West Asia Tensions - Sach Kahoon Punjabi

West Asia Tensions: ਪੱਛਮੀ ਏਸ਼ੀਆਂ ਤਣਾਅ, ਸੰਜਮ, ਸੰਵਾਦ ਤੇ ਵਿਸਵਾਸ ਦੀ ਲੋੜ
ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਕਾਰ ਜੰਗਬੰਦੀ ਨੇ ਵਿਸ਼ਵ ਭਾਈਚਾਰੇ ਨੂੰ ਪਲ ਭਰ ਲਈ ਰਾਹਤ ਤਾਂ ਦਿੱਤੀ ਹੈ, ਪਰ ਇਸ ਨੂੰ ਆਖ਼ਰੀ ਹੱਲ ਸਮਝ ਲੈਣਾ ਅਸਲੀਅਤ ਤੋਂ ਅੱਖਾਂ ਮੀਚਣ ਵਰਗਾ ਹੋਵੇਗਾ। ਹਾਲੀਆ ਘਟਨਾਕ੍ਰਮ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਇਹ ਜੰਗਬੰਦੀ ਸਥਾਈ ਸ਼ਾਂਤੀ ਵਾਲੀ ਨਹੀਂ ਹੈ। 7 ਅਪਰੈਲ ਦੀ ਸ਼ਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਬਿਆਨਬਾਜ਼ੀ ਕਰਦਿਆਂ ਇਰਾਨ ਨੂੰ ਸਖ਼ਤ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ, ਪਰ ਅਗਲੇ ਹੀ ਦਿਨ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਸ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ।

ਜਿਸ ਤੋਂ ਬਾਅਦ ਇਜ਼ਰਾਈਲ ਨੂੰ ਵੀ ਇਸ ਫ਼ੈਸਲੇ ਨੂੰ ਸਵੀਕਾਰ ਕਰਨਾ ਪਿਆ। ਲਗਭਗ 40 ਦਿਨ ਤੱਕ ਚੱਲੇ ਇਸ ਸੰਘਰਸ਼ ਤੋਂ ਬਾਅਦ ਲੱਗੀ ਇਹ ਬੰਦੀ ਇਸ ਗੱਲ ਦਾ ਸੰਕੇਤ ਹੈ ਕਿ ਯੁੱਧ ਆਪਣੇ ਐਲਾਨ ਉਦੇਸ਼ਾਂ ਦੀ ਦਿਸ਼ਾ ਵੱਲ ਫੈਸਲਾਕੁਨ ਮੋੜ ਤੱਕ ਨਹੀਂ ਪਹੁੰਚ ਸਕਿਆ। ਇਸ ਸੰਘਰਸ਼ ਨੇ ਸਿਰਫ਼ ਖੇਤਰੀ ਸਮੀਕਰਨ ਹੀ ਨਹੀਂ ਬਦਲੇ, ਸਗੋਂ ਵਿਸ਼ਵ ਅਰਥਵਿਵਸਥਾ ਅਤੇ ਕੂਟਨੀਤੀ ਨੂੰ ਵੀ ਪ੍ਰਭਾਵਿਤ ਕੀਤਾ। ਹਾਰਮੁਜ਼ ਜਲਡਮਰੂ ਮੱਧ ਦੇ ਆਸ-ਪਾਸ ਵਧਦੇ ਤਣਾਅ ਨੇ ਊਰਜਾ ਸਪਲਾਈ ਨੂੰ ਅਸਥਿਰ ਕੀਤਾ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਿਆ ਗਿਆ।

ਵਿਸ਼ਵ ਦੇ ਕਈ ਦੇਸ਼ਾਂ ਲਈ ਇਹ ਸਥਿਤੀ ਚਿੰਤਾ ਦਾ ਕਾਰਨ ਬਣੀ, ਕਿਉਂਕਿ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਊਰਜਾ ਦਰਾਮਦ ’ਤੇ ਨਿਰਭਰ ਹਨ। ਇਸ ਲਈ ਜੰਗਬੰਦੀ ਦੇ ਐਲਾਨ ਨਾਲ ਬਾਜ਼ਾਰਾਂ ਵਿੱਚ ਕੁਝ ਸਥਿਰਤਾ ਮੁੜੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਰਾਹਤ ਦਾ ਵਾਤਾਵਰਨ ਬਣਿਆ। ਫਿਰ ਵੀ ਇਸ ਸ਼ਾਂਤੀ ਦੇ ਪਿੱਛੇ ਕਈ ਗੁੰਝਲਦਾਰ ਤੇ ਅਣਸੁਲਝੇ ਸਵਾਲ ਮੌਜੂਦ ਹਨ ਅਮਰੀਕਾ ਅਤੇ ਇਜ਼ਰਾਈਲ ਨੇ ਜਿਨ੍ਹਾਂ ਟੀਚਿਆਂ ਨਾਲ ਇਹ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਉਹ ਅਜੇ ਤੱਕ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕੇ ਹਨ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ, ਉਸ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਅਤੇ ਖੇਤਰੀ ਪ੍ਰਭਾਵ ਨੂੰ ਸੀਮਤ ਕਰਨਾ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਸਨ, ਪਰ ਅਸਲੀਅਤ ਵਿੱਚ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਅਧੂਰੀ ਹੀ ਨਜ਼ਰ ਆਉਂਦੀ ਹੈ।

ਦੂਜੇ ਪਾਸੇ ਇਰਾਨ ਵੀ ਇਸ ਜੰਗਬੰਦੀ ਨੂੰ ਆਪਣੀ ਰਣਨੀਤਕ ਸਫਲਤਾ ਵਜੋਂ ਪੇਸ਼ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਪੱਖ ਆਪਣੇ-ਆਪਣੇ ਤਰੀਕੇ ਨਾਲ ਨਤੀਜਿਆਂ ਦੀ ਵਿਆਖਿਆ ਕਰ ਰਹੇ ਹਨ। ਅਗਾਮੀ ਗੱਲਾਂ-ਬਾਤਾਂ ਨੂੰ ਲੈ ਕੇ ਵੀ ਬੇਯਕੀਨੀ ਬਣੀ ਹੋਈ ਹੈ। ਇਸਲਾਮਾਬਾਦ ’ਚ ਸ਼ੁਰੂ ਹੋਈ ਗੱਲਬਾਤ ਨੂੰ ਸੰਭਾਵੀ ਹੱਲ ਦੀ ਦਿਸ਼ਾ ਵੱਲ ਇੱਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਪਰ ਇਹ ਕਹਿਣਾ ਔਖਾ ਹੈ ਕਿ ਇਸ ਨਾਲ ਸਥਾਈ ਸ਼ਾਂਤੀ ਸਥਾਪਿਤ ਹੋ ਸਕੇਗੀ।

ਅਮਰੀਕਾ ਆਪਣੀ ਫੌਜੀ ਮੌਜ਼ੂਦਗੀ ਨੂੰ ਲੈ ਕੇ ਸਪੱਸ਼ਟ ਰੁਖ ਅਪਣਾਉਣ ਤੋਂ ਬਚਦਾ ਨਜ਼ਰ ਆ ਰਿਹਾ ਹੈ, ਜਦੋਂਕਿ ਇਜ਼ਰਾਈਲ ਦੀ ਹਮਲਾਵਰ ਨੀਤੀ ਵਿੱਚ ਕਿਸੇ ਵੱਡੀ ਤਬਦੀਲੀ ਦੇ ਸੰਕੇਤ ਨਹੀਂ ਮਿਲ ਰਹੇ। ਇਸ ਲਈ ਇਹ ਸੰਭਾਵਨਾ ਬਣੀ ਹੋਈ ਹੈ ਕਿ ਜੰਗਬੰਦੀ ਦੇ ਬਾਵਜ਼ੂਦ ਤਣਾਅ ਕਿਸੇ ਵੀ ਵੇਲੇ ਮੁੜ ਭੜਕ ਸਕਦਾ ਹੈ। ਇਸ ਪੂਰੇ ਘਟਨਾਕ੍ਰਮ ਵਿੱਚ ਚੀਨ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ, ਜਿਸ ਨੇ ਵਿਚੋਲੇ ਵਜੋਂ ਸੰਵਾਦ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ। ਇੱਥੇ ਪਾਕਿਸਤਾਨ, ਤੁਰਕੀਏ ਅਤੇ ਮਿਸਰ ਵਰਗੇ ਦੇਸ਼ਾਂ ਨੇ ਸੰਦੇਸ਼ਵਾਹਕ ਦੀ ਭੂਮਿਕਾ ਨਿਭਾਈ। ਕੂਟਨੀਤਕ ਪੱਧਰ ’ਤੇ ਇਹ ਸਰਗਰਮੀ ਇਸ ਗੱਲ ਦਾ ਸਬੂਤ ਹੈ।

ਕਿ ਅੰਤਰਰਾਸ਼ਟਰੀ ਭਾਈਚਾਰਾ ਇਸ ਸੰਘਰਸ਼ ਨੂੰ ਲੰਮਾ ਖਿੱਚਣ ਤੋਂ ਰੋਕਣਾ ਚਾਹੁੰਦਾ ਹੈ, ਕਿਉਂਕਿ ਇਸ ਦੇ ਵਿਆਪਕ ਪ੍ਰਭਾਵਾਂ ਤੋਂ ਕੋਈ ਵੀ ਅਛੂਤਾ ਨਹੀਂ ਰਹਿ ਸਕਦਾ। ਜੰਗ ਦੌਰਾਨ ਹੋਈ ਵਿਆਪਕ ਤਬਾਹੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੁਨਿਆਦੀ ਢਾਂਚੇ ਦੀ ਤਬਾਹੀ, ਨਾਗਰਿਕਾਂ ਦੀਆਂ ਮੌਤਾਂ ਅਤੇ ਮਨੁੱਖੀ ਸੰਕਟ ਇਸ ਸੰਘਰਸ਼ ਦੀ ਕਰੜੀ ਸੱਚਾਈ ਹਨ। ਇਰਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਪਰ ਉਸ ਦਾ ਮਨੋਬਲ ਅਤੇ ਫੌਜੀ ਢਾਂਚਾ ਪੂਰੀ ਤਰ੍ਹਾਂ ਤਬਾਹ ਨਹੀਂ ਹੋਇਆ।

ਇਹੀ ਕਾਰਨ ਹੈ ਕਿ ਉਹ ਗੱਲਬਾਤ ਦੀ ਮੇਜ਼ ’ਤੇ ਵੀ ਆਪਣੀਆਂ ਸ਼ਰਤਾਂ ਨਾਲ ਹਾਜ਼ਰ ਹੋ ਰਿਹਾ ਹੈ। ਇਹ ਸਥਿਤੀ ਦਰਸਾਉਂਦੀ ਹੈ ਕਿ ਜੰਗ ਵਿੱਚ ਸਪੱਸ਼ਟ ਜਿੱਤ ਅਤੇ ਹਾਰ ਤੈਅ ਨਹੀਂ ਹੋਈ ਹੈ।  ਵਰਤਮਾਨ ਪਰਿਦ੍ਰਿਸ਼ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਦੋਵਾਂ ਪੱਖਾਂ ਦੀ ਬਿਆਨਬਾਜ਼ੀ ਵਿੱਚ ਲਗਾਤਾਰ ਆਪਾ-ਵਿਰੋਧ ਦਿਖਾਈ ਦਿੰਦਾ ਹੈ। ਇੱਕ ਪਾਸੇ ਅਮਰੀਕਾ ਇਸ ਜੰਗਬੰਦੀ ਨੂੰ ਆਪਣੀ ਉਪਲੱਬਧੀ ਵਜੋਂ ਪੇਸ਼ ਕਰ ਰਿਹਾ ਹੈ, ਜਦੋਂਕਿ ਇਜ਼ਰਾਈਲ ਗੁਆਂਢੀ ਖੇਤਰਾਂ ਵਿੱਚ ਹਮਲੇ ਜਾਰੀ ਰੱਖਣ ਦੀ ਗੱਲ ਕਰਦਾ ਹੈ। ਦੂਜੇ ਪਾਸੇ ਇਰਾਨ ਚਿਤਾਵਨੀ ਦੇ ਰਿਹਾ ਹੈ ਕਿ ਜੇ ਉਸ ’ਤੇ ਹਮਲੇ ਜਾਰੀ ਰਹੇ ਤਾਂ ਉਹ ਸੰਘਰਸ਼ ਦਾ ਵਿਸਥਾਰ ਕਰ ਸਕਦਾ ਹੈ।

ਇਹ ਦੁਵੱਲੀ ਅਵਿਸ਼ਵਾਸ ਸ਼ਾਂਤੀ ਪ੍ਰਕਿਰਿਆ ਨੂੰ ਕਮਜ਼ੋਰ ਕਰਦਾ ਹੈ ਅਤੇ ਭਵਿੱਖ ਲਈ ਨਵੇਂ ਖਦਸ਼ੇ ਪੈਦਾ ਕਰਦਾ ਹੈ। ਹਾਰਮੁਜ਼ ਜਲਡਮਰੂਮੱਧ ਨੂੰ ਲੈ ਕੇ ਵੀ ਵਿਵਾਦ ਬਣਿਆ ਹੋਇਆ ਹੈ। ਇਰਾਨ ਇਸ ਉੱਤੇ ਆਪਣਾ ਕੰਟਰੋਲ ਬਣਾਈ ਰੱਖਣ ਦੀ ਗੱਲ ਕਰਦਾ ਹੈ ਅਤੇ ਜਹਾਜ਼ਾਂ ਤੋਂ ਟੈਕਸ ਵਸੂਲਣ ਦੀ ਯੋਜਨਾ ਰੱਖਦਾ ਹੈ, ਜਦਕਿ ਅਮਰੀਕਾ ਆਪਣੀ ਮੌਜੂਦਗੀ ਬਣਾਈ ਰੱਖਣ ਦੇ ਪੱਖ ਵਿੱਚ ਹੈ। ਇਹ ਟਕਰਾਅ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਲਈ ਵੀ ਮਹੱਤਵਪੂਰਨ ਹੈ। ਜੇ ਇਸ ਮੁੱਦੇ ਦਾ ਹੱਲ ਨਾ ਨਿੱਕਲਿਆ ਤਾਂ ਭਵਿੱਖ ਵਿੱਚ ਫਿਰ ਤਣਾਅ ਵਧ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ਦੀ ਪ੍ਰਤੀਕਿਰਿਆ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਦੁਨੀਆ ਇਸ ਸੰਘਰਸ਼ ਨਾਲ ਕਿੰਨੀ ਪ੍ਰਭਾਵਿਤ ਹੋਈ ਹੈ।

West Asia Tensions

ਜੰਗਬੰਦੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਬਾਜ਼ਾਰਾਂ ਵਿੱਚ ਤੇਜ਼ੀ ਇਸ ਉਮੀਦ ਨੂੰ ਦਰਸਾਉਂਦੀ ਹੈ ਕਿ ਹਾਲਾਤ ਆਮ ਹੋ ਸਕਦੇ ਹਨ। ਪਰ ਇਹ ਸਥਿਰਤਾ ਉਦੋਂ ਹੀ ਟਿਕਾਊ ਹੋਵੇਗੀ, ਜਦੋਂ ਗੱਲਬਾਤਾਂ ਠੋਸ ਨਤੀਜੇ ਦੇਣ ਅਤੇ ਸਾਰੇ ਪੱਖ ਆਪਣੇ ਹਮਲਾਵਰ ਰੁਖ ਵਿੱਚ ਨਰਮੀ ਲਿਆਉਣ। ਇਸ ਲਈ ਵਿੱਚ ਇਹ ਸਪੱਸ਼ਟ ਹੈ ਕਿ ਵਰਤਮਾਨ ਜੰਗਬੰਦੀ ਕੋਈ ਅੰਤਿਮ ਨਿਸ਼ਚਾ ਨਹੀਂ ਹੈ। ਇਹ ਸਿਰਫ਼ ਇੱਕ ਮੌਕਾ ਹੈ, ਜਿਸ ਨੂੰ ਜੇ ਠੀਕ ਦਿਸ਼ਾ ਵਿੱਚ ਵਰਤਿਆ ਗਿਆ ਤਾਂ ਸਥਾਈ ਸ਼ਾਂਤੀ ਦੀ ਸੰਭਾਵਨਾ ਬਣ ਸਕਦੀ ਹੈ। ਪਰ ਜੇ ਇਸ ਨੂੰ ਸਿਰਫ਼ ਰਣਨੀਤਕ ਬੰਦੀ ਵਜੋਂ ਲਿਆ ਗਿਆ ਤਾਂ ਨੇੜਲੇ ਭਵਿੱਖ ਵਿੱਚ ਸੰਘਰਸ਼ ਫਿਰ ਉੱਭਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਰੇ ਪੱਖ ਸੰਜਮ, ਸੰਵਾਦ ਅਤੇ ਆਪਸੀ ਵਿਸ਼ਵਾਸ ਦੇ ਆਧਾਰ ’ਤੇ ਅੱਗੇ ਵਧਣ, ਤਾਂ ਕਿ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਿਤ ਹੋ ਸਕੇ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਰੋਹਿਤ ਮਹੇਸ਼ਵਰੀ

Iran Israel US Conflict: ਇਰਾਨ-ਇਜ਼ਰਾਈਲ-ਅਮਰੀਕਾ ਤਕਰਾਰ, ਪੱਛਮੀ ਏਸ਼ੀਆ ਪ੍ਰਮਾਣੂ ਊਰਜਾ ਦੇ ਪਰਛਾਵੇਂ ਹੇਠ
Iran Israel US Conflict: ਯੁੱਧ ਦੇ 23ਵੇਂ ਦਿਨ ਤੱਕ ਟਕਰਾਅ ਦੀ ਪ੍ਰਕਿਰਤੀ ਵਿੱਚ ਇੱਕ ਸਪੱਸ਼ਟ ਤਬਦੀਲੀ ਆਈ ਹੈ। ਜਦੋਂ ਕਿ ਪਹਿਲਾਂ ਫੌਜੀ ਟਿਕਾਣਿਆਂ, ਸਰਹੱਦੀ ਖੇਤਰਾਂ ਅਤੇ ਰਣਨੀਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਹੁਣ ਪ੍ਰਮਾਣੂ ਸਥਾਪਨਾਵਾਂ ’ਤੇ ਹਮਲੇ ਸ਼ੁਰੂ ਹੋ ਗਏ ਹਨ। ਇਜ਼ਰਾਈਲ ਦਾ ਇਰਾਨ ਦੇ ਨਾਤਾਨਜ਼ ਪ੍ਰਮਾਣੂ ਸਹੂਲਤ ’ਤੇ ਹਵਾਈ ਹਮਲਾ ਇਸ ਦਿਸ਼ਾ ਵਿੱਚ ਇੱਕ ਫੈਸਲਾਕੁੰਨ ਕਦਮ ਸੀ। ਨਾਤਾਨਜ਼ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਕੇਂਦਰ ਹੈ, ਜਿੱਥੇ ਯੂਰੇਨੀਅਮ ਸੰਸ਼ੋਧਨ ਕੀਤਾ ਜਾਂਦਾ ਹੈ।

ਜਵਾਬ ਵਿੱਚ ਇਰਾਨ ਨੇ ਇਜ਼ਰਾਈਲ ਦੇ ਡਿਮੋਨਾ ਪ੍ਰਮਾਣੂ ਸਹੂਲਤ ਦੇ ਨੇੜੇ ਮਿਜ਼ਾਈਲ ਹਮਲੇ ਕੀਤੇ, ਜਿਸ ਨੂੰ ਇਜ਼ਰਾਈਲ ਦੀ ਪ੍ਰਮਾਣੂ ਸਮਰੱਥਾ ਦਾ ਸਭ ਤੋਂ ਮਹੱਤਵਪੂਰਨ ਅਧਾਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ, ਦੋਵਾਂ ਪਾਸਿਆਂ ਵੱਲੋਂ ਪ੍ਰਮਾਣੂ ਸਹੂਲਤਾਂ ਨੂੰ ਨਿਸ਼ਾਨਾ ਬਣਾਉਣਾ ਸਿਰਫ਼ ਇੱਕ ਫੌਜੀ ਰਣਨੀਤੀ ਨਹੀਂ ਹੈ, ਸਗੋਂ ਇੱਕ ਖ਼ਤਰਨਾਕ ਜੂਆ ਹੈ, ਜਿਸ ਦੇ ਦੂਰਗਾਮੀ ਅਤੇ ਵਿਨਾਸ਼ਕਾਰੀ ਨਤੀਜੇ ਹਨ।

ਰੇਡੀਏਸ਼ਨ ਦਾ ਵਧਦਾ ਖ਼ਤਰਾ | Iran Israel US Conflict

ਮਨੁੱਖਤਾ ਨੂੰ ਇੱਕ ਅਦਿੱਖ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਮਾਣੂ ਪਲਾਂਟਾਂ ’ਤੇ ਹਮਲੇ ਤੋਂ ਸਭ ਤੋਂ ਵੱਡਾ ਖ਼ਤਰਾ ਸਿਰਫ਼ ਇੱਕ ਧਮਾਕਾ ਨਹੀਂ ਹੈ, ਸਗੋਂ ਰੇਡੀਏਸ਼ਨ ਲੀਕ ਹੈ। ਪ੍ਰਮਾਣੂ ਪਲਾਂਟਾਂ ਵਿੱਚ ਯੂਰੇਨੀਅਮ ਅਤੇ ਪਲੂਟੋਨੀਅਮ ਵਰਗੇ ਬਹੁਤ ਜ਼ਿਆਦਾ ਰੇਡੀਓਐਕਟਿਵ ਤੱਤ ਹੁੰਦੇ ਹਨ। ਜੇਕਰ ਕੋਈ ਹਮਲਾ ਲੀਕ ਦਾ ਕਾਰਨ ਬਣਦਾ ਹੈ, ਤਾਂ ਪ੍ਰਭਾਵ ਤੁਰੰਤ ਖੇਤਰ ਤੱਕ ਸੀਮਤ ਨਹੀਂ ਹੁੰਦਾ , ਸਗੋਂ ਹਵਾ, ਪਾਣੀ ਅਤੇ ਮਿੱਟੀ ਰਾਹੀਂ ਹਜ਼ਾਰਾਂ ਕਿਲੋਮੀਟਰ ਤੱਕ ਫੈਲ ਸਕਦਾ ਹੈ। ਰੇਡੀਏਸ਼ਨ ਦੇ ਪ੍ਰਭਾਵ ਬਹੁਤ ਗੰਭੀਰ ਹਨ, ਜਿਨ੍ਹਾਂ ਵਿੱਚ ਕੈਂਸਰ, ਜਨਮ ਸੰਬੰਧੀ ਨੁਕਸ, ਕਮਜ਼ੋਰ ਇਮਿਊਨ ਸਿਸਟਮ ਅਤੇ ਲੰਬੇ ਸਮੇਂ ਲਈ ਵਾਤਾਵਰਨ ਨੂੰ ਨੁਕਸਾਨ ਸ਼ਾਮਲ ਹੈ।

ਚਰਨੋਬਿਲ ਹਾਦਸਾ ਅਤੇ ਫੁਕੁਸ਼ੀਮਾ ਪ੍ਰਮਾਣੂ ਆਫ਼ਤ ਸਪਸ਼ਟ ਉਦਾਹਰਨਾਂ ਹਨ, ਜਿਨ੍ਹਾਂ ਦੇ ਪ੍ਰਭਾਵ ਅੱਜ ਵੀ ਮਹਿਸੂਸ ਕੀਤੇ ਜਾ ਰਹੇ ਹਨ। ਜੇਕਰ ਪੱਛਮੀ ਏਸ਼ੀਆ ਵਿੱਚ ਅਜਿਹੀ ਹੀ ਕੋਈ ਘਟਨਾ ਵਾਪਰਦੀ ਹੈ, ਤਾਂ ਇਸ ਦਾ ਪ੍ਰਭਾਵ ਵਿਸ਼ਵ ਪੱਧਰ ’ਤੇ ਮਹਿਸੂਸ ਕੀਤਾ ਜਾਵੇਗਾ। ਜੇਕਰ ਅਸੀਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਭੂਮਿਕਾ ਅਤੇ ਮੌਜ਼ੂਦਾ ਸਥਿਤੀ ’ਤੇ ਵਿਚਾਰ ਕਰੀਏ ਤਾਂ ਇਨ੍ਹਾਂ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਡਿਮੋਨਾ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਹਮਲੇ ਤੋਂ ਬਾਅਦ ਏਜੰਸੀ ਨੇ ਸਪੱਸ਼ਟ ਕੀਤਾ ਕਿ ਨੇਗੇਵ ਪ੍ਰਮਾਣੂ ਖੋਜ ਕੇਂਦਰ ਨੂੰ ਨੁਕਸਾਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਅਤੇ ਰੇਡੀਏਸ਼ਨ ਪੱਧਰ ਆਮ ਸਨ। ਇਹ ਯਕੀਨੀ ਤੌਰ ’ਤੇ ਇੱਕ ਸਵਾਗਤਯੋਗ ਖ਼ਬਰ ਹੈ।

ਪਰ ਇਹ ਸਥਿਤੀ ਅਸਥਾਈ ਹੋ ਸਕਦੀ ਹੈ, ਕਿਉਂਕਿ ਯੁੱਧ ਅਜੇ ਵੀ ਜਾਰੀ ਹੈ ਅਤੇ ਸਥਿਤੀ ਕਿਸੇ ਵੀ ਸਮੇਂ ਬਦਲ ਸਕਦੀ ਹੈ। ਆਈਏਈਏ ਖੇਤਰੀ ਦੇਸ਼ਾਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਰੇਡੀਏਸ਼ਨ ਪੱਧਰਾਂ ਦੀ ਨਿਗਰਾਨੀ ਕਰ ਰਿਹਾ ਹੈ। ਪਰ ਸਵਾਲ ਇਹ ਹੈ: ਕੀ ਸਿਰਫ਼ ਨਿਗਰਾਨੀ ਹੀ ਕਾਫ਼ੀ ਹੈ, ਜਾਂ ਕੀ ਵਿਸ਼ਵ ਭਾਈਚਾਰੇ ਨੂੰ ਇਸ ਸੰਕਟ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੋਵੇਗੀ? ਜੇਕਰ ਅਸੀਂ ਡਿਮੋਨਾ ਅਤੇ ਨਤਾਨਜ਼ ’ਤੇ ਵਿਚਾਰ ਕਰੀਏ: ਉਹ ਇੰਨੇ ਮਹੱਤਵਪੂਰਨ ਕਿਉਂ ਹਨ? ਡਿਮੋਨਾ ਅਤੇ ਨਤਾਨਜ਼ ਸਿਰਫ਼ ਦੋ ਪ੍ਰਮਾਣੂ ਸਹੂਲਤਾਂ ਨਹੀਂ ਹਨ, ਸਗੋਂ ਦੋਵਾਂ ਦੇਸ਼ਾਂ ਦੀ ਰਣਨੀਤਕ ਸ਼ਕਤੀ ਦੇ ਪ੍ਰਤੀਕ ਹਨ। ਦੁਨੀਆ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਣ ਵਾਲਾ ਡਿਮੋਨਾ, ਇਜ਼ਰਾਈਲ ਦੀ ਕਥਿਤ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਦਾ ਅਧਾਰ ਹੈ। Iran Israel US Conflict

ਇਸ ਵਿੱਚ ਆਇਰਨ ਡੋਮ ਅਤੇ ਐਰੋ ਮਿਜ਼ਾਈਲ ਪ੍ਰਣਾਲੀਆਂ ਵਰਗੇ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀਆਂ ਹਨ। ਨਤਾਨਜ਼ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਦਿਲ ਹੈ, ਜਿਸ ਵਿੱਚ ਯੂਰੇਨੀਅਮ ਨੂੰ ਅਮੀਰ ਬਣਾਉਣ ਵਾਲੇ ਸੈਂਕੜੇ ਸੈਂਟਰੀਫਿਊਜ ਹਨ। ਇਨ੍ਹਾਂ ਦੋਵਾਂ ਥਾਵਾਂ ’ਤੇ ਹਮਲਾ ਕਰਨਾ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਹੈ, ਸਗੋਂ ਵਿਰੋਧੀ ਦੀਆਂ ਰਣਨੀਤਕ ਸਮਰੱਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਡੋਨਾਲਡ ਟਰੰਪ ਦਾ ਇਰਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਸਥਿਤੀ ਨੂੰ ਹੋਰ ਵੀ ਵਿਗਾੜਦਾ ਹੈ। ਉਸਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਇਰਾਨ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਦਾ ਹੈ, ਤਾਂ ਅਮਰੀਕਾ ਇਰਾਨੀ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ।

ਇਹ ਚੇਤਾਵਨੀ ਨਾ ਸਿਰਫ਼ ਇੱਕ ਫੌਜੀ ਧਮਕੀ ਹੈ, ਸਗੋਂ ਆਰਥਿਕ ਅਤੇ ਰਣਨੀਤਕ ਦਬਾਅ ਨੂੰ ਵੀ ਦਰਸਾਉਂਦੀ ਹੈ। ਹੋਰਮੁਜ਼ ਜਲਡਮਰੂ ਵਿਸ਼ਵ ਤੇਲ ਸਪਲਾਈ ਲਈ ਇੱਕ ਪ੍ਰਮੁੱਖ ਰਸਤਾ ਹੈ, ਅਤੇ ਇਸ ਦੇ ਬੰਦ ਹੋਣ ਨਾਲ ਵਿਸ਼ਵ ਅਰਥਵਿਵਸਥਾ ਲਈ ਗੰਭੀਰ ਨਤੀਜੇ ਹੋ ਸਕਦੇ ਹਨ। ਇਰਾਨ ਨੇ ਵੀ ਅਮਰੀਕੀ ਅਤੇ ਇਜ਼ਰਾਈਲੀ ਊਰਜਾ ਅਤੇ ਆਈਟੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਕੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਨਾਲ ਸਾਈਬਰ ਅਤੇ ਊਰਜਾ ਯੁੱਧ ਦੀ ਸੰਭਾਵਨਾ ਵਧ ਗਈ ਹੈ। ਜੇਕਰ ਇਹ ਟਕਰਾਅ ਹੋਰ ਵਧਦਾ ਹੈ, ਤਾਂ ਇਸ ਦਾ ਸਭ ਤੋਂ ਵੱਧ ਪ੍ਰਭਾਵ ਵਿਸ਼ਵ ਊਰਜਾ ਬਾਜ਼ਾਰ ’ਤੇ ਪਵੇਗਾ। ਪੱਛਮੀ ਏਸ਼ੀਆ ਦੁਨੀਆ ਦੇ ਤੇਲ ਅਤੇ ਗੈਸ ਦਾ ਇੱਕ ਵੱਡਾ ਸਰੋਤ ਹੈ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਜਾਂ ਅਸਥਿਰ ਹੋਣ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।

ਜਿਸ ਨਾਲ ਵਿਸ਼ਵਵਿਆਪੀ ਮਹਿੰਗਾਈ ਅਤੇ ਆਰਥਿਕ ਮੰਦੀ ਹੋ ਸਕਦੀ ਹੈ। ਇਹ ਸਥਿਤੀ ਖਾਸ ਤੌਰ ’ਤੇ ਭਾਰਤ ਵਰਗੇ ਦੇਸ਼ਾਂ ਲਈ ਚਿੰਤਾਜਨਕ ਹੈ, ਜੋ ਊਰਜਾ ਆਯਾਤ ’ਤੇ ਨਿਰਭਰ ਕਰਦੇ ਹਨ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ, ਉਦਯੋਗਿਕ ਲਾਗਤਾਂ ਅਤੇ ਆਰਥਿਕ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਜੇਕਰ ਅਸੀਂ ਯੁੱਧ ਦੇ ਮਨੋਵਿਗਿਆਨਕ ਅਤੇ ਸਮਾਜਿਕ ਪ੍ਰਭਾਵ ’ਤੇ ਵਿਚਾਰ ਕਰੀਏ, ਤਾਂ ਪ੍ਰਮਾਣੂ ਖ਼ਤਰੇ ਹੇਠ ਰਹਿਣਾ ਨਾ ਸਿਰਫ਼ ਇੱਕ ਭੌਤਿਕ ਸੰਕਟ ਹੈ, ਸਗੋਂ ਇੱਕ ਡੂੰਘਾ ਮਨੋਵਿਗਿਆਨਕ ਬੋਝ ਵੀ ਹੈ। ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਲਗਾਤਾਰ ਡਰ, ਅਸੁਰੱਖਿਆ ਅਤੇ ਅਨਿਸ਼ਚਿਤਤਾ ਦੇ ਵਾਤਾਵਰਣ ਵਿੱਚ ਰਹਿੰਦੇ ਹਨ।

ਇਸ ਦੇ ਬੱਚਿਆਂ ਅਤੇ ਨੌਜਵਾਨਾਂ ’ਤੇ ਲੰਮੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ, ਜਿਸ ਨਾਲ ਇੱਕ ਪੂਰੀ ਪੀੜ੍ਹੀ ਸਦਮੇ ਵਿੱਚ ਪੈ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਰੇਡੀਏਸ਼ਨ ਖ਼ਤਰਾ ਹਕੀਕਤ ਬਣ ਜਾਂਦਾ ਹੈ, ਤਾਂ ਇਹ ਵੱਡੇ ਪੱਧਰ ’ਤੇ ਵਿਸਥਾਪਨ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਸ਼ਰਨਾਰਥੀ ਸੰਕਟ ਹੋਰ ਵੀ ਵਧ ਸਕਦਾ ਹੈ। ਪ੍ਰਮਾਣੂ ਸਹੂਲਤਾਂ ’ਤੇ ਹਮਲੇ ਇਸ ਦਿਸ਼ਾ ਵਿੱਚ ਇੱਕ ਖ਼ਤਰਨਾਕ ਸੰਕੇਤ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਯੁੱਧ ਕਾਬੂ ਤੋਂ ਬਾਹਰ ਹੋ ਜਾਂਦਾ ਹੈ, ਤਾਂ ਨਤੀਜੇ ਵਿਨਾਸ਼ਕਾਰੀ ਹੁੰਦੇ ਹਨ। ਜੇਕਰ ਕੂਟਨੀਤਕ ਯਤਨ ਅਸਫਲ ਹੋ ਜਾਂਦੇ ਹਨ, ਤਾਂ ਇਹ ਟਕਰਾਅ ਵਾਪਸੀ ਦੇ ਬਿੰਦੂ ਤੱਕ ਪਹੁੰਚ ਸਕਦਾ ਹੈ। ਜੇਕਰ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਿੰਮੇਵਾਰੀ ’ਤੇ ਵਿਚਾਰ ਕਰੀਏ।

ਤਾਂ ਇਸਨੂੰ ਇਸ ਸੰਕਟ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ, ਆਈਏਈਏ ਅਤੇ ਹੋਰ ਵਿਸ਼ਵਵਿਆਪੀ ਸੰਸਥਾਵਾਂ ਨੂੰ ਜੰਗਬੰਦੀ ਅਤੇ ਕੂਟਨੀਤਕ ਹੱਲ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮਹਾਂਸ਼ਕਤੀਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ਼ ਇੱਕ ਖੇਤਰੀ ਟਕਰਾਅ ਨਹੀਂ ਹੈ, ਸਗੋਂ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਦਾ ਸਵਾਲ ਹੈ। ਜੇਕਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਸਾਰੀ ਮਨੁੱਖਤਾ ਇਸਦੇ ਨਤੀਜੇ ਭੁਗਤ ਸਕਦੀ ਹੈ। ਦੁਨੀਆ ਇੱਕ ਮਹੱਤਵਪੂਰਨ ਮੋੜ ’ਤੇ ਹੈ। ਪੱਛਮੀ ਏਸ਼ੀਆ ਵਿੱਚ ਟਕਰਾਅ ਹੁਣ ਸਿਰਫ਼ ਇੱਕ ਖੇਤਰੀ ਵਿਵਾਦ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਸੰਕਟ ਬਣ ਗਿਆ ਹੈ। Iran Israel US Conflict

ਪ੍ਰਮਾਣੂ ਸਥਾਪਨਾਵਾਂ ’ਤੇ ਹਮਲੇ, ਰੇਡੀਏਸ਼ਨ ਦਾ ਖ਼ਤਰਾ, ਊਰਜਾ ਯੁੱਧ, ਅਤੇ ਮਹਾਂਸ਼ਕਤੀਆਂ ਦੀ ਸ਼ਮੂਲੀਅਤ ਸਾਰੇ ਇੱਕ ਵੱਡੇ ਸੰਕਟ ਵੱਲ ਇਸ਼ਾਰਾ ਕਰਦੇ ਹਨ। ਜਦੋਂ ਕਿ ਸਥਿਤੀ ਅਜੇ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਨਹੀਂ ਹੈ, ਜੇਕਰ ਜਲਦੀ ਹੀ ਇੱਕ ਕੂਟਨੀਤਕ ਹੱਲ ਨਹੀਂ ਲੱਭਿਆ ਜਾਂਦਾ, ਤਾਂ ਇਹ ਟਕਰਾਅ ਇੱਕ ਅਜਿਹੇ ਬਿੰਦੂ ’ਤੇ ਪਹੁੰਚ ਸਕਦਾ ਹੈ ਜਿੱਥੋਂ ਵਾਪਸ ਆਉਣਾ ਅਸੰਭਵ ਹੋਵੇਗਾ। ਅੱਜ ਦੁਨੀਆ ਇੱਕ ਅਜਿਹੇ ਮੋੜ ’ਤੇ ਖੜ੍ਹੀ ਹੈ ਜਿੱਥੇ ਇਸ ਨੂੰ ਫੈਸਲਾ ਕਰਨਾ ਪਵੇਗਾ ਕਿ ਸ਼ਾਂਤੀ ਅਤੇ ਸਹਿਯੋਗ ਦਾ ਰਸਤਾ ਚੁਣਨਾ ਹੈ ਜਾਂ ਵਿਨਾਸ਼ ਅਤੇ ਟਕਰਾਅ ਦਾ। ਇਹ ਸਿਰਫ਼ ਇਰਾਨ, ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦਾ ਸਵਾਲ ਨਹੀਂ ਹੈ, ਸਗੋਂ ਸਾਰੀ ਮਨੁੱਖਤਾ ਦੇ ਭਵਿੱਖ ਦਾ ਸਵਾਲ ਹੈ।

ਮਹਾਰਾਸ਼ਟਰ ਮੋ. 92841-41425

ਐਡਵੋਕੇਟ ਕਿਸ਼ਨ ਸੰਮੁਖਦਾਸ ਭਵਨਾਨੀ

West Asia Tensions: ਪੱਛਮੀ ਏਸ਼ੀਆ ’ਚ ਤਣਾਅ ਅਤੇ ਭਾਰਤ ਦੀ ਊਰਜਾ ਸੁਰੱਖਿਆ
West Asia Tensions: ਪੱਛਮੀ ਏਸ਼ੀਆ ਵਿੱਚ ਚੱਲ ਰਿਹਾ ਇਰਾਨ ਨਾਲ ਜੁੜਿਆ ਫੌਜੀ ਸੰਘਰਸ਼ ਖੇਤਰੀ ਤਣਾਅ ਤੱਕ ਸੀਮਤ ਨਹੀਂ ਰਿਹਾ। ਹੁਣ ਇਸ ਦਾ ਅਸਰ ਵਿਸ਼ਵ ਭਰ ਵਿੱਚ ਵਿਸ਼ਵ ਸੁਰੱਖਿਆ, ਊਰਜਾ ਸਪਲਾਈ ਅਤੇ ਆਰਥਿਕ ਸੰਤੁਲਨ ’ਤੇ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ। ਇਹ ਸਥਿਤੀ ਕਿਸੇ ਇੱਕ ਦੇਸ਼ ਤੱਕ ਸੀਮਤ ਨਹੀਂ ਰਹਿ ਸਕਦੀ, ਕਿਉਂਕਿ ਇਰਾਨ ਵਿਸ਼ਵ ਦੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਕੋਲ ਊਰਜਾ ਸਰੋਤਾਂ ਦਾ ਵਿਸ਼ਾਲ ਭੰਡਾਰ ਹੈ। ਨਾਲ ਹੀ, ਹੋਰਮੁਜ਼ ਜਲਡਮਰੂਮੱਧ ਵਰਗੇ ਮਹੱਤਵਪੂਰਨ ਸਮੁੰਦਰੀ ਮਾਰਗ ਉੱਤੇ ਇਸ ਦੀ ਭੂਗੋਲਿਕ ਸਥਿਤੀ ਇਸ ਨੂੰ ਰਣਨੀਤਕ ਤੌਰ ’ਤੇ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ, ਜਿੱਥੋਂ ਦੁਨੀਆਂ ਦੇ ਵੱਡੇ ਹਿੱਸੇ ਦੀ ਤੇਲ ਆਵਾਜਾਈ ਹੁੰਦੀ ਹੈ। West Asia Tensions

ਇਹ ਖਬਰ ਵੀ ਪੜ੍ਹੋ : Punjab Politics News: ਟਿਕਟ ਕੱਟਣ ਦਾ ਕੋਈ ਖਤਰਾ ਨਹੀਂ, ਵਰਕਰਾਂ ਦੇ ਨਾਲ ਖੜੇ ਰਹਾਂਗੇ : ਜੱਸੀ ਖੰਗੂੜਾ

ਹਾਲ ਦੇ ਘਟਨਾਕ੍ਰਮਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਦੇ ਫੌਜੀ ਢਾਂਚੇ ਅਤੇ ਪਰਮਾਣੂ ਅਦਾਰਿਆਂ ’ਤੇ ਹਮਲੇ ਕੀਤੇ ਗਏ ਹਨ। ਇਸ ਦੇ ਜਵਾਬ ਵਿੱਚ ਇਰਾਨ ਨੇ ਵੀ ਖੇਤਰ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਤੇ ਇਜ਼ਰਾਈਲ ਵੱਲ ਮਿਜ਼ਾਈਲਾਂ ਅਤੇ ਡਰੋਨ ਹਮਲੇ ਕੀਤੇ ਹਨ। ਇਹ ਸੰਘਰਸ਼ ਤੇਜ਼ੀ ਨਾਲ ਵਧਦਾ ਹੋਇਆ ਇੱਕ ਵਿਆਪਕ ਜੰਗ ਦਾ ਰੂਪ ਲੈ ਰਿਹਾ ਹੈ। ਕੌਮਾਂਤਰੀ ਭਾਈਚਾਰੇ ਨੇ ਵੀ ਇਸ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਇਸ ਨਾਲ ਨਾਗਰਿਕ ਜੀਵਨ ਅਤੇ ਵਿਸ਼ਵ ਸ਼ਾਂਤੀ ਦੋਵਾਂ ’ਤੇ ਖਤਰਾ ਮੰਡਰਾ ਰਿਹਾ ਹੈ। ਇਸ ਸੰਘਰਸ਼ ਨੂੰ ਸ਼ੁਰੂ ਵਿੱਚ ਸੀਮਤ ਤੇ ਥੋੜ੍ਹੇ ਸਮੇਂ ਦੀ ਕਾਰਵਾਈ ਵਜੋਂ ਵੇਖਿਆ ਗਿਆ ਸੀ, ਪਰ ਸਮੇਂ ਨਾਲ ਇਹ ਸਪੱਸ਼ਟ ਹੋ ਗਿਆ ਹੈ।

ਕਿ ਇਸ ਦੇ ਛੇਤੀ ਖ਼ਤਮ ਹੋਣ ਦੀ ਸੰਭਾਵਨਾ ਘੱਟ ਹੈ। ਪਿਛਲੇ ਕੁਝ ਸਾਲਾਂ ਦੇ ਤਜ਼ਰਬੇ ਦੱਸਦੇ ਹਨ ਕਿ ਆਧੁਨਿਕ ਜੰਗਾਂ ਅਕਸਰ ਉਮੀਦ ਨਾਲੋਂ ਵੱਧ ਲੰਮੀਆਂ ਅਤੇ ਗੁੰਝਲਦਾਰ ਹੋ ਜਾਂਦੀਆਂ ਹਨ। ਇਸੇ ਕਾਰਨ ਇਹ ਡਰ ਵਧ ਰਿਹਾ ਹੈ ਕਿ ਇਹ ਸੰਘਰਸ਼ ਵੀ ਲੰਮਾ ਖਿੱਚ ਸਕਦਾ ਹੈ, ਜਿਸ ਨਾਲ ਵਿਸ਼ਵ ਆਰਥਿਕਤਾ ’ਤੇ ਗੰਭੀਰ ਦਬਾਅ ਪਵੇਗਾ। ਰਣਨੀਤਕ ਨਜ਼ਰੀਏ ਤੋਂ ਵੇਖੀਏ ਤਾਂ ਇਰਾਨ ਨੇ ਇਸ ਤਰ੍ਹਾਂ ਦੀ ਸਥਿਤੀ ਲਈ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ। ਉਸ ਨੇ ਆਪਣੀ ਫੌਜੀ ਵਿਵਸਥਾ ਨੂੰ ਇਸ ਤਰ੍ਹਾਂ ਸੰਗਠਿਤ ਕੀਤਾ ਹੈ ਕਿ ਕਿਸੇ ਇੱਕ ਕੇਂਦਰ ’ਤੇ ਹਮਲਾ ਹੋਣ ਦੀ ਸਥਿਤੀ ਵਿੱਚ ਵੀ ਉਸ ਦੀ ਜਵਾਬੀ ਸਮਰੱਥਾ ਬਣੀ ਰਹੇ। West Asia Tensions

ਇਸ ਵਿਕੇਂਦਰੀਕ੍ਰਿਤ ਪ੍ਰਣਾਲੀ ਕਾਰਨ ਉਸ ਦੀਆਂ ਵੱਖ-ਵੱਖ ਫੌਜੀ ਟੀਮਾਂ ਸੁਤੰਤਰ ਰੂਪ ਨਾਲ ਕਾਰਵਾਈ ਕਰਨ ਵਿੱਚ ਸਮਰੱਥ ਹਨ। ਇਹੀ ਕਾਰਨ ਹੈ ਕਿ ਲਗਾਤਾਰ ਹਮਲਿਆਂ ਦੇ ਬਾਵਜ਼ੂਦ ਉਸ ਦੀ ਪ੍ਰਤੀਕਿਰਿਆ ਸਮਰੱਥਾ ਕਮਜ਼ੋਰ ਨਹੀਂ ਹੋਈ। ਇਸ ਸੰਘਰਸ਼ ਦਾ ਸਭ ਤੋਂ ਵੱਡਾ ਅਸਰ ਊਰਜਾ ਖੇਤਰ ’ਤੇ ਪੈ ਰਿਹਾ ਹੈ। ਖਾੜੀ ਖੇਤਰ ਵਿੱਚ ਅਸਥਿਰਤਾ ਕਾਰਨ ਤੇਲ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ ਅਤੇ ਆਵਾਜਾਈ ਮਾਰਗ ਅਸੁਰੱਖਿਅਤ ਹੋ ਗਏ ਹਨ। ਇਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਰਹੀ ਹੈ, ਜਿਸ ਦਾ ਸਿੱਧਾ ਅਸਰ ਭਾਰਤ ਵਿੱਚ ਵੀ ਦਿਸ ਰਿਹਾ ਹੈ। ਭਾਰਤ ਆਪਣੀਆਂ ਊਰਜਾ ਲੋੜਾਂ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। West Asia Tensions

ਇਸ ਲਈ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਊਰਜਾ ਸੰਕਟ ਦਾ ਅਸਰ ਸਿਰਫ਼ ਈਂਧਨ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਉਤਪਾਦਨ ਲਾਗਤ ਨੂੰ ਵਧਾਉਂਦਾ ਹੈ, ਜਿਸ ਨਾਲ ਖੇਤੀਬਾੜੀ, ਉਦਯੋਗ ਤੇ ਸੇਵਾ ਖੇਤਰ ਸਾਰੇ ਪ੍ਰਭਾਵਿਤ ਹੁੰਦੇ ਹਨ। ਆਵਾਜਾਈ ਮਹਿੰਗੀ ਹੋਣ ਨਾਲ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਆਮ ਨਾਗਰਿਕ ’ਤੇ ਆਰਥਿਕ ਬੋਝ ਵਧਦਾ ਹੈ। ਇਸ ਨਾਲ ਨਿਰਯਾਤ ’ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਵਿਸ਼ਵ ਵਪਾਰ ਮਾਰਗਾਂ ਵਿੱਚ ਰੁਕਾਵਟ ਆਉਣ ਨਾਲ ਮਾਲ ਦੀ ਆਵਾਜਾਈ ਹੌਲੀ ਹੋ ਜਾਂਦੀ ਹੈ। ਇੱਕ ਹੋਰ ਮਹੱਤਵਪੂਰਨ ਪਹਿਲੂ ਭਾਰਤੀ ਮਜ਼ਦੂਰਾਂ ਨਾਲ ਜੁੜਿਆ ਹੈ, ਜੋ ਵੱਡੀ ਗਿਣਤੀ ਵਿੱਚ ਖਾੜੀ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ।

ਉੱਥੋਂ ਦੀ ਅਸਥਿਰਤਾ ਕਾਰਨ ਉਨ੍ਹਾਂ ਦੇ ਰੁਜ਼ਗਾਰ ਅਤੇ ਆਮਦਨ ਉੱਤੇ ਸੰਕਟ ਪੈਦਾ ਹੋ ਸਕਦਾ ਹੈ। ਜੇਕਰ ਵੱਡੀ ਗਿਣਤੀ ਵਿੱਚ ਮਜ਼ਦੂਰ ਭਾਰਤ ਵਾਪਸ ਆਉਂਦੇ ਹਨ, ਤਾਂ ਇਸ ਨਾਲ ਦੇਸ਼ ਵਿੱਚ ਰੁਜ਼ਗਾਰ ਦੀ ਸਥਿਤੀ ’ਤੇ ਵਾਧੂ ਦਬਾਅ ਪੈ ਸਕਦਾ ਹੈ। ਨਾਲ ਹੀ, ਵਿਦੇਸ਼ ਤੋਂ ਆਉਣ ਵਾਲੀ ਰਕਮ ਵਿੱਚ ਕਮੀ ਆਉਣ ਨਾਲ ਆਰਥਿਕ ਸੰਤੁਲਨ ਪ੍ਰਭਾਵਿਤ ਹੋ ਸਕਦਾ ਹੈ। ਆਵਾਜਾਈ ਅਤੇ ਸੈਰ-ਸਪਾਟਾ ਖੇਤਰ ਵੀ ਇਸ ਸੰਕਟ ਤੋਂ ਅਛੂਤੇ ਨਹੀਂ ਹਨ। ਹਵਾਈ ਅਤੇ ਸਮੁੰਦਰੀ ਮਾਰਗਾਂ ਵਿੱਚ ਵਿਘਨ ਕਾਰਨ ਯਾਤਰਾ ਮੁਸ਼ਕਲ ਹੋ ਗਈ ਹੈ। West Asia Tensions

ਜਿਸ ਨਾਲ ਵਪਾਰਕ ਗਤੀਵਿਧੀਆਂ ਦੇ ਨਾਲ-ਨਾਲ ਸੈਰ-ਸਪਾਟਾ ਉਦਯੋਗ ’ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਇਹ ਸਥਿਤੀ ਵਿਸ਼ਵ ਪੱਧਰ ’ਤੇ ਆਰਥਿਕ ਗਤੀਵਿਧੀਆਂ ਨੂੰ ਹੌਲੀ ਕਰ ਸਕਦੀ ਹੈ। ਭਾਰਤ ਸਰਕਾਰ ਇਸ ਚੁਣੌਤੀ ਨਾਲ ਨਜਿੱਠਣ ਲਈ ਕਈ ਕਦਮ ਚੁੱਕ ਰਹੀ ਹੈ। ਊਰਜਾ ਸਪਲਾਈ ਨੂੰ ਸਥਿਰ ਰੱਖਣ ਲਈ ਬਦਲਵੇਂ ਸਰੋਤਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਦੇਸ਼ਾਂ ਨਾਲ ਸਹਿਯੋਗ ਵਧਾਉਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ ਨੀਤੀ ਦੇ ਪੱਧਰ ’ਤੇ ਭਾਰਤ ਸੰਤੁਲਿਤ ਨਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉਹ ਇੱਕ ਪਾਸੇ ਆਪਣੇ ਪਰੰਪਰਾਗਤ ਸੰਬੰਧਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ, ਤੇ ਦੂਜੇ ਪਾਸੇ ਵਿਸ਼ਵ ਸ਼ਕਤੀਆਂ ਨਾਲ ਸਹਿਯੋਗ ਵੀ ਜਾਰੀ ਰੱਖ ਰਿਹਾ ਹੈ। ਇਸ ਤਰ੍ਹਾਂ ਦੀ ਬਹੁ-ਪੱਧਰੀ ਨੀਤੀ ਹੀ ਵਰਤਮਾਨ ਹਾਲਾਤਾਂ ਵਿੱਚ ਸਭ ਤੋਂ ਵਿਹਾਰਕ ਵਿਕਲਪ ਮੰਨੀ ਜਾ ਰਹੀ ਹੈ।ਸਮੁੱਚੇ ਤੌਰ ’ਤੇ ਵੇਖੀਏ ਤਾਂ ਇਰਾਨ ਨਾਲ ਜੁੜਿਆ ਜੰਗ ਦਾ ਪ੍ਰਭਾਵ ਵਿਸ਼ਵ-ਪੱਧਰੀ ਹੈ। ਇਸ ਦਾ ਹੱਲ ਸੰਤੁਲਿਤ ਨੀਤੀਆਂ ਅਤੇ ਦੂਰਦਰਸ਼ੀ ਰਣਨੀਤੀ ਰਾਹੀਂ ਹੀ ਸੰਭਵ ਹੈ। ਆਉਣ ਵਾਲੇ ਸਮੇਂ ਵਿੱਚ ਇਹ ਵੇਖਣਾ ਮਹੱਤਵਪੂਰਨ ਹੋਵੇਗਾ ਕਿ ਇਹ ਸੰਘਰਸ਼ ਕਿਸ ਦਿਸ਼ਾ ਵਿੱਚ ਅੱਗੇ ਵਧਦਾ ਹੈ ਅਤੇ ਵਿਸ਼ਵ ਵਿਵਸਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। West Asia Tensions

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਡਾ. ਡੀ. ਕੇ. ਗਿਰੀ