Navi Pulangh Campaign - Sach Kahoon Punjabi

Navi Pulangh Campaign: ਅਧਿਆਪਕਾਂ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ‘ਨਵੀਂ ਪੁਲਾਂਘ’ ਰਾਹੀਂ ਬੱਚਿਆਂ ਨੂੰ ਦਿੱਤਾ ਜਾਵੇਗਾ ਵੱਡਾ ਮੰਚ
ਪ੍ਰਸਿੱਧ ਗਾਇਕ ਮਾਣਕ ਅਲੀ ਪ੍ਰੋਗਰਾਮ ਵਿੱਚ ਕਰਨਗੇ ਸ਼ਿਰਕਤ

Navi Pulangh Campaign: (ਸੁਸ਼ੀਲ ਕੁਮਾਰ) ਭਾਦਸੋਂ। ਬਲਾਕ ਭਾਦਸੋਂ -2 ਅਧੀਨ ਆਉਂਦੇ ਸੈਂਟਰ ਜਿੰਦਲਪੁਰ ਅਤੇ ਸੈਂਟਰ ਚਹਿਲ ਅਧੀਨ ਆਉਂਦੇ ਪਿੰਡਾਂ ਤੇ ਅਧਿਆਪਕਾਂ, ਗ੍ਰਾਮ ਪੰਚਾਇਤਾਂ, ਸਕੂਲ ਕਮੇਟੀਆਂ, ਮਾਪਿਆਂ, ਸਹਿਯੋਗੀ ਸੱਜਣਾਂ ਦੇ ਸਾਂਝੇ ਯਤਨਾਂ ਨਾਲ ਪ੍ਰੋਗਰਾਮ ਨਵੀਂ ਪੁਲਾਂਘ 17 ਫਰਵਰੀ ਨੂੰ ਪੰਜਾਬ ਪੈਲੇਸ ਜਿੰਦਲਪੁਰ ਵਿਖੇ ਕਰਵਾਇਆ ਜਾ ਰਿਹਾ। ਇਸ ਪ੍ਰੋਗਰਾਮ ਦੇ ਜਰੀਏ ਜਿੱਥੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਦਾਖਲਾ ਮੁਹਿੰਮ ਨੂੰ ਘਰ-ਘਰ ਲਿਜਾਇਆ ਜਾਵੇਗਾ ਅਤੇ ਬੱਚਿਆਂ ਲਈ ਵੱਡਾ ਮੰਚ ਵੀ ਮੁਹੱਈਆ ਕਰਵਾਇਆ ਜਾਵੇਗਾ। ਜਿਸ ਵਿੱਚ ਉੱਘੇ ਚਿੰਤਕ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੁੱਖ ਵਕਤਾ ਹੋਣਗੇ।

ਇਸ ਮੌਕੇ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਪ੍ਰਸਿੱਧ ਗਾਇਕ ਮਾਣਕ ਅਲੀ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਦਾ ਉਦਘਾਟਨ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ ਭਾਦਸੋਂ ਤੇ ਬਲਵਿੰਦਰ ਸਿੰਘ ਪੰਜਾਬ ਪੈਲੇਸ ਵੱਲੋਂ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਡਾ. ਸੰਕਰ ਚੌਧਰੀ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Farmers News: ਕਿਸਾਨਾਂ ਲਈ ਰਾਹਤ ਦੀ ਖਬਰ, ਕਣਕ ਤੇ ਖੰਡ ਸਬੰਧੀ ਚੰਗਾ ਅਪਡੇਟ

ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਸੀਐੱਚਟੀ ਗੁਰਪ੍ਰੀਤ ਸਿੰਘ ਪੰਧੇਰ ਜਿੰਦਲਪੁਰ ਅਤੇ ਜਸਪਾਲ ਸਿੰਘ ਚਹਿਲ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਚ ਛੁਪੇ ਹੋਏ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ਕਾਰੀ ਰੂਪ ਵਿੱਚ ਦਿਖਾਇਆ ਜਾਵੇਗਾ। ਜਿਸ ਵਿੱਚ ਕੋਰੀਓਗਰਾਫੀ ,ਗਿੱਧਾ, ਭੰਗੜਾ, ਨਾਟਕ ਤੇ ਸੋਲੋ ਗੀਤ ਆਦਿ ਪੇਸ਼ਕਾਰੀਆਂ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਦੋਵੇਂ ਸੈਂਟਰਾਂ ਦੇ ਅਧੀਨ ਆਉਂਦੇ 18 ਪਿੰਡਾਂ ਵਿੱਚ ਘਰ ਘਰ ਜਾ ਕੇ ਸੱਦਾ-ਪੱਤਰ ਵੀ ਵੰਡਿਆ ਗਿਆ ਹੈ। ਦੋਵੇਂ ਸੈਂਟਰਾਂ ਦੀ ਸਾਂਝੀ ਮੀਟਿੰਗ ਦੌਰਾਨ ਇਕੱਠੇ ਹੋਏ ਇੰਚਾਰਜਾਂ ਵੱਲੋਂ ਪ੍ਰੋਗਰਾਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ। Navi Pulangh Campaign