Year - Sach Kahoon Punjabi
ਨੰਬਰ-1 ਨਾਲ ਵਿਰਾਟ ਤੇ ਬੁਮਰਾਹ ਨੇ ਕੀਤੀ ਸਾਲ ਦੀ ਸਮਾਪਤੀ
ਰੋਹਿਤ ਸ਼ਰਮਾ ਦਾ ਦੂਜਾ ਸਥਾਨ ਬਰਕਰਾਰ
ਨਵੀਂ ਦਿੱਲੀ/ਏਜੰਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਲ 2019 ਦੀ ਸਮਾਪਤੀ ਇੱਕ ਰੋਜਾ ਕ੍ਰਿਕਟ ਰੈਕਿੰਗ ‘ਚ ਨੰਬਰ-1 ਦੇ ਰੂਪ ‘ਚ ਕੀਤੀ ਵਿਰਾਟ 895 ਰੈਕਿੰਗ ਅੰਕਾ ਤੋਂ ਖਿਸਕ ਕੇ 887 ਰੈਂਕਿੰਗ ‘ਤੇ ਆ ਗਏ ਰੋਹਿਤ ਸ਼ਰਮਾ ਦਾ ਦੂਜਾ ਸਥਾਨ ਬਰਕਰਾਰ ਹੈ ਤੇ ਉਨ੍ਹਾਂ ਨੇ ਆਪਣੀ ਰੈਂਕਿੰਗ ਅੰਕਾਂ ‘ਚ ਵੀ ਸੁਧਾਰ ਕੀਤਾ ਹੈ ਰੋਹਿਤ 863 ਅੰਕਾ ਨਾਲ 14ਵੀਂ ਰੈਂਕਿੰਗ ਅੰਕਾਂ ਦੀ ਛਾਲ ਮਾਰ ਕੇ 873 ਰੈਂਕਿੰਗ ਅੰਕਾਂ ‘ਤੇ ਪਹੁੰਚ ਗਏ ਹਨ ਤੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਤੋਂ ਸਿਰਫ 12 ਅੰਕ ਦੂਰ ਰਹਿ ਗਏ ਹਨ ।
ਬੁਮਰਾਹ ਦਾ ਇੱਕ ਰੋਜ਼ਾ ਗੇਂਦਬਾਜ਼ੀ ਰੈਂਕਿੰਗ ‘ਚ ਪਹਿਲਾ ਸਥਾਨ ਬਣਿਆ ਹੋਇਆ ਹੈ ਉਹ 785 ਅੰਕਾਂ ਨਾਲ ਚੋਟੀ ‘ਤੇ ਹਨ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ 740 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ ਵਿੰਡੀਜ਼ ਖਿਲਾਫ ਸੀਰੀਜ਼ ‘ਚ ਹੈਟ੍ਰਿਕ ਲਾਉਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ 12ਵਾਂ ਸਥਾਨ ਬਣਿਆ ਹੋਇਆ ਹੈ ਤੇ ਉਹ ਗੇਂਦਬਾਜ਼ੀ ਰੈਂਕਿੰਗ ‘ਚ ਦੂਜੇ ਸਰਵਸ੍ਰੇਸ਼ਠ ਭਾਰਤੀ ਹਨ ਬੱਲੇਬਾਜ਼ੀ ‘ਚ ਵਿਰਾਟ ਤੇ ਰੋਹਿਤ ਤੋਂ ਬਾਅਦ ਤੀਜੇ ਸਰਵਸ੍ਰੇਸ਼ਠ ਭਾਰਤੀ ਸ਼ਿਖਰ ਧਵਨ ਹਨ ਜੋ 22ਵੇਂ ਸਥਾਨ ‘ਤੇ ਹਨ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਓਪਨਰ ਲੋਕੇਸ਼ ਰਾਹੁਤ ਨੇ 17ਵੇਂ ਸਥਾਨ ਦੀ ਲੰਮੀ ਛਾਂਲ ਲਾਈ ਹੈ ਤੇ ਉਹ 88ਵੇਂ ਤੋਂ 71 ਸਥਾਨ ‘ਤੇ ਪਹੁੰਚ ਗਏ ਹਨ ।
ਰਵਿੰਦਰ ਜਡੇਜਾ ਬੱਲੇਬਾਜ਼ੀ ਰੈਕਿੰਗ ‘ਚ 100ਵੇਂ ਸਥਾਨ ‘ਤੇ ਹਨ ਗੇਂਦਬਾਜ਼ਾਂ ‘ਚ ਮੁਹੰਮਦ ਸ਼ਮੀ 599 ਅੰਕਾਂ ਨਾਲ 22 ਨੰਬਰ ‘ਤੇ ਹਨ ਜਦੋਂ ਖੱਬੇ ਹੱਥ ਦੇ ਸਪਿੱਨਰ ਜਡੇਜਾ 559 ਅੰਕਾਂ ਨਾਲ 31ਵੇਂ ਨੰਬਰ ‘ਤੇ ਹਨ ਸਪਿੱਨਰ ਯੁਜਵੇਂਦਰ ਚਹਿਲ 15ਵੇਂ ਤੇ ਭਾਤਰੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 16ਵੇਂ ਨੰਬਰ ‘ਤੇ ਹਨ ਉੱਥੇ ਹੀ ਇੱਕ ਰੋਜ਼ਾ ਆਲਰਾਊਂਡਰ ਰੈਂਕਿੰਗ ‘ਚ ਪਹਿਲੇ 10 ‘ਚ ਭਾਰਤ ਦਾ ਕੋਈ  ਵੀ ਖਿਡਾਰੀ ਮੌਜੂਦ ਨਹੀਂ ਹੈ ਇੰਗਲੈਂਡ ਨੂੰ ਇਸ ਸਾਲ ਵਿਸ਼ਵ ਜੇਤੂ ਬਣਨ ਵਾਲੇ ਬੇਨ ਸਟੋਕਸ ਦੁਨੀਆਂ ਦੇ ਨੰਬਰ ਇੰਕ ਆਲਰਾਊਂਡਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬਾ ਸਰਕਾਰ ਦੇਵੇਗੀ ਬੇਰੁਜ਼ਗਾਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ
ਨਵੇਂ ਸਾਲ ‘ਤੇ ਕੱਢੀਆਂ ਜਾਣਗੀਆਂ 19000 ਨੌਕਰੀਆਂ
ਚੰਡੀਗੜ੍ਹ। ਸੂਬਾ ਸਰਕਾਰ ਨੇ ਨਵੇਂ ਸਾਲ ‘ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਦੇਣ ਬਾਰੇ ਸੋਚਿਆ ਹੈ। ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਜਿਨ੍ਹਾਂ ‘ਚ ਕੁੱਝ ਪੁਰੇ ਕੀਤੇ ਕੁੱਝ ਨਹੀਂ ਕੀਤੇ। ਪੰਜਾਬ ‘ਚ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਨਵੇਂ ਸਾਲ ‘ਤੇ ਨੌਜਵਾਨਾਂ ਨੂੰ ਨੌਕਰੀ ਦੇਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਖ-ਵੱਖ ਅਹੁਦਿਆਂ ‘ਤੇ 19000 ਨੌਜਵਾਨਾਂ ਦੀ ਭਰਤੀ ਕਰੇਗੀ। ਸ਼ਨਿੱਚਰਵਾਰ ਨੂੰ ਮੁੱਖ ਸਕੱਤਰ ਨੇ ਇੱਕ ਨਿਰਦੇਸ਼ ਜਾਰੀ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹੈਡ ਦਫਤਰ ਤੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਏ ਅਹੁਦਿਆਂ ਦਾ ਬਿਓਰਾ ਜਲਦੀ ਦੇਣ ਨੂੰ ਕਿਹਾ ਹੈ। ਨਵੇਂ ਸਾਲ ਦੀ ਸ਼ੁਰੂਵਾਤ ਵਿੱਚ ਹੀ ਇਸ ਸਬੰਧ ‘ਚ ਇਸ਼ਤਿਹਾਰ ਜਾਰੀ ਕਰਕੇ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਜਾਣਕਾਰੀ ਹੈ ਕਿ ਐਜੂਕੇਸ਼ਨ, ਖੇਤੀਬਾੜੀ, ਸ਼ੋਸ਼ਲ ਵੈਲਫੇਅਰ, ਹੈਲਥ, ਰੈਵੀਨਿÀ,  ਪੁਲਿਸ ਆਦਿ ਦੀਆਂ ਭਰਤੀਆਂ ਕੱਢੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
State Government, Year, Gift, Unemployed
ਨਵੀਂ ਦਿੱਲੀ। ਦੇਸ਼ ਵਿਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਵੱਲੋਂ ਕਤਲ, ਧਾਰਮਿਕ ਕਤਲੇਆਮ ਅਤੇ ਪੱਤਰਕਾਰਾਂ ‘ਤੇ ਹਮਲਿਆਂ ਵਰਗੇ ਅਪਰਾਧਾਂ ਦੇ ਅੰਕੜੇ ਨਾ ਦੇਣ ‘ਤੇ ਕਾਂਗਰਸ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਸ ਦੀ ਅਪੰਗਤਾ ਪ੍ਰਦਰਸ਼ਨ ਕਾਂਗਰਸ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਪੇਜ ‘ਤੇ ਟਵੀਟ ਕੀਤਾ, “ਗ੍ਰਹਿ ਮੰਤਰਾਲੇ ਦਾ ਦਾਅਵਾ ਹੈ ਕਿ ਕੁੱਟਮਾਰ, ਧਾਰਮਿਕ ਕਤਲੇਆਮ ਅਤੇ ਪੱਤਰਕਾਰਾਂ ‘ਤੇ ਹਮਲੇ ਆਦਿ ਦੇ ਅੰਕੜੇ ‘ਭਰੋਸੇਯੋਗ’ ਨਹੀਂ ਹਨ, ਇਸ ਲਈ ਉਹ ਐਨਸੀਆਰਬੀ ਦੇ ਅੰਕੜਿਆਂ ਵਿਚ ਸ਼ਾਮਲ ਨਹੀਂ ਹਨ। ”
ਸਵਾਲ ਉੱਠਦਾ ਹੈ ਕਿ ਸਰਕਾਰ ਭਰੋਸੇਯੋਗ ਅੰਕੜੇ ਇਕੱਤਰ ਕਰਨ ਵਿਚ ਅਸਮਰਥ ਹੈ ਜਾਂ ਇਸ ਤੋਂ ਬਚਣ ਦਾ ਇਹ ਇਕ ਸੌਖਾ ਤਰੀਕਾ ਹੈ। ਇਸਦੇ ਨਾਲ ਹੀ ਇੱਕ ਅਖਬਾਰ ਦੀ ਖ਼ਬਰ ਵੀ ਛਾਪੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਦੰਗਿਆਂ ਦੌਰਾਨ ਜ਼ਬਰ ਜਨਾਹ, ਗਊ ਕਾਨੂੰਨ, ਨਫ਼ਰਤ ਫਲਾਉਣ ਵਾਲੇ ਜੁਰਮਾਂ, ਪੱਤਰਕਾਰਾਂ ਉੱਤੇ ਹਮਲੇ, ਆਰਟੀਆਈ ਕਾਰਕੁਨਾਂ ਉੱਤੇ ਹਮਲੇ ਜਿਹੇ 25 ਜੁਰਮਾਂ ਦੇ ਅੰਕੜਿਆਂ ਨੂੰ ਰੋਕ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ। ਅਮਰੀਕਾ ਦੇ ਉਰਜਾ ਮੰਤਰੀ ਰੀਕ ਪੈਰੀ ਇਸ ਸਾਲ ਦੇ ਅੰਤ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ, ਸ੍ਰੀ ਰੀਕ ‘ਚ ਉਰਜਾ ਮੰਤਰਾਲਾ ‘ਚ ਸ਼ਾਨਦਾਨ ਕੰਮ ਕੀਤਾ ਹੈ ਪਰ ਤਿੰਨ ਸਾਲਾਂ ਦੇ ਕਾਰਜਕਾਲ ਲੰਬਾ ਸਮਾਂ ਹੁੰਦਾ ਹੈ। energy Minister
ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।” ਉਨ੍ਹਾਂ ਨੇ ਕਿਹਾ ਕਿ ਸ੍ਰੀ ਰੀਕ ਦੇ ਬਦਲੇ ਉਨ੍ਹਾਂ ਨੇ ਦੂਜੇ ਵਿਅਕਤੀ ਦੀ ਤਲਾਸ਼ ਕਰ ਲਈ ਹੈ ਜੋ ਉਰਜਾ ਮੰਤਰਾਲਾ ਸੰਭਾਲਣਗੇ। ਜਿਕਰਯੋਗ ਹੈ ਕਿ ਅਕਤੂਬਰ ਦੇ ਸ਼ੁਰੂਵਾਤੀ ਮਹੀਨੇ ‘ਚ ਅਮਰੀਕਾ ਦੇ ਡੈਮੋਕ੍ਰੇਟਿਕ ਸੰਸਦਾਂ ਨੇ ਸ੍ਰੀ ਰੋਕ ਤੋਂ ਸਵਾਲਾਤ ਕਰਨ ਦੀ ਆਗਿਆ ਮੰਗੀ ਸੀ। energy Minister
ਸ੍ਰੀ ਰੀਕ ਦਰਅਸਲ ਕਈ ਵਾਰ ਯੂਕ੍ਰੇਨ ਦੇ ਦੌਰੇ ‘ਤੇ ਗਏ ਸਨ ਅਤੇ ਉਨ੍ਹਾਂ ਨੇ ਟਰੰਪ ਅਤੇ ਸੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੁਮਿਰ ਜੇਲੇਨਸਕੀ ਦੇ ਗੰਲਬਾਤ ਲਿਕ ਹੋਣ ਤੋਂ ਬਾਅਦ ਯੂਕ੍ਰੇਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। energy Minister
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਪਵੇਗਾ ਇਸ ਸਾਲ ਵਰਦੀ-ਕਿਤਾਬਾਂ ਦਾ ਝੰਜਟ, ਸਪਲਾਈ ਸ਼ੁਰੂ
ਪੰਜਾਬ ਭਰ ਦੇ ਜ਼ਿਲ੍ਹਿਆਂ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਪੁੱਜੀਆਂ ਵਰਦੀਆਂ ਤੇ ਕਿਤਾਬਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਨਾ ਤਾਂ ਕੋਈ ਵਿਵਾਦ ਹੋਏਗਾ ਤੇ ਨਾ ਹੀ ਕੋਈ ਝੰਜਟ ਪੈਦਾ ਹੋਏਗਾ, ਕਿਉਂਕਿ ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਤਿਆਰੀ ਕਰਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਵਰਦੀ ਤੇ ਕਿਤਾਬਾਂ ਦੀ ਸਪਲਾਈ ਤੱਕ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਤੇ ਐਸ.ਸੀ./ਬੀਪੀਐੱਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਇਹ ਮੁਫ਼ਤ ਵਰਤੀ ਤੇ ਕਿਤਾਬਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਹੁਣ 1 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਦਿਅਕ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਂ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਹੀ ਸਕੂਲ ‘ਚ ਆਉਣਗੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਸਾਲ ਅੱਠਵੀਂ ਜਮਾਤ ਤੱਕ ਦੀਆਂ ਹਰ ਬਿਰਾਦਰੀ ਨਾਲ ਸਬੰਧਿਤ ਲੜਕੀਆਂ ਤੇ ਸਿਰਫ਼ ਐੱਸ.ਸੀ./ਬੀਪੀਐਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀ ਦਿੱਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਵਰਦੀ ਤੇ ਕਿਤਾਬਾਂ ਦੀ ਵੰਡ ਨੂੰ ਲੈ ਕੇ ਹਰ ਵਾਰ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਿਹਾ ਹੈ। ਕਿਸੇ ਵਾਰ ਸਮੇਂ ਸਿਰ ਕਿਤਾਬਾਂ ਨਹੀਂ ਪੁੱਜਿਆਂ ਤਾਂ ਕਿਸੇ ਵਾਰੀ ਵਰਦੀ ਦੀ ਸਪਲਾਈ ਹੀ ਨਹੀਂ ਹੋ ਸਕੀ।
ਸਿੱਖਿਆ ਵਿਭਾਗ ਨੇ ਇਸ ਝੰਜਟ ‘ਚੋਂ ਨਿਕਲਣ ਲਈ ਕਈ ਵਾਰ ਕੋਸ਼ਿਸ਼ ਕਰਦੇ ਹੋਏ ਵੱਖ-ਵੱਖ ਤਰੀਕੇ ਵੀ ਅਪਣਾਏ ਪਰ ਸਿਸਟਮ ਠੀਕ ਨਾ ਬੈਠਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿਰੋਧ ਅੱਗੇ ਸਿੱਖਿਆ ਵਿਭਾਗ ਦੀ ਹਰ ਕੋਸ਼ਿਸ਼ ਨਾਕਾਮ ਹੀ ਰਹੀ ਹੈ, ਜਿਸ ਕਾਰਨ ਨੁਕਸਾਨ ਹਮੇਸ਼ਾ ਹੀ ਵਿਦਿਆਰਥੀਆਂ ਦਾ ਹੁੰਦਾ ਰਿਹਾ ਹੈ। ਇਸ ਸਾਲ ਕੋਈ ਦਿੱਕਤ ਨਾ ਆਏ, ਇਸ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਕਾਰਵਾਈ 6 ਮਹੀਨੇ ਪਹਿਲਾਂ ਹੀ ਉਲੀਕਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ।
ਇੱਕ ਗਲੋਬਲ ਟੈਂਡਰ ਦਿੰਦੇ ਹੋਏ ਵਰਦੀਆਂ ਤਿਆਰ ਕਰਵਾਈਆਂ ਗਈਆਂ ਤਾਂ ਕਿਤਾਬਾਂ ਦੀ ਛਪਾਈ ਦਾ ਵੀ ਸਮਾਂ ਰਹਿੰਦੇ ਹੋਏ ਧਿਆਨ ਕੀਤਾ ਗਿਆ, ਜਿਸ ਦੇ ਚਲਦੇ ਵਰਦੀਆਂ ਤਿਆਰ ਹੁੰਦੇ ਹੋਏ ਜ਼ਿਲ੍ਹਾ ਪੱਧਰ ‘ਤੇ ਪੁੱਜ ਚੁੱਕੀਆਂ ਹਨ ਤਾਂ ਕਿਤਾਬਾਂ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ ਤਾਂ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਚ ਹੀ ਇਨ੍ਹਾਂ ਦੀ ਵੰਡ ਕਰ ਦਿੱਤੀ ਜਾਵੇ, ਜਿਸ ਦੇ ਚਲਦੇ 1 ਅਪਰੈਲ ਤੋਂ ਵਿਦਿਆਰਥੀ ਸਕੂਲਾਂ ‘ਚ ਨਵੀਆਂ ਕਿਤਾਬਾਂ ਤੇ ਵਰਦੀਆਂ ਨਾਲ ਹੀ ਪੁੱਜਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਿਲ੍ਹਾ ਲੁਧਿਆਣਾ ਨੂੰ ਸਾਲ 2018 ਲਈ ਰਾਸ਼ਟਰੀ ਪਾਣੀ ਪੁਰਸਕਾਰ
ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੱਥੋਂ ਸਨਮਾਨਿਤ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) | ਟੋਭਿਆਂ ਦੀ ਕਾਇਆ ਕਲਪ ਕਰਨ ਅਤੇ ਪਾਣੀ ਦੀ ਸੰਭਾਲ ਲਈ ਕੀਤੇ ਸੁਚੱਜੇ ਯਤਨਾਂ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ ਨੂੰ ਰਾਸ਼ਟਰੀ ਪਾਣੀ ਪੁਰਸਕਾਰ-2018 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਅੱਜ ਨਵੀਂ ਦਿੱਲੀ ਵਿਖੇ ਪਾਣੀ ਵਸੀਲਿਆਂ ਬਾਰੇ ਮੰਤਰਾਲੇ ਦੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੂੰ ਪ੍ਰਦਾਨ ਕੀਤਾ ਗਿਆ।
ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਇਸ ਪੁਰਸਕਾਰ ਲਈ ਇਕਲੌਤਾ ਜ਼ਿਲ੍ਹਾ ਚੁਣਿਆ ਗਿਆ ਹੈ। ਪਾਣੀ ਦੀ ਸੰਭਾਲ ਪ੍ਰਤੀ ਸੁਚੱਜੇ ਯਤਨ ਕਰਨ ਲਈ ਉਤਸ਼ਾਹਿਤ ਕਰਨ ਲਈ ਇਹ ਸਾਲਾਨਾ ਪੁਰਸਕਾਰ ਉਕਤ ਮੰਤਰਾਲੇ ਵੱਲੋਂ ਦਿੱਤੇ ਜਾਂਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੋਭਿਆਂ ਅਤੇ ਪਾਣੀ ਦੀ ਸੰਭਾਲ ਲਈ ਬਹੁਤ ਯਤਨ ਕੀਤੇ ਜਾਂਦੇ ਹਨ। ਇਸ ਤਹਿਤ ਟੋਭਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਪਾਣੀ ਦੀ ਮੁੜ ਵਰਤੋਂ ਲਈ ਯਤਨ ਕੀਤੇ ਜਾ ਰਹੇ ਹਨ। ਪਿਛਲੇ ਦੋ ਸਾਲਾਂ ਦੌਰਾਨ 600 ਦੇ ਕਰੀਬ ਪੁਰਾਤਨ ਟੋਭਿਆਂ ਦੀ ਕਾਇਆ ਕਲਪ ਕੀਤੀ ਗਈ ਹੈ। ਜਦਕਿ ਬਾਕੀ ਟੋਭਿਆਂ ਦੀ ਸੰਭਾਲ ਦਾ ਕੰਮ ਜ਼ੋਰਾਂ ‘ਤੇ ਹੈ।
ਇਸ ਕੰਮ ਲਈ ਕਈ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਟੋਭਿਆਂ ਦੀ ਕਾਇਆ ਕਲਪ ਕਰਨ ਨਾਲ ਵਾਤਾਵਰਣ, ਪੇਂਡੂ ਆਰਥਿਕਤਾ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਬਹੁਤ ਲਾਭ ਹੋਇਆ ਹੈ। ਟੋਭਿਆਂ ਵਿੱਚ ਇਕੱਤਰ ਹੁੰਦੇ ਪਾਣੀ ਨੂੰ ਸਾਫ਼ ਕਰਕੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਕੁਝ ਖੇਤਰਾਂ ਵਿੱਚ ਸਾਫ਼ ਪਾਣੀ ਕੱਢਣ ਅਤੇ ਸਿੰਚਾਈ ਲਈ ਵਰਤੋਂ ਲਈ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ।
ਉਨਾਂ ਇਸ ਦਿਸ਼ਾ ਵਿੱਚ ਪਿੰਡ ਈਸੇਵਾਲ, ਭੈਣੀ ਗੜੀ ਅਤੇ ਪਿੰਡ ਸਵੱਦੀ ਕਲਾਂ ਅਤੇ ਹੋਰ ਪਿੰਡਾਂ ਦੀ ਉਦਾਹਰਨ ਦਿੱਤੀ। ਉਨਾਂ ਕਿਹਾ ਕਿ ਪਿੰਡ ਰਣੀਆਂ, ਪਿੰਡ ਚਕਰ ਅਤੇ ਹੋਰ ਕਈ ਪਿੰਡਾਂ ਵਿੱਚ ਟੋਭਿਆਂ ਦੇ ਆਲੇ-ਦੁਆਲੇ ਦਰੱਖ਼ਤ ਲਗਾ ਕੇ ਸ਼ਾਨਦਾਰ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਵਾਈਨ ਫਲੂ ਨਾਲ 1 ਸਾਲ ਦੀ ਬੱਚੀ ਦੀ ਮੌਤ
ਫਰੀਦਕੋਟ। ਦੇਸ਼ ਭਰ ‘ਚ ਸਵਾਈਨ ਫਲੂ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਸਵਾਈਨ ਫਲੂ ਹੌਲੀ-ਹੌਲੀ ਪੰਜਾਬ ‘ਚ ਹੌਲੀ-ਹੌਲੀ ਵੱਧ ਰਿਹਾ ਹੈ। ਫਰੀਦਕੋਟ ‘ਚ ਵੀ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਇਕ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸਵਾਈਨ ਫਲੂ ਦੇ 2 ਹੋਰ ਮਾਮਲੇ ਸਾਹਮਣੇ ਵੀ ਆਏ ਹਨ, ਜਿਨ੍ਹਾਂ ‘ਚੋਂ ਇਕ ਦਾ ਇਲਾਜ ਫਰੀਦਕੋਟ ਦੇ ਮੈਡੀਕਲ ਹਸਪਤਾਲ ‘ਚ ਚੱਲ ਰਿਹਾ ਹੈ ਅਤੇ ਇਕ ਦਾ ਮੋਹਾਲੀ ਫੋਰਟਿਸ ‘ਚ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਲੋਟ ਦੇ ਨੇੜਲੇ ਪਿੰਡ ਵਿਖੇ ਇਕ 5 ਸਾਲਾ ਮਾਸੂਮ ਬੱਚੇ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸੀ ਉੱਥਲ-ਪੁਥਲ ਦਾ ਵਰ੍ਹਾ 2018
ਯੋਗੇਸ਼ ਕੁਮਾਰ ਗੋਇਲ
ਸਾਲ 2018 ਨੂੰ ਕੁਝ ਖੱਟੀਆਂ, ਕੁਝ ਮਿੱਠੀਆਂ ਤੇ ਕੁਝ ਕੌੜੀਆਂ ਯਾਦਾਂ ਨਾਲ ਅਸੀਂ ਸਭ ਅਲਵਿਦਾ ਕਹਿ ਰਹੇ ਹਾਂ ਤੇ ਅਸੀਂ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹਾਂ 2018 ‘ਚ ਦੇਸ਼ ‘ਚ ਬਹੁਤ ਕੁਝ  ਹੋਇਆ, ਰਾਜਨੀਤਿਕ ਦ੍ਰਿਸ਼ਟੀ ਨਾਲ ਇਹ ਸਾਲ ਬਹੁਤ ਮਹੱਤਵਪੂਰਨ ਰਿਹਾ ਤਾਂ ਸਾਲ ਭਰ ‘ਚ ਕਈ ਵੱਡੇ ਹਾਦਸੇ ਵੀ ਹੋਏ, ਘਾਟੀ ‘ਚ ਅੱਤਵਾਦੀ ਤੇ ਪੱਥਰਬਾਜ਼  ਖੂਨ ਦੀ ਹੋਲੀ ਖੇਡ ਖੇਡਦੇ ਰਹੇ ਤਾਂ ਰਾਜਪਾਲ ਸ਼ਾਸਨ ਦੇ ਦੌਰ ‘ਚ ਅੱਤਵਾਦੀਆਂ ਦੇ ਸਫ਼ਾਏ ਵਿਆਪਕ ਅਭਿਆਨ ਵੀ ਚੱਲਦਾ ਰਿਹਾ ਹੈ, ਖੇਡ ਜਗਤ ‘ਚ ਕੁਝ ਨਵੀਂ ਪ੍ਰਤਿਭਾਵਾਂ ਉੱਭਰ ਕੇ ਸਾਹਮਣੇ ਆਈਆਂ ਤਾਂ ਕੁਝ ਵੱਡੀ ਹਸਤੀਆਂ  ਸਦਾ ਲਈ ਵਿੱਛੜ ਗਈਆਂ  2018 ‘ਚ ਅਦਾਲਤਾਂ ਦੇ ਕੁਝ ਬੇਹੱਦ ਮਹੱਤਵਪੂਰਭਨ ਫੈਸਲੇ ਸਾਹਮਣੇ ਆਏ ਤਾਂ ਕੁਝ ਵੱਡੇ ਵਿਆਹਾਂ ਨੇ ਸੁਰਖ਼ੀਆਂ ਬਟੋਰੀਆਂ 2018 ਦੀ ਵਿਦਾਈ ਦੇ ਇਸ ਵਿਸ਼ੇਸ਼ ਮੌਕੇ ‘ਤੇ ਸਾਲ ਭਰ ਦੀਆਂ ਇਨ੍ਹਾਂ ਮਿਲੀਆਂ-ਜੁਲੀਆਂ ਯਾਦਾਂ ਨੂੰ ਸਾਂਭਣਾ ਤੇ ਸਾਲ ਭਰ ਦੀਆਂ ਗਲਤੀਆਂ ਨੂੰ ਸਮਰਣ ਕਰਕੇ ਉਨ੍ਹਾਂ ਤੋਂ ਸਬਕ ਲੈਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਲ ਭਰ ਦੀ ਰਾਜਨੀਤਿਕ ਹਲਚਲ ‘ਤੇ ਸਿਆਸੀ ਘਟਨਾਵਾਂ ਤੇ ਰਾਜਨੀਤਿਕ ਉੱਥਲ-ਪੁੱਥਲ ਦੇ ਲਿਹਾਜ ਨਾਲ ਇਹ ਸਾਲ ਬਹੁਤ ਅਹਿਮ ਰਿਹਾ ਤੇ ਸਾਲ ਦੇ ਆਖਰੀ ਮਹੀਨੇ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਮੰਨੇ ਜਾਂਦੇ ਰਹੇ ਪੰਜ ਸੂਬਿਆਂ ਦੇ ਚੁਣਾਵੀ ਨਤੀਜਿਆਂ ਤੋਂ ਬਾਅਦ ਇਹ ਸਾਲ ਅਗਲੇ ਸਾਲ ਦੀ ਭੂਮਿਕਾ ਤਿਆਰ ਕਰ ਗਿਆ  ਮੰਨਿਆ ਜਾਂਦਾ ਰਿਹਾ ਹੈ ਕਿ ਹੁਣ ਦੇਸ਼ ‘ਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਦੇ ਦੌਰ ਦੀ ਸ਼ੁਰੂਆਤ ਹੋ ਗਈ ਹੈ ਪਰੰਤੂ ਸਾਲ ਦੇ ਅੰਤ ‘ਚ ਇੱਕ ਤੋਂ ਇੱਕ ਜਿਸ ਤਰ੍ਹਾਂ ਸਿਆਸੀ ਦ੍ਰਿਸ਼ ਬਦਲਿਆ ਤੇ ਕਈ ਛੋਟੀਆਂ ਪਾਰਟੀਆਂ ਨੇ ਆਪਣੀ ਪ੍ਰਸੰਗਿਕਤਾ ਸਾਬਤ ਕੀਤੀ, ਉਸ ਨਾਲ ਗਠਜੋੜ ਦੀ ਸਿਆਸਤ ਨੂੰ ਨਵੀਂ ਦਿਸ਼ਾ ਮਿਲੀ ਤੇ ਇਨ੍ਹਾਂ ਘਟਨਾਕ੍ਰਮਾਂ ਨੇ ਕਮਜ਼ੋਰ ਪਏ ਵਿਰੋਧੀਆਂ ‘ਚ ਨਵੀਂ ਜਾਨ ਫੂਕਣ ਦਾ ਕਾਰਜ ਕੀਤਾ ਪੂਰੇ ਸਾਲ ‘ਚ ਕੁਝ ਉਪ ਚੋਣਾਂ ਤੋਂ ਇਲਾਵਾ 9 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੇ ਤੇਲੰਗਾਨਾ ਨੂੰ ਛੱਡ ਕੇ ਬਾਕੀ 8 ਸੂਬਿਆਂ ‘ਚ ਸੱਤਾ ਪਰਿਵਰਤਨ ਹੋਇਆ।
ਸਾਲ ਦੀ ਸ਼ੁਰੂਆਤ ‘ਚ ਹੀ ਗੋਰਖਪੁਰ ਤੇ ਫੂਲਪੁਰ ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਸਪਾ, ਬਸਪਾ ਤੇ ਕਾਂਗਰਸ ਨੇ ਮਿਲ ਕੇ ਭਾਜਪਾ ਤੋਂ ਇਹ ਸੀਟਾਂ ਝਟਕ ਲਈਆਂ ਸਨ, ਜਿਸ ਤੋਂ ਬਾਅਦ ਵਿਰੋਧੀ ਏਕਤਾ ਦੀ ਮੁਹਿੰਮ ਨੇ ਅਜਿਹਾ ਜ਼ੋਰ ਫੜਿਆ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਲਈ ਇੱਕ-ਦੂਜੇ ਦੀਆਂ ਧੁਰ ਵਿਰੋਧੀ ਪਾਰਟੀਆਂ ਵੀ ਇਕੱਠੀਆਂ ਨਜ਼ਰ ਆਉਣ ਲੱਗੀਆਂ ਪਰੰਤੂ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਸਮੁੱਚਾ ਵਿਰੋਧੀ ਇਕਜੁਟ ਨਹੀਂ ਹੋ ਸਕੇ ਉੱਤਰ ਪ੍ਰਦੇਸ਼ ‘ਚ ਭਾਵੇਂ ਸਪਾ-ਬਸਪਾ ਦੀ ਨਜ਼ਦੀਕੀਆਂ ਵਧੀਆਂ ਪਰੰਤੂ ਕਾਗਰਸ ਤੋਂ ਕੁਝ ਪਾਰਟੀਆਂ ਲਗਾਤਾਰ ਦੂਰੀ ਬਣਾਈ ਰੱਚੀ  ਪਰ ਪੰਜ ਰਾਜਾਂ?ਦੀਆਂ ਵਿਧਾਨ ਸਭਾ ਚੋਣਾਂ ‘ਚੋਂ ਤਿੰਨ ਮੁੱਖ ਸੂਬਿਆਂ ‘ਚ ਜਿੱਤ ਤੋਂ ਬਾਅਦ ਕਾਂਗਰਸ ਨੂੰ ਮਜ਼ਬੂਤੀ ਮਿਲੀ ਤੇ ਸਾਲ ਬੀਤਦੇ-ਬੀਤਦੇ ਐਨਡੀਏ ‘ਚ ਤਰੇੜਾਂ ਦੇ ਨਾਲ ਵਿਰੋਧੀਆਂ ਦੀ ਮਜ਼ਬੂਤੀ ਦੇ ਸੰਕੇਤ ਮਿਲਣ ਲੱਗੇ ਸਾਲ ਦੇ ਸ਼ੁਰੂਆਤੀ ਮਹੀਨਿਆਂ ‘ਚ ਹੀ ਟੀਡੀਪੀ ਤੇ ਰਾਲੋਸਪਾ ਐਨਡੀਏ ਦਾ ਸਾਥ ਛੱਡ ਗਏ, ਸ਼ਿਵਸੈਨਾ ਦੇ ਵੀ ਐਨਡੀਏ ਦੇ ਨਾਲ ਰਿਸ਼ਤੇ ਚੰਗੇ ਨਹੀਂ ਰਹੇ।
ਸਾਲ ਭਰ ਆਮ ਆਦਮੀ ਪਾਰਟੀ ਕਦੇ ਮੁੱਖ ਸਕੱਤਰ ਦੇ ਨਾਲ ਕੁੱਟਮਾਰ ਮਾਮਲੇ ਸਬੰਧੀ ਤਾਂ ਕਦੇ ਆਪਣੇ ਵਿਧਾਇਕਾਂ ‘ਤੇ ਅਯੋਗਤਾ ਦੀ ਤਲਵਾਰ ਲਟਕੇ ਰਹਿਣ ਵਰਗੇ ਵੱਖ-ਵੱਖ ਵਿਵਾਦਾਂ ‘ਚ ਘਿਰੀ ਰਹੀ ਪ੍ਰਤੂ ਅੰਤ ਉਸ ਨੂੰ ਜ਼ਿਆਦਾਤਰ ਮਾਮਲਿਆਂ ਤੋਂ ਰਾਹਤ ਮਿਲੀ ਭਾਜਪਾ ਆਗੂ ਸੁਸ਼ਮਾ ਸਵਰਾਜ, ਉਮਾ ਭਾਰਤੀ ਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਵਰਗੇ ਕੁਝ ਵੱਡੇ ਆਗੂਆਂ ਨੇ 2019 ਦਾ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਕੇ ਸਿਆਸੀ ਗਰਮੀ ਪੈਦਾ ਕਰ ਦਿੱਤੀ ਗਣਤੰਤਰ ਦਿਵਸ ਸਮਾਰੋਹ ‘ਚ ਆਸਿਆਨ ਸੰਗਠਨ ਦੇ ਸਾਰੇ 10 ਦੇਸ਼ਾਂ ਦੇ ਕੌਮੀ ਪ੍ਰਧਾਨਾਂ ਦੀ ਮੁੱਖ ਮਹਿਮਾਨ ਵਜੋਂ ਮੌਜ਼ੂਦਗੀ ਤੋਂ ਬਾਅਦ ਭਾਰਤ-ਆਸਿਆਨ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਪੂਰਾ ਸਾਲ ਰਾਫੇਲ ਖਰੀਦ ਮਾਮਲਾ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਰਿਹਾ ਪੰ੍ਰਤੂ ਸਾਲ ਬੀਤਦੇ-ਬੀਤਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਸਰਕਾਰ ਨੂੰ ਵੱਡੀ ਰਾਹਤ ਮਿਲੀ ਨੀਰਵ ਮੋਦੀ ਬੈਂਕ ਘਪਲਾ ਸਾਹਮਣਾ ਆਉਣ ਤੋਂ ਬਾਅਦ ਇੱਕ-ਇੱਕ ਕਰਕੇ ਸਾਹਮਣੇ ਆਏ ਅਨੇਕ ਬੈਂਕ ਘਪਲਿਆਂ ਨੇ ਬੈਂਕਿੰਗ ਤੰਤਰ ਦੀ ਨੀਂਹ ਨੂੰ ਹਿਲਾ ਦਿੱਤਾ ਦਸਹਿਰੇ ਮੌਕੇ ਅੰਮ੍ਰਿਤਸਰ ‘ਚ ਭਿਆਨਕ ਰੇਲ ਹਾਦਸਾ ਹੋਇਆ ਸਾਲ ਭਰ ਈਵੀਐਮ, ਮਹਿੰਗਾਈ, ਬੇਰੁਜ਼ਗਾਰੀ, ਐਸਸੀ-ਐਸਟੀ ਐਕਟ, ਰਾਮ ਮੰਦਰ, ਸੀਬੀਆਈ ਤੇ ਆਰਬੀਆਈ ਵਿਵਾਦ, ਕਿਸਾਨ ਅੰਦੋਲਨ ਤੇ ਔਰਤਾਂ ਪ੍ਰਤੀ ਅਪਰਾਧਾਂ ਵਰਗੇ ਮੁੱਦੇ ਛਾਏ ਰਹੇ ।
ਮੀ-ਟੂ ਅਭਿਆਨ ਦੀ ਤਾਂ ਅਜਿਹੀ ਹਨ੍ਹੇਰੀ ਚੱਲੀ ਕਿ ਵੱਖ-ਵੱਖ ਖੇਤਰਾਂ ਦੇ ਕਈ ਦਿੱਗਜ਼ਾਂ ਨੂੰ ਉਡਾ ਕੇ ਲੈ ਗਈ ਤੇ ਸਾਬਕਾ ਸੀਨੀਅਰ ਪੱਤਰਕਾਰ ਤੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਵਰਗੇ ਵੱਡਿਆਂ ਨੂੰ ਵੀ ਆਪਣੀ ਕੁਰਸੀ ਗਵਾਉਣੀ ਪਈ ਚਾਰਾ ਘਪਲਿਆਂ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਾਲੂ ਯਾਦਵ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੁਪਰੀਮ ਕੋਰਟ ਦੇ ਵੀ ਕਈ ਅਜਿਹੇ ਮਹੱਤਵਪੂਰਨ ਫੈਸਲੇ ਆਏ, ਜੋ ਸਾਲ ਦੀ ਮੁੱਖ ਸੁਰਖ਼ੀਆਂ ਬਣੇ ਸਾਲ ਦੀ ਸ਼ੁਰੂਆਤ ‘ਚ ਸੁਪਰੀਮ ਕੋਰਟ ਨੇ ਸਿਨੇਮਾਘਰਾਂ ‘ਚ ਰਾਸ਼ਟਰੀ ਗਾਨ ਗਾਏ ਜਾਣ ਦੀ ਲਾਜ਼ਮੀ ਸ਼ਰਤ ਸਮਾਪਤ ਕਰਕੇ ਇਸ ਨੂੰ ਸਵੈਇੱਛਕ ਬਣਾਏ ਜਾਣ ਦਾ ਆਪਣਾ ਹੀ ਸੋਧ ਆਦੇਸ਼ ਸੁਣਾਇਆ 15 ਫਰਵਰੀ ਨੂੰ ਕਾਵੇਰੀ ਜਲ ਵਿਵਾਦ ਮਾਮਲੇ ‘ਚ ਆਪਣੇ ਅਹਿਮ ਫੈਸਲਿਆਂ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਨਦੀ ਦੇ ਪਾਣੀ ‘ਤੇ ਕਿਸੇ ਵੀ ਸਟੇਟ ਦਾ ਮਾਲਿਕਾਨਾ ਹੱਕ ਨਹੀਂ ਹੈ 20 ਮਾਰਚ ਨੂੰ ਸੁਪਰੀਮ ਕੋਰਟ ਨੇ ਐੱਸਸੀ-ਐੱਸਟੀ ਐਕਟ ‘ਚ ਬਦਲਾਅ ਕਰਦਿਆਂ ਫੈਸਲਾ ਸੁਣਾਇਆ ਕਿ ਸਿਰਫ਼ ਸ਼ਿਕਾਇਤ ਦੇ ਅਧਾਰ ‘ਤੇ ਹੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ ਸਗੋਂ ਸਬੂਤਾਂ ਦੇ ਅਧਾਰ ‘ਤੇ ਹੀ ਹੋਵੇਗੀ ਪਰ ਸਰਕਾਰ ਵੱਲੋਂ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਗਿਆ ਬਹੁਚਰਚਿਤ ਨਿਰਭੈਇਆ ਕਾਂਡ ‘ਤੇ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਤਿੰਨੇ ਦੋਸ਼ੀਆਂ ਦੀ ਪਟੀਸ਼ਨ ਰੱਦ ਕਰਦਿਆਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਧਾਰ ਕਾਰਡ ਦੀ ਵਰਤੋਂ ਸਬੰਧੀ ਮੰਡਰਾਉਂਦੇ ਬੱਦਲਾਂ ਨੂੰ ਦੂਰ ਕਰਦਿਆਂ ਅਦਾਲਤ ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਅਧਾਰ ਦੀ ਵਿਸਥਾਰ ਵਿਆਖਿਆ ਕਰਦਿਆਂ ਆਪਣੇ ਫੈਸਲੇ ‘ਚ ਸਪੱਸ਼ਟ ਕੀਤਾ ਕਿ ਅਧਾਰ ਕਿੱਥੇ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ ਤੇ ਕਿੱਥੇ ਨਹੀਂ।
ਸਾਲ 2018 ‘ਚ ਮਨੋਰੰਜਨ ਜਗਤ ਤੋਂ ਲੈ ਕੇ ਸਾਹਿਤ ਜਗਤ ਤੇ ਰਾਜਨੀਤੀ ਸਮੇਤ ਵੱਖ-ਵੱਖ ਖੇਤਰਾਂ ਦੀਆਂ ਕਈ ਦਿੱਗਜ਼ ਹਸਤੀਆਂ ਦੁਨੀਆਂ ਨੂੰ ਅਲਵਿੰਦਾ ਕਹਿ ਗਈਆਂ 11 ਫਰਵਰੀ 2018 ਨੂੰ 84 ਸਾਲਾਂ ਦੀ ਉਮਰ ‘ਚ ਮਹਿਲਾ ਫਿਲਮ ਨਿਰਮਾਤਾ ਪ੍ਰਬਾਤੀ ਘੋਸ਼, 26 ਫਰਵਰੀ 2018 ਨੂੰ 54 ਸਾਲਾਂ ਦੀ ਉਮਰ ‘ਚ ਪ੍ਰਸਿੱਧ ਬਾਲੀਵੁੱਡ ਹੀਰੋਇਨ ਸ੍ਰੀਦੇਵੀ, 28 ਫਰਵੀਰ 2018 ਨੂੰ ਕਾਂਚੀ ਕਾਮਕੋਟੀ ਬੈਂਚ ਦੇ ਮੁਖੀ ਸ੍ਰੀ ਸ੍ਰੀ ਜਯੇਂਦਰ ਸਰਸਵਤੀ ਸ਼ੰਕਰਚਾਰੀਆ, 19 ਮਾਰਚ 2018 ਨੂੰ 83 ਸਾਲਾਂ ਦੀ ਉਮਰ ‘ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੇਦਾਰਨਾਥ ਸਿੰਘ, 9 ਜੁਲਾਈ ਨੂੰ ਪ੍ਰਸਿੱਧ ਟੀਵੀ ਸੀਰੀਅਲ ਤਾਰਕ ਮਹਿਤਾ ‘ਚ ਡਾ. ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਵੀ ਕੁਮਾਰ ਆਜਾਜ, 17 ਜੁਲਾਈ 62 ਸਾਲਾਂ ਦੀ ਉਮਰ ‘ਚ ਹੀਰੋਇਨ ਰੀਤਾ ਭਾਦੁੜੀ, 19 ਜੁਲਾਈ 2018 ਨੂੰ ਕਵੀ ਗੋਪਾਲ ਦਾਸ ਨੀਰਜ, 1 ਅਗਸਤ 2018 ਨੂੰ 85 ਸਾਲਾਂ ਦੀ ਉਮਰ ‘ਚ ਤਮਿਲਨਾਡੂ ਤੇ ਅਸਾਮ ਦੇ ਸਾਬਕਾ ਰਾਜਪਾਲ ਭੀਸ਼ਮ ਨਾਰਾਇਣ ਸਿੰਘ, 6 ਅਗਸਤ 2018 ਨੂੰ 81 ਸਾਲਾਂ ਦੀ ਉਮਰ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਰਹੇ ਸੀਨੀਅਰ ਆਗੂ ਆਰ ਕੇ ਧਵਨ, 7 ਅਗਸਤ 2018 ਨੂੰ 94 ਸਾਲ ਦੀ ਉਮਰ ‘ਚ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਡੀਐਮਕੇ ਮੁਖੀ ਐਮ ਕਰੁਣਾਨਿਧੀ, 10 ਅਗਸਤ 2018 ਨੂੰ 41 ਸਾਲਾਂ ਦੀ ਉਮਰ ‘ਚ ਬਜਾਰ ਇਲੈਕਟ੍ਰੀਕਲਜ਼ ਲਿਮਟਿਡ ਦੇ ਡਾਇਰੈਕਟਰ ਅੰਤਤ ਬਜਾਜ, 13 ਅਗਸਤ 2018 ਨੂੰ ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ, 14 ਅਗਸਤ 2018  ਨੂੰ 91 ਸਾਲਾਂ ਦੀ ਉਮਰ ‘ਚ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ, 15 ਅਗਸਤ 2018 ਨੂੰ 77 ਸਾਲਾਂ ਦੀ ਉਮਰ ‘ਚ ਕ੍ਰਿਕਟਰ ਅਜੀਤ ਵਾਡੇਕਰ, 16 ਅਗਸਤ 2018 ਨੂੰ 93 ਸਾਲਾਂ ਦੀ ਉਮਰ ‘ਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਤੇ 14 ਦਸੰਬਰ ਨੂੰ ਫਿਲਮ ਡਾਇਰੈਕਟਰ ਤੁਲਸੀ ਰਾਮਸੇ ਦੁਨੀਆ ਨੂੰ ਅਲਵਿਦਾ ਕਹਿੰਦਿਆਂ ਅੰਤਿਮ ਯਾਤਰਾ ‘ਤੇ ਚੱਲੇ ਗਏ।
ਹੁਣ ਗੱਲ ਕਰਦੇ ਹਾਂ ਖੇਡਾਂ ਦੀ ਖੇਡ ਜਗਤ ਲਈ ਇਹ ਸਾਲ ਕਈ ਮਾਈਨਿਆਂ ‘ਚ ਇਤਿਹਾਸਿਕ ਰਿਹਾ ਅਪਰੈਲ ਮਹੀਨੇ ‘ਚ ਗੋਲਡਕੋਸਟ ‘ਚ ਹੋਏੇ 21ਵੇਂ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੇ 26 ਸੋਨ, 20 ਚਾਂਦੀ ਅਤੇ 20 ਕਾਂਸੇ ਦੇ ਤਮਗਿਆਂ ਦੇ ਨਾਲ ਕੁਲ 66 ਤਮਗੇ ਜਿੱਤ ਕੇ ਦੁਨੀਆਂ ‘ਚ ਤੀਜਾ ਸਥਾਨ ਹਾਸਲ ਕੀਤਾ ਜੋ ਇਨ੍ਹਾਂ ਖੇਡਾਂ ਦੇ ਇਤਿਹਾਸ ‘ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ18 ਅਗਸਤ ਤੋਂ 2 ਸਤੰਬਰ ਤੱਕ ਜਕਾਰਤਾ ‘ਚ ਏਸ਼ੀਆਈ ਖੇਡਾਂ ‘ਚ ਆਪਣਾ ਇਤਿਹਾਸਕ ਪ੍ਰਦਸ਼ਨ ਕਰਦੇ ਹੋਏ ਭਾਰਤ ਨੇ 15 ਸੋਨ ਤਮਗਿਆਂ ਸਮੇਤ 69 ਤਮਗੇ ਜਿੱਤ ਕੇ 67 ਸਾਲਾਂ ਦੇ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹਾਲਾਂਕਿ ਮਹਿਲਾ ਕ੍ਰਿਕੇਟ ‘ਚ ਮਿਤਾਲੀ ਰਾਜ ਨੂੰ ਟੀਮ ਨੂੰ ਟੀਮ ‘ਚੋਂ ਬਾਹਰ ਰੱਖੇ ਜਾਣ ਦੇ ਚੱਲਦਿਆਂ ਕੁਝ ਵਿਵਾਦ ਜ਼ਰੂਰ ਉੱਠੇ ਪਰੰਤੂ ਨਵੇਂ ਕੋਚ ਦੀ ਨਿਯੁਕਤੀ ਨਾਲ ਇਸ ਵਿਵਾਦ ‘ਤੇ ਲਗਾਮ ਲੱਗ ਗਈ  ਕਈ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਨੂੰ ਮਾਣ ਦਿਵਾਇਆ ਮਹਿੰਦਰ ਸਿੰਘ ਧੋਨੀ ਨੇ 200 ਇੱਕ ਰੋਜ਼ਾ ‘ਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਕੀਰਤੀਮਾਨ ਬਣਾਇਆ ਜੋ ਮਿਤਾਲੀ ਰਾਜ ਨੇ ਕੁਝ ਰਿਕਾਰਡਾਂ ਦੇ ਮਾਮਲੇ ‘ਚ ਵਿਰਾਟ ਕੋਹਲੀ ਸਮੇਤ ਕਈ ਦੂਜੇ ਪੁਰਸ਼ ਖਿਡਾਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਵਿਰਾਟ ਸਭ ਤੋਂ ਤੇਜ਼  ਸਭ ਤੋਂ ਘੱਟ ਮੈਚਾਂ ਨਾਲ ਸਭ ਤੋਂ ਜਿਆਦਾ ਸੈਂਕੜੇ ਤੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਕੀਰਤੀਮਾਨ ਬਣਾਉਣ ‘ਚ ਸਫ਼ਲ ਹੋਏ ਤਾਂ ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਵੱਲੋਂ ਸੈਂਕੜਾਂ ਜੜਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।
2018 ‘ਚ ਕੁਝ ਅਜਿਹੀਆਂ ਸ਼ਾਦੀਆਂ ਵੀ ਹੋਈਆਂ, ਜਿਨ੍ਹਾਂ ਨੇ ਖੂਬ ਸੁਰਖੀਆਂ ਬਟੋਰੀਆਂ 12 ਦਸੰਬਰ ਨੂੰ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਸ਼ਾਦੀ ਮੁੰਬਈ ‘ਚ ਸਥਿਤ ਏਟੀਲੀਆ ‘ਚ ਪਿਰਾਮਲ ਗਰੁੱਪ ਦੇ ਆਨੰਦ ਪਿਰਾਮਲ ਦੇ ਨਾਲ ਹੋਈ, ਜਿਸ ਨੇ ਦੇਸ਼ ਵਿਦੇਸ਼ ‘ਚ ਵੱਖ ਵੱਖ ਪ੍ਰਸਿੱਧ ਸ਼ਖਸੀਅਤਾਂ ਸਾਮਲ ਹੋਈਆਂ ਅੰਬਾਨੀ ਪਰਿਵਾਰ ‘ਚ ਹੋਈ ਇਹ ਸ਼ਾਦੀ ਸਾਲ ਦੀ ਸਭ ਤੋਂ ਮਹਿੰਗੀ ਸ਼ਾਦੀ ਰਹੀ ਬਾਲੀਵੁੱਡ ਦੇ ਕਿਊਟ ਕਪਲ ਦੇ ਤੌਰ ‘ਤੇ ਜਾਣੀ ਜਾਂਦੀ ਦੀਪਿਕਾ ਪਾਦੂਕੌਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਇਟਲੀ ‘ਚ ਕੌਂਕਣੀ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਸ਼ਾਦੀ ਦੇ ਬੰਧਨ ‘ਚ ਬੱਝ ਗਏ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ 1-2 ਦਸੰਬਰ ਨੂੰ ਈਸਾਈ ਤੇ ਹਿੰਦੂ ਰੀਤੀ ਰਿਵਾਜ਼ ਨਾਲ ਸ਼ਾਦੀ ਕੀਤੀ ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਇਸੇ ਸਾਲ 8 ਮਈ ਨੂੰ ਸ਼ਾਦੀ ਦੇ ਪਵਿੱਤਰ ਬੰਧਨ ‘ਚ ਬੱਝ ਗਏ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ ਦੇ 200 ਛੱਕੇ ਪੂਰੇ
ਤਿਰੁਵੰਥਪੁਰਮ, 1 ਨਵੰਬਰ।
ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ‘ਚ 200 ਛੱਕੇ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕਰ ਲਈ ਹੈ ਰੋਹਿਤ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਦੂਸਰੇ ਭਾਰਤੀ ਅਤੇ ਓਵਰਆਲ ਸੱਤਵੇਂ ਬੱਲੇਬਾਜ਼ ਬਣ ਗਏ ਹਨ ਰੋਹਿਤ ਨੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ ਚਾਰ ਛੱਕੇ ਲਗਾਉਣ ਦੌਰਾਨ ਇਹ ਪ੍ਰਾਪਤੀ ਹਾਸਲ ਕੀਤੀ ਰੋਹਿਤ ਦੇ ਹੁਣ 193 ਮੈਚਾਂ ‘ਚ 202 ਛੱਕੇ ਹੋ ਗਏ ਹਨ
ਉਹਨਾਂ ਲੜੀ ‘ਚ 16 ਛੱਕੇ ਮਾਰੇ ਅਤੇ ਸੌਰਵ ਗਾਂਗੁਲੀ ਤੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਗਾਂਗੁਲੀ ਨੇ 311 ਮੈਚਾਂ ‘ਚ 190 ਅਤੇ ਸਚਿਨ ਨੇ 463 ਮੈਚਾਂ ‘ਚ 195 ਛੱਕੇ ਮਾਰੇ ਸਨ ਵੈਸਟਇੰਡੀਜ਼ ਵਿਰੁੱਧ ਰੋਹਿਤ ਸ਼ਰਮਾ ਨੇ ਆਪਣੀ 63 ਦੌੜਾਂ ਦੀ ਪਾਰੀ ਨਾਲ ਇੱਕ ਰੋਜ਼ਾ ‘ਚ ਇਸ ਸਾਲ 1000 ਦੌੜਾਂ ਪੂਰੀਆਂ ਕਰਨ ਵਾਲੇ ਤੀਸਰੇ ਬੱਲੇਬਾਜ਼ ਬਣ ਗਏ  ਉਹਨਾਂ ਤੋਂ ਇਲਾਵਾ ਇਸ ਸਾਲ ਇੰਗਲੈਂਡ ਦੇ ਜਾਨੀ ਬੇਰਸਟੋ ਅਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੇਪ ਲਗਾਤਾਰ ਦੂਸਰੇ ਸਾਲ ਨੰਬਰ ਇੱਕ
40 ਹਫ਼ਤੇ ਤੋਂ ਨੰਬਰ ਇੱਕ ‘ਤੇ ਆਪਣਾ ਸਥਾਨ ਬਰਕਰਾਰ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
ਲੰਦਨ, 16 ਅਕਤੂਬਰ
ਰੋਮਾਨੀਆ ਦੀ ਸਿਮੋਨਾ ਹਾਲੇਪ ਲਗਾਤਾਰ ਦੂਸਰੇ ਸਾ;ਲ ਡਬਲਿਊਟੀਏ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੀ ਨੰਬਰ ਇੱਕ ਮਹਿਲਾ ਖਿਡਾਰੀ ਬਣ ਗਈ ਹੈ ਰੋਮਾਨਿਆਈ ਖਿਡਾਰੀ ਦੇ 7421 ਰੇਟਿੰਗ ਅੰਕ ਹਨ ਅਤੇ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਉਹ ਡਬਲਿਊਟੀਏ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਹੈ ਉਸਨੇ ਇਸ ਪ੍ਰਾਪਤੀ ਹਾਸਲ ਕਰਨ ‘ਤੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ ਕਿ ਲਗਾਤਾਰ ਦੂਸਰੇ ਸਾਲ ਅੱਵਲ ਸਥਾਨ ‘ਤੇ ਹਾਂ
ਹਾਲੇਪ ਨੇ ਇੱਥੇ ਮਾਸਕੋ ‘ਚ ਚੱਲ ਰਹੇ ਕ੍ਰੇਮਲਿਨ ਕੱਪ ‘ਚ ਕਿਹਾ ਕਿ ਮੇਰੇ ਲਈ ਇਹ ਸਾਲ ਚੰਗਾ ਰਿਹਾ ਹੈ ਅਤੇ ਟੈਨਿਸ ਦੇ ਹਿਸਾਬ ਨਾਲ ਮੇਰਾ ਸਰਵਸ੍ਰੇਸ਼ਠ ਸਾਲ ਮੈਂ ਇਸ ਸਾਲ ਗਰੈਂਡ ਸਲੈਮ ਜਿੱਤਿਆ ਜੋ ਮੈਨੂੰ ਹਮੇਸ਼ਾ ਯਾਦ ਰਹੇਗਾ ਹਾਲੇਪ ਨੇ ਇਸ ਸੈਸ਼ਨ ‘ਚ ਦੋ ਗਰੈਂਡ ਸਲੈਮ ਫਾਈਨਲ ਖੇਡੇ ਜਿਸ ਵਿੱਚ ਫਰੈਂਚ ਓਪਨ ਖ਼ਿਤਾਬ ਤੋਂ ਇਲਾਵਾ ਸ਼ੇਨਝੇਨ ਅਤੇ ਮਾਂਟਰੀਅਲ ‘ਚ ਖ਼ਿਤਾਬ ਜਿੱਤੇ ਅਤੇ 40 ਹਫ਼ਤੇ ਤੋਂ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਸਥਾਨ ਬਰਕਰਾਰ ਹੈ
ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ
ਪੁਜਾਰੀ ਦੇ ਸਵੇਰੇ ਮੰਦਰ ਆਉਣ ‘ਤੇ ਲੱਗਿਆ ਚੋਰੀ ਦਾ ਪਤਾ
ਹਾਜੀਪੁਰ, ਏਜੰਸੀ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਮਹੂਆ ਥਾਣਾ ਖੇਤਰ ਦੇ ਮਤੈਆ ਪਿੰਡ ‘ਚ ਰਾਮ-ਜਾਨਕੀ ਮੰਦਰ ‘ਚੋਂ ਅਪਰਾਧੀਆਂ ਨੇ 114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ ਕਰ ਲਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਕੱਲ੍ਹ ਦੇਰ ਰਾਤ ਮੰਦਰ ‘ਚੋਂ ਭਗਵਾਨ ਰਾਮ ਅਤੇ ਲਛਮਣ ਦੀ ਅਸ਼ਟਧਾਤੂ ਨਾਲ ਬਣੀ ਮੂਰਤੀ ਚੋਰੀ ਕਰ ਲਈ। ਅੱਜ ਸਵੇਰੇ ਪੂਜਾ ਕਰਨ ਪਹੁੰਚੇ ਪੁਜਾਰੀ ਕੇਦਾਰ ਤਿਵਾਰੀ ਨੇ ਮੰਦਰ ਦਾ ਦਰਵਾਜਾ ਖੋਲ੍ਹਿਆ ਤਾਂ ਮੂਰਤੀਆਂ ਗਾਇਬ ਸਨ। ਸੂਤਰਾਂ ਨੇ ਦੱਸਿਆ ਕਿ ਪੁਜਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ੍ਰੀ ਤਿਵਾਰੀ ਦੇ ਬਿਆਨ ‘ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਪਾੱਟ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਮੂਲੀਅਤ ਦਾ ਦੋਸ਼ੀ | Nasir Jamshed
ਕਰਾਚੀ (ਏਜੰਸੀ)। ਸਾਬਕਾ ਪਾਕਿਸਤਾਨੀ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਟੀ20 ਟੂਰਨਾਮੈਂਟ ‘ਚ ਸਪਾੱਟ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਮੂਲੀਅਤ ਦਾ ਦੋਸ਼ੀ ਠਹਿਰਾਉਂਦਿਆਂ ਰਾਸ਼ਟਰੀ ਬੋਰਡ ਪੀਸੀਬੀ ਨੇ 10 ਸਾਲਾਂ ਲਈ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਨਾਸਿਰ ਨੂੰ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਪੀਐਸਐਲ ‘ਚ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਹੈ ਅਤੇ 10 ਸਾਲਾਂ ਦੀ ਪਾਬੰਦੀ ਲਾਈ ਹੈ ਪਾਕਿਸਤਾਨ ਕ੍ਰਿਕਟ ਟੀਮ ਲਈ ਜਮਸ਼ੇਦ ਨੇ ਕਰੀਅਰ ‘ਚ 48 ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡੇ ਹਨ। (Nasir Jamshed)
ਇਹ ਵੀ ਪੜ੍ਹੋ : ਨਿਆਇਕ ਅਫਸਰਾਂ ਨੇ ਹੜ੍ਹ ਪੀੜ੍ਹਤਾਂ ਲਈ ਰਵਾਨਾ ਕੀਤੀ ਰਾਹਤ ਸਮੱਗਰੀ
ਉਹਨਾਂ ਇਸ ਤੋਂ ਪਹਿਲਾਂ ਫਰਵਰੀ 2017 ‘ਚ ਪੀਸੀਬੀ ਦੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦਾ ਉਲੰਘਣ ਕਰਨ ਲਈ ਵੀ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਬਰਖ਼ਾਸਤ ਕੀਤਾ ਗਿਆ ਸੀ ਜਦੋਂਕਿ ਦਸੰਬਰ ‘ਚ ਫਿਰ ਏਸੀਯੂ ਦੇ ਨਾਲ ਜਾਂਚ ‘ਚ ਸਹਿਯੋਗ ਨਾ ਕਰਨ ‘ਤੇ ਇੱਕ ਸਾਲ ਦੀ ਪਾਬੰਦੀ ਲੱਗੀ ਸੀ ਪੀਸੀਬੀ ਦੇ ਕਾਨੂੰਨੀ ਸਲਾਹਕਾਰ ਤਫਾਜੁਲ ਰਿਜ਼ਵੀ ਨੇ ਦੱਸਿਆ ਕਿ ਜਮਸ਼ੇਦ ਦੀ ਸਪਾੱਟ ਫਿਕਸਿੰਗ ਮਾਮਲੇ ‘ਚ ਅਹਿਮ ਭੂਮਿਕਾ ਸੀ ਉਹਨਾਂ ਕਿਹਾ ਕਿ ਪੀਸੀਬੀ ਨੇ ਨਾਸਿਰ ਜਮਸ਼ੇਦ ਵਿਰੁੱਧ ਜੋ ਵੱਖ ਵੱਖ ਦੋਸ਼ ਲਗਾਏ ਸਨ ਉਹ ਸਾਬਤ ਹੋ ਗਏ ਹਨ ਜਿਸ ਤੋਂ ਬਾਅਦ ਜੱਜ ਨੇ ਕ੍ਰਿਕਟਰ ਨੂੰ 10 ਸਾਲ ਲਈ ਬਰਖ਼ਾਸਤ ਕਰ ਦਿੱਤਾ ਹੈ ਅਤੇ ਨਾਸਿਰ ਹੁਣ ਕ੍ਰਿਕਟ ਜਾਂ ਕ੍ਰਿਕਟ ਪ੍ਰਸ਼ਾਸਨ ‘ਚ ਕਿਸੇ ਭੁਮਿਕਾ ‘ਚ ਨਹੀਂ ਆਵੇਗਾ। (Nasir Jamshed)