Faridkot Fuel Crisis - Sach Kahoon Punjabi

Petrol Diesel Stock: ਪੈਟਰੋਲ ਅਤੇ ਡੀਜ਼ਲ ਲੈਣ ਲਈ ਫ਼ਰੀਦਕੋਟ ਦੇ ਕਈ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ
ਫ਼ਰੀਦਕੋਟ ਵਿੱਚ ਤਕਰੀਬਨ ਚਾਰ ਪੈਟਰੋਲ ਪੰਪ ਦੇਖਣ ਨੂੰ ਮਿਲੇ

Petrol Diesel Stock: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ’ਤੇ ਫਿਊਲ ਦੀ ਕਮੀ ਦੀਆਂ ਖ਼ਬਰਾਂ ਫੈਲਣ ਨਾਲ ਲੋਕ ਘਬਰਾ ਗਏ ਅਤੇ ਇਸਨੂੰ ਸਟੋਰ ਕਰਨ ਲੱਗ ਪਏ। ਸ਼ੁੱਕਰਵਾਰ ਨੂੰ ਅਚਾਨਕ ਫ਼ਰੀਦਕੋਟ ਦੇ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਤੇਲ ਭਰਵਾਉਣ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਬੋਤਲਾਂ, ਗੈਲਨ ਅਤੇ ਵੱਡੇ ਟੈਂਕਰਾਂ ਤੱਕ ਵਿੱਚ ਪੈਟਰੋਲ ਭਰਵਾਉਣ ਲੱਗ ਪਏ।

ਸਿਰਫ਼ ਗੱਡੀਆਂ ਵਿੱਚ ਹੀ ਨਹੀਂ, ਸਗੋਂ ਲੋਕ ਵੱਖ-ਵੱਖ ਕੰਟੇਨਰ ਲੈ ਕੇ ਵੀ ਪੈਟਰੋਲ ਪੰਪਾਂ ’ਤੇ ਪਹੁੰਚ ਰਹੇ ਹਨ। ਵੀਰਵਾਰ ਸ਼ਾਮ ਨੂੰ ਫਰੀਦਕੋਟ ਵਿੱਚ ਕੁਝ ਪੰਪ ਬੰਦ ਹੋਣ ਕਾਰਨ ਲੋਕਾਂ ਵਿੱਚ ਹੋਰ ਵੀ ਘਬਰਾਹਟ ਫੈਲ ਗਈ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਤੇਲ ਦੀ ਕਮੀ ਕਾਰਨ ਪੰਪ ਬੰਦ ਹੋਏ ਹਨ, ਜਿਸ ਨਾਲ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਲੋਕ ਖੁੱਲ੍ਹੇ ਪੰਪਾਂ ਦੀ ਤਲਾਸ਼ ਵਿੱਚ ਆਪਣੇ-ਆਪਣੇ ਸਾਧਨਾਂ ਨਾਲ ਨਿਕਲ ਪਏ ਅਤੇ ਜਿੱਥੇ ਪੰਪ ਖੁੱਲ੍ਹੇ ਸਨ, ਉੱਥੇ ਲੰਬੀਆਂ ਲਾਈਨਾਂ ਲੱਗ ਗਈਆਂ।

ਇਹ ਵੀ ਪੜ੍ਹੋ: Faridkot News: ਸਪੀਕਰ ਸੰਧਵਾਂ ਵੱਲੋਂ ਪਿੰਡ ਪੱਕਾ ਵਿਖੇ ਬਣ ਰਹੇ ਖੇਡ ਸਟੇਡੀਅਮ ਦੇ ਕੰਮ ਦਾ ਨਿਰੀਖਣ

ਇਹੀ ਹਾਲਤ ਸ਼ੁੱਕਰਵਾਰ ਸਵੇਰੇ ਵੀ ਦੇਖਣ ਨੂੰ ਮਿਲੀ। ਦਿਨ ਚੜ੍ਹਦੇ ਹੀ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕਈ ਪੰਪਾਂ ’ਤੇ ਤੇਲ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਦੂਜੇ ਪਾਸੇ ਫ਼ਰੀਦਕੋਟ ਸ਼ਹਿਰ ਵਿੱਚ ਤਕਰੀਬਨ ਚਾਰ ਪੈਟਰੋਲ ਪੰਪ ਬੰਦ ਦੇਖਣ ਨੂੰ ਮਿਲੇ।

ਤੇਲ ਕੰਪਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ

ਇਸ ਦਰਮਿਆਨ ਸਰਕਾਰੀ ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਕੰਪਨੀਆਂ ਦੇ ਮੁਤਾਬਕ ਫਿਊਲ ਦੀ ਸਪਲਾਈ ਪੂਰੀ ਤਰ੍ਹਾਂ ਨਾਰਮਲ ਹੈ ਅਤੇ ਕਿਤੇ ਵੀ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਾਰਨ ਘਬਰਾਹਟ ਵਿੱਚ ਵੱਧ ਖਰੀਦਦਾਰੀ ਨਾ ਕਰਨ, ਕਿਉਂਕਿ ਇਸ ਨਾਲ ਸਿਰਫ਼ ਭੀੜ ਅਤੇ ਪਰੇਸ਼ਾਨੀ ਵਧਦੀ ਹੈ। ਇਸ ਮੌਕੇ ’ਤੇ ਪੈਟਰੋਲ ਪੰਪ ਚਾਲਕਾਂ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕੋਲ ਕਾਫੀ ਮਾਤਰਾ ਵਿੱਚ ਤੇਲ ਮੌਜੂਦ ਹੈ ਅਤੇ ਪਿੱਛੋਂ ਸਪਲਾਈ ਲਗਾਤਾਰ ਆ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੇਲ ਦਾ ਭੰਡਾਰ ਨਾ ਕਰਨ ਅਤੇ ਸਿਰਫ਼ ਆਪਣੀ ਲੋੜ ਮੁਤਾਬਕ ਹੀ ਤੇਲ ਭਰਵਾਉਣ। Petrol Diesel Stock

ਇਸ ਤੋਂ ਇਲਾਵਾ ਨਾਇਰਾ ਪੈਟਰੋਲ ਪੰਪ ਵੱਲੋਂ ਤੇਲ ਦੇ ਰੇਟ ਵੱਧਣ ਦੀ ਸੰਭਾਵਨਾ ਵੀ ਭੀੜ ਦਾ ਇੱਕ ਕਾਰਨ ਹੋ ਸਕਦੀ ਹੈ। ਲੋਕਾਂ ਦੇ ਮਨ ਵਿੱਚ ਇਹ ਵੀ ਡਰ ਹੈ ਕਿ ਕਿਤੇ ਅਚਾਨਕ ਤੇਲ ਦੇ ਭਾਅ ਨਾ ਵੱਧ ਜਾਣ, ਜਿਸ ਕਾਰਨ ਉਹ ਪਹਿਲਾਂ ਹੀ ਤੇਲ ਭਰਵਾ ਰਹੇ ਹਨ।