Atal Pension Scheme - Sach Kahoon Punjabi

Atal Pension Scheme: ਅਟਲ ਪੈਨਸ਼ਨ ਯੋਜਨਾ ਕੀ ਹੈ?, ਹੁਣ 5000 ਰੁਪਏ ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ ਇਹ ਲੋਕ
Atal Pension Scheme: ਨਵੀਂ ਦਿੱਲੀ। ਭਾਰਤ ਸਰਕਾਰ ਵੱਲੋਂ ਸਾਲ 2015 ਵਿੱਚ ਸ਼ੁਰੂ ਕੀਤੀ ਗਈ ‘ਅਟਲ ਪੈਨਸ਼ਨ ਯੋਜਨਾ’ ਨੂੰ ਹੁਣ 8 ਸਾਲ ਪੂਰੇ ਹੋ ਚੁੱਕੇ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਬੁਢਾਪੇ ਵਿੱਚ ਇੱਕ ਸਥਿਰ ਆਮਦਨ ਪ੍ਰਦਾਨ ਕਰਨਾ ਹੈ, ਜਿਨ੍ਹਾਂ ਕੋਲ ਸੇਵਾਮੁਕਤੀ ਤੋਂ ਬਾਅਦ ਕਮਾਈ ਦਾ ਕੋਈ ਪੱਕਾ ਸਾਧਨ ਨਹੀਂ ਹੁੰਦਾ। ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਤੋਂ ਬਾਅਦ ਲਾਭਪਾਤਰੀਆਂ ਨੂੰ ਨਿਸ਼ਚਿਤ ਮਾਸਿਕ ਪੈਨਸ਼ਨ ਦਿੱਤੀ ਜਾਂਦੀ ਹੈ।

ਕੌਣ ਕਰ ਸਕਦਾ ਹੈ ਅਪਲਾਈ?

ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਜ਼ਰੂਰੀ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ:

ਉਮਰ ਹੱਦ: ਲਾਭਪਾਤਰੀ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਜਾਂ 40 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਬੈਂਕ ਖਾਤਾ ਲਾਜ਼ਮੀ: ਇਹ ਯੋਜਨਾ ਪੂਰੀ ਤਰ੍ਹਾਂ ਬੈਂਕ ਖਾਤੇ ਨਾਲ ਜੁੜੀ ਹੋਈ ਹੈ। ਬਿਨੈਕਾਰ ਕੋਲ ਇੱਕ ਬੈਂਕ ਖਾਤਾ ਹੋਣਾ ਚਾਹੀਦਾ ਹੈ ਜੋ ਆਧਾਰ ਕਾਰਡ ਨਾਲ ਲਿੰਕ ਹੋਵੇ।

ਸਰਫ਼ ਭਾਰਤੀ ਨਾਗਰਿਕ: ਇਸ ਯੋਜਨਾ ਦਾ ਫ਼ਾਇਦਾ ਕੇਵਲ ਭਾਰਤੀ ਨਾਗਰਿਕ ਹੀ ਉਠਾ ਸਕਦੇ ਹਨ।

ਕੌਣ ਯੋਜਨਾ ਤੋਂ ਬਾਹਰ ਹੈ? | Atal Pension Scheme

ਜਿਹੜੇ ਲੋਕ ਜ਼ਿਆਦਾ ਤਨਖਾਹ ਲੈਂਦੇ ਹਨ ਅਤੇ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦੇ ਹਨ, ਉਹ ਇਸ ਯੋਜਨਾ ਲਈ ਯੋਗ ਨਹੀਂ ਹਨ। ਇਸ ਦਾ ਮੁੱਖ ਮਕਸਦ ਘੱਟ ਆਮਦਨ ਵਾਲੇ ਲੋਕਾਂ ਨੂੰ ਆਰਥਿਕ ਸੁਰੱਖਿਆ ਦੇਣਾ ਹੈ।

ਅਟਲ ਪੈਨਸ਼ਨ ਯੋਜਨਾ ਵਿੱਚ 5 ਵਿਕਲਪ ਉਪਲਬਧ ਹਨ, ਜਿਨ੍ਹਾਂ ਵਿੱਚ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਮਾਸਿਕ ਪੈਨਸ਼ਨ ਦਿੱਤੀ ਜਾਂਦੀ ਹੈ। ਨਿਵੇਸ਼ ਦੀ ਰਾਸ਼ੀ ਲਾਭਪਾਤਰੀ ਦੀ ਉਮਰ ਅਤੇ ਚੁਣੇ ਹੋਏ ਪੈਨਸ਼ਨ ਵਿਕਲਪ ’ਤੇ ਨਿਰਭਰ ਕਰਦੀ ਹੈ:

ਜੇਕਰ ਕੋਈ ਵਿਅਕਤੀ 18 ਸਾਲ ਦੀ ਉਮਰ ਵਿੱਚ 5,000 ਰੁਪਏ ਦੀ ਮਾਸਿਕ ਪੈਨਸ਼ਨ ਚਾਹੁੰਦਾ ਹੈ, ਤਾਂ ਉਸਨੂੰ ਹਰ ਮਹੀਨੇ ਲਗਭਗ 210 ਰੁਪਏ ਦਾ ਯੋਗਦਾਨ ਪਾਉਣਾ ਹੋਵੇਗਾ।

ਜੇਕਰ ਉਹੀ ਵਿਅਕਤੀ 30 ਸਾਲ ਦੀ ਉਮਰ ਵਿੱਚ ਯੋਜਨਾ ਸ਼ੁਰੂ ਕਰਦਾ ਹੈ, ਤਾਂ ਉਸਨੂੰ 5,000 ਰੁਪਏ ਦੀ ਪੈਨਸ਼ਨ ਲਈ ਹਰ ਮਹੀਨੇ ਲਗਭਗ 577 ਰੁਪਏ ਨਿਵੇਸ਼ ਕਰਨੇ ਪੈਣਗੇ।

ਇਸ ਯੋਜਨਾ ਵਿੱਚ ਨਿਵੇਸ਼ ਦੀ ਘੱਟੋ-ਘੱਟ ਮਿਆਦ 20 ਸਾਲ ਨਿਰਧਾਰਿਤ ਕੀਤੀ ਗਈ ਹੈ। ਇਹ ਬੁਢਾਪੇ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਮਾਮੂਲੀ ਪਰ ਪ੍ਰਭਾਵਸ਼ਾਲੀ ਨਿਵੇਸ਼ ਹੈ।

Read Also : ਮਜ਼ਬੂਤ ਹੋ ਰਹੀ ਭਾਰਤ-ਫਰਾਂਸ ਸਾਂਝੇਦਾਰੀ ਦਾ ਨਵਾਂ ਗੇੜ