Inspirational News Punjab - Sach Kahoon Punjabi

Inspirational News Punjab: ਸੁਪਰਡੈਂਟ ਹੋਮ ਬਣਕੇ ਜਸਪ੍ਰੀਤ ਕੌਰ ਦਿਉਲ, ਹੋਰਨਾਂ ਧੀਆਂ ਲਈ ਬਣੀ ਚਾਨਣ ਮੁਨਾਰਾ
Inspirational News Punjab: (ਜਸਵੀਰ ਗਹਿਲ) ਮਹਿਲ ਕਲਾਂ/ਬਰਨਾਲਾ।  ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੀ ਜਸਪ੍ਰੀਤ ਕੌਰ ਦਿਉਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਰਾਜ ਪੱਧਰੀ ਅਹੁਦਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਦਿਉਲ ਨੇ ਨਾ ਸਿਰਫ਼ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਧੀਆਂ ਲਈ ਵੀ ਪ੍ਰੇਰਨਾਦਾਇਕ ਬਣੀ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਦਿਉਲ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਧੰਨਾ ਸਿੰਘ ਦਿਉਲ ਦੀ ਧੀ ਹੈ, ਜਿੰਨ੍ਹਾਂ ਨੇ ਸਿੱਖਿਆ ਤੇ ਸਮਾਜ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਬਤੌਰ ਸੁਪਰਡੈਂਟ ਹੋਮ ਆਪਣਾ ਅਹੁਦਾ ਸੰਭਾਲ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਪਿੰਡ ਪੱਧਰ ਤੋਂ ਉੱਠ ਕੇ ਰਾਜ ਪੱਧਰ ਦੇ ਮਹੱਤਵਪੂਰਨ ਸਰਕਾਰੀ ਅਹੁਦੇ ਤੱਕ ਪਹੁੰਚਣ ਦੀ ਇਹ ਉਪਲੱਬਧੀ ਮਾਲਵਾ ਖੇਤਰ ਸਮੇਤ ਪੂਰੇ ਸੂਬੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਦਿਉਲ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਏ ਗਏ ਸੁਪਰਡੈਂਟ ਹੋਮ ਦੇ ਕਠਿਨ ਮੁਕਾਬਲੇ ਦੀ ਪ੍ਰੀਖਿਆ ਸਫ਼ਲਤਾਪੂਰਵਕ ਪਾਸ ਕਰਕੇ ਯੋਗਤਾ ਸੂਚੀ ਵਿੱਚ ਆਪਣੀ ਥਾਂ ਬਣਾਈ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਨਿਯੁਕਤੀ ਲਈ ਭੇਜਿਆ ਗਿਆ ਅਤੇ ਸਾਰੀ ਸਰਕਾਰੀ ਕਾਰਵਾਈ ਪੂਰੀ ਹੋਣ ਉਪਰੰਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਪੱਕੀ ਨਿਯੁਕਤੀ ਜਾਰੀ ਕਰਦਿਆਂ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ। ਜਿੱਥੇ ਉਨ੍ਹਾਂ ਜਮਾਲਪੁਰ ਸਥਿਤ ਸਰਕਾਰੀ ਸੰਸਥਾ ਵਿੱਚ ਬਤੌਰ ਸੁਪਰਡੈਂਟ ਹੋਮ ਆਪਣਾ ਅਹੁਦਾ ਸੰਭਾਲ ਕੇ ਜ਼ਿੰਮੇਵਾਰੀਆਂ ਨਿਭਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ

ਇਹ ਅਹੁਦਾ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ, ਪੁਨਰਵਾਸ ਅਤੇ ਸਮਾਜਿਕ ਭਲਾਈ ਨਾਲ ਜੁੜੀਆਂ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਨਾਲ ਸੰਬੰਧਿਤ ਹੈ, ਜਿਸ ਕਾਰਨ ਇਸ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਸਪ੍ਰੀਤ ਕੌਰ ਦਿਉਲ ਦੀ ਇਸ ਉਪਲੱਬਧੀ ਨਾਲ ਉਨ੍ਹਾਂ ਦੇ ਪਿੰਡ ’ਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ, ਸਿੱਖਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਲੋਕਾਂ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਂਦਿਆਂ ਸਮਾਜਿਕ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ ਅਤੇ ਆਪਣੀ ਸੇਵਾ ਨਾਲ ਨਵੀਆਂ ਮਿਸਾਲਾਂ ਕਾਇਮ ਕਰਨਗੇ। ਇਹ ਕਾਮਯਾਬੀ ਪੰਜਾਬ ਦੀਆਂ ਧੀਆਂ ਲਈ ਉਮੀਦ ਦਾ ਚਾਨਣ ਬਣ ਕੇ ਸਾਹਮਣੇ ਆਈ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਮਿਹਨਤ, ਸਿੱਖਿਆ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਮਹਿਲ ਕਲਾਂ : ਜਮਾਲਪੁਰ ਵਿਖੇ ਆਪਣੇ ਪਿਤਾ ਦੀ ਹਾਜ਼ਰੀ ਵਿੱਚ ਨਵੀਂ ਜ਼ਿੰਮੇਵਾਰੀ ਸੰਭਾਲਨ ਸਮੇਂ ਜਸਪ੍ਰੀਤ ਕੌਰ ਦਿਉਲ।