Kuldeep Dhaliwal Action News - Sach Kahoon Punjabi

Punjab News: ਛੱਪੜ ’ਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ’ਤੇ ਪਰਚਾ ਦਰਜ ਕਰਨ ਦੇ ਆਦੇਸ਼
Punjab News: (ਰਾਜਨ ਮਾਨ) ਅੰਮ੍ਰਿਤਸਰ।

ਕੀਤੇ ਜਾ ਰਹੇ ਛੱਪੜ ਦੇ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਵਿਰੁੱਧ ਪਰਚਾ ਦਰਜ ਕਰਨ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ:

Farmer News: ਸਰਕਾਰ ਦਾ ਵੱਡਾ ਐਲਾਨ, ਹੁਣ ਸਬਸਿਡੀ ’ਤੇ ਕਰੋ ਇਹ ਕੰਮ, ਹੋਵੇਗੀ ਬੱਲੇ! ਬੱਲੇ!

ਵਿਧਾਇਕ ਧਾਲੀਵਾਲ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਮਦਾਸ ਕਸਬੇ ਵਿੱਚ ਪੱਕੇ ਕੀਤੇ ਜਾ ਰਹੇ ਛੱਪੜ ਵਿੱਚ ਘਟੀਆ ਮਟੀਰਿਅਲ ਵਰਤਿਆ ਜਾ ਰਿਹਾ ਹੈ ਅਤੇ ਇਸ ਬਾਰੇ ਤੁਰੰਤ ਐਕਸ਼ਨ ਕਰਦਿਆਂ ਉਹ ਅੱਜ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਠੇਕੇਦਾਰ ਵੱਲੋਂ ਛੱਪੜ ਵਿੱਚ ਪਿੱਲੀਆਂ ਇੱਟਾਂ ਅਤੇ ਘਟੀਆ ਮਟੀਰਿਅਲ ਵਰਤਿਆ ਜਾਂਦਾ ਵੇਖ ਗੁੱਸੇ ਵਿੱਚ ਆ ਗਏ ਅਤੇ ਤੁਰੰਤ ਕੰਮ ਬੰਦ ਕਰਵਾ ਦਿੱਤਾ। ਉਹਨਾਂ ਤੁਰੰਤ ਨਗਰ ਕੌਂਸਲ ਦੇ ਈਓ ਨੂੰ ਆਦੇਸ਼ ਦਿੱਤੇ ਕਿ ਤੁਰੰਤ ਰਿਪੋਰਟ ਤਿਆਰ ਕਰਕੇ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਲਈ ਪੁਲਿਸ ਨੂੰ ਦਿੱਤੀ ਜਾਵੇ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਜਿਸ ਅਧਿਕਾਰੀ ਦੀ ਇੱਥੇ ਡਿਊਟੀ ਹੈ ਉਸ ਵਿੱਚ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਉਥੇ ਕੰਮ ਕਰ ਰਹੀ ਲੇਬਰ ਨੂੰ ਕੰਮ ਤੋਂ ਰੋਕ ਦਿੱਤਾ। ਉਹਨਾਂ ਮੌਕੇ ’ਤੇ ਹੀ ਐਸਐਚਓ ਨੂੰ ਸੱਦਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।

ਧਾਲੀਵਾਲ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ 50 ਸਾਲਾਂ ਬਾਅਦ ਬੜੀ ਮੁਸ਼ਕਲ ਨਾਲ ਪੰਜਾਬ ਵਿੱਚ ਵਿਕਾਸ ਕਾਰਜ ਸ਼ੁਰੂ ਹੋਏ ਹਨ ਅਤੇ ਉਸ ਵਿੱਚ ਵੀ ਕਈ ਅਧਿਕਾਰੀ ਅਤੇ ਠੇਕੇਦਾਰ ਚੋਰੀ ਕਰ ਰਹੇ ਹਨ ਜੋ ਕਿ ਮਨਜ਼ੂਰ ਨਹੀਂ ਹੈ। ਉਹਨਾਂ ਕਿਹਾ ਕਿ ਠੇਕੇਦਾਰ ਦੇ ਨਾਲ-ਨਾਲ ਇਸ ਕੰਮ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਐਕਸ਼ਨ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਨਗਰ ਕੌਂਸਲ ਦੇ ਈਓ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਤੁਰੰਤ ਠੇਕੇਦਾਰ ਉਪਰ ਕੇਸ ਦਰਜ਼ ਕਰਵਾਏ ਅਤੇ ਇਸ ਕੰਮ ਦੀ ਨਿਗਰਾਨੀ ਕਰਨ ਵਾਲੇ ਸਰਕਾਰੀ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਉਹਨਾਂ ਕਿਹਾ ਕਿ ਕਈ ਠੇਕੇਦਾਰਾਂ ਨੂੰ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੀਆਂ ਹੇਰਾ-ਫੇਰੀਆਂ ਦੀਆਂ ਆਦਤਾਂ ਪਈਆਂ ਹਨ ਜੋ ਕਿ ਇਸ ਸਰਕਾਰ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਹਲਕੇ ਵਿੱਚ ਸੜਕਾਂ ਜਾ ਕੋਈ ਵੀ ਵਿਕਾਸ ਕਾਰਜ ਵਿੱਚ ਜੇਕਰ ਘਟੀਆ ਮਟੀਰੀਅਲ ਵਰਤਿਆ ਗਿਆ ਤਾਂ ਉਹ ਕਿਸੇ ਨੂੰ ਨਹੀਂ ਬਖਸ਼ਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰ ਪੱਖੋਂ ਅੱਗੇ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕੇ ਦਾ ਵਿਕਾਸ ਉਹਨਾਂ ਦੀ ਤਰਜ਼ੀਹ ਹੈ ਅਤੇ ਇਸ ਵਿੱਚ ਉਹ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕਰਨਗੇ। Punjab News

Punjab News: ਛੱਪੜ ’ਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ’ਤੇ ਪਰਚਾ ਦਰਜ ਕਰਨ ਦੇ ਆਦੇਸ਼