Paper Leak - Sach Kahoon Punjabi
ਪ੍ਰੀਖਿਆਵਾਂ ਲਈ ਸਖਤੀ ਤੇ ਨੈਤਿਕਤਾ
ਬਿਹਾਰ ਸਰਕਾਰ ਨੇ ਪੇਪਰ ਲੀਕ ਦੀਆਂ ਘਟਨਾਵਾਂ ਰੋਕਣ ਲਈ ਵਿਧਾਨ ਸਭਾ ’ਚ ਬਿੱਲ ਪਾਸ ਕਰ ਦਿੱਤਾ ਹੈ ਨੀਟ ਤੇ ਹੋਰ ਪ੍ਰੀਖਿਆਵਾਂ ’ਚ ਪੇਪਰ ਲੀਕ ਹੋਣ ਕਾਰਨ ਕਾਊਂਸਲਿੰਗ ’ਚ ਦੇਰੀ ਹੋਈ ਹੈ ਜਿਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਇਹੀ ਹਾਲ ਰਾਜਸਥਾਨ ਦਾ ਰਿਹਾ ਹੈ ਜਿੱਥੇ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਕਾਰਨ ਵਾਰ-ਵਾਰ ਪੇਪਰ ਰੱਦ ਹੁੰਦਾ ਰਿਹਾ ਹੈ ਪੇਪਰ ਲੀਕ ਕਦੇ ਛੋਟੀ ਮੋਟੀ ਘਟਨਾ ਜਾਂ ਸ਼ਰਾਰਤ ਤੱਕ ਸੀਮਿਤ ਹੁੰੰਦੀ ਸੀ ਜੋ ਹੁਣ ਡਕੈਤੀਆਂ ਵਾਂਗ ਇੱਕ ਕਾਲਾ ਧੰਦਾ ਬਣ ਗਿਆ ਹੈ ਇਸ ਕਾਲੇ ਧੰਦੇ ’ਚ ਪ੍ਰੀਖਿਆ ਮੁਤਾਬਿਕ ਪੂਰੇ ਸੂਬੇ ਜਾਂ ਦੇਸ਼ ਅੰਦਰ ਜਾਲ ਵਿਛਾਇਆ ਜਾਂਦਾ ਹੈ ਤੇਜ਼ ਤਰਾਰ ਲੋਕਾਂ ਨੇ ਸਿਸਟਮ ਦੀਆਂ ਕਮਜ਼ੋਰੀਆਂ ਜਾਂ ਫਾਇਦਾ ਉਠਾ ਕੇ ਇਸ ਵਿੱਚੋਂ ਮੋਟੀ ਕਮਾਈ ਕੀਤੀ ਹੈ। Bihar Govt
Read This : ਅਧਿਆਪਕਾਂ ਲਈ ਅਹਿਮ ਖ਼ਬਰ, ਲੰਮੀ ਉਡੀਕ ਹੋਵੇਗੀ ਖ਼ਤਮ!
ਬਿਹਾਰ ਸਰਕਾਰ ਨੇ ਨਵੇਂ ਕਾਨੂੰਨ ’ਚ 10 ਸਾਲ ਦੀ ਸਜ਼ਾ ਤੇ ਇੱਕ ਕਰੋੜ ਜੁਰਮਾਨੇ ਤੱਕ ਦੀ ਤਜਵੀਜ਼ ਕੀਤੀ ਹੈ ਪਰ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਵੱਡੇ ਪੱਧਰ ’ਤੇ ਸਜਾਵਾਂ ਵੀ ਨਹੀਂ ਸਨ ਉਦੋਂ ਵੀ ਪੇਪਰ ਲੀਕ ਨਹੀਂ ਹੁੰਦੇ ਸਨ ਪਹਿਲਾਂ ਪੇਪਰ ਵੀ ਸਰਕਾਰ ਦੇ ਵਿਭਾਗ ਵੱਲੋਂ ਲਏ ਜਾਂਦੇ ਸਨ, ਜਦੋਂ ਕਿ ਹੁਣ ਏਜੰਸੀਆਂ ਦੀ ਮੱਦਦ ਲਈ ਜਾਂਦੀ ਹੈ ਅਸਲ ’ਚ ਖਰਾਬੀ ਸਿਸਟਮ ਅਤੇ ਨੈਤਿਕਤਾ ’ਚ ਆਈ ਹੈ ਕਿਰਦਾਰ ਨੂੰ ਕਾਇਮ ਰੱਖਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਜੇਕਰ ਨੈਤਿਕਤਾ ਸਹੀ ਹੋਵੇਗਾ ਸਿਸਟਮ ਵੀ ਸੁਧਰੇਗਾ ਸਖਤੀ ਜ਼ਰੂਰੀ ਹੈ ਪਰ ਕਿਰਦਾਰ ਦੇ ਮਾਮਲੇ ’ਚ ਵੀ ਕੋਈ ਚਰਚਾ ਹੋਣਾ ਜ਼ਰੂਰੀ ਹੈ ਜੇਕਰ ਮੁਲਾਜਮਾਂ ਦਾ ਕਿਰਦਾਰ ਸਹੀ ਹੋਵੇਗਾ ਤਾਂ ਪ੍ਰੀਖਿਆਵਾਂ ਵੀ ਸੁਰੱਖਿਅਤ ਹੋਣਗੀਆਂ। Bihar Govt
Paper Leak : ਪੇਪਰ ਲੀਕ ਨੂੰ ਨੱਥ
ਪੇਪਰ ਲੀਕ ਸਮੱਸਿਆ ਨੂੰ ਖਤਮ ਕਰਨ ਲਈ ਸੰਸਦ ’ਚ ਬਿੱਲ ਪਾਸ ਹੋ ਗਿਆ ਹੈ। ਪੇਪਲ ਲੀਕ ਕਰਨ ਦੇ ਦੋਸ਼ ਸਾਬਤ ਹੋਣ ’ਤੇ ਦੋਸ਼ੀ ਨੂੰ ਦਸ ਸਾਲ ਦੀ ਸਜ਼ਾ ਤੇ ਘੱਟੋ-ਘੱਟ 10 ਲੱਖ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਕਾਨੂੰਨ ’ਚ ਮੁੱਖ ਧੁਰਾ ਪੇਪਰ ਲੀਕ ਕਰਨ ਵਾਲੇ ਰੈਕੇਟ ਨੂੰ ਬਣਾਇਆ ਗਿਆ ਹੈ। ਬਿਨਾਂ ਸ਼ੱਕ ਇਹ ਗੱਲ ਬੜੀ ਵਜ਼ਨਦਾਰ ਹੈ ਕਿ ਪੈਸੇ ਦੇ ਲੋਭ ’ਚ ਪੇਪਰ ਲੀਕ ਕਰਨ ਵਾਲੇ ਹੀ ਸਾਰਾ ਜਾਲ ਬੁਣਦੇ ਹਨ। ਵਿਦਿਆਰਥੀਆਂ ਨੂੰ ਇਸ ਜਾਲ ’ਚ ਫਸਾਇਆ ਜਾਂਦਾ ਹੈ। (Paper Leak)
ਹਾਲ ਇਹ ਹੈ ਕਿ ਹੁਣ ਇਹ ਧਾਰਨਾ ਆਮ ਹੀ ਬਣ ਗਈ ਹੈ ਕਿ ਪੇਪਰ ਲੀਕ ਤਾਂ ਹੋਣਾ ਹੀ ਹੋਣਾ ਹੈ। ਰਾਜਸਥਾਨ ਸੂਬਾ ਪੇਪਰ ਲੀਕ ਕਰਨ ਦੇ ਮਾਮਲੇ ’ਚ ਸਭ ਤੋਂ ਵੱਧ ਬਦਨਾਮ ਹੋਇਆ ਹੈ। ਪੇਪਰ ਲੀਕ ਹੋਣ ਨਾਲ ਪੇਪਰ ਰੱਦ ਹੋ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਵਾਰ-ਵਾਰ ਸਫਰ ਕਰਨ ’ਤੇ ਕੋਚਿੰਗ ਵਗੈਰਾ ਦਾ ਖਰਚਾ ਝੱਲਣਾ ਪੈਂਦਾ ਹੈ। ਇਹ ਸਮੱਸਿਆ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀ ਹੈ ਤੇ ਉਹਨਾਂ ਦੇ ਸਾਲ ਵੀ ਖਰਾਬ ਹੁੰਦੇ ਹਨ।
Also Read : Virat Kohli ਇੰਗਲੈਂਡ ਖਿਲਾਫ ਅਗਲੇ ਦੋ ਟੈਸਟਾਂ ਤੋਂ ਵੀ ਬਾਹਰ, ਪਰਿਵਾਰਕ ਕਾਰਨਾਂ ਕਰਕੇ ਨਹੀਂ ਖੇਡਣਗੇ
ਪੇਪਰ ਲੀਕ ਹੋਣ ਕਾਰਨ ਕਈ ਵਿਦਿਆਰਥੀ ਰੁਜ਼ਗਾਰ ਪ੍ਰਾਪਤੀ ਦੀ ਉਮਰ ਹੀ ਲੰਘਾ ਬੈਠਦੇ ਹਨ। ਉਂਜ ਅਜੀਬ ਸਮੱਸਿਆ ਹੈ ਕਿ ਭਾਵੇਂ ਫਰਜ਼ੀ ਟ੍ਰੈਵਲ ਏਜੰਟ ਹੋਣ ਜਾਂ ਪੇਪਰ ਲੀਕ ਕਰਨ ਦੇ ਅਪਰਾਧੀ ਹੋਣ ਸਾਡੇ ਦੇਸ਼ ਅੰਦਰ ਬੇਰੁਜ਼ਗਾਰਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਗਿਆ ਹੈ ਭਾਵੇਂ ਸਰਕਾਰ ਨੇ ਪੇਪਰ ਲੀਕ ਕਰਨ ਖਿਲਾਫ਼ ਸਹੀ ਕਦਮ ਚੁੱਕਿਆ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਬੇਰੁਜ਼ਗਾਰੀ ਘਟਾਉਣ ਦੇ ਯਤਨ ਕੀਤੇ ਜਾਣ। ਜ਼ਿਆਦਾ ਰੁਜ਼ਗਾਰ ਹੋਵੇਗਾ ਤਾਂ ਅਪਰਾਧੀਆਂ ਦੇ ਮਨਸੂਬੇ ਵੀ ਨਾਕਾਮ ਹੋਣਗੇ। ਇਸ ਦੇ ਨਾਲ ਹੀ ਤਕਨੀਕ ਨੂੰ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਲੀਕ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ।
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਸੈਂਟਰਲ ਸੈਕੰਡਰੀ ਪ੍ਰੀਖਿਆ ਬੋਰਡ (ਸੀਬੀਐਸਈ) ਦੀ 10ਵੀਂ ਤੇ 12ਵੀਂ ਜਮਾਤਾਂ ਦੇ (CBSE Paper) ਪ੍ਰਸ਼ਨ-ਪੱਤਰ ਲੀਕ ਮਾਮਲੇ ਨਾਲ ਸਬੰਧਿਤ ਤਿੰਨ ਪਟੀਸ਼ਨਾਂ ਦੀ ਸੁਣਵਾਈ ਬੁੱਧਵਾਰ ਨੂੰ ਕਰੇਗਾ। ਉੱਚ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ‘ਤੇ ਅੱਜ ਸਹਿਮਤੀ ਪ੍ਰਗਟਾਉਂਦਿਆਂ ਚਾਰ ਅਪਰੈਲ ਦੀ ਤਾਰੀਖ ਤੈਅ ਕੀਤੀ ਹੈ। ਪੇਪਰ ਲੀਕ ਮਾਮਲੇ ‘ਚ ਤਿੰਨਾਂ ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਸਾਹਮਣੇ ਵੱਖ-ਵੱਖ ਤਰ੍ਹਾਂ ਦੀ ਮੰਗ ਰੱਖੀ ਹੈ। ਦੀਪਕ ਕੰਸਲ ਵੱਲੋਂ ਦਾਖਲ ਪਹਿਲੀ ਪਟੀਸ਼ਨ ‘ਚ ਪਟੀਸ਼ਨਕਰਤਾ ਨੇ ਮੁੜ ਪ੍ਰੀਖਿਆ ਕਰਵਾਏ ਜਾਣ ਦੀ ਬਜਾਇ ਪੁਰਾਣੀ ਪ੍ਰੀਖਿਆ ਦੇ ਅਧਾਰ ‘ਤੇ ਹੀ ਪ੍ਰੀਖਿਆ ਨਤੀਜਾ ਐਲਾਨ ਕੀਤਾ।
ਜਾਵੇ ਅਤੇ ਪੇਪਰ ਲੀਕ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਈ ਜਾਵੇ ਦੂਜੀ ਪਟੀਸ਼ਨ ਕੇਰਲ ਦੇ ਕੋਚੀ ਸ਼ਹਿਰ ਦੇ ਦਸਵੀਂ ਦੇ ਵਿਦਿਆਰਥੀ ਰੋਹਨ ਮੈਥਿਊ ਨੇ ਦਾਇਰ ਕੀਤੀ ਹੈ। ਉਸ ਨੇ ਵੀ ਪਹਿਲਾਂ ਹੋ ਚੁੱਕੀ ਪ੍ਰੀਖਿਆ ਦੇ ਅਧਾਰ ‘ਤੇ ਹੀ ਪ੍ਰੀਖਿਆ ਨਤੀਜਾ ਐਲਾਨ ਕਰਨ ਦਾ ਆਦੇਸ਼ ਸੀਬੀਐਸਈ ਨੂੰ ਦੇਣ ਦੀ ਮੰਗ ਕੀਤੀ ਹੈ। ਪੇਸ਼ੇ ਤੋਂ ਵਕੀਲ ਅਲਖ ਆਲੋਕ ਸ੍ਰੀਵਾਸਤਵ ਵੱਲੋਂ ਦਾਇਰ ਤੀਜੀ ਪਟੀਸ਼ਨ ‘ਚ ਪੇਪਰ ਲੀਕ ਕਾਂਡ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। (CBSE Paper)
ਅਲਖ ਸ੍ਰੀਵਾਸਤਵ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਹਰੇਕ ਵਿਦਿਆਰਥੀ ਨੂੰ ਮਾਨਸਿਕ ਪ੍ਰੇਸ਼ਾਨੀ, ਤਣਾਅ ਅਤੇ ਅਸੁਵਿਧਾ ਲਈ ਇੱਕ ਲੱਖ ਰੁਪਏ ਹਰਜਾਨਾ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਸਾਰੀਆਂ ਪ੍ਰੀਖਿਆਵਾਂ ਫਿਰ ਤੋਂ ਕਰਵਾਏ ਜਾਣ ਦਾ ਸੀਬੀਐਸਈ ਨੂੰ ਆਦੇਸ਼ ਦੇਣ ਦਾ ਅਦਾਲਤ ਨੂੰ ਅਪੀਲ ਕੀਤੀ ਹੈ।
ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ
ਨਵੀਂ ਦਿੱਲੀ (ਏਜੰਸੀ) ਸੀਬੀਐੱਸਈ ਦੇ ਦਸਵੀਂ ਜਮਾਤ ਦੇ ਗਣਿਤ ਤੇ ਬਾਰ੍ਹਵੀਂ ਜਮਾਤ ਦੇ ਅਰਥਸ਼ਾਸਤਰ ਵਿਸ਼ੇ ਦੀ ਮੁੜ ਪ੍ਰੀਖਿਆ ਦੇ ਐਲਾਨ ਖਿਲਾਫ਼ ਸੈਂਕੜੇ ਵਿਦਿਆਰਥੀ ਅੱਜ ਜੰਤਰ-ਮੰਤਰ ‘ਤੇ ਇਕੱਠੇ ਹੋਏ ਤੇ ਉਨ੍ਹਾਂ ‘ਸਾਨੂੰ ਨਿਆਂ ਚਾਹੀਦਾ’ ਵਰਗੇ ਨਾਅਰੇ ਲਾਏ ਹੱਥਾਂ ‘ਚ ਤਖਤੀਆਂ ਫੜ੍ਹੀ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਮੁੜ ਪ੍ਰੀਖਿਆ ਦੀ ਖਬਰ ਤੋਂ ਬਾਅਦ ਉਨ੍ਹਾਂ ਨੂੰ ਬੇਹੱਦ ਤਣਾਅ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ ਤੇ ਉਨ੍ਹਾਂ ਮੰਗ ਕੀਤੀ ਕਿ ਜੇਕਰ ਮੁੜ ਪ੍ਰੀਖਿਆ ਹੁੰਦੀ ਹੈ ਤਾਂ ਇਹ ਸਾਰੇ ਵਿਸ਼ਿਆਂ ਦੀ ਹੋਣੀ ਚਾਹੀਦੀ ਹੈ।
ਸੇਂਟ ਥਾਮਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਿਕਾ ਯਾਦਵ ਨੇ ਕਿਹਾ, ਅਸੀਂ ਮੁੜ ਪ੍ਰੀਖਿਆ ਦੀ ਖਬਰ ਸੁਣ ਕੇ ਹੈਰਾਨ ਸੀ ਜੇਕਰ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਲੀਕ ਪ੍ਰਸ਼ਨ ਪੱਤਰ ਮਿਲ ਗਿਆ ਤਾਂ ਇਸ ਦੇ ਲਈ ਅਸੀਂ ਪ੍ਰੇਸ਼ਾਨ ਕਿਉਂ ਹੋਈਏ? ਉਸ ਦੀ ਦੋਸਤ ਓਜਸਵੀ ਨੇ ਕਿਹਾ ਕਿ ਅਸੀਂ ਸੈਸ਼ਨ ਦੀ ਸ਼ੁਰੂਆਤ ਤੋਂ ਦਬਾਅ ‘ਚ ਸੀ ਅਸੀਂ ਪ੍ਰੀਖਿਆ ਦੇ ਕੇ ਰਾਹਤ ਮਹਿਸੂਸ ਕਰ ਰਹੇ ਸੀ ਪਰ ਅਸੀਂ ਸਿਰਫ਼ ਡੇਢ ਘੰਟੇ ਦੀ ਰਾਹਤ ਦਾ ਸਾਹ ਲਈ ਬਾਅਦ ‘ਚ ਸਾਨੂੰ ਵੱਖ-ਵੱਖ ਨਿਊਜ਼ ਚੈਨਲਾਂ ਤੋਂ ਪਤਾ ਚੱਲਿਆ ਕਿ ਸਾਨੂੰ ਮੁੜ ਪ੍ਰੀਖਿਆ ‘ਚ ਬੈਠਣਾ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਫਿਰ ਤੋਂ ਪੂਰਾ ਸਿਲੇਬਸ ਪੜ੍ਹਨਾ ਹੈ। ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਇਹ ਅਸੰਭਵ ਹੈ ਕਿ ਬੋਰਡ ਨੂੰ ਲੀਕ ਦੀ ਜਾਣਕਾਰੀ ਨਹੀਂ ਸੀ ਬੋਰਡ ਵੱਲੋਂ ਪੇਪਰ ਸਵੇਰੇ ਹੀ ਰੱਦ ਕਰ ਦੇਣਾ ਚਾਹੀਦਾ ਸੀ।
ਦਿੱਲੀ ਦੇ ਕੋਚਿੰਗ ਸੈਂਟਰਾਂ ‘ਤੇ ਛਾਪੇ
ਸੀਬੀਐੱਸਈ ਦੀ 10ਵੀਂ ਦੇ ਗਣਿਤ ਤੇ 12ਵੀਂ ਦੇ ਅਰਥਸ਼ਾਸ਼ਤਰ ਦੇ ਪ੍ਰੀਖਿਆ ਪੱਤਰ ਲੀਕ ਮਾਮਲੇ ‘ਚ ਦਿੱਲੀ ਪੁਲਿਸ ਨੇ ਅੱਜ ਰਾਤ ਭਰ ਛਾਪੇਮਾਰੀ ਦੀ ਕਾਰਵਾਈ ਕੀਤੀ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਛਾਪੇਮਾਰੀ ਦੀ ਇਹ ਕਾਰਵਾਈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਨਾਲ-ਨਾਲ ਐੱਨਸੀਆਰ ਦੇ ਵੀ ਕਈ ਇਲਾਕਿਆਂ ‘ਚ ਕੀਤੀ ਕਈ ਕੋਚਿੰਗ ਸੈਂਟਰਾਂ ‘ਤੇ ਵੀ ਛਾਪੇਮਾਰੀ ਹੋਈ ਹੈ। ਪੁਲਿਸ ਇਸ ਮਾਮਲੇ ‘ਚ ਹੁਣ ਤੱਕ 25 ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ, ਇਹ ਗਿਣਤੀ ਵਧ ਵੀ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਛੇਤੀ ਹੀ ਇਸ ਮਾਮਲੇ ‘ਚ ਅਹਿਮ ਖੁਲਾਸਾ ਕਰ ਸਕਦੀ ਹੈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਜਾਵੜੇਕਰ
ਮਨੁੱਖੀ ਵਿਕਾਸ ਵਸੀਲੇ ਮੰਤਰੀ ਪਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਸੀਬੀਐੱਸਈ ਦੇ ਪਰਚੇ ਲੀਕ ਹੋਣ ਨਾਲ ਬੋਰਡ ‘ਤੇ ਦਾਗ ਜ਼ਰੂਰ ਲੱਗਾ ਹੈ, ਪਰ ਇਸ ਮਾਮਲੇ ‘ਚ ਦੋਸ਼ੀ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਜ ਕਿਹਾ ਕਿ ਕਰਮਚਾਰੀ ਚੋਣ ਕਮਿਸ਼ਨ (ਐੱਸਐੱਸਸੀ) ਦੇ ਪਰਚੇ ਲੀਕ ਹੋਣ ਦੇ ਮਾਮਲੇ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਮਾਮਲੇ ‘ਚ  ਵੀ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।