Jantar Mantar - Sach Kahoon Punjabi
ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ, ਪੀਐਮ ਸਿਰਫ਼ ਧਰਮਿੰਦਰ ਪ੍ਰਧਾਨ ਨੂੰ ਬਚਾ ਰਹੇ ਹਨ : ਕੇਜਰੀਵਾਲ
ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੇ ਐਲਾਨ ਨੂੰ ਦੇਸ਼ ਦੇ ਬੱਚਿਆਂ ਨੂੰ ਮੂਰਖ ਬਣਾਉਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੀਐਮ ਤੋਂ ਪੁੱਛਿਆ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਕੀ ਹੋਇਆ? ਬੱਚਿਆਂ ਨੇ ਤਾਂ ਫਾਸਟ ਟ੍ਰੈਕ ਕੋਰਟ ਦੀ ਮੰਗ ਹੀ ਨਹੀਂ ਕੀਤੀ ਸੀ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਫਾਸਟ ਟ੍ਰੈਕ ਕੋਰਟ ਬਣੇ ਹਨ, ਪਰ ਕਈਆਂ ਵਿੱਚ ਸੁਣਵਾਈ ਹੀ ਨਹੀਂ ਹੁੰਦੀ, ਤਾਂ ਕਈਆਂ ਵਿੱਚ ਆਮ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ। ਅਜਿਹਾ ਕੋਈ ਐਲਾਨ ਨਹੀਂ ਹੋਇਆ ਜਿਸ ਨਾਲ ਬੱਚਿਆਂ ਵਿੱਚ ਪੇਪਰ ਲੀਕ ਨਾ ਹੋਣ ਦਾ ਭਰੋਸਾ ਵਧੇ, ਕੀ ਪੀਐਮ ਦਾ ਆਪਣਾ ਕੋਈ ਵਿਜ਼ਨ ਨਹੀਂ ਹੈ? ਪ੍ਰਧਾਨ ਮੰਤਰੀ ਦਾ ਇਹ ਬਿਆਨ ਇੱਕ ਹਾਰੇ ਹੋਏ, ਦਿਸ਼ਾਹੀਣ ਪਰ ਹੰਕਾਰੀ ਵਿਅਕਤੀ ਦਾ ਲੱਗਦਾ ਹੈ।
Read Also : ਬੈਂਕ ਕਰਮਚਾਰੀ ਨੇ ਪਤਨੀ ਸਮੇਤ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਵੱਖ-ਵੱਖ ਨਹਿਰਾਂ ਵਿੱਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ
ਵੀਰਵਾਰ ਨੂੰ ਐਕਸ 'ਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਪੇਪਰ ਲੀਕ ਮਾਮਲਿਆਂ ਵਿੱਚ ਸਜ਼ਾ ਦਿਵਾਉਣ ਲਈ ਫਾਸਟ ਟ੍ਰੈਕ ਕੋਰਟ ਬਣਾਏ ਜਾਣਗੇ। ਪਰ ਪ੍ਰਧਾਨ ਮੰਤਰੀ ਜੀ, ਇਹ ਤਾਂ ਬੱਚਿਆਂ ਨੇ ਮੰਗਿਆ ਹੀ ਨਹੀਂ ਸੀ ਅਤੇ ਨਾ ਹੀ ਇਹ ਉਨ੍ਹਾਂ ਦੀ ਮੰਗ ਸੀ। ਇਹ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਤੁਸੀਂ ਬੱਚਿਆਂ ਨੂੰ ਮੂਰਖ ਬਣਾ ਰਹੇ ਹੋ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਇਸ ਦੇਸ਼ ਵਿੱਚ ਬਹੁਤ ਬਣੇ ਹੋਏ ਹਨ। ਰੇਪ ਮਾਮਲਿਆਂ ਲਈ ਬਣੇ ਹੋਏ ਹਨ, ਪੋਕਸੋ ਲਈ ਬਣੇ ਹੋਏ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੁੱਦਿਆਂ 'ਤੇ ਫਾਸਟ ਟ੍ਰੈਕ ਕੋਰਟ ਬਣੇ ਹੋਏ ਹਨ। ਪਰ ਉਨ੍ਹਾਂ ਵਿੱਚ ਤਾਂ ਸੁਣਵਾਈ ਹੁੰਦੀ ਹੀ ਨਹੀਂ ਹੈ। ਕਈ ਫਾਸਟ ਟ੍ਰੈਕ ਕੋਰਟਾਂ ਵਿੱਚ ਤਾਂ ਨਾਰਮਲ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ। ਇਸ ਲਈ ਅਜਿਹਾ ਲੱਗ ਰਿਹਾ ਹੈ ਕਿ ਹਾਲੇ ਵੀ ਤੁਸੀਂ ਮਾਮਲੇ ਵਿੱਚ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਹਾਲੇ ਵੀ ਤੁਸੀਂ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਬੱਚਿਆਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ, ਪਰ ਉਸ ਦੀ ਮੋਦੀ ਜੀ ਨੇ ਕੋਈ ਗੱਲ ਹੀ ਨਹੀਂ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੇ ਸਿਰ ਪਾਟ ਗਏ, ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ, ਉਨ੍ਹਾਂ ਉੱਤੇ ਲਾਠੀਚਾਰਜ ਹੋਇਆ, ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਉਨ੍ਹਾਂ ਉੱਤੇ ਬਰਬਰਤਾ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਬੱਚੇ ਹਸਪਤਾਲ ਵਿੱਚ ਭਰਤੀ ਹਨ। ਮੈਂ ਜੰਤਰ-ਮੰਤਰ ਜਾ ਕੇ ਇਹ ਸਭ ਦੇਖ ਕੇ ਆਇਆ ਸੀ ਅਤੇ ਕਈ ਬੱਚਿਆਂ ਨੂੰ ਮਿਲ ਕੇ ਆਇਆ ਸੀ। ਮੋਦੀ ਜੀ ਨੇ ਉਨ੍ਹਾਂ ਪ੍ਰਤੀ ਹਮਦਰਦੀ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। ਪੂਰੀ ਦੁਨੀਆ ਵਿੱਚ ਕੁਝ ਵੀ ਹੋ ਜਾਵੇ ਤਾਂ ਤੁਸੀਂ ਟਵੀਟ ਕਰਦੇ ਹੋ, ਕੀ ਇਹ ਬੱਚੇ ਤੁਹਾਡੇ ਬੱਚੇ ਨਹੀਂ ਹਨ? ਕੀ ਤੁਹਾਨੂੰ ਇਹਨਾਂ ਬੱਚਿਆਂ ਲਈ ਮਾੜੀ ਜਹੀ ਵੀ ਦਇਆ ਆਉਂਦੀ ਹੈ, ਜਿਨ੍ਹਾਂ 'ਤੇ ਤੁਸੀਂ ਇੰਨੀ ਬਰਬਰਤਾ ਨਾਲ ਹਮਲਾ ਕਰਵਾਇਆ ਸੀ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚੇ ਕਹਿ ਰਹੇ ਹਨ ਕਿ ਹਰ ਸਾਲ ਪੇਪਰ ਲੀਕ ਹੁੰਦੇ ਹਨ। ਮੋਦੀ ਜੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਕਿ ਵਿਵਸਥਾ ਵਿੱਚ ਕੀ ਬਦਲਾਅ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਇਹ ਭਰੋਸਾ ਹੋ ਸਕੇ ਕਿ ਅਗਲੇ ਸਾਲ ਨੀਟ ਦਾ ਪੇਪਰ ਜਾਂ ਕੋਈ ਹੋਰ ਪੇਪਰ ਲੀਕ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਰਕਾਰ ਦਾ ਕੋਈ ਵਿਜ਼ਨ ਹੀ ਨਹੀਂ ਹੈ, ਤੁਹਾਡਾ ਕੋਈ ਵਿਜ਼ਨ ਹੀ ਨਹੀਂ ਹੈ। ਅਗਲੇ ਸਾਲ ਵੀ ਇਸੇ ਤਰ੍ਹਾਂ ਪੇਪਰ ਲੀਕ ਹੋਣਗੇ, ਕਿਉਂਕਿ ਤੁਸੀਂ ਕੋਈ ਬਦਲਾਅ ਤਾਂ ਕਰ ਹੀ ਨਹੀਂ ਰਹੇ ਹੋ। ਅਗਲੇ ਸਾਲ ਵੀ ਨੀਟ ਦਾ ਪੇਪਰ ਲੀਕ ਹੋਵੇਗਾ ਅਤੇ ਅਗਲੇ ਸਾਲ ਫਿਰ ਬੱਚੇ ਆਤਮਹੱਤਿਆ ਕਰਨਗੇ। ਅੱਜ ਮੋਦੀ ਜੀ ਦਾ ਇਹ ਟਵੀਟ ਇੱਕ ਹਾਰੇ ਹੋਏ, ਦਿਸ਼ਾਹੀਣ ਅਤੇ ਹੰਕਾਰੀ ਇਨਸਾਨ ਦਾ ਟਵੀਟ ਦਿਖਾਈ ਦੇ ਰਿਹਾ ਹੈ।
ਕੱਲ ਤੋਂ ਜੰਤਰ ਮੰਤਰ ਤੇ 200 ਕਿਸਾਨ ਕਰਨਗੇ ਪ੍ਰਦਰਸ਼ਨ
ਕੱਲ ਤੋਂ ਜੰਤਰ ਮੰਤਰ ਤੇ 200 ਕਿਸਾਨ ਕਰਨਗੇ ਪ੍ਰਦਰਸ਼ਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਿਸਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿWੱਧ ਦਿੱਲੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ। ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹਰ ਰੋਜ 200 ਪ੍ਰਦਰਸ਼ਨਕਾਰੀ ਕਿਸਾਨ ਜੰਤਰ ਮੰਤਰ ਵਿਖੇ ਆਪਣੀ ਸੰਸਦ ਚਲਾਉਣਗੇ। ਸਰਹੱਦ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਸੰਸਥਾਵਾਂ ਨੇ ਫੈਸਲਾ ਲਿਆ ਹੈ ਕਿ ਹਰ ਰੋਜ 200 ਕਿਸਾਨ ਵੀਰਵਾਰ ਤੋਂ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰਨਗੇ। ਧਿਆਨ ਯੋਗ ਹੈ ਕਿ ਕਿਸਾਨ ਅਤੇ ਪ੍ਰਸ਼ਾਸਨ ਵਿਚਾਲੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਮਿਲਿਆ ਹੈ।
ਕੀ ਹੈ ਮਾਮਲਾ
ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਨੂੰ ਉਜਾਗਰ ਕਰਨ ਲਈ 26 ਜਨਵਰੀ ਨੂੰ ਰੱਖੀ ਗਈ ਟਰੈਕਟਰ ਪਰੇਡ ਰਾਜਧਾਨੀ ਦੀਆਂ ਸੜਕਾਂ ‘ਤੇ ਹਫੜਾ ਦਫੜੀ ਮਚ ਗਈ ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਚੁੱਕੇ ਸਨ, ਪੁਲਿਸ ਨਾਲ ਝੜਪ ਹੋਏ ਸਨ ਅਤੇ ਇਸ ਦੇ ਵੱਡੇ ਪੱਧਰ ‘ਤੇ ਧਾਰਮਿਕ ਝੰਡਾ ਲਹਿਰਾਇਆ ਗਿਆ ਸੀ। ਲਾਲ ਕਿਲ੍ਹਾ। ਦਿੱਲੀ ਪੁਲਿਸ ਨੇ ਐਤਵਾਰ ਨੂੰ ਹੋਈ ਇੱਕ ਮੀਟਿੰਗ ਦੌਰਾਨ ਕਿਸਾਨ ਯੂਨੀਅਨਾਂ ਨੂੰ ਕਿਹਾ ਸੀ ਕਿ ਉਹ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ, ਪਰ ਇਸ ਨੂੰ ਕਿਸਾਨ ਯੂਨੀਅਨ ਨੇਤਾਵਾਂ ਨੇ ਰੱਦ ਕਰ ਦਿੱਤਾ।
ਇਕ ਦਿਨ ਬਾਅਦ, ਐਸ ਕੇ ਐਮ ਨੇ ਦਿੱਲੀ ਪੁਲਿਸ ਤੇ ਸੰਸਦ ਦੇ ਬਾਹਰ ਉਨ੍ਹਾਂ ਦੇ ਵਿਰੋਧ ਬਾਰੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ, ਜਿਸ ਨੂੰ ਇਸ ਨੂੰੋ ਸੰਸਦ ਘੇਰਾਓ ਕਰਾਰ ਦਿੱਤਾ। ਐਸਕੇਐਮ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਐਸ ਕੇ ਐਮ ਪਹਿਲਾਂ ਹੀ ਕਹਿ ਚੁਕੀ ਹੈ ਕਿ ਸੰਸਦ ਦਾ ਘੇਰਾਓ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਅਤੇ ਅਨੁਸ਼ਾਸਨਹੀਣ ਹੋਵੇਗਾ। ਐਸਕੇਐਮ ਨੇ ਪਹਿਲਾਂ ਕਿਹਾ ਸੀ ਕਿ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਸਦਨ ਦੇ ਅੰਦਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਸਾਰੇ ਵਿਰੋਧੀ ਸੰਸਦ ਮੈਂਬਰਾਂ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ
ਨਵੀਂ ਦਿੱਲੀ (ਏਜੰਸੀ) ਸੀਬੀਐੱਸਈ ਦੇ ਦਸਵੀਂ ਜਮਾਤ ਦੇ ਗਣਿਤ ਤੇ ਬਾਰ੍ਹਵੀਂ ਜਮਾਤ ਦੇ ਅਰਥਸ਼ਾਸਤਰ ਵਿਸ਼ੇ ਦੀ ਮੁੜ ਪ੍ਰੀਖਿਆ ਦੇ ਐਲਾਨ ਖਿਲਾਫ਼ ਸੈਂਕੜੇ ਵਿਦਿਆਰਥੀ ਅੱਜ ਜੰਤਰ-ਮੰਤਰ ‘ਤੇ ਇਕੱਠੇ ਹੋਏ ਤੇ ਉਨ੍ਹਾਂ ‘ਸਾਨੂੰ ਨਿਆਂ ਚਾਹੀਦਾ’ ਵਰਗੇ ਨਾਅਰੇ ਲਾਏ ਹੱਥਾਂ ‘ਚ ਤਖਤੀਆਂ ਫੜ੍ਹੀ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਮੁੜ ਪ੍ਰੀਖਿਆ ਦੀ ਖਬਰ ਤੋਂ ਬਾਅਦ ਉਨ੍ਹਾਂ ਨੂੰ ਬੇਹੱਦ ਤਣਾਅ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ ਤੇ ਉਨ੍ਹਾਂ ਮੰਗ ਕੀਤੀ ਕਿ ਜੇਕਰ ਮੁੜ ਪ੍ਰੀਖਿਆ ਹੁੰਦੀ ਹੈ ਤਾਂ ਇਹ ਸਾਰੇ ਵਿਸ਼ਿਆਂ ਦੀ ਹੋਣੀ ਚਾਹੀਦੀ ਹੈ।
ਸੇਂਟ ਥਾਮਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਿਕਾ ਯਾਦਵ ਨੇ ਕਿਹਾ, ਅਸੀਂ ਮੁੜ ਪ੍ਰੀਖਿਆ ਦੀ ਖਬਰ ਸੁਣ ਕੇ ਹੈਰਾਨ ਸੀ ਜੇਕਰ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਲੀਕ ਪ੍ਰਸ਼ਨ ਪੱਤਰ ਮਿਲ ਗਿਆ ਤਾਂ ਇਸ ਦੇ ਲਈ ਅਸੀਂ ਪ੍ਰੇਸ਼ਾਨ ਕਿਉਂ ਹੋਈਏ? ਉਸ ਦੀ ਦੋਸਤ ਓਜਸਵੀ ਨੇ ਕਿਹਾ ਕਿ ਅਸੀਂ ਸੈਸ਼ਨ ਦੀ ਸ਼ੁਰੂਆਤ ਤੋਂ ਦਬਾਅ ‘ਚ ਸੀ ਅਸੀਂ ਪ੍ਰੀਖਿਆ ਦੇ ਕੇ ਰਾਹਤ ਮਹਿਸੂਸ ਕਰ ਰਹੇ ਸੀ ਪਰ ਅਸੀਂ ਸਿਰਫ਼ ਡੇਢ ਘੰਟੇ ਦੀ ਰਾਹਤ ਦਾ ਸਾਹ ਲਈ ਬਾਅਦ ‘ਚ ਸਾਨੂੰ ਵੱਖ-ਵੱਖ ਨਿਊਜ਼ ਚੈਨਲਾਂ ਤੋਂ ਪਤਾ ਚੱਲਿਆ ਕਿ ਸਾਨੂੰ ਮੁੜ ਪ੍ਰੀਖਿਆ ‘ਚ ਬੈਠਣਾ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਫਿਰ ਤੋਂ ਪੂਰਾ ਸਿਲੇਬਸ ਪੜ੍ਹਨਾ ਹੈ। ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਇਹ ਅਸੰਭਵ ਹੈ ਕਿ ਬੋਰਡ ਨੂੰ ਲੀਕ ਦੀ ਜਾਣਕਾਰੀ ਨਹੀਂ ਸੀ ਬੋਰਡ ਵੱਲੋਂ ਪੇਪਰ ਸਵੇਰੇ ਹੀ ਰੱਦ ਕਰ ਦੇਣਾ ਚਾਹੀਦਾ ਸੀ।
ਦਿੱਲੀ ਦੇ ਕੋਚਿੰਗ ਸੈਂਟਰਾਂ ‘ਤੇ ਛਾਪੇ
ਸੀਬੀਐੱਸਈ ਦੀ 10ਵੀਂ ਦੇ ਗਣਿਤ ਤੇ 12ਵੀਂ ਦੇ ਅਰਥਸ਼ਾਸ਼ਤਰ ਦੇ ਪ੍ਰੀਖਿਆ ਪੱਤਰ ਲੀਕ ਮਾਮਲੇ ‘ਚ ਦਿੱਲੀ ਪੁਲਿਸ ਨੇ ਅੱਜ ਰਾਤ ਭਰ ਛਾਪੇਮਾਰੀ ਦੀ ਕਾਰਵਾਈ ਕੀਤੀ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਛਾਪੇਮਾਰੀ ਦੀ ਇਹ ਕਾਰਵਾਈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਨਾਲ-ਨਾਲ ਐੱਨਸੀਆਰ ਦੇ ਵੀ ਕਈ ਇਲਾਕਿਆਂ ‘ਚ ਕੀਤੀ ਕਈ ਕੋਚਿੰਗ ਸੈਂਟਰਾਂ ‘ਤੇ ਵੀ ਛਾਪੇਮਾਰੀ ਹੋਈ ਹੈ। ਪੁਲਿਸ ਇਸ ਮਾਮਲੇ ‘ਚ ਹੁਣ ਤੱਕ 25 ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ, ਇਹ ਗਿਣਤੀ ਵਧ ਵੀ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਛੇਤੀ ਹੀ ਇਸ ਮਾਮਲੇ ‘ਚ ਅਹਿਮ ਖੁਲਾਸਾ ਕਰ ਸਕਦੀ ਹੈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਜਾਵੜੇਕਰ
ਮਨੁੱਖੀ ਵਿਕਾਸ ਵਸੀਲੇ ਮੰਤਰੀ ਪਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਸੀਬੀਐੱਸਈ ਦੇ ਪਰਚੇ ਲੀਕ ਹੋਣ ਨਾਲ ਬੋਰਡ ‘ਤੇ ਦਾਗ ਜ਼ਰੂਰ ਲੱਗਾ ਹੈ, ਪਰ ਇਸ ਮਾਮਲੇ ‘ਚ ਦੋਸ਼ੀ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਜ ਕਿਹਾ ਕਿ ਕਰਮਚਾਰੀ ਚੋਣ ਕਮਿਸ਼ਨ (ਐੱਸਐੱਸਸੀ) ਦੇ ਪਰਚੇ ਲੀਕ ਹੋਣ ਦੇ ਮਾਮਲੇ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਮਾਮਲੇ ‘ਚ  ਵੀ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।