Healthy Lifestyle Tips - Sach Kahoon Punjabi

Junk Food: ਜੰਕ ਫੂਡ ਦੀ ਚਮਕ ’ਚ ਵਿਗੜ ਰਿਹਾ ਸਿਹਤ ਦਾ ਸੰਤੁਲਨ
ਹਰ ਸਾਲ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸੰਤੁਲਿਤ ਆਹਾਰ, ਉਚਿਤ ਪੋਸ਼ਣ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨਾ ਹੈ। ਸਾਲ 2026 ਦਾ ਵਿਸ਼ਾ ‘ਪੋਸ਼ਣ ਦੀ ਸ਼ਕਤੀ ਨੂੰ ਜਾਣੋ’ ਰੱਖਿਆ ਗਿਆ ਹੈ, ਜਿਸ ਦਾ ਮੂਲ ਸੰਦੇਸ਼ ਇਹੀ ਹੈ ਕਿ ਭੋਜਨ ਸਿਰਫ਼ ਢਿੱਡ ਭਰਨ ਦਾ ਸਾਧਨ ਨਹੀਂ, ਸਰੀਰ ਦੇ ਵਿਕਾਸ, ਕੰਮ ਕਰਨ ਦੀ ਸਮਰੱਥਾ ਤੇ ਲੰਮੇ ਸਮੇਂ ਦੀ ਸਿਹਤ ਦੀ ਨੀਂਹ ਹੈ। ਭਾਰਤ ’ਚ ਇਹ ਹਫ਼ਤਾ ਸਾਲ 1982 ਤੋਂ ਸਤੰਬਰ ਦੇ ਪਹਿਲੇ ਹਫ਼ਤੇ ’ਚ ਮਨਾਇਆ ਜਾ ਰਿਹਾ ਹੈ। ਅੱਜ ਬਦਲਦੀ ਜੀਵਨਸ਼ੈਲੀ ਨੇ ਭੋਜਨ ਦੀਆਂ ਸਾਡੀਆਂ ਆਦਤਾਂ ਨੂੰ ਵੀ ਬਦਲ ਦਿੱਤਾ ਹੈ। ਰੁੱਝਿਆ ਰੁਟੀਨ, ਘਰ ਦੇ ਭੋਜਨ ਤੋਂ ਵਧਦੀ ਦੂਰੀ ਤੇ ਵਧੇਰੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਉਪਲੱਬਧਤਾ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿੱਥੇ ਸਵਾਦ ਤੇ ਸਹੂਲਤ ਅਕਸਰ ਪੋਸ਼ਣ ’ਤੇ ਭਾਰੀ ਪੈ ਜਾਂਦੇ ਹਨ। ਜ਼ਿਆਦਾ ਨਮਕ, ਖੰਡ ਅਤੇ ਗੈਰ-ਸਿਹਤਮੰਦ ਕੋਲੈਸਟਰੋਲ ਵਾਲੇ ਖੁਰਾਕੀ ਪਦਾਰਥਾਂ ਦਾ ਵਧਦਾ ਸੇਵਨ ਤੇ ਫਲ, ਸਬਜ਼ੀਆਂ, ਸਾਬਤ ਅਨਾਜ ਤੇ ਦਾਲਾਂ ਦੀ ਘੱਟ ਮਾਤਰਾ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ ਵੀ ਵਿਭਿੰਨ, ਸੰਤੁਲਿਤ ਅਤੇ ਘੱਟ ਪ੍ਰੋਸੈਸਡ ਭੋਜਨ ਨੂੰ ਸਿਹਤਮੰਦ ਆਹਾਰ ਦੀ ਨੀਂਹ ਮੰਨਦਾ ਹੈ। ਪੋਸ਼ਣ ਦਾ ਮਤਲਬ ਸਰੀਰ ਦੀ ਲੋੜ ਅਨੁਸਾਰ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜੀਂਦੀ ਅਤੇ ਸੰਤੁਲਿਤ ਪ੍ਰਾਪਤੀ ਹੈ।

ਸਰੀਰ ਨੂੰ ਊਰਜਾ ਦੇਣ ਵਾਲੇ ਕਾਰਬੋਹਾਈਡ੍ਰੇਟ, ਸੈੱਲਾਂ ਦੇ ਨਿਰਮਾਣ ਅਤੇ ਮੁਰੰਮਤ ’ਚ ਸਹਾਈ ਪ੍ਰੋਟੀਨ, ਜ਼ਰੂਰੀ ਕੋਲੈਸਟਰੋਲ, ਵਿਟਾਮਿਨ, ਖਣਿੱਜ ਲੂਣ, ਰੇਸ਼ੇ ਅਤੇ ਪਾਣੀ ਸਭ ਦੀ ਆਪਣੀ ਭੂਮਿਕਾ ਹੈ। ਇਨ੍ਹਾਂ ’ਚੋਂ ਕਿਸੇ ਦੀ ਘਾਟ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਜੇ ਪਾਸੇ ਲੋੜ ਤੋਂ ਵੱਧ ਊਰਜਾ ਦਾ ਸੇਵਨ ਅਤੇ ਸਰੀਰਕ ਗਤੀਵਿਧੀ ਦੀ ਘਾਟ ਮੋਟਾਪੇ ਅਤੇ ਉਸ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕੁਪੋਸ਼ਣ ਨੂੰ ਸਿਰਫ਼ ਭੋਜਨ ਦੀ ਘਾਟ ਨਾਲ ਜੋੜ ਕੇ ਵੇਖਣਾ ਸਹੀ ਨਹੀਂ ਹੈ। ਵਿਸ਼ਵ ਸਿਹਤ ਸੰਗਠਨ  ਅਨੁਸਾਰ ਇਸ ’ਚ ਪੋਸ਼ਕ ਤੱਤਾਂ ਦੀ ਘਾਟ, ਜ਼ਿਆਦਾ ਮਾਤਰਾ ਅਤੇ ਅਸੰਤੁਲਨ ਨਾਲ ਮੋਟਾਪਾ ਅਤੇ ਆਹਾਰ ਨਾਲ ਜੁੜੀਆਂ ਕਈ ਬਿਮਾਰੀਆਂ ਵੀ ਸ਼ਾਮਲ ਹਨ। ਭਾਰਤ ਦੇ ਸਾਹਮਣੇ ਪੋਸ਼ਣ ਦੀ ਚੁਣੌਤੀ ਦੋਹਰੇ ਰੂਪ ’ਚ ਮੌਜੂਦ ਹੈ। ਇੱਕ ਪਾਸੇ ਬੱਚਿਆਂ ਅਤੇ ਔਰਤਾਂ ’ਚ ਘੱਟ ਪੋਸ਼ਣ ਅਤੇ ਸੂਖਮ ਪੋਸ਼ਕ ਤੱਤਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ, ਉੱਥੇ ਦੂਜੇ ਪਾਸੇ ਸ਼ਹਿਰੀ ਅਤੇ ਬਦਲਦੀ ਜੀਵਨਸ਼ੈਲੀ ਨਾਲ ਜ਼ਿਆਦਾ ਭਾਰ ਅਤੇ ਮੋਟਾਪੇ ਦੀ ਸਮੱਸਿਆ ਵੀ ਵਧ ਰਹੀ ਹੈ। ਇਸ ਦਾ ਅਸਰ ਵਿਅਕਤੀ ਦੀ ਸਿਹਤ ਤੱਕ ਸੀਮਤ ਨਹੀਂ ਰਹਿੰਦਾ। Healthy Lifestyle

ਇਹ ਵੀ ਪੜ੍ਹੋ : Haryana Corruption News: ਹਰਿਆਣਾ ਦੇ 504 ਕਰੋੜ ਰੁਪਏ ਦੇ ਘੁਟਾਲੇ ਵਿੱਚ ਸੀਬੀਆਈ ਨੇ ਦਾਇਰ ਕੀਤੀ ਤੀਜੀ ਚਾਰਜਸ਼ੀਟ

ਘੱਟ ਪੋਸ਼ਣ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਿੱਖਣ ਦੀ ਸਮਰੱਥਾ ਘਟਾ ਸਕਦਾ ਹੈ ਅਤੇ ਅੱਗੇ ਚੱਲ ਕੇ ਕੰਮ ਕਰਨ ਦੀ ਸਮਰੱਥਾ ’ਤੇ ਅਸਰ ਪਾ ਸਕਦਾ ਹੈ। ਸਿਹਤਮੰਦ ਪੋਸ਼ਣ ਨਾਲ ਬੱਚਿਆਂ ਦੇ ਵਿਕਾਸ, ਸਿੱਖਿਆ ਅਤੇ ਉਤਪਾਦਕਤਾ ਨੂੰ ਬਿਹਤਰ ਆਧਾਰ ਮਿਲਦਾ ਹੈ। ਇਸੇ ਵੰਗਾਰ ਨਾਲ ਨਜਿੱਠਣ ਲਈ 8 ਮਾਰਚ 2018 ਨੂੰ ਪੋਸ਼ਣ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਛੇ ਸਾਲ ਤੱਕ ਦੇ ਬੱਚਿਆਂ, ਕੁੜੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ’ਚ ਸੁਧਾਰ ਕਰਨਾ ਸੀ। ਬਾਅਦ ’ਚ ਪੋਸ਼ਣ ਅਭਿਆਨ ਨੂੰ ਪੋਸ਼ਣ ਦੋ ਦੇ ਅੰਤਰਗਤ ਸਮੇਕਿਤ ਪੋਸ਼ਣ ਸਹਾਇਤਾ ਵਿਵਸਥਾ ਨਾਲ ਜੋੜਿਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਚੌਥੇ ਅਤੇ ਪੰਜਵੇਂ ਪੜਾਅ ਵਿਚਕਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਘੱਟ ਵਿਕਾਸ, ਕਮਜ਼ੋਰੀ ਅਤੇ ਘੱਟ ਭਾਰ ਦੀ ਦਰ ’ਚ ਕਮੀ ਦਰਜ ਹੋਈ ਹੈ।

ਇਸ ਦਾ ਅਰਥ ਇਹ ਹੈ ਕਿ ਯਤਨਾਂ ਨਾਲ ਸੁਧਾਰ ਸੰਭਵ ਹੈ, ਪਰ ਪੋਸ਼ਣ ਦੀ ਚੁਣੌਤੀ ਅਜੇ ਖਤਮ ਨਹੀਂ ਹੋਈ। ਸਭ ਤੋਂ ਵੱਡੀ ਲੋੜ ਜਾਗਰੂਕਤਾ ਨੂੰ ਵਿਹਾਰ ’ਚ ਬਦਲਣ ਦੀ ਹੈ। ਪੋਸ਼ਣ ਹਫ਼ਤੇ ’ਚ ਹੋਣ ਵਾਲੇ ਪ੍ਰੋਗਰਾਮ ਤਾਂ ਹੀ ਸਾਰਥਕ ਹੋਣਗੇ, ਜਦੋਂ ਉਨ੍ਹਾਂ ਦਾ ਅਸਰ ਘਰ ਦੀ ਥਾਲੀ ਤੱਕ ਪਹੁੰਚੇ। ਬੱਚਿਆਂ ਦੇ ਭੋਜਨ ’ਚ ਵਿਭਿੰਨਤਾ ਹੋਵੇ, ਦਾਲਾਂ, ਮੋਟੇ ਅਨਾਜ, ਹਰੀਆਂ ਸਬਜ਼ੀਆਂ, ਮੌਸਮੀ ਫਲ, ਦੁੱਧ ਜਾਂ ਉਸ ਦੇ ਉਚਿਤ ਬਦਲ ਤੇ ਲੋੜੀਂਦਾ ਪਾਣੀ ਸ਼ਾਮਲ ਹੋਵੇ। ਭੋਜਨ ਦੀ ਮਾਤਰਾ ਵਿਅਕਤੀ ਦੀ ਉਮਰ, ਸਰੀਰਕ ਗਤੀਵਿਧੀ ਤੇ ਸਿਹਤ ਦੀ ਲੋੜ ਅਨੁਸਾਰ ਹੋਣੀ ਚਾਹੀਦੀ ਹੈ। ਬਾਜ਼ਾਰ ’ਚ ਮਿਲਣ ਵਾਲੇ ਵਧੇਰੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਨੂੰ ਰੋਜ਼ਮਰ੍ਹਾ ਦੇ ਭੋਜਨ ਦਾ ਆਧਾਰ ਬਣਾਉਣ ਤੋਂ ਬਚਣਾ ਵੀ ਜ਼ਰੂਰੀ ਹੈ। ਇਹ ਧਾਰਨਾ ਵੀ ਬਦਲਣੀ ਹੋਵੇਗੀ ਕਿ ਪੌਸ਼ਟਿਕ ਭੋਜਨ ਮਹਿੰਗਾ ਹੀ ਹੁੰਦਾ ਹੈ।

ਸਾਡੇ ਰਵਾਇਤੀ ਭੋਜਨ ’ਚ ਦਾਲ, ਛੋਲੇ, ਮੋਟੇ ਅਨਾਜ, ਮੌਸਮੀ ਸਬਜ਼ੀਆਂ, ਫਲ, ਦਹੀਂ ਅਤੇ ਹੋਰ ਸਥਾਨਕ ਖੁਰਾਕੀ ਪਦਾਰਥ ਘੱਟ ਖਰਚ ’ਚ ਚੰਗਾ ਪੋਸ਼ਣ ਦੇ ਸਕਦੇ ਹਨ। ਭੋਜਨ ਦੀ ਵਿਭਿੰਨਤਾ ਵਧਾਉਣ ਲਈ ਮਹਿੰਗੇ ਬਦਲਾਂ ਦੀ ਲੋੜ ਨਹੀਂ, ਸਹੀ ਚੋਣ ਅਤੇ ਸੰਤੁਲਿਤ ਸੰਯੋਜਨ ਵਧੇਰੇ ਮਹੱਤਵਪੂਰਨ ਹੈ। ਰਾਸ਼ਟਰੀ ਪੋਸ਼ਣ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਸਮਾਜ ਦਾ ਨਿਰਮਾਣ ਹਸਪਤਾਲਾਂ ’ਚ ਨਹੀਂ, ਘਰ ਦੀ ਰਸੋਈ ’ਚੋਂ ਵੀ ਹੁੰਦਾ ਹੈ। ਕੁਪੋਸ਼ਣ ਨਾਲ ਲੜਾਈ ਸਰਕਾਰੀ ਯੋਜਨਾਵਾਂ, ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮਾਂ ਤੋਂ ਅੱਗੇ ਵਧ ਕੇ ਪਰਿਵਾਰ ਦੀਆਂ ਰੋਜ਼ਾਨਾ ਦੀਆਂ ਆਦਤਾਂ ਨਾਲ ਜੁੜੀ ਹੋਈ ਹੈ। ਜੇਕਰ ਅਸੀਂ ਭੋਜਨ ਨੂੰ ਸਵਾਦ ਅਤੇ ਤ੍ਰਿਪਤੀ ਤੋਂ ਅੱਗੇ ਸਰੀਰ ਦੀ ਅਸਲ ਲੋੜ ਵਜੋਂ ਸਮਝੀਏ, ਤਾਂ ਪੋਸ਼ਣ ਸੰਕਟ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਸਿਹਤਮੰਦ ਨਾਗਰਿਕ ਹੀ ਸਿਹਤਮੰਦ, ਸਮਰੱਥ ਅਤੇ ਖੁਸ਼ਹਾਲ ਰਾਸ਼ਟਰ ਦੀ ਮਜ਼ਬੂਤ ਨੀਂਹ ਤਿਆਰ ਕਰਦੇ ਹਨ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਯੋਗੇਸ਼ ਕੁਮਾਰ ਗੋਇਲ

Healthy Lifestyle Tips: ਵਧੀਆ ਜੀਵਨਸ਼ੈਲੀ ਅਪਣਾਓ ਤੇ ਬੇਲੋੜੇ ਤਣਾਅ ਨੂੰ ਛੱਡੋ
ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਕਈ ਵਾਰ ਦਿਖਾਈ ਨਹੀਂ ਦਿੰਦੇ ਪਰ ਇਹ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਅਤੇ ਅੰਨ੍ਹੇਪਣ ਤੱਕ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

Read Also : Summer Health: ਮਾਹਿਰਾਂ ਦੀ ਸਲਾਹ, ਗਰਮੀ ’ਚ ਪਾਣੀ ਪੀਣ ਦਾ ਸਹੀ ਸਮਾਂ ਤੇ ਤਰੀਕਾ ਜਾਣੋ

ਕਾਰਨ:

ਹਾਈਪਰਟੈਨਸ਼ਨ ਦਾ ਮੁੱਖ ਕਾਰਨ ਗਲਤ ਜੀਵਨਸ਼ੈਲੀ ਹੈ। ਬਹੁਤ ਜ਼ਿਆਦਾ ਨਮਕ ਵਾਲਾ ਖਾਣਾ, ਤਲਿਆ ਹੋਇਆ ਭੋਜਨ, ਸਿਗਰਟਨੋਸ਼ੀ, ਸ਼ਰਾਬ, ਤਣਾਅ, ਕਸਰਤ ਦੀ ਘਾਟ ਅਤੇ ਮੋਟਾਪਾ ਇਸ ਬਿਮਾਰੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਸ਼ੂਗਰ, ਵਧਦੀ ਉਮਰ ਤੇ ਪਰਿਵਾਰਕ ਇਤਿਹਾਸ ਵੀ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਬਣਦੇ ਹਨ। ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਵਿੱਚ ਵੀ ਬਦਲਦੀ ਜੀਵਨਸ਼ੈਲੀ, ਬੇਲੋੜੀ ਭੱਜ-ਦੌੜ ਅਤੇ ਜੰਕ ਫੂਡ ਦੇ ਵਧਦੇ ਪ੍ਰਯੋਗ ਕਾਰਨ ਨੌਜਵਾਨਾਂ ਵਿੱਚ ਵੀ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਕਿਵੇਂ ਹੋ ਸਕਦੈ ਬਚਾਅ:

ਹਾਈਪਰਟੈਨਸ਼ਨ ਤੋਂ ਬਚਾਅ ਲਈ ਸਿਹਤਮੰਦ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਹਰ ਰੋਜ਼ ਘੱਟੋ-ਘੱਟ 30 ਮਿੰਟ ਤੱਕ ਟਹਿਲਣਾ ਜਾਂ ਕਸਰਤ ਕਰਨੀ ਚਾਹੀਦੀ ਹੈ। ਖਾਣੇ ਵਿੱਚ ਹਰੀਆਂ ਸਬਜ਼ੀਆਂ, ਫਲ ਅਤੇ ਘੱਟ ਨਮਕ ਵਾਲਾ ਭੋਜਨ ਵਰਤਣਾ ਚਾਹੀਦਾ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਤਣਾਅ ਘਟਾਉਣ ਲਈ ਯੋਗਾ ਅਤੇ ਧਿਆਨ ਵੀ ਲਾਭਦਾਇਕ ਹਨ। 30 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਨੂੰ ਨਿਯਮਿਤ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਸਿਹਤ ਵਿਭਾਗ ਦੀਆਂ ਸੇਵਾਵਾਂ:

ਪੰਜਾਬ ਸਿਹਤ ਵਿਭਾਗ ਵੱਲੋਂ ਐਨਸੀਡੀ ਸਕ੍ਰੀਨਿੰਗ ਮੁਹਿੰਮ ਤਹਿਤ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਜਾਂਚ ਪ੍ਰਮੁੱਖਤਾ ਦੇ ਨਾਲ ਵਿਸ਼ੇਸ਼ ਮੁਹਿੰਮ ਚਲਾ ਕੇ ਕੀਤੀ ਜਾ ਰਹੀ ਹੈ। ਹਾਈਪਰਟੈਨਸ਼ਨ ਦਾ ਇਲਾਜ ਸੰਭਵ ਹੈ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ। ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਿਯਮਿਤ ਲੈਣੀਆਂ ਚਾਹੀਦੀਆਂ ਹਨ। ਕਈ ਲੋਕ ਦਵਾਈ ਲੈਣੀ ਛੱਡ ਦਿੰਦੇ ਹਨ ਜਦੋਂ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ, ਪਰ ਇਹ ਖ਼ਤਰਨਾਕ ਹੋ ਸਕਦਾ ਹੈ। ਪੰਜਾਬ ਸਿਹਤ ਵਿਭਾਗ ਨੇ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ (ਆਈਐੱਚਸੀਆਈ) ਰਾਹੀਂ ਸਰਕਾਰੀ ਹਸਪਤਾਲਾਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਮੁਫ਼ਤ ਦਵਾਈਆਂ ਅਤੇ ਨਿਯਮਿਤ ਫਾਲੋਅਪ ਦੀ ਸਹੂਲਤ ਦਿੱਤੀ ਹੈ। ਪੰਜਾਬ ਸਿਹਤ ਵਿਭਾਗ ਦੀ ਟ੍ਰੀਟਮੈਂਟ ਚੈਨ ਅਨੁਸਾਰ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ, ਫਿਰ ਮਰੀਜ਼ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸ ਤੋਂ ਬਾਅਦ ਨਿਯਮਿਤ ਬਲੱਡ ਪ੍ਰੈਸ਼ਰ ਮਾਨੀਟਰਿੰਗ, ਮੁਫ਼ਤ ਦਵਾਈ ਅਤੇ ਫਾਲੋਅਪ ਕੀਤਾ ਜਾਂਦਾ ਹੈ। ਜੇ ਲੋੜ ਹੋਵੇ ਤਾਂ ਮਰੀਜ਼ ਨੂੰ ਉੱਚ ਪੱਧਰੀ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ।

ਸਾਦਾ ਜੀਵਨ-ਸਾਦਾ ਖਾਣਾ ਤੇ ਚਿੰਤਾ ਮੁਕਤ ਰਹਿਣਾ:

ਆਓ! ਇੱਕ ਸਾਦਾ ਜੀਵਨ, ਵਧੀਆ ਖੁਰਾਕ ਅਤੇ ਬੇਲੋੜੇ ਤਣਾਅ ਨੂੰ ਛੱਡ ਕੇ, ਕਸਰਤ, ਯੋਗਾ ਅਤੇ ਧਿਆਨ ਵਰਗੇ ਸਾਧਨਾਂ ਦੀ ਵਰਤੋਂ ਕਰਦੇ ਹੋਏ ਤੰਦਰੁਸਤ ਜਿੰਦਗੀ ਬਤੀਤ ਕਰੀਏ ਤਾਂ ਜੋ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਅਤੇ ਜ਼ੇਕਰ ਲੋੜ ਹੋਵੇ ਤਾਂ ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਈਏ

ਰਾਜੇਸ਼ ਰਿਖੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੋ. 94644-42300

Tips To Clean Intestine: ਝੱਟ ਹੀ ਅੰਤੜੀਆਂ ਸਾਫ਼ ਕਰ ਦੇਣਗੇ ਇਹ ਨੁਸਖੇ, ਸੋਜ਼ ਵੀ ਹੋਵੇਗੀ ਘੱਟ
Tips To Clean Intestine: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਸਿਹਤ ਟਿਪਸ ਅਨੁਸਾਰ, ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਇੱਕ-ਦੋ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਪਾਣੀ ਕਮਰੇ ਦੇ ਤਾਪਮਾਨ ਵਰਗਾ ਹੋਣਾ ਚਾਹੀਦਾ ਹੈ, ਭਾਵ ਨਾ ਜਿਆਦਾ ਠੰਢਾ ਤੇ ਨਾ ਹੀ ਜਿਆਦਾ ਗਰਮ। ਇਸ ਤੋਂ ਬਾਅਦ ਕੁੱਝ ਸਮਾਂ ਚਹਿਲ-ਕਦਮੀ ਦਾ ਹਲਕੀ ਸੈਰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸਰੀਰ ਜਲਦੀ ਫ੍ਰੈਸ਼ ਮਹਿਸੂਸ ਕਰਦਾ ਹੈ ਤੇ ਅੰਤੜੀਆਂ ਦੀ ਸਫਾਈ ਬਿਹਤਰ ਤਰੀਕੇ ਨਾਲ ਹੁੰਦੀ ਹੈ। ਨਿਯਮਿਤ ਰੂਪ ਨਾਲ ਅਜਿਹਾ ਕਰਨ ’ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੌਲੀ-ਹੌਲੀ ਪਾਣੀ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਸਵੇਰੇ ਦੇ ਸਮੇਂ ਤਿੰਨ ਤੋਂ ਚਾਰ ਗਿਲਾਸ ਪਾਣੀ ਪੀਣ ਦੀ ਆਦਤ ਬਣਾ ਲੈਂਦਾ ਹੈ ਤਾਂ ਪੇਟ ਸਾਫ ਰਹਿਣ ਤੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਹੋਣ ’ਚ ਕਾਫੀ ਮੱਦਦ ਮਿਲ ਸਕਦੀ ਹੈ।

Read Also : Chandigarh Bomb Threat: ਚੰਡੀਗੜ੍ਹ ’ਚ ਬੰਬ ਧਮਾਕੇ ਦੀ ਧਮਕੀ, ਸਕੂਲਾਂ ਤੇ ਹਰਿਆਣਾ CM ਨੂੰ ਉਡਾਉਣ ਦੀ ਲਿਖੀ ਗੱਲ

ਸਵੇਰੇ ਪਾਣੀ ਪੀਣ ਦੇ ਫਾਇਦੇ | Tips To Clean Intestine

ਸਰੀਰ ਨੂੰ ਹਾਈਡ੍ਰੇਟ ਰੱਖਣ ’ਚ ਮੱਦਦ।

ਪੇਟ ਸਾਫ ਰੱਖਣ ’ਚ ਲਾਭਦਾਇਕ।

ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ।

ਸਰੀਰ ’ਚ ਤਾਜ਼ਗੀ ਬਣੀ ਰਹਿੰਦੀ ਹੈ।

ਕਬਜ਼ ਦੀ ਸਮੱਸਿਆ ਘੱਟ ਹੋ ਸਕਦੀ ਹੈ।

ਧਿਆਨ ਰੱਖਣ ਵਾਲੀਆਂ ਗੱਲਾਂ

ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਤੋਂ ਬਚੋ।

ਪਾਣੀ ਹੌਲੀ-ਹੌਲੀ ਤੇ ਆਰਾਮ ਨਾਲ ਪਿਓ।

ਖਾਲੀ ਪੇਟ ਹਲਕੀ ਸੈਰ ਜ਼ਰੂਰ ਕਰੋ।

ਜ਼ਰੂਰਤ ਤੋਂ ਜਿਆਦਾ ਪਾਣੀ ਇੱਕਦਮ ਨਾ ਪੀਓ।

Summer Diet: ਜੀਵਨ ਸ਼ੈਲੀ, ਗਰਮੀਆਂ ’ਚ ਤੰਦਰੁਸਤ ਰੱਖੇ ਮੋਟਾ ਅਨਾਜ
ਭਿਆਨਕ ਗਰਮੀ ਦੇ ਮੌਸਮ ’ਚ ਸਰੀਰ ਨੂੰ ਸਿਹਤਮੰਦ, ਊਰਜਾਵਾਨ ਤੇ ਸੰਤੁਲਿਤ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਤੇਜ਼ ਧੁੱਪ, ਮੁੜ੍ਹਕਾ ਅਤੇ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਸਰੀਰ ਨੂੰ ਛੇਤੀ ਥਕਾ ਦਿੰਦੀਆਂ ਹਨ। ਇਸ ਸਮੇਂ ’ਚ ਜੇਕਰ ਭੋਜਨ ’ਚ ਉਹ ਤੱਤ ਸ਼ਾਮਲ ਕੀਤੇ ਜਾਣ ਜੋ ਪੋਸ਼ਣ ਨਾਲ ਭਰਪੂਰ ਹੋਣ ਅਤੇ ਸਰੀਰ ਨੂੰ ਅੰਦਰੋਂ ਮਜ਼ਬੂਤੀ ਦੇਣ, ਤਾਂ ਕਈ ਮੌਸਮੀ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਸੇ ਕਾਰਨ ਇਸ ਸਮੇਂ ਸ੍ਰੀ ਅੰਨ ਭਾਵ ਮਿਲੇਟਸ ਜਾ ਮੋਟੇ ਅਨਾਜ ਨੂੰ ਸਿਹਤ ਮਾਹਿਰ ਵਿਸ਼ੇਸ਼ ਮਹੱਤਵ ਦੇ ਰਹੇ ਹਨ। ਬਾਜਰਾ, ਰਾਗੀ, ਜਵਾਰ ਤੇ ਕੋਦਰੇ ਵਰਗੇ ਰਵਾਇਤੀ ਅਨਾਜ ਨਾ ਸਿਰਫ਼ ਭਾਰਤੀ ਰਸੋਈ ਦੀ ਪੁਰਾਣੀ ਪਛਾਣ ਹਨ, ਸਗੋਂ ਆਧੁਨਿਕ ਜੀਵਨਸ਼ੈਲੀ ’ਚ ਵੀ ਸਿਹਤ ਦਾ ਮਜ਼ਬੂਤ ਅਧਾਰ ਬਣਦੇ ਜਾ ਰਹੇ ਹਨ।

ਪੋਸ਼ਣ ਨਾਲ ਭਰਪੂਰ ਅਨਾਜ:

ਮੋਟਾ ਅਨਾਜ਼ ਨੂੰ ਪੋਸ਼ਣ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਨ੍ਹਾਂ ’ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟ, ਵਿਟਾਮਿਨ ਤੇ ਕਈ ਜ਼ਰੂਰੀ ਖਣਿੱਜ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਸੇ ਲਈ ਇਹ ਸਰੀਰ ਦੀਆਂ ਰੋਜ਼ਾਨਾ ਪੋਸ਼ਣ ਲੋੜਾਂ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਿਯਮਿਤ ਤੌਰ ’ਤੇ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੁਦਰਤੀ ਊਰਜਾ ਮਿਲਦੀ ਹੈ ਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਖਾਸ ਗੱਲ ਇਹ ਹੈ ਕਿ ਇਹ ਅਨਾਜ ਲੰਮੇ ਸਮੇਂ ਤੱਕ ਸਰੀਰ ਨੂੰ ਸਰਗਰਮ ਰੱਖਣ ’ਚ ਮੱਦਦ ਕਰਦੇ ਹਨ, ਜਿਸ ਨਾਲ ਗਰਮੀਆਂ ’ਚ ਹੋਣ ਵਾਲੀ ਥਕਾਵਟ ਵੀ ਘੱਟ ਹੋ ਜਾਂਦੀ ਹੈ।

Read Also : Entertainment: ਮਨੋਰੰਜਨ ਦੇ ਬਦਲਦੇ ਮਾਇਨੇ ਅਤੇ ਸਮਾਜਿਕ ਕਦਰਾਂ-ਕੀਮਤਾਂ

ਵਜ਼ਨ ਕੰਟਰੋਲ ਕਰਨ ’ਚ ਸਹਾਇਕ | Healthy Lifestyle Tips

ਅੱਜ ਦੇ ਸਮੇਂ ’ਚ ਵਧਦਾ ਵਜ਼ਨ ਲੋਕਾਂ ਲਈ ਵੱਡੀ ਚਿੰਤਾ ਬਣ ਚੁੱਕਾ ਹੈ। ਇਸ ਲਈ ਮੋਟਾ ਅਨਾਜ਼ ਇੱਕ ਕੁਦਰਤੀ ਹੱਲ ਵਜੋਂ ਕੰਮ ਕਰਦਾ ਹੈ। ਇਨ੍ਹਾਂ ’ਚ ਮੌਜੂਦ ਫਾਈਬਰ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਾਉਂਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਬੇਲੋੜੇ ਖਾਣ-ਪੀਣ ’ਤੇ ਕੰਟਰੋਲ ਰਹਿੰਦਾ ਹੈ ਅਤੇ ਵਜ਼ਨ ਸੰਤੁਲਿਤ ਰੱਖਣ ’ਚ ਮੱਦਦ ਮਿਲਦੀ ਹੈ।

ਹੱਡੀਆਂ ਨੂੰ ਦੇਵੇਗਾ ਮਜ਼ਬੂਤੀ:

ਮੋਟਾ ਅਨਾਜ਼ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਮਹੱਤਵਪੂਰਨ ਖਣਿੱਜਾਂ ਦਾ ਵਧੀਆ ਸਰੋਤ ਹੈ। ਇਹ ਤੱਤ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਬੱਚਿਆਂ ਦੇ ਸਰੀਰਕ ਵਿਕਾਸ, ਔਰਤਾਂ ਦੀ ਸਿਹਤ ਅਤੇ ਬਜ਼ੁਰਗਾਂ ਦੀਆਂ ਹੱਡੀਆਂ ਦੀ ਮਜ਼ਬੂਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਲਾਭਦਾਇਕ ਹੈ।

ਗਰਮੀ ’ਚ ਦਿੰਦਾ ਹੈ ਊਰਜਾ | Healthy Lifestyle Tips

ਅਕਸਰ ਲੋਕਾਂ ’ਚ ਇਹ ਭਰਮ ਹੁੰਦਾ ਹੈ ਕਿ ਗਰਮੀਆਂ ’ਚ ਮੋਟਾ ਅਨਾਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜਦੋਂਕਿ ਮਾਹਿਰ ਇਸ ਨੂੰ ਪੂਰੀ ਤਰ੍ਹਾਂ ਗਲਤ ਮੰਨਦੇ ਹਨ। ਗਰਮੀ ’ਚ ਮੁੜ੍ਹਕੇ ਰਾਹੀਂ ਪੋਸ਼ਕ ਤੱਤ ਤੇਜ਼ੀ ਨਾਲ ਬਾਹਰ ਨਿੱਕਲਦੇ ਹਨ। ਇਸ ਲਈ ਮੋਟਾ ਅਨਾਜ਼ ਸਰੀਰ ਨੂੰ ਲੋੜੀਂਦੀ ਊਰਜਾ ਦੇਣ ਤੋਂ ਇਲਾਵਾ ਕਮਜ਼ੋਰੀ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਉਣ ’ਚ ਵੀ ਮੱਦਦ ਕਰਦਾ ਹੈ।

ਸਹੀ ਸੇਵਨ ਹੈ ਜ਼ਰੂਰੀ:

ਸਿਹਤ ਮਾਹਿਰਾਂ ਅਨੁਸਾਰ, ਮੋਟੇ ਅਨਾਜ਼ ਦਾ ਪੂਰਾ ਲਾਭ ਲੈਣ ਲਈ ਇਸ ਨੂੰ ਸਹੀ ਤਰੀਕੇ ਨਾਲ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਵਰਤੋਂ ਤੋਂ ਪਹਿਲਾਂ ਇਨ੍ਹਾਂ ਨੂੰ ਕੁਝ ਘੰਟੇ ਪਾਣੀ ’ਚ ਭਿਉਂ ਕੇ ਰੱਖਣ ਨਾਲ ਐਂਟੀ-ਨਿਊਟ੍ਰੀਐਂਟਸ ਘੱਟ ਹੋ ਜਾਂਦੇ ਹਨ ਅਤੇ ਪਾਚਨ ਸੌਖਾ ਹੋ ਜਾਂਦਾ ਹੈ। ਗਰਮੀਆਂ ’ਚ ਇਸ ਨੂੰ ਦਲੀਆ, ਖਿਚੜੀ, ਰੋਟੀ, ਇਡਲੀ, ਡੋਸਾ ਅਤੇ ਠੰਢਾਈ ਵਰਗੇ ਵੱਖ-ਵੱਖ ਰੂਪਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਜਰੇ ਦੀ ਖੀਰ ਅਤੇ ਰਾਗੀ ਦਾ ਸੱਤੂ ਇਸ ਮੌਸਮ ’ਚ ਸਵਾਦ ਅਤੇ ਸਿਹਤ ਦੋਵਾਂ ਦਾ ਵਧੀਆ ਮੇਲ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਠੰਢਕ ਤਾਂ ਦਿੰਦਾ ਹੀ ਹੈ, ਨਾਲ ਹੀ ਲੰਮੇ ਸਮੇਂ ਤੱਕ ਊਰਜਾ ਬਣਾਈ ਰੱਖਣ ’ਚ ਵੀ ਮੱਦਦ ਕਰਦਾ ਹੈ।

ਏਜੰਸੀ

Papaya Health Benefits: ਪੋਸ਼ਕ ਤੱਤਾਂ ਨਾਲ ਭਰਪੂਰ ਪਪੀਤਾ, ਹੱਡੀਆਂ ਤੇ ਵਾਲਾਂ ਲਈ ਫਾਇਦੇਮੰਦ
ਪੋਸ਼ਕ ਤੱਤਾਂ ਨਾਲ ਭਰਪੂਰ ਪਪੀਤਾ ਸਿਹਤ ਲਈ ਵਰਦਾਨ ਸਾਬਤ ਹੁੰਦਾ ਹੈ। ਇਹ ਨਾ ਸਿਰਫ਼ ਸਵਾਦ ’ਚ ਮਿੱਠਾ ਤੇ ਰਸੀਲਾ ਹੈ, ਸਗੋਂ ਇਸ ’ਚ ਮੌਜ਼ੂਦ ਵਿਟਾਮਿਨ, ਮਿਨਰਲ ਤੇ ਐਂਟੀਆਕਸੀਡੈਂਟ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦੇ ਹਨ। ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਪਪੀਤੇ ਦੇ ਸਿਹਤਵਰਧਕ ਗੁਣਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਦੇ ਸੇਵਨ ਦੀ ਸਲਾਹ ਦਿੰਦਾ ਹੈ। ਪਪੀਤਾ ਵਿਟਾਮਿਨ ਏ, ਸੀ, ਈ, ਫੋਲੇਟ, ਪੋਟੈਸ਼ੀਅਮ ਤੇ ਫਾਈਬਰ ਦਾ ਚੰਗਾ ਸਰੋਤ ਹੈ। ਰੋਜ਼ਾਨਾ ਪਪੀਤਾ ਖਾਣ ਨਾਲ ਸਰੀਰ ਸਿਹਤਮੰਦ ਤੇ ਊਰਜਾਵਾਨ ਰਹਿੰਦਾ ਹੈ। ਖਾਸ ਤੌਰ ’ਤੇ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਵਾਲਾਂ ਦੀ ਸਿਹਤ ਸੁਧਾਰਨ ’ਚ ਬਹੁਤ ਲਾਭਦਾਇਕ ਹੈ।

Read Also : Summer Health Tips: ਗਰਮੀਆਂ ’ਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਵਿਚ ਕਾਰਗਰ ਹੈ ਘੜੇ ਦਾ ਪਾਣੀ

ਪਪੀਤੇ ਵਿਚ ਕਈ ਸਿਹਤਵਰਧਕ ਗੁਣ ਪਾਏ ਜਾਂਦੇ ਹਨ ਤੇ ਇਸ ਦੇ ਸੇਵਨ ਨਾਲ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ।

ਪਪੀਤੇ ਵਿਚ ਪਾਇਆ ਜਾਣ ਵਾਲਾ ਪੈਪੇਨ ਐਂਜ਼ਾਈਮ ਭੋਜਨ ਨੂੰ ਆਸਾਨੀ ਨਾਲ ਪਚਾਉਣ ’ਚ ਮੱਦਦ ਕਰਦਾ ਹੈ। ਇਸ ਨਾਲ ਕਬਜ਼, ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲਗਾਤਾਰ ਪਪੀਤਾ ਖਾਣ ਨਾਲ ਪੇਟ ਸਿਹਤਮੰਦ ਰਹਿੰਦਾ ਹੈ ਤੇ ਪਾਚਨ ਪ੍ਰਣਾਲੀ ਮਜ਼ਬੂਤ ਬਣਦਾ ਹੈ। ਇਹ ਇਨਫੈਕਸ਼ਨ ਤੋਂ ਵੀ ਬਚਾਅ ਕਰਦਾ ਹੈ।

ਪਪੀਤੇ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਰੋਗ ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਸਰਦੀ-ਜੁਖਾਮ, ਵਾਇਰਲ ਇਨਫੈਕਸ਼ਨ ਅਤੇ ਹੋਰ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵਧਦੀ ਹੈ।

ਪਪੀਤੇ ਦੇ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਇਹ ਕਿੱਲ-ਫਿਨਸੀਆਂ, ਦਾਗ-ਧੱਬਿਆਂ ਨੂੰ ਘਟਾਉਣ ਅਤੇ ਚਮੜੀ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ’ਚ ਮੱਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।

ਪਪੀਤੇ ਵਿਚ ਮੌਜ਼ੂਦ ਵਿਟਾਮਿਨ-ਕੇ ਅਤੇ ਕੈਲਸ਼ੀਅਮ ਹੱਡੀਆਂ ਦੇ ਵਿਕਾਸ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ।

ਡੈਸਕ

Summer Health Tips: ਗਰਮੀਆਂ ’ਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਵਿਚ ਕਾਰਗਰ ਹੈ ਘੜੇ ਦਾ ਪਾਣੀ
Summer Health Tips: ਗਰਮੀ ਦੇ ਵਧਦੇ ਤਾਪਮਾਨ ਵਿੱਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਦਾ ਸਭ ਤੋਂ ਅਸਾਨ, ਕਾਰਗਰ ਤੇ ਕੁਦਰਤੀ ਤਰੀਕਾ ਹੈ ਮਿੱਟੀ ਦੇ ਘੜੇ ਦਾ ਪਾਣੀ ਪੀਣਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਠੰਢਾ ਪਾਣੀ ਆਰਜ਼ੀ ਰਾਹਤ ਤਾਂ ਦਿੰਦਾ ਹੈ, ਪਰ ਘੜੇ ਦਾ ਪਾਣੀ ਸਿਹਤ ਲਈ ਵਧੇਰੇ ਫਾਇਦੇਮੰਦ ਤੇ ਸੁਰੱਖਿਅਤ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਸਿਹਤ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈਂਦਾ। ਨੈਸ਼ਨਲ ਹੈਲਥ ਮਿਸ਼ਨ ਅਨੁਸਾਰ, ਗਰਮੀਆਂ ’ਚ ਜ਼ਿਆਦਾਤਰ ਲੋਕ ਰਾਹਤ ਲਈ ਫਰਿੱਜ ਦਾ ਪਾਣੀ ਪੀਂਦੇ ਹਨ, ਪਰ ਇਸ ਨਾਲ ਗਲ ਖਰਾਬ ਹੋਣਾ, ਖੰਘ ਜਾਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਉਲਟ ਮਿੱਟੀ ਦੇ ਘੜੇ ਵਿਚ ਰੱਖਿਆ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ ਤੇ ਸਰੀਰ ਨੂੰ ਅੰਦਰੋਂ ਠੰਢਕ ਪਹੁੰਚਾਉਂਦਾ ਹੈ। ਇਸ ਵਿਚ ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਵੀ ਆਉਂਦੀ ਹੈ, ਜਿਸ ਕਾਰਨ ਇਹ ਪਾਣੀ ਪੀਣ ’ਚ ਸੁਆਦੀ ਲੱਗਦਾ ਹੈ। Summer Health Tips

ਮਾਹਿਰਾਂ ਅਨੁਸਾਰ ਘੜੇੇ ਦਾ ਪਾਣੀ ਪੀਣ ਨਾਲ ਕਈ ਫਾਇਦੇ ਮਿਲਦੇ ਹਨ | Summer Health Tips

ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰੱਖਦਾ ਹੈ ਤੇ ਕੁਦਰਤੀ ਠੰਢਕ ਪ੍ਰਦਾਨ ਕਰਦਾ ਹੈ।

ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ।ਮਿੱਟੀ ਪਾਣੀ ’ਚੋਂ ਅਸ਼ੁੱਧੀਆਂ ਨੂੰ ਸੋਖ ਲੈਂਦੀ ਹੈ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।

ਇਮਿਊਨਿਟੀ ਵਧਾਉਣ ’ਚ ਮਦਦ ਕਰਦਾ ਹੈ ਤੇ ਸਰੀਰ ਦੇ ਪੀਐੱਚ ਲੈਵਲ ਨੂੰ ਸੰਤੁਲਿਤ ਰੱਖਦਾ ਹੈ।

ਆਯੁਰਵੇਦ ’ਚ ਘੜੇ ਦੇ ਪਾਣੀ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ। ਆਧੁਨਿਕ ਡਾਕਟਰ ਵੀ ਇਸ ਨੂੰ ਫਰਿੱਜ ਦੇ ਪਾਣੀ ਤੋਂ ਬਿਹਤਰ ਦੱਸਦੇ ਹਨ। ਮਿੱਟੀ ਦੇ ਖਾਰੀ ਗੁਣ ਪਾਣੀ ਵਿਚ ਕੁਦਰਤੀ ਮਿਨਰਲ ਭਰਪੂਰ ਕਰ ਦਿੰਦੇ ਹਨ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਹ ਪਾਣੀ ਗਲ, ਪੇਟ ਤੇ ਅੰਤੜੀਆਂ ਲਈ ਸੁਰੱਖਿਅਤ ਹੈ। ਬਿਮਾਰ ਵਿਅਕਤੀ ਵੀ ਨਿਸਚਿੰਤ ਹੋ ਕੇ ਇਸ ਨੂੰ ਪੀ ਸਕਦੇ ਹਨ।

ਗਰਮੀ ਦੇ ਮੌਸਮ ਵਿਚ ਹਾਈਡਰੇਟਿਡ ਰਹਿਣ ਦਾ ਇਹ ਸਭ ਤੋਂ ਸਸਤਾ, ਕੁਦਰਤੀ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਘੜੇ ਦਾ ਪਾਣੀ ਪੂਰੀ ਤਰ੍ਹਾਂ ਕੈਮੀਕਲ ਫਰੀ ਹੁੰਦਾ ਹੈ ਅਤੇ ਸਰੀਰ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ।

ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਘਰ ਵਿਚ ਮਿੱਟੀ ਦਾ ਘੜਾ ਜ਼ਰੂਰ ਰੱਖੋ ਅਤੇ ਗਰਮੀਆਂ ਵਿਚ ਰੋਜ਼ਾਨਾ ਇਸ ਦਾ ਪਾਣੀ ਪੀਓ। ਇਸ ਨਾਲ ਨਾ ਸਿਰਫ਼ ਸਰੀਰ ਤਰੋ-ਤਾਜ਼ਾ ਰਹੇਗਾ, ਸਗੋਂ ਕਈ ਮੌਸਮੀ ਬਿਮਾਰੀਆਂ ਤੋਂ ਵੀ ਬਚਾਅ ਹੋਵੇਗਾ।

ਡੈਸਕ

Food Delivery Habit: ਫੂਡ ਡਿਲਿਵਰੀ ਦੀ ਆਦਤ, ਸਹੂਲਤ ਨੂੰ ਕਦੇ ਵੀ ਆਦਤ ਨਾ ਬਣਾਓ
Food Delivery Habit: ਅੱਜ-ਕੱਲ੍ਹ ਮੋਬਾਇਲ ਵਿੱਚ ਫੂਡ ਡਿਲਿਵਰੀ ਐਪ ਹੋਣਾ ਬਿਲਕੁਲ ਆਮ ਗੱਲ ਹੈ। ਭੁੱਖ ਲੱਗੀ, ਦਿਲ ਕੀਤਾ ਅਤੇ ਬੱਸ ਦੋ-ਤਿੰਨ ਕਲਿੱਕਾਂ ਨਾਲ ਪਸੰਦੀਦਾ ਖਾਣਾ ਘਰ ਦੇ ਦਰਵਾਜ਼ੇ ’ਤੇ ਪਹੁੰਚ ਜਾਂਦਾ ਹੈ। ਸ਼ੁਰੂਆਤ ’ਚ ਇਹ ਸਹੂਲਤ ਬਹੁਤ ਸੌਖੀ ਤੇ ਸਮਾਂ ਬਚਾਉਣ ਵਾਲੀ ਲੱਗਦੀ ਹੈ। ਦਫ਼ਤਰ ਤੋਂ ਵਾਪਸ ਆ ਕੇ ਥਕਾਵਟ ਹੋਵੇ, ਬਾਹਰ ਜਾਣ ਦਾ ਮੂਡ ਨਾ ਹੋਵੇ ਜਾਂ ਅਚਾਨਕ ਮਹਿਮਾਨ ਆ ਜਾਣ, ਤਾਂ ਫੂਡ ਡਿਲੀਵਰੀ ਇੱਕ ਤੁਰੰਤ ਹੱਲ ਬਣ ਜਾਂਦੀ ਹੈ। ਪਰ ਹੌਲੀ-ਹੌਲੀ ਇਹੀ ਸਹੂਲਤ ਬਹੁਤ ਸਾਰੇ ਲੋਕਾਂ ਲਈ ਆਦਤ ਬਣ ਜਾਂਦੀ ਹੈ। Food Delivery Habit

ਇਹ ਖਬਰ ਵੀ ਪੜ੍ਹੋ : Misleading Advertisements: ਚਮਕਦਾਰ ਇਸ਼ਤਿਹਾਰਬਾਜ਼ੀ, ਚਮਕਦਾਰ ਪੈਕੇਜਿੰਗ ਤੇ ਗੁੰਮਰਾਹਕੁਨ ਦਾਅਵੇ

ਕਈ ਵਾਰ ਅਸੀਂ ਭੁੱਖ ਕਰਕੇ ਨਹੀਂ, ਸਗੋਂ ਸੁਆਦ, ਲਾਲਚ ਤੇ ਡਿਸਕਾਊਂਟ ਆਫਰ ਵੇਖ ਕੇ ਆਰਡਰ ਕਰ ਦਿੰਦੇ ਹਾਂ। ਕੁਝ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕਦੋਂ ਇਸ ਆਦਤ ਦੇ ਇੰਨੇ ਆਦੀ ਹੋ ਗਏ ਕਿ ਘਰ ਦਾ ਖਾਣਾ ਪਿੱਛੇ ਰਹਿ ਗਿਆ। ਇਹ ਆਦਤ ਸਿਰਫ਼ ਜੇਬ੍ਹ ’ਤੇ ਅਸਰ ਨਹੀਂ ਪਾਉਂਦੀ, ਸਗੋਂ ਸਿਹਤ, ਰੁਟੀਨ ਅਤੇ ਮਾਨਸਿਕ ਸੰਤੁਲਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅੱਜ ਲੋੜ ਹੈ ਸਮਝਣ ਦੀ ਕਿ ਫੂਡ ਡਿਲਿਵਰੀ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਦੀ ਲਤ ਤੋਂ ਕਿਵੇਂ ਬਾਹਰ ਨਿੱਕਲਣਾ ਹੈ।

ਫੂਡ ਡਿਲਿਵਰੀ ਦੀ ਆਦਤ ਕਿਉਂ ਪੈ ਜਾਂਦੀ ਹੈ? | Food Delivery Habit

ਫੂਡ ਡਿਲਿਵਰੀ ਐਪਸ ਨੇ ਖਾਣੇ ਨੂੰ ਇੰਨਾ ਸੌਖਾ ਬਣਾ ਦਿੱਤਾ ਹੈ ਕਿ ਹੁਣ ਭੁੱਖ ਲੱਗਣ ਤੋਂ ਪਹਿਲਾਂ ਹੀ ਲੋਕ ਆਰਡਰ ਬਾਰੇ ਸੋਚਣ ਲੱਗ ਪੈਂਦੇ ਹਨ। ਬੱਸ ਇੱਕ ਕਲਿੱਕ ਅਤੇ ਮਨਪਸੰਦ ਖਾਣਾ ਸਾਹਮਣੇ। ਇਹ ਸਹੂਲਤ ਹੌਲੀ-ਹੌਲੀ ਆਦਤ ਵਿੱਚ ਬਦਲ ਜਾਂਦੀ ਹੈ। ਕੈਸ਼ਬੈਕ, 50 ਫੀਸਦੀ ਛੋਟ, ਫਰੀ ਡਿਲਿਵਰੀ ਤੇ ਕੌਂਬੋ ਡੀਲ ਵਰਗੇ ਆਫਰ ਲੋਕਾਂ ਨੂੰ ਵਾਰ-ਵਾਰ ਆਰਡਰ ਕਰਨ ਲਈ ਪ੍ਰੇਰਿਤ ਕਰਦੇ ਹਨ। ਕਈ ਵਾਰ ਲੋਕ ਪੈਸੇ ਬਚਾਉਣ ਦੇ ਭਰਮ ਵਿੱਚ ਲੋੜ ਤੋਂ ਵੱਧ ਖਰਚ ਕਰ ਬੈਠਦੇ ਹਨ।

ਘਰ ਦਾ ਸਾਦਾ ਖਾਣਾ ਸੁਆਦ ਵਿੱਚ ਓਨਾ ਆਕਰਸ਼ਕ ਨਹੀਂ ਲੱਗਦਾ ਜਿੰਨਾ ਪਿੱਜ਼ਾ, ਬਰਗਰ ਜਾਂ ਮਠਿਆਈਆਂ। ਹੌਲੀ-ਹੌਲੀ ਸੁਆਦ ਦੀ ਇਹ ਆਦਤ ਸਰੀਰ ਅਤੇ ਦਿਮਾਗ ਦੋਵਾਂ ਨੂੰ ਜੰਕ ਫੂਡ ਵੱਲ ਖਿੱਚਦੀ ਰਹਿੰਦੀ ਹੈ। ਤੇਜ਼ ਜੀਵਨਸ਼ੈਲੀ ਵਿੱਚ ਲੋਕ ਖਾਣਾ ਬਣਾਉਣ ਨੂੰ ਸਮੇਂ ਦੀ ਬਰਬਾਦੀ ਸਮਝਣ ਲੱਗ ਪੈਂਦੇ ਹਨ। ਉੱਥੇ ਹੀ, ਕਈ ਲੋਕ ਥਕਾਵਟ ਅਤੇ ਆਲਸ ਕਰਕੇ ਰਸੋਈ ਤੋਂ ਦੂਰੀ ਬਣਾ ਲੈਂਦੇ ਹਨ, ਜਿਸ ਨਾਲ ਡਿਲਿਵਰੀ ਦਾ ਆਸਰਾ ਵਧਦਾ ਜਾਂਦਾ ਹੈ। ਕਈ ਵਾਰ ਲੋਕ ਤਣਾਅ, ਇਕੱਲੇਪਣ ਜਾਂ ਉਦਾਸੀ ਵਿੱਚ ਖਾਣਾ ਆਰਡਰ ਕਰਦੇ ਹਨ। ਇਸ ਨੂੰ ਇਮੋਸ਼ਨਲ ਈਟਿੰਗ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਖਾਣਾ ਪੇਟ ਲਈ ਨਹੀਂ, ਦਿਲ ਨੂੰ ਖੁਸ਼ ਕਰਨ ਲਈ ਮੰਗਵਾਇਆ ਜਾਂਦਾ ਹੈ।

ਇੰਜ ਛੱਡੋ ਇਸ ਆਦਤ ਨੂੰ | Food Delivery Habit

ਸਭ ਤੋਂ ਪਹਿਲਾਂ ਆਪਣੇ ਲਈ ਨਿਯਮ ਬਣਾਓ ਕਿ ਹਫ਼ਤੇ ਵਿੱਚ ਕਿੰਨੀ ਵਾਰ ਬਾਹਰ ਦਾ ਖਾਣਾ ਮੰਗਵਾਉਣਾ ਹੈ। ਉਦਾਹਰਨ ਵਜੋਂ ਹਫ਼ਤੇ ਵਿੱਚ ਸਿਰਫ਼ ਇੱਕ ਜਾਂ ਦੋ ਵਾਰ। ਇਹ ਆਦਤ ਹੌਲੀ-ਹੌਲੀ ਕੰਟਰੋਲ ਵਿੱਚ ਆ ਜਾਵੇਗੀ। ਡਿਸਕਾਊਂਟ ਅਤੇ ਆਫਰਾਂ ਦੀ ਸੂਚਨਾ ਵੇਖ ਕੇ ਮਨ ਜਲਦੀ ਲਲਚਾਉਂਦਾ ਹੈ। ਇਸ ਲਈ ਐਪ ਦੇ ਨੋਟੀਫਿਕੇਸ਼ਨ ਬੰਦ ਕਰ ਦਿਓ। ਇਸ ਨਾਲ ਬੇਲੋੜੇ ਆਰਡਰ ਕਰਨ ਦੀ ਇੱਛਾ ਘੱਟ ਹੋ ਜਾਵੇਗੀ। ਅਕਸਰ ਅਚਾਨਕ ਭੁੱਖ ਲੱਗਣ ’ਤੇ ਲੋਕ ਆਰਡਰ ਕਰ ਦਿੰਦੇ ਹਨ। ਜੇ ਘਰ ਵਿੱਚ ਫਲ, ਭੁੱਜੇ ਛੋਲੇ, ਮੂੰਗਫਲੀ, ਦਹੀਂ, ਪੁੰਗਰੀ ਦਾਲ ਜਾਂ ਡਰਾਈ ਫਰੂਟਸ ਉਪਲੱਬਧ ਹੋਣ ਤਾਂ ਬਾਹਰ ਦਾ ਖਾਣਾ ਮੰਗਵਾਉਣ ਦੀ ਲੋੜ ਨਹੀਂ ਪੈਂਦੀ।

ਇੱਕ ਮਹੀਨੇ ਵਿੱਚ ਫੂਡ ਡਿਲਿਵਰੀ ’ਤੇ ਕਿੰਨਾ ਖਰਚ ਹੋਇਆ, ਇਹ ਵੇਖ ਕੇ ਅਕਸਰ ਲੋਕ ਹੈਰਾਨ ਹੋ ਜਾਂਦੇ ਹਨ। ਜੇ ਤੁਸੀਂ ਖਰਚੇ ਦਾ ਹਿਸਾਬ ਲਿਖੋਗੇ ਤਾਂ ਖੁਦ ਹੀ ਸਮਝ ਆ ਜਾਵੇਗਾ ਕਿ ਇਹ ਆਦਤ ਤੁਹਾਡੀ ਜੇਬ੍ਹ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀ ਹੈ। ਕਈ ਲੋਕ ਸੋਚਦੇ ਹਨ ਕਿ ਖਾਣਾ ਬਣਾਉਣਾ ਬਹੁਤ ਔਖਾ ਕੰਮ ਹੈ, ਜਦੋਂਕਿ ਅਜਿਹਾ ਨਹੀਂ ਹੈ। ਦਾਲ-ਚੌਲ, ਸਬਜ਼ੀ, ਪੋਹਾ, ਉਪਮਾ, ਖਿਚੜੀ ਵਰਗੇ ਸੌਖੇ ਬਦਲ ਘਰੇ ਜਲਦੀ ਬਣ ਸਕਦੇ ਹਨ। ਜਦੋਂ ਤੁਸੀਂ ਘਰ ਦਾ ਖਾਣਾ ਖਾਣ ਲੱਗੋਗੇ ਤਾਂ ਬਾਹਰ ਦਾ ਖਾਣਾ ਆਪੇ ਹੀ ਘੱਟ ਹੋ ਜਾਵੇਗਾ।

— ਸੱਚ ਕਹੂੰ ਡੈਸਕ