Panchayat Elections - Sach Kahoon Punjabi

Panchayat Elections: ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ
Panchayat Elections: ਹੈਦਰਾਬਾਦ, (ਆਈਏਐਨਐਸ)। ਤੇਲੰਗਾਨਾ ਗ੍ਰਾਮ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ। 3,834 ਸਰਪੰਚ ਅਹੁਦਿਆਂ ਅਤੇ 27,628 ਵਾਰਡ ਮੈਂਬਰ ਅਹੁਦਿਆਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ। ਸਰਪੰਚ ਅਹੁਦਿਆਂ ਲਈ ਕੁੱਲ 12,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦੋਂਕਿ 65,455 ਉਮੀਦਵਾਰ ਵਾਰਡ ਮੈਂਬਰ ਅਹੁਦਿਆਂ ਲਈ ਚੋਣ ਲੜ ਰਹੇ ਹਨ। 189 ਮੰਡਲਾਂ ਵਿੱਚ ਫੈਲੇ 37,562 ਪੋਲਿੰਗ ਸਟੇਸ਼ਨਾਂ ‘ਤੇ 56 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹਨ। ਪਹਿਲੇ ਪੜਾਅ ਵਿੱਚ ਵੋਟਰਾਂ ਦੀ ਕੁੱਲ ਗਿਣਤੀ 56,19,430 ਹੈ, ਜਿਨ੍ਹਾਂ ਵਿੱਚ 27,41,070 ਪੁਰਸ਼ ਅਤੇ 28,78,159 ਔਰਤਾਂ ਸ਼ਾਮਲ ਹਨ। ਰਾਜ ਚੋਣ ਕਮਿਸ਼ਨ ਦੇ ਅਨੁਸਾਰ, ਵੋਟਿੰਗ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ, ਜਦੋਂ ਕਿ ਵੋਟਾਂ ਦੀ ਗਿਣਤੀ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।

ਇਸ ਤੋਂ ਬਾਅਦ, ਨਵੇਂ ਚੁਣੇ ਗਏ ਵਾਰਡ ਮੈਂਬਰਾਂ ਦੀ ਇੱਕ ਮੀਟਿੰਗ ਹੋਵੇਗੀ, ਜਿੱਥੇ ਡਿਪਟੀ ਸਰਪੰਚ ਚੁਣੇ ਜਾਣਗੇ। 4,326 ਸਰਪੰਚ ਅਹੁਦਿਆਂ ਅਤੇ 37,440 ਵਾਰਡ ਮੈਂਬਰ ਅਹੁਦਿਆਂ ਲਈ ਚੋਣ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਪੰਜ ਸਰਪੰਚ ਅਹੁਦਿਆਂ ਅਤੇ 169 ਵਾਰਡ ਮੈਂਬਰ ਅਹੁਦਿਆਂ ਲਈ ਕੋਈ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ ਸੀ। 396 ਗ੍ਰਾਮ ਪੰਚਾਇਤਾਂ ਵਿੱਚੋਂ ਸਰਪੰਚ ਅਤੇ 9,633 ਵਾਰਡ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਸਨ। ਹਾਲਾਂਕਿ, ਅਦਾਲਤਾਂ ਨੇ ਇੱਕ ਗ੍ਰਾਮ ਪੰਚਾਇਤ ਅਤੇ 10 ਵਾਰਡ ਮੈਂਬਰਾਂ ਦੀਆਂ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: Abohar News: ਕੋਰਟ ‘ਚ ਪੇਸ਼ ਭੁਗਤਣ ਆਏ ਦਾ ਕਤਲ, ਸ਼ਹਿਰ ‘ਚ ਦਹਿਸ਼ਤ

ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। 100,000 ਤੋਂ ਵੱਧ ਪੋਲਿੰਗ ਕਰਮਚਾਰੀ ਡਿਊਟੀ ‘ਤੇ ਹਨ। 3,461 ਗ੍ਰਾਮ ਪੰਚਾਇਤਾਂ ਵਿੱਚ, ਵੋਟਿੰਗ ਪ੍ਰਕਿਰਿਆ ਦੀ ਅਸਲ-ਸਮੇਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਿੱਧੀ ਵੈੱਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ (ਜ਼ਿਲ੍ਹਾ ਚੋਣ ਅਧਿਕਾਰੀ) ਅਤੇ ਜਨਰਲ ਆਬਜ਼ਰਵਰ ਵੈੱਬਕਾਸਟਿੰਗ ਰਾਹੀਂ ਚੋਣਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ, 50,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਿਵਲ ਪੁਲਿਸ, ਹਥਿਆਰਬੰਦ ਰਿਜ਼ਰਵ, ਤੇਲੰਗਾਨਾ ਰਾਜ ਵਿਸ਼ੇਸ਼ ਪੁਲਿਸ ਅਤੇ ਹੋਰ ਵਿਭਾਗਾਂ ਦੇ ਸਟਾਫ ਨੂੰ ਵੀ ਤਾਇਨਾਤ ਕੀਤਾ ਗਿਆ ਹੈ। Panchayat Elections

ਪੁਲਿਸ ਡਾਇਰੈਕਟਰ ਜਨਰਲ ਬੀ. ਸ਼ਿਵਧਰ ਰੈਡੀ ਨੇ ਕਿਹਾ ਕਿ ਕਿਉਂਕਿ ਵੋਟਾਂ ਦੀ ਗਿਣਤੀ ਵੋਟਾਂ ਤੋਂ ਤੁਰੰਤ ਬਾਅਦ ਹੋਵੇਗੀ, ਇਸ ਲਈ ਸਾਰੇ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਤੇਲੰਗਾਨਾ ਗ੍ਰਾਮ ਪੰਚਾਇਤ ਚੋਣਾਂ ਦੌਰਾਨ 8.20 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ ਅਤੇ ਕਈ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਸੀ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਕੁੱਲ 229 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਪੰਚਾਇਤ ਚੋਣਾਂ 11, 14 ਅਤੇ 17 ਦਸੰਬਰ ਨੂੰ ਤਿੰਨ ਪੜਾਵਾਂ ਵਿੱਚ 12,728 ਸਰਪੰਚ ਅਹੁਦਿਆਂ ਅਤੇ 112,242 ਵਾਰਡ ਮੈਂਬਰ ਅਹੁਦਿਆਂ ਲਈ ਹੋਣਗੀਆਂ। ਪੇਂਡੂ ਖੇਤਰਾਂ ਵਿੱਚ ਕੁੱਲ 16.6 ਮਿਲੀਅਨ ਵੋਟਰ ਇਨ੍ਹਾਂ ਚੋਣਾਂ ਵਿੱਚ ਆਪਣੀ ਵੋਟ ਪਾਉਣ ਦੇ ਯੋਗ ਹਨ।

Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ
Panchayat Elections: (ਮਨੋਜ ਗੋਇਲ) ਬਾਦਸ਼ਾਹਪੁਰ। ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਚੋਣ ਪ੍ਰਕਿਰਿਆ ਦਾ 4 ਵਜੇ ਸਮਾਂ ਪੂਰਾ ਹੋਣ ਤੋਂ ਬਾਅਦ ਚੋਣ ਕੇਂਦਰ ਦਾ ਮੁੱਖ ਗੇਟ ਬੰਦ ਹੋ ਗਿਆ ਤਾਂ ਵੋਟਾਂ ਪਾ ਚੁੱਕੇ ਲੋਕਾਂ ਦੀ ਭੀੜ ਨੂੰ ਉੱਥੋਂ ਜਾਣ ਲਈ ਪੁਲਿਸ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਲੋਕ ਪਿੱਛੇ ਨਹੀਂ ਹਟੇ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਵੱਲੋਂ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ

ਇਸ ਦੌਰਾਨ ਲੋਕਾਂ ਦੀ ਭੀੜ ਵਿੱਚੋਂ ਸ਼ਰਾਰਤੀ ਅਨਸਰਾਂ ਨੇ ਪੁਲਿਸ ਉੱਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇੱਕ ਐੱਸਐੱਚਓ ਯਸ਼ਪਾਲ ਸ਼ਰਮਾ ਜ਼ਖਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕੀਤਾ।

ਇਸ ਸਬੰਧੀ ਡੀਐੱਸਪੀ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਵੋਟਾਂ ਪਾ ਚੁੱਕੇ ਲੋਕਾਂ ਦੀ ਭੀੜ ਨੂੰ ਉਥੋਂ ਹਟ ਜਾਣ ਲਈ ਕਿਹਾ ਤਾਂ ਭੀੜ ਵਿੱਚ ਸ਼ਾਮਲ ਲੋਕ ਭੜਕ ਗਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ’ਚ ਇੱਕ ਪੁਲਿਸ ਅਧਿਕਾਰੀ ਫੱਟੜ ਹੋਇਆ ਹੈ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਕੀਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਪੱਧਰ ਉੱਤੇ ਪੁਲਿਸ ਫੋਰਸ ਪਿੰਡ ਚਿੱਚੜਵਾਲਾ ਪਹੁੰਚ ਗਈ।

Punjab Panchayat Elections: ਪਟਿਆਲਾ ਦੇ ਪਿੰਡ ਖੁੱਡਾ ’ਚ ਗੋਲੀ ਚੱਲੀ, ਇੱਕ ਜਖ਼ਮੀ, ਬੈਲਟ ਬਾਕਸ ਚੁੱਕ ਕੇ ਫਰਾਰ
ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਚਿੱਚੜਵਾਲ ਵਿਖੇ ਚੱਲੇ ਇੱਟਾਂ ਰੋੜੇ, ਬੈਲਟ ਬਾਕਸ ’ਚ ਤੇਜ਼ਾਬ ਪਾਉਣ ਦੇ ਇਲਜ਼ਾਮ

Punjab Panchayat Elections: (ਖੁੁਸ਼ਵੀਰ ਸਿੰਘ ਤੂਰ, ਰਾਮ ਸਰੂਪ ਪੰਜੋਲਾ) ਪਟਿਆਲਾ//ਸਨੌਰ। ਪੰਚਾਇਤੀ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਪਟਿਆਲਾ ਅੰਦਰ ਅੱਧੀ ਦਰਜ਼ਨ ਦੇ ਕਰੀਬ ਵੱਖ-ਵੱਖ ਥਾਵਾਂ ’ਤੇ ਘਟਨਾਵਾਂ ਵਾਪਰੀਆਂ ਅਤੇ ਬੂਥ ਕੈਪਚਰਿੰਗ ਦੇ ਦੋਸ਼ ਲੱਗੇ। ਇੱਕ ਪਿੰਡ ਅੰਦਰ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਕਰਮੀਪੁਰ ਚਿੱਚੜਵਾਲ ਵਿਖੇ ਪੁਲਿਸ ਤੇ ਵੋਟਰਾਂ ਵਿਚਕਾਰ ਪਥਰਾਅ ਹੋਇਆ ਅਤੇ ਵੈਲਟ ਬਕਸੇ ਵਿੱਚ ਤੇਜ਼ਾਬ ਪਾ ਕੇ ਵੋਟਾਂ ਖਰਾਬ ਕਰਨ ਦੇ ਦੋਸ਼ ਲਾਏ ਅਤੇ ਇਹ ਸਾਰਾ ਕੁਝ ਵਿਧਾਇਕ ਦੀ ਸ਼ਹਿ ’ਤੇ ਹੋਣ ਦੇ ਕਥਿਤ ਦੋਸ਼ ਲਾਏ ਗਏ।

ਇਹ ਵੀ ਪੜ੍ਹੋ: Panchayat Election Results: ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਸਰਪੰਚੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਹਲਕਾ ਸਨੌਰ ਅੰਦਰ ਦੇ ਪਿੰਡ ਖੁੱਡਾ ’ਚ ਚੋਣਾਂ ਦੋਰਾਨ ਬੂਥ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਰਜ਼ਨ ਤੋਂ ਵੱਧ ਵਿਅਕਤੀ ਆਏ, ਜਿਸ ਦਾ ਪਿੰਡ ਵਾਲਿਆ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਗੋਲੀ ਚਲਾ ਦਿੱਤੀ ਗਈ, ਵੋਟਾਂ ਲਈ ਲਾਈਨ ਵਿੱਚ ਖੜ੍ਹੇ 33 ਸਾਲਾਂ ਸਰਬਜੀਤ ਸਿੰਘ ਸੋਨੀ ਜ਼ਖ਼ਮੀ ਹੋ ਗਿਆ। ਉਮੀਦਵਾਰ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਜੋਗਿੰਦਰ ਸਿੰਘ ਸਰਪੰਚੀ ਦੇ ਉਮੀਦਵਾਰ ਸਨ ਅਤੇ ਸਾਂਤੀ ਨਾਲ ਵੋਟਾਂ ਪੈ ਰਹੀਆਂ ਸਨ, ਪਰ ਆਮ ਆਦਮੀ ਪਾਰਟੀ ਦੇ ਵਿਅਕਤੀਆਂ ਵੱਲੋਂ ਇੱਥੇ ਜਾਅਲੀ ਵੋਟਾਂ ਪਾਈਆਂ ਅਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਵੱਲੋਂ ਬੈਲਟ ਬਕਸਾ ਚੁੱਕ ਕੇ ਫਰਾਰ ਹੋ ਗਏ ਅਤੇ ਇਹ ਬਕਸਾ ਅੱਗੇ ਖੇਤਾਂ ਵਿੱਚੋਂ ਅਧਿਕਾਰੀਆਂ ਨੂੰ ਮਿਲਿਆ। ਐਸਡੀਐਮ ਸਮੇਤ ਹੋਰ ਅਧਿਕਾਰੀਆਂ ਵੱਲੋਂ ਇੱਥੇ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਰਕਾਂ ਵੱਲੋਂ ਤਿੰਨ ਦਿਨਾਂ ਤੋਂ ਚੋਣਾਂ ਜਿੱਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। Punjab Panchayat Elections

ਪਿੰਡ ਕਰੀਮਗੜ੍ਹ ਚਿਚੜਵਾਲ ਵਿਖੇ ਪਥਰਾਅ ਹੋਇਆ

ਇੱਧਰ ਹਲਕਾ ਸ਼ੁਤਰਾਣਾ ਅੰਦਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਕਰੀਮਗੜ੍ਹ ਚਿਚੜਵਾਲ ਵਿਖੇ ਹੰਗਾਮਾ ਹੋਇਆ ਅਤੇ ਲੋਕਾਂ ਅਤੇ ਪੁਲਿਸ ਵਿਚਕਾਰ ਪਥਰਾਅ ਹੋਇਆ। ਸਰਪੰਚੀ ਦੇ ਉਮੀਦਵਾਰ ਗੁਰਚਰਨ ਰਾਮ ਨੇ ਦੱਸਿਆ ਕਿ ਉਹ ਭਾਰੀ ਵੋਟਾਂ ਨਾਲ ਜਿੱਤ ਰਹੇ ਸਨ ਅਤੇ ਉਸ ਦੇ ਵਿਰੋਧੀ ਸੱਤਪਾਲ ਵੱਲੋਂ ਬੈਲਟ ਬਾਕਸ ’ਚ ਤੇਜ਼ਾਬ ਪਾ ਕੇ ਵੋਟਾਂ ਖ਼ਰਾਬ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅੰਦਰ ਨਾ ਕੋਈ ਮੋਬਾਇਲ ਜਾਂ ਹੋਰ ਕੋਈ ਵੀ ਸਮਾਨ ਪੁਲਿਸ ਵੱਲੋਂ ਨਹੀਂ ਜਾਣ ਦਿੱਤਾ ਗਿਆ, ਪਰ ਇਹ ਤੇਜ਼ਾਬ ਦੀ ਬੋਤਲ ਕਿਵੇਂ ਅੰਦਰ ਗਈ। ਉਨ੍ਹਾਂ ਕਿਹਾ ਕਿ ਇਹ ਸਭ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਅਤੇ ਪੁਲਿਸ ਦੀ ਸਹਿ ਨਾਲ ਤੇਜ਼ਾਬ ਪਾਇਆ ਗਿਆ ਹੈ।

ਪਿੰਡ ਦੇ ਰਣਜੀਤ ਕੁਮਾਰ ਨੇ ਆਖਿਆ ਕਿ ਸਾਰਾ ਪਿੰਡ ਗੁਰਚਰਨ ਰਾਮ ਨਾਲ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਧਾਇਕ ਦੀ ਸਹਿ ’ਤੇ ਹੀ ਸੱਤਪਾਲ ਵੱਲੋਂ ਪੋਲਿੰਗ ਬੂਥ ਅੰਦਰ ਤੇਜ਼ਾਬ ਦੀ ਬੋਤਲ ਲਿਜਾ ਕੇ ਬੈਲਟ ਬਾਕਸ ਵਿੱਚ ਤੇਜ਼ਾਬ ਪਾ ਦਿੱਤਾ। ਪਿੰਡ ਵਾਲਿਆਂ ਵੱਲੋਂ ਵਿਧਾਇਕ ਖਿਲਾਫ਼ ਰੱਜਵੀ ਨਾਅਰੇਬਾਜੀ ਕੀਤੀ ਗਈ। ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਵੱਲੋਂ ਜ਼ਿਲ੍ਹੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ ਗਈ ਹੈ। Punjab Panchayat Elections

Crime: ਚੋਣਾਂ ਦੋਰਾਨ ਪਿੰਡ ਖੁੱਡਾ ਵਿਖੇ ਚੱਲੀ ਗੋਲੀ, 1 ਜ਼ਖਮੀ
ਸਨੌਰ (ਰਾਮ ਸਰੂਪ ਪੰਜੋਲਾ)। Crime News: ਹਲਕਾ ਸਨੌਰ ਦੇ ਪਿੰਡ ਖੁੱਡਾ ’ਚ ਚੋਣਾਂ ਦੋਰਾਨ ਬੂਥ ਤੇ ਕਬਜਾ ਕਰਨ ਦੀ ਨੀਅਤ ਨਾਲ ਤਕਰੀਬਨ 15 ਤੋ 20 ਹਥਿਆਰ ਬੰਦ ਬੰਦੇ ਆਏ ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਹਥਿਆਰ ਬੰਦ ਲੋਕ ਬੈਲਟ ਪੇਪਰ ਦਾ ਬਖਸਾ ਚੁੱਕ ਕੇ ਲੈ ਗਏ। ਜਿਹੜਾ ਕਾਫੀ ਦੇਰ ਬਾਅਦ ਦੁਰੋ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਸ ਘਟਨਾਂ ਦੀ ਖਬਰ ਸੁਣਦਿਆਂ ਮੋਕੇ ਤੇ ਐਸਡੀਐਮ ਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਪਹੁੰਚੇ ਅਤੇ ਮੌਕੇ ’ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਕਿਹਾਕਿ ਗੋਲੀ ਚਲਾਉਣਾ ਦਹਿਸ਼ਤ ਫੈਲਾਉਣ ਦਾ ਕੰਮ ਹੈ, ਜਿਹੜੀ ਲੋਕ ਤੰਤਰ ਦਾ ਘਾਣ ਹੈ, ਪ੍ਰਸ਼ਾਸਨ ਨੂੰ ਅਜਿਹੇ ਸਰਾਰਤੀ ਅਨਸਰਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ। Crime News

Read This : By Elections Punjab: ਪੰਜਾਬ ’ਚ ਜ਼ਿਮਨੀ ਚੋਣਾਂ ਦਾ ਐਲਾਨ, ਜਾਣੋ

Panchayat Elections: ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਚੋਣ ਅਧਿਕਾਰੀ ਨੇ ਕੀਤੀ ਖਾਸ ਅਪੀਲ
Panchayat Elections: ਮਲੋਟ (ਮਨੋਜ)। ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਗ੍ਰਾਮ ਪੰਚਾਇਤੀ ਚੋਣਾਂ-2024 ਮਿਤੀ 15 ਅਕਤੂਬਰ 2024 ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ਼ ਤ੍ਰਿਪਾਠੀ, ਆਈ.ਏ.ਐਸ., ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਮਲੋਟ, ਬਲਾਕ ਗਿੱਦੜਬਾਹਾ ਅਤੇ ਬਲਾਕ ਲੰਬੀ ਕੁੱਲ 4 ਬਲਾਕ ਪੈਂਦੇ ਹਨ, ਜਿਹਨਾਂ ਵਿੱਚ ਪੰਚਾਇਤੀ ਚੋਣਾ ਕਰਵਾਉਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ।

ਪੰਚਾਇਤੀ ਚੋਣਾਂ ਵਾਲੇ ਦਿਨ ਵੋਟਰ ਆਪਣੀ ਵੋਟ ਦਾ ਜਰੂਰ ਕਰਨ ਇਸਤੇਮਾਲ | Panchayat Elections

ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆਂ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 97 (196 ਪੋਲਿੰਗ ਬੂਥ), ਬਲਾਕ ਮਲੋਟ ਵਿੱਚ 62 (137 ਪੋਲਿੰਗ ਬੂਥ), ਬਲਾਕ ਗਿੱਦੜਬਾਹਾ ਵਿੱਚ 55 (163 ਪੋਲਿੰਗ ਬੂਥ), ਬਲਾਕ ਲੰਬੀ ਵਿੱਚ 55 (133 ਪੋਲਿੰਗ ਬੂਥ), ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 269 ਗ੍ਰਾਮ ਪੰਚਾਇਤਾਂ (629 ਪੋਲਿੰਗ ਬੂਥ) ਹਨ।

Read Also : Dry Fruits Benefits: ਸੁੱਕੇ ਮੇਵਿਆਂ ਦਾ ਕਮਾਲ : ਹੱਡੀਆਂ, ਮਾਸਪੇਸ਼ੀਆਂ ਲਈ ਹੈ ਰਾਮਬਾਣ

ਇਹਨਾਂ ਵਿੱਚੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ 12, ਬਲਾਕ ਮਲੋਟ ਦੀਆਂ 04, ਬਲਾਕ ਗਿੱਦੜਬਾਹਾ ਦੀਆਂ 04, ਬਲਾਕ ਲੰਬੀ ਦੀਆਂ 02, ਜਿਲ੍ਹੇ ਵਿੱਚ ਕੁੱਲ 22 ਗ੍ਰਾਮ ਪੰਚਾਇਤਾਂ ਵਿੱਚ ਉਮੀਦਵਾਰਾਂ ਨੂੰ ਸਰਵਸੰਮਤੀ ਨਾਲ ਚੁਣ ਲਿਆ ਗਿਆ ਹੈ ਅਤੇ ਬਲਾਕ ਗਿੱਦੜਬਾਹਾ ਦੀਆਂ 20 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਨੂੰ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿਲ੍ਹੇ ਦੀਆਂ ਕੁੱਲ 227 ਗ੍ਰਾਮ ਪੰਚਾਇਤਾਂ (557 ਪੋਲਿੰਗ ਬੂਥ) ਤੇ ਹੀ ਚੋਣਾਂ ਹੋ ਰਹੀਆਂ ਹੈ।

Panchayat Elections

ਉਹਨਾਂ ਅੱਗੇ ਦੱਸਿਆ ਗਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 14, ਬਲਾਕ ਮਲੋਟ ਵਿੱਚ 01, ਬਲਾਕ ਲੰਬੀ ਵਿੱਚ 02 ਵਾਰਡ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 17 ਵਾਰਡ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਕੋਈ ਵੀ ਨੋਮੀਨੇਸ਼ਨ ਪ੍ਰਾਪਤ ਨਹੀਂ ਹੋਈ। ਰਿਟਰਨਿੰਗ ਅਫ਼ਸਰਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਦੱਸਿਆ ਗਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 10 ਰਿਟਰਨਿੰਗ ਅਫ਼ਸਰ, 10 ਸਹਾਇਕ ਰਿਟਰਨਿੰਗ ਅਫ਼ਸਰ, 10 ਸੈਕਟਰ ਅਫ਼ਸਰ, ਬਲਾਕ ਮਲੋਟ ਵਿੱਚ 15 ਰਿਟਰਨਿੰਗ ਅਫ਼ਸਰ, 15 ਸਹਾਇਕ ਰਿਟਰਨਿੰਗ ਅਫ਼ਸਰ, 15 ਸੈਕਟਰ ਅਫ਼ਸਰ, ਬਲਾਕ ਗਿੱਦੜਬਾਹਾ ਵਿੱਚ 05 ਰਿਟਰਨਿੰਗ ਅਫ਼ਸਰ, 05 ਸਹਾਇਕ ਰਿਟਰਨਿੰਗ ਅਫ਼ਸਰ, 10 ਸੈਕਟਰ ਅਫ਼ਸਰ, ਬਲਾਕ ਲੰਬੀ ਵਿੱਚ 09 ਰਿਟਰਨਿੰਗ ਅਫ਼ਸਰ, 09 ਸਹਾਇਕ ਰਿਟਰਨਿੰਗ ਅਫ਼ਸਰ, 09 ਸੈਕਟਰ ਅਫ਼ਸਰ ਅਤੇ ਜਿਲ੍ਹੇ ਵਿੱਚ ਕੁੱਲ 39 ਰਿਟਰਨਿੰਗ ਅਫ਼ਸਰ, 39 ਸਹਾਇਕ ਰਿਟਰਨਿੰਗ ਅਫ਼ਸਰ ਅਤੇ 44 ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਸਰਪੰਚ ਦੇ ਅਹੁਦੇ ਲਈ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ 97 ਗ੍ਰਾਮ ਪੰਚਾਇਤਾਂ ਵਿੱਚ 19 ਗ੍ਰਾਮ ਪੰਚਾਇਤਾਂ ਤੇ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ ਕੁੱਲ 78 ਗ੍ਰਾਮ ਪੰਚਾਇਤਾਂ ਵਿੱਚ 262 ਉਮੀਦਵਾਰਾਂ ਵੱਲੋਂ, ਬਲਾਕ ਮਲੋਟ ਦੀ 62 ਗ੍ਰਾਮ ਪੰਚਾਇਤਾਂ ਵਿੱਚੋਂ ਸਰਪੰਚ ਦੇ ਅਹੁਦੇ ਲਈ 8 ਗ੍ਰਾਮ ਪੰਚਾਇਤਾਂ ਸਰਵਸੰਮਤੀ ਹੋਣ ਕਾਰਨ 54 ਗ੍ਰਾਮ ਪੰਚਾਇਤਾਂ ਵਿੱਚ 201 ਉਮੀਦਵਾਰਾਂ ਵੱਲੋਂ, ਬਲਾਕ ਗਿੱਦੜਬਾਹਾ ਵਿੱਚ 55 ਗ੍ਰਾਮ ਪੰਚਾਇਤਾਂ ਵਿੱਚੋਂ 06 ਗ੍ਰਾਮ ਪੰਚਾਇਤਾਂ ਤੇ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਅਤੇ 20 ਗ੍ਰਾਮ ਪੰਚਾਇਤਾਂ ਵਿੱਚ ਚੋਣਾਂ ਮੁਲਤਵੀ ਹੋਣ ਕਾਰਨ ਕੁੱਲ 49 ਗ੍ਰਾਮ ਪੰਚਾਇਤਾਂ ਵਿੱਚ 128 ਉਮੀਦਵਾਰਾਂ ਵੱਲੋਂ,

ਬਲਾਕ ਲੰਬੀ ਦੀਆਂ 55 ਗ੍ਰਾਮ ਪੰਚਾਇਤਾਂ ਵਿੱਚੋਂ 04 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ 51 ਗ੍ਰਾਮ ਪੰਚਾਇਤਾਂ ਵਿੱਚ 208 ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 269 ਗ੍ਰਾਮ ਪੰਚਾਇਤਾਂ ਵਿੱਚ 37 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ ਅਤੇ 20 ਗ੍ਰਾਮ ਪੰਚਾਇਤਾਂ ਵਿੱਚ ਚੋਣਾਂ ਮੁਲਤਵੀ ਹੋਣ ਕਾਰਨ 212 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ 799 ਉਮੀਂਦਵਾਰਾ ਵੱਲੋਂ ਚੋਣ ਲੜੀ ਜਾ ਰਹੀ ਹੈ।

ਪੰਚ ਦੇ ਅਹੁਦੇ ਲਈ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 709 ਪੰਚਾਂ ਵਿੱਚੋਂ 335 ਸਰਵਸੰਮਤੀ ਨਾਲ

ਚੁਣੇ ਗਏ ਅਤੇ ਬਾਕੀ ਰਹਿੰਦੇ 374 ਵਾਰਡਾਂ ਲਈ 827 ਉਮੀਦਵਾਰਾਂ ਵੱਲੋਂ, ਬਲਾਕ ਮਲੋਟ ਵਿੱਚ 472 ਵਿੱਚੋਂ 196 ਸਰਵਸੰਮਤੀ ਨਾਲ ਚੁਣੇ ਗਏ ਅਤੇ ਬਾਕੀ ਰਹਿੰਦੇ 276 ਵਾਰਡਾਂ ਲਈ 615 ਉਮੀਦਵਾਰਾਂ ਵੱਲੋਂ, ਬਲਾਕ ਗਿੱਦੜਬਾਹਾ ਵਿੱਚ 445 ਵਿੱਚੋਂ 142 ਸਰਵਸੰਮਤੀ ਨਾਲ ਚੁਣੇ ਗਏ, 146 ਰਾਜ ਚੋਣ ਕਮਿਸ਼ਨ ਵੱਲੋਂ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ 157 ਵਾਰਡਾਂ ਲਈ 356 ਉਮੀਦਵਾਰਾਂ ਵੱਲੋਂ, ਬਲਾਕ ਲੰਬੀ ਵਿੱਚ 447 ਵਿੱਚੋਂ 197 ਸਰਵਸੰਮਤੀ ਨਾਲ ਚੁਣੇ ਗਏ ਅਤੇ ਬਾਕੀ ਰਹਿੰਦੇ 250 ਵਾਰਡਾਂ ਲਈ 570 ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 2073 ਪੰਚਾਂ ਵਿੱਚੋਂ 870 ਸਰਵਸੰਮਤੀ ਨਾਲ ਚੁਣੇ ਗਏ, 146 ਰਾਜ ਚੋਣ ਕਮਿਸ਼ਨ ਵੱਲੋਂ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ 1057 ਵਾਰਡਾਂ ਲਈ ਲਈ 2368 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ।

ਜਿਲ੍ਹਾ ਚੋਣਕਾਰ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਅੱਗੇ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 17 ਅਤਿ ਸੰਵੇਦਨਸ਼ੀਲ, 47 ਸੰਵੇਦਨਸ਼ੀਲ ਅਤੇ 116 ਨਾਰਮਲ ਪੋਲਿੰਗ ਸਟੇਸ਼ਨ ਹਨ, ਬਲਾਕ ਮਲੋਟ ਵਿੱਚ 2 ਅਤਿ ਸੰਵੇਦਨਸੀਲ, 56 ਸੰਵੇਦਨਸੀਲ ਅਤੇ 74 ਆਮ ਪੋਲਿੰਗ ਸਟੇਸ਼ਨ ਹਨ , ਗਿੱਦੜਬਾਹਾ ਬਲਾਕ ਵਿੱਚ 46 ਅਤਿ ਸੰਵੇਦਨਸ਼ੀਲ, 24 ਸੰਵੇਦਨਸ਼ੀਲ,44 ਆਮ ਪੋਲਿੰਗ ਸਟੇਸ਼ਨ ਹਨ, ਜਦਕਿ ਲੰਬੀ ਬਲਾਕ ਵਿੱਚ 2 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ, 77 ਸੰਵੇਦਨਸ਼ੀਲ ਅਤੇ 52 ਆਮ ਪੋਲਿੰਗ ਸਟੇਸ਼ਨ ਹਨ ਅਤੇ ਜਿਲ੍ਹੇ ਵਿੱਚ 885 ਪ੍ਰਜਾਈਡਿੰਗ ਅਫਸਰ, 901 ਸਹਾਇਕ ਪ੍ਰਜਾਈਡਿੰਗ ਅਫਸਰ, 2616 ਪੋਲਿੰਗ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ।

Panchayat Elections

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਇਹਨਾਂ ਚੋਣਾਂ ਨਾਲ ਸੰਬੰਧਤ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 74942, ਇਸਤਰੀ ਵੋਟਰਾਂ ਦੀ ਗਿਣਤੀ 67551 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 01, ਬਲਾਕ ਮਲੋਟ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 56125, ਇਸਤਰੀ ਵੋਟਰਾਂ ਦੀ ਗਿਣਤੀ 51121 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 02, ਬਲਾਕ ਗਿੱਦੜਬਾਹਾ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 51368, ਇਸਤਰੀ ਵੋਟਰਾਂ ਦੀ ਗਿਣਤੀ 47195 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 07, ਬਲਾਕ ਲੰਬੀ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 61534, ਇਸਤਰੀ ਵੋਟਰਾਂ ਦੀ ਗਿਣਤੀ 56492 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 03 ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 243969, ਇਸਤਰੀ ਵੋਟਰਾਂ ਦੀ ਗਿਣਤੀ 222359 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 13 ਹੈ।

ਇਹਨਾਂ ਚੋਣਾਂ ਨਾਲ ਸੰਬੰਧਤ ਜਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 466341 ਹੈ। ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਬੇਨਤੀ ਕੀਤੀ ਕਿ ਉਹ 15 ਅਕਤੂਬਰ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ।

Panchayat Elections: ਪੰਚਾਇਤੀ ਚੋਣਾਂ ਦੌਰਾਨ ਗੱਡੀ ’ਚੋਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ
Panchayat Elections: ਪੁਲਿਸ ਦਾ ਦਾਅਵਾ: ਪੰਚਾਇਤੀ ਚੋਣਾਂ ਦੌਰਾਨ ਵੰਡੀ ਜਾਣੀ ਸੀ ਗੱਡੀ ’ਚੋਂ ਫ਼ੜੀ ਗਈ ਸ਼ਰਾਬ

Panchayat Elections: ਦਾਖਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਥਾਣਾ ਦਾਖਾ ਵੱਲੋਂ ਇੱਕ ਸਕਾਰਪੀਓ ਗੱਡੀ ’ਚੋਂ ਵੱਡੀ ਮਾਤਰਾ ’ਚ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਫ਼ੜੀ ਗਈ ਸ਼ਰਾਬ ਪੰਚਾਇਤੀ ਚੋਣਾਂ ਦੌਰਾਨ ਵੰਡੀ ਜਾਣੀ ਸੀ। Punjab News

Read Also : Dry Fruits Benefits: ਸੁੱਕੇ ਮੇਵਿਆਂ ਦਾ ਕਮਾਲ : ਹੱਡੀਆਂ, ਮਾਸਪੇਸ਼ੀਆਂ ਲਈ ਹੈ ਰਾਮਬਾਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਵਰਿੰਦਰ ਸਿੰਘ ਖੋਸਾ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਨਿਰਪੱਖ ਤੇ ਪਾਰਦਰਸੀ ਤਰੀਕੇ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਣੇ ਪੰਜਾਬ ਪੁਲਿਸ ਵੀ ਪੱਬਾਂ ਭਾਰ ਹੈ। ਇਸੇ ਮਕਸਦ ਤਹਿਤ ਹੀ ਥਾਣਾ ਦਾਖਾ ਦੀ ਪੁਲਿਸ ਵੱਲੋਂ ਪਿੰਡ ਭੰਨੋਹੜ ਵਿਖੇ ਮੌਜੂਦ ਸੀ, ਜਿੱਥੇ ਮੁਖ਼ਬਰ ਖਾਸ ਦੀ ਇਤਲਾਹ ’ਤੇ ਇੱਕ ਸਕਾਰਪੀਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਹੋਈ। Panchayat Elections

ਜਿਸ ਕਰਕੇ ਮੌਜੂਦ ਪੁਲਿਸ ਪਾਰਟੀ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਹਿਰਾਸਤ ’ਚ ਲਏ ਗਏ ਵਿਅਕਤੀ ਦੀ ਪਹਿਚਾਣ ਲਵਦੀਪ ਸਿੰਘ ਵਾਸੀ ਬੱਦੋਵਾਲ ਵਜੋਂ ਹੋਈ ਹੈ। ਜਿਸ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸਕਾਰਪੀਓ ਗੱਡੀ ਵਿੱਚੋਂ ਅੰਗਰੇਜੀ ਮਾਰਕਾ ਗਰੈਂਡ ਅਫੇਅਰ ਵਿਸਕੀ ਪੰਜਾਬ ਦੀ 19 ਪੇਟੀਆਂ ਤੇ ਅੰਗਰੇਜੀ ਮਾਰਕਾ ਆਈਕੌਨਿਕ ਵਾਈਟ ਵਿਸਕੀ ਪੰਜਾਬ ਦੀ 15 ਪੇਟੀਆਂ ਸਣੇ ਕੁੱਲ 34 ਪੇਟੀਆਂ ਬਰਾਮਦ ਹੋਈਆਂ ਹਨ। Puinjab News

ਜਿੰਨ੍ਹਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਸਕਾਰਪੀਓ ਗੱਡੀ ’ਚ ਬਰਾਮਦ ਹੋਈ ਸ਼ਰਾਬ ਪੰਚਾਇਤੀ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣੀ ਸੀ, ਜਿਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Panchayat Elections: ਖ਼ੂਨੀ ਨਾ ਬਣਨ ਪੰਚਾਇਤੀ ਚੋਣਾਂ
Panchayat Elections: ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ, ਸੁੱਖੀਂ-ਸਾਂਦੀ ਲੰਘ ਗਈਆਂ ਪਰ ਪੰਚੀ-ਸਰਪੰਚੀ ਦੀ ਚੋਣ ਨੇ ਖੂਨ ਵਹਾ ਦਿੱਤਾ। ਤਰਨਤਾਰਨ ’ਚ ਸਰਵਸੰਮਤੀ ਨਾਲ ਚੁਣੇ ਸਰੰਪਚ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਚੋਣਾਂ ਨਾਲ ਸਬੰਧਿਤ ਇੱਕ ਔਰਤ ਦਾ ਕਤਲ ਹੋ ਗਿਆ। ਸਰਪੰਚੀ ਲਈ ਪੰਜਾਬੀਆਂ ਦੇ ਸਿਰ ’ਤੇ ਖੂਨ ਦਾ ਸਵਾਰ ਹੋ ਜਾਣਾ ਸੂਬੇ ਲਈ ਖੌਫਨਾਕ ਤੇ ਨਿਰਾਸ਼ਾਜਨਕ ਦੌਰ ਦੀ ਗਵਾਹੀ ਭਰਦਾ ਹੈ। ਇਸ ਸਾਰੇ ਕਲੇਸ਼ ਦੀ ਜੜ੍ਹ ਪੰਚਾਇਤੀ ਚੋਣਾਂ ਨੂੰ ਚਾੜ੍ਹੀ ਗਈ ਸਿਆਸੀ ਪੁੱਠ ਹੈ ਜਿਸ ਨੇ ਅਹੁਦੇ ਦੀ ਚਮਕ ਨੂੰ ਇੰਨਾ ਜ਼ਿਆਦਾ ਵਧਾ ਦਿੱਤਾ ਹੈ ਕਿ ਅਹੁਦੇ ਲਈ ਧਰਮ, ਨੈਤਿਕਤਾ ਸਭ ਕੁਝ ਦਾਅ ’ਤੇ ਲਾ ਦਿੱਤਾ ਜਾਂਦਾ ਹੈ।

ਪੰਚ-ਸਰਪੰਚ ਜਾਂ ਪੂਰੀ ਪੰਚਾਇਤ ਕਦੇ ਪਿੰਡ ਦੀ ਸਰਵਸਾਂਝੀਵਾਲਤਾ ਦੀ ਪ੍ਰਤੀਕ ਸੀ। ਗਲੀਆਂ-ਨਾਲੀਆਂ ਸਾਰੀਆਂ ਬਣਦੀਆਂ ਸਨ। ਫੰਡਾਂ ’ਚ ਘਪਲਾ ਤੇ ਪੱਖਪਾਤ ਨਹੀਂ ਸੀ ਹੁੰਦਾ। ਇਹ ਸਿਆਸੀ ਪਾਰਟੀਆਂ ਦਾ ਹੀ ‘ਭਲਾ’ ਹੋਇਆ ਕਿ ਹਰ ਪਿੰਡ ਨੂੰ ਵਿਧਾਨ ਸਭਾ ਜਾਂ ਲੋਕ ਸਭਾ ਹਲਕਾ ਬਣਾ ਕੇ ਰੱਖ ਦਿੱਤਾ। ਪਿੰਡਾਂ ਦੀ ਸਾਂਝ ’ਤੇ ਲੱਗੇ ਪਾਰਟੀਆਂ ਦੇ ਠੱਪੇ ਨੇ ਭਰਾ ਨੂੰ ਭਰਾ ਦਾ, ਗੁਆਂਢੀ ਨੂੰ ਗੁਆਂਢੀ ਦਾ ਦੁਸ਼ਮਣ ਬਣਾ ਕੇ ਰੱਖ ਦਿੱਤਾ। ਹਰ ਪਾਰਟੀ ਚਾਹੁੰਦੀ ਹੈ ਕਿ ਹਰ ਪਿੰਡ ’ਚ ਉਸ ਦਾ ਸਰਪੰਚ ਹੋਵੇ। ਲੰਮੇ ਸਮੇਂ ਤੋਂ ਇਹੀ ਚੱਲ ਰਿਹਾ ਹੈ ਕਿ ਜੇਕਰ ਸੱਤਾਧਾਰੀ ਪਾਰਟੀ ਦਾ ਸਰਪੰਚ ਨਾ ਬਣਿਆ ਤਾਂ ਪਿੰਡ ਨੂੰ ਗਰਾਂਟ ਨਹੀਂ ਮਿਲਣੀ। ਸਰਪੰਚ ਗਲੀ-ਨਾਲੀ ਬਣਵਾਉਣ ਲੱਗਿਆਂ ਪੂਰਾ ਖਿਆਲ ਰੱਖਦਾ ਹੈ ਕਿ ਗਲੀ ਵਾਲਿਆਂ ਨੇ ਵੋਟ ਕਿੱਧਰ ਪਾਈ ਹੈ। Panchayat Elections

ਖ਼ੂਨੀ ਨਾ ਬਣਨ ਪੰਚਾਇਤੀ ਚੋਣਾਂ | Panchayat Elections

ਇਹ ਸਾਰਾ ਰੱਫੜ ਇਸ ਕਰਕੇ ਹੀ ਪਿਆ ਹੈ ਕਿ ਪਾਰਟੀਆਂ ਆਪਣੇ ਉਨ੍ਹਾਂ ਸਰਪੰਚਾਂ ਨੂੰ ਘੂੂਰਦੀਆਂ ਹਨ ਜਿਨ੍ਹਾਂ ਦੇ ਪਿੰਡਾਂ ’ਚੋਂ ਵਿਧਾਨ ਸਭਾ/ ਲੋਕ ਸਭਾ ਚੋਣਾਂ ਵੇਲੇ ਵੋਟਾਂ ਘੱਟ ਨਿੱਕਲਦੀਆਂ ਹਨ। ਕਦੇ ਪਾਰਟੀਆਂ ਸਿਰਫ ਜ਼ਿਲ੍ਹਾ ਪ੍ਰਧਾਨ ਹੀ ਲਾਉਂਦੀਆਂ ਸਨ ਹੁਣ ਤਹਿਸੀਲ ਤੋਂ ਬਾਅਦ ਬਲਾਕ ਪ੍ਰਧਾਨ ਵੀ ਬਣ ਗਏ। ਅਹੁਦਿਆਂ ਦੀ ਵਧੀ ਗਿਣਤੀ ਨੇ ਅਹੁਦਿਆਂ ਦਾ ਲੋਭ ਅਤੇੇ ਅਹੁਦਿਆਂ ਲਈ ਲੜਾਈ ਵਧਾ ਦਿੱਤੀ ਹੈ। ਪਾਰਟੀਆਂ ਦੇ ਵਿੰਗ ਗਿਣਨੇ ਔਖੇ ਹੋ ਗਏ ਹਨ। ਕੋਈ ਕਿਸਾਨ ਵਿੰਗ, ਕੋਈ ਵਕੀਲ ਵਿੰਗ, ਕੋਈ ਮਜ਼ਦੂਰ ਵਿੰਗ, ਪਤਾ ਨਹੀਂ ਕਿੰਨੇ ਹੋਰ ਵਿੰਗ ਹਨ। ਸਿਰਫ ਕਹਿਣ ਨੂੰ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਕਹਿੰਦੇ ਹਨ ਕਿ ਪੰਚਾਇਤੀ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਜਾਣਗੀਆਂ ਤੇ ਪਿੰਡੋਂ ਪਾਰਟੀਬਾਜ਼ੀ ਦੀ ਭਾਵਨਾ ਦੂਰ ਰੱਖਾਂਗੇ।

Read Also : Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ‘ਚ ਇਲਾਜ਼ ਦੌਰਾਨ ਮੌਤ…

ਹੁਣ ਪੰਜਾਬ ਸਰਕਾਰ ਨੇ ਇਹ ਕਾਨੂੰਨ ਹੀ ਪਾਸ ਕਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ’ਚ ਪਾਰਟੀ ਚਿੰਨ੍ਹਾਂ ’ਤੇ ਚੋਣ ਨਹੀਂ ਲੜੀ ਜਾਵੇਗੀ ਭਾਵ ਕਿਸੇ ਨੂੰ ਵੀ ਕਿਸੇ ਰਾਜਨੀਤਕ ਪਾਰਟੀ ਦਾ ਰਜਿਸਟਰਡ ਚਿੰਨ ਨਹੀਂ ਮਿਲੇਗਾ। ਫਿਰ ਵੀ ਪਾਰਟੀਆਂ ਦਾ ਪੰਚਾਇਤੀ ਚੋਣਾਂ ’ਚ ਦਖਲ ਖ਼ਤਮ ਹੋਣ ਦੀ ਥਾਂ ਵਧਿਆ ਹੈ। ਸਰਪੰਚੀ ਦੇ ਦਾਅਵੇਦਾਰਾਂ ਦੇ ਛੋਟੇ-ਮੋਟੇ ਤਕਰਾਰ ’ਚ ਵਿਧਾਇਕਾਂ ਜਾਂ ਸਰਕਾਰ ’ਚ ਬੈਠੇ ਵੱਡੇ ਆਗੂਆਂ ਦਾ ਸ਼ਾਮਲ ਹੋਣਾ ਇਸ ਖਹਿਬਾਜ਼ੀ ਨੂੰ ਵਧਾ ਹੀ ਰਿਹਾ ਹੈ। ਸਿਆਸੀ ਪਾਰਟੀਆਂ ਦਾ ਅਸਲ ਮਕਸਦ ਪਿੰਡਾਂ ’ਚ ਆਪਣੀ ਪਕੜ ਮਜ਼ਬੂਤ ਬਣਾ ਕੇ ਅਤੇ ਲੋਕਾਂ ਨੂੰ ਵੰਡ ਕੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਵੱਧ ਵੋਟਾਂ ਹਾਸਲ ਕਰਨਾ ਹੈ।

Panchayat Elections

ਪਿੰਡਾਂ ਦੀਆਂ ਚੋਣਾਂ ਵੇਲੇ ਕਲੇਸ ਤਾਂ ਹੀ ਖ਼ਤਮ ਹੋਵੇਗਾ ਜੇਕਰ ਸਿਆਸੀ ਪਾਰਟੀਆਂ ਇੰਨ੍ਹਾਂ ਚੋਣਾਂ ਤੋਂ ਕਿਨਾਰਾ ਕਰ ਲੈਣ ਤੇ ਵਿਧਾਨ ਸਭਾ ਲੋਕ ਸਭਾ ਚੋਣਾਂ ਵੇਲੇ ਪਿੰਡਾਂ ’ਚ ਆਪਣੀ ਪਾਰਟੀ ਲਈ ਨਿੱਕਲਣ ਵਾਲੀ ਘੱਟ-ਵੱਧ ਵੋਟ ਲਈ ਸਰਪੰਚ ਜਾਂ ਆਪਣੇ ਆਗੂਆਂ ਨੂੰ ਘੂਰਨ ਦੀ ਬਜਾਇ ਉਨ੍ਹਾਂ ਨੂੰ ਪਿੰਡਾਂ ਦੇ ਵਿਕਾਸ ’ਚ ਰੁੱਝੇ ਰਹਿਣ ਦੇਣ। ਵੱਧ ਵੋਟਾਂ ਕਢਵਾਉਣ ਵਾਲੇ ਸਰਪੰਚਾਂ ਨੂੰ ਮਿਲਦੇ ਗੱਫਿਆਂ ਨੇੇ ਦੂਜੇ ਧੜਿਆਂ ਅੰਦਰ ਹੀਣ ਭਾਵਨਾ ਪੈਦਾ ਕਰ ਦਿੱਤੀ ਜੋ ਨਫਰਤ ਅਤੇ ਵੈਰ ਦਾ ਰੂਪ ਧਾਰਨ ਕਰ ਗਈ। ਸ਼ਹਿਰਾਂ ਦੇ ਮੁਕਾਬਲੇ ਪਿੰਡ ’ਚ ਭਾਈਚਾਰਾ ਜ਼ਿਆਦਾ ਮਜ਼ਬੂਤ ਤੇ ਲੰਮਾ-ਚੌੜਾ ਸੀ। ਸ਼ਹਿਰ ’ਚ ਭਾਈਚਾਰਾ ਗਲੀਆਂ ਜਾਂ ਗੁਆਂਢ ਤੱਕ ਸੀਮਿਤ ਹੈ। ਵੱਡੇ ਪਿੰਡ ’ਚ ਹਰ ਘਰ ਦੀ ਘੱਟੋ-ਘੱਟ ਪਿੰਡ ਦੇ ਚੌਥੇ ਹਿੱਸੇ ਨਾਲ, ਦਰਮਿਆਨੇ ਪਿੰਡ ’ਚ ਅੱਧੇ ਜਾਂ ਛੋਟੇ ਪਿੰਡ ’ਚ ਸਾਰੇ ਪਿੰਡ ਨਾਲ ਸਾਂਝ ਹੈ।

ਅਹੁਦੇਦਾਰੀਆਂ ਦੀ ਪਾਰਟੀ ’ਚ ਪੁੱਛਗਿੱਛ ਅਤੇ ਸਰਕਾਰ ’ਚ ਪੁੱਛਗਿੱਛ ਨੇ ਅਹੁਦਿਆਂ ਲਈ ਭੁੱਖ, ਕਲੇਸ਼ ਤੇ ਟਕਰਾਅ ਵਧਾਇਆ ਹੈ। ਇੱਕ-ਇੱਕ ਵੋਟਰ ਤੱਕ ਪਹੁੰਚ ਲਈ ਪ੍ਰਧਾਨਗੀਆਂ ਦੇ ਦਾਇਰੇ ਛੋਟੇ-ਛੋਟੇ ਖੇਤਰਾਂ, ਗਰੁੱਪਾਂ ਤੱਕ ਪਹੁੰਚ ਗਏ ਹਨ। ਸਰਵਸਾਂਝੀਵਾਲਤਾ ਦੇ ਗੀਤ ਗਾਉਣ ਵਾਲੀਆਂ ਪਾਰਟੀਆਂ ਨੇ ਜਾਤੀ ਆਧਾਰਿਤ ਸੈੱਲ ਵੀ ਬਣਾ ਲਏ। ਅਹੁਦਿਆਂ ਦੀਆਂ ਜਿੰਨੀਆਂ ਕੈਟਾਗਿਰੀਆਂ ਬਣਾਈਆਂ ਗਈਆਂ ਹਨ, ਸਮਾਜ ਨੂੰ ਓਨਾ ਹੀ ਜ਼ਿਆਦਾ ਵੰਡਿਆ ਗਿਆ ਹੈ। ਰਾਜਨੀਤਿਕ ਪਾਰਟੀਆਂ ਆਪਣੇ ਸੌੜੇ ਹਿੱਤਾਂ ਤੋਂ ਉਪਰ ਉੱਠ ਕੇ ਪਿੰਡਾਂ ਨੂੰ ਸਿਆਸੀ ਦਲਦਲ ’ਚ ਨਾ ਧਸਣ ਦੇਣ ਤੇ ਉਨ੍ਹਾਂ ’ਚ ਦਿਲੋਂ ਭਾਈਚਾਰਕ ਸਾਂਝਾ ਬਣਾਉਣ ਦੇ ਯਤਨ ਕਰਨ। ਪਿੰਡ ਵਿਕਾਸ ਕਾਰਜਾਂ ਨਾਲ ਚਮਕਾਂ ਮਾਰਨ ਇਸ ਦੀ ਵੀ ਜ਼ਰੂਰਤ ਹੈ ਪਿੰਡ ਦਾ ਭਾਈਚਾਰਾ ਤੇ ਅਮਨ-ਅਮਾਨ।

ਤਿਲਕ ਰਾਜ ਇੰਸਾਂ

Panchayat Elections: ਅਣਪਛਾਤੇ ਬਾਇਕ ਸਵਾਰਾਂ ਵੱਲੋਂ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਪੰਚਾਇਤੀ ਚੋਣਾਂ ਦੌਰਾਨ ਸਰਪੰਚ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰ ਵਾਪਸ ਆ ਰਿਹਾ ਸੀ ਨੌਜਵਾਨ

Panchayat Elections: ਫਰੀਦਕੋਟ (ਗੁਰਪ੍ਰੀਤ ਪੱਕਾ)। ਕੋਟਕਪੂਰਾ ਦੇ ਨਾਲ ਲੱਗਦੇ ਪਿੰਡ ਹਰੀ ਨੌਂ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਹਰੀਨੋਂ (32) ਵਜੋਂ ਹੋਈ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਹਰੀਨੋਂ ਵਿਖੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਪੰਚਾਇਤੀ ਚੋਣਾਂ ’ਚ ਸਰਪੰਚ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਕੇ ਘਰ ਵਾਪਿਸ ਜਾ ਰਿਹਾ ਸੀ ਕਿ ਦੂਜੇ ਪਾਸਿਓ ਇੱਕ ਬਾਇਕ ’ਤੇ ਸਵਾਰ ਤਿੰਨ ਅਣਪਛਾਤੇ ਵਿਆਕਤੀ ਆਏ ਤੇ ਆਉਂਦੇ ਹੀ ਉਸ ’ਤੇ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ, ਇਸ ਦੌਰਾਨ ਗੁਰਪ੍ਰੀਤ ਨੂੰ ਚਾਰ ਗੋਲ਼ੀਆਂ ਲੱਗੀਆਂ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਉੱਥੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: Ludhiana News: ਤਿੰਨ ਮੰਜ਼ਿਲਾ ਗੈਸਟ ਹਾਊਸ ’ਚ ਲੱਗੀ ਅੱਗ, ਦੋ ਜਣਿਆਂ ਦੀ ਸਾਹ ਘੁਟਣ ਕਾਰਨ ਮੌਤ

ਜ਼ਖਮੀ ਹਾਲਤ ’ਚ ਗੁਰਪ੍ਰੀਤ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਧਰ ਡੀਐਸਪੀ ਸ਼ਮਸ਼ੇਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ। Panchayat Elections

Panchayat Elections: ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ
Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਗੁਰੂਹਰਸਹਾਏ ਹਲਕੇ ਦੇ ਪਿੰਡ ਛਾਂਗਾ ਮਹਾਤਮ ਉਤਾੜ ਤੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਰਾਜ ਸਿੰਘ (50) ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਰਪੰਚ ਉਮੀਦਵਾਰ ਰਾਜ ਸਿੰਘ ਜਿਸ ਨੇ 4 ਅਕਤੂਬਰ ਨੂੰ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਹ ਕੁਝ ਬਿਮਾਰ ਹੋ ਗਿਆ ਅਤੇ ਬਠਿੰਡਾ ਵਿਖੇ ਇਲਾਜ ਲਈ ਦਾਖਲ ਸੀ, ਜਿੱਥੇ ਅੱਜ ਦੁਪਹਿਰ ਬਾਅਦ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। Panchayat Elections

ਇਹ ਵੀ ਪੜ੍ਹੋ: Bathinda News: ਹਮਲਾ ਕਰਕੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਪੁਲਿਸ ਵੱਲੋਂ ਕਾਬੂ

ਦੱਸਣਯੋਗ ਹੈ ਕਿ ਇਸ ਪੰਚਾਇਤ ਤੋਂ 12 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ, ਹੁਣ ਇਸ ਪੰਚਾਇਤ ਤੋਂ 11 ਉਮੀਦਵਾਰ ਸਰਪੰਚ ਦੀ ਚੋਣ ਲੜਨ ਲਈ ਮੈਦਾਨ ਵਿੱਚ ਹਨ।

Punjab Panchayat Election: ਮੌਜ਼ੂਦਾ ਪੰਚਾਇਤੀ ਚੋਣਾਂ : ਲੋਕਤੰਤਰ ਨਾਲ ਕੋਝਾ ਮਜ਼ਾਕ
Punjab Panchayat Election: ਪੰਜਾਬ ਦੀਆਂ 13237 ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਵਿੱਚ ਜਿੱਥੇ 13237 ਪਿੰਡਾਂ ਦੇ ਸਰਪੰਚਾਂ ਦੀ ਚੋਣ ਹੋਣੀ ਹੈ, ਉੱਥੇ ਹੀ 83437 ਪੰਚਾਇਤ ਮੈਂਬਰਾਂ ਵੀ ਚੁਣੇ ਜਾਣੇ ਹਨ। ਕੁੱਲ 1,33,97,922 ਵੋਟਰਾਂ ਨੇ ਆਪਣੇ-ਆਪਣੇ ਪਿੰਡ ਦੀ ਪੰਚਾਇਤ ਨੂੰ ਵੋਟਿੰਗ ਪ੍ਰਣਾਲੀ ਰਾਹੀਂ ਚੁਣਨਾ ਹੈ। ਵੋਟਰਾਂ ਵਿੱਚ 63,46,008 ਔਰਤਾਂ ਅਤੇ 70,51,722 ਮਰਦ ਅਤੇ ਬਾਕੀ ਹੋਰ ਕੈਟਾਗਰੀ ਨਾਲ਼ ਸਬੰਧਿਤ ਹਨ। ਸੁਖਾਂਤਕ ਪਹਿਲੂ ਹੈ ਕਿ ਕੁਝ ਕੁ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਵੀ ਹੋਂਦ ਵਿੱਚ ਆਈਆਂ ਹਨ। ਪਰ ਬਾਕੀ ਪਿੰਡਾਂ ਵਿੱਚ ਧੜੇਬੰਦੀ, ਇੱਕ-ਦੂਜੇ ਨੂੰ ਠਿੱਬੀ ਲਾਉਣਾ, ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਅਤੇ ਖੁੱਲ੍ਹੀ ਬੋਲੀ ਰਾਹੀਂ ਲੱਖਾਂ-ਕਰੋੜਾਂ ਦਾ ਵੋਟਰਾਂ ਨੂੰ ਚੋਗਾ ਪਾ ਕੇ ਸਰਪੰਚ ਦੀ ਕੁਰਸੀ ਹਥਿਆਉਣ ਲਈ ਹੱਥਕੰਡੇ ਵਰਤੇ ਜਾ ਰਹੇ ਹਨ। Punjab Panchayat Election

ਇਹ ਵੀ ਪੜ੍ਹੋ : Haryana Assembly Election Results 2024 LIVE: ਹਰਿਆਣਾ ’ਚ ਵੋਟਾਂ ਦੀ ਗਿਣਤੀ ਸ਼ੁਰੂ, ਆਉਣ ਲੱਗੇ ਸ਼ੁਰੂਆਤੀ ਰੁਝਾਨ

ਇੱਕ ਪਾਸੇ ਸਰਕਾਰ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ’ਤੇ ਜ਼ੋਰ ਦੇ ਰਹੀ ਹੈ ਅਤੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਜਿਸ ਪਿੰਡ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਵੇਗੀ ਉਸ ਪਿੰਡ ਦੀ ਪੰਚਾਇਤ ਨੂੰ ਵਿਕਾਸ ਮੰਤਵ ਲਈ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਕੁਝ ਕੁ ਆਗੂਆਂ ਵੱਲੋਂ ਸ਼ਰੇਆਮ ਪਿੰਡ ਦਾ ਇਕੱਠ ਕਰਕੇ ਆਪਣਾ ਬੰਦਾ ‘ਸਰਪੰਚ’ ਵਜੋਂ ਚੁਣਨ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਪਿੰਡ ਵਾਲਿਆਂ ਨੂੰ ਇੰਜ ਸਰਪੰਚ ਬਣਾਉਣ ਦੀ ਧਮਕੀ ਲੋਕ ਰਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲਾ ਨਿੰਦਣਯੋਗ ਕਾਰਜ ਹੈ। ਭਲਾ, ਜੇ ਰਾਜਸੀ ਆਗੂਆਂ ਦੀ ਮਰਜੀ ਹੀ ਚੱਲਣੀ ਹੈ ਫਿਰ ਚੋਣ ਪ੍ਰਕਿਰਿਆ ਦੇ ਅਰਥ ਹੀ ਕੀ ਰਹਿ ਜਾਂਦੇ ਨੇ? ਅਜਿਹੇ ਲੋਕਾਂ ਨੂੰ ਮਰਹੂਮ ਮੁਨੱਵਰ ਰਾਣਾ ਦੇ ਇਹ ਬੋਲ ਚੇਤੇ ਰੱਖਣੇ ਚਾਹੀਦੇ ਨੇ:-

ਬੁਲੰਦੀਆਂ ਦੇਰ ਤੱਕ ਕਿਸ ਸ਼ਖਸ ਕੇ ਹਿੱਸੇ ਮੇਂ ਰਹਿਤੀ ਹੈਂ।

ਬਹੁਤ ਊਂਚੀ ਇਮਾਰਤ ਹਰ ਘੜੀ ਖਤਰੇ ਮੇਂ ਰਹਿਤੀ ਹੈ।

ਲੋਕ ਰਾਜ ਦੀ ਮੁੱਢਲੀ ਇਕਾਈ ਪਿੰਡ ਦੀ ਪੰਚਾਇਤ ਹੁੰਦੀ ਹੈ। ਫਿਰ ਭਲਾ ਲੋਕਾਂ ਦੇ ਵੋਟ ਪਾਉਣ ਦੇ ਹੱਕ ’ਤੇ ਧੱਕੇਸ਼ਾਹੀ ਦਾ ਜਬਰ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਸਰਬਸੰਮਤੀ ਵਾਲੀ ਪੰਚਾਇਤ ਨੂੰ ਉਤਸਾਹਿਤ ਕਰਨ ਲਈ ਗ੍ਰਾਂਟ ਦਾ ਐਲਾਨ ਚੰਗਾ ਕਦਮ ਹੈ। ਪਰ ਇੰਜ ਦਾ ਐਲਾਨ 2008 ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤਾ ਗਿਆ, ਫਿਰ 2013 ਦੀਆਂ ਪੰਚਾਇਤੀ ਚੋਣਾਂ ਵਿੱਚ ਵੀ ਇਸ ਤਰ੍ਹਾਂ ਦਾ ਚੋਗਾ ਸੁੱਟਿਆ ਗਿਆ ਅਤੇ ਫਿਰ 2018 ਦੀਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਹੀ ਐਲਾਨ ਦੁਹਰਾਇਆ ਗਿਆ, ਪਰ ਇਹ ਐਲਾਨ ਸਿਰਫ ਐਲਾਨ ਹੀ ਰਹੇ ਨੇ। Punjab Panchayat Election

ਹੁਣ ਦਾ ਇਹ ਵਾਅਦਾ ਜੇਕਰ ਸਾਕਾਰ ਹੁੰਦਾ ਹੈ ਤਾਂ ‘ਬਦਲਾਅ’ ਦਾ ਚੰਗਾ ਨਮੂਨਾ ਪੇਸ਼ ਹੋਵੇਗਾ। ਸੁੱਖੀਂ-ਸਾਂਦੀ ਇਹ ਪੰਚਾਇਤ ਚੋਣਾਂ ਸਿਰੇ ਚੜ੍ਹਨਗੀਆਂ ਕਿ ਨਹੀਂ, ਇਸ ਸਬੰਧੀ ਸ਼ੰਕੇ ਉੱਭਰ ਕੇ ਸਾਹਮਣੇ ਆ ਰਹੇ ਨੇ। ਇੱਕ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਛੇ ਪਟੀਸ਼ਨਾਂ ਦਾਖਲ ਹੋਈਆਂ ਹਨ ਇਨ੍ਹਾਂ ਵਿੱਚ ਪੰਜ ਪਟੀਸ਼ਨਾਂ ਇਸ ਆਧਾਰ ’ਤੇ ਕੀਤੀਆਂ ਗਈਆਂ ਹਨ ਕਿ ਕਈ ਪਿੰਡਾਂ ਵਿੱਚ ਰਿਜ਼ਰਵੇਸ਼ਨ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਰਾਜ ਸੱਤਾ ਦੇ ਦਬਾਅ ਹੇਠ ਅਧਿਕਾਰੀਆਂ ਵੱਲੋਂ ਦਬਾਅ ਵਿੱਚ ਕੀਤੀ ਗਈ ਹੈ। ਕਈ ਥਾਵਾਂ ’ਤੇ ਸੱਤਾਧਾਰੀ ਮੈਂਬਰਾਂ ਵੱਲੋਂ ਕਾਗਜ਼ ਭਰਨ ਤੋਂ ਰੋਕਣ ਦੇ ਕੇਸ ਵੀ ਸਾਹਮਣੇ ਆਏ ਹਨ। Punjab Panchayat Election

ਲੋਕਤੰਤਰ ਦਾ ਜਲੂਸ ਉਸ ਵੇਲੇ ਬੁਰੀ ਤਰ੍ਹਾਂ ਨਿੱਕਲਿਆ ਜਦੋਂ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਜਲੂਸ ਦੀ ਸ਼ਕਲ ਵਿੱਚ ਸਬੰਧਤ ਦਫਤਰ ਵੱਲ ਜਾਣ ਵੇਲੇ ਰਾਜਸੀ ਆਗੂ ਅਗਵਾਈ ਕਰ ਰਹੇ ਸਨ ਅਤੇ ਦੂਜੀ ਪਾਰਟੀ ਵੱਲੋਂ ਉਨ੍ਹਾਂ ’ਤੇ ਇੱਟਾਂ-ਵੱਟਿਆਂ ਦੀ ਬੁਛਾੜ ਕਰ ਦਿੱਤੀ। ਸ਼ਰੇਆਮ ਗਾਲੀ-ਗਲੋਚ, ਦੂਸ਼ਣਬਾਜ਼ੀ ਅਤੇ ਪੁਲਿਸ ਫਾਇਰਿੰਗ ਜਮਹੂਰੀਅਤ ’ਤੇ ਇੱਕ ਧੱਬਾ ਹੀ ਤਾਂ ਹੈ। ਦਰਅਸਲ ਪੰਚਾਇਤ ਚੋਣਾਂ ਵਿੱਚ ਰਾਜਸੀ ਪਾਰਟੀਆਂ ਆਪਣੀ-ਆਪਣੀ ਪਾਰਟੀ ਨਾਲ ਸਬੰਧਤ ਪਾਰਟੀ ਦੀ ਪੰਚਾਇਤ ਬਣਾਉਣ ਲਈ ਯਤਨਸ਼ੀਲ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਰਾਹੀਂ ਵੋਟ ਬੈਂਕ ਪੱਕਾ ਕੀਤਾ ਜਾ ਸਕੇ।

ਇਸ ਤਰ੍ਹਾਂ ਦੀ ਰਾਜਸੀ ਸੋਚ ਕਾਰਨ ਪਿੰਡਾਂ ਵਿੱਚ ਧੜੇਬੰਦੀ ਉੱਭਰੇਗੀ ਅਤੇ ਪਿੰਡ ਦੇ ਵਿਕਾਸ ’ਤੇ ਪ੍ਰਸ਼ਨ ਚਿੰਨ੍ਹ ਵੀ ਲੱਗੇਗਾ। ਇੱਕ ਧਿਰ ਦੂਜੀ ਧਿਰ ਦੇ ਠਿੱਬੀ ਲਾਉਣ ਵਿੱਚ ਯਤਨਸ਼ੀਲ ਰਹੇਗੀ। ਇਹ ਸਭ ਕੁਝ ਪਿੰਡਾਂ ਵਿੱਚ ਲੜਾਈ-ਝਗੜੇ ਅਤੇ ਮੁਕੱਦਮੇਬਾਜ਼ੀ ਦਾ ਮੁੱਢ ਬੰਨ੍ਹੇਗਾ। ਦੂਜੇ ਪਾਸੇ ਕਈ ਪਿੰਡਾਂ ਵਿੱਚ ਸਰਪੰਚੀ ਪ੍ਰਾਪਤ ਕਰਨ ਲਈ ਬੋਲੀਆਂ ਦਾ ਦੌਰ ਵੀ ਸ਼ੁਰੂ ਹੈ। ਭਲਾ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਪੰਚੀ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ, ਉਹਦੀ ਸੋਚ ਵਿਕਾਸ-ਮੁਖੀ ਜਾਂ ਲੋਕ-ਪੱਖੀ ਕਿੰਜ ਹੋ ਸਕਦੀ ਹੈ? ਅਜਿਹੇ ਸਰਪੰਚ ਦੀ ਸਾਂਝ ਨਸ਼ੇ ਦੇ ਤਸਕਰਾਂ ਜਾਂ ਹੋਰ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ਨਾਲ ਹੀ ਹੋਵੇਗੀ ਅਤੇ ਉਹ ਲੱਖਾਂ ਖਰਚ ਕਰਕੇ ਕਰੋੜਾਂ ਰੁਪਏ ਬਣਾਉਣ ਦੀ ਦੌੜ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਲੋਕ-ਹਿਤਾਂ ਦਾ ਘਾਣ ਕਰੇਗਾ। Punjab Panchayat Election

ਉਂਜ ਵੀ ਚੋਣ ਕਮਿਸ਼ਨ ਵੱਲੋਂ ਸਰਪੰਚੀ ਦੇ ਉਮੀਦਵਾਰ ਲਈ 40 ਹਜ਼ਾਰ ਅਤੇ ਪੰਚਾਇਤ ਮੈਂਬਰ ਲਈ 30 ਹਜਾਰ ਰੁਪਏ ਖਰਚ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਅਜਿਹੀਆਂ ਕਾਰਵਾਈਆਂ ਜਿੱਥੇ ਕਾਨੂੰਨ ਦੀ ਘੋਰ ਉਲੰਘਣਾ ਕਰਦੀਆਂ ਹਨ, ਉੱਥੇ ਹੀ ਲੋਕਤੰਤਰ ਦਾ ਘਾਣ ਵੀ। ਉਂਜ ਵੀ ਪਿੰਡ ਦਾ ਮੁਖੀ ਤਾਂ ਪ੍ਰਤਿਭਾਸ਼ੀਲ ਅਤੇ ਅਗਾਂਹਵਧੂ ਸੋਚ ਦਾ ਧਾਰਨੀ ਹੋਣਾ ਚਾਹੀਦਾ ਹੈ। ਪੰਜਾਬ ਦੇ ਸੂਝਵਾਨ ਵੋਟਰ ਅਜਿਹਾ ਸਰਪੰਚ ਅਤੇ ਦੂਜੇ ਪੰਚਾਇਤ ਮੈਂਬਰ ਚੁਣਨ ਜਿਹੜੇ ਵਾਤਾਵਰਨ ਦੀ ਸੁਰੱਖਿਆ, ਨਸ਼ਿਆਂ ਦਾ ਖਾਤਮਾ, ਲੋਕ ਹਿੱਤਾਂ ਦੀ ਸੁਰੱਖਿਆ ਅਤੇ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਹੋਣ।

ਨਿੱਜ ਤੋਂ ਉੱਪਰ ਉੱਠ ਕੇ ਸਮੂਹ ਪ੍ਰਤੀ ਸਮਰਪਿਤ ਸਰਪੰਚ ਹੀ ਪਿੰਡ ਦੀ ਧੜੇਬੰਦੀ ਵੀ ਖਤਮ ਕਰ ਸਕਦਾ ਹੈ ਅਤੇ ਪਿੰਡ ਦਾ ਸਰਬਪੱਖੀ ਵਿਕਾਸ ਵੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਅਧੀਨ ਜੇਕਰ ਪੰਚਾਇਤ 2/3 ਬਹੁਮਤ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਲਈ ਮਤਾ ਪਾਸ ਕਰਦੀ ਹੈ ਤਾਂ ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹੇਗਾ। ਪੰਚਾਇਤ ਦੀ ਚੋਣ ਤੋਂ ਪਹਿਲਾਂ ਜੇਕਰ ਅਜਿਹੀ ਵਚਨਬੱਧਤਾ ਉਨ੍ਹਾਂ ਕੋਲੋਂ ਲੈ ਲਈ ਜਾਵੇ ਤਾਂ ਸ਼ਰਾਬ ਰਾਹੀਂ ਪਿੰਡਾਂ ਵਿੱਚ ਹੋ ਰਹੀ ਬਰਬਾਦੀ, ਮੌਤਾਂ ਅਤੇ ਤਲਾਕਾਂ ਦੀ ਗਿਣਤੀ ਬਹੁਤ ਘਟ ਜਾਵੇਗੀ। ਉਂਜ ਵੀ ਸੁਚੱਜੀ ਪੰਚਾਇਤ ਪਿੰਡ ਵਿੱਚੋਂ ਨਸ਼ੇ ਦਾ ਖਾਤਮਾ ਦਿ੍ਰੜ ਸੰਕਲਪ ਨਾਲ ਕਰ ਸਕਦੀ ਹੈ। ਪੰਜਾਬ ਸਰਕਾਰ ਜੇਕਰ ਚੁਣੇ ਹੋਏ। Punjab Panchayat Election

ਸਰਪੰਚਾਂ ਨੂੰ ਰਾਜਸਥਾਨ ਦੇ ਪਿੰਡ ਪਿਪਲਾਂਤਰੀ ਵਿਖਾਉਣ ਲਈ ਲੈ ਕੇ ਜਾਵੇ ਤਾਂ ਸਰਪੰਚਾਂ ਨੂੰ ਪ੍ਰੇਰਨਾ ਮਿਲੇਗੀ ਕਿ ਉਸ ਪਿੰਡ ਦੇ ਸਰਪੰਚ ਸ਼ਿਆਮ ਸੁੰਦਰ ਪਾਲੀਵਾਲ ਨੇ ਪਿਪਲਾਂਤਰੀ ਪਿੰਡ ਨੂੰ ਵਿਕਾਸ ਦੇ ਪੱਖ ਤੋਂ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਹੈ। ਦੂਜੇ ਦੇਸ਼ਾਂ ਦੇ ਲੋਕ ਉਸ ਆਦਰਸ਼ ਪਿੰਡ ਨੂੰ ਵੇਖਣ ਲਈ ਆਉਂਦੇ ਹਨ। ਧੀਆਂ ਦੀ ਸੁਰੱਖਿਆ ਦੇ ਨਾਲ-ਨਾਲ ਸਾਫ-ਸੁਥਰਾ ਵਾਤਾਵਰਨ, ਰੁਜਗਾਰ ਦੇ ਸਾਧਨ, ਸਿਹਤਮੰਦ ਅਤੇ ਪੜ੍ਹੇ-ਲਿਖੇ ਲੋਕ, ਭਾਈਚਾਰਕ ਤੰਦਾਂ ਦੀ ਮਜ਼ਬੂਤੀ ਅਤੇ ਖੁਸ਼ਹਾਲੀ ਦੀ ਝਲਕ ਵੇਖ ਕੇ ਰੂਹ ਨੂੰ ਸਕੂਨ ਮਿਲਦਾ ਹੈ। ਗ੍ਰਾਂਟਾਂ ਦੇ ਵਾਅਦਿਆਂ ਦੀ ਥਾਂ ਅਜਿਹੇ ਵਿਕਾਸਮੁਖੀ ਪਿੰਡ ਦੇ ਸਰਪੰਚ ਨਾਲ ਮੁਲਾਕਾਤ ਅਤੇ ਕੀਤੇ ਗਏ ਅਗਾਂਹਵਧੂ ਕੰਮਾਂ ਦੀ ਝਲਕ ਵਿਖਾਉਣ ਦਾ ਪ੍ਰਬੰਧ ਬਹੁਤ ਹੀ ਲਾਹੇਵੰਦ ਹੋਵੇਗਾ। Punjab Panchayat Election

ਇੱਥੇ ਇਹ ਵੀ ਵਰਣਨਯੋਗ ਹੈ ਕਿ ਜੇਕਰ ਕੋਈ ਸਰਮਾਏਦਾਰ ਅੰਦਰਖਾਤੇ 50 ਲੱਖ ਰੁਪਏ ਪਿੰਡ ਦੇ ਵਿਕਾਸ ਲਈ ਦੇਣ ਉਪਰੰਤ ਸਰਪੰਚੀ ਪ੍ਰਾਪਤ ਕਰ ਲੈਂਦਾ ਹੈ ਤਾਂ ਅੰਦਾਜਾ ਲਾਈਏ ਕਿ ਅੰਦਾਜਨ ਤਿੰਨ ਹਜ਼ਾਰ ਵੋਟਰਾਂ ਵਾਲੇ ਪਿੰਡ ਨੂੰ ਪੰਜ ਸਾਲ ਲਈ ਦਿੱਤੇ 50 ਲੱਖ ਵਿੱਚੋਂ ਹਰ ਵਿਅਕਤੀ ਦੇ 1666 ਰੁਪਏ ਪੰਜ ਸਾਲਾਂ ਲਈ ਹਿੱਸੇ ਆਉਂਦੇ ਹਨ। ਪੰਜ ਸਾਲਾਂ ਦੇ 1825 ਦਿਨ ਬਣਦੇ ਹਨ ਅਤੇ ਪ੍ਰਤੀ ਦਿਨ ਦੇ ਹਿਸਾਬ ਨਾਲ ਹਰ ਵੋਟਰ ਦੇ ਹਿੱਸੇ 92 ਪੈਸੇ ਆਉਂਦੇ ਹਨ। ਭਲਾ 92 ਪੈਸੇ ਪ੍ਰਤੀ ਦਿਨ ਦੇ ਹਿਸਾਬ ਨਾਲ 3 ਹਜਾਰ ਵੋਟਰਾਂ ਦਾ ਪਿੰਡ ਨੂੰ ਗਹਿਣੇ ਰੱਖਣਾ ਕੀ ਬਹੁਤ ਵੱਡਾ ਗੁਨਾਹ ਨਹੀਂ? ਨਸ਼ੇ ਅਤੇ ਹੋਰ ਪਦਾਰਥਕ ਚੀਜ਼ਾਂ ਪ੍ਰਾਪਤ ਕਰਨ ਦੀ ਥਾਂ ਜ਼ਮੀਰ ਨੂੰ ਜਿਉਂਦਾ ਰੱਖ ਕੇ ਸਰਪੰਚ ਅਤੇ ਪੰਚਾਂ ਦੀ ਚੋਣ ਹੀ ਸਾਡੇ ਚੰਗੇ ਭਵਿੱਖ ਲਈ ਲਾਹੇਵੰਦ ਹੋਵੇਗੀ। ਨਹੀਂ ਤਾਂ:-

ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ । ਮੋ. 94171-48866

Panchayat Elections Punjab: ਸਰਵਸੰਮਤੀ ਦੀ ਅਸਲ ਪਰਿਭਾਸ਼ਾ
Panchayat Elections Punjab: ਪੰਜਾਬ ’ਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ ਇਹ ਪਹਿਲੀ ਵਾਰ ਹੈ ਜਦੋਂ ਸਰਵਸੰਮਤੀ ਵੱਡੇ ਵਿਵਾਦ ਦਾ ਕਾਰਨ ਬਣੀ ਅਤੇ ਇਹ ਮਾਮਲਾ ਹਾਈਕੋਰਟ ਪੁੱਜ ਗਿਆ ਰੌਲਾ ਇਸ ਕਰਕੇ ਪਿਆ ਕਿ ਕਈ ਥਾਈਂ ਇਹ ਮਾਮਲੇ ਸਾਹਮਣੇ ਆਏ ਕਿ ਸਰਪੰਚੀ ਦੀ ਬੋਲੀ ਲੱਗ ਗਈ ਜੋ ਦੋ ਕਰੋੜ ਤੱਕ ਪੁੱਜ ਗਈ ਸੀ ਇਤਰਾਜ਼ ਕਰਨ ਵਾਲਿਆਂ ਨੇ ਇਸ ਨੂੰ ਲੋਕਤੰਤਰ ਦੇ ਖਿਲਾਫ ਪੈਸੇ ਦੀ ਖੇਡ ਮੰਨਿਆ ਅਸਲ ’ਚ ਸਰਵਸੰਮਤੀ ਕਦੇ ਬੁਰਾਈ ਨਹੀਂ ਹੁੰਦੀ ਸੀ। ਸਗੋਂ ਪਿੰਡ ਦੇ ਮਜ਼ਬੂਤ ਭਾਈਚਾਰੇ, ਸਿਆਣਪ ਅਤੇ ਏਕੇ ਦਾ ਸਬੂੂਤ ਸੀ ਪਿੰਡ ਵਾਲੇ ਸਭਾ ਬੁਲਾ ਕੇ ਸਹੀ ਬੰਦੇ ’ਤੇ ਸਰਪੰਚ ਲਈ ਸਹਿਮਤੀ ਬਣਾ ਲੈਂਦੇ ਸਨ ਜਿਵੇਂ-ਜਿਵੇਂ ਸਿਆਸਤ ’ਚ ਗੰਧਲਾਪਣ ਆਉਂਦਾ ਗਿਆ ਤਾਂ ਪਿੰਡ ਵੀ ਸਿਆਸੀ ਰੰਗ ’ਚ ਰੰਗੇ ਗਏ ਪਿੰਡਾਂ ’ਚ ਪਾਰਟੀਬਾਜ਼ੀ ਨੇ ਸਰਵਸੰਮਤੀ ਦਾ ਰੁਝਾਨ ਖਤਮ ਕਰ ਦਿੱਤਾ ਜਿਸ ਨਾਲ ਟਕਰਾਅ ਵਧਣ ਕਰਕੇ ਭਾਈਚਾਰਕ ਸਾਂਝ ਵੀ ਟੁੱਟੀ ਫਿਰ ਵੀ ਜਿੱਥੇ ਕਿਤੇ ਸਰਵਸੰਮਤੀ ਦੀ ਸੰਭਾਵਨਾ ਬਚੀ ਸੀ।

Read This : Mour Murder News: ਪਿਓ ਨੇ ਨੌਜਵਾਨ ਪੁੱਤਰ ਦਾ ਕੀਤਾ ਕਤਲ

ਉੱਥੇ ਜੁਗਾੜੀ ਬੰਦਿਆਂ ਨੇ ਇਸ ਨੂੰ ਨਵਾਂ ਰੂਪ ਦੇ ਦਿੱਤਾ ਅਜਿਹੇ ਬੰਦਿਆਂ ਨੇ ਸਰਪੰਚ ਬਣਨ ਦੇ ਚਾਹਵਾਨਾਂ ਅੱਗੇ ਪਿੰਡ ਦੇ ਵਿਕਾਸ ਲਈ ਅਗਾਊਂ ਹੀ ਫੰਡ ਦੇਣ ਦੀ ਸ਼ਰਤ ’ਤੇ ਸਰਵਸੰਮਤੀ ਕਰਵਾਉਣ ਦੀ ਮੁਹਿੰਮ ਚਲਾ ਦਿੱਤੀ ਭਾਵੇਂ ਇਹ ਪੈਸਾ ਸਾਂਝੇ ਕੰਮਾਂ ’ਤੇ ਹੀ ਖਰਚਿਆ ਜਾਣਾ ਸੀ ਪਰ ਇਹ ਵਰਦਾਨ ਮੰਨੀ ਜਾਣ ਵਾਲੀ ਸਰਵਸੰਮਤੀ ਨੂੰ ਕਲੰਕਿਤ ਕਰ ਗਿਆ ਇਸ ਤਰ੍ਹਾਂ ਸਰਵਸੰਮਤੀ ਸਿਰਫ ਪੈਸੇ ਦੀ ਖੇਡ ਬਣ ਗਈ ਅਤੇ ਲਿਆਕਤ ਸਿਆਣਪ ਦਾ ਕੋਈ ਮੁੱਲ ਨਾ ਰਿਹਾ ਕਈ ਵਿਧਾਇਕਾਂ ’ਤੇ ਵੀ ਧੱਕੇ ਨਾਲ ਸਰਵਸੰਮਤੀ ਦੇ ਦੋਸ਼ ਲੱਗਦੇ ਰਹੇ ਸਰਵਸੰਮਤੀ ਸਹੀ ਚੀਜ ਹੈ ਜੇਕਰ ਇਸ ਨੂੰ ਪੈਸੇ ਦੀ ਤੱਕੜੀ ਵਿਚ ਨਾ ਤੋਲਿਆ ਜਾਵੇ ਇਸੇ ਕਾਰਨ ਸਰਕਾਰਾਂ ਨੇ ਸਹੀ ਸਰਵਸੰਮਤੀ ਵਾਲੀਆਂ ਪੰਚਾਇਤਾਂ ਲਈ ਖਾਸ ਗਰਾਂਟ ਵੀ ਰੱਖੀ ਸੀ ਅੱਜ ਜ਼ਰੂਰਤ ਹੈ ਸਰਵਸੰਮਤੀ ਨੂੰ ਪੈਸੇ ਦੀ ਦਲਦਲ ’ਚੋਂ ਕੱਢਣ ਕੇ ਸਿਆਣੇ, ਸੁਚੱਜੇ ਤੇ ਲੋਕ ਸੇਵਕ ਨੂੰ ਬਿਨਾਂ ਪੈਸੇ ਤੋਂ ਚੁਣਨ ਦੀ। Panchayat Elections Punjab

Panchayat Elections: ਗੁਰਦਾਸਪੁਰ ’ਚ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਭਿੜੇ
Panchayat Elections: (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਭਖ ਗਿਆ ਹੈ। ਇਸ ਦੌਰਾਨ ਗੁਰਦਾਸਪੁਰ ਵਿੱਚ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਬੀਡੀਪੀਓ ਦਫ਼ਤਰ ਵੱਲੋਂ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਜਾਣ ’ਤੇ ਕਾਂਗਰਸੀ ਵਰਕਰ ਡੀਡੀਪੀਓ ਦਫਤਰ ਪਹੁੰਚੇ। ਇਸ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਆਪਣੇ-ਆਪਣੇ ਵਰਕਰਾਂ ਨਾਲ ਬੀਡੀਪੀਓ ਦਫ਼ਤਰ ਪੁੱਜੇ। ਇਸ ਮੌਕੇ ਵੱਡੀ ਗਿਣਤੀ ’ਚ ਪੁੱਜੇ ਦੋਵਾਂ ਧਿਰਾਂ ਦੇ ਵਰਕਰਾਂ ਦਰਮਿਆਨ ਦਫ਼ਤਰ ਵਿੱਚ ਤਕਰਾਰ ਹੋ ਗਿਆ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ ‘ਚ ਤੇਂਦੁਆ ਦੀ ਦਹਿਸ਼ਤ, ਸਾਵਧਾਨ ਰਹੋ।

ਇਸ ਸਬੰਧੀ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਆਖਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਪੰਚ ਚੋਣਾਂ ਲਈ ਉਮੀਦਵਾਰਾਂ ਨੂੰ ਚੂਲ੍ਹਾ ਟੈਕਸ ਦੀਆਂ ਪਰਚੀਆਂ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਬੀਡੀਪੀਓ ਨੂੰ ਮਿਲ ਕੇ ਬਾਹਰ ਜਾ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਆ ਗਏ ਅਤੇ ਕਾਂਗਰਸੀ ਵਰਕਰਾਂ ਨਾਲ ਝਗਡ਼ਾ ਹੋ ਗਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਆਪਾਸੀ ਵਿਵਾਦ ਹੋ ਗਿਆ। ਇਸ ਮੌਕੇ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਚਾਇਤੀ ਚੋਣਾਂ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ।  Panchayat Elections

ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰੰਧਾਵਾ ਕਲਾਨੌਰ ਬਲਾਕ ਵਿੱਚ ਆਏ ਹਨ ਅਤੇ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਾਂਗਰਸ ਤੇ ‘ਆਪ’ ਵਰਕਰਾਂ ਵਿਚਾਲੇ ਤਕਰਾਰ ਹੋ ਗਈ।