US Israel Iran conflict - Sach Kahoon Punjabi

Middle East Crisis: ਅਮਰੀਕਾ ਤੇ ਇਜ਼ਰਾਈਲ ਫਿਰ ਤੋਂ ਈਰਾਨ ’ਚ ਤਬਾਹੀ ਮਚਾਉਣ ਦੀ ਤਿਆਰੀ ’ਚ, ਤਹਿਰਾਨ ਵੀ ਤਿਆਰ
Middle East Crisis: ਵਾਸ਼ਿੰਗਟਨ/ਤੇਲ ਅਵੀਵ/ਤਹਿਰਾਨ (ਸੱਚ ਕਹੂੰ ਨਿਊਜ਼/ਹਿੰ.ਸ.)। ਹੋਰਮੁਜ਼ ਜਲਡਮਰੂ ਸਬੰਧੀ ਚੱਲ ਰਹੇ ਟਕਰਾਅ ਦੇ ਗੰਭੀਰ ਰੂਪ ਲੈਣ ਦੀ ਸੰਭਾਵਨਾ ਵੱਧ ਗਈ ਹੈ। 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਕੀਤੀ ਗਈ ਇੱਕਜੁੱਟ ਫੌਜੀ ਕਾਰਵਾਈ ਤੋਂ ਬਾਅਦ, ਹੁਣ ਦੋਵੇਂ ਦੇਸ਼ ਹੋਰ ਵੀ ਤੇਜ਼ ਬੰਬਾਰੀ ਦੀ ਤਿਆਰੀ ਕਰ ਰਹੇ ਹਨ। ਇਸ ਵਾਰ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਯੁੱਧ ਖਾੜੀ ਤੋਂ ਪਾਰ ਫੈਲ ਜਾਵੇਗਾ। ਇਸਦੇ ਸੈਨਿਕ ਦੁਸ਼ਮਣ ਦੇ ਘਰ ’ਤੇ ਹਮਲਾ ਕਰਨ ਤੋਂ ਨਹੀਂ ਝਿਜਕਣਗੇ। ਈਰਾਨ ਦੇ ਹਮਲੇ ਦਾ ਮੁਕਾਬਲਾ ਕਰਨ ਲਈ, ਇਜ਼ਰਾਈਲੀ ਫੌਜ ਨੇ ਆਪਣੀਆਂ ਰੱਖਿਆਤਮਕ ਤਿਆਰੀਆਂ ਵਧਾ ਦਿੱਤੀਆਂ ਹਨ। ਸੀਬੀਐਸ ਨਿਊਜ਼, ਐਕਸੀਓਸ, ਵਾਈਨੈੱਟ ਤੇ ਅਲ ਜਜ਼ੀਰਾ ਦੀਆਂ ਰਿਪੋਰਟਾਂ ’ਚ ਇਸ ਸਭ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਮੌਜੂਦਾ ਸਥਿਤੀ ਬਾਰੇ ਚਿੰਤਤ ਹਨ। ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਈਰਾਨ ’ਤੇ ਨਵਾਂ ਹਮਲਾ ਕਰਨ ਵਿਰੁੱਧ ਚੇਤਾਵਨੀ ਦਿੱਤੀ।

ਇਹ ਵੀ ਪੜ੍ਹੋ : Punjab Weather Today: ਪੰਜਾਬ ’ਚ ਅੱਜ ਮੀਂਹ ਦਾ ਯੈਲੋ ਅਲਰਟ, ਪਠਾਨਕੋਟ-ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ ਭਾਰੀ ਮੀਂਹ ਦੀ ਚਿਤਾਵਨੀ

ਇਸ ਦੌਰਾਨ, ਅਮਰੀਕੀ ਦੂਤਾਵਾਸਾਂ ਨੇ ਅਮਾਨ (ਜਾਰਡਨ), ਯਰੂਸ਼ਲਮ ਤੇ ਬਗਦਾਦ ਸਮੇਤ ਕਈ ਮੱਧ ਪੂਰਬੀ ਰਾਜਧਾਨੀਆਂ ’ਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ’ਚ ਕਿਹਾ ਕਿ ਅਮਰੀਕਾ ਪਿੱਛੇ ਨਹੀਂ ਹਟੇਗਾ। ਈਰਾਨ ਨੂੰ ਝੁਕਣਾ ਪਵੇਗਾ। ਉਨ੍ਹਾਂ ਦੁਹਰਾਇਆ ਕਿ ਵੀਅਤਨਾਮ, ਅਫਗਾਨਿਸਤਾਨ ਤੇ ਕੋਰੀਆ ਵਿੱਚ ਜੰਗਾਂ ਵੀ ਲੰਬੇ ਸਮੇਂ ਤੱਕ ਚੱਲੀਆਂ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਇਸ ਹਫਤੇ ਦੇ ਆਖਰ ’ਚ ਈਰਾਨ ਵਿਰੁੱਧ ਹਮਲੇ ਸ਼ੁਰੂ ਹੋ ਸਕਦੇ ਹਨ। ਅਮਰੀਕਾ ਤੇ ਇਜ਼ਰਾਈਲ ਦੀਆਂ ਫੌਜੀ ਤਿਆਰੀਆਂ ਵਿਚਕਾਰ, ਈਰਾਨੀ ਸੰਸਦ ਮੈਂਬਰ ਤੇ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮਿਸ਼ਨ ਦੇ ਮੈਂਬਰ, ਇਬਰਾਹਿਮ ਰੇਜ਼ਾਈ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨੀ ਫੌਜ ਅਮਰੀਕਾ ਦੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦੇਣ ਲਈ ਤਿਆਰ ਹੈ। ਇਸ ਵਾਰ ਜਵਾਬ ਸਿਰਫ਼ ਫਾਰਸ ਦੀ ਖਾੜੀ ਤੱਕ ਸੀਮਤ ਨਹੀਂ ਹੋਵੇਗਾ। ਦੁਸ਼ਮਣ ਦੇ ਸਾਰੇ ਠਿਕਾਣਿਆਂ ’ਤੇ ਹਮਲਾ ਕੀਤਾ ਜਾਵੇਗਾ। Middle East Crisis

ਖਾੜੀ ’ਚ ਮੌਜੂਦ ਤੇਲ ਤੇ ਗੈਸ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਟਰੰਪ ਨੂੰ ਕਿਸੇ ਵੀ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ। ਟਰੰਪ ਦੀ ਈਰਾਨ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜਣ ਦੀ ਧਮਕੀ ਪਹਿਲਾਂ ਹੀ ਹਾਸੋਹੀਣੀ ਰਹੀ ਹੈ। ਈਰਾਨ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਨਹੀਂ ਪਹੁੰਚਿਆ ਹੈ। ਈਰਾਨੀ ਫੌਜ ਦਾ ਮਨੋਬਲ ਉੱਚਾ ਹੈ। ਈਰਾਨ ਨੇ ਮੌਜੂਦਾ ਸਥਿਤੀ ਬਾਰੇ ਵਿਚੋਲਗੀ ਕਰਨ ਵਾਲੇ ਦੇਸ਼ਾਂ ਨਾਲ ਸੰਪਰਕ ਕੀਤਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸ਼ਨਿੱਚਰਵਾਰ ਨੂੰ ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਨੂੰ ਇਹ ਦੱਸਣ ਕਿ ਨਤੀਜੇ ਭਿਆਨਕ ਹੋਣਗੇ। ਹੋਰਮੁਜ਼ ਜਲਡਮਰੂ ਵਿੱਚ ਜੰਗ ਦੇ ਬੱਦਲਾਂ ਦੇ ਵਿਚਕਾਰ, ਬ੍ਰਿਟਿਸ਼ ਜਲ ਸੈਨਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਅੰਤਰਰਾਸ਼ਟਰੀ ਜਲ ਮਾਰਗ ਵਿੱਚ ਇੱਕ ਵਪਾਰਕ ਟੈਂਕਰ ’ਤੇ ਹਮਲਾ ਕੀਤਾ ਗਿਆ। ਇੱਕ ਹੋਰ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਉਨ੍ਹਾਂ ਨੂੰ ਗੰਭੀਰ ਨੁਕਸਾਨ ਨਹੀਂ ਪਹੁੰਚਿਆ।

ਦੋਵਾਂ ਦੇ ਨੇੜੇ ਜ਼ੋਰਦਾਰ ਧਮਾਕੇ ਹੋਣ ਦੀ ਖ਼ਬਰ ਹੈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਓਮਾਨ ਦੇ ਲੀਮਾ ਤੋਂ 11 ਸਮੁੰਦਰੀ ਮੀਲ ਉੱਤਰ-ਪੂਰਬ ’ਚ ਇੱਕ ਅਣਪਛਾਤਾ ਪ੍ਰੋਜੈਕਟਾਈਲ ਜਹਾਜ਼ ’ਤੇ ਡਿੱਗਿਆ, ਜਿਸ ਨਾਲ ਜਹਾਜ਼ ਦੇ ਇੰਜਣ ਰੂਮ ਨੂੰ ਨੁਕਸਾਨ ਪਹੁੰਚਿਆ। ਸ਼ਨਿੱਚਰਵਾਰ ਨੂੰ ਖਾਸਾਬ ਸ਼ਹਿਰ ਤੋਂ 21 ਸਮੁੰਦਰੀ ਮੀਲ ਉੱਤਰ-ਪੱਛਮ ’ਚ ਹੋਰ ਟੈਂਕਰ ਦੇ ਨੇੜੇ ਇੱਕ ਛਿੱਟੇ ਤੇ ਧਮਾਕੇ ਦੀ ਖ਼ਬਰ ਮਿਲੀ। ਇੱਕ ਹੋਰ ਰਿਪੋਰਟ ਅਨੁਸਾਰ, ਓਮਾਨ ਦੇ ਤੱਟ ’ਤੇ ਫਸੇ ਇੱਕ ਪਾਬੰਦੀਸ਼ੁਦਾ ਟੈਂਕਰ ਤੋਂ ਕੱਚਾ ਤੇਲ ਲੀਕ ਹੋ ਰਿਹਾ ਹੈ। ਯਮਨ ਦੇ ਈਰਾਨ ਪੱਖੀ ਹੂਤੀ ਬਾਗੀਆਂ ਦਾ ਰੁਖ਼ ਕੁਝ ਨਰਮ ਹੋ ਗਿਆ ਹੈ। ਹੂਤੀ ਬਾਗੀਆਂ ਨੇ ਬਾਬ ਅਲ-ਮੰਡੇਬ ਜਲਡਮਰੂ ਵਿੱਚ ਟੋਲ ਵਸੂਲੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ, ਯਮਨ ਦੇ ਸੂਚਨਾ ਮੰਤਰੀ ਮੋਅਮਰ ਅਲ-ਏਰੀਆਨੀ ਨੇ ਹੂਤੀਆਂ ’ਤੇ ਅਰਬ ਪ੍ਰਾਇਦੀਪ ਦੇ ਦੂਜੇ ਪਾਸੇ ਸਥਿਤ ਹੋਰਮੁਜ਼ ਜਲਡਮਰੂ ’ਚ ਈਰਾਨ ਵਾਂਗ ਟੋਲ ਵਸੂਲੀ ਕਰਨ ਵੱਲ ਵਧਣ ਦਾ ਦੋਸ਼ ਲਗਾਇਆ ਸੀ। Middle East Crisis

ਹੂਤੀਆਂ ਨੇ ਕਿਹਾ ਕਿ ਬਾਬ ਅਲ-ਮੰਦੇਬ ਜਲਡਮਰੂ ’ਚੋਂ ਲੰਘਣ ਵਾਲੇ ਕਿਸੇ ਵੀ ਜਹਾਜ਼ ਤੋਂ ਕਿਸੇ ਵੀ ਤਰ੍ਹਾਂ ਦਾ ਟੋਲ ਵਸੂਲੀ ਨਹੀਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੂਤੀਆਂ ਨੇ ਸਿਰਫ਼ ਸਾਊਦੀ ਝੰਡੇ ਵਾਲੇ ਜਹਾਜ਼ਾਂ ਲਈ ਸਮੁੰਦਰੀ ਨਾਕਾਬੰਦੀ ਦਾ ਐਲਾਨ ਕੀਤਾ ਸੀ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਜਨਰਲ ਮੁਹੰਮਦ ਬਾਘੇਰੀ ਜ਼ੋਲਘਾਦਰ ਨੇ ਕਿਹਾ ਕਿ ਜੇਕਰ ਅਮਰੀਕਾ ਨਵਾਂ ਹਮਲਾ ਕਰਦਾ ਹੈ, ਤਾਂ ਤਹਿਰਾਨ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਨੂੰ ਹੋਰ ਸਖ਼ਤ ਕਰ ਦੇਵੇਗਾ ਤੇ ਹੋਰ ਜਲ ਮਾਰਗਾਂ ਨੂੰ ਵੀ ਬੰਦ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਈਰਾਨ ਨੇ 28 ਫਰਵਰੀ ਦੇ ਹਮਲੇ ਤੋਂ ਤੁਰੰਤ ਬਾਅਦ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਸੀ। ਇਹ ਜਲ ਮਾਰਗ ਕਦੇ ਵਾਰ ਦੁਨੀਆ ਦੇ ਲਗਭਗ 20 ਫੀਸਦੀ ਤੇਲ ਤੇ ਤਰਲ ਕੁਦਰਤੀ ਗੈਸ ਨੂੰ ਲੰਘਾਉਂਦਾ ਰਹੀ ਹੈ।

Iran Retaliatory Attack: ਅਮਰੀਕਾ ਅਤੇ ਇਜ਼ਰਾਈਲ ਦਾ ਈਰਾਨ ਦੇ ਕਈ ਸ਼ਹਿਰਾਂ ’ਤੇ ਹਮਲਾ
ਈਰਾਨ ਦੀ ਜਵਾਬੀ ਕਾਰਵਾਈ | Iran Retaliatory Attack

ਇਜ਼ਰਾਈਲ ’ਤੇ 400 ਮਿਜ਼ਈਲਾਂ ਦਾਗੀਆਂ

Iran Retaliatory Attack: ਤਹਿਰਾਨ (ਏਜੰਸੀ)। ਇਜਰਾਈਲ ਨੇ ਸ਼ਨਿੱਚਰਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ) ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ’ਤੇ ਹਮਲਾ ਕੀਤਾ। ਜਵਾਬ ’ਚ, ਈਰਾਨ ਨੇ ਇਜਰਾਈਲ ਵਿਰੁੱਧ ਜਵਾਬੀ ਹਮਲੇ ਕੀਤੇ। ਮੀਡੀਆ ਰਿਪੋਰਟਾਂ ਅਨੁਸਾਰ, ਈਰਾਨ ਨੇ ਜਵਾਬੀ ਕਾਰਵਾਈ ’ਚ ਲਗਭਗ 400 ਮਿਜਾਈਲਾਂ ਦਾਗੀਆਂ। ਇਜਰਾਈਲ ਤੋਂ ਇਲਾਵਾ, ਈਰਾਨ ਨੇ ਕਤਰ, ਬਹਿਰੀਨ ਤੇ ਯੂਏਈ ’ਚ ਅਮਰੀਕੀ ਠਿਕਾਣਿਆਂ ’ਤੇ ਵੀ ਹਮਲਾ ਕੀਤਾ। ਇਜਰਾਈਲ ਨੇ ਈਰਾਨ ਦੇ ਖੁਫੀਆ ਮੰਤਰਾਲੇ, ਰੱਖਿਆ ਮੰਤਰਾਲੇ, ਸੁਪਰੀਮ ਲੀਡਰ ਖਮੇਨੀ ਦੇ ਦਫਤਰ ਤੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਖਮੇਨੀ ਨੂੰ ਸੁਰੱਖਿਅਤ ਸਥਾਨ ’ਤੇ ਭੇਜ ਦਿੱਤਾ ਗਿਆ।

ਇਹ ਖਬਰ ਵੀ ਪੜ੍ਹੋ : New Ration Card: ਮੁਫ਼ਤ ਰਾਸ਼ਨ ਕਾਰਡਾਂ ਦਾ ਅਪਡੇਟ, ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ, ਸਰਕਾਰ ਨੇ ਖਿੱਚੀ ਤਿਆਰੀ

ਅਮਰੀਕਾ ਤੇ ਇਜਰਾਈਲ ਦੀ ਸਾਂਝੀ ਫੌਜੀ ਕਾਰਵਾਈ

ਇਜਰਾਈਲ ਨੇ ਈਰਾਨ ਵਿਰੁੱਧ ਆਪਣੀ ਨਵੀਂ ਮੁਹਿੰਮ ਨੂੰ ‘ਸ਼ੇਰ ਦੀ ਗਰਜ’ ਦਾ ਨਾਮ ਦਿੱਤਾ ਹੈ। ਅਲ ਜਜੀਰਾ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਇਹ ਅਮਰੀਕਾ ਤੇ ਇਜਰਾਈਲ ਵਿਚਕਾਰ ਇੱਕ ਸਾਂਝੀ ਫੌਜੀ ਕਾਰਵਾਈ ਹੈ। ਇਹ ਹਮਲਾ ਈਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ’ਤੇ ਚੱਲ ਰਹੀ ਗੱਲਬਾਤ ਦੇ ਵਿਚਕਾਰ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਅਮਰੀਕਾ ਤੇ ਇਸਦੇ ਲੋਕਾਂ ਨੂੰ ਖਤਰੇ ਤੋਂ ਬਚਾਉਣਾ ਹੈ। ਟਰੰਪ ਅਨੁਸਾਰ, ਅਮਰੀਕੀ ਫੌਜ ਈਰਾਨ ਦੀਆਂ ਮਿਜਾਈਲਾਂ ਨੂੰ ਨਸ਼ਟ ਕਰਨ ਤੇ ਇਸਦੇ ਮਿਜਾਈਲ ਪ੍ਰੋਗਰਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।