Crop Damage Punjab - Sach Kahoon Punjabi

Punjab Hailstorm News: ਪੰਜਾਬ ਦੇ ਕਈ ਪਿੰਡਾਂ ’ਚ ਗੜ੍ਹੇਮਾਰੀ ਨੇ ਮਚਾਈ ਤਬਾਹੀ, ਫਸਲਾਂ ਹੋਈਆਂ ਤਬਾਹ
Punjab Hailstorm News: (ਵਿੱਕੀ ਕੁਮਾਰ) ਮੋਗਾ। ਧਰਮਕੋਟ ’ਚ ਸ਼ਨਿੱਚਰਵਾਰ ਨੂੰ ਹੋਈ ਭਿਆਨਕ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਵਾਢੀ ਲਈ ਤਿਆਰ ਖੜੀ ਸੁਨਹਿਰੀ ਕਣਕ ਦੀ ਫ਼ਸਲ ਕੁਝ ਹੀ ਪਲਾਂ ਵਿਚ ਜ਼ਮੀਨ ’ਤੇ ਵਿੱਛ ਗਈ। ਖੇਤਾਂ ਵਿਚ ਪਾਣੀ ਦੀ ਚਿੱਟੀ ਪਰਤ ਅਤੇ ਗੜੇਮਾਰੀ ਸਾਫ਼ ਤੌਰ ’ਤੇ ਦਰਸਾਉਂਦੀ ਹੈ ਕਿ ਕੁਦਰਤ ਨੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ।

ਮੌਕੇ ’ਤੇ ਸਥਿਤੀ ਫਸਲ ਦੇ ਵਿਆਪਕ ਨੁਕਸਾਨ ਨੂੰ ਦਰਸਾਉਂਦੀ ਹੈ। ਕਈ ਥਾਵਾਂ ’ਤੇ ਕਣਕ ਦੇ ਸਿੱਟੇ ਟੁੱਟ ਗਏ ਹਨ ਅਤੇ ਅਨਾਜ ਮਿੱਟੀ ਵਿਚ ਡਿੱਗ ਗਿਆ ਹੈ। ਕਿਸਾਨਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਹੈ। ਕੁਝ ਮਿੰਟਾਂ ਦੀ ਗੜੇਮਾਰੀ ਨੇ ਇਕ ਸਾਲ ਦੀ ਮਿਹਨਤ ਨੂੰ ਕੁਝ ਪਲਾਂ ’ਚ ਬੇਕਾਰ ਕਰ ਦਿੱਤਾ ਹੈ।

ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਰਜ਼ੇ, ਮਹਿੰਗੀਆਂ ਖਾਦਾਂ, ਬੀਜਾਂ ਅਤੇ ਡੀਜ਼ਲ ਨਾਲ ਜੂਝ ਰਹੇ ਸਨ ਅਤੇ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਪਾਹਿਜ਼ ਕਰ ਦਿੱਤਾ ਹੈ। "ਹੁਣ ਅਸੀਂ ਆਪਣੇ ਘਰ ਕਿਵੇਂ ਚਲਾਵਾਂਗੇ?" ਇਹ ਸਵਾਲ ਹਰ ਕਿਸਾਨ ਦੀ ਜੁਬਾਨ ’ਤੇ ਹੈ। ਗੁੱਸੇ ਵਿਚ ਆਏ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਮੀਨੀ ਸਰਵੇਖਣਾਂ ਰਾਹੀਂ ਤੁਰੰਤ ਢੁੱਕਵਾਂ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਹ ਸਵਾਲ ਕਰਦੇ ਹਨ ਕਿ ਕਿਸਾਨਾਂ ਨੂੰ ਹਮੇਸ਼ਾ ਕੁਦਰਤੀ ਆਫ਼ਤਾਂ ਦਾ ਖਮਿਆਜ਼ਾ ਕਿਉਂ ਭੁਗਤਣਾ ਪੈਂਦਾ ਹੈ।

ਇਹ ਵੀ ਪੜ੍ਹੋ:  Wheat Procurement Punjab : ਖੰਨਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ, ਨਹੀਂ ਲੱਗੀ ਬੋਲੀ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਬਲਾਕ ਪ੍ਰਧਾਨ ਧਰਮਕੋਟ ਜਸਵੰਤ ਸਿੰਘ ਪੰਡੋਰੀ ਨੇ ਦੱਸਿਆ ਹੈ ਕਿ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਬਾਕਰ ਵਾਲਾ, ਕੰਡਿਆਲ, ਕੈਲਾ, ਸਦਰ ਕੋਟ ਵਿਖੇ ਬੇਵਕਤੀ ਮੀਂਹ ਤੇ ਗੜੇਮਾਰੀ ਦੇ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਹੇਠ ਹੈ। ਉੱਪਰੋਂ ਕੁਦਰਤ ਦੀ ਕਰੋਪੀ ਅਸੀਂ ਪੰਜਾਬ ਸਰਕਾਰ ਤੋਂ ਤੁਰੰਤ ਮੰਗ ਕਰਦੇ ਹਾਂ ਕਿ ਜਿਨ੍ਹਾਂ ਪਿੰਡਾਂ ਵਿਚ ਗੜੇਮਾਰੀ ਨਾਲ ਨੁਕਸਾਨ ਹੋਇਆ ਹੈ ਉਨ੍ਹਾਂ ਪਿੰਡਾਂ ਦੀ ਸਪੈਸ਼ਲ ਗਰਦੌਰੀਆਂ ਕਰਾ ਕੇ ਕਿਸਾਨਾਂ ਨੂੰ ਸਮਾਂ ਰਹਿੰਦੇ ਮੁਆਵਜ਼ਾ ਦਿੱਤਾ ਜਾਵੇ।

ਮੋਗਾ: ਗੜੇਮਾਰੀ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਫਸਲ ।

Punjab Weather Update: ਪੰਜਾਬ ’ਚ ਮੌਸਮ ਦਾ ਵਿਗੜਿਆ ਮਿਜਾਜ, ਕਿਸਾਨ ਵਰਗ ’ਤੇ ਪਿਆ ਭਾਰੀ
ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ ’ਤੇ ਡਿੱਗੀ

Punjab Weather Update: (ਗੁਰਤੇਜ ਜੋਸ਼ੀ) ਮਲੇਰਕੋਟਲਾ। ਪਿਛਲੇ ਦਿਨੀਂ ਇੱਕ ਦਮ ਵਧੀ ਗਰਮੀ ਤੋਂ ਇਹ ਲੱਗ ਰਿਹਾ ਸੀ ਕਿ ਪੰਜਾਬ ਦੇ ਅੰਦਰ ਕਰੀਬ ਇੱਕ ਮਹੀਨੇ ਤੋਂ ਪਹਿਲਾਂ ਹੀ ਕਣਕ ਦੀ ਫਸਲ ਦੀ ਵਢਾਈ ਸ਼ੁਰੂ ਹੋ ਜਾਵੇਗੀ, ਜਿਸ ਨੂੰ ਲੈ ਕੇ ਕਿਸਾਨ ਭਾਈਚਾਰੇ ਨੇ ਤਿਆਰੀਆਂ ਵੀ ਆਰੰਭ ਦਿੱਤੀਆਂ ਸਨ, ਪਰ ਬੀਤੇ ਕੱਲ੍ਹ ਤੋਂ ਮੌਸਮ ਦੇ ਵਿਗੜੇ ਮਿਜਾਜ ਨੇ ਕਿਸਾਨਾਂ ਨੂੰ ‘ਮੁਸ਼ਕਲਾਂ ਦੇ ਗਹਿਰੇ ਸਮੁੰਦਰ’ ’ਚ ਧੱਕ ਦਿੱਤਾ ਹੈ। ਮੀਂਹ ਤੇ ਤੇਜ਼ ਹਵਾਵਾਂ ਦੇ ਕਹਿਰ ਨੇ ਪੱਕਣ ਵੱਲ ਵੱਧ ਰਹੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ’ਚ ਹੋਏ ਜ਼ਬਰਦਸਤ ਵਾਧੇ ਨੂੰ ਵੇਖ ਕੇ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਗਲੇ ਦਿਨਾਂ ਨੂੰ ਮੌਸਮ ਵਿਗੜ ਸਕਦਾ ਹੈ, ਜਿਸ ਦੇ ਚੱਲਦਿਆਂ ਬੀਤੇ ਕੱਲ੍ਹ ਤੋਂ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ: MLA Anmol Gagan Maan: ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ ’ਤੇ ਰੋਕ

ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਕੁਲਵਿੰਦਰ ਸਿੰਘ ਭੁਦਨ, ਗੁਰਪ੍ਰੀਤ ਸਿੰਘ ਹਥਨ, ਚਰਨਜੀਤ ਸਿੰਘ ਨੇ ਕਿਹਾ ਕਿ ਮੌਜ਼ੂਦਾ ਸਮੇਂ ਪੰਜਾਬ ਅੰਦਰ ਕਣਕ ਦੀ ਫਸਲ ਪੱਕ ਰਹੀ ਹੈ ਪ੍ਰੰਤੂ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਬੀਤੇ ਕੱਲ੍ਹ ਤੋਂ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਫਸਲ ਜ਼ਮੀਨ ’ਤੇ ਵਿਛ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਕਣਕ ਨੂੰ ਆਖਰੀ ਪਾਣੀ ਚੱਲ ਰਿਹਾ ਜਿਹੜੇ ਕਿਸਾਨਾਂ ਵੱਲੋਂ ਫਸਲ ਦੀ ਸਿੰਚਾਈ ਕੀਤੀ ਗਈ ਸੀ ਉੱਥੇ ਬਹੁਤ ਨੁਕਸਾਨ ਵੇਖਿਆ ਗਿਆ।

ਖੇਤਾਂ ਦੇ ਖੇਤ ਕਣਕ ਜ਼ਮੀਨ ’ਤੇ ਡਿੱਗ ਪਈ। ਕਿਸਾਨ ਵਰਗ ਦਾ ਤਰਕ ਹੈ ਕਿ ਕੁਝ ਦਿਨ ਪਹਿਲਾਂ ਤਾਂ ਗਰਮੀ ਜ਼ਿਆਦਾ ਹੋਣ ਕਾਰਨ ਝਾੜ ਘਟਣ ਦਾ ਖਦਸ਼ਾ ਸੀ ਕਿਉਂਕਿ ਤਾਪਮਾਨ ਦੇ ਵਾਧੇ ਕਾਰਨ ਦਾਣਾ ਮਾਜੂ ਹੋਣ ਦੀ ਸੰਭਾਵਨਾ ਬਣ ਰਹੀ ਸੀ ਪਰੰਤੂ ਹੁਣ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਜੜ੍ਹ ਤੋਂ ਹਿਲਾ ਦਿੱਤਾ ਹੈ। ਜਿਹੜੇ ਖੇਤਾਂ ਅੰਦਰ ਉੱਥੇ ਫਸਲ ਦਾ ਕਾਫੀ ਨੁਕਸਾਨ ਹੋਣ ਦਾ ਖਦਸਾ ਹੈ। ਅੱਜ ਜਿਸ ਵੇਲੇ ਕਣਕ ਦੀ ਵਢਾਈ ਦੇ ’ਚ ਗਿਣਤੀ ਦੇ ਦਿਨ ਬਾਕੀ ਬਚੇ ਹਨ ਤਾਂ ਮੌਸਮ ਦਾ ਵਿਗੜਿਆ ਮਿਜਾਜ ਕਿਸਾਨ ਭਾਈਚਾਰੇ ’ਤੇ ਭਾਰੀ ਪੈਦਾ ਨਜ਼ਰ ਆ ਰਿਹਾ ਹੈ। Punjab Weather Update