call - Sach Kahoon Punjabi
ਸੂਬਾਈ ਸਮਾਗਮ ਨੇ ਦਿੱਤਾ ਕਲਮਕਾਰਾਂ ਤੇ ਲੋਕਾਂ ਦੀ ਜੋਟੀ ਦਾ ਸੱਦਾ
ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਔਲਖ ਦੀ ਯਾਦ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ
ਸੱਚ ਕਹੂੰ ਨਿਊਜ਼
ਬਰਨਾਲਾ
ਦਾਣਾ ਮੰਡੀ ਬਰਨਾਲਾ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਦਾ ਹੋਕਾ ਦੇ ਗਿਆ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ ਹੋਏ ਸੂਬਾਈ ਸਾਲਾਨਾ ਨਾਟਕ ਤੇ ਗੀਤ ਸੰਗੀਤ ਮੇਲੇ ਦਾ ਆਗਾਜ਼ ਸ਼ਮਾ ਰੌਸ਼ਨ ਕਰਨ ਨਾਲ ਹੋਇਆ। ਸ਼ਮਾ ਰੌਸ਼ਨ ਮੌਕੇ ਮਨਜੀਤ ਕੌਰ ਔਲਖ, ਡਾ. ਨਵਸ਼ਰਨ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੰਚ ਦੇ ਸਹਾਇਕ ਸਕੱਤਰ ਰਾਮ ਕੁਮਾਰ, ਖਜਾਨਚੀ ਕਸਤੂਰੀ ਨਾਲ, ਮੀਤ ਪ੍ਰਧਾਨ ਹੰਸਾ ਸਿੰਘ, ਕਿਸਾਨ ਆਗੂ ਜੋਗਿੰਦਰ ਉਗਰਾਹਾਂ, ਮਨਜੀਤ ਧਨੇਰ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਸਮੇਤ ਪੰਜ ਦਰਜਨ ਆਗੂ ਹਾਜ਼ਰ ਸਨ। ਖਚਾ-ਖਚ ਭਰੇ ਵਿਸ਼ਾਲ ਪੰਡਾਲ ਨੂੰ ਮਨਜੀਤ ਕੌਰ ਔਲਖ, ਡਾ. ਨਵਸ਼ਰਨ ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਾਰਲ ਮਾਰਕਸ ਦੀ 200ਵੀਂ ਜਨਮ ਵਰ੍ਹੇਗੰਢ, ਜਲਿਆਂ ਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਜ਼ੇ, ਖੁਦਕੁਸ਼ੀਆਂ, ਮਹਿੰਗਾਈ, ਬੇਰੁਜ਼ਗਾਰੀ, ਫਿਰਕੂ ਫਾਸੀਪੁਣੇ ਦੀਆਂ ਨਾ-ਮੁਰਾਦ ਮਰਜ਼ਾਂ ਤੋਂ ਮੁਕਤ ਸਮਾਜ ਸਿਰਜਣ ਦੇ ਲੋਕ ਸੰਗਰਾਮ ਨਾਲ ਗਲਵੱਕੜੀ ਪਾਉਣ ਵਾਲੇ ਸੱਭਿਆਚਾਰ ਦੀ ਸਿਰਜਣਾ ਸਾਡੇ ਸਮਿਆਂ ਦੀ ਲੋੜ ਹੈ।
ਇਸ ਰਾਤ ਲੋਕ ਕਲਾ ਮੰਚ ਮਾਨਸਾ ਨੇ ‘ਐਸੇ ਜਨ ਵਿਰਲੇ ਸੰਸਾਰਿ’, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ‘ਜੇ ਅਸੀਂ ਚੁੱਪ ਹੀ ਰਹੇ’, ਚੰਡੀਗੜ੍ਹ ਸਕੂਲ ਆਫ ਡਰਾਮਾ, ‘ਹਵਾਈ ਗੋਲੇ’ ਦਸਤਕ ਰੰਗ ਮੰਚ ਵੱਲੋਂ ‘ਦਸਤਕ’ ਨਾਟਕ ਖੇਡੇ ਗਏ। ਆਜ਼ਾਦ ਰੰਗ ਮੰਚ ਬਰਨਾਲਾ ਵੱਲੋਂ ‘ਰੰਗਲਾ ਪੰਜਾਬ’ ਤੇ ‘ਆਜ਼ਾਦੀ’ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਤੋਂ ਇਲਾਵਾ ਅੰਮ੍ਰਿਤਪਾਲ, ਗਗਨ ਲੌਂਗੋਵਾਲ ਅਤੇ ਬੇਅੰਤ ਜੇਠੂਕੇ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੇਲੇ ‘ਚ ਮਤੇ ਪਾਸ ਕੀਤੇ ਗਏ ਕਿ ਬੁੱਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ, ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕੀਤੀ ਜਾਵੇ ਅਤੇ ਧਾਰਾ 295 ਏ ਖ਼ਤਮ ਕੀਤੀ ਜਾਵੇ। ਮੇਲੇ ‘ਚ ਮੰਚ ਸੰਚਾਲਕ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਵੱਲੋਂ ਸਿੱਧੂ ਨੂੰ ਫੋਨ
ਤਾਜਪੋਸ਼ੀ ਸਮਾਰੋਹ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਇਮਰਾਨ ਖਾਨ 18 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਹੱਦ ਪਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਦਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਫੋਨ ਆਇਆ ਹੈ ਕਿ ਉਹ 18 ਅਗਸਤ ਨੂੰ ਉਨ੍ਹਾਂ ਦੀ ਮਹਿਮਾਨ ਨਿਵਾਜੀ ਕਬੂਲ ਕਰਨ। ਨਵਜੋਤ ਸਿੱਧੂ ਨੇ ਵੀ ਆਪਣੇ ਸਾਥੀ ਕ੍ਰਿਕੇਟਰ ਅਤੇ ਪਾਕਿ ਦੇ ਪ੍ਰਧਾਨ ਮੰਤਰੀ  ਬਣ ਰਹੇ ਇਮਰਾਨ ਖਾਨ  ਦੀ ਮਹਿਮਾਨ ਨਿਵਾਜੀ ਦੇ ਸੱਦੇ ਨੂੰ ਮੌਕੇ ‘ਤੇ ਹੀ ਕਬੂਲ ਕਰ ਲਿਆ ਹੈ।
ਇੱਥੇ ਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਏ.) ਦੇ ਚੇਅਰਮੈਨ ਇਮਰਾਨ ਖਾਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਲਈ ਈਮੇਲ ਰਾਹੀਂ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਸਕੱਤਰੇਤ ਵੱਲੋਂ ਆਏ ਸੱਦਾ ਪੱਤਰ ਵਿੱਚ ਉਨ੍ਹਾਂ ਨੂੰ 18 ਅਗਸਤ ਨੂੰ ਇਸਲਾਮਾਬਾਦ ਵਿਖੇ ਹੋ ਰਹੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸੱਦਾ ਪੱਤਰ ਤੋਂ ਇਲਾਵਾ ਇਮਰਾਨ ਖਾਨ ਨੇ ਫ਼ੋਨ ਕਰ ਕੇ ਸੱਦਾ ਦਿੱਤਾ। ਉਨਾਂ ਕਿਹਾ ਕਿ ਸੰਖੇਪ ਜਿਹੀ ਗੱਲਬਾਤ ਦੌਰਾਨ ਇਮਰਾਨ ਖਾਨ ਨੇ ਉਨਾਂ ਬਾਰੇ ਦਿੱਤੇ ਬਿਆਨ ਵਿੱਚ ਕੀਤੀ ਪ੍ਰਸੰਸਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੱਦਾ ਪੱਤਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਦੇ ਐਸ.ਓ. ਇਨਾਮ ਸ਼ਾਹ ਵੱਲੋਂ ਲਿਖਿਆ ਗਿਆ ਹੈ ਕਿ ਉਨਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਚੇਅਰਮੈਨ ਸਕੱਤਰੇਤ ਵੱਲੋਂ ਉਨਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਲੋੜੀਂਦੀ ਇੰਤਜ਼ਾਮ ਕੀਤੇ ਜਾਣਗੇ।
ਸਿੱਧੂ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਉਨਾਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੂੰ ਸੂਚਨਾ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਸਲਾਮਾਬਾਦ ਜਾਣ ਸੰਬੰਧੀ ਰਸਮੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਸਕੱਤਰ ਪ੍ਰਸੋਨਲ ਸ੍ਰੀ ਕਿਰਪਾ ਸ਼ੰਕਰ ਸਰੋਜ ਨੂੰ ਕਹਿ ਦਿੱਤਾ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਨਾਂ ਦੀ ਸਾਬਕਾ ਭਾਰਤੀ ਕ੍ਰਿਕਟ ਦੇ ਕਪਤਾਨ ਕਪਿਲ ਦੇਵ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਨਾਂ ਨੂੰ ਵੀ ਸੱਦਾ ਪੱਤਰ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਕਾਨਦਾਰਾਂ ਨੇ ਆਪਮੁਹਾਰੇ ਬੰਦ ਰੱਖੇ ਕਾਰੋਬਾਰੀ ਅਦਾਰੇ | Bathinda News
ਬਠਿੰਡਾ (ਅਸ਼ੋਕ ਵਰਮਾ)। ਸੁਪਰੀਮ ਕੋਰਟ ਵੱਲੋਂ ਐਸ.ਸੀ ਐਸ.ਟੀ ਐਕਟ ਸਬੰਧੀ ਦਿੱਤੇ ਨਿਰਦੇਸ਼ਾਂ ਦੇ ਹੱਕ ‘ਚ ਜਰਨਲ ਵਰਗ ਦੁਆਰਾ ਸੋਸ਼ਲ ਮੀਡੀਆ ਤੇ ਦਿੱਤੇ ਗਏ। (Bathinda News) ਅੱਜ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਬਠਿੰਡਾ ਵਿੱਚ ਅੱਜ ਮੁਕੰਮਲ ਬੰਦ ਰਿਹਾ। ਜ਼ਰੂਰੀ ਸੇਵਾਵਾਂ, ਹਸਪਤਾਲ, ਐਮਰਜੈਂਸੀ ਸੇਵਾਵਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਪਹਿਲਾਂ ਹੀ ਬੰਦ ਤੋਂ ਛੋਟ ਦਿੱਤੀ ਹੋਈ ਸੀ ਫਿਰ ਵੀ ਸ਼ਹਿਰ ਵਿਚਲੇ ਵੱਡੇ ਮੈਡੀਕਲ ਹਾਲ ਅਤੇ ਦਵਾਈਆਂ ਦਾ ਥੋਕ ਬਜ਼ਾਰ ਬੰਦ ਰਿਹ£ ਭਾਵੇਂ ਦੋ ਦਿਨ ਪਹਿਲਾਂ ਕੁਝ ਲੀਡਰਾਂ ਨੇ ਸ਼ਹਿਰ ਵਾਸੀਆਂ ਨੂੰ ਬੰਦ ਵੱਲ ਧਿਆਨ ਨਾ ਦੇਣ ਲਈ ਕਿਹਾ ਸੀ ਪਰ ਲੋਕਾਂ ਨੇ ਇਸ ਨੂੰ ਨਕਾਰ ਦਿੱਤਾ। (Bathinda News)
ਸੱਚ ਕਹੂੰ ਵੱਲੋਂ ਕਈ ਇਲਾਕਿਆਂ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਦੁਕਾਨਦਾਰਾਂ ਅਤੇ ਆਮ ਆਦਮੀ ਨੇ ਆਪ ਮੁਹਾਰੇ ਇਸ ਬੰਦ ਦੀ ਹਮਾਇਤ ਕੀਤੀ ਅੱਜ ਕਿਧਰੇ ਵੀ ਤਲਵਾਰਾਂ ਲਹਿਰਾਉਣ ਅਤੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਅੱਜ ਪੂਰਾ ਦਿਨ ਅਮਨ ਸ਼ਾਂਤੀ ਬਣੀ ਰਹੀ ਅਤੇ ਪੁਲੀਸ ਨੇ ਵੀ ਮੁਸਤੈਦੀ ਰੱਖੀ ਹਾਲਾਂਕਿ ਸਵੇਰ ਵਕਤ ਪੁਲਿਸ ਨੇ ਬੰਦ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਪਰ ਜਿਵੇਂ ਹੀ ਦੁਕਾਨਾਂ ਨਾਂ ਖੁੱਲੀਆਂ ਤਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਅੱਜ ਦਸ ਵਜੇ ਤੋਂ ਬਾਅਦ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸੜਕੀ ਆਵਾਜਾਈ ਲਗਭਗ ਬੰਦ ਦੀ ਤਰਾਂ ਰਹੀ ਬਹੁਤੇ ਲੋਕਾਂ ਨੂੰ ਅੱਜ ਬੱਸਾਂ ਬੰਦ ਹੋਣ ਕਰਕੇ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪਿਆ। (Bathinda News)