Car Fire Incident - Sach Kahoon Punjabi

Car Fire Incident: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਨਵੀਂ ਸਵਿਫਟ ਡਿਜ਼ਾਇਰ ਸੜ ਕੇ ਸੁਆਹ
Car Fire Incident:

Car Fire Incident: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਨਵੀਂ ਸਵਿਫਟ ਡਿਜ਼ਾਇਰ ਸੜ ਕੇ ਸੁਆਹ

ਜਲੰਧਰ, (ਹਿੰ.ਸ.)। ਜਲੰਧਰ ਦੇ ਪਠਾਨਕੋਟ ਬਾਈਪਾਸ ਫਲਾਈਓਵਰ 'ਤੇ ਇੱਕ ਚੱਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨਵੀਂ ਸਵਿਫਟ ਡਿਜ਼ਾਇਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਵਿੱਚ ਸਵਾਰ ਪਤੀ-ਪਤਨੀ ਸਮੇਂ ਸਿਰ ਬਾਹਰ ਨਿਕਲ ਆਏ ਅਤੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਜਾਣਕਾਰੀ ਅਨੁਸਾਰ ਕਪੂਰਥਲਾ ਨੰਬਰ ਵਾਲੀ ਸਵਿਫਟ ਡਿਜ਼ਾਇਰ ਕਾਰ ਵੀਰਵਾਰ ਦੇਰ ਰਾਤ ਨੂੰ ਪਠਾਨਕੋਟ ਬਾਈਪਾਸ ਸਥਿਤ ਮਲਟੀਪਲੈਕਸ ਨੇੜੇ ਫਲਾਈਓਵਰ ਤੋਂ ਲੰਘ ਰਹੀ ਸੀ। ਕਾਰ ਵਿੱਚ ਇੱਕ ਪਤੀ-ਪਤਨੀ ਸਵਾਰ ਸੀ, ਜੋ ਸੈਕਰਡ ਹਾਰਟ ਹਸਪਤਾਲ ਵਿੱਚ ਦਾਖ਼ਲ ਆਪਣੇ ਇੱਕ ਬਿਮਾਰ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛਣ ਜਾ ਰਹੇ ਸਨ। ਰਾਹ ਵਿੱਚ ਅਚਾਨਕ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਕਾਰ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੀਟਾਂ, ਸਟੀਅਰਿੰਗ ਅਤੇ ਖਿੜਕੀਆਂ ਦੇ ਸ਼ੀਸ਼ੇ ਵੀ ਸੜ ਕੇ ਨਸ਼ਟ ਹੋ ਗਏ।

ਹਾਦਸੇ ਤੋਂ ਬਾਅਦ ਉੱਥੋਂ ਲੰਘ ਰਹੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਮੱਦਦ ਲਈ ਹੱਥ ਵਧਾਇਆ। ਕੁਝ ਲੋਕਾਂ ਨੇ ਪਾਣੀ ਅਤੇ ਗੱਡੀਆਂ ਵਿੱਚ ਮੌਜੂਦ ਫਾਇਰ ਐਕਸਟਿੰਗਵਿਸ਼ਰ ਦੀ ਮੱਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਫੈਲਦੀ ਰਹੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਹਾਦਸੇ ਤੋਂ ਬਾਅਦ ਸਦਮੇ ਵਿੱਚ ਆਏ ਪਤੀ-ਪਤਨੀ ਨੂੰ ਜਾਂਚ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Amritsari Kulcha GI Tag: ਅੰਮ੍ਰਿਤਸਰੀ ਕੁਲਚੇ ਨੂੰ ਜੀ.ਆਈ. ਟੈਗ ਦਿਵਾਉਣ ਦੇ ਉਪਰਾਲੇ ਦਾ ਵਪਾਰੀਆਂ ਨੇ ਕੀਤਾ ਸਵਾਗਤ

ਘਟਨਾ ਦੀ ਸੂਚਨਾ ਮਿਲਣ 'ਤੇ ਡਿਵੀਜ਼ਨ ਨੰਬਰ-8 ਦੀ ਪੁਲਿਸ ਟੀਮ ਅਧਿਕਾਰੀ ਮੇਵਾ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚੀ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

Car Fire Incident: ਸਪਾਰਕਿੰਗ ਕਾਰਨ ਕਾਰ ਨੂੰ ਲੱਗੀ ਅੱਗ, ਪਤੀ-ਪਤਨੀ ਵਾਲ਼-ਵਾਲ਼ ਬਚੇ
ਲੱਖਾਂ ਦਾ ਨੁਕਸਾਨ

Car Fire Incident: ਅਬੋਹਰ, (ਮੇਵਾ ਸਿੰਘ)। ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ’ਤੇ ਅਚਾਨਕ ਤਕਨੀਕੀ ਖਰਾਬੀ ਕਾਰਨ ਇੱਕ ਕਾਰ ਨੂੰ ਅੱਗ ਲੱਗ ਗਈ। ਕਾਰ ਵਿੱਚ ਸਵਾਰ ਵਿਅਕਤੀ ਤੇ ਉਸ ਦੀ ਪਤਨੀ ਨੇ ਤੁਰੰਤ ਕਾਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਅੱਗ ਨੇ ਕੁਝ ਸਮੇਂ ਵਿਚ ਹੀ ਭਿਆਨਕ ਰੂਪ ਧਾਰਨ ਕਰ ਲਿਆ, ਕਾਰ ਨੂੰ ਅੱਗ ਦੇ ਗੋਲੇ ਵਿੱਚ ਬਦਲਦੇ ਦੇਖ ਕੇ, ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਕਾਫ਼ੀ ਦੂਰੀ ’ਤੇ ਰੁਕ ਗਏ ਤਾਂ ਜੋ ਅੱਗ ਕਾਰਨ ਕੋਈ ਧਮਾਕਾ ਨਾ ਹੋਵੇ। ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: Parenting Mistakes: ਘਰ ਵਿੱਚ ਇਹ ਨਿਯਮ ਬੱਚੇ ਨੂੰ ਬਣਾ ਦਿੰਦੇ ਹਨ ਜ਼ਿੱਦੀ

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਗਲੀ ਨੰਬਰ 6 ਸਥਿਤ ਗੋਬਿੰਦ ਨਗਰੀ ਵਿੱਚ ਰਹਿਣ ਵਾਲਾ ਕਾਰ ਚਾਲਕ ਦਵਿੰਦਰ ਸਿੰਘ ਅਤੇ ਉਸਦੀ ਪਤਨੀ ਬੀਤੀ ਰਾਤ ਆਪਣੀ ਕਾਰ ਵਿੱਚ ਗੋਬਿੰਦਗੜ੍ਹ ਨੇੜੇ ਇੱਕ ਫੂਡ ਮਾਰਕੀਟ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਇਸ ਸੜਕ ’ਤੇ ਸ਼ਿਵਮ ਢਾਬੇ ’ਤੇ ਪਹੁੰਚੇ ਤਾਂ ਕਾਰ ਵਿੱਚ ਅਚਾਨਕ ਤਕਨੀਕੀ ਨੁਕਸ ਪੈ ਗਿਆ ਅਤੇ ਸਪਾਰਕਿੰਗ ਸ਼ੁਰੂ ਹੋ ਗਈ। ਦਵਿੰਦਰ ਸਿੰਘ ਨੇ ਸਮਝਦਾਰੀ ਨਾਲ ਕੰਮ ਕੀਤਾ ਅਤੇ ਤੁਰੰਤ ਆਪਣੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ, ਆਪਣੀ ਪਤਨੀ ਨੂੰ ਬਾਹਰ ਕੱਢਿਆ, ਕਾਰ ਦੀਆਂ ਖਿੜਕੀਆਂ ਖੋਲ੍ਹੀਆਂ ਅਤੇ ਖੁਦ ਬਾਹਰ ਨਿਕਲ ਆਏ।

ਜਿਵੇਂ ਹੀ ਉਹ ਕਾਰ ਵਿੱਚੋਂ ਬਾਹਰ ਨਿਕਲਿਆ, ਕਾਰ ਵਿਚ ਹੋ ਰਹੀ ਸਪਾਰਕਿੰਗ ਅੱਗ ਵਿਚ ਬਦਲਕੇ ਭਿਆਨਕ ਰੂਪ ਧਾਰਨ ਕਰ ਗਈ। ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਉਸਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਦੇ ਹੀ ਸਿਟੀ ਵਨ ਪੁਲਿਸ ਵੀ ਉੱਥੇ ਪਹੁੰਚ ਗਈ। ਚੰਗੀ ਗੱਲ ਇਹ ਰਹੀ ਕਾਰ ਚਾਲਕ ਤੇ ਉਸਦੀ ਪਤਨੀ ਵਾਲ-ਵਾਲ ਬਚ ਗਏ। ਪਰ ਇਸ ਘਟਨਾ ਵਿੱਚ ਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। Car Fire Incident