ ਹਨ, ਜਿਨ੍ਹਾਂ ਕਾਰਨ ਸਾਡਾ ਦੇਸ਼ ਹਨ੍ਹੇਰ ਨਗਰੀ ਬਣ ਗਿਆ ਹੈ ਗਰੀਬ ਮੁਸਲਮਾਨਾਂ ਦੇ ਮੁੜ ਧਰਮ ਬਦਲ ਦੇ ਘਰ ਵਾਪਸੀ ਪ੍ਰੋਗਰਾਮ ਅਤੇ ਹਿੰਦੂ ਲੜਕੀਆਂ ਨੂੰ ਫੁਸਲਾ ਕੇ ਵਿਆਹ ਕਰਨ ਵਾਲੇ ਮੁਸਲਮਾਨ ਲੜਕਿਆਂ ਵਿਰੁਧ ਲਵ-ਜਿਹਾਦ ਸਬੰਧੀ ਮੀ ਟੂ ਅਭਿਆਨ ‘ਚ ਦੇਸ਼ ‘ਚ ਸਰੀਰਕ ਸੋਸ਼ਣ ਛੇੜਛਾੜ ਦੀਆ ਘਟਨਾਵਾਂ ਤੇ ਸਿਆਸਤਦਾਨਾਂ, ਵੱਡੀ ਹਸਤੀਆਂ, ਅਦਾਕਾਰਾਂ, ਲੇਖਕਾਂ, ਇਸ਼ਤਿਹਾਰ ਨਿਰਮਾਤਵਾਂ, ਸੰਗੀਤਕਾਰਾਂ ਆਦਿ ਵੱਲੋਂ ਸਰੀਰਕ ਸੋਸ਼ਣ, ਛੇੜਛਾੜ ਅਤੇ ਹਮਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ ਜੋ ਸਮਾਜ ਪੁਰਾਤਨਪੰਥੀ ਸੋਚ ਦੇ ਨਾਲ ਜੀਅ ਰਿਹਾ ਹੋਵੇ ਉੱਥੇ ਔਰਤਾਂ ਦੀ ਅਜ਼ਾਦੀ ਅਤੇ ਸਮਾਨਤਾ ਨੂੰ ਅਨੈਤਿਕਤਾ ਮੰਨਿਆ ਜਾਂਦਾ ਹੈ ਦੇਸ ‘ਚ ਔਰਤਾਂ ਪ੍ਰਤੀ ਸਨਮਾਨ ਦੀ ਘਾਟ ਦਰਸਾਈ ਗਈ ਹੈ, ਜਿਸ ਕਾਰਨ ਉਹ ਅਜਿਹੇ ਲੋਕਾਂ ਦੀਆਂ ਸ਼ਿਕਾਰ ਬਣਦੀਆਂ ਰਹਿੰਦੀਆਂ ਹਨ ਹਾਲਾਂਕਿ ਔਰਤਾਂ ਨੂੰ ਅਧਿਕਾਰ ਯੁਕਤ ਬਣਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆ ਜਾਂਦੀਆਂ ਹਨ ਤ੍ਰਾਸਦੀ ਇਹ ਵੇਖੋ, ਲੋਕ ਸਭਾ ਵੱਲੋਂ ਤਿੰਨ ਤਲਾਕ ਬਿੱਲ ਨੂੰ ਪਾਸ ਕੀਤਾ ਗਿਆ ਅਤੇ ਇਸ ‘ਚ ਤਿੰਨ ਤਲਾਕ ਦੀ ਪ੍ਰਥਾ ਨੂੰ ਅਪਰਾਧ ਮੰਨਿਆ ਗਿਆ ਹੈ ਇਹ ਕਾਨੂੰਨ ਸਥਿਤੀ ‘ਚ ਬਦਲਾਅ ਲਿਆਉਣ ਵਾਲਾ ਹੈ ਅਤੇ ਇਸ ਦਾ ਲੰਮੇ ਸਮੇਂ ਤੱਕ ਪ੍ਰਭਾਵ ਪਵੇਗਾ ਇਸ ਨਾਲ ਨਾ ਸਿਰਫ 21ਵੀਂ ਸਦੀ ਦੀਆਂ ਮੁਸਲਿਮ ਔਰਤਾਂ ਮੁਸਲਿਮ ਪਰਸਨਲ ਕਾਨੂੰਨ ਦੇ ਸ਼ਿਕੰਜੇ ਤੋਂ ਮੁਕਤ ਹੋਣਗੀਆਂ ਸਗੋਂ ਉਨ੍ਹਾਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰਤਾ ਮਿਲੇਗੀ ਅਤੇ ਲਿੰਗ ਦੇ ਅਧਾਰ ‘ਤੇ ਉਨ੍ਹਾਂ ਨਾਲ ਹੋ ਰਿਹਾ ਭੇਦਭਾਵ ਦੂਰ ਹੋਵੇਗਾ ਹਾਲਾਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਜ਼ਰੀਏ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਨਾ ਸਿਰਫ ਸਮਾਜ ‘ਚ ਬਦਲਾਅ ਦੀ ਜ਼ਰੂਰਤ ਹੈ ਸਗੋਂ ਸਾਡੀ ਅਰਥਵਿਵਸਥਾ ਨੂੰ ਵੀ ਨਵੀਂ ਦਿਸ਼ਾ ਦੇਣ ਦੀ ਜ਼ਰੂਰਤ ਹੈ ਨੋਟਬੰਦੀ ਤੋਂ ਬਾਅਦ ਲੱਗਦਾ ਹੈ ਨਮੋ ਐਂਡ ਕੰਪਨੀ ਭਟਕ ਗਈ ਹੈ, ਉਹ ਦਿਸ਼ਾਹੀਣ ਬਣ ਗਈ ਹੈ ਉਸ ਤੋਂ ਮਹਿੰਗਾਈ, ਖੇਤੀ ਸੰਕਟ, ਵਧੀ ਬੇਰੁਜ਼ਗਾਰੀ ਵਰਗੀਆਂ ਮੁੱਖ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ ।
ਕੀ ਇਸ ਸਾਲ ਦੇ ਅੰਤ ਤੱਕ ਜੀਡੀਪੀ ਦੀ ਵਾਧਾ ਦਰ 7.2-7.5 ਫੀਸਦੀ ਰਹਿਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਾਂ ਮਹਿੰਗਾਈ ‘ਤੇ ਰੋਕ ਲੱਗੇਗੀ? ਇਹੀ ਨਹੀਂ ਚਾਰ ਸਾਲਾਂ ‘ਚ ਰਿਜ਼ਰਵ ਬੈਂਕ ਦੇ ਦੋ ਗਵਰਨਰਾਂ ਤੇ ਸਰਕਾਰ ਦੇ ਦੋ ਮੁੱਖ ਆਰਿਥਕ ਸਲਾਹਕਾਰਾਂ ਨੇ ਤਿਆਗ ਪੱਤਰ ਦਿੱਤਾ ਹੈ ਕਿਸਾਨਾਂ ‘ਚ ਨਿਰਾਸ਼ਾ ਭਰੀ ਪਈ ਹੈ ਅਤੇ ਕਿਸਾਨਾਂ ਵੱਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਹਾਲਾਂਕਿ ਹੁਣ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪੈਕੇਜ਼ ਦੇਣ ਲਈ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ ।
ਗੈਲਪ ਸਰਵੇ ‘ਚ ਮਿਲਿਆ ਹੈ ਕਿ 2014 ‘ਚ 1 ਤੋਂ 10 ਦੇ ਪੈਮਾਨੇ ‘ਤੇ ਭਾਰਤੀ 4.4 ‘ਤੇ ਸਨ ਅਤੇ ਹੁਣ ਉਹ 4 ‘ਤੇ ਆ ਗਏ ਹਨ 14 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਵਿਕਾਸ ਕੀਤਾ ਹੈ ਅੱਜ ਉਨ੍ਹਾਂ ਦੀ ਗਿਣਤੀ ਸਿਰਫ 4 ਫੀਸਦੀ ਰਹਿ ਗਈ ਹੈ 2014 ‘ਚ ਦੋ ਸਮੇਂ ਦੀ ਰੋਟੀ ਲਈ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਗ੍ਰਾਮੀਣ ਇਲਾਕਿਆਂ ‘ਚ 28 ਫੀਸਦੀ ਸੀ ਜੋ ਅੱਜ 41 ਫੀਸਦੀ ਹੈ ਅਤੇ ਸ਼ਹਿਰੀ ਇਲਾਕਿਆਂ ‘ਚ 18 ਫੀਸਦੀ ਸੀ ਜੋ ਅੱਜ 26 ਫੀਸਦੀ ਹੈ ਆਮ ਆਦਮੀ ਦਾ ਪੇਟ ਜੁਮਲਿਆਂ ਨਾਲ ਭਰਿਆ ਜਾ ਰਿਹਾ ਹੈ ਸਿਆਸੀ ਤਰਾਜੂ ‘ਤੇ ਕੋਈ ਉਮੀਦ ਦੀ ਕਿਰਨ ਨਹੀਂ ਵਿਖਾਈ ਦੇ ਰਹੀ ਹੈ ਲੋਕ ਬਦਲ ਤਲਾਸ਼ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਰੋਹ ਤੋਂ ਡਰਦਿਆਂ ਸਰਕਾਰ, ਪ੍ਰਸ਼ਾਸਨ ਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਨਿੱਤਰੇ
ਚਿੱਟੇ ਦਾ ਕਾਲਾ ਧੰਦਾ ਕਰਨ ਵਾਲਿਆਂ ਦੇ ਕਾਲੇ ਦਿਨ ਆਏ | Amritsar News
ਅੰਮ੍ਰਿਤਸਰ, (ਰਾਜਨ ਮਾਨ)। ਪੰਜਾਬ ਵਿੱਚ ਸਿਆਸਤਦਾਨਾਂ ਤੇ ਹਕੂਮਤਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰਾਂ ਨੇ ਲੋਕ ਰੋਹ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਫੈਸਲੇ ਕੀਤੇ ਹਨ। ਪੰਜਾਬ ਦੀ ਫਿਜ਼ਾ ਵਿੱਚ  ਇਕੋ ਨਾਅਰਾ ਗੂੰਜ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਲਈ ਡੇਢ ਦਹਾਕੇ ਤੋਂ ਅਵੇਸਲੀਆਂ ਬੈਠੀਆਂ ਸਰਕਾਰਾਂ ਨੂੰ ਅੱਜ ਲੋਕਾਂ ਨੇ ਭਾਜੜਾਂ ਪਾ ਦਿੱਤੀਆਂ ਹਨ।ਲੋਕਾਂ ਵੱਲੋਂ ਨਸ਼ਾ ਤਸਕਰੀ ਵਿੱਚ ਸਿਆਸਤਦਾਨਾਂ ਤੇ ਪੁਲਿਸ ਦੀ ਸ਼ਮੂਲੀਅਤ ਦੇ ਲਾਏ  ਜਾ ਰਹੇ ਕਥਿਤ ਦੋਸ਼ਾਂ ਨੂੰ ਧੋਣ ਲਈ ਹੁਣ ਸਰਕਾਰ ਤੇ ਪੁਲਿਸ ਸਰਗਰਮ ਹੋਈ ਨਜ਼ਰ ਆ ਰਹੀ ਹੈ। ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਬੀਤੇ ਦਿਨ ਕੀਤੀ ਗਈ ਕਾਰਵਾਈ ਆਵਾਮ ਦੀ ਹੀ ਜਿੱਤ ਹੈ। (Amritsar News)
ਮੁੱਖ ਮੰਤਰੀ ਦਾ ਪੁਲਿਸ ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਅਤੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਦੇ ਥਾਣਾ ਮੁੱਖੀ ਤੇ ਮੁਨਸ਼ੀ ਨੂੰ ਨਸ਼ਾ ਤਸਕਰ ਨੂੰ ਕਥਿਤ ਤੌਰ ‘ਤੇ ਪੈਸੇ ਲੈ ਕੇ ਰਿਹਾਅ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰਕੇ ਗ੍ਰਿਫਤਾਰ ਕਰ ਲਿਆ ਜਾਣਾ ਵੀ ਲੋਕ ਲਹਿਰ ਦਾ ਹੀ ਕਾਰਨਾਮਾ ਹੈ। ਵੱਖ ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਨਿਕਲ ਆਏ ਹਨ, ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਪਿੰਡ ਪਿੰਡ ਵਿੱਚ ਨਸ਼ਾ ਵਿਰੋਧੀ ਮਾਰਚ ਕੱਢੇ ਜਾ ਰਹੇ ਹਨ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾ ਕੇ ਕਸਮਾਂ ਖਾਧੀਆਂ ਜਾ ਰਹੀਆਂ ਹਨ। ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਕਾਲੇ ਦਿਨ ਆ ਗਏ ਹਨ ਨਿੱਤ ਦਿਨ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕਈ ਥਾਵਾਂ ‘ਤੇ ਔਰਤਾਂ ਵੀ ਕਾਬੂ ਕੀਤੀਆਂ ਗਈਆਂ ਹਨ ਲੋਕ ਦਲੇਰੀ ਨਾਲ ਅੱਗੇ ਵੱਧ ਰਹੇ ਹਨ ਲੋੜ ਹੈ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ। (Amritsar News)
ਐਮ.ਪੀ.ਔਜਲਾ ਨੇ ਕਰਵਾਏ ਦਰਜਨਾਂ ਨਸ਼ੇੜੀ ਹਸਪਤਾਲਾਂ ‘ਚ ਭਰਤੀ | Amritsar News
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਪਹਿਲ ਕਦਮੀ ਕਰਦਿਆਂ ਹਲਕੇ ਦੇ ਦਰਜਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੀਂ ਜਾ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ। ਔਜਲਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ ਉਧਰ ਅੱਜ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਲਹਿਰ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ ਆਪ ਅਪਣਾ ਕੇ ਉਥੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਪਿੰਡ ਮੀਰਾਂਕੋਟ ਦੇ ਪਲੇਠੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਤੇ ਐਸ ਐਸ ਪੀ ਸ੍ਰੀ ਪਰਮਪਾਲ ਸਿੰਘ ਵੱਲੋਂ ਨਸ਼ਾ ਛਡਾਉਣ ਲਈ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ਸੁਣ ਕੇ ਮੌਕੇ ‘ਤੇ 6 ਨੌਜਵਾਨ, ਜੋ ਕਿ ਹੈਰੋਇਨ ਦਾ ਨਸ਼ਾ ਕਰਦੇ ਸਨ, ਨਸ਼ਾ ਛੱਡਣ ਲਈ ਅੱਗੇ ਆਏ। (Amritsar News)
ਜਿਲਾ ਪੁਲਿਸ ਮੁਖੀ ਦਿਹਾਤੀ ਸ੍ਰੀ ਪਰਮਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਸਾਨੂੰ ਨਸ਼ੇ ਵੇਚਣ ਵਾਲੇ ਦੀ ਸੂਚਨਾ ਦਿਉ, ਅਸੀਂ ਤੁਹਾਡਾ ਨਾਮ ਗੁਪਤ ਰੱਖ ਕੇ ਸਖਤ ਕਾਰਵਾਈ ਕਰਾਂਗੇ । ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ ਪਿੰਡ ਬੱਗੇ, ਕੰਬੋਅ ਅਤੇ ਥੋਭੇ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਮਾਰੇ ਗਏ ਨੌਜਵਾਨਾਂ ਦੇ ਘਰ ਗਏ ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਇਹ ਜਾਣਨ ਦੀ ਕੋਸ਼ਿਸ ਵੀ ਕੀਤੀ ਕਿ ਆਖਿਰ ਇਹ ਨੌਜਵਾਨ ਇਸ ਰਾਹ ‘ਤੇ ਤੁਰੇ ਕਿਉਂ ਅਤੇ ਪਰਿਵਾਰ ਨੇ ਇਨ੍ਹਾਂ ਦਾ ਨਸ਼ਾ ਛੁਡਾਉਣ ਲਈ ਕੀ-ਕੀ ਹੀਲਾ ਕੀਤਾ। (Amritsar News)
ਅੰਗਰੇਜ਼ਾਂ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਨੂੰ ਵਰਤਮਾਨ ਸਿਆਸੀ ਪਾਰਟੀਆਂ ਨੇ ਬੜੇ ਕਾਮਯਾਬ ਤਰੀਕੇ ਨਾਲ ਵਰਤ ਲਿਆ ਹੈ। ਸਭ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਨਾਕਾਮ ਹੋਈਆਂ ਵਰਤਮਾਨ ਤੇ ਪਿਛਲੇ ਸਮੇਂ ‘ਚ ਸਰਕਾਰਾਂ ‘ਚ ਰਹੀਆਂ ਪਾਰਟੀਆਂ ਲੋਕਾਂ ਨੂੰ ਰਾਖਵਾਂਕਰਨ ਦੇ ਹਥਿਆਰ ਰਾਹੀਂ ਆਪਸ ‘ਚ ਲੜਾਉਣ, ਮਰਵਾਉਣ ਤੇ ਵੰਡਣ ਦਾ ਕੰਮ ਕਰ ਰਹੀਆਂ ਹਨ। (Political Moves)
2 ਅਪਰੈਲ ਨੂੰ ਇੱਕ ਵਰਗ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੌਰਾਨ ਵੱਡੇ ਪੱਧਰ ‘ਤੇ ਹਿੰਸਾ ਹੋਈ ਇਸ ਹਿੰਸਾ ‘ਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਬੀਤੇ ਦਿਨ ਜਨਰਲ ਤੇ ਪੱਛੜੇ ਵਰਗਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸਾਧਾਰਨ ਬੁੱਧੀ ਵਾਲਾ ਵਿਅਕਤੀ ਵੀ ਭਲੀ-ਭਾਂਤ ਸਮਝ ਸਕਦਾ ਹੈ ਕਿ ਸਿਆਸਤਦਾਨ ਦੇਸ਼ ਨੂੰ ਖ਼ਤਰਨਾਕ ਰਾਹ ‘ਤੇ ਲਿਜਾ ਰਹੇ ਹਨ ਕਿਸੇ ਵੀ ਪਾਰਟੀ ਨੇ ਸਦਭਾਵਨਾ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਪਹਿਲਕਦਮੀ ਨਹੀਂ ਕੀਤੀ ਸਗੋਂ ਸਿਰਫ਼ ਵੋਟ ਬੈਂਕ ਨੂੰ ਪੱਕਾ ਰੱਖਣ ਲਈ ਬਿਆਨ ਦਿੱਤੇ ਇਸ ਦੀਆਂ ਅਨੇਕਾਂ ਮਿਸਾਲਾਂ ਹਨ ਕਿ ਵੱਡੇ ਸੁਰੱਖਿਆ ਪ੍ਰਬੰਧਾਂ ਦੇ ਬਾਵਜ਼ੂਦ ਬੰਦ ਦੌਰਾਨ ਹਿੰਸਾ ਹੁੰਦੀ ਆਈ ਹੈ। (Political Moves)
ਅਮਨ-ਕਾਨੂੰਨ ਦੇ ਨਾਲ-ਨਾਲ ਵਿੱਤੀ ਪੱਖੋਂ ਸਰਕਾਰ ਤੇ ਆਮ ਜਨਤਾ ਦਾ ਅਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ 2019 ਦੀਆਂ ਚੋਣਾਂ ਨੂੰ ਵੇਖ ਕੇ ਤੀਰ ਛੱਡੇ ਜਾ ਰਹੇ ਹਨ ਰਾਜਨੇਤਾ ਕਿਸੇ ਵੀ ਬੰਦ ਦੇ ਹੱਕ ਜਾਂ ਵਿਰੋਧ ‘ਚ ਬੋਲਣ ਲਈ ਤਿਆਰ ਨਹੀਂ ਦਰਅਸਲ ਸਿਆਸਤਦਾਨ ਚੰਦ ਨੌਕਰੀਆਂ ‘ਤੇ ਜਨਤਾ ਨੂੰ ਵੰਡ ਰਹੇ ਹਨ ਭਾਰਤੀ ਜਨਤਾ ਦੀ ਮਾਨਸਿਕਤਾ ਹੈ ਕਿ ਉਹ ਸਰਕਾਰੀ ਨੌਕਰੀਆਂ ਨੂੰ ਹੀ ਅਸਲੀ ਰੁਜ਼ਗਾਰ ਮੰਨਦੀ ਹੈ ਸਰਕਾਰ ਨੌਕਰੀਆਂ ਵਧਾਉਣ ‘ਚ ਅਸਮਰੱਥ ਹੈ ਲਗਾਤਾਰ ਛਾਂਟੀਆਂ ਹੋ ਰਹੀਆਂ ਹਨ ਪਰ ਪਾਰਟੀਆਂ ਰਾਖਵਾਂਕਰਨ ਦੇ ਮੁੱਦੇ ਨੂੰ ਸਭ ਤੋਂ ਕਾਰਗਰ ਹਥਿਆਰ ਮੰਨ ਰਹੀਆਂ ਹਨ।
ਇਹ ਵੀ ਪੜ੍ਹੋ : ਸੁੱਤਿਆਂ ਪਿਆਂ ਆਣ ਖਲੋਤੀ ਮੌਤ…, 25 ਜਣੇ ਜਿਉਂਦੇ ਸੜੇ
ਦੂਜੇ ਪਾਸੇ ਦੇਸ਼ ਅੰਦਰ ਅਜਿਹੀਆਂ ਲੱਖਾਂ ਪ੍ਰਤਿਭਾਵਾਂ ਹਨ ਜਿਹਨਾਂ ਨੇ ਸਰਕਾਰੀ ਨੌਕਰੀਆਂ ਦਾ ਖਿਆਲ ਛੱਡ ਕੇ ਜਾਂ ਮਿਲੀ ਹੋਈ ਨੌਕਰੀ ਛੱਡ ਕੇ ਸਵੈ-ਰੁਜ਼ਗਾਰ ਬਿਨਾ ਕਿਸੇ ਸਰਕਾਰੀ ਸਹਾਇਤਾ ਤੋਂ ਚਲਾਇਆ ਤੇ ਨੌਕਰੀ ਤੋਂ ਸੈਂਕੜੇ ਗੁਣਾ ਵੱਧ ਕਮਾਈ ਕਰ ਰਹੇ ਹਨ ਅਜਿਹੇ ਲੋਕਾਂ ਨੇ ਹੋਰਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ ਸਿਆਸਤਦਾਨ ਨੌਕਰੀਆਂ ਦੀ ਘਾਟ ‘ਤੇ ਪਰਦਾ ਪਾ ਰਹੇ ਹਨ ਜਨਰਲ, ਪੱਛੜੇ, ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਸਭ ਵਰਗਾਂ ਨੂੰ ਇਹ ਸਮਝਣਾ ਪਵੇਗਾ ਕਿ ਸਿਰਫ਼ ਸਰਕਾਰੀ ਨੌਕਰੀ ‘ਤੇ ਆਸ ਰੱਖ ਕੇ ਕਿਸੇ ਵੀ ਵਰਗ ਦੇ ਪੂਰੇ ਦੇ ਪੂਰੇ ਕਾਬਲ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੰਭਵ ਨਹੀਂ ਹੈ।
ਰਾਖਵਾਂਕਰਨ ਦੀ ਹਮਾਇਤ ਜਾਂ ਵਿਰੋਧ ਦੇਸ਼ ਦੇ ਹੱਕ ‘ਚ ਨਹੀਂ ਸਗੋਂ ਇਹ ਸਿਆਸੀ ਜਾਲ ਹੈ ਜਿਸ ਵਿਚ ਜਨਤਾ ਫਸ ਜਾਂਦੀ ਹੈ ਤੇ ਸਿਆਸੀ ਆਗੂਆਂ ਦਾ ਤੀਰ ਨਿਸ਼ਾਨੇ ‘ਤੇ ਜਾ ਵੱਜਦਾ ਹੈ ਸਾਡੇ ਹੀ ਪੜ੍ਹੇ-ਲਿਖੇ ਲੋਕ ਅਮਰੀਕਾ, ਅਸਟਰੇਲੀਆ ਜਾਂ ਯੂਰਪੀ ਮੁਲਕਾਂ ‘ਚ ਜਾ ਕੇ ਕੋਈ ਡਿਪਟੀ ਕਮਿਸ਼ਨਰ ਤਾਂ ਲੱਗ ਨਹੀਂ ਜਾਂਦੇ, ਉੱਥੇ ਵੀ ਹੱਥੀਂ ਕਿਰਤ ਕਰਦੇ ਹਨ ਦੇਸ਼ ਅੰਦਰ ਵੀ ਕੰਮ ਕੀਤਾ ਜਾ ਸਕਦਾ ਹੈ ਸਰਕਾਰ ਤੇ ਵਿਰੋਧੀ ਪਾਰਟੀਆਂ ਦੇਸ਼ ਦੇ ਭਲੇ ਲਈ ਵੋਟ ਬੈਂਕ ਦੀ ਨੀਤੀ ਛੱਡ ਕੇ ਅਰਥਤੰਤਰ ਨੂੰ ਵਿਗਿਆਨਕ ਲੀਹਾਂ ‘ਤੇ ਪਾਉਣ।