Formed - Sach Kahoon Punjabi
ਕਾਂਗਰਸ ਹਾਈਕਮਾਨ ਨੇ ਸੰਭਾਲਿਆ ਪੰਜਾਬ, ਚੋਣਮਨੋਰਥ ਪੱਤਰ ਲਾਗੂ ਕਰਨ ਲਈ ਬਣਾਈ ਕਮੇਟੀ
ਅਮਰਿੰਦਰ ਸਰਕਾਰ ‘ਤੇ ਨਹੀਂ ਭਰੋਸਾ, ਪੀ ਚਿਦੰਬਰਮ ਕਰਵਾਉਣਗੇ ਚੋਣ ਮਨੋਰਥ ਪੱਤਰ ਲਾਗੂ
ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਭੇਜਿਆ ਗਿਆ ਪੰਜਾਬ, 5 ਮੈਂਬਰੀ ਕਮੇਟੀ ਦਾ ਗਠਨ
ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੁਣ ਆਪਣੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਕਿ ਉਹ ਇਸ ਸਰਕਾਰ ਦੌਰਾਨ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਵਾ ਪਾਉਣਗੇ। ਜਿਸ ਕਾਰਨ ਹੁਣ ਸੋਨੀਆ ਗਾਂਧੀ ਨੇ ਆਪਣੇ ਪੱਧਰ ‘ਤੇ ਇੱਕ ਕਮੇਟੀ ਦਾ ਹੀ ਗਠਨ ਕਰ ਦਿੱਤਾ ਹੈ, ਜਿਹੜੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਤੋਂ ਆਪਣੇ ਪੱਧਰ ‘ਤੇ ਚੋਣ ਮਨੋਰਥ ਪੱਤਰ ਲਾਗੂ ਕਰਵਾਉਣ ਲਈ ਨਾ ਸਿਰਫ਼ ਦਬਾਅ ਬਣਾਏਗੀ, ਸਗੋਂ ਸਮੇਂ ਸਮੇਂ ਸਿਰ ਸਰਕਾਰ ਤੋਂ ਰਿਪੋਰਟ ਵੀ ਲਏਗੀ।
ਸੋਨੀਆ ਗਾਂਧੀ ਵਲੋਂ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਦਾ ਚੇਅਰਮੈਨ ਪੀ. ਚਿਦੰਬਰਮ ਨੂੰ ਲਾਇਆ ਗਿਆ ਹੈ ਅਤੇ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਨੂੰ ਇਸ ਕਮੇਟੀ ਦਾ ਚੇਅਰਮੈਨ ਤੋਂ ਬਾਅਦ ਮੁੱਖ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਵਿੱਚ ਕਿਸੇ ਵੀ ਤਰਾਂ ਦਾ ਵਿਰੋਧ ਪੈਦਾ ਨਾ ਹੋਵੇ, ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਇੰਚਾਰਜ ਆਸ਼ਾ ਕੁਮਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਸ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ ਤਾਂ ਕਿ ਚੋਣ ਮਨੋਰਥ ਪੱਤਰ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਵੀ ਸਰਕਾਰ ਵਿੱਚ ਆਪਣਾ ਪੱਖ ਰੱਖਿਆ ਜਾ ਸਕੇ।
ਸੋਨੀਆ ਗਾਂਧੀ ਵੱਲੋਂ ਗਠਿਤ ਕੀਤੀ ਗਈ ਇਸ ਤਰਾਂ ਦੀ ਕਮੇਟੀ ਦੇ ਨਾਲ ਹੀ ਹੁਣ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਭਾਰੀ ਦਬਾਅ ਆ ਜਾਏਗਾ, ਕਿਉਂਕਿ ਹੁਣ ਤੱਕ ਕਾਂਗਰਸ ਸਰਕਾਰ ਆਪਣੀ ਹੀ ਪਾਰਟੀ ਵਲੋਂ ਤਿਆਰ ਕੀਤੇ ਗਏ ਚੋਣ ਮਨੋਰਥ ਨੂੰ ਲਾਗੂ ਕਰਨ ਸਬੰਧੀ ਕੋਈ ਜੁਆਬ ਤਲਬੀ ਨਹੀਂ ਸੀ ਪਰ ਹੁਣ ਇਹ ਕਮੇਟੀ ਦੇ ਗਠਨ ਤੋਂ ਬਾਅਦ ਅਮਰਿੰਦਰ ਸਿੰਘ ਤੋਂ ਸਿੱਧਾ ਜੁਆਬ ਤਲਬੀ ਹੋ ਸਕਦੀ ਹੈ।
ਇਸ ਕਮੇਟੀ ਦੇ ਗਠਨ ਸਬੰਧੀ ਬਕਾਇਦਾ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਕਮੇਟੀ ਦੀ ਮੀਟਿੰਗ ਨੂੰ ਸੱਦਣ ਲਈ ਵੀ ਕਿਹਾ ਗਿਆ ਹੈ।
ਸੋਨੀਆ ਗਾਂਧੀ ਨੂੰ ਰਿਪੋਰਟ ਕਰਨਗੇ ਚੇਅਰਮੈਨ
ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਤਿਆਰ ਕੀਤੀ ਗਈ ਕਮੇਟੀ ਹਰ ਮਹੀਨੇ ਮੀਟਿੰਗ ਕਰਨ ਤੋਂ ਬਾਅਦ ਬਕਾਇਦਾ ਇੱਕ ਰਿਪੋਰਟ ਤਿਆਰ ਕਰੇਗੀ ਅਤੇ ਇਸ ਰਿਪੋਰਟ ਨੂੰ ਸੋਨੀਆ ਗਾਂਧੀ ਕੋਲ ਪੇਸ਼ ਕੀਤਾ ਜਾਵੇਗਾ ਤਾਂ ਕਿ ਹਰ ਮਹੀਨੇ ਪੰਜਾਬ ਵਿੱਚ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਸਬੰਧੀ ਕੋਸ਼ਿਸ਼ਾਂ ਬਾਰੇ ਕਾਂਗਰਸ ਹਾਈ ਕਮਾਨ ਨੂੰ ਵੀ ਜਾਣਕਾਰੀ ਮਿਲ ਸਕੇ। ਇਸ ਕਮੇਟੀ ਦੇ ਚੇਅਰਮੈਨ ਪੀ. ਚਿਦੰਬਰਮ ਪੰਜਾਬ ਜਾਂ ਫਿਰ ਦਿੱਲੀ ਵਿਖੇ ਮੀਟਿੰਗ ਨੂੰ ਲੈਣਗੇ, ਜਿਸ ਤੋਂ ਬਾਅਦ ਰਿਪੋਰਟ ਲੈ ਕੇ ਉਹ ਖ਼ੁਦ ਸੋਨੀਆ ਗਾਂਧੀ ਕੋਲ ਪੇਸ਼ ਹੋਇਆ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨ ਦੇ ਮੁਕਾਬਲੇ ਕਾਂਗਰਸ, ਅਕਾਲੀ ਦਲ, ਖਹਿਰਾ ਧੜੇ ਦੇ ਉਮੀਦਵਾਰਾਂ ‘ਚ ਹੋਵੇਗੀ ਟੱਕਰ
ਸੰਗਰੂਰ(ਗੁਰਪ੍ਰੀਤ ਸਿੰਘ ) | ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਪੰਜਾਬ ਦੀ ਸਿਆਸਤ ਭਖ਼ਣੀ ਸ਼ੁਰੂ ਹੋ ਗਈ ਹੈ ਇਸ ਵਾਰ ਪੰਜਾਬ ਦੇ ਪ੍ਰਮੁੱਖ ਹਲਕਿਆਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਦਾ ਮੁਕਾਬਲਾ ਦਿਲਚਸਪ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਰਾਜਨੀਤਿਕ ਸਥਿਤੀ ਬਣੀ ਹੋਈ ਹੈ, ਉਸ ਤੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮੁਕਾਬਲਾ ਬਹੁਕੋਣੀ ਹੋਵੇਗਾ
ਮਾਨ ਨੇ ਫੰਡ ਵੰਡਣ ਲਈ ਕੀਤੀ ‘ਫੁੱਲ ਸਪੀਡ’
ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਆਪਣੇ ਮੌਜ਼ੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਦੁਬਾਰਾ ਫਿਰ ਸੰਗਰੂਰ ਤੋਂ ਹੀ ਚੋਣ ਲੜਨ ਦਾ ਥਾਪੜਾ ਦਿੱਤਾ ਹੋਇਆ ਹੈ ਭਗਵੰਤ ਮਾਨ ਨੇ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਦੀ ਰਫ਼ਤਾਰ ਨੂੰ ‘ਫੁੱਲ ਸਪੀਡ’ ‘ਤੇ ਕਰ ਲਿਆ ਹੈ ਅਤੇ ਇਨ੍ਹੀਂ ਦਿਨੀਂ ਉਹ ਹਲਕੇ ਦੇ ਵੋਟਰਾਂ ਵਿੱਚ ਵਿਚਰ ਰਹੇ ਹਨ ਅਤੇ ਜਿਹੜੇ ਪਿੰਡਾਂ ਵਿੱਚ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਗੇੜਾ ਨਹੀਂ ਲੱਗਾ, ਸਪੈਸ਼ਲ ਉਨ੍ਹਾਂ ਪਿੰਡਾਂ ਦੇ ਟੂਰ ਬਣਾਏ ਜਾ ਰਹੇ ਹਨ ਵਿੱਤੀ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਮਾਨ ਵੱਲੋਂ ਪਿੰਡਾਂ ਵਿੱਚ ਧੜਾਧੜ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ ਪਿੰਡਾਂ ਤੋਂ ਤੇਜ਼ੀ ਨਾਲ ਐਸਟੀਮੇਟ ਲਏ ਜਾ ਰਹੇ ਹਨ ਐੱਮਪੀ ਲੈਂਡ ਦੇ ਫੰਡ ਲੈਪਸ ਹੋਣ ਤੋਂ ਪਹਿਲਾਂ-ਪਹਿਲਾਂ ਉਹ ਆਪਣੇ ਕੋਟੇ ਦਾ ਸਾਰਾ ਪੈਸਾ ਪਿੰਡਾਂ ਵਿੱਚ ਵੰਡਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੇ ਹਨ ਭਗਵੰਤ ਮਾਨ ਦੀ ਜੇਕਰ ਮੌਜ਼ੂਦਾ ਸਥਿਤੀ ਬਾਰੇ ਕਿਹਾ ਜਾਵੇ ਤਾਂ ਪਿਛਲੀ ਵਾਰ ਨਾਲੋਂ ਹਾਲਾਤ ਵੱਡੇ ਪੱਧਰ ‘ਤੇ ਬਦਲ ਚੁੱਕੇ ਹਨ ਮਾਨ ਨੂੰ ਇਸ ਵਾਰ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਸਦਾ ਇੱਕ ਵੱਡਾ ਕਾਰਨ ਖਹਿਰਾ ਧੜੇ ਦਾ ਵੱਖ ਹੋਣਾ ਵੀ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਵਿੱਚ ਭਗਵੰਤ ਮਾਨ ਨੇ ਜਿੱਤਣ ਉਪਰੰਤ ਗੇੜਾ ਵੀ ਨਹੀਂ ਮਾਰਿਆ ਜਿਸ ਕਾਰਨ ਵੋਟਰਾਂ ‘ਚ ਰੋਸ ਵੀ ਹੈ ਇਸ ਤੋਂ ਇਲਾਵਾ ਸ਼ਹਿਰੀ ਹਲਕਿਆਂ ਵਿੱਚ ਕਾਂਗਰਸ ਨੇ ਪਕੜ ਮਜ਼ਬੂਤ ਬਣਾ ਰੱਖੀ ਹੈ
ਕੌਣ ਹੋਵੇਗਾ ਕਾਂਗਰਸ ਦਾ ਉਮੀਦਵਾਰ
ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਹਲਕਾ ਸੰਗਰੂਰ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਸਦਾ ਇੱਕ ਵੱਡਾ ਕਾਰਨ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹਵਾ ਬਣੀ ਹੋਣ ਦਾ ਰਿਹਾ ਸੀ ਪਰ ਇਸ ਵਾਰ ਬਦਲੀਆਂ ਪ੍ਰਸਥਿਤੀਆਂ ਕਾਰਨ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਕਤਾਰ ਵਿੱਚ ਹਨ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪਿਛਲੇ ਦਿਨੀਂ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਲੜਨ ਲਈ ਤਿਆਰ ਹਨ ਇਸ ਤੋਂ ਇਲਾਵਾ ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਭਾਵੇਂ ਆਪਣੇ ਇਰਾਦੇ ਜ਼ਾਹਰ ਨਹੀਂ ਕੀਤੇ ਪਰ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਉਹ ਇਸ ਵਾਰ ਵੀ ਚੋਣ ਮੈਦਾਨ ਵਿੱਚ ਹਨ ਜੇਕਰ ਸਿੰਗਲਾ ਖੁਦ ਨਹੀਂ ਲੜਦੇ ਤਾਂ ਉਨ੍ਹਾਂ ਦੀ ਧਰਮ ਪਤਨੀ ਨੂੰ ਵੀ ਉਹ ਸੰਗਰੂਰ ਤੋਂ ਚੋਣ ਲੜਾ ਸਕਦੇ ਹਨ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੀ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੀ ਹੈ ਅਤੇ ਉਨ੍ਹਾਂ ਦਾ ਨਿਸ਼ਾਨਾ ਵੀ ਹਲਕਾ ਸੰਗਰੂਰ ਦੀ ਉਮੀਦਵਾਰੀ ਹੈ ਇਸ ਤੋਂ ਇਲਾਵਾ ਨੌਜਵਾਨ ਆਗੂ ਜਸਵਿੰਦਰ ਸਿੰਘ ਧੀਮਾਨ ਤੇ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਚੋਣ ਮੈਦਾਨ ਵਿੱਚ ਹਨ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰੀ ਸ਼ਸ਼ੋਪੰਜ ‘ਚ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸੰਗਰੂਰ ਤੋਂ ਦੋ ਵਾਰ ਸੰਸਦ ਦੀ ਚੋਣ ਲੜੇ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਤੋਂ ਕਿਨਾਰਾ ਕਰ ਲਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਨੂੰ ਕੋਈ ਉਮੀਦਵਾਰ ਲੱਭ ਨਹੀਂ ਰਿਹਾ ਪਹਿਲਾਂ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬੀਬੀ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਚੋਣ ਲੜ ਸਕਦੇ ਹਨ ਪਰ ਉਨ੍ਹਾਂ ਦਾ ਬਠਿੰਡਾ ਤੋਂ ਲਗਭਗ ਸਪੱਸ਼ਟ ਹੋਣ ਕਾਰਨ ਇਨ੍ਹਾਂ ਕਿਆਸ ਅਰਾਈਆਂ ਨੂੰ ਵਿਰਾਮ ਲੱਗ ਗਿਆ ਸ਼੍ਰੋਮਣੀ ਅਕਾਲੀ ਦੀ ਉਮੀਦਵਾਰੀ ਲਈ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਹਲਕਾ ਦਿੜ੍ਹਬਾ ਦੇ ਵਿਨਰਜੀਤ ਗੋਲਡੀ ਦਾ ਨਾਂਅ ਵੀ ਲਿਆ ਜਾ ਰਿਹਾ ਹੈ
ਕੌਣ ਹੋਵੇਗਾ ਖਹਿਰਾ ਧੜੇ ਦਾ ਆਗੂ
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਸੰਗਰੂਰ ‘ਚ ਫਿਲਹਾਲ ਕੋਈ ਆਧਾਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਚਿਹਰਾ ਨਜ਼ਰ ਆ ਰਿਹਾ ਹੈ ਖਹਿਰਾ ਵੱਲੋਂ ਭਗਵੰਤ ਮਾਨ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਇਹ ਸੰਭਾਵਨਾ ਹੈ ਕਿ ਖਹਿਰਾ ਹੀ ਇਸ ਹਲਕੇ ਤੋਂ ਚੋਣ ਲੜ ਸਕਦੇ ਹਨ ਜੇਕਰ ਖਹਿਰਾ ਮਾਨ ਦੇ ਵਿਰੁੱਧ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਹਲਕਾ ਸੰਗਰੂਰ ‘ਤੇ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਹੋਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰਾਹੁਲ ਨਾਲ ਅਮਰਿੰਦਰ ਦੀ 40 ਮਿੰਟ ਲੰਬੀ ਚੱਲੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਈ ਗੱਲਬਾਤ
ਚੰਡੀਗੜ੍ਹ। ਮੰਤਰੀ ਬਣਨੋਂ ਰਹਿ ਗਏ ਪੰਜਾਬ ਦੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਝੰਡੀਆਂ ਅਗਲੇ ਇੱਕ ਹਫ਼ਤੇ ਦੌਰਾਨ ਹੀ ਲੱਗ ਜਾਣਗੀਆਂ, ਕਿਉਂਕਿ ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਹਾਮੀ ਭਰ ਦਿੱਤੀ ਹੈ ਅਤੇ ਇਸ ਸਬੰਧੀ ਵਿਧਾਇਕਾਂ ਦੀ ਸੂਚੀ ਵੀ ਮੰਗ ਲਈ ਹੈ ਕਿ ਉਹ ਕਿਹੜੇ-ਕਿਹੜੇ ਵਿਧਾਇਕ ਨੂੰ ਕਿੱਥੇ ਚੇਅਰਮੈਨ ਲਾਉਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਹਾਈ ਕਮਾਂਡ ਆਪਣਾ ਫੈਸਲਾ ਲਵੇਗੀ।
ਪੰਜਾਬ ਦੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦੀ ਵੰਡ ਵੀ ਜਾਤੀ ਅਧਾਰਿਤ ਹੋਵੇਗੀ ਤਾਂ ਕਿ ਹਰ ਜਾਤੀ ਜਾਂ ਫਿਰ ਧਰਮ ਨਾਲ ਸਬੰਧਿਤ ਵਿਧਾਇਕ ਨੂੰ ਚੇਅਰਮੈਨੀ ਦੀ ਵੰਡ ਵਿੱਚ ਥਾਂ ਮਿਲ ਸਕੇ। ਰਾਹੁਲ ਗਾਂਧੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੀ ਜਾਤ ਜਾਂ ਫਿਰ ਧਰਮ ਦੇ ਨੁਮਾਇੰਦੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ।
ਇਹ ਫੈਸਲਾ ਦਿੱਲੀ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।  ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਅਮਰਿੰਦਰ ਸਿੰਘ ਦੀ ਲਗਭਗ 40 ਮਿੰਟ ਮੁਲਾਕਾਤ ਹੋਈ ਹੈ, ਜਿਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲੇ ਦੀ ਇੰਚਾਰਜ ਆਸ਼ਾ ਕੁਮਾਰ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਅਮਰਿੰਦਰ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ  ਕੋਈ ਹੋਂਦ ਨਹੀਂ ਹੈ ਅਤੇ ਇਹ ਪੂਰੀ ਤਰਾਂ ਬੇਜਾਨ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਉਨਾਂ ਆਖਿਆ ਕਿ ਕੌਮੀ ਹਲਾਤਾਂ ਅਤੇ ਚੋਣ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਦਾ ਫੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਲਿਆ ਜਾਵੇਗਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਸ ਅਨੁਸਾਰ ਚੱਲਿਆ ਜਾਵੇਗਾ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟ  ਕੀਤਾ ਕਿ ਕਾਂਗਰਸ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ 13 ਦੀਆਂ 13 ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਅਤੇ ਜਿੱਤਣ ਵਾਲੇ ਉਮੀਦਵਾਰਾਂ ਦੀ ਪਾਰਟੀ ਵੱਲੋਂ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਬਾਰੇ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।
ਮੰਤਰੀ ਮੰਡਲ ਵਿਚ ਸੰਭਵੀ ਰੱਦੋ-ਬਦਲ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨਾਲ ਅੱਜ ਦੀ ਮੀਟਿੰਗ ਦੌਰਾਨ ਮੰਤਰੀਆਂ ਦੇ ਵਿਭਾਗ ਬਦਲਣ ਬਾਰੇ ਕੋਈ ਵੀ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ।
ਕਰਤਾਰਪੁਰ ਲਾਂਘੇ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਪਾਸੇ ਪਹਿਲਾਂ ਹੀ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਭਾਰਤੀ ਪੰਜਾਬ ਵਿਚ ਅਜੇ ਵਿਕਾਸ ਕੰਮ ਸ਼ੁਰੂ ਕੀਤੇ ਜਾਣੇ ਹਨ। ਇਮਾਰਤੀ ਬੁਨਿਆਦੀ ਢਾਂਚੇ ਦੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਨੂੰ ਕੇਂਦਰ ਤੋਂ ਅਜੇ ਕੋਈ ਵੀ ਫੰਡ ਪ੍ਰਾਪਤ ਨਹੀਂ ਹੋਇਆ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਦੇ ਮੌਕੇ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਮੰਤਰੀ, ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਉੱਥੇ ਆਪਣੀ ਨਿੱਜੀ ਹੈਸੀਅਤ ਵਿਚ ਗਏ ਸਨ ਪਰ ਇਸ ਵਾਸਤੇ ਉਨ੍ਹਾਂ ਨੂੰ ਉਹਨਾਂ ਨੇ ਆਗਿਆ ਦਿੱਤੀ ਸੀ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਿੱਧੂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਜ਼ਰ ਮਾਨਸ਼ਾਹੀਆ ਦੀ ਹੋਈ ਛੁੱਟੀ, ਕੁਲਤਾਰ ਸੰਧਵਾਂ ਬਣੇ ਚੀਫ਼ ਵਿਪ
ਆਮ ਆਦਮੀ ਪਾਰਟੀ ਦੀ ਗੁੱਟਬਾਜ਼ੀ ਕਰਕੇ ਹੋਈ ਮਾਨਸ਼ਾਹੀਆ ਦੀ ਛੁੱਟੀ | Kultar Singh Sandhawan
ਬਾਗੀ ਧੜੇ ਦਾ ਸਾਥ ਦੇਣਾ ਪਿਆ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਭਾਰੀ | Kultar Singh Sandhawan
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਵਿੱਚ ਗੁੱਟਬਾਜ਼ੀ ਕਰਨ ਅਤੇ ਪਾਰਟੀ ਨੂੰ ਦੋ-ਫਾੜ ਕਰਨ ਵਾਲੇ ਸੁਖਪਾਲ ਖਹਿਰਾ ਦੇ ਧੜੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਛੁੱਟੀ ਕਰ ਦਿੱਤੀ ਗਈ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਦੀ ਥਾਂ ‘ਤੇ ਕੁਲਤਾਰ ਸਿੰਘ ਸੰਧਵਾਂ ਨੂੰ ਨਵਾਂ ਚੀਫ਼ ਵਿਪ ਬਣਾਇਆ ਗਿਆ ਹੈ। ਇਹ ਆਦੇਸ਼ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਚਾੜ੍ਹੇ ਹਨ। ਨਾਜ਼ਰ ਸਿੰਘ ਮਾਨਸ਼ਾਹੀਆ ਦੇ ਨਾਲ ਹੀ ਸੁਖਪਾਲ ਖਹਿਰਾ ਦੇ ਧੜੇ ਦੇ ਮੈਂਬਰ ਪਿਰਮਲ ਸਿੰਘ ਨੂੰ ਵੀ ਬਤੌਰ ਵਿਪ ਹਟਾ ਦਿੱਤਾ ਗਿਆ ਹੈ, ਪਿਰਮਲ ਸਿੰਘ ਦੀ ਥਾਂ ‘ਤੇ ਅਮਰਜੀਤ ਸਿੰਘ ਸੰਧੋਆ ਅਤੇ ਰੁਪਿੰਦਰ ਕੌਰ ਰੂਬੀ ਨੂੰ ਨਵਾਂ ਵਿਪ ਲਗਾਇਆ ਗਿਆ ਹੈ। ਅੱਜ ਦੀਆਂ ਇਹ ਨਿਯੁਕਤੀਆਂ ਬਾਗੀ ਅਤੇ ਪਾਰਟੀ ਨੂੰ ਦੋ-ਫਾੜ ਕਰਨ ਵਾਲੇ ਸੁਖਪਾਲ ਖਹਿਰਾ ਲਈ ਵੱਡਾ ਝਟਕਾ ਹੈ। ਸੁਖਪਾਲ ਖਹਿਰਾ ਤੋਂ ਬਾਅਦ ਉਨ੍ਹਾਂ ਦਾ ਸਾਥ ਦੇਣ ਵਾਲੇ ਉਨ੍ਹਾਂ ਦੇ ਸਾਥੀ ਵਿਧਾਇਕਾਂ ‘ਤੇ ਵੀ ਹੁਣ ਮੁਸੀਬਤ ਡਿੱਗਣ ਲੱਗ ਪਈ ਹੈ। (Kultar Singh Sandhawan)
ਸੁਖਪਾਲ ਖਹਿਰਾ ਨੂੰ ਇੰਝ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਥੋੜ੍ਹਾ ਬਹੁਤ ਲੋਕਾਂ ਦਾ ਸਾਥ ਮਿਲਿਆ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਪਾਰਟੀ ਮੰਨਦੇ ਹੋਏ ਝੁਕ ਜਾਵੇਗੀ ਪਰ ਬੀਤੇ ਦਿਨੀਂ ਹੋਈ ਅਰਵਿੰਦ ਕੇਜਰੀਵਾਲ ਦੀ ਫੇਰੀ ਨੇ ਬਾਗੀ ਸੁਖਪਾਲ ਖਹਿਰਾ ਨਾਲ ਕੋਈ ਮੁਲਾਕਾਤ ਕਰਦੇ ਹੋਏ ਮਨਾਉਣ ਦੀ ਕੋਸ਼ਿਸ਼ ਨਹੀਂ ਕਰਕੇ ਉਸ ਨੂੰ ਵੱਡਾ ਝਟਕਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਬਾਅਦ ਬਾਗੀ ਖਹਿਰਾ ਦੇ ਸਾਥੀ ਵਿਧਾਇਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ, ਜਿਸ ਤੋਂ ਸਾਫ਼ ਹੋ ਰਿਹਾ ਹੈ ਕਿ ਹੁਣ ਬਾਗੀ ਸੁਖਪਾਲ ਖਹਿਰਾ ਨੂੰ ਪਾਰਟੀ ਮਨਾਉਣ ਦੀ ਕੋਸ਼ਿਸ਼ ਵੀ ਨਹੀਂ ਕਰੇਗੀ, ਸਗੋਂ ਉਨ੍ਹਾਂ ਨੂੰ ਖੁੰਝੇ ਲਾਉਣ ਦੀਆਂ ਕੋਸ਼ਿਸ਼ਾਂ ਤੇਜ ਕੀਤੀਆਂ ਜਾਣਗੀਆਂ। (Kultar Singh Sandhawan)
70 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੱਗੀ ਪਿੰਡਾਂ ਵਿੱਚ ਗਲੀ-ਨਾਲੀ ਬਣਾਉਣ ‘ਤੇ ਰੋਕ
ਗਲੀ-ਨਾਲੀ ਦਾ ਕੰਮ ਨਹੀਂ ਰੁਕਣ ਅਤੇ ਹਰ ਸਾਲ ਗ੍ਰਾਂਟ ਦੀ ਡਿਮਾਂਡ ਤੋਂ ਦੁਖੀ ਹੋਈ ਪੰਜਾਬ ਸਰਕਾਰ
ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ ਰੋਕ, ਨਾ ਹੋਏਗਾ ਗਲੀ-ਨਾਲੀ ਅਤੇ ਛੱਪੜ ਦਾ ਕੰਮ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਸਰਕਾਰ ਦਰਬਾਰੇ ਗੁਹਾਰ ਲੈ ਕੇ ਆਉਣ ਵਾਲੇ ਪਿੰਡਾਂ ਦੇ ਲੋਕਾਂ ਅਤੇ ਰਾਜਨੀਤਕ ਲੋਕਾਂ ਨੂੰ ਹੁਣ ਖ਼ਾਲੀ ਹੱਥ ਹੀ ਵਾਪਸ ਮੁੜਨਾ ਪਏਗਾ, ਕਿਉਂਕਿ ਪੰਜਾਬ ਸਰਕਾਰ ਨੇ 70 ਸਾਲ ਦੇ ਇਤਿਹਾਸ ਵਿੱਚ ਪਹਿਲੀਵਾਰ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਅਤੇ ਨਾਲੀਆਂ ਨੂੰ ਬਣਾਉਣ ਅਤੇ ਛੱਪੜਾਂ ਨੂੰ ਠੀਕ ਕਰਨ ਬਾਰੇ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਜਾਰੀ ਕਰਨ ‘ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਅੱਜ ਤੋਂ ਬਾਅਦ ਗੱਲੀ-ਨਾਲੀ ਅਤੇ ਛੱਪੜਾਂ ਲਈ ਇੱਕ ਪੰਜੀ ਦੀ ਵੀ ਗ੍ਰਾਂਟ ਜਾਰੀ ਨਹੀਂ ਕਰੇਗੀ। ਪੰਜਾਬ ਸਰਕਾਰ ਨੇ ਇਹ ਫੈਸਲਾ ਕਰ ਲਿਆ ਹੈ ਅਤੇ ਇਸ ਸਬੰਧੀ ਕਿਸੇ ਵੀ ਸਮੇਂ ਅਧਿਕਾਰਤ ਐਲਾਨ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਰਾਜਨੀਤਕ ਲੋਕ ਸਰਕਾਰ ‘ਤੇ ਗ੍ਰਾਂਟ ਜਾਰੀ ਕਰਨ ਸਬੰਧੀ ਦਬਾਓ ਨਾ ਬਣਾਉਣ।
ਜਾਣਕਾਰੀ ਅਨੁਸਾਰ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਤੋਂ ਜਿਆਦਾ ਸਮਾਂ ਬੀਤ ਚੁੱਕਾ ਹੈ ਪਰ ਪੰਜਾਬ ਕੋਈ ਵੀ ਇਹੋ ਜਿਹਾ ਸਾਲ ਖ਼ਾਲੀ ਨਹੀਂ ਗਿਆ ਹੋਵੇਗਾ, ਜਦੋਂ ਹਰ ਪਿੰਡ ਦੀ ਗਲੀ ਅਤੇ ਨਾਲੀ ਸਣੇ ਛੱਪੜ ਨੂੰ ਬਣਾਉਣ ਅਤੇ ਸਾਫ਼ ਕਰਵਾਉਣ ਲਈ ਲੱਖਾਂ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਨਾ ਹੋਈ ਹੋਵੇ ਪਰ ਇਨਾਂ 70 ਸਾਲਾਂ ਵਿੱਚ ਪੰਜਾਬ ਸਰਕਾਰ ਪਿੰਡਾਂ ਵਿੱਚ ਹੁਣ ਤੱਕ ਗਲੀਆਂ-ਨਾਲੀਆਂ ਅਤੇ ਛੱਪੜਾਂ ਦਾ ਮੁਕੰਮਲ ਕੰਮ ਹੀ ਨਹੀਂ ਕਰਵਾ ਸਕੀ ਹੈ।
ਹਰ ਸਾਲ ਜਾਰੀ ਹੋਣ ਵਾਲੀ ਕਰੋੜਾ ਰੁਪਏ ਦੀ ਗ੍ਰਾਂਟ ਦੇ ਬਾਵਜੂਦ ਅਗਲੇ ਸਾਲ ਮੁੜ ਤੋਂ ਗ੍ਰਾਂਟ ਦੀ ਡਿਮਾਂਡ ਆਉਣ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ ਨੇ ਇਸ ਤਰ•ਾਂ ਦੀ ਗ੍ਰਾਂਟ ਜਾਰੀ ਕਰਨ ‘ਤੇ ਹੀ ਮੁਕੰਮਲ ਰੋਕ ਲਗਾ ਦਿੱਤੀ ਹੈ। ਹੁਣ ਤੋਂ ਬਾਅਦ ਕਿਸੇ ਵੀ ਪਿੰਡ ਦੀ ਗਲੀ ਜਾਂ ਫਿਰ ਨਾਲੀ ਸਣੇ ਛੱਪੜ ‘ਤੇ ਕੋਈ ਵੀ ਪੈਸਾ ਖ਼ਰਚ ਨਹੀਂ ਹੋਏਗਾ।
ਪੰਚਾਇਤ ਵੀ ਨਹੀਂ ਖਰਚ ਪਾਏਗੀ ਆਪਣਾ ਪੈਸਾ
ਪੰਜਾਬ ਸਰਕਾਰ ਨੇ ਸਰਕਾਰੀ ਗ੍ਰਾਂਟ ਦੇ ਨਾਲ ਹੀ ਪੰਚਾਇਤ ਵਲੋਂ ਕੀਤੀ ਜਾਣ ਵਾਲੀ ਕਮਾਈ ਨੂੰ ਵੀ ਗਲੀ ਅਤੇ ਨਾਲੀ ਸਣੇ ਛੱਪੜਾਂ ‘ਤੇ ਖ਼ਰਚ ਕਰਨ ‘ਤੇ ਰੋਕ ਲਗਾ ਦਿੱਤਾ ਹੈ। ਹਾਲਾਂਕਿ ਪੰਚਾਇਤ ਨੂੰ ਪੂਰਾ ਹੱਕ ਹੈ ਕਿ ਉਹ ਪਿੰਡ ਵਿੱਚ ਹੋਈ ਕਮਾਈ ਦਾ ਪੈਸੇ ਜਿਥੇ ਮਰਜ਼ੀ ਜਿੰਨਾ ਮਰਜ਼ੀ ਖਰਚ ਕਰ ਸਕਦੀ ਹੈ ਪਰ ਸਰਕਾਰ ਨੇ ਇਸ ‘ਤੇ ਵੀ ਰੋਕ ਲਗਾਉਂਦੇ ਹੋਏ ਅਧਿਕਾਰੀਆਂ ਨੂੰ ਕੰਮ ਨਹੀਂ ਕਰਵਾਉਣ ਦੇ ਆਦੇਸ਼ ਦੇ ਦਿੱਤੇ ਹਨ।
ਬਣ ਗਈ ਏਅਰਪੋਰਟ ਦੀ ਪਹਿਲੀ ਮਹਿਲਾ ਫਾਇਰ ਫਾਈਟਰ
ਬੰਗਾਲ ਦੀ ਤਾਨੀਆ ਸੰਨਿਆਲ ਦੀ ਹਿੰਮਤ | Female Fire Fighter
ਨਵੀ ਦਿੱਲੀ (ਏਜੰਸੀ)। ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਤਾਨੀਆ ਸੰਨਿਆਲ ਬਚਪਨ ਤੋਂ ਹੀ ਕੁਝ ਵੀ ਨਵਾਂ ਕਰਨ ਤੋਂ ਡਰਦੀ ਨਹੀਂ ਸੀ। ਉਨ੍ਹਾਂ ਦੀ ਇਸ ਸੋਚ ਕਾਰਨ ਉਹ ਦੇਸ਼ ਦੀ ਪਹਿਲੀ ਮਹਿਲਾ ਏਵੀਏਸ਼ਨ ਫਾਇਰ (Female Fire Fighter) ਫਾਈਟਰ ਬਣਨ ਦਾ ਮੁਕਾਮ ਹਾਸਲ ਕਰਨ ਦੇ ਕਗਾਰ ‘ਤੇ ਹਨ। ਤਾਨੀਆ ਇਸ ਸਮੇਂ ਦਿੱਲੀ ‘ਚ ਭਾਰਤੀ ਜਹਾਜ਼ ਪਤਨ ਅਥਾਰਟੀਕਰਨ (ਏਏਆਈ) ਦੇ 55 ਟਰੇਨਰਾਂ ਦੇ ਬੈਂਚ ‘ਚ ਫਾਇਰ ਫਾਈਟਰ ਵਜੋਂ ਸਿਖਲਾਈ ਪ੍ਰਾਪਤ ਕਰ ਰਹੀ ਹੈ। ਇਨ੍ਹਾਂ 55 ਟਰੇਨਰਾਂ ‘ਚ ਉਹ ਇਕੱਲੀ ਮਹਿਲਾ ਹੈ। ਇੰਨਾ ਹੀ ਨਹੀਂ ਜੂਨ ‘ਚ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਹ ਦੇਸ਼ ਦੇ ਹਵਾਈ ਅੱਡਿਆਂ ‘ਤੇ ਫਾਇਰ ਫਾਈਟਰ ਵਜੋਂ ਕੰਮ ਕਰਨ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ।
ਤਾਨੀਆ ਦੇ ਕੈਰੀਅਰ ‘ਚ ਅਚਾਨਕ ਆਇਆ ਬਦਲਾਅ ਹੀ ਕੁਝ ਨਵਾਂ ਅਜ਼ਮਾਉਣ ਦੀ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ। ਵਨਸਪਤੀ ਵਿਗਿਆਨ ‘ਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਬਹੁਤ ਘੱਟ ਲੋਕ ਅਜਿਹੇ ਹੋਣਗੇ ਜੋ ਫਾਇਰ ਫਾਈਟਿੰਗ ਦਾ ਕੈਰੀਅਰ ਚੁਣਨ ਦਾ ਹੌਸਲਾ ਕਰ ਸਕਣ ਇਸ ਸਬੰਧੀ ਪੁੱਛੇ ਜਾਣ ‘ਤੇ 25 ਸਾਲਾਂ ਤਾਨੀਆ ਨੇ ਦੱਸਿਆ। ”ਮੌਕਾ ਮਿਲਿਆ ਤੇ ਬਸ ਮੈਂ ਇਸ ਕੈਰੀਅਰ ‘ਚ ਆ ਗਈ ਕਦੇ ਮੌਕਾ ਮਿਲੇ ਤਾਂ ਉਸੇ ‘ਚ ਸਭ ਕੁਝ ਲਾ ਦੇਣਾ ਚਾਹੀਦਾ ਹੈ। ਇਹੀ ਸੋਚ ਬਚਪਨ ਤੋਂ ਸੀ ਕੁਝ ਨਹੀਂ ਕਰਨਾ ਹੈ ਅਜਿਹਾ ਕਦੇ ਨਹੀਂ ਕਿਹਾ” ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਏਆਈ ‘ਚ ਜੂਨੀਅਰ ਅਸਿਸਟੈਂਟ ਦੀ ਭਰਤੀ ਲਈ ਇਸ਼ਤਿਹਾਰ ਆਇਆ ਤਾਂ ਬਿਨੈ ਕਰਦੇ ਸਮੇਂ ਉਨ੍ਹਾਂ ਨਹੀਂ ਪਤਾ ਸੀ ਕਿ ਉਹ ਇਸ ਖੇਤਰ ‘ਚ ਆਉਣ ਵਾਲੀ ਪਹਿਲੀ ਮਹਿਲਾ ਹੋਵੇਗੀ।
ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ
ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ ‘ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਹ ਰਾਜਨੀਤਕ ਪਾਰਟੀ 6 ਮਹੀਨੇ ਬਾਅਦ ਮੁਕੰਮਲ ਤੌਰ ‘ਤੇ ਹੋਂਦ ‘ਚ ਆਏਗੀ। ਫਿਲਹਾਲ ਉਸ ਸਮੇਂ ਤੱਕ ਇਹ ਪਾਰਟੀ ਇੱਕ ਮੰਚ ਦੇ ਤੌਰ ‘ਤੇ ਕੰਮ ਕਰਦੇ ਹੋਏ ਪੰਜਾਬ ਭਰ ‘ਚ ਰਾਜਨੀਤਕ ਲੀਡਰ ਤੇ ਵਰਕਰਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ।
ਡਾ. ਗਾਂਧੀ ਨੇ ਅੱਜ ਪੰਜਾਬ ਮੰਚ ਦੇ ਨਾਂਅ ਹੇਠ ਫੋਰਮ ਦਾ ਐਲਾਨ ਕੀਤਾ ਹੈ। ਇਸੇ ਫੋਰਮ ਦੇ ਬੈਨਰ ਹੇਠ ਪੰਜਾਬ ਮੰਚ ਦੇ ਆਗੂ ਅਗਲੇ ਛੇ ਮਹੀਨਿਆਂ ‘ਚ ਪੰਜਾਬ ਦੇ ਲੋਕਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰਨਗੇ ਤੇ ਉਸ ਤੋਂ ਬਾਅਦ ਮੰਚ ਜਾਂ ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੀ ਜਮਹੂਰੀਅਤ ਲਈ ਇਹ ਮੰਚ ਸੰਘਰਸ਼ ਕਰੇਗਾ ਤੇ ਦੇਸ਼ ‘ਚ ਫੈਡਰਲ ਢਾਂਚੇ ਦੀ ਉਸਾਰੀ ਲਈ ਖੇਤਰੀ ਪਾਰਟੀਆਂ ਨਾਲ ਮਿਲ ਕੇ ਵੱਖਰਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਮੰਚ ‘ਚ ਜਾਂ ਰਾਜਸੀ ਪਾਰਟੀ ‘ਚ ਸਾਰੀਆਂ ਧਿਰਾਂ ਲਈ ਦਰਵਾਜ਼ੇ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਪ ਲੀਡਰਸ਼ਿਪ ਨੂੰ ਉਸ ਨੂੰ ਪਾਰਟੀ ‘ਚੋਂ ਕੱਢਣ ਲਈ ਕਹਿ ਚੁੱਕੇ ਹਨ, ਪਰ ਪਾਰਟੀ ਹਾਈਕਮਾਨ ਨਾ ਤਾਂ ਉਸਨੂੰ ਪਾਰਟੀ ‘ਚੋਂ ਕੱਢਦੀ ਹੈ ਤੇ ਨਾ ਆਪਣੇ ਨਾਲ ਰੱਖਦੀ ਹੈ। ਅਸਤੀਫਾ ਦੇਣ ਤੋਂ ਉਨ੍ਹਾਂ ਸਪੱਸ਼ਟ ਇਨਕਾਰ ਕਰ ਦਿੱਤਾ। ਡਾ. ਗਾਂਧੀ ਤੋਂ ਇਲਾਵਾ ਮੰਚ ਦੇ ਮੋਢੀ ਮੈਂਬਰਾਂ ‘ਚ ਡਾ. ਜਗਜੀਤ ਚੀਮਾ, ਪ੍ਰੋ. ਬਾਵਾ ਸਿੰਘ, ਪ੍ਰੋ. ਮਲਕੀਅਤ ਸਿੰਘ ਸੈਨੀ, ਪ੍ਰੋ. ਰੌਣਕੀ ਰਾਮ, ਸੁਖਦੇਵ ਸਿੰਘ, ਹਰਜੀਤ ਕੌਰ ਬਰਾੜ, ਗੁਰਪ੍ਰੀਤ ਗਿੱਲ, ਦਿਲਪ੍ਰੀਤ ਗਿੱਲ ਤੇ ਡਾ. ਹਰਿੰਦਰ ਜ਼ੀਰਾ ਨੂੰ ਸ਼ਾਮਲ ਕੀਤਾ ਗਿਆ ਹੈ।