India Poland Relations - Sach Kahoon Punjabi

India Poland Relations: ਭਾਰਤ-ਪੋਲੈਂਡ ਸਬੰਧ, ਦੁਸ਼ਮਣ ਗੁਆਂਢੀਆਂ ਦੀ ਸਾਂਝੀ ਚਿੰਤਾ
India Poland Relations: ਪਿਛਲੇ ਕੁਝ ਮਹੀਨਿਆਂ ’ਚ ਭਾਰਤ ਅਤੇ ਪੋਲੈਂਡ ਵਿਚਕਾਰ ਸਬੰਧਾਂ ’ਚ ਇੱਕ ਸਪੱਸ਼ਟ ਅਸਹਿਜ਼ਤਾ ਮਹਿਸੂਸ ਕੀਤੀ ਜਾ ਰਹੀ ਹੈ ਇਹ ਸਥਿਤੀ ਖਾਸ ਤੌਰ ’ਤੇ ਅਕਤੂਬਰ 2025 ਤੋਂ ਬਾਅਦ ਉੱਭਰੀ, ਜਦੋਂ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰੱਸਕੀ ਨੇ ਪਾਕਿਸਤਾਨ ਦਾ ਦੌਰਾ ਕੀਤਾ ਉਸ ਸਮੇਂ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਪਹਿਲਾਂ ਤੋਂ ਹੀ ਅੰਤਰਰਾਸ਼ਟਰੀ ਚਰਚਾ ’ਚ ਸੀ ਇਸ ਯਾਤਰਾ ਨੇ ਨਵੀਂ ਦਿੱਲੀ ’ਚ ਚਿੰਤਾ ਵਧਾਈ, ਕਿਉਂਕਿ ਇਹ ਪਾਕਿਸਤਾਨ ਨਾਲ ਪੋਲੈਂਡ ਦੇ ਵਧਦੇ ਜੁੜਾਅ ਦਾ ਸੰਕੇਤ ਸੀ ਇਹ ਦੂਰੀ 19 ਜਨਵਰੀ 2026 ਨੂੰ ਨਵੀਂ ਦਿੱਲੀ ’ਚ ਹੋਈ ਭਾਰਤ-ਪੋਲੈਂਡ ਸੰਯੁਕਤ ਪ੍ਰੈਸ ਕਾਨਫਰੰਸ ’ਚ ਸਾਫ ਨਜ਼ਰ ਆਈ। India Poland Relations

ਇਹ ਖਬਰ ਵੀ ਪੜ੍ਹੋ : Punjab Government: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣਗੇ ਲੜੀਵਾਰ ਸਮਾਗਮ, …

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਸਿਕੋਰੱਸਕੀ ਵਿਚਕਾਰ ਗੱਲਬਾਤ ’ਚ ਤਣਾਅ ਝਲਕਿਆ ਜੈਸ਼ੰਕਰ ਨੇ ਸਿਕੋਰੱਸਕੀ ਦੀਆਂ ਰੂਸ ਨਾਲ ਜੁੜੀਆਂ ਟਿੱਪਣੀਆਂ ’ਤੇ ਸਖਤ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਨੇ ਰੂਸੀ ਤੇਲ ਆਯਾਤ ਦੇ ਮੁੱਦੇ ’ਤੇ ਕਿਹਾ ਕਿ ਭਾਰਤ ਨੂੰ ਚੋਣਵੇਂ ਰੂਪ ਨਾਲ ਨਿਸ਼ਾਨਾ ਬਣਾਉਣਾ ਅਣਉਚਿਤ ਅਤੇ ਤੱਥਾਤਮਕ ਤੌਰ ’ਤੇ ਗਲਤ ਹੈ ਸਿਕੋਰੱਸਕੀ ਨੇ ਪਹਿਲਾਂ ਜਨਤਕ ਤੌਰ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਰਤ ਨੇ ਰੂਸੀ ਤੇਲ ਦੀ ਖਰੀਦ ਘੱਟ ਕੀਤੀ ਹੈ ਜੈਸ਼ੰਕਰ ਨੇ ਇਸ ਨੂੰ ਭਾਰਤ ਦੇ ਅਜ਼ਾਦ ਫੈਸਲਿਆਂ ਅਤੇ ਰਾਸ਼ਟਰੀ ਹਿੱਤਾਂ ਦੇ ਪ੍ਰਤੀ ਸਨਮਾਨ ਦੀ ਕਮੀ ਦੱਸਿਆ ਜੈਸ਼ੰਕਰ ਨੇ ਆਪਣੇ ਉਦਘਾਟਨ ਭਾਸ਼ਣ ’ਚ ਸਿਕੋਰੱਸਕੀ ਦੀ ਪਾਕਿਸਤਾਨ ਯਾਤਰਾ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਪੋਲੈਂਡ ਵਰਗੇ ਲੋਕਤੰਤਰਿਕ ਦੇਸ਼ ਨੂੰ ਅੱਤਵਾਦ ’ਤੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਦੱਖਣੀ ਏਸ਼ੀਆ ’ਚ ਅੱਤਵਾਦੀ ਢਾਂਚੇ ਨੂੰ ਹੱਲਾਸ਼ੇਰੀ ਦੇਣ ਵਾਲੇ ਤੱਤਾਂ ਪ੍ਰਤੀ ਸਖਤ ਰੁਖ ਰੱਖਣਾ ਚਾਹੀਦਾ ਹੈ ਇਹ ਇਸ਼ਾਰਾ ਸਪੱਸ਼ਟ ਤੌਰ ’ਤੇ ਪਾਕਿਸਤਾਨ ਵੱਲ ਸੀ, ਜਿਸ ਨੂੰ ਭਾਰਤ ਲੰਮੇ ਸਮੇਂ ਤੋਂ ਸੀਮਾ ਪਾਰ ਅੱਤਵਾਦ ਦਾ ਹਮਾਇਤੀ ਮੰਨਦਾ ਆਇਆ ਹੈ ਜਵਾਬ ’ਚ ਸਿਕੋਰੱਸਕੀ ਨੇ ਮੰਨਿਆ ਕਿ ਅੱਤਵਾਦ ’ਤੇ ਦੋਵਾਂ ਦੇਸ਼ਾਂ ਦੇ ਵਿਚਾਰ ਕਾਫੀ ਹੱਦ ਤੱਕ ਮਿਲਦੇ ਹਨ ਅਤੇ ਇਸ ’ਤੇ ਖੁੱਲ੍ਹੀ ਗੱਲਬਾਤ ਹੋਈ ਹੈ ਹਾਲਾਂਕਿ, ਸਿਕੋਰੱਸਕੀ ਨੇ ਇੱਕ ਹੋਰ ਮੁੱਦਾ ਚੁੱਕਿਆ ਉਨ੍ਹਾਂ ਨੇ ਭਾਰਤ ਦੇ ਰੂਸ ’ਚ ਹੋਏ ਜਾਪਾਦ ਫੌਜੀ ਅਭਿਆਸ ’ਚ ਭਾਗੀਦਾਰੀ ਨੂੰ ਸੁਰੱਖਿਆ ਜੋਖ਼ਿਮ ਦੱਸਿਆ ਰੂਸ-ਬੇਲਾਰੂਸ ਦਾ ਸਾਂਝਾ ਫੌਜੀ ਅਭਿਆਸ ਸੀ।

ਜਿਸ ਵਿਚ ਭਾਰਤ ਸਮੇਤ ਕਈ ਦੇਸ਼ਾਂ ਨੇ ਭਾਗ ਲਿਆ ਰੂਸ-ਯੂਕਰੇਨ ਜੰਗ ਤੋਂ ਬਾਅਦ ਯੂਰਪੀ ਦੇਸ਼ਾਂ ਦੀ ਸੰਵੇਦਨਸ਼ੀਲਤਾ ਵਧ ਗਈ ਹੈ, ਖਾਸ ਕਰਕੇ ਪੋਲੈਂਡ ਦੀ, ਜੋ ਰੂਸ ਦੇ ਨੇੜੇ ਹੈ ਸਿਕੋਰੱਸਕੀ ਨੇ ਕਿਹਾ ਕਿ ਹਰ ਦੇਸ਼ ਦੀਆਂ ਆਪਣੀਆਂ ਖੇਤਰੀ ਚਿੰਤਾਵਾਂ ਹੁੰਦੀਆਂ ਹਨ ਅਤੇ ਗੁਆਂਢੀਆਂ ਨਾਲ ਸਬੰਧਾਂ ’ਚ ਚੁਣੌਤੀਆਂ ਵੀ ਆਉਂਦੀਆਂ ਹਨ ਅੱਤਵਾਦ ’ਤੇ ਸਹਿਮਤੀ ਦੇ ਬਾਵਜ਼ੂਦ, ਪੋਲੈਂਡ ਭਾਰਤ ਦੇ ਰੂਸ ਨਾਲ ਵਧਦੇ ਫੌਜੀ ਸੰਪਰਕਾਂ ਸਬੰਧੀ ਚੌਕਸ ਹੈ ਇਸ ਦੌਰਾਨ ਇੱਕ ਘਟਨਾ ਚਰਚਾ ’ਚ ਰਹੀ, ਜਦੋਂ ਸਿਕੋਰੱਸਕੀ ਇੱਕ ਟੀ.ਵੀ. ਬਹਿਸ ’ਚ ਸਵਾਲਾਂ ’ਤੇ ਨਰਾਜ਼ ਹੋ ਕੇ ਸਟੂਡੀਓ ਛੱਡ ਗਏ ਇਹ ਕੂਟਨੀਤਿਕ ਰੂਪ ਨਾਲ ਸਹੀ ਨਹੀਂ ਮੰਨਿਆ ਗਿਆ। India Poland Relations

ਕਿਉਂਕਿ ਸੀਨੀਅਰ ਆਗੂਆਂ ਤੋਂ ਜਨਤਕ ਮੰਚਾਂ ’ਤੇ ਸੰਜਮ ਦੀ ਉਮੀਦ ਹੁੰਦੀ ਹੈ ਕੁੱਲ ਮਿਲਾ ਕੇ, ਦੋ ਲੋਕਤੰਤਰਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਅਜਿਹਾ ਤਿੱਖਾ ਸੰਵਾਦ ਅਸਧਾਰਨ ਹੈ ਪਿਛਲੇ ਸਾਲਾਂ ’ਚ ਭਾਰਤ-ਪੋਲੈਂਡ ਸਬੰਧ ਮਜ਼ਬੂਤ ਹੋਏ ਹਨ ਵਪਾਰ, ਤਕਨੀਕ , ਰੱਖਿਆ, ਸਿੱਖਿਆ ਅਤੇ ਸੱਭਿਆਚਾਰ ’ਚ ਸਹਿਯੋਗ ਵਧਿਆ ਹੈ ਦੋਵਾਂ ਦੇਸ਼ਾਂ ਦੀਆਂ ਖੇਤਰੀ ਚੁਣੌਤੀਆਂ ਇੱਕੋ-ਜਿਹੀਆਂ ਹਨ, ਭਾਰਤ ਨੂੰ ਪਾਕਿਸਤਾਨ ਅਤੇ ਚੀਨ ਤੋਂ, ਜਦੋਂਕਿ ਪੋਲੈਂਡ ਨੂੰ ਰੂਸ ਅਤੇ ਬੇਲਾਰੂਸ ਤੋਂ ਸੁਰੱਖਿਆ ਖ਼ਤਰਾ ਹੈ ਇੱਕ-ਦੂਜੇ ਦੀਆਂ ਸੰਵੇਦਨਸ਼ੀਲਤਾਵਾਂ ਨੂੰ ਸਮਝਣਾ ਜ਼ਰੂਰੀ ਹੈ ਪੋਲੈਂਡ ਦੀ ਰੂਸ ਪ੍ਰਤੀ ਚਿੰਤਾ ਇਤਿਹਾਸਕ ਹੈ ਪੋਲੈਂਡ ਨੇ ਕਈ ਵਾਰ ਰੂਸ ਤੋਂ ਸੰਘਰਸ਼ ਝੱਲੇ, ਦੂਜੀ ਵਿਸ਼ਵ ਜੰਗ ਤੋਂ ਬਾਅਦ ਸੋਵੀਅਤ ਪ੍ਰਭਾਵ ’ਚ ਰਿਹਾ ਅੱਜ ਯੂਕਰੇਨ ਜੰਗ ਤੋਂ ਬਾਅਦ ਯੂਰਪ ’ਚ ਰੂਸ ਦੀਆਂ ਵਿਸਥਾਰਵਾਦੀ ਨੀਤੀਆਂ ਦਾ ਡਰ ਵਧਿਆ ਹੈ।

ਯੂਰਪ ਭਾਰਤ ਦੇ ਯੂਕਰੇਨ ’ਤੇ ਰੁਖ ਨਾਲ ਅਸਿਹਮਤ ਹੈ, ਕਿਉਂਕਿ ਭਾਰਤ ਨੇ ਰੂਸ ਦੀ ਸਖ਼ਤ ਆਲੋਚਨਾ ਨਹੀਂ ਕੀਤੀ ਭਾਰਤ ਦੀ ਨੀਤੀ ਗੱਲਬਾਤ ਨਾਲ ਹੱਲ ਅਤੇ ਊਰਜਾ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਰੂਸੀ ਤੇਲ ਆਯਾਤ ਜਾਰੀ ਰੱਖਣਾ ਹੈ ਯੂਰਪੀ ਦੇਸ਼ ਲੰਮੇ ਸਮੇਂ ਤੱਕ ਚੀਨ ਨਾਲ ਵੱਡੇ ਵਪਾਰ ਕਰਦੇ ਰਹੇ, ਮਨੁੱਖੀ ਅਧਿਕਾਰ ਮੁੱਦਿਆਂ ’ਤੇ ਨਰਮ ਰਹੇ ਇਸ ਲਈ, ਜਦੋਂ ਉਹ ਰੂਸ ’ਤੇ ਭਾਰਤ ਨੂੰ ਸਵਾਲ ਕਰਦੇ ਹਨ, ਤਾਂ ਭਾਰਤ ਉਨ੍ਹਾਂ ਵਿਚਕਾਰ ਚੀਨ ਸਬੰਧਾਂ ਦੀ ਅਸਲੀਅਤ ਸਾਹਮਣੇ ਰੱਖ ਸਕਦਾ ਹੈ ਇਹ ਪਾਕਿਸਤਾਨ ’ਤੇ ਚਰਚਾ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ ਕਿਉਂਕਿ ਚੀਨ ਭਾਰਤ ਲਈ ਲੰਮੇ ਸਮੇਂ ਦੀ ਚੁਣੌਤੀ ਹੈ ਅਤੇ ਯੂਰਪ ਵੀ ਹੁਣ ਚੀਨ ਨੂੰ ਜੋਖ਼ਿਮ ਮੰਨਣ ਲੱਗਾ ਹੈ।

ਇਨ੍ਹਾਂ ਮੱਤਭੇਦਾਂ ਦੇ ਬਾਵਜੂਦ, ਸਬੰਧ ਕਮਜ਼ੋਰ ਨਹੀਂ ਹੋਏ ਦੋਵਾਂ ਨੇ 2024-2028 ਦੀ ਕਾਰਜ ਯੋਜਨਾ ਦੀ ਸਮੀਖਿਆ ’ਤੇ ਸਹਿਮਤੀ ਜਤਾਈ, ਜਿਸ ’ਚ ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ ਨੂੰ ਪਹਿਲ ਹੈ ਸਿੱਖਿਆ, ਭਾਸ਼ਾ ਅਤੇ ਸੱਭਿਆਚਾਰਕ ਲੈਣ-ਦੇਣ ’ਤੇ ਜ਼ੋਰ ਹੈ ਪੋਲੈਂਡ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ’ਚ ਸਹਿਯੋਗੀ ਹੈ, ਜੋ ਭਾਰਤ ਨੂੰ ਯੂਰਪੀ ਬਜ਼ਾਰਾਂ ਤੱਕ ਬਿਹਤਰ ਪਹੁੰਚ ਦੇ ਸਕਦਾ ਹੈ ਆਰਥਿਕ ਖੇਤਰ ’ਚ ਤਰੱਕੀ ਚੰਗੀ ਹੈ ਦੋਪੱਖੀ ਵਪਾਰ ਪਿਛਲੇ ਦਹਾਕੇ ’ਚ ਕਈ ਗੁਣਾ ਵਧ ਕੇ ਲਗਭਗ 7 ਅਰਬ ਅਮਰੀਕੀ ਡਾਲਰ ਤੱਕ ਪਹੁੰਚਿਆ ਹੈ ਪੋਲੈਂਡ ’ਚ ਭਾਰਤੀ ਨਿਵੇਸ਼ 3 ਅਰਬ ਡਾਲਰ ਤੋਂ ਜ਼ਿਆਦਾ ਹੈ, ਜਿਸ ਨਾਲ ਉੱਥੇ ਰੁਜ਼ਗਾਰ ਵਧੇ ਹਨ।

ਦੋਵੇਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਵਿਸ਼ਵ ਸ਼ਾਂਤੀ ਦੀ ਹਮਾਇਤ ਕਰਦੇ ਹਨ, ਹਾਲਾਂਕਿ ਯੂਕਰੇਨ ’ਤੇ ਮੱਤਭੇਦ ਹਨ ਰੱਖਿਆ ਸਹਿਯੋਗ ’ਚ ਵੱਡੀਆਂ ਸੰਭਾਵਨਾਵਾਂ ਹਨ, ਜਿਸ ’ਚ ਏਅਰੋਸਪੇਸ ਅਤੇ ਤਕਨੀਕੀ ਸਮਰੱਥਾ ਸ਼ਾਮਲ ਹੈ ਜਹਾਜ਼, ਹੈਲੀਕਾਪਟਰ, ਡਰੋਨ ਆਦਿ ਦੇ ਸਹਿ-ਵਿਕਾਸ ਅਤੇ ਉਤਪਾਦਨ ਨਾਲ ਦੋਵਾਂ ਨੂੰ ਲਾਭ ਹੋ ਸਕਦਾ ਹੈ ਭਾਰਤ ‘ਮੇਕ ਇਨ ਇੰਡੀਆ’ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਅਤੇ ਪੋਲੈਂਡ ਨਾਲ ਸਾਂਝੇਦਾਰੀ ਇਸ ਨੂੰ ਮਜ਼ਬੂਤ ਕਰ ਸਕਦੀ ਹੈ ਨੇਵੀ ਖੇਤਰ ’ਚ ਵੀ ਪੋਲੈਂਡ ਦਾ ਤਜ਼ਰਬਾ ਭਾਰਤ ਲਈ ਉਪਯੋਗੀ ਹੈ ਹਾਲਾਂਕਿ, ਚੁਣੌਤੀਆਂ ਹਨ, ਪੋਲੈਂਡ ਨਾਟੋ ਅਤੇ ਯੂਰਪੀ ਸੰਘ ਦਾ ਮੈਂਬਰ ਹੈ। India Poland Relations

ਇਸ ਲਈ ਨਿਰਯਾਤ ਕੰਟਰੋਲ, ਲਾਇਸੈਂਸਿੰਗ ਅਤੇ ਬੌਧਿਕ ਸੰਪੱਤੀ ਦੇ ਨਿਯਮ ਲਾਗੂ ਹੁੰਦੇ ਹਨ ਇਨ੍ਹਾਂ ਦਾ ਹੱਲ ਲਗਾਤਾਰ ਗੱਲਬਾਤ ਅਤੇ ਉਦਯੋਗ ਸਾਂਝੇਦਾਰੀ ਨਾਲ ਸੰਭਵ ਹੈ ਭਾਰਤ ਅਤੇ ਪੋਲੈਂਡ ਦੋਵੇਂ ਵਿਕਾਸ ਦੀ ਉਮੀਦ ਰੱਖਦੇ ਹਨ ਅਤੇ ਗੁਆਂਢੀਆਂ ਤੋਂ ਸੁਰੱਖਿਆ ਜੋਖ਼ਿਮ ਮਹਿਸੂਸ਼ ਕਰਦੇ ਹਨ ਸਾਂਝਾ ਤਜ਼ਰਬਾ ਉਨ੍ਹਾਂ ਨੂੰ ਨੇੜੇ ਲਿਆ ਸਕਦਾ ਹੈ ਜੇਕਰ ਦੋਵੇਂ ਸੰਵੇਦਨਸ਼ੀਲਤਾਵਾਂ ਨੂੰ ਸਮਝਦਿਆਂ ਰਣਨੀਤਿਕ ਹੌਂਸਲਾ ਰੱਖਣ, ਤਾਂ ਇਹ ਸਾਂਝੇਦਾਰੀ ਯੂਰਪ ਅਤੇ ਏਸ਼ੀਆ ਵਿਚਕਾਰ ਮਜ਼ਬੂਤ ਪਲ ਬਣ ਸਕਦੀ ਹੈ ਬਦਲਦੀ ਵਿਸ਼ਵੀ ਰਾਜਨੀਤੀ ’ਚ ਭਰੋਸੇਮੰਦ ਸਹਿਯੋਗੀ ਜ਼ਰੂਰੀ ਹੈ ਅਤੇ ਇਹੀ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਵੇਗੀ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਡੀ. ਕੇ. ਗਿਰੀ