ICC T20I Rankings - Sach Kahoon Punjabi

ICC T20I Rankings: ਅਭਿਸ਼ੇਕ ਤੇ ਵਰੁਣ ਦੀ ਬਾਦਸ਼ਾਹਤ ਬਰਕਰਾਰ, ਈਸ਼ਾਨ ਕਿਸ਼ਨ ਦੀ ਟਾਪ-10 ’ਚ ਵਾਪਸੀ
ਆਈਸੀਸੀ ਵੱਲੋਂ ਟੀ20 ਰੈਂਕਿੰਗ ਜਾਰੀ

ਗੇਂਦਬਾਜ਼ਾਂ ’ਚ ਵਰੁਣ ਚੱਕਰਵਰਤੀ ਸਿਖਰ ’ਤੇ | ICC T20I Rankings

ICC T20I Rankings: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਤਾਜਾ 20 ਅੰਤਰਰਾਸ਼ਟਰੀ ਰੈਂਕਿੰਗ ਜਾਰੀ ਕੀਤੀ। ਇਸ ’ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ ਅਭਿਸ਼ੇਕ ਸ਼ਰਮਾ ਤੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਦੀ ਚਮਕ ਜਾਰੀ ਹੈ। ਦੋਵੇਂ ਬੱਲੇਬਾਜਾਂ ਤੇ ਗੇਂਦਬਾਜਾਂ ਦੀ ਰੈਂਕਿੰਗ ’ਚ ਲੜੀਵਾਰ ਚੋਟੀ ’ਤੇ ਬਰਕਰਾਰ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਾਈਮ ਅਯੂਬ ਆਲਰਾਊਂਡਰਾਂ ਦੀ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਉਸ ਨੇ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜਾ ਨੂੰ ਪਿੱਛੇ ਛੱਡਿਆ। ICC T20I Rankings

ਇਹ ਖਬਰ ਵੀ ਪੜ੍ਹੋ : Jaipur News: ਸੂਰਿਆਕਿਰਨ ਏਅਰੋਬੈਟਿਕ ਟੀਮ ਦਾ ਏਅਰ ਸ਼ੋਅ ਜੈਪੁਰ ’ਚ 20 ਤੇ 22 ਫਰਵਰੀ ਨੂੰ

ਸਾਈਮ ਅਯੂਬ ਬਣੇ ਨੰਬਰ-1 ਆਲਰਾਊਂਡਰ | ICC T20I Rankings

ਆਈਸੀਸੀ ਦੀ ਤਾਜਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਪਾਕਿਸਤਾਨ ਦੇ ਸਟਾਰ ਖਿਡਾਰੀ ਸਾਈਮ ਅਯੂਬ ਇੱਕ ਵਾਰ ਫਿਰ ਨੰਬਰ-1 ਟੀ-20 ਅੰਤਰਰਾਸ਼ਟਰੀ ਆਲਰਾਊਂਡਰ ਬਣ ਗਏ ਹਨ। ਅਯੂਬ ਤੇ ਜ਼ਿੰਬਾਬਵੇ ਦੇ ਸਿਕੰਦਰ ਰਜਾ ਵਿਚਕਾਰ ਕੁਝ ਸਮੇਂ ਤੋਂ ਨੰਬਰ-1 ਦੀ ਪੁਜੀਸ਼ਨ ਲਈ ਸਖਤ ਮੁਕਾਬਲਾ ਚੱਲ ਰਿਹਾ ਸੀ।

ਦੋਵੇਂ ਖਿਡਾਰੀਆਂ ਨੇ ਹਾਲ ਹੀ ਦੇ ਮਹੀਨਿਆਂ ’ਚ ਚੋਟੀ ਦੇ ਸਥਾਨ ’ਤੇ ਵਾਰੀ-ਵਾਰੀ ਕੀਤੀ ਹੈ। ਤਾਜਾ ਅਪਡੇਟ ’ਚ, ਅਯੂਬ ਨੇ ਕੋਲੰਬੋ, ਸ਼੍ਰੀਲੰਕਾ ’ਚ ਭਾਰਤ ਖਿਲਾਫ ਤਿੰਨ ਵਿਕਟਾਂ ਲੈ ਕੇ ਇੱਕ ਵਾਰ ਫਿਰ ਚੋਟੀ ਦੇ ਸਥਾਨ ’ਤੇ ਕਬਜਾ ਕਰ ਲਿਆ ਹੈ। ਰਜਾ ਹੁਣ ਦੂਜੇ ਸਥਾਨ ’ਤੇ ਖਿਸਕ ਗਏ ਹਨ। ਨੇਪਾਲ ਦੇ ਦੀਪੇਂਦਰ ਸਿੰਘ ਐਰੀ (ਦੋ ਸਥਾਨ ਉੱਪਰ) ਤੇ ਅਫਗਾਨਿਸਤਾਨ ਦੇ ਅਜਮਤੁੱਲਾ ਓਮਰਜਈ (ਚਾਰ ਸਥਾਨ ਉੱਪਰ) ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਪਹੁੰਚ ਗਏ ਹਨ।

ਬੱਲੇਬਾਜਾਂ ਦੀ ਰੈਂਕਿੰਗ ’ਚ ਵੀ ਹਲਚਲ | ICC T20I Rankings

ਸ਼੍ਰੀਲੰਕਾ ਦੇ ਬੱਲੇਬਾਜ ਪਥੁਮ ਨਿਸਾਂਕਾ ਨੇ ਕੈਂਡੀ ’ਚ ਅਸਟਰੇਲੀਆ ਖਿਲਾਫ਼ ਸ਼ਾਨਦਾਰ ਸੈਂਕੜਾ ਜੜ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਸਲਾਮੀ ਬੱਲੇਬਾਜ ਅਭਿਸ਼ੇਕ ਸ਼ਰਮਾ ਖਰਾਬ ਫਾਰਮ ਦੇ ਬਾਵਜੂਦ ਚੋਟੀ ’ਤੇ ਬਰਕਰਾਰ ਹਨ। ਉਥੇ ਹੀ ਉਸ ਦੇ ਸਾਥੀ ਈਸ਼ਾਨ ਕਿਸ਼ਨ ਨੇ 17 ਸਥਾਨਾਂ ਦੀ ਵੱਡੀ ਛਾਲ ਮਾਰਦੇ ਹੋਏ ਪਾਕਿਸਤਾਨ ਖਿਲਾਫ ਆਪਣੇ ਪਲੇਅਰ ਆਫ ਦਿ ਮੈਚ ਪ੍ਰਦਰਸ਼ਨ ਦੇ ਆਧਾਰ ’ਤੇ ਅੱਠਵਾਂ ਸਥਾਨ ਹਾਸਲ ਕੀਤਾ।

ਦੱਖਣੀ ਅਫਰੀਕਾ ਦੇ ਰਿਆਨ ਰਿਕੇਲਟਨ (22 ਸਥਾਨ ਉੱਪਰ, 11ਵੇਂ) ਤੇ ਏਡੇਨ ਮਾਰਕਰਮ (ਛੇ ਸਥਾਨ ਉੱਪਰ, ਸੰਯੁਕਤ 15ਵੇਂ), ਅਮਰੀਕਾ ਦੇ ਸਾਈਤੇਜਾ ਮੁਕਮੱਲਾ (16 ਸਥਾਨ ਉੱਪਰ, 21ਵੇਂ) ਤੇ ਇੰਗਲੈਂਡ ਦੇ ਨੌਜਵਾਨ ਖਿਡਾਰੀ ਜੈਕਬ ਬੇਥਲ (22 ਸਥਾਨ ਉੱਪਰ, 32ਵੇਂ) ਨੂੰ ਵੀ ਟੀ20 ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ।

ਗੇਂਦਬਾਜਾਂ ਦੀ ਰੈਂਕਿੰਗ ’ਚ ਰੋਮਾਂਚ

ਗੇਂਦਬਾਜਾਂ ਦੀ ਰੈਂਕਿੰਗ ’ਚ ਸਿਖਰਲੇ ਸਥਾਨ ਦੀ ਲੜਾਈ ਵੀ ਦਿਲਚਸਪ ਹੋ ਗਈ ਹੈ। ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਇੱਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਏ ਹਨ ਤੇ ਉਹ ਭਾਰਤ ਦੇ ਵਰੁਣ ਚੱਕਰਵਰਤੀ ਦੇ ਬਹੁਤ ਕਰੀਬ ਹਨ, ਜੋ ਇਸ ਸਮੇਂ ਪਹਿਲੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਤੇਜ ਗੇਂਦਬਾਜ ਬ੍ਰੈਡ ਇਵਾਨਸ ਲਗਾਤਾਰ ਦੋ ਮੈਚਾਂ ’ਚ ਤਿੰਨ-ਤਿੰਨ ਵਿਕਟਾਂ ਲੈ ਕੇ 10 ਸਥਾਨਾਂ ਦੀ ਛਲਾਂਗ ਲਾ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਅਕਸ਼ਰ ਪਟੇਲ (ਚਾਰ ਸਥਾਨ ਉੱਪਰ, 14ਵੇਂ) ਤੇ ਜਸਪ੍ਰੀਤ ਬੁਮਰਾਹ (ਛੇ ਸਥਾਨ ਉੱਪਰ, 15ਵੇਂ) ਤੇ ਆਇਰਲੈਂਡ ਦੇ ਸਪਿਨਰ ਮੈਥਿਊ ਹੰਫਰੀਜ (23 ਸਥਾਨ ਉੱਪਰ, 23ਵੇਂ) ਨੂੰ ਵੀ ਤਾਜਾ ਦਰਜਾਬੰਦੀ ’ਚ ਫਾਇਦਾ ਹੋਇਆ ਹੈ।