Scholarship - Sach Kahoon Punjabi
Desh Bhagat University: ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਸ਼੍ਰੀਲੰਕਾ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ
Desh Bhagat University: (ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਨੂੰ ਆਪਣੇ ਕੈਂਪਸ ਦੀ ਵਿਸ਼ੇਸ਼ ਫੇਰੀ ਦੌਰਾਨ ਭਾਰਤ ਵਿੱਚ ਸ਼੍ਰੀਲੰਕਾ ਦੀ ਹਾਈ ਕਮਿਸ਼ਨਰ ਸ਼੍ਰੀਮਤੀ ਪ੍ਰਦੀਪਾ ਮਾਹਿਸ਼ਿਨੀ ਕੋਲੋਨ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ। ਇਹ ਫੇਰੀ ਪੰਜਾਬ ਦੇ ਪ੍ਰਸਿੱਧ ਤਿਉਹਾਰ ਲੋਹੜੀ ਦੇ ਮੌਕੇ ਨਾਲ ਹੋਈ, ਜੋ ਨਿੱਘ, ਨਵੀਂ ਸ਼ੁਰੂਆਤ ਅਤੇ ਭਾਰਤ–ਸ਼੍ਰੀਲੰਕਾ ਦਰਮਿਆਨ ਸਾਂਝੇ ਸੱਭਿਆਚਾਰਕ ਤੇ ਸੱਭਿਆਚਾਰਕ ਮੁੱਲਾਂ ਦੀ ਪ੍ਰਤੀਕ ਹੈ।
ਫੇਰੀ ਦੌਰਾਨ ਹਾਈ ਕਮਿਸ਼ਨਰ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬੁੱਧ ਧਰਮ ਅਤੇ ਅੰਤਰ-ਧਰਮ ਅਧਿਐਨ ਲਈ ਅੰਤਰਰਾਸ਼ਟਰੀ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਬੁੱਧ ਧਰਮ ਦੇ ਸ਼ਾਂਤੀ, ਦਇਆ, ਸਦਭਾਵਨਾ ਅਤੇ ਅੰਤਰ-ਧਰਮ ਸੰਵਾਦ ਵਰਗੇ ਸਦੀਵੀ ਮੁੱਲਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਜੋ ਡੂੰਘੀਆਂ ਬੌਧਿਕ ਅਤੇ ਸੱਭਿਆਚਾਰਕ ਜੜ੍ਹਾਂ ਸਾਂਝੀਆਂ ਕਰਦੇ ਹਨ, ਦਰਮਿਆਨ ਸੱਭਿਆਚਾਰਕ ਸਮਝ ਅਤੇ ਆਧਿਆਤਮਿਕ ਸੰਪਰਕ ਮਜ਼ਬੂਤ ਕਰਨ ਵਿੱਚ ਅਜਿਹੇ ਕੇਂਦਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਹਾਈ ਕਮਿਸ਼ਨਰ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਦੋਸਤੀ ਅਤੇ ਵਿਦਿਅਕ ਸਹਿਯੋਗ ਦੇ ਪ੍ਰਤੀਕ ਵਜੋਂ ਸ਼੍ਰੀਲੰਕਾ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਕਾਲਰਸ਼ਿਪ ਪਹਿਲਕਦਮੀ ਦਾ ਐਲਾਨ ਕੀਤਾ। ਇਸ ਤਹਿਤ ਯੂਨੀਵਰਸਿਟੀ ਵੱਲੋਂ ਸ਼੍ਰੀਲੰਕਾ ਦੇ ਯੋਗ ਵਿਦਿਆਰਥੀਆਂ ਲਈ ਚੁਣੇ ਹੋਏ ਨਿਯਮਤ ਕੈਂਪਸ ਪ੍ਰੋਗਰਾਮਾਂ ਵਿੱਚ ਦੋ ਪੂਰੀ-ਫ਼ੀਸ ਸਕਾਲਰਸ਼ਿਪਾਂ ਅਤੇ ਯੂਜੀਸੀ-ਹੱਕਦਾਰ ਔਨਲਾਈਨ ਪ੍ਰੋਗਰਾਮਾਂ ਲਈ ਪੂਰੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ
ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸਿੱਖਿਆ ਦੇਸ਼ਾਂ ਦਰਮਿਆਨ ਸਭ ਤੋਂ ਮਜ਼ਬੂਤ ਪੁਲ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀ ਅਤੇ ਫੈਕਲਟੀ ਆਦਾਨ-ਪ੍ਰਦਾਨ, ਸੰਯੁਕਤ ਖੋਜ, ਨਵੀਨਤਾ ਅਤੇ ਸੱਭਿਆਚਾਰਕ ਸ਼ਮੂਲੀਅਤ ਰਾਹੀਂ ਸ਼੍ਰੀਲੰਕਾ ਨਾਲ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਪ੍ਰਦੀਪਾ ਮਾਹਿਸ਼ਿਨੀ ਕੋਲੋਨ ਨੇ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸਿੱਖਿਆ ਸਦਾ ਹੀ ਭਾਰਤ–ਸ਼੍ਰੀਲੰਕਾ ਸੰਬੰਧਾਂ ਦੀ ਮਜ਼ਬੂਤ ਨੀਂਹ ਰਹੀ ਹੈ। ਸਕਾਲਰਸ਼ਿਪਾਂ ਅਤੇ ਅਕਾਦਮਿਕ ਸਹਿਯੋਗ ਵਰਗੀਆਂ ਪਹਿਲਕਦਮੀਆਂ ਸਿਰਫ਼ ਸਾਡੇ ਨੌਜਵਾਨਾਂ ਨੂੰ ਸਸ਼ਕਤ ਨਹੀਂ ਕਰਦੀਆਂ, ਸਗੋਂ ਦੋਹਾਂ ਦੇਸ਼ਾਂ ਦਰਮਿਆਨ ਲੋਕ-ਤੋਂ-ਲੋਕ ਸੰਬੰਧਾਂ, ਆਪਸੀ ਸਮਝ ਅਤੇ ਸਾਂਝੇ ਵਿਕਾਸ ਨੂੰ ਵੀ ਮਜ਼ਬੂਤ ਕਰਦੀਆਂ ਹਨ।”
ਵਿਦਿਆਰਥੀ ਸਕਾਲਰਸ਼ਿਪ ਲਈ ਪੋਰਟਲ ’ਤੇ ਕਰ ਸਕਦੇ ਹਨ ਆਨਲਾਇਨ ਅਪਲਾਈ: ਡਾ. ਬਲਜੀਤ ਕੌਰ
ਕਿਹਾ, ਸਮੂਹ ਵਿਦਿਅਕ ਸੰਸਥਾਵਾਂ ਫ੍ਰੀ-ਸ਼ਿਪ ਕਾਰਡ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਦਾਖਲਾ ਫੀਸ ਲਏ ਆਪਣੀ ਸੰਸਥਾ ਵਿੱਚ ਦਾਖਲਾ ਦੇਣਗੀਆਂ (Scholarship)
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਵਿੱਚ ਕੁੱਲ ਦਾਖਲਾ ਅਨੁਪਾਤ ਵਿੱਚ ਵਾਧਾ ਕਰਨ ਲਈ ਚਲਾਈ ਜਾ ਰਹੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਦਾ ਮੁੱਖ ਟੀਚਾ ਅਤਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। (Scholarship)
ਸਕਾਲਰਸ਼ਿਪ ਲਈ ਆਨਲਾਈਨ ਕਰੋ ਅਪਲਾਈ (Scholarship)
ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ 10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫ੍ਰੀ-ਸ਼ਿਪ ਕਾਰਡ ਜਾਰੀ ਕਰਨ ਅਤੇ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਆਨਲਾਇਨ ਦਰਖਾਸਤਾਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ  https://scholarships.punjab.gov.in ’ ਤੇ ਲਈਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੀਮ ਦੀਆਂ ਹਦਾਇਤਾਂ ਸਕੀਮ ਡਿਟੇਲ ਵਿੱਚ ਜੀ.ਓ.ਆਈ ਗਾਈਡਲਾਇਨ ਮਾਰਚ 2021 ਵਿੱਚ ਦਰਜ ਹਨ। ਸਕਾਲਰਸ਼ਿਪ ਸਬੰਧੀ ਤਕਨੀਕੀ ਸਮੱਸਿਆ ਲਈ ਈ-ਮੇਲ ਆਈ.ਡੀ: ’ਤੇ ਈ.ਮੇਲ ਕੀਤੀ ਜਾ ਸਕਦੀ ਹੈ। (Scholarship)
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਵਿਦਿਆਰਥੀ ਦੇ ਮਾਤਾ ਪਿਤਾ/ਸਰਪ੍ਰਸਤ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਉਹ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਯੂਨੀਵਰਸਿਟੀ/ਕਾਲਜ/ਸਕੂਲ ਵਿੱਚ ਪੜ੍ਹਾਈ ਕਰਦਾ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦਾ ਹੈ।
ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਫ੍ਰੀ-ਸ਼ਿਪ ਕਾਰਡ ਕੇਵਲ ਫਰੈਸ਼ (ਕੋਰਸ ਦਾ ਪਹਿਲਾ ਸਾਲ) ਵਿਦਿਆਰਥੀਆਂ ਨੂੰ ਹੀ ਜ਼ਾਰੀ ਕੀਤਾ ਜਾਣਾ ਹੈ, ਫ੍ਰੀ-ਸ਼ਿਪ ਕਾਰਡ ਅਪਲਾਈ ਕਰਨ ਲਈ ਵਿਧੀ ਪੋਰਟਲ ਦੇ ਹੈਲਪ ਮੀਨੂੰ ਵਿੱਚ ਵਿਦਿਆਰਥੀ ਰਜਿਸਟਰੇਸ਼ਨ ਅਤੇ ਫ੍ਰੀ-ਸ਼ਿਪ ਕਾਰਡ ਮੈਨੂਅਲ ਵਿੱਚ ਦਰਜ਼ ਹੈ, ਰਿਨਿਊਅਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਉਨਾਂ ਦੀਆਂ ਦਰਖ਼ਾਸਤਾਂ ਸੰਸਥਾ ਦੀ ਆਈ.ਡੀ. ਵਿੱਚ ਆਪਣੇ ਆਪ ਜਰਨੇਟ ਹੁੰਦੀਆਂ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 249 ਨੌਜਵਾਨ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ, ਹੁਣ ਤੱਕ36 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ
ਇਸ ਤੋਂ ਇਲਾਵਾ ਸਕਾਲਰਸ਼ਿਪ ਦੀ ਅਦਾਇਗੀ ਲਈ ਬਿਨੈਕਾਰ ਦਾ ਬੈਂਕ ਖਾਤਾ ਅਧਾਰ ਸੀਡਡ ਅਤੇ ਐਕਟਿਵ ਮੋੜ ਵਿੱਚ ਹੋਣਾ ਚਾਹੀਦਾ ਹੈ ਅਤੇ ਨਵੇ ਵਿਦਿਆਰਥੀਆਂ ਲਈ ਆਮਦਨ ਸਰਟੀਫਿਕੇਟ ਜਿਹੜਾ ਤਹਿਸੀਲਦਾਰ/ਨੈਬ ਤਹਿਸੀਲਦਾਰ ਵੱਲੋਂ ਜਾਰੀ ਹੋਇਆ ਹੋਵੇ, ਮੰਨਿਆ ਜਾਵੇਗਾ। ਮੰਤਰੀ ਨੇ ਅੱਗੇ ਦੱਸਿਆ ਕਿ ਸਮੂਹ ਵਿੱਦਿਅਕ ਸੰਸਥਾਵਾਂ ਫ੍ਰੀ-ਸ਼ਿਪ ਕਾਰਡ ਵਾਲੇ ਵਿਦਿਆਰਥੀਆਂ ਤੋਂ ਬਿਨਾਂ ਦਾਖਲਾ ਫੀਸ ਲਏ ਆਪਣੀ ਸੰਸਥਾ ਵਿੱਚ ਦਾਖਲਾ ਦੇਣਗੀਆਂ ਅਤੇ ਇਹ ਯਕੀਨੀ ਬਣਾਉਗੀਆਂ ਕਿ ਵਿਦਿਆਰਥੀ ਦੇ ਸੰਸਥਾ ਵਿੱਚ ਦਾਖਲਾ ਲੈਣ ਤੇ ਤੁਰੰਤ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਸੰਸਥਾਵਾਂ ਨੂੰ ਸਾਲ 2023-24 ਲਈ ਆਧਾਰ ਬੇਸਡ ਅਟੈਂਡੈਂਸ ਸਿਸਟਮ ਲਾਗੂ ਕਰਨਾ ਜ਼ਰੂਰੀ ਹੈ। ਹਰੇਕ ਸੰਸਥਾ ਸਕੀਮ ਨੂੰ ਹਰੇਕ ਯੋਗ ਵਿਦਿਆਰਥੀ ਨੂੰ ਲਾਭ ਦਵਾਉਣ ਲਈ ਸੁਵਿਧਾ ਸੈਂਟਰ ਸਥਾਪਿਤ ਕਰਨਾ ਯਕੀਨੀ ਬਣਾਵੇਗੀ।
ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਖਾਇਆ ਹੁਨਰ
ਸਰਕਾਰੀ ਕੰਨਿਆ ਸਕੂਲ ਕੋਟਕਪੂਰਾ ਦੀਆਂ 12 ਵਿਦਿਆਰਥਣਾਂ ਨੇ ਵਜ਼ੀਫ਼ਾ ਹਾਸਿਲ ਕੀਤਾ
(ਸੁਭਾਸ਼ ਸ਼ਰਮਾ) ਕੋਟਕਪੂਰਾ । ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਹੋਣਹਾਰ 12 ਵਿਦਿਆਰਥਣਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ “ਸਰਬੱਤ ਦਾ ਭਲਾ- ਵਿਦਿਆਰਥੀ ਭਲਾਈ ਯੋਜਨਾ” ਤਹਿਤ ਕਰਵਾਈ ਗਈ ਪ੍ਰੀਖਿਆ ਪਾਸ ਕਰਕੇ ਵਜ਼ੀਫ਼ਾ ਹਾਸਲ ਕੀਤਾ। ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੇ ਅਗਵਾਈ ਕਰਤਾ ਅਧਿਆਪਕ ਪਰਮਜੀਤ ਕੌਰ ਐੱਸ.ਐੱਸ.ਅਧਿਆਪਕਾ ਅਤੇ ਲੈਕ. ਮਨਜੀਤ ਕੌਰ ਦੀ ਸ਼ਲਾਘਾ ਕੀਤੀ। (Government Girls’ School)
ਇਹ ਵੀ ਪੜ੍ਹੋ : ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ
ਉਨ੍ਹਾਂ ਨੇ ਕਿਹਾ ਕਿ ਸੰਸਥਾ ਦੇ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥਣਾਂ ਦੀ ਬਦੌਲਤ ਸਕੂਲ ਹਰ ਰੋਜ਼ ਨਵੀਆਂ ਪ੍ਰਾਪਤੀਆਂ ਕਰਦਾ ਹੈ। ਫਰੀਦਕੋਟ ਵਿਖੇ ਹੋਏ ਜੋਂਨ ਪੱਧਰੀ ਇਨਾਮ ਵੰਡ ਸਮਾਰੋਹ ਵਿਚ ਦਸਵੀਂ ਜਮਾਤ ਦੀਆਂ ਨਵਜੋਤ ਕੌਰ ,ਸੁਨੇਹਾ, ਨਵਦੀਪ ਕੌਰ, ਨਵਜੋਤ ਕੌਰ ,ਖੁਸ਼ਵਿੰਦਰ ਕੌਰ ਅਤੇ ਬਾਰਵੀਂ ਜਮਾਤ ਦੀਆਂ ਖੁਸ਼ੀ, ਥਾਜਲ ਨਿਸ਼ਾ, ਰਾਜਪ੍ਰੀਤ ਕੌਰ, ਰਸ਼ਨਦੀਪ ਕੌਰ , ਰਾਜਵੀਰ ਕੌਰ, ਮਮਤਾ ਸ਼ਰਮਾ ਨੇ ਵਜ਼ੀਫ਼ਾ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਹਰਤੇਜ ਸਿੰਘ, ਨਵਦੀਪ ਕੱਕੜ ,ਨਰਪਿੰਦਰ ਸ਼ਰਮਾ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
ਨੈਸ਼ਨਲ ਮੀਨਜ-ਕਮ-ਮੈਰਿਟ-ਸਕਾਲਰਸ਼ਿਪ
ਐਨਐਮਐਮਐਸ 2019-20 ਲਈ ਜ਼ਰੂਰੀ ਨੁਕਤੇ
ਰਾਜ ਪੱਧਰ ਦੀ ਨੈਸ਼ਨਲ ਮੀਨਜ-ਕਮ-ਮੈਰਿਟ-ਸਕਾਲਰਸ਼ਿਪ ਚੋਣ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਐਮਐਚਆਰਡੀ ਨਵੀਂ ਦਿੱਲੀ ਵੱਲੋਂ 12000 ਰੁਪਏ ਦੀ ਰਾਸ਼ੀ ਪ੍ਰਤੀ ਸਾਲ ਦੀ ਦਰ ਨਾਲ 9ਵੀਂ ਸ਼੍ਰੇਣੀ ਤੋਂ ਸ਼ੁਰੂ ਹੋ ਕੇ 12ਵੀਂ ਸ਼੍ਰੇਣੀ ਤੱਕ ਵਜੀਫੇ ਦੇ ਤੌਰ ‘ਤੇ ਮਿਲੇਗੀ। (Scholarship )
ਨੈਸ਼ਨਲ ਮੀਨਜ-ਕਮ-ਮੈਰਿਟ-ਸਕਾਲਰਸ਼ਿਪ (ਐਨਐਮਐਮਐਸ) ਸਾਲ 2019-20 ਲਈ ਪ੍ਰੀਖਿਆ 3 ਨਵੰਬਰ, 2019 (ਐਤਵਾਰ) ਨੂੰ ਲਈ ਜਾਣੀ ਹੈ, ਜਿਸ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੇ 2210 ਵਿਦਿਆਰਥੀ (ਐਮਐਚਆਰਡੀ, ਵੱਲੋਂ ਨਿਰਧਾਰਿਤ ਕੋਟਾ) ਦੀ ਚੋਣ ਕੀਤੀ ਜਾਣੀ ਹੈ। 8ਵੀਂ ਜਮਾਤ ਵਿੱਚ ਪੜ੍ਹਦੇ ਉਹ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠ ਸਕਦੇ ਹਨ, ਜਿਸ ਨੇ 7ਵੀਂ ਪ੍ਰੀਖਿਆ ਦੀ ਸਾਲਾਨਾ ਪ੍ਰੀਖਿਆ ਵਿੱਚ 55% ਅੰਕ ਜਾਂ ਇਸ ਦੇ ਬਰਾਬਰ ਦਾ ਗਰੇਡ (ਜਨਰਲ ਵਿਦਿਆਰਥੀਆਂ ਲਈ) ਤੇ 50% ਅੰਕ ਜਾਂ ਇਸ ਦੇ ਬਰਾਬਰ ਦਾ ਗਰੇਡ (ਰਾਖਵੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ) ਹਾਸਲ ਕੀਤੇ ਹੋਣ। ਰਾਜ ਪੱਧਰ ਦੀ ਨੈਸ਼ਨਲ ਮੀਨਜ-ਕਮ-ਮੈਰਿਟ-ਸਕਾਲਰਸ਼ਿਪ ਚੋਣ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਐਮਐਚਆਰਡੀ ਨਵੀਂ ਦਿੱਲੀ ਵੱਲੋਂ 12000 ਰੁਪਏ ਦੀ ਰਾਸ਼ੀ ਪ੍ਰਤੀ ਸਾਲ ਦੀ ਦਰ ਨਾਲ 9ਵੀਂ ਸ਼੍ਰੇਣੀ ਤੋਂ ਸ਼ੁਰੂ ਹੋ ਕੇ 12ਵੀਂ ਸ਼੍ਰੇਣੀ ਤੱਕ ਵਜੀਫੇ ਦੇ ਤੌਰ ‘ਤੇ ਮਿਲੇਗੀ। ਇਸ ਪ੍ਰੀਖਿਆ ਵਿੱਚ ਕੇਵਲ ਉਹ ਵਿਦਿਆਰਥੀ ਬੈਠ ਸਕਦੇ ਹਨ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਕੇਵਲ 1,50,000 ਰੁਪਏ ਜਾਂ ਇਸ ਤੋਂ ਘੱਟ ਹੋਵੇ। ਮਾਪਿਆਂ ਦੀ ਸਾਲਾਨਾ ਆਮਦਨ ਸਬੰਧੀ ਸਵੈ ਘੋਸ਼ਣਾ ਪੱਤਰ ਸਕੂਲ ਪ੍ਰਿੰਸੀਪਲ ਨੂੰ ਦਿੱਤਾ ਜਾਵੇ।
ਪ੍ਰੀਖਿਆ, ਸਿਲੇਬਸ ਅਤੇ ਮਾਧਿਅਮ:
ਲਗਾਤਾਰ 3 ਘੰਟਿਆਂ ਦੀ ਪ੍ਰੀਖਿਆ ਦੇ 2 ਭਾਗ ਹੋਣਗੇ।
1) ਮਾਨਸਿਕ ਯੋਗਤਾ ਦਾ ਟੈਸਟ- 90 ਪ੍ਰਸ਼ਨ ਇੱਕ ਨੰਬਰ ਵਾਲੇ (ਮਲਟੀਪਲ ਚੁਆਇਸ)।
2) ਵਿਸ਼ਿਆਂ ਦੀ ਯੋਗਤਾ ਦਾ ਟੈਸਟ- 90 ਪ੍ਰਸ਼ਨ ਇੱਕ ਨੰਬਰ ਵਾਲੇ (ਮਲਟੀਪਲ ਚੁਆਇਸ) ਹੋਣਗੇ।
ਸਿਲੇਬਸ: ਵਿਸ਼ਿਆਂ ਦੀ ਯੋਗਤਾ ਦੇ ਟੈਸਟ ਵਿੱਚ 7ਵੀਂ ਅਤੇ 8ਵੀਂ ਸ਼੍ਰੇਣੀ ਦੇ ਪੱਧਰ ਦੇ ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ, ਗਣਿਤ, ਇਤਿਹਾਸ, ਭੂਗੋਲ ਅਤੇ ਨਾਗਰਿਕ ਸ਼ਾਸਤਰ ਵਿਸ਼ੇ ਹੋਣਗੇ। ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ/ਪੰਜਾਬੀ ਹੋਵੇਗਾ।
ਦਾਖਲਾ ਫਾਰਮ: ਵਿਦਿਆਰਥੀਆਂ ਦੇ ਦਾਖਲਾ ਫਾਰਮ ਸਕੂਲਾਂ ਵੱਲੋਂ ਸਿੱਖਿਆ ਵਿਭਾਗ ਦੇ ਪੋਰਟਲ ੂ.ਯੂਗ਼ਸ਼ਫਬੀਂਭਵਲ਼ਲ਼ਫ਼.ਲਲ਼ੁ.ੜਗ਼ ‘ਤੇ ਸਕੂਲ ਲਾਗਇਨ ਅਧੀਨ ਭਰੇ ਜਾ ਚੁੱਕੇ ਹਨ। 15 ਅਕਤੂਬਰ 2019 ਤੋਂ ਸਕੂਲ, ਵਿਦਿਆਰਥੀਆਂ ਦੇ ਐਡਮਿਟ ਕਾਰਡ ਨਾਊਨਲੋਡ ਕਰ ਸਕਦਾ ਹੈ।
ਰਾਖਵਾਂਕਰਨ: ਵੱਖ-ਵੱਖ ਸ਼੍ਰੇਣੀਆਂ ਸਬੰਧੀ ਰਾਖਵਾਂਕਰਨ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਅਨੁਸਾਰ ਵਿਚਾਰਿਆ ਜਾਵੇਗਾ। ਵਿਕਲਾਂਗ ਵਿਦਿਆਰਥੀਆਂ ਦੇ ਸਰਟੀਫਿਕੇਟਾਂ ‘ਤੇ ਸਬੰਧਤ ਸਰਟੀਫਿਕੇਟ ਜਾਰੀ ਕਰਤਾ ਵੱਲੋਂ ਇਸ ਤਸਦੀਕ ਕੀਤਾ ਹੋਵੇ, ਕਿ ਵਿਦਿਆਰਥੀ ਦੀ ਵਿਕਲਾਂਗਤਾ 40% ਹੈ। ਹਰ ਇਮਤਿਹਾਨ ਦੀ ਆਪਣੀ ਵਧੀਆ ਰਣਨੀਤੀ ਵਧੀਆ ਵਿਦਿਆਰਥੀਆਂ ਦੀ ਚੋਣ ਕਰਨ ਲਈ ਹੁੰਦੀ ਹੈ, ਇਸ ਲਈ ਇਹ ਸਭ ਮਹੱਤਵਪੂਰਨ ਬਣ ਜਾਂਦਾ ਹੈ ਕਿ ਵਿਦਿਆਰਥੀ ਨੂੰ ਇਸ ਰਣਨੀਤੀ ਦੇ ਅਨੁਸਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਹੇਠ ਦਿੱਤੇ ਨੁਕਤੇ ਇੱਕ ਵਿਦਿਆਰਥੀ ਨੂੰ ਐਨ ਐਮ ਐਮ ਐਸ ਪ੍ਰੀਖਿਆ ਵਾਲੇ ਦਿਨ ਆਪਣੀ ਵਧੀਆ ਕਾਰਗੁਜ਼ਾਰੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਗੇ
1. ਆਪਣੀ ਦਸਵੀਂ ਜਮਾਤ ਦੀ ਤਿਆਰੀ ਨੂੰ ਐਨ ਐਮ ਐਮ ਐਸ ਸਿਲੇਬਸ ਨਾਲ ਸਮਕਾਲੀ ਕਰੋ:
ਤੁਹਾਡੇ ਕੋਲ ਐਨ ਐਮ ਐਮ ਐਸ ਦੇ ਸਿਲੇਬਸ ਬਾਰੇ ਸਪੱਸ਼ਟਤਾ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ  8ਵੀਂ ਜਮਾਤ ਦੀ ਪੜ੍ਹਾਈ ਵਾਲਾ ਸਿਲੇਬਸ ਕਰਨਾ ਚਾਹੀਦਾ ਹੈ  ਇਹ ਯਕੀਨੀ ਕਰਦਾ ਹੈ ਕਿ ਤੁਹਾਡੀ ਐਨ ਐਮ ਐਮ ਐਸ ਦੀ ਤਿਆਰੀ ਉਸੇ ਹਿਸਾਬ ਨਾਲ ਚੱਲਦੀ ਹੈ ਜੋ ਇਮਤਿਹਾਨ ਦੀ ਮੰਗ ਕਰਦਾ ਹੈ ਤੇ ਤੁਹਾਨੂੰ ਐਨ ਐਮ ਐਮ ਐਸ ਦੀ ਤਿਆਰੀ ਲਈ ਵਧੇਰੇ ਮਿਹਨਤ ਨਹੀਂ ਕਰਨੀ ਪੈਂਦੀ  ਤੁਹਾਡੀਆਂ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਹੋਣਗੀਆਂ।
2. ਆਪਣੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਜਾਣੋ:
ਐਨ ਐਮ ਐਮ ਐਸ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਐਨ ਐਮ ਐਮ ਐਸ ਦੀ ਪ੍ਰੀਖਿਆ ਲਈ ਉਨ੍ਹਾਂ ਦੇ ਮੌਜੂਦਾ ਪੱਧਰ ਦੀ ਤਿਆਰੀ ਬਾਰੇ ਪਤਾ ਹੋਣਾ ਚਾਹੀਦਾ ਹੈ  ਇਸ ਲਈ ਉਮੀਦਵਾਰਾਂ ਨੂੰ ਪਿਛਲੇ ਸਾਲਾਂ ਦੇ ਐਨ ਐਮ ਐਮ ਐਸ ਦੇ ਪ੍ਰਸ਼ਨ ਪੱਤਰਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ, ਅਤੇ ਉਹ ਮੁਲਾਂਕਣ ਕਰ ਸਕਦੇ ਹਨ ਕਿ ਉਹ ਕਿੱਥੇ ਖੜ੍ਹੇ ਹਨ  ਇਸਦੇ ਨਾਲ ਹੀ, ਉਹ ਆਪਣੀ ਮੌਜੂਦਾ ਤਿਆਰੀ ਦੇ ਅਧਾਰ ਤੇ ਆਪਣੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ।
3. ਤਿਆਰੀ ਲਈ ਸਮੱਗਰੀ:
ਜਦੋਂ ਤੁਸੀਂ ਐਨ ਐਮ ਐਮ ਐਸ ਦੀ ਪ੍ਰੀਖਿਆ ਦੀ ਤਿਆਰੀ ਬਾਰੇ ਸੋਚਦੇ ਹੋ, ਤਾਂ ਇਹ ਬਾਰੇ ਸਪੱਸ਼ਟ ਧਾਰਨਾ ਰੱਖਣਾ ਤੇ ਸਹੀ ਪ੍ਰੀਖਿਆ ਦਾ ਸੁਭਾਅ ਪੈਦਾ ਕਰਨਾ ਬਿਹਤਰ ਹੈ  ਐਨ ਐਮ ਐਮ ਐਸ ਲਈ ਪੇਸ਼ ਹੋਣ ਲਈ ਉਚਿਤ ਸਿਖਲਾਈ ਦਾ ਹੋਣਾ ਮਹੱਤਵਪੂਰਨ ਹੈ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਦੋ ਪੜਾਵਾਂ ਨੂੰ ਪਾਸ ਕਰਨ ਲਈ ਇੱਕ ਯੋਜਨਾਬੱਧ ਮਾਰਗਦਰਸ਼ਨ ਦੀ ਜ਼ਰੂਰਤ ਹੈ  ਸੰਕਲਪਾਂ ਦੀ ਸਪੱਸ਼ਟਤਾ ਹੋਣ ਤੇ ਆਪਣੀ ਸਮੱਸਿਆ ਨੂੰ ਸੁਲਝਾਉਣ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਤੁਹਾਨੂੰ ਐਨਟੀਐਸਈ ਪਾਸ ਹੋਣ ਵਿੱਚ ਸਹਾਇਤਾ ਕਰੇਗਾ।
4. ਨਿਯਮਤ ਅਭਿਆਸ:
ਹੋ ਸਕਦਾ ਹੈ ਕਿ ਤੁਸੀਂ ਐਨ ਐਮ ਐਮ ਐਸ ਲਈ ਬਹੁਤ ਚੰਗੀ ਤਰ੍ਹਾਂ ਤਿਆਰੀ ਕੀਤੀ ਹੋਵੇ, ਹਾਲਾਂਕਿ, ਇਹ ਮਹੱਤਵਪੂਰਨ ਹੈ ਕਿ ਤੁਸੀਂ ਨਿਯਮਿਤ ਅਭਿਆਸ ਕਰੋ ਤੇ ਵਿਸ਼ਿਆਂ ਦੀ ਸੋਧ ਕਰੋ ਇਸ ਦੇ ਨਾਲ, ਜੇ ਕੋਈ ਅਧਿਆਵਾਂ ਨੂੰ ਸੋਧ ਕਰਨ ਤੇ ਉਸਦਾ ਅਭਿਆਸ ਕਰਨ ਲਈ ਨਿਯਮਿਤ ਹੈ ਤਾਂ ਤੁਸੀਂ ਐਨਟੀਐਸਈ ਪ੍ਰਸ਼ਨਾਂ ਨੂੰ ਹੱਲ ਕਰਦੇ ਹੋਏ ਆਪਣੀ ਗਤੀ ਅਤੇ ਸ਼ੁੱਧਤਾ ਲਈ ਚੰਗੀ ਕਮਾਂਡ ਵਿਕਸਿਤ ਕਰ ਸਕਦੇ ਹੋ। ਸਪੱਸ਼ਟ ਧਾਰਨਾਵਾਂ ਅਤੇ ਸਮੇਂ ਦੇ ਪ੍ਰਬੰਧਨ ਨਾਲ ਤੁਸੀਂ ਐਨ ਐਮ ਐਮ ਐਸ ਮੈਰਿਟ ਸੂਚੀ ਵਿੱਚ ਮਹੱਤਵਪੂਰਨ ਦਰਜਾ ਹਾਸਲ ਕਰ ਸਕਦੇ ਹੋ।
5. ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਹੱਲ ਕਰਨੇ:
ਆਪਣੀ ਤਿਆਰੀ ਦੇ ਪੱਧਰ ਦਾ ਮੁਲਾਂਕਣ ਕਰਨ ਲਈ, ਪਿਛਲੇ ਸਾਲ ਦੇ ਐਨ ਐਮ ਐਮ ਐਸ ਟੈਸਟ ਪੇਪਰਾਂ ਨੂੰ ਵੱਧ ਤੋਂ ਵੱਧ ਹੱਲ ਕਰਨਾ ਮਹੱਤਵਪੂਰਨ ਹੈ ਤੁਸੀਂ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਦੇ ਯੋਗ ਹੋਵੋਗੇ ਜਿੱਥੋਂ ਤੁਸੀਂ ਕਮਜ਼ੋਰ ਹੋ ਤੇ ਉਨ੍ਹਾਂ ਨੂੰ ਸੁਧਾਰਨ ਲਈ ਆਪਣੀ ਤਿਆਰੀ ਯੋਜਨਾ ਨੂੰ ਲਾਗੂ ਕਰੋ ਆਪਣੀ ਤਿਆਰੀ ਦੇ ਅਖੀਰਲੇ ਦੋ ਹਫਤਿਆਂ ਵਿੱਚ, ਤੁਹਾਨੂੰ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ‘ਤੇ ਖਾਸ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਐਨ ਐਮ ਐਮ ਐਸ ਦੀ ਪ੍ਰੀਖਿਆ ਤੋਂ ਪਹਿਲਾਂ ਬਾਕੀ ਰਹਿੰਦੇ ਸਮੇਂ ਵਿੱਚ ਆਪਣੀਆਂ ਵਧੀਆ ਕੋਸ਼ਿਸ਼ਾਂ ਕੀਤੀਆਂ ਜਾ ਸਕਣ ਪੁਰਾਣੇ ਟੈਸਟ ਪੇਪਰਾਂ ਦੇ ਸੈੱਟ ਨੂੰ ਸੁਲਝਾਉਂਦੇ ਹੋਏ, ਤੁਸੀਂ ਐਨਐਮਐਮਐਸ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ ਦੇ ਆਦੀ ਹੋ ਜਾਓਗੇ। ਤੁਹਾਨੂੰ ਇਮਤਿਹਾਨ ਦੇ ਦੌਰਾਨ ਕਿਸੇ ਵੀ ਕਿਸਮ ਦੇ ਹੈਰਾਨੀ ਵਾਲੇ ਤੱਤ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
6. ਐਨ ਐਮ ਐਮ ਐਸ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਚੰਗੀ ਨੀਂਦ ਲਓ:
ਇਹ ਮਹੱਤਵਪੂਰਨ ਹੈ ਕਿ ਐਨ ਐਮ ਐਮ ਐਸ ਪ੍ਰੀਖਿਆ ਦੇ ਦਿਨ ਤੋਂ ਇੱਕ ਰਾਤ ਪਹਿਲਾਂ ਸੱਤ ਤੋਂ ਅੱਠ ਘੰਟੇ ਦੀ ਨੀਂਦ ਲਓ ਇਮਤਿਹਾਨ ਦੇ ਦਿਨ ਤੋਂ ਪਹਿਲਾਂ ਰਾਤ ਨੂੰ ਜਲਦੀ ਸੌਣ ਅਤੇ ਐਨ ਐਮ ਐਮ ਐਸ ਪ੍ਰੀਖਿਆ ਵਾਲੇ ਦਿਨ ਸਵੇਰੇ ਜਲਦੀ ਉੱਠਣ ਨਾਲ ਤੁਹਾਡੇ ਦਿਮਾਗ ਤੇ ਸਰੀਰ ਨੂੰ ਆਰਾਮ ਮਿਲੇਗਾ, ਤੇ ਤੁਸੀਂ ਪੂਰੀ ਊਰਜਾ ਨਾਲ ਪ੍ਰੀਖਿਆ ਹਾਲ ਵਿਚ ਦਾਖਲ ਹੋਵੋਗੇ।
ਐਨ ਐਮ ਐਮ ਐਸ ਪ੍ਰੀਖਿਆ ਦੇ ਦਿਸ਼ਾ-ਨਿਰਦੇਸ਼
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਮਹੱਤਵਪੂਰਣ ਨਿਰਦੇਸ਼ਾਂ ਦੀ ਪਾਲਣਾ ਕਰਨ।
ਉਮੀਦਵਾਰਾਂ ਨੂੰ ਟੈਸਟ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਟੈਸਟ ਸੈਂਟਰ ਪਹੁੰਚਣਾ ਚਾਹੀਦਾ ਹੈ।
ਉਮੀਦਵਾਰ, ਜੋ ਨਿਰਧਾਰਿਤ ਟੈਸਟ ਸਮੇਂ ਤੋਂ 15 ਮਿੰਟ ਦੇਰੀ ਨਾਲ ਪਹੁੰਚਦਾ ਹੈ, ਸ਼ਾਇਦ ਟੈਸਟ ਦੇਣ ਦੀ ਆਗਿਆ ਨਾ ਦਿੱਤੀ ਜਾ ਸਕੇ।
ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲਾ ਕਾਰਡ, ਫੋਟੋ ਪਛਾਣ ਅਤੇ ਬਾਲ ਪੈੱਨ ਲਿਆਉਣ ਦੀ ਲੋੜ ਹੁੰਦੀ ਹੈ।
ਪ੍ਰੀਖਿਆ ਕੇਂਦਰ ਦੇ ਅੰਦਰ ਕਿਸੇ ਵੀ ਕਿਸਮ ਦੇ ਗੈਜੇਟ, ਵਾਚ ਅਤੇ ਕੈਲਕੁਲੇਟਰ ਦੀ ਆਗਿਆ ਨਹੀਂ ਹੈ।
ਸਾਰੇ ਪ੍ਰਸ਼ਨ ਹੱਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੈ।
ਗਤੀ ਬਣਾਈ ਰੱਖੋ ਅਤੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਵਿਜੈ ਗਰਗ (ਪੀਈਐਸ-1)
ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਹਰਜੀ ਰਾਮ, ਮਲੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਅਦਾਰਿਆਂ ਨੇ ਵੀ ਹੜੱਪ ਕੀਤਾ ਐ ਵਜ਼ੀਫੇ ਸਕੀਮ ਦਾ ਪੈਸਾ
512 ਕਰੋੜ 10 ਲੱਖ ਰੁਪਏ ਦਾ ਇਤਰਾਜ਼ ਯੋਗ ਪਾਏ ਗਏ ਹਨ ਕਲੇਮ
ਚੰਡੀਗੜ੍ਹ। ਪੰਜਾਬ ਵਿੱਚ ਦਲਿਤਾਂ ਨੂੰ ਡਿਗਰੀ ਕਰਵਾਉਣ ਦੇ ਨਾਲ ਹੀ ਪੜ੍ਹਾਈ ਕਰਵਾਉਣ ਵਾਲੇ ਕਾਲ਼ਜਾਂ ਵਿੱਚ ਪ੍ਰਾਈਵੇਟ ਹੀ ਨਹੀਂ ਸਗੋਂ ਸਰਕਾਰੀ ਅਦਾਰੇ ਵੀ ਉਸ ਕਤਾਰ ਵਿੱਚ ਸ਼ਾਮਲ ਹਨ, ਜਿਹੜੇ ਕਿ ਸਰਕਾਰੀ ਪੈਸੇ ਨੂੰ ਹੜੱਪਣ ਦੀ ਸਾਜ਼ਿਸ਼ ਰਚ ਰਹੇ ਸਨ। ਪੰਜਾਬ ਵਿੱਚ ਹੁਣ ਤੱਕ 920 ਇਹੋ ਜਿਹੇ ਕਾਲਜ ਪਾਏ ਗਏ ਹਨ, ਜਿਨ੍ਹਾਂ ਨੇ ਇਤਰਾਜ਼ਯੋਗ ਤਰੀਕੇ ਨਾਲ 512 ਕਰੋੜ 10 ਲੱਖ ਰੁਪਏ ਦਾ ਫੰਡ ਵਜ਼ੀਫ਼ੇ ਦੇ ਤੌਰ ‘ਤੇ ਕਲੇਮ ਕੀਤਾ ਸੀ ਪਰ ਇਸ ਫੰਡ ਦੀ ਅਦਾਇਗੀ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਨੇ ਇਸ ‘ਤੇ ਰੋਕ ਲਗਾ ਰੱਖੀ ਹੈ। ਇਨ੍ਹਾਂ 920 ਅਦਾਰਿਆਂ ਵਿੱਚ ਪ੍ਰਾਈਵੇਟ ਅਦਾਰਿਆਂ ਦੇ ਨਾਲ ਹੀ ਸਰਕਾਰੀ ਅਦਾਰੇ ਵੀ ਸ਼ਾਮਲ ਹਨ ਪਰ ਇਨ੍ਹਾਂ ਬਾਰੇ ਸਰਕਾਰ ਕੁਝ ਵੀ ਖ਼ੁਲਾਸਾ ਕਰਨ ਦੀ ਥਾਂ ‘ਤੇ ਚੁੱਪੀ ਹੀ ਧਾਰੀ ਬੈਠੀ ਹੈ।
ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੀਟਿੰਗ ਤੋਂ ਪਹਿਲਾਂ ਇਸ ਮੁੱਦੇ ‘ਤੇ ਚਰਚਾ ਵੀ ਹੋਈ ਹੈ। ਮੀਟਿੰਗ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕਈ ਸਰਕਾਰੀ ਅਦਾਰਿਆਂ ਵਿੱਚ ਇਸ ਤਰ੍ਹਾਂ ਗਲਤ ਤਰੀਕੇ ਨਾਲ ਫੰਡ ਕਲੇਮ ਕਰਨ ਦੇ ਮਾਮਲੇ ‘ਚ ਸ਼ਾਮਲ ਪਾਏ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੋਸਟ ਸਕਾਲਰਸ਼ਿਪ ਸਕੀਮ ਹੇਠ ਦਿੱਤੇ ਜਾਣ ਵਾਲੇ ਕਰੋੜਾਂ ਰੁਪਏ ਦੀ ਜਾਂਚ ਕਰਵਾਉਣ ਲਈ 31 ਮਈ 2018 ਨੂੰ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ 3606 ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦਾ ਆਡਿਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਹੁਣ ਤੱਕ 1967 ਪ੍ਰਾਈਵੇਟ ਅਤੇ 621 ਸਰਕਾਰੀ ਅਦਾਰਿਆਂ ਦਾ ਆਡਿਟ ਕਰ ਦਿੱਤਾ ਗਿਆ ਹੈ। ਇਨ੍ਹਾਂ 2588 ਆਡਿਟ ਮੁਕੰਮਲ ਕੀਤੇ ਗਏ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚੋਂ 920 ਅਦਾਰਿਆਂ ਵਿੱਚ ਵੱਡੇ ਪੱਧਰ ‘ਤੇ ਗੜਬੜੀਆ ਪਾਈਆਂ ਗਈਆਂ ਹਨ, ਜਿਸ ਵਿੱਚ ਹੁਣ ਤੱਕ 512 ਕਰੋੜ 10 ਲੱਖ ਰੁਪਏ ਇਤਰਾਜ਼ ਯੋਗ ਕਲੇਮ ਪਾਇਆ ਗਿਆ ਹੈ। ਜਿਸ ਕਾਰਨ ਹਾਲ ਦੀ ਘੜੀ 920 ਅਦਾਰਿਆਂ ਦਾ ਬਾਕੀ ਰਹਿੰਦਾ ਭੁਗਤਾਨ ਰੋਕ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਜੇਕਰ ਜਾਰੀ ਨਹੀਂ ਹੋਇਆ ਅਗਲੀ ਮੀਟਿੰਗ ਤੱਕ ਪੈਸਾ, ਤਾਂ ਦੇਵਾਂਗਾ ਦਿੱਲੀ ਧਰਨਾ | Scholarship Amount
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ (Scholarship Amount) ਦਾ ਪੈਸਾ ਜਾਰੀ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਧਮਕੀ ਦੇ ਦਿੱਤੀ ਹੈ ਕਿ ਜੇਕਰ ਅਗਲੇ ਹਫ਼ਤੇ ਤੱਕ ਪੈਸਾ ਜਾਰੀ ਨਾ ਹੋਇਆ ਤਾਂ ਉਹ ਦਿੱਲੀ ਜਾ ਕੇ ਧਰਨੇ ‘ਤੇ ਬੈਠ ਜਾਣਗੇ। ਕੇਂਦਰ ਸਰਕਾਰ ਵੱਲ ਪੰਜਾਬ ਦਾ ਸਰਕਾਰ ਦਾ ਇਸ ਸਮੇਂ 1700 ਕਰੋੜ ਰੁਪਏ ਬਕਾਇਆ ਚਲ ਰਿਹਾ ਹੈ, ਜਿਸ ‘ਚੋਂ 400 ਕਰੋੜ ਰੁਪਏ ਦੇ ਆਡਿਟ ਤੋਂ ਬਾਅਦ ਘਪਲਾ ਬਾਹਰ ਆ ਗਿਆ ਹੈ, ਜਿਸ ਕਾਰਨ ਹੁਣ ਕੇਂਦਰ ਸਰਕਾਰ ਵੱਲ 1300 ਕਰੋੜ ਰੁਪਏ ਪੰਜਾਬ ਸਰਕਾਰ ਦਾ ਬਕਾਇਆ ਚਲ ਰਿਹਾ ਹੈ।
ਇਹ ਵੀ ਪੜ੍ਹੋ : ਸੰਸਦ ਦੇ ਮਾਨਸੂਨ ਸੈਸ਼ਨ ਸਬੰਧੀ ਆਇਆ ਅਪਡੇਟ, ਜਾਣੋ ਕੀ ਹੋਵੇਗਾ?
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਦਾ ਵਿਭਾਗ ਬੇਨਤੀਆਂ ਕਰ-ਕਰਕੇ ਪਰੇਸ਼ਾਨ ਹੋ ਗਿਆ ਹੈ ਪਰ ਕੇਂਦਰ ਸਰਕਾਰ ਪੈਸਾ ਜਾਰੀ ਕਰਨ ਦਾ ਨਾਂਅ ਹੀ ਨਹੀਂ ਲੈ ਰਹੀ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਉਨ੍ਹਾਂ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਹੜੇ ਕਿ ਪਿਛਲੇ ਆਪਣੀ ਜੇਬ ‘ਚੋਂ ਹੀ ਸਾਰਾ ਖ਼ਰਚ ਕਰਦੇ ਹੋਏ ਦਲਿਤ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ‘ਚ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਵੱਡੇ ਪੱਧਰ ‘ਤੇ ਕਾਲਜ਼ਾਂ ਨੇ ਕਰਜ਼ਾ ਤੱਕ ਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਵਿਆਜ ਤੱਕ ਦਾ ਨੁਕਸਾਨ ਹੋ ਰਿਹਾ ਹੈ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗੀ ਅਧਿਕਾਰੀ ਇਸੇ ਹਫ਼ਤੇ ਦਿੱਲੀ ਵਿਖੇ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 1 ਹਜ਼ਾਰ ਕਰੋੜ ਰੁਪਏ ਦੀ ਡਿਮਾਂਡ ਕਰਨ ਜਾ ਰਹੇ ਹਨ, ਜੇਕਰ ਕੇਂਦਰ ਸਰਕਾਰ ਵੱਲੋਂ ਇਹ ਪੈਸਾ ਜਾਰੀ ਕਰ ਦਿੱਤਾ ਗਿਆ ਤਾਂ ਠੀਕ, ਨਹੀਂ ਤਾਂ ਉਹ ਖ਼ੁਦ ਦਿੱਲੀ ਵਿਖੇ ਜਾ ਕੇ ਧਾਰਨੇ ‘ਤੇ ਬੈਠ ਜਾਣਗੇ। ਉਨ੍ਹਾਂ ਦੱਸਿਆ ਕਿ ਇਹ 1300 ਕਰੋੜ ਇੱਕ ਸਾਲ ਦਾ ਨਹੀਂ, ਸਗੋਂ ਪਿਛਲੇ 3-4 ਸਾਲ ਦਾ ਬਕਾਇਆ ਹੈ ਪਰ ਕੇਂਦਰ ਸਰਕਾਰ ਇਸ ਬਕਾਏ ਨੂੰ ਜਾਰੀ ਕਰਨ ਦੀ ਬਜਾਇ ਹਮੇਸ਼ਾ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਬੈਠ ਜਾਂਦੀ ਹੈ, ਇਸ ਲਈ ਹੁਣ ਉਹ ਸਖ਼ਤੀ ਨਾਲ ਪੇਸ਼ ਆਉਣਗੇ ਤਾਂ ਕਿ ਕੇਂਦਰ ਸਰਕਾਰ ਤੋਂ ਆਪਣਾ ਪੈਸਾ ਲੈ ਕੇ ਆ ਸਕਣ। (Scholarship Amount)