Ranjit Singh Encounter Case - Sach Kahoon Punjabi

Punjab Police Encounter News: ਰਣਜੀਤ ਸਿੰਘ ਐਨਕਾਉਂਟਰ ਮਾਮਲਾ- ਪਰਿਵਾਰ ਨੇ ਇਨਸਾਫ਼ ਲਈ ਲਾਇਆ ਧਰਨਾ
ਵੱਡੇ ਸਿਆਸੀ ਆਗੂਆਂ ਸਮੇਤ ਵੱਖ-ਵੱਖ ਜਥੇਬੰਦੀਆਂ ਹਮਾਇਤ ਲਈ ਪੁੱਜੀਆਂ

ਰਣਜੀਤ ਸਿੰਘ ਦਾ ਪੋਸਟਮਾਰਟਮ ਚੰਡੀਗੜ ਤੋਂ ਕਰਵਾਉਣ ਅਤੇ ਮਾਮਲੇ ਦੀ ਸੀਬੀਆਈ ਜਾਂਚ ਮੰਗੀ

Punjab Police Encounter News: (ਸਰਬਜੀਤ ਸਾਗਰ) ਗੁਰਦਾਸਪੁਰ। ਪੁਲਿਸ ਐਨਕਾਉਂਟਰ ’ਚ ਮਾਰੇ ਗਏ ਪਿੰਡ ਆਦੀਆ ਨਿਵਾਸੀ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਅੱਜ ਇਨਸਾਫ਼ ਦੀ ਮੰਗ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਦੇ ਬੱਬਰੀ ਚੌਂਕ ਵਿੱਚ ਧਰਨਾ ਲਾਇਆ ਗਿਆ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨਾਂ ਦੇ ਬੱਚੇ ਦਾ ਕਸੂਰ ਸਬੂਤਾਂ ਸਮੇਤ ਉਨਾਂ ਨੂੰ ਨਹੀਂ ਦੱਸਿਆ ਜਾਂਦਾ ਅਤੇ ਫਰਜ਼ੀ ਐਨਕਾਉਂਟਰ ਕਰਨ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਧਾਰਾ 302 ਤਹਿਤ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਹ ਆਪਣੇ ਲੜਕੇ ਦਾ ਸਸਕਾਰ ਨਹੀਂ ਕਰਨਗੇ ਅਤੇ ਨਾ ਹੀ ਸੰਘਰਸ਼ ਨੂੰ ਮੱਠਾ ਹੋਣ ਦੇਣਗੇ। ਉਨਾਂ ਰਣਜੀਤ ਸਿੰਘ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣ ਸਮੇਤ ਪੂਰੇ ਮਾਮਲੇ ਦੀ ਸੀਬੀਆਈ ਜਾਂ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।

ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਨਹੀਂ ਕਰੇਗਾ ਪਰਿਵਾਰ

ਧਰਨਾ ਸਥਾਨ ’ਤੇ ਅੱਜ ਸਵੇਰ ਤੋਂ ਹੀ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਸਮੇਤ ਆਸਪਾਸ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਲੋਕ ਕਤਾਰਾਂ ਬੰਨ੍ਹ ਕੇ ਪਹੁੰਚਣੇ ਸ਼ੁਰੂ ਹੋ ਗਏ। ਬੱਬਰੀ ਚੌਂਕ ਵਾਲਾ ਰਸਤਾ ਸ਼ਹਿਰ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ ਤੇ ਅੰਮ੍ਰਿਤਸਰ ਵੱਲ ਨੂੰ ਜਾਂਦਾ ਹੈ ਪਰ ਧਰਨਾ ਲੱਗਣ ਕਾਰਨ ਸਾਰੇ ਰਸਤਿਆਂ ’ਤੇ ਆਵਾਜਾਈ ਠੱਪ ਹੋ ਗਈ ਪਰ ਇਸ ਦੌਰਾਨ ਆਮ ਜਨਤਾ ਦਾ ਸਮਰਥਨ ਵੀ ਪੀੜਤ ਪਰਿਵਾਰ ਨੂੰ ਮਿਲਦਾ ਦਿਸਿਆ। ਰਣਜੀਤ ਸਿੰਘ ਦੀ ਮਾਂ ਅਤੇ ਤਾਏ ਹਰਵਿੰਦਰ ਸਿੰਘ ਮੱਲੀ ਨੇ ਐਨਕਾਉਂਟਰ ਕਰਨ ਲਈ ਬਣਾਈ ਗਈ ਪੁਲਿਸ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਉਨਾਂ ਦੇ ਬੱਚੇ ਨੂੰ ਵੱਡੀਆਂ ਏਜੰਸੀਆਂ ਨਾਲ ਜੋੜ ਕੇ ਬਦਨਾਮ ਕਰ ਰਹੀ ਹੈ ਅਤੇ ਸੱਚਾਈ ’ਤੇ ਪਰਦਾ ਪਾ ਰਹੀ ਹੈ। Punjab Police Encounter News

ਇਹ ਵੀ ਪੜ੍ਹੋ: Mid-Day Meal Workers Protest: ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੇ ਸਪੀਕਰ ਸੰਧਵਾਂ ਦੇ ਦਫ਼ਤਰ ਮੂਹਰੇ ਦਿੱਤਾ ਧਰਨਾ

ਉਨਾਂ ਕਿਹਾ ਕਿ ਦਿਲਾਵਰ ਸਿੰਘ ਨਾਮਕ ਦੂਜੇ ਨੌਜਵਾਨ ਨੇ ਪੁਲਿਸ ਹਿਰਾਸਤ ਵਿੱਚ ਜੋ ਗੁਨਾਹ ਕਬੂਲਿਆ ਹੈ, ਉਹ ਵੀ ਪੁਲਿਸ ਦੇ ਦਬਾਅ ਹੇਠ ਦਿੱਤਾ ਗਿਆ ਬਿਆਨ ਹੈ, ਜਿਸਨੂੰ ਉਹ ਨਹੀਂ ਮੰਨਦੇ। ਜ਼ਿਕਰਯੋਗ ਹੈ ਕਿ ਦੀਨਾਨਗਰ ਹਲਕੇ ਦੇ ਪਿੰਡ ਆਦੀਆ ਵਿਖੇ ਚੈੱਕ ਪੋਸਟ ’ਤੇ ਬੀਤੇ ਸ਼ਨਿੱਚਰਵਾਰ ਨੂੰ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸਦੇ ਆਰੋਪੀਆਂ ਵਜੋਂ ਗੁਰਦਾਸਪੁਰ ਪੁਲਿਸ ਨੇ ਪਿੰਡ ਆਦੀਆ ਦੇ ਹੀ ਦੋ ਨੌਜਵਾਨਾਂ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਸਮੇਤ ਨਾਲ ਲੱਗਦੇ ਪਿੰਡ ਆਲੀਨੰਗਲ ਦੇ ਦਿਲਾਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰ ਬਾਅਦ ਵਿੱਚ ਪੁਲਿਸ ਨੇ ਰਣਜੀਤ ਸਿੰਘ ਦਾ ਐਨਕਾਉਂਟਰ ਕਰ ਦਿੱਤਾ। ਜਿਸਦੇ ਰੋਸ ਵਜੋਂ ਰਣਜੀਤ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਗੁੱਸਾ ਪ੍ਰਗਟਾਉਂਦੇ ਹੋਏ ਐਨਕਾਉਂਟਰ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਮੰਗ ਕਰ ਰਹੇ ਹਨ।