Bio Fertilizers Benefits - Sach Kahoon Punjabi

Bio Fertilizers Benefits: ਘੱਟ ਲਾਗਤ ਤੇ ਜ਼ਿਆਦਾ ਮੁਨਾਫ਼ੇ ਲਈ ਵਰਤੋ ਜੀਵਾਣੂ ਖਾਦ
ਜੀਵਾਣੂੰ ਖਾਦ ਕੀ ਹੈ | Bio Fertilizers Benefits

Bio Fertilizers Benefits: ਜੀਵਾਣੂੰ ਖਾਦਾਂ ਸੂਖਮ ਜੀਵ-ਜੰਤੂਆਂ ਦੇ ਫਾਰਮੂਲੇ ਹੁੰਦੇ ਹਨ ਜਿਨ੍ਹਾਂ ਨੂੰ ਪੌਦਿਆਂ ’ਤੇ ਲਾਉਣ ਨਾਲ ਖਾਦ ਤੱਤ, ਜਿਸ ਤਰ੍ਹਾਂ ਹਵਾ ਵਿਚਲੀ ਨਾਈਟ੍ਰੋਜਨ ਤੇ ਮਿੱਟੀ ਵਿਚਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਸੂਖਮ ਜੀਵਾਂ ਦੀਆਂ ਕਿਰਿਆਵਾਂ ਕਾਰਨ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ-ਫੁੱਲਣ ਵਿੱਚ ਮੱਦਦ ਕਰਦੇ ਹਨ।

ਇਹ ਖਬਰ ਵੀ ਪੜ੍ਹੋ : Rinku Singh Father Death: ਕ੍ਰਿਕੇਟਰ ਰਿੰਕੂ ਸਿੰਘ ਦੇ ਪਿਤਾ ਦਾ ਦੇਹਾਂਤ

ਜੀਵਾਣੂੰ ਖਾਦ ਵਰਤਣ ਦੇ ਲਾਭ:-

ਘੱਟ ਖਰਚੇ ਨਾਲ ਪੌਦੇ ਨੂੰ ਪੋਸ਼ਣ ਦਿੰਦੀ ਹੈ।

ਵਿਕਾਸ ਦਰ ਵਧਾਉਣ ਵਾਲੇ ਪਦਾਰਥ ਉਪਲੱਭਧ ਕਰਵਾਉਂਦੀ ਹੈ।

ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਭਧ ਕਰਵਾਉਂਦੀ ਹੈ।

ਅਣਘੁੱਲੀ ਫਾਸਫੋਰਸ ਨੂੰ ਘੁਲਣ ਵਿੱਚ ਮੱਦਦ ਕਰਵਾਉਂਦੀ ਹੈ।

ਫਸਲ ਦੇ ਝਾੜ ਵਿੱਚ ਵਾਧਾ ਕਰਵਾਉਂਦੀ ਹੈ।

ਕਾਸ਼ਤ ਦੀ ਲਾਗਤ ਘਟਵਾਉਂਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ।

ਖਰਚਾ ਘਟਾਉਂਦੀ ਹੈ ਕਿਉਂਕਿ ਘੱਟ ਮਾਤਰਾ ਵਿੱਚ ਵਰਤੀ ਜਾਂਦੀ ਹੈ।

ਜੀਵਾਣੂੰ ਖਾਦ ਵਰਤਣ ਦਾ ਢੰਗ:-

ਬੀਜ ਨੂੰ ਲਾਉਣਾ (ਮੱਕੀ, ਕਣਕ, ਗਰਮ ਰੁੱਤ ਮੂੰਗੀ, ਛੋਲੇ, ਮਸਰ, ਮਟਰ, ਮੂੰਗੀ, ਅਰਹਰ, ਮਾਂਹ, ਸੋਇਆਬੀਨ, ਬਰਸੀਮ, ਲੂਸਣ, ਰਵਾਂਹ, ਰਾਇਆ-ਸਰੋ੍ਹਂ): ਜੀਵਾਣੂੰ ਖਾਦ ਨੂੰ ਅੱਧਾ ਲੀਟਰ ਪਾਣੀ ਵਿੱਚ ਘੋਲ ਲਓ। ਜੀਵਾਣੂੰ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ ਫਰਸ਼ ’ਤੇ ਜਾਂ ਤਰਪਾਲ ’ਤੇ ਚੰਗੀ ਤਰ੍ਹਾਂ ਮਿਲਾ ਲਓ। ਬੀਜ ਨੂੰ ਛਾਵੇਂ ਸੁਕਾ ਕੇ ਖੇਤ ਵਿੱਚ ਜ਼ਲਦੀ ਬੀਜ ਦਿਉ।

ਮਿੱਟੀ ਵਿੱਚ ਲਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ): ਜੀਵਾਣੂੰ ਖਾਦ ਨੂੰ 10 ਕਿੱਲੋ ਮਿੱਟੀ/ਰੂੜੀ ਖਾਦ ਵਿੱਚ ਮਿਲਾ ਲਓ ਅਤੇ ਇੱਕ ਏਕੜ ਖੇਤ ਵਿੱਚ ਬਰਾਬਰ ਪਾ ਦਿਓ ਜਾਂ ਬਿਜਾਈ ਤੋ ਪਹਿਲਾਂ ਜੀਵਾਣੂੰ ਖਾਦ ਵਾਲੀ ਮਿੱਟੀ ਨੂੰ ਸਿਆੜ ਵਿੱਚ ਪਾ ਦਿਓ । ਪਨੀਰੀ ਨੂੰ ਲਾਉਣਾ (ਝੋਨਾ, ਹਾੜੀ ਦਾ ਪਿਆਜ): ਜੀਵਾਣੂੰ ਖਾਦ ਨੂੰ 100 ਲੀਟਰ ਪਾਣੀ ਵਿੱਚ ਘੋਲ ਲਓ। ਪਨੀਰੀ ਨੂੰ 45 ਮਿੰਟ ਲਈ ਘੋਲ ਵਿੱਚ ਰੱਖਣ ਤੋਂ ਬਾਅਦ ਬੀਜ ਦਿਓ।

ਜੀਵਾਣੂ ਖਾਦ ਵਰਤਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ:-

ਫਸਲ ਲਈ ਸਿਫਾਰਸ਼ ਕੀਤੀ ਜੀਵਾਣੂੰ ਖਾਦ ਦੀ ਵਰਤੋਂ ਕਰੋ।

ਜੀਵਾਣੂੰ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ’ਤੇ ਹੀ ਰੱਖੋ ਅਤੇ ਲਾਉਣ ਵੇਲੇ ਹੀ ਖੋਲੋ੍ਹ।

ਜੀਵਾਣੂੰ ਖਾਦ ਨੂੰ ਮਿਆਦ ਪੁਗਣ ਤੋਂ ਪਹਿਲਾਂ ਹੀ ਵਰਤੋ।

ਜੀਵਾਣੂੰ ਖਾਦ ਵਰਤਣ ਤੋਂ ਬਾਅਦ ਬੀਜਾਂ ਨੂੰ ਧੁੱਪ ਵਿੱਚ ਨਾ ਰੱਖੋ ।

ਜੀਵਾਣੂੰ ਖਾਦ ਲਾਉਣ ਤੋਂ ਬਾਅਦ ਬੀਜਾਂ ਦੀ ਬਿਜਾਈ ਜਲਦੀ ਕਰ ਦੇਣੀ ਚਾਹੀਦੀ ਹੈ।

ਜੀਵਾਣੂੰ ਖਾਦ ਨੂੰ ਰਸਾਇਣਿਕ ਖਾਦ ਨਾਲ ਮਿਲਾ ਕੇ ਨਾ ਵਰਤੋ।

ਧੰਨਵਾਦ ਸਹਿਤ, ਪੀਏਯੂ, ਲੁਧਿਆਣਾ