Gun Culture - Sach Kahoon Punjabi
ਬੰਦੂਕ ਕਲਚਰ ਨਾਲ ਦਾਗਦਾਰ ਹੁੰਦਾ ਅਮਰੀਕਾ ਦਾ ਅਕਸ
ਦੁਨੀਆ ’ਚ ਖੁਦ ਨੂੰ ਸੱਭਿਆ ਅਤੇ ਖੁਦਮੁਖਤਿਆਰ ਮੰਨਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਕਲਚਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ, ਹਿੰਸਕ ਮਨੋਬਿਰਤੀ ਅਤੇ ਆਸਾਨੀ ਨਾਲ ਹਥਿਆਰਾਂ ਦੀ ਸਹਿਜ਼ ਉਪਲੱਬਧਤਾ ਦਾ ਮਾੜਾ ਨਤੀਜਾ ਵਾਰ-ਵਾਰ ਹੋਣ ਵਾਲੀ ਦੁਖਦਾਈ ਘਟਨਾਵਾਂ ਦੇ ਰੂਪ ’ਚ ਸਾਹਮਣੇ ਆਉਣਾ ਚਿੰਤਾਜਨਕ ਹੈ। ਅਮਰੀਕਾ ’ਚ ਇੱਕ ਹੱਤਿਆਰੇ ਨੇ ਗੋਲੀਆਂ ਵਰ੍ਹਾ ਕੇ ਕਰੀਬ 21 ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਤਿੰਨ ਥਾਵਾਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਹੱਤਿਆਰਾ ਘਟਨਾ ਸਥਾਨ ਤੋਂ ਭੱਜਣ ’ਚ ਸਫ਼ਲ ਹੋ ਗਿਆ। (Gun Culture)
ਹੈਰਾਨੀਜਨਕ ਹੈ ਕਿ ਦੁਨੀਆ ਦੀ ਸਭ ਤੋਂ ਦਰੁਸਤ ਅਤੇ ਸਮਰੱਥ ਅਮਰੀਕੀ ਪੁਲਿਸ ਇੱਕ ਹੱਤਿਆਰੇ ਨੂੰ ਫੜਨ ’ਚ ਐਨੀ ਲਾਚਾਰ ਹੋ ਗਈ ਕਿ ਉਸ ਨੂੰ ਸਹਿਯੋਗ ਲਈ ਆਮ ਲੋਕਾਂ ਨੂੰ ਅਪੀਲ ਕਰਨੀ ਪਈ। ਹਿੰਸਾ ਦੀ ਬੋਲੀ ਬੋਲਣ ਵਾਲਾ, ਹਿੰਸਾ ਦੀ ਜ਼ਮੀਨ ’ਚ ਖਾਦ ਅਤੇ ਪਾਣੀ ਦੇਣ ਵਾਲਾ, ਦੁਨੀਆ ’ਚ ਹਥਿਆਰਾਂ ਦੀ ਹਨ੍ਹੇਰੀ ਲਿਆਉਣ ਵਾਲਾ ਅਮਰੀਕਾ ਹੁਣ ਖੁਦ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ। ਅਮਰੀਕਾ ਦੀ ਆਧੁਨਿਕ ਸੱਭਿਅਤਾ ਦੀ ਸਭ ਤੋਂ ਵੱਡੀ ਮੁਸ਼ਕਲ ਇਹੀ ਰਹੀ ਹੈ ਕਿ ਇੱਥੇ ਹਿੰਸਾ ਐਨੀ ਸਹਿਜ਼ ਬਣ ਗਈ ਹੈ ਕਿ ਹਰ ਗੱਲ ਦਾ ਜਵਾਬ ਸਿਰਫ਼ ਹਿੰਸਾ ਦੀ ਭਾਸ਼ਾ ’ਚ ਹੀ ਦਿੱਤਾ ਜਾਣ ਲੱਗਾ। (Gun Culture)
ਭਿਆਨਕ ਸੜਕ ਹਾਦਸੇ ਵਿੱਚ 4 ਸਾਲਾਂ ਬੱਚੇ ਸਮੇਤ 6 ਦੀ ਮੌਤ
ਉਥੇ ਹਿੰਸਾ ਦਾ ਮਾਹੌਲ ਐਨਾ ਮਜ਼ਬੂਤ ਹੋ ਗਿਆ ਹੈ ਕਿ ਉੱਥੋਂ ਦੇ ਬੰਦੂਕ ਕਲਚਰ ਨਾਲ ਉੱਥੋਂ ਦੇ ਲੋਕ ਆਪਣੇ ਘਰ ’ਚ ਬਹੁਤ ਅਸੁਰੱਖਿਅਤ ਹੋ ਗਏ ਸਨ। ਅਮਰੀਕਾ ਨੂੰ ਆਪਣੀ ਵਿਗੜਦੀ ਛਵੀ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਕਿਉਕਿ ਇਹ ਇੱਕ ਬਦਨੁਮਾ ਦਾਗ ਹੈ ਜੋ ਉਸ ਦੀ ਅੰਤਰਰਾਸ਼ਟਰੀ ਛਵੀ ਨੂੰ ਖੋਰਾ ਲਾ ਰਿਹਾ ਹੈ। ਦੁਨੀਆ ’ਚ ਬੰਦੂਕ ਦੇ ਕਲਚਰ ਨੂੰ ਬਲ ਦੇਣ ਵਾਲੇ ਅਮਰੀਕਾ ਲਈ ਹੁਣ ਇਹ ਖੁਦ ਲਈ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਅਮਰੀਕਾ ਨਫ਼ਰਤ, ਅਪਰਾਧ, ਹਿੰਸਾ ਅਤੇ ਬੰਦੂਕ ਕਲਚਰ ਦੇ ਗੜ੍ਹ ਦੇ ਰੂਪ ’ਚ ਪਛਾਣ ਬਣ ਰਿਹਾ ਹੈ।
ਹਥਿਆਰਬੰਦ ਅਤੇ ਖਤਰਨਾਕ ਵਿਅਕਤੀ | Gun Culture
ਕਿਸੇ ਸਿੱਖ ਜਾਂ ਕਿਸੇ ਮੁਸਲਿਮ ਬੱਚੇ ਦੀ ਹੱਤਿਆ ਹੋਵੇ ਜਾਂ ਅਸ਼ਵੇਤ ’ਤੇ ਕਰੂਰਤਾ, ਅਮਰੀਕਾ ਦੀ ਸਥਿਤੀ ਲਗਾਤਾਰ ਨਿੰਦਾਯੋਗ ਡਰਾਵਣੀ ਅਤੇ ਅਸੰਤੁਲਿਤ ਹੁੰਦੀ ਜਾ ਰਹੀ ਹੈ। ਕੋਈ ਵੀ ਆਮ ਜਿਹਾ ਦਿਸਣ ਵਾਲਾ ਆਦਮੀ ਹਥਿਆਰ ਲੈ ਕੇ ਆਉਂਦਾ ਹੈ ਅਤੇ ਕਈ ਲੋਕਾਂ ਦੀ ਜਾਨ ਲੈ ਲੈਂਦਾ ਹੈ। ਤਾਜ਼ਾ ਘਟਨਾ 25 ਅਕਤੂਬਰ ਨੂੰ ਦੇਰ ਰਾਤ ‘ਐਂਡ੍ਰੋਸਕੋਗਿਨ ਕਾਊਂਟੀ’ ਦੇ ਅੰਤਰਗਤ ਪੈਣ ਵਾਲੇ ਲੇਵਿਸਟਨ ’ਚ ਹੋਈ , ਇਸ ਹਾਦਸੇ ਦਾ ਸਭ ਤੋਂ ਖਰਾਬ ਪਹਿਲੂ ਇਹ ਹੈ ਕਿ ਕਈ ਲੋਕ ਭਾਜੜ ਦੀ ਵਜ੍ਹਾ ਨਾਲ ਜ਼ਖ਼ਮੀ ਹੋਏ ਤਾਂ ਕਈ ਹੱਤਿਆਰੇ ਦੀਆਂ ਗੋਲੀਆਂ ਨਾਲ ਸਦਾ ਦੀ ਨੀਂਦ ਸੌ ਗਏ ਹਨ। ਕਤਲੇਆਮ ਦੇ ਕਥਿਤ ਮੁਲ਼ਜਮ 40 ਸਾਲਾ ਰਾਬਰਟ ਕਾਰਡ ਨੂੰ ਪੁਲਿਸ ਨੇ ਹਥਿਆਰਬੰਦ ਅਤੇ ਖਤਰਨਾਕ ਵਿਅਕਤੀ ਮੰਨਿਆ ਹੈ, ਪਰ ਸਵਾਲ ਹੈ ਕਿ ਕੀ ਉਹ ਰਾਤੋ -ਰਾਤ ਹਤਿਆਰਾ ਅਤੇ ਹਿੰਸਕ ਹੋਇਆ ਹੈ?
ਸਾਰਥਿਕ ਬਹਿਸ ਤਾਂ ਜ਼ਰੂਰੀ
ਹਤਿਆਰਾ ਰਾਬਰਟ ਕਾਰਡ ਅਮਰੀਕੀ ਫੌਜ ਨਾਲ ਜੁੜਿਆ ਰਿਹਾ ਹੈ ਅਤੇ ਹਥਿਆਰਾਂ ਦਾ ਟਰੇਨਰ ਹੈ। ਮਾਨਸਿਕ ਬਿਮਾਰ ਅਤੇ ਮਨੋ-ਵਿਕਾਰਾਂ ਨਾਲ ਗ੍ਰਸਤ ਹਤਿਆਰੇ ਖਿਲਾਫ਼ ਕਈ ਸ਼ਿਕਾਇਤਾਂ ਪਹਿਲਾਂ ਵੀ ਮਿਲ ਚੁੱਕੀਆਂ ਸਨ, ਸਵਾਲ ਹੈ ਕਿ ਉਨ੍ਹਾਂ ਨੂੰ ਕਿਉਂ ਨਹੀਂ ਗੰਭੀਰਤਾ ਨਾਲ ਲਿਆ ਗਿਆ। ਅਮਰੀਕਾ ’ਚ ਆਏ ਦਿਨ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਸੇ ਸਿਰਫਿਰੇ ਨੇ ਆਪਣੀ ਬੰਦੂਕ ਨਾਲ ਕਿਸੇ ਸਕੂਲ ’ਚ ਤੇ ਕਦੇ ਬਜਾਰ ’ਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਉਸ ’ਚ ਬੇਕਸੂਰ ਹੀ ਲੋਕ ਮਾਰੇ ਗਏ। ਹੁਣ ਤਾਂ ਅਮਰੀਕੀ ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਹਨ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਉੱਥੇ ਆਮ ਲੋਕਾਂ ਲਈ ਹਰ ਤਰ੍ਹਾਂ ਦੀਆਂ ਬੰਦੂਕਾਂ ਦੀ ਸਹਿਜ ਉਪਲੱਬਧਤਾ ਹੈ ਅਤੇ ਇਨ੍ਹਾਂ ਬੰਦੂਕਾਂ ਦੀ ਵਰਤੋਂ ਮਾਮੂਲੀ ਗੱਲਾਂ ਅਤੇ ਟੈਨਸ਼ਨ ਹੋਣ ’ਤੇ ਅੰਨ੍ਹੇਵਾਹ ਗੋਲੀਬਾਰੀ ’ਚ ਹੰੁਦੀ ਰਹੀ ਹੈ, ਜੋ ਡੂੰਘੀ ਚਿੰਤਾ ਦਾ ਕਾਰਨ ਬਣਦਾ ਰਿਹੈ।
ਆਮ ਜਨ-ਜੀਵਨ ’ਚ ਕਿਸੇ ਸਿਰਫਿਰੇ ਵਿਅਕਤੀ ਦੀ ਸਨਕ ਨਾਲ ਕਿਸੇ ਵੱਡੀ ਅਣਹੋਣੀ ਦਾ ਅੰਦੇਸ਼ਾ ਹਮੇਸ਼ਾ ਉੱਥੇ ਬਣਿਆ ਰਹਿੰਦਾ ਹੈ, ਉੱਥੋਂ ਦੀ ਆਸਥਾ ਅਤੇ ਨਿਹਚਾ ਐਨੀ ਜਖ਼ਮੀ ਹੋ ਗਈ ਕਿ ਵਿਸ਼ਵਾਸ ਵਰਗਾ ਸੁਰੱਖਿਆ-ਕਵਚ ਮਨੁੱਖ-ਮਨੁੱਖ ਵਿਚਕਾਰ ਰਿਹਾ ਹੀ ਨਹੀਂ। ਸਾਫ ਚਿਹਰਿਆਂ ਦੇ ਅੰਦਰ ਕੌਣ ਕਿੰਨਾ ਬਦਸੂਰਤ ਅਤੇ ਸ਼ਰਾਰਤੀ ਦਿਲ ਸਮੇਟੀ ਬੈਠਾ ਹੈ, ਕਹਿਣਾ ਮੁਸ਼ਕਿਲ ਹੈ। ਅਮਰੀਕਾ ਦੀ ਹਥਿਆਰਾਂ ਦੀ ਹੋੜ ਅਤੇ ਤਕਨੀਕ ਦੀ ਦੌੜ ਪੂਰੀ ਮਨੁੱਖ ਜਾਤੀ ਨੂੰ ਅਜਿਹੇ ਕੋਨੇ ’ਚ ਧੱਕ ਰਹੀ ਹੈ , ਜਿੱਥੋਂ ਪਰਤਣਾ ਮੁਸ਼ਕਿਲ ਹੋ ਗਿਆ ਹੈ।
LPG Price: ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਹੋਈ ਕੀਮਤ
ਹੁਣ ਤਾਂ ਦੁਨੀਆ ਦੇ ਨਾਲ-ਨਾਲ ਅਮਰੀਕਾ ਖੁਦ ਹੀ ਇਨ੍ਹਾਂ ਹਥਿਆਰਾਂ ਤੇ ਹਿੰਸਕ ਮਾਨਸਿਕਤਾ ਦਾ ਸ਼ਿਕਾਰ ਹੈ। ਦਰਅਸਲ, ਅਮਰੀਕਾ ਆਪਣੇ ਇੱਥੇ ਨਫਰਤ, ਮਾਨਸਿਕ ਅਸੰਤੁਲਨ, ਵਿਦਰੋਹ ਤੇ ਅਸੰਤੋਸ਼ ਰੋਕਣ ਦੀ ਮੁਹਿੰਮ ’ਚ ਨਾਕਾਮ ਹੋ ਰਿਹਾ ਹੈ। ਐਫ਼ਬੀਆਈ ਦੀ ਸਾਲਾਨਾ ਅਪਰਾਧ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਬੰਦੂਕ ਕਲਚਰ ਅਤੇ ਇਸ ਨਾਲ ਜੁੜੀ ਹਿੰਸਾ ਬਹੁਤ ਵਿਆਪਕ ਹੋ ਗਈ ਹੈ। ਪਿਛਲੇ ਸਾਲ ਅਮਰੀਕਾ ’ਚ ਲਗਭਗ ਪੰਜ ਲੱਖ ਹਿੰਸਕ ਅਪਰਾਧਾਂ ’ਚ ਬੰਦੂਕ ਦਾ ਇਸਤੇਮਾਲ ਕੀਤਾ ਗਿਆ ਸੀ। ਸਾਲ 2020 ’ਚ ਬੰਦੂਕ ਕਲਚਰ ਅਮਰੀਕੀ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਬਣ ਗਿਆ ਅਤੇ 2022 ’ਚ ਹਾਲਾਤ ਹੋਰ ਬਦਤਰ ਹੋ ਗਏ।
ਜਾਨ ਗਵਾਉਣ ਵਾਲੇ ਬੱਚਿਆਂ ਦੀ ਗਿਣਤੀ 12 ਫੀਸਦੀ ਵਧ ਗਈ। ਇਨ੍ਹਾਂ ਹਾਲਾਤਾਂ ’ਚ ਅਮਰੀਕਾ ਕਿਸ ਤਰ੍ਹਾਂ ਦੁਨੀਆ ਦਾ ਆਦਰਸ਼ ਬਣ ਸਕਦਾ ਹੈ। ਜਦੋਂਕਿ ਦੁਨੀਆ ਅਮਰੀਕੀ ਸੰਸਕ੍ਰਿਤੀ ਦਾ ਪਾਲਣ ਕਰਦੀ ਹੈ, ਉੱਥੇ ਅਮਰੀਕਾ ਤਮਾਮ ਦੇਸ਼ਾਂ ਦੀ ਸਮਾਜਿਕ ਅਤੇ ਮਨੁੱਖੀ ਅਧਿਕਾਰ ਰਿਪੋਰਟ ਜਾਰੀ ਕਰਦਾ ਹੈ। ਅਮਰੀਕਾ ਜੇਕਰ ਆਪਣੀ ਕਹਿਣੀ-ਕਰਨੀ ਦਾ ਫ਼ਰਕ ਮਿਟਾਉਣ ਵੱਲ ਵਧੇ ਤਾਂ ਉਸ ਦੇ ਖੁਦ ਦੇ ਨਾਲ-ਨਾਲ ਦੁਨੀਆ ਨੂੰ ਜਿਆਦਾ ਫਾਇਦਾ ਹੋਵੇਗਾ। ਸਿਆਸੀ ਨਿਗਰਾਨਾਂ ਅਨੁਸਾਰ ਅਮਰੀਕਾ ’ਚ ‘ਬੰਦੂਕ ਕਲਚਰ’ ਵਧਾਉਣ ’ਚ ਉੱਥੋਂ ਦੀ ਨਕਾਰਾਤਮਕ ਰਾਜਨੀਤੀ ਦੀ ਵੱਡੀ ਭੂਮਿਕਾ ਹੈ।
ਸੰਵਿਧਾਨਕ ਅਧਿਕਾਰ ਦੀ ਕੱਟੜ ਸਮੱਰਥਕ
ਆਮ ਜਨਤਾ ਤਾਂ ਹਥਿਆਰਾਂ ’ਤੇ ਰੋਕ ਲਾਉਣ ਦੇ ਪੱਖ ’ਚ ਹੈ ਪਰ ਆਪਣੇ ਨਿਹਿੱਤ ਸਵਾਰਥਾਂ ਕਾਰਨ ਅਮਰੀਕਾ ’ਚ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਉੱਥੋਂ ਦੀ ਮਜ਼ਬੂਤ ਹਥਿਆਰ ਲਾਬੀ ਅਤੇ ਰਾਜਨੀਤੀ ਨਾਲ ਜੁੜੇ ਲੋਕ ਇਸ ’ਤੇ ਰੋਕ ਨਹੀਂ ਲੱਗਣ ਦਿੰਦੇ। ਜਦੋਂ ਵੀ ਬੰਦੂਕ ਕਲਚਰ ’ਤੇ ਕੰਟਰੋਲ ਕਰਨ ਦੀ ਗੱਲ ਉੱਠਦੀ ਹੈ ਤਾਂ ਹਥਿਆਰ ਰੱਖਣ ’ਚ ਸੰਵਿਧਾਨਕ ਅਧਿਕਾਰ ਦੀ ਕੱਟੜ ਸਮੱਰਥਕ ਮੰਨੀ ਜਾਣ ਵਾਲੀ ‘ਰਿਪਬਲਿਕਨ ਪਾਰਟੀ’ ਦੇ ਆਗੂ ਅਤੇ ਉਨ੍ਹਾਂ ਦੇ ਸਮੱਰਥਕ ਇਸ ਦੇ ਵਿਰੋਧ ’ਚ ਉੱਤਰ ਆਉਦੇ ਹਨ ਜਿਨ੍ਹਾਂ ਦੇ ਸਾਹਮਣੇ ਡੈਮੋਕੇ੍ਰਟਿਕ ਪਾਰਟੀ ਬੇਵੱਸ ਹੋ ਕੇ ਰਹਿ ਜਾਂਦੀ ਹੈ। ਪਿਛਲੇ ਸਾਲ ਜੂਨ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸੜਕਾਂ ’ਤੇ ਉੱਤਰ ਕੇ ਬੰਦੂਕਾਂ ਦੀ ਖਰੀਦ-ਵੇਚ ਨਾਲ ਸਬੰਧਿਤ ਕਾਨੂੰਨ ਨੂੰ ਬਦਲਣ ਦੀ ਮੰਗ ਕੀਤੀ।
ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਸਮੱਸਿਆ ਦੇ ਪੀੜਤਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਬੰਦੂਕਾਂ ਦੇ ਖਰੀਦਦਾਰ ਤੋਂ ਲੈ ਕੇ ਇਸ ਦੇ ਨਿਰਮਾਤਾਵਾਂ ਤੇ ਵੇਚਣ ਵਾਲਿਆਂ ਨੂੰ ਵੀ ਸਖ਼ਤ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇ। ਬਿਡੰਬਨਾ ਦੇਖੋ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਦੇਸ਼ ਹੈ ਪਰ ਉਸ ਦੇ ਨਾਗਰਿਕ ਸਭ ਤੋਂ ਜਿਆਦਾ ਅਸੁਰੱਖਿਅਤ ਅਤੇ ਭੈਅਭੀਤ ਨਾਗਰਿਕ ਹਨ। ਉੱਥੋਂ ਦੀਆਂ ਜੇਲ੍ਹਾਂ ’ਚ ਅੱਜ ਜਿੰਨੇ ਕੈਦੀ ਹਨ, ਦੁਨੀਆ ਦੇ ਕਿਸੇ ਵੀ ਦੇਸ਼ ’ਚ ਨਹੀਂ ਹਨ।
ਮਿਹਨਤ ਤੇ ਲਗਨ ਨਾਲ ਡੇਢ ਕੁ ਸਾਲ ’ਚ ਚਾਰ ਨੌਕਰੀਆਂ ਹਾਸਲ ਕੀਤੀਆਂ ਸਬ ਇੰਸਪੈਕਟਰ ਹਰਵਿੰਦਰ ਕੌਰ ਇੰਸਾਂ ਨੇ
ਅਜਿਹੇ ਕਈ ਵਾਕੇ ਹੋ ਚੁੱਕੇ ਹਨ ਕਿ ਕਿਸੇ ਰੇਸਤਰਾਂ, ਹੋਟਲ ਜਾਂ ਫਿਰ ਇਕੱਠ ’ਤੇ ਅਚਾਨਕ ਕਿਸੇ ਸਿਰਫਿਰੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਖੁਦ ਸਰਕਾਰ ਵੱਲੋਂ ਕਰਾਏ ਗਏ ਸਰਵੇ ’ਚ ਇਹ ਤੱਥ ਸਾਹਮਣੇ ਆਇਆ ਸੀ ਕਿ ਅਮਰੀਕਾ ’ਚ ਸਤਾਰਾਂ ਸਾਲ ਤੋਂ ਘੱਟ ਉਮਰ ਦੇ ਕਰੀਬ ਤੇਰਾਂ ਸੌ ਬੱਚੇ ਹਰ ਸਾਲ ਬੰਦੂਕ ਨਾਲ ਜ਼ਖ਼ਮੀ ਹੁੰਦੇ ਹਨ। ਅਮਰੀਕੀ ਪ੍ਰਸ਼ਾਸਨ ਨੂੰ ‘ਬੰਦੂਕ ਕਲਚਰ’ ਹੀ ਨਹੀਂ ਸਗੋਂ ਹਥਿਆਰ ਕਲਚਰ ’ਤੇ ਵੀ ਰੋਕ ਲਾਉਣੀ ਹੋਵੇਗੀ, ਹੁਣ ਤਾਂ ਦੁਨੀਆ ਨੂੰ ਜਿਉਣ ਲਾਇਕ ਬਣਾਉਣ ’ਚ ਉਸ ਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ।
ਕਿਸੇ ਵੀ ਸੰਵੇਦਨਸ਼ੀਲ ਸਮਾਜ ਨੂੰ ਇਸ ਸਥਿਤੀ ਨੂੰ ਇੱਕ ਗੰਭੀਰ ਸਮੱਸਿਆ ਦੇ ਰੂਪ ’ਚ ਦੇਖਣਾ, ਸਮਝਣਾ ਚਾਹੀਦਾ ਹੈ। ਇਹ ਬੇਵਜ੍ਹਾ ਨਹੀਂ ਹੈ ਕਿ ਜਿਸ ਅਮਰੀਕਾ ’ਚ ਜ਼ਿਆਦਾਤਰ ਪਰਿਵਾਰਾਂ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਰਹੀਆਂ ਹਨ, ਉੱਥੇ ਹੁਣ ਇਸ ਹਥਿਆਰ ਦੇ ਕਲਚਰ ਖਿਲਾਫ਼ ਆਵਾਜਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਅਮਰੀਕਾ ਦੀਆਂ ਅੱਖਾਂ ਖੁੱਲ੍ਹਣ ਤਾਂ ਅਮਰੀਕਾ ਨਾਲ ਦੁਨੀਆ ’ਚ ਇੱਕ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਜਾਵੇਗਾ। ‘ਮਨ ਜੋ ਚਾਹੇ ਓਹੀ ਕਰੋ’ ਦੀ ਮਾਨਸਿਕਤਾ ਉੱਥੇ ਪੈਦਾ ਹੁੰਦੀ ਹੈ ਜਿੱਥੇ ਇਨਸਾਨੀ ਰਿਸ਼ਤਿਆਂ ਦੇ ਮੁੱਲ ਖ਼ਤਮ ਹੋ ਜਾਂਦੇ ਹਨ, ਜਿੱਥੇ ਵਿਅਕਤੀਵਾਦੀ ਪ੍ਰਬੰਧ ’ਚ ਬੱਚੇ ਵੱਡੇ ਹੁੰਦੇ-ਹੁੰਦੇ ਅਜ਼ਾਦ ਹੋ ਜਾਂਦੇ ਹਨ।
ਅੰਦਰ ਦੀ ਹਫੜਾ-ਦਫੜੀ
‘ਮੂਡ ਠੀਕ ਨਹੀਂ’ ਦੀ ਸਥਿਤੀ ’ਚ ਘਟਨਾ ਸਿਰਫ਼ ਘਟਨਾ ਹੁੰਦੀ ਹੈ, ਉਹ ਨਾ ਸੁਖ ਦਿੰਦੀ ਹੈ ਅਤੇ ਨਾ ਦੁੱਖ। ਅਜਿਹੀ ਸਥਿਤੀ ’ਚ ਆਦਮੀ ਆਪਣੀਆਂ ਅਨੰਤ ਸ਼ਕਤੀਆਂ ਨੂੰ ਬੌਣਾ ਬਣਾ ਦਿੰਦਾ ਹੈ। ਇਹ ਦਕਿਆਨੂਸੀ ਢੰਗ ਹੈ ਅੰਦਰ ਦੀ ਹਫੜਾ-ਦਫੜੀ ਨੂੰ ਪ੍ਰਗਟ ਕਰਨ ਦਾ। ਅਜਿਹੇ ਲੋਕਾਂ ਕੋਲ ਸਹੀ ਜਿਉਣ ਦਾ ਸ਼ਿਸ਼ਟ ਅਤੇ ਅਹਿੰਸਕ ਸਲੀਕਾ ਨਹੀਂ ਹੁੰਦਾ। ਵਕਤ ਦੀ ਪਛਾਣ ਨਹੀਂ ਹੰੁਦੀ। ਅਜਿਹੇ ਲੋਕਾਂ ’ਚ ਮਾਣ-ਮਰਿਆਦਾ, ਸ਼ਿਸ਼ਟਾਚਾਰ, ਸਬੰਧਾਂ ਦੀ ਆਤਮੀਅਤਾ, ਸ਼ਾਂਤੀਪੂਰਨ ਸਹਿਜੀਵਨ ਆਦਿ ਦਾ ਕੋਈ ਖਾਸ ਖਿਆਲ ਨਹੀਂ ਰਹਿੰਦਾ।
ਭੌਤਿਕ ਸੁਖ-ਸੁਵਿਧਾਵਾਂ ਹੀ ਜੀਵਨ ਦਾ ਆਖਰੀ ਟੀਚਾ ਬਣ ਜਾਂਦਾ ਹੈ। ਅਮਰੀਕੀ ਨਾਗਰਿਕਾਂ ’ਚ ਇਸ ਤਰ੍ਹਾਂ ਦਾ ਇਕੱਲਾਪਣ ਉਨ੍ਹਾਂ ’ਚ ਡੂੰਘੀ ਨਿਰਾਸ਼ਾ, ਤੇਜ਼ ਗੁੱਸਾ ਅਤੇ ਜਹਿਰੀਲੇ ਵਿਰੋਧ ਦਾ ਭਾਵ ਭਰ ਰਿਹਾ ਹੈ। ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਜਾਂਦੇ ਹਨ ਅਤੇ ਆਪਣੇ ਕੋਲ ਮੁਹੱਈਆ ਖਤਰਨਾਕ ਅਤੇ ਘਾਤਕ ਬੰਦੂਕਾਂ ਦਾ ਇਸਤੇਮਾਲ ਕਰਕੇ ਕਤਲੇਆਮ ਕਰ ਬੈਠਦੇ ਹਨ।
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੋਸ਼ਲ ਮੀਡੀਆ ਤੋਂ ਹਟਾਓ ਹਥਿਆਰਾਂ ਵਾਲੀਆਂ ਪੋਸਟਾਂ , ਪੰਜਾਬ ਪੁਲਿਸ ਨੇ ਦਿੱਤਾ 3 ਦਿਨ ਦਾ ਸਮਾਂ
ਮੁੱਖ ਮੰਤਰੀ ਨੇ ਦਿੱਤਾ ਤਿੰਨ ਦਾ ਸਮਾਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਗੰਨ ਕਲਚਰ (Gun Culture) ਨੂੰ ਲੈ ਕੇ ਸਖ਼ਤ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਬੰਦੂਕ ਕਲਚਰ ਨੂੰ ਉਤਸ਼ਾਹ ਦੇਣ ਵਾਲੀਆਂ ਤਸਵੀਰਾਂ ਪੋਸਟ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਰੋਜ਼ਾਨਾ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਡੀਜੀਪੀ ਨੇ ਟਵੀਟ ਕਰਕੇ ਅਜਿਹੇ ਲੋਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਹੈ। ਟਵੀਟ ‘ਤੇ ਲਿਖਿਆ ਕਿ ਸੀਐਮ ਭਗਵੰਤ ਮਾਨ ਵੱਲੋਂ 3 ਦਿਨ ਦਾ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕੀਤੀਆਂ ਹਨ, ਉਨ੍ਹਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਹਟਾ ਲਵੋ ਨਹੀਂ ਤਾਂ ਪਰਚਾ ਦਰਜ ਕੀਤਾ ਜਾਵੇਗਾ।
Appeal to Everyone to voluntarily remove any objectionable content from their Social Media handles in the next 72 hours.
CM Punjab has directed that no FIRs for glorifying weapons will be registered for the next 3 days in Punjab to allow people to remove content on their own. pic.twitter.com/JwkrYVhN3N
— DGP Punjab Police (@DGPPunjabPolice) November 26, 2022
ਗੰਨ ਕਲਚਰ (Gun Culture) ਦੇ ਖਿਲਾਫ ਮੁਹਿੰਮ
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਪੰਜਾਬ ਵਿੱਚ ‘ਗੰਨ ਕਲਚਰ’ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੰਗਰੂਰ ਵਿੱਚ ਪੁਲਿਸ-ਪ੍ਰਸ਼ਾਸਨ ਨੇ 119 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ। ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਲਾਇਸੈਂਸਸ਼ੁਦਾ ਹਥਿਆਰਾਂ ਦੀ ਪੜਤਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੁਰੂਆਤੀ ਪੜਾਅ ਵਿੱਚ 119 ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਲਈ 3 ਦਿਨ ਦਾ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ‘ਚ ਸਾਰਿਆਂ ਨੂੰ ਇਸ ਦੌਰਾਨ ਬੰਦੂਕ ਸੱਭਿਆਚਾਰ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਨੂੰ ਹਟਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਇਸੈਂਸ ਧਾਰਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਅਜਿਹੇ 55 ਵਿਅਕਤੀਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਹਨ। ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਕਾਰ ਵੱਲੋਂ ਸੋਸ਼ਲ ਮੀਡੀਆ ਸਮੇਤ ਜਨਤਕ ਤੌਰ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਵਿੱਚ ਸੱਤ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਤੋਂ ਵੱਧ ਅਸਲਾ ਰੱਖਣ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਦੇ ਸਮੂਹ ਗੰਨ ਹਾਊਸਾਂ ਵਿੱਚ ਗੋਲਾ ਬਾਰੂਦ ਦੀ ਜਾਂਚ ਕਰਨ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਸਖਤ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ‘ਚ 10 ਸਾਲ ਦੇ ਬੱਚੇ ‘ਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਦੋ ਹੋਰਾਂ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਤਥੂਨੰਗਲ ਥਾਣੇ ਵਿੱਚ ਇੱਕ 10 ਸਾਲ ਦੇ ਬੱਚੇ ਉੱਤੇ ਹੋਇਆ ਹੈ। ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਆਪਣੇ ਬੇਟੇ ਦੀ ਬੰਦੂਕ ਲੈ ਕੇ ਖੜ੍ਹੇ ਅਤੇ ਮੋਢਿਆਂ ‘ਤੇ ਗੋਲੀਆਂ ਦੀ ਪੱਟੀ ਬੰਨ੍ਹੀ ਹੋਈ ਫੋਟੋ ਪੋਸਟ ਕੀਤੀ ਸੀ। ਜਿਸ ਤੋ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਭੁਪਿੰਦਰ ਪਤਾ ਲਾਇਆ। ਇਸ ਤੋਂ ਬਾਅਦ ਇਸੇ ਮਾਮਲੇ ਵਿੱਚ ਦੋ ਹੋਰ ਵਿਕਰਮਜੀਤ ਅਤੇ ਵਿਸਾਰਤ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਫਲੋਰਿਡਾ ਦੇ ਸਕੂਲ ‘ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ ‘ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ ‘ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ ‘ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਮਾਰਚ ਕੱਢਿਆ ਗਿਆ। ਇਸ ‘ਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਇਸ ਤੋਂ ਵੱਧ ਵਿਅਕਤੀ ਸਿਰਫ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਚੁੱਕ ਸਮਾਗਮ ‘ਚ ਹੀ ਇਕੱਠੇ ਹੋਏ ਸਨ।
ਵਾਸ਼ਿੰਗਟਨ ਤੋਂ ਬਿਨਾ ਪੂਰੇ ਅਮਰੀਕਾ ‘ਚ 700 ਤੋਂ ਵੱਧ ਥਾਵਾਂ ‘ਤੇ ਪ੍ਰਦਰਸ਼ਨ ਹੋਏ ਬਰਤਾਨੀਆ ‘ਚ ਲੰਡਨ, ਜਪਾਨ ਦੇ ਟੋਕੀਓ, ਆਸਟਰੇਲੀਆ ਦੇ ਸਿਡਨੀ, ਭਾਰਤ ਦੇ ਮੁੰਬਈ ਸਮੇਤ ਦੁਨੀਆ ਦੇ 100 ਸ਼ਹਿਰਾਂ ‘ਚ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ ਵਾÂ੍ਹੀਟ ਹਾਊਸ ਦੇ ਬੁਲਾਰੇ ਜੈਕ ਪਾਰਕਿਸਨਸ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੈਂਕੜੇ ਅਮਰੀਕੀ ਹਿੰਮਤ ਵਾਲੇ ਹਨ, ਜੋ ਆਪਣੀ ਖੁਦਮੁਖਤਿਆਰੀ ਦੀ ਆਜਾਦੀ ਦੀ ਵਰਤੋਂ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਬੰਦੂਕ (Gun Culture) ਕੰਟਰੋਲ ਬਾਰੇ ਚੁੱਕੇ ਗਏ ਰਾਸ਼ਟਰਪਤੀ ਟਰੰਪ ਦੇ ਕਦਮਾਂ ਬਾਰੇ ਵੀ ਦੱਸਿਆ ਜ਼ਿਕਰਯੋਗ ਕਿ ਟਰੰਪ ਬੰਦੂਕ ਕੰਟਰੋਲ ਦੇ ਮਾਮਲੇ ‘ਚ ਵੱਡੇ ਕਦਮ ਚੁੱਕਣ ਦੀ ਗੱਲ ਕਹਿ ਚੁੱਕੇ ਹਨ। ਟਰੰਪ ਬੰਪ ਸਟਾਕ (ਅਜਿਹੇ ਉਪਕਰਨ, ਜਿਨ੍ਹਾਂ ਨਾਲ ਰਾਈਫਲ ਮਸ਼ੀਨ ਗਨ ਦੀ ਤਰ੍ਹਾਂ ਗੋਲੀਬਾਰੀ ਕਰਦੀ ਹੈ) ਤੇ ਸਕੂਲਾਂ ਦੀ ਸੁਰੱਖਿਆ ਵਧਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਗੱਲ ਕਹਿ ਚੁੱਕੇ ਹਨ। ਮਾਰਚ ਦੌਰਾਨ ਵੱਡੀ ਗਿਣਤੀ ‘ਚ ਲੋਕ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਇਸ ‘ਚ ਕੁਝ ਪ੍ਰਸਿੱਧ ਵਿਅਕਤੀਆਂ ਨੇ ਵੀ ਵਿਦਿਆਰਥੀਆਂ ਦਾ ਸਾਥ ਦਿੱਤਾ ਗਾਇਕ ਆਰੀਯਾਨਾ ਗਰਾਂਡ, ਮਾਈਲੀ ਸਾਇਰਸ ਤੇ ਲਿਨ ਮਿਰਾਂਡਾ ਸਰੀਖੀ ਆਦਿ ਹਸਤੀਆਂ ਨੇ ਅਮਰੀਕਾ ਦੀ ਰਾਜਧਾਨੀ ਦੀ ਇਮਾਰਤ ਦੇ ਸਾਹਮਣੇ ਸਟੇਜ ਉੱਤੇ ਪ੍ਰਦਰਸ਼ਨ ਕਰ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।
ਬੰਦੂਕ ਕੰਟਰੋਲ ਸਬੰਧੀ ਕੈਨੇਡਾ ‘ਚ ਕੱਢੀਆਂ ਗਈਆਂ ਰੈਲੀਆਂ | Gun Culture
(Gun Culture) ਫਲੋਰਿਡਾ ਦੇ ਪਾਰਕਲੈਂਡ ‘ਚ ਗੋਲੀਬਾਰੀ ਦੌਰਾਨ 17 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਕੈਨੇਡਾ ਤੇ ਅਮਰੀਕਾ ਦੋਵਾਂ ਮੁਲਕਾਂ ‘ਚ ਬੰਦੂਕਾਂ ‘ਤੇ ਪਾਬੰਦੀ ਸਬੰਧੀ ਉੱਠੀ ਮੰਗ ਨੂੰ ਲੈ ਕੇ ਦਰਜਨ ਭਰ ਕੈਨੇਡੀਅਨ ਸ਼ਹਿਰਾਂ ‘ਚ ਮਾਰਚ ਕੱਢੇ ਗਏ। ਮਾਂਟਰੀਅਲ ਤੇ ਟੋਰਾਂਟੋ ਦੋਵਾਂ ਦੇ ਸੈਂਕੜੇ ਲੋਕਾਂ ਨੇ ਅਮਰੀਕਾ ‘ਚ ‘ਮਾਰਚ ਫਾਰ ਅਵਰ ਲਾਈਵਜ਼’ ਰੈਲੀ ਦੇ ਸਮਰਥਨ ਲਈ ਕੱਢੇ ਗਏ। ਮਾਰਚ ‘ਚ ਹਿੱਸਾ ਲਿਆ ਮਾਂਟਰੀਅਲ ‘ਚ ਕੱਢੇ ਗਏ ਮਾਰਚ ਦੌਰਾਨ ਮਾਂਟਰੀਅਲ ਦੀ ਵਾਸੀ ਤੇ ਹੁਣ ਪਾਰਕਲੈਂਡ ‘ਚ ਰਹਿ ਰਹੀ ਐਲਨ ਗੋਜਾਂਸਕੀ ਮਲਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਉਸ ਦੇ ਬੱਚੇ ਸਕੂਲ ‘ਚ ਸਨ ਤੇ ਉਨ੍ਹਾਂ ਨੇ ਉਸ ਦੌਰਾਨ ਉਹ ਚੀਜਾਂ ਵੇਖੀਆਂ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ।
ਮਿਲਿਆ ਓਬਾਮਾ ਦਾ ਸਾਥ | Gun Culture
ਵਿਦਿਆਰਥੀਆਂ ਦੇ ਇਸ ਮਾਰਚ ਦਾ ਸਮਰਥਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕੀਤਾ। ਓਬਾਮਾ ਨੇ ਟਵੀਟ ਕੀਤਾ ਕਿ ਉਹ ਅਤੇ ਮਿਸ਼ੇਲ ਬੱਚਿਆਂ ਦੀ ਮੰਗ ਦੇ ਨਾਲ ਹਨ। ਜਿਸ ਤਰ੍ਹਾਂ ਵਿਦਿਆਰਥੀ ਆਪਣੀ ਮੰਗ ਨੂੰ ਲੈ ਕੇ ਅਵਾਜ ਉਠਾ ਰਹੇ ਹਨ , ਉਸਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਇੱਕ ਅਮਰੀਕੀ ਏਜੰਸੀ ਦੇ ਸਰਵੇ ਦੇ ਮੁਤਾਬਕ , ਕਰੀਬ 40 ਫੀਸਦੀ ਅਮਰੀਕੀ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਕੋਲ ਬੰਦੂਕ ਹੈ 2016 ਵਿੱਚ ਅਮਰੀਕਾ ਵਿੱਚ ਸਿਰਫ ਬੰਦੂਕ ਦੇ ਕਾਰਨ ਹੀ 11 ਹਜਾਰ ਮੌਤਾਂ ਹੋਈਆਂ ਸਨ। ਦੁਨੀਆ ਵਿੱਚ ਹੋਣ ਵਾਲੀ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 64 ਫੀਸਦੀ ਇਕੱਲੇ ਅਮਰੀਕਾ ਵਿੱਚ ਹੀ ਹੁੰਦੀਆਂ ਹਨ।