Plastic Waste Crisis - Sach Kahoon Punjabi

Plastic Pollution: ਪਲਾਸਟਿਕ ਪ੍ਰਦੂਸ਼ਣ, ਬਿਮਾਰੀਆਂ ਦਾ ਘਰ ਅਤੇ ਮਨੁੱਖੀ ਹੋਂਦ ਲਈ ਖ਼ਤਰਾ
Plastic Pollution: ਪਲਾਸਟਿਕ ਦੀ ਖੋਜ ਦਾ ਇਤਿਹਾਸ 1862 ਤੋਂ ਸ਼ੁਰੂ ਹੋਇਆ ਸੀ, ਪਰ 1907 ਵਿੱਚ ਲੀਓ ਬੈਕਲੈਂਡ ਦੁਆਰਾ ਤਿਆਰ ਕੀਤੇ ਪਹਿਲੇ ਸਿੰਥੈਟਿਕ ਪਲਾਸਟਿਕ ‘ਬੈਕਲਾਈਟ’ ਨੇ ਵਿਗਿਆਨ ਦੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ। ਆਪਣੀ ਮਜ਼ਬੂਤੀ, ਸਸਤੇ ਮੁੱਲ ਤੇ ਬਿਜਲੀ ਦੇ ਕੁਚਾਲਕ ਹੋਣ ਕਾਰਨ ਇਸ ਨੂੰ ਉਸ ਸਮੇਂ ਦੀ ‘ਕਰਾਮਾਤੀ ਕਾਢ’ ਮੰਨਿਆ ਗਿਆ। ਪਰ ਇਹ ਕਰਾਮਾਤ 1950 ਦੇ ਦਹਾਕੇ ਤੋਂ ਬਾਅਦ ਇੱਕ ਸਰਾਪ ਬਣਨੀ ਸ਼ੁਰੂ ਹੋ ਗਈ, ਜਦੋਂ ‘ਵਰਤੋ ਅਤੇ ਸੁੱਟੋ’ ਦੇ ਸੱਭਿਆਚਾਰ ਨੇ ਜਨਮ ਲਿਆ। ਅੱਜ ਸਥਿਤੀ ਇਹ ਹੈ ਕਿ ਦੁਨੀਆ ਭਰ ਵਿੱਚ ਹਰ ਮਿੰਟ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾਂਦੀਆਂ ਹਨ। ਪੰਜਾਬ ਦੇ ਪਵਿੱਤਰ ਦਰਿਆ ਸਤਲੁਜ ਤੇ ਬਿਆਸ ਅੱਜ ਪਲਾਸਟਿਕ ਦੇ ਪ੍ਰਦੂਸ਼ਣ ਨਾਲ ਕੁਰਲਾ ਰਹੇ ਹਨ। ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਮਹਾਂਨਗਰਾਂ ਵਿੱਚ ਕੂੜੇ ਦੇ ਜੋ ਵਿਸ਼ਾਲ ਪਹਾੜ ਬਣੇ ਹਨ। Plastic Pollution

ਇਹ ਖਬਰ ਵੀ ਪੜ੍ਹੋ : T20 World Cup Final: ਭਾਰਤ ਦੀ ਬਾਦਸ਼ਾਹਤ ਜਾਰੀ, ਫਿਰ ਬਣਿਆ ਚੈਂਪੀਅਨ

ਉਨ੍ਹਾਂ ਵਿੱਚ 30 ਫ਼ੀਸਦੀ ਤੋਂ ਵੱਧ ਹਿੱਸਾ ਇਕੱਲੇ ਪਲਾਸਟਿਕ ਦਾ ਹੈ। ਇਹ ਪਲਾਸਟਿਕ ਨਾ ਸਿਰਫ਼ ਵਾਤਾਵਰਣ ਲਈ, ਸਗੋਂ ਜੀਵ-ਜੰਤੂਆਂ ਲਈ ਵੀ ਘਾਤਕ ਹੈ। ਅਕਸਰ ਬੇਜ਼ੁਬਾਨ ਪਸ਼ੂ ਕੂੜੇ ਵਿੱਚੋਂ ਖਾਣਾ ਲੱਭਦੇ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਨਿਗਲ ਲੈਂਦੇ ਹਨ, ਜੋ ਉਨ੍ਹਾਂ ਦੀ ਸਾਹ ਨਲੀ ਵਿੱਚ ਫਸ ਕੇ ਜਾਂ ਮਿਹਦੇ ਵਿੱਚ ਜ਼ਹਿਰੀਲੀ ਪਰਤ ਬਣਾ ਕੇ ਮੌਤ ਦਾ ਕਾਰਨ ਬਣਦੇ ਹਨ। ਪਲਾਸਟਿਕ ਦੀ ਸਭ ਤੋਂ ਭਿਆਨਕ ਗੱਲ ਇਸ ਦਾ ‘ਅਮਰ’ ਹੋਣਾ ਹੈ; ਇਹ ਕਦੇ ਖ਼ਤਮ ਨਹੀਂ ਹੁੰਦਾ, ਸਗੋਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਕੇ ਉਸ ਨੂੰ ਬੰਜਰ ਬਣਾ ਦਿੰਦਾ ਹੈ। ਪਲਾਸਟਿਕ ਪ੍ਰਦੂਸ਼ਣ ਹੁਣ ਸਿਰਫ਼ ਸਾਡੀ ਲਾਪਰਵਾਹੀ ਦਾ ਨਤੀਜਾ ਨਹੀਂ ਰਿਹਾ।

ਸਗੋਂ ਇਹ ਸਾਡੀ ਜੀਵਨਸ਼ੈਲੀ ਦਾ ਇੱਕ ਅਨਿੱਖੜਵਾਂ ਅਤੇ ਘਾਤਕ ਹਿੱਸਾ ਬਣ ਚੁੱਕਾ ਹੈ। ਇੱਕ ਹੈਰਾਨੀਜਨਕ ਸੱਚਾਈ ਇਹ ਹੈ ਕਿ ਸਾਡੇ ਰੋਜ਼ਾਨਾ ਦੇ ਕੂੜੇ ਵਿੱਚ 50% ਹਿੱਸਾ ਉਨ੍ਹਾਂ ਵਸਤੂਆਂ ਦਾ ਹੁੰਦਾ ਹੈ, ਜਿਨ੍ਹਾਂ ਦੀ ਵਰਤੋਂ ਅਸੀਂ ਸਿਰਫ਼ 10-15 ਮਿੰਟ ਲਈ ਕਰਦੇ ਹਾਂ, ਜਿਵੇਂ ਕਿ ਪਲਾਸਟਿਕ ਦੇ ਸਟਰਾਅ, ਪੈਕਿੰਗ ਫਿਲਮਾਂ ਅਤੇ ਚਾਹ ਦੇ ਕੱਪ। ਪਲਾਸਟਿਕ ਦੇ ਬੈਗ, ਪਲੇਟਾਂ, ਗਲਾਸ, ਚਮਚ, ਖਿਡੌਣੇ ਤੇ ਫਰਨੀਚਰ ਦੇ ਰੂਪ ਵਿੱਚ ਇਹ ਸਾਡੇ ਘਰਾਂ ਅਤੇ ਬਾਜ਼ਾਰਾਂ ਵਿੱਚ ਬੁਰੀ ਤਰ੍ਹਾਂ ਘੁਸਪੈਠ ਕਰ ਚੁੱਕਾ ਹੈ। ਦੁਖਾਂਤ ਇਹ ਹੈ ਕਿ ਚੰਦ ਮਿੰਟਾਂ ਦੀ ਸਹੂਲਤ ਲਈ ਵਰਤੀਆਂ ਇਹ ਚੀਜ਼ਾਂ ਵਰਤੋਂ ਤੋਂ ਬਾਅਦ ਹਜ਼ਾਰਾਂ ਸਾਲਾਂ ਲਈ ਧਰਤੀ ਉੱਤੇ ਗੰਦਗੀ ਦਾ ਅੰਬਾਰ ਲਾ ਦਿੰਦੀਆਂ ਹਨ। ਸ਼ਹਿਰਾਂ ਵਿੱਚ ਪੋਲੀਥੀਨ ਬੈਗਾਂ ਕਾਰਨ ਸੀਵਰੇਜ ਜਾਮ ਹੋਣ ਦੀ ਸਮੱਸਿਆ ਹੁਣ ਇੱਕ ਗੰਭੀਰ ਸੰਕਟ ਬਣ ਗਈ ਹੈ। Plastic Pollution

ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਪਲਾਸਟਿਕ ਰੀਸਾਈਕਲ ਹੋ ਜਾਵੇਗਾ, ਪਰ ਅਸਲੀਅਤ ਬਹੁਤ ਭਿਆਨਕ ਹੈ- ਦੁਨੀਆ ਦਾ ਲਗਭਗ 90% ਪਲਾਸਟਿਕ ਕਦੇ ਰੀਸਾਈਕਲ ਹੀ ਨਹੀਂ ਹੁੰਦਾ। ਕਈ ਕਿਸਮਾਂ ਦੇ ਪਲਾਸਟਿਕ ਅਜਿਹੇ ਹਨ ਜਿਨ੍ਹਾਂ ਨੂੰ ਮੁੜ-ਵਰਤੋਂ ਯੋਗ ਬਣਾਉਣਾ ਤਕਨੀਕੀ ਤੌਰ ’ਤੇ ਅਸੰਭਵ ਹੈ, ਜਿਸ ਕਾਰਨ ਇਹ ਅਮਰ ਕੂੜਾ ਸਾਡੀ ਧਰਤੀ ਅਤੇ ਵਾਤਾਵਰਣ ਨੂੰ ਹੌਲੀ-ਹੌਲੀ ਨਿਗਲ ਰਿਹਾ ਹੈ। ਪਲਾਸਟਿਕ ਪ੍ਰਦੂਸ਼ਣ ਨੇ ਅੱਜ ਸ੍ਰਿਸ਼ਟੀ ਦੇ ਹਰ ਕੋਨੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਮੁੰਦਰਾਂ ਵਿੱਚ ਪਲਾਸਟਿਕ ਦੇ ਵਿਸ਼ਾਲ ‘ਗਾਰਬੇਜ ਪੈਚ’ (ਕੂੜੇ ਦੇ ਟਾਪੂ) ਬਣ ਚੁੱਕੇ ਹਨ ਤੇ ਅੰਦਾਜ਼ਾ ਹੈ ਕਿ 2040 ਤੱਕ ਇਹ ਪ੍ਰਦੂਸ਼ਣ ਮੌਜੂਦਾ ਪੱਧਰ ਤੋਂ ਦੁੱਗਣਾ ਹੋ ਜਾਵੇਗਾ। ਹਰ ਸਾਲ ਲਗਭਗ 23 ਤੋਂ 37 ਮਿਲੀਅਨ ਟਨ ਪਲਾਸਟਿਕ ਸਮੁੰਦਰਾਂ ਦੀ ਭੇਟ ਚੜ੍ਹੇਗਾ। Plastic Pollution

ਜਿੱਥੇ ਬੇਜ਼ੁਬਾਨ ਸਮੁੰਦਰੀ ਜੀਵ ਇਸ ਨੂੰ ਭੋਜਨ ਸਮਝ ਕੇ ਨਿਗਲ ਲੈਂਦੇ ਹਨ। ਪਲਾਸਟਿਕ ਨਾਲ ਪੇਟ ਭਰ ਜਾਣ ਕਾਰਨ ਉਨ੍ਹਾਂ ਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਅਤੇ ਅੰਤ ਉਹ ਤੜਫ-ਤੜਫ ਕੇ ਮਰ ਜਾਂਦੇ ਹਨ। ਇਹ ਸੰਕਟ ਸਿਰਫ਼ ਪਾਣੀ ਤੱਕ ਸੀਮਤ ਨਹੀਂ ਹੈ; ਖੇਤਾਂ ਦੀ ਮਿੱਟੀ ਵਿੱਚ ਮਿਲੇ ਪਲਾਸਟਿਕ ਦੇ ਕਣ ਜ਼ਮੀਨ ਦੇ ਰੋਮਾਂ ਨੂੰ ਬੰਦ ਕਰ ਦਿੰਦੇ ਹਨ, ਜਿਸ ਨਾਲ ਹਵਾ ਦਾ ਸੰਚਾਰ ਰੁਕ ਜਾਂਦਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਰੀਚਾਰਜ ਹੋਣਾ ਅਸੰਭਵ ਹੋ ਜਾਂਦਾ ਹੈ। ਇਸ ਤੋਂ ਵੀ ਖ਼ਤਰਨਾਕ ਪਲਾਸਟਿਕ ਦਾ ਸਾਡੀ ਸਿਹਤ ’ਤੇ ਪੈ ਰਿਹਾ ਸਿੱਧਾ ਪ੍ਰਭਾਵ ਹੈ। ਜਦੋਂ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ, ਤਾਂ ਇਸ ਵਿੱਚੋਂ ‘ਡਾਈਆਕਸਿਨ’ ਅਤੇ ‘ਫਿਊਰਾਨ’ ਵਰਗੀਆਂ ਅਤਿ-ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ, ਜੋ ਦਮਾ, ਚਮੜੀ ਦੇ ਰੋਗ ਅਤੇ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਬਣਦੀਆਂ ਹਨ। Plastic Pollution

ਪਲਾਸਟਿਕ ਦੇ ਬਰਤਨਾਂ ਵਿੱਚ ਗਰਮ ਖਾਣਾ ਖਾਣ ਨਾਲ ਇਸ ਵਿੱਚ ਮੌਜੂਦ ‘ਬੀਪੀਏ’ ਅਤੇ ‘ਫੈਥਲੇਟ’ ਵਰਗੇ ਕੈਮੀਕਲ ਸਾਡੇ ਭੋਜਨ ਵਿੱਚ ਘੁਲ ਜਾਂਦੇ ਹਨ। ਇਹ ਕੈਮੀਕਲ ਸਾਡੇ ਸਰੀਰ ਵਿੱਚ ‘ਐਂਡੋਕਰੀਨ ਵਿਘਨ’ ਪੈਦਾ ਕਰਦੇ ਹਨ, ਜੋ ਕੁਦਰਤੀ ਹਾਰਮੋਨਸ ਦੇ ਸੰਤੁਲਨ ਨੂੰ ਵਿਗਾੜ ਕੇ ਛਾਤੀ, ਪ੍ਰੋਸਟੇਟ ਤੇ ਜਿਗਰ ਦੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਪਲਾਸਟਿਕ ਦਾ ਇਹ ਫੈਲਾਅ ਮਨੁੱਖਤਾ ਲਈ ਇੱਕ ਅਜਿਹੀ ਚੁਣੌਤੀ ਹੈ, ਜਿਸ ਦਾ ਹੱਲ ਜੇਕਰ ਅੱਜ ਨਾ ਲੱਭਿਆ ਗਿਆ, ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ। ਪਲਾਸਟਿਕ ਨੂੰ ਅਕਸਰ ਸਿਰਫ਼ ਜ਼ਮੀਨੀ ਜਾਂ ਸਮੁੰਦਰੀ ਕੂੜੇ ਵਜੋਂ ਦੇਖਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਗਲੋਬਲ ਵਾਰਮਿੰਗ ਦਾ ਇੱਕ ਵੱਡਾ ਕਾਰਨ ਹੈ।

ਇਸ ਦਾ ਸਫ਼ਰ ਕੱਚੇ ਤੇਲ ਤੇ ਕੋਲੇ ਦੀ ਵਰਤੋਂ ਨਾਲ ਸ਼ੁਰੂ ਹੁੰਦਾ ਹੈ, ਜਿਸ ਦੀ ਨਿਰਮਾਣ ਪ੍ਰਕਿਰਿਆ ਦੌਰਾਨ ਭਾਰੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਵਰਗੀਆਂ ਗ੍ਰੀਨਹਾਊਸ ਗੈਸਾਂ ਪੈਦਾ ਹੁੰਦੀਆਂ ਹਨ। ਜਦੋਂ ਇਹ ਪਲਾਸਟਿਕ ਵਾਤਾਵਰਣ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਸੂਰਜ ਦੀ ਤੇਜ਼ ਗਰਮੀ ਨਾਲ ਇਸ ਦੇ ਟੁੱਟਣ ਦੀ ਪ੍ਰਕਿਰਿਆ ਦੌਰਾਨ ‘ਮੀਥੇਨ’ ਅਤੇ ‘ਈਥੀਲੀਨ’ ਵਰਗੀਆਂ ਘਾਤਕ ਗੈਸਾਂ ਨਿੱਕਲਦੀਆਂ ਹਨ, ਜੋ ਧਰਤੀ ਦੇ ਤਾਪਮਾਨ ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਸਮੁੰਦਰਾਂ ਵਿੱਚ ਮੌਜੂਦ ‘ਪਲੈਂਕਟਨ’ ਵਰਗੇ ਸੂਖਮ ਜੀਵ, ਜੋ ਵਾਤਾਵਰਣ ਵਿੱਚੋਂ ਕਾਰਬਨ ਨੂੰ ਸੋਖ ਕੇ ਧਰਤੀ ਦਾ ਸੰਤੁਲਨ ਬਣਾਈ ਰੱਖਦੇ ਹਨ।

ਅੱਜ ਮਾਈਕ੍ਰੋਪਲਾਸਟਿਕ ਕਾਰਨ ਖ਼ਤਮ ਹੋ ਰਹੇ ਹਨ। ਇਨ੍ਹਾਂ ਜੀਵਾਂ ਦੇ ਨਸ਼ਟ ਹੋਣ ਨਾਲ ਧਰਤੀ ਦਾ ਕੁਦਰਤੀ ‘ਕਾਰਬਨ ਸੋਖਣ’ ਦਾ ਸਿਸਟਮ ਬੁਰੀ ਤਰ੍ਹਾਂ ਵਿਗੜ ਰਿਹਾ ਹੈ। ਇਸ ਤਰ੍ਹਾਂ ਪਲਾਸਟਿਕ ਨਾ ਸਿਰਫ਼ ਸਾਡੀ ਧਰਤੀ ਨੂੰ ਗੰਦਾ ਕਰ ਰਿਹਾ ਹੈ, ਸਗੋਂ ਵਾਤਾਵਰਣ ਨੂੰ ਗਰਮ ਕਰਕੇ ਸਾਡੇ ਭਵਿੱਖ ਨੂੰ ਵੀ ਸੁਆਹ ਕਰ ਰਿਹਾ ਹੈ। ਪਲਾਸਟਿਕ ਪ੍ਰਦੂਸ਼ਣ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਿਰਫ਼ ਸਰਕਾਰ ਨੂੰ ਕੋਸਣ ਨਾਲ ਸੁਧਾਰ ਨਹੀਂ ਹੋਵੇਗਾ; ਸਾਨੂੰ ਖ਼ੁਦ ਨੂੰ ਇਸ ਬਦਲਾਅ ਦਾ ਹਿੱਸਾ ਬਣਾਉਣਾ ਪਵੇਗਾ। ਅੱਜ ਸਮਾਂ ਹੈ ਕਿ ਅਸੀਂ ਰਵਾਇਤੀ ਪਲਾਸਟਿਕ ਦੀ ਥਾਂ ਮੱਕੀ ਦੇ ਸਟਾਰਚ ਜਾਂ ਗੰਨੇ ਦੀ ਰਹਿੰਦ-ਖੂੰਹਦ ਤੋਂ ਬਣੇ ‘ਬਾਇਓਡੀਗ੍ਰੇਡੇਬਲ’ (ਕੁਦਰਤੀ ਤੌਰ ’ਤੇ ਗਲਣਯੋਗ) ਪਲਾਸਟਿਕ ਦੀ ਵਰਤੋਂ ਨੂੰ ਉਤਸ਼ਾਹਿਤ ਕਰੀਏ। ਨਵੀਨਤਮ ਤਕਨੀਕਾਂ ਰਾਹੀਂ ਰੀਸਾਈਕਲ ਕੀਤੇ। Plastic Pollution

ਪਲਾਸਟਿਕ ਨੂੰ ਲੁੱਕ ਵਿੱਚ ਮਿਲਾ ਕੇ ਬਣਾਈਆਂ ਜਾ ਰਹੀਆਂ ਸੜਕਾਂ ਇੱਕ ਸ਼ਾਨਦਾਰ ਮਿਸਾਲ ਹਨ, ਜੋ ਨਾ ਸਿਰਫ਼ ਜ਼ਿਆਦਾ ਟਿਕਾਊ ਹਨ, ਸਗੋਂ ਕੂੜੇ ਦੇ ਨਿਪਟਾਰੇ ਦਾ ਇੱਕ ਵਧੀਆ ਹੱਲ ਵੀ ਪੇਸ਼ ਕਰਦੀਆਂ ਹਨ। ਸਾਡੇ ਰੋਜ਼ਾਨਾ ਦੇ ਛੋਟੇ ਕਦਮ ਵੱਡੀ ਤਬਦੀਲੀ ਲਿਆ ਸਕਦੇ ਹਨ। ਜਦੋਂ ਵੀ ਘਰੋਂ ਬਾਹਰ ਨਿੱਕਲੋ, ਆਪਣਾ ਕੱਪੜੇ ਦਾ ਥੈਲਾ ਤੇ ਸਟੀਲ ਦੀ ਬੋਤਲ ਨਾਲ ਰੱਖਣ ਦੀ ਆਦਤ ਪਾਓ। ਵਿਆਹ-ਸ਼ਾਦੀਆਂ ਜਾਂ ਹੋਰ ਸਮਾਜਿਕ ਸਮਾਗਮਾਂ ਵਿੱਚ ਪਲਾਸਟਿਕ ਦੇ ਡਿਸਪੋਜ਼ੇਬਲ ਭਾਂਡਿਆਂ ਦੀ ਥਾਂ ਰਵਾਇਤੀ ਪੱਤਲਾਂ ਜਾਂ ਸਟੀਲ ਦੇ ਬਰਤਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਅਸੀਂ ਅੱਜ ਆਪਣੀ ਜੀਵਨ ਸ਼ੈਲੀ ਵਿੱਚ ਇਹ ਸਾਰਥਿਕ ਤਬਦੀਲੀਆਂ ਕਰਾਂਗੇ, ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਾਫ਼-ਸੁਥਰੀ ਅਤੇ ਸੁਰੱਖਿਅਤ ਧਰਤੀ ਸੌਂਪ ਸਕਾਂਗੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਕ੍ਰਿਸ਼ਨ ਲਾਲ