Triple Talaq - Sach Kahoon Punjabi
ਤਿੰਨ ਤਲਾਕ ਦਾ ਅੰਤ ਕਿਸੇ ਬਲਾ ਦੇ ਟਲਣ ਵਰਗਾ
ਵੀਰਵਾਰ ਨੂੰ ਲੋਕ ਸਭਾ ‘ਚ ਤਿੰਨ ਤਲਾਕ ਜਿਸ ਨੂੰ ਤਲਾਕ ਉਲ ਵਿਦੱਤ ਵੀ ਕਿਹਾ ਜਾਂਦਾ ਹੈ ਇੱਕ ਬਿੱਲ ਪਾਸ ਕਰਕੇ ਖਤਮ ਕਰ ਦਿੱਤਾ ਗਿਆ ਹੈ। ਤਲਾਕ ਉਲ ਵਿਦੱਤ ਸੁੰਨੀ ਮੁਸਲਮਾਨਾਂ ‘ਚ ਇੱਕਦਮ ਤਿੰਨ ਵਾਰ ਤਲਾਕ ਤਲਾਕ ਤਲਾਕ ਬੋਲ ਕੇ ਵਿਆਹ ਨੂੰ ਖਤਮ ਕਰ ਲੈਣ ਦਾ ਪ੍ਰਚਲਨ ਭਾਰਤ ‘ਚ ਸਦੀਆਂ ਤੋਂ ਹੈ। ਹੁਣ ਇਹ ਤਲਾਕ ਫੋਨ, ਵਟਸਐੱਪ, ਈਮੇਲ ਨਾਲ ਵੀ ਦਿੱਤਾ ਜਾਣ ਲੱਗਿਆ ਹੈ। ਇਸ ਨੂੰ ਗੈਰ-ਮੁਸਲਿਮ ਲੋਕਾਂ ਵੱਲੋਂ ਜਾਂ ਆਮ ਬੋਲੀ ‘ਚ ਤਿੰਨ ਤਲਾਕ ਕਿਹਾ ਜਾਂਦਾ ਹੈ। ਤਿੰਨ ਤਲਾਕ ਮੁਸਲਿਮ ਮਹਿਲਾਵਾਂ ਲਈ ਕਿਸੇ ਸਜਾ ਜਾਂ ਕਰੋਪੀ ਤੋਂ ਘੱਟ ਨਹੀਂ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ‘ਚ ਤਿੰਨ ਤਲਾਕ ਗੰਭੀਰ ਮੁੱਦੇ ਦੇ ਰੂਪ ‘ਚ ਉੱਠਿਆ ਸੀ। (Triple Talaq)
ਚੋਣ ਵਿਸ਼ਲੇਸ਼ਕਾਂ ਦਾ ਵੀ ਮੰਨਣਾ ਹੈ ਕਿ ਇਸ ਵਾਰ ਭਾਜਪਾ ਸਰਕਾਰ ਬਣਾਉਣ ‘ਚ ਮੁਸਲਿਮ ਔਰਤਾਂ ਦਾ ਵੀ ਯੋਗਦਾਨ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਦੇ ਵਾਅਦੇ ਕਿ ਤਿੰਨ ਤਲਾਕ ਨੂੰ ਖਤਮ ਕੀਤਾ ਜਾਵੇਗਾ, ‘ਤੇ ਭਰੋਸਾ ਕੀਤਾ। ਅਜੇ ਇਹ ਬਿੱਲ ਰਾਜ ਸਭਾ ‘ਚ ਪਾਸ ਹੋਣਾ ਬਾਕੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰਾਂ ਨਾਲ ਇਹ ਲਾਗੂ ਹੋ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਮੁਸਲਿਮ ਪੁਰਸ਼ਾਂ ‘ਤੇ ਤਿੰਨ ਤਲਾਕ ਦੇਣ ਦੀ ਪਾਬੰਦੀ ਲੱਗ ਜਾਵੇਗੀ, ਇੰਨਾ ਹੀ ਨਹੀਂ ਤਿੰਨ ਤਲਾਕ ਬੋਲਣ ਵਾਲੇ ਪਤੀ ‘ਤੇ ਅਪਰਾਧਿਕ ਮੁਕੱਦਮਾ ਚੱਲੇਗਾ। ਨਤੀਜਾ ਅਜਿਹਾ ਵਿਅਕਤੀ ਜੇਲ੍ਹ ਵੀ ਜਾ ਸਕਦਾ ਹੈ। (Triple Talaq)
ਇਹ ਵੀ ਪੜ੍ਹੋ : ਜੇਕਰ ਬੱਚੇ ਹਨ ਮੋਬਾਇਲ ਦੀ ਆਦਤ ਤੋਂ ਮਜ਼ਬੂਰ, ਕਿਵੇਂ ਰੱਖਣ ਮਾਪੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ? ਜਾਣੋ ਪ੍ਰਭਾਵਸ਼ਾਲੀ ਟਿਪ…
ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਮੋਨ ਰਹਿ ਕੇ ਠੇਕਾ ਹੈਦਰਾਬਾਦ ਦੇ ਸੰਸਦ ਤੇ ਬੇਬਾਕ ਨੇਤਾ ਅਸਦੁਦੀਨ ਓਵੈਸੀ ਨੂੰ ਦੇ ਦਿੱਤਾ। ਓਵੈਸੀ ਦੇ ਤਰਕ ਇੱਥੇ ਮੁਸਲਿਮਾਂ ਦੇ ਸੰਸਕਾਰਾਂ ‘ਚ ਸਰਕਾਰ ਦੀ ਦਖਲਅੰਦਾਜ਼ੀ ਸੀ, ਉੱਥੇ ਉਨ੍ਹਾਂ ਨੇ ਤਿੰਨ ਤਲਾਕ ਦੀਆਂ ਸ਼ਰਤਾਂ ਨੂੰ ਨਿਕਾਹ ਸਮੇਂ ਹੀ ਸਖਤ ਕਰਨ ਦੀ ਹਿਦਾਇਤ ‘ਤੇ ਜ਼ੋਰ ਦਿੱਤਾ। ਕਿਉਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਮੁਸਲਿਮਾਂ ‘ਚ ਸ਼ਾਦੀ ਇੱਕ ਸਿਵਲ ਕੰਟਰੈਕਟ ਤੋਂ ਜ਼ਿਆਦਾ ਕੁਝ ਨਹੀਂ ਆਖਰ ਕੰਟਰੈਕਟ ਤੋੜਨ ਵਾਲੇ ਨੂੰ ਅਰਥਦੰਡ ਨਾਲ ਸਜਾ ਮਿਲੇ ਇੱਥੇ ਸਿਆਸਤ ‘ਚ ਜੋ ਵੀ ਹੋ ਰਿਹਾ। ਉਸ ਵੱਲ ਗੌਰ ਨਾ ਕਰਨ ਜੇਕਰ ਮੁਸਲਿਮ ਮਹਿਲਾਵਾਂ ਦੀ ਗੱਲ ਕੀਤੀ ਜਾਵੇ। (Triple Talaq)
ਉਦੋਂ ਉਹ ਖੁਸ਼ ਹਨ ਕਿ ਇੱਕ ਬੁਰੀ ਬਲਾ ਉਨ੍ਹਾਂ ਦੇ ਸਿਰ ਤੋਂ ਹੁਣ ਸਦਾ-ਸਦਾ ਲਈ ਟਲ ਰਹੀ ਹੈ। ਤਲਾਕ ਉਂਜ ਕਿਸੇ ਵੀ ਧਰਮ, ਜਾਤੀ ਜਾਂ ਮਜ਼੍ਹਬ ‘ਚ ਹੋਵੇ ਇੱਕ ਨਕਾਰਾਤਮਕ ਤਰੀਕਾ ਹੈ, ਜਿਸ ਨੂੰ ਤਲਾਕ ਦੇਣ-ਲੈਣ ਵਾਲੇ ਵੀ ਨਹੀਂ ਅਪਣਾਉਣਾ ਚਾਹੁੰਦੇ। ਤਲਾਕ ਨਾਲ ਪਰਿਵਾਰ ਟੁੱਟ ਜਾਂਦੇ ਹਨ ਅਤੇ ਸਮਾਜ ‘ਤੇ ਬੱਚਿਆਂ ਅਤੇ ਟੁੱਟੇ ਪਰਿਵਾਰਾਂ ਦਾ ਬੋਝ ਪੈਂਦਾ ਹੈ, ਜੋਕਿ ਹੁਣ ਕਾਫੀ ਵਧ ਰਿਹਾ ਹੈ। ਇਸੇ ਕਾਰਨ ਯੂਰਪੀ ਦੇਸ਼ਾਂ ‘ਚ ਸ਼ਾਦੀ ਤੋਂ ਲੋਕ ਕੰਨੀ ਕਤਰਾਉਣ ਲੱਗੇ ਹਨ ਭਾਰਤ ਇਸ ਮਾਮਲੇ ‘ਚ ਬੇਹੱਦ ਸ਼ਾਂਤ ਦੇਸ਼ ਹੈ ।ਪਰ ਦੇਸ਼ ‘ਚ ਵਧ ਰਹੀ ਬੇਰੁਜ਼ਗਾਰੀ, ਨਸ਼ਾ ਅਤੇ ਗੈਰ-ਸਬੰਧਾਂ ਦੇ ਚੱਲਦੇ ਹੁਣ ਤਲਾਕ ਦੀ ਗਿਣਤੀ ਵਧ ਰਹੀ ਹੈ, ਅਜਿਹੇ ‘ਚ ਤਿੰਨ ਤਲਾਕ ਵਰਗਾ ਆਸਾਨ ਤਰੀਕਾ ਸਮੱਸਿਆ ਨੂੰ ਜ਼ਿਆਦਾ ਜਟਿਲ ਬਣਾ ਰਿਹਾ ਸੀ ਪਰ ਤਿੰਨ ਤਲਾਕ ਦੇ ਅੰਤ ਨਾਲ ਕੋਈ ਜਿਆਦਾ ਫਾਇਦਾ ਨਹੀਂ ਹੋਵੇਗਾ। (Triple Talaq)
ਇਸ ਨਾਲ ਮਹਿਲਾਵਾਂ ਘਰੇਲੂ ਹਿੰਸਾ ਸਹਿੰਦੀਆਂ ਰਹਿਣਗੀਆਂ ਜਾਂ ਫਿਰ ਬਿਨਾ ਤਲਾਕ ਦੇ ਛੱਡ ਦਿੱਤੀਆਂ ਮਹਿਲਾਵਾਂ ਦੀ ਗਿਣਤੀ ਵਧ ਜਾਵੇਗੀ। ਜਿਸ ਦਾ ਵੀ ਹੱਲ ਸਰਕਾਰ ਨੂੰ ਲੱਭਣਾ ਹੋਵੇਗਾ ਚੰਗੀ ਸਿੱਖਿਆ, ਸਿਹਤ, ਰੁਜ਼ਗਾਰ ਹੀ ਅਜਿਹੇ ਪ੍ਰਬੰਧ ਹਨ ਜੋ ਨਾ ਸਿਰਫ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਂਦੇ ਹਨ ਸਗੋਂ ਮਜ਼ਬੂਤ ਵੀ ਬਣਾਉਂਦੇ ਹਨ, ਜਿਸ ਨੂੰ ਹਰ ਸਰਕਾਰ ਨੂੰ ਪਹਿਲ ਨਾਲ ਪੂਰਾ ਕਰਨਾ ਚਾਹੀਦਾ ਹੈ।
ਤਿੰਨ ਤਲਾਕ ਗੈਰ ਕਾਨੂੰਨੀ, ਸਰਕਾਰ ਬਣਾਏ ਕਾਨੂੰਨ: ਸੁਪਰੀਮ ਕੋਰਟ
ਨਵੀਂ ਦਿੱਲੀ: ਤਿੰਨ ਤਲਾਕ ਦੇ ਮੁੱਦੇ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਇਕੱਠਾ ਤਿੰਨ ਤਲਾਕ ਨੂੰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰ ਸਰਕਾਰ ਛੇ ਮਹੀਨਿਆਂ ਅੰਦਰ ਸੰਸਦ ਵਿੱਚ ਇਸ ਨੂੰ ਲੈ ਕੇ ਕਾਨੂੰਨ ਬਣਾਏ।
ਸੁਪਰੀਮ ਕੋਰਟ ਵਿੱਚ ਮੁੱਖ ਜੱਜ ਜਸਟਿਸ ਜੇ.ਐਸ. ਖੇਰ ਦੀ ਅਗਵਾਈ ਵਿੱਚ ਪੰਜ ਜੱਜਾਂ ਦੀ ਬੈਂਚ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਵਿੱਚ ਤਿੰਨਜੱਜ ਤਿੰਨ ਤਲਾਕ ਨੂੰ ਗੈਰਕਾਨੂੰਨੀ ਐਲਾਨ ਕਰਨ ਦੇ ਪੱਖ ਵਿੱਚ ਸਨ, ਉੱਥੇ 2 ਜੱਜ ਇਸ ਦੇ ਪੱਖ ਵਿੱਚ ਨਹੀਂ ਸਨ। ਚੀਫ਼ ਜਸਟਿਸ ਖੇਹਰ ਨੇ ਕਿਹਾ ਕਿ ਤਲਾਕ-ਏ-ਬਿੱਦਤ ਸੰਵਿਧਾਨ ਦੇ ਆਰਟੀਕਲ 14,15,21 ਅਤੇ 25 ਦਾ ਵਾਇਲੇਸ਼ਨ ਨਹੀਂ ਕਰਦਾ। ਤਿੰਨ ਤਲਾਕ ‘ਤੇ ਸਾਰੀਆਂ ਪਾਰਟੀਆਂ ਮਿਲਕ ਕੇ ਫੈਸਲਾ ਲੈਣ। ਪਰ ਮਸਲੇ ਨੂੰ ਰਾਜਨੀਤੀ ਤੋਂ ਦੂਰ ਰੱਖਣ।
ਸੀਜੇਆਈ ਨੇ ਇਹ ਵੀ ਕਿਹਾ, ‘ਤਲਾਕ-ਏ-ਬਿੱਦਤ ਸੁੰਨੀ ਭਾਈਚਾਰੇ ਦਾ ਅਹਿਮ ਹਿੱਸਾ ਹੈ। ਇਹ ਰੀਤ ਇੱਥ ਹਜ਼ਾਰ ਸਾਲ ਤੋਂ ਚੱਲੀ ਆ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ, ਜੇਕਰ ਛੇ ਮਹੀਨਿਆਂ ਵਿੱਚ ਕਾਨੂੰਨ ਨਹੀਂ ਬਣ ਸਕਦਾ ਤਾਂ ਅਸੀਂ ਫਿਰ ਦਖਲ ਦਿਆਂਗੇ। ਤਿੰਨ ਤਲਾਕ ਕਈ ਮੁਸਲਿਮ ਦੇਸ਼ਾਂ ਵਿੱਚ ਨਹੀਂ ਹੈ ਤਾਂ ਫਿਰ ਇਹ ਅਜ਼ਾਦ ਭਾਰਤ ਵਿੱਚ ਖਤਮ ਕਿਉਂ ਨਹੀਂ ਹੋ ਸਕਦਾ?’ ਮੁਸਲਿਮ ਪਰਸਨਲ ਲਾ ਬੋਰਡ ਵੱਲੋਂ ਕੇਸ ਲੜਨ ਵਾਲੀ ਵਕੀਲ ਚੰਦਰਾ ਰਾਜਨ ਨੇ ਕਿਹਾ, ‘ਤਿੰਨ ਤਲਾਕ ਦਾ ਜ਼ਿਕਰ ਕੁਰਾਨ ਵਿੱਚ ਨਹੀਂ ਹੈ। ਸੁਪਰੀਮ ਕੋਰਟ ਦੇ ਫੈਸਲੇ ਦੇ ਅਸੀਂ ਸ਼ੁਕਰਗੁਜ਼ਾਰ ਹਾਂ।’
2016 ਵਿੱਚ ਦਾਇਰ ਹੋਈ ਸੀ ਪਟੀਸ਼ਨ
ਫਰਵਰੀ 2016 ਵਿੱਚ ਉੱਤਰਾਖੰਡ ਦੀ ਰਹਿਣ ਵਾਲੀ ਸ਼ਾਇਰਾ ਬਾਨੋ (38) ਉਹ ਪਹਿਲਾ ਮਹਿਲਾ ਬਣੀ, ਜਿਸ ਨੇ ਟ੍ਰਿਪਲ ਤਲਾਕ, ਬਹੁ-ਵਿਆਹ ਅਤੇ ਨਿਕਾਹ ਹਲਾਲਾ ‘ਤੇ ਬੈਨ ਲਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਸ਼ਾਇਰਾ ਨੂੰ ਵੀ ਉਸ ਦੇ ਪਤੀ ਨੇ ਤਿੰਨ ਤਲਾਕ ਦਿੱਤਾ ਸੀ। ਟ੍ਰਿਪਲ ਤਲਾਕ ਭਾਵ ਪਤੀ ਤਿੰਨ ਵਾਰ ‘ਤਲਾਕ’ ਲਫ਼ਜ਼ ਬੋਲ ਕੇਆਪਣੀ ਪਤਨੀ ਨੂੰ ਛੱਡ ਸਕਦਾ ਹੈ।
ਨਿਕਾਹ ਹਲਾਲਾ ਭਾਵ ਪਹਿਲੇ ਪਤੀ ਕੋਲ ਆਉਣ ਲਈ ਅਪਣਾਈ ਜਾਣ ਵਾਲੀ ਇੱਕ ਪ੍ਰੋਸੈਸ। ਇਸ ਦੇ ਤਹਿਤ ਮਹਿਲਾ ਨੂੰ ਪਹਿਲੇ ਪਤੀ ਕੋਲ ਆਉਣ ਤੋਂ ਪਹਿਲਾਂ ਕਿਸੇ ਹੋਰ ਨਾਲ ਸ਼ਾਦੀ ਕਰਨੀ ਪੈਂਦੀ ਹੈ ਅਤੇ ਉਸ ਨੂੰ ਤਲਾਕ ਦੇਣਾ ਪੈਂਦਾ ਹੈ। ਸੈਪਰੇਸ਼ਨ ਦੇ ਸਮੇਂ ਨੂੰ ਇੱਦਤ ਕਹਿੰਦੇ ਹਨ। ਬਹੁ-ਵਿਆਹ ਭਾਵ ਇੱਕ ਤੋਂ ਜ਼ਿਆਦਾ ਪਤਨੀਆਂ ਰੱਖਣਾ। ਕਈ ਮਾਮਲੇ ਅਜਿਹੇ ਵੀ ਆਏ, ਜਿਨ੍ਹਾਂ ਵਿੱਚ ਪਤੀ ਨੇ ਵਸਟਐਪ ਜਾਂ ਮੈਸੇਜ ਭੇਜ ਕੇ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈਕੋਰਟ ਤਿੰਨ ਤਲਾਕ ਖਿਲਾਫ਼
ਕਿਹਾ, ਪਰਸਨਲ ਲਾਅ ਦੇ ਨਾਂਅ ‘ਤੇ ਮੂਲ ਅਧਿਕਾਰਾਂ ਦਾ ਘਾਣ ਨਹੀਂ ਕੀਤਾ ਜਾ ਸਕਦਾ
ਅਦਾਲਤ ਨੇ ਕਿਹਾ ਫਤਵੇ ਨੂੰ ਜ਼ਬਰਦਸਤੀ ਕਿਸੇ ‘ਤੇ ਮੜ੍ਹਿਆ ਨਹੀਂ ਜਾ ਸਕਦਾ
ਇਲਾਹਾਬਾਦ (ਏਜੰਸੀ) ਇਲਾਹਾਬਾਦ ਹਾਈਕੋਰਟ ਨੇ ਤਿੰਨ ਤਲਾਕ ਤੇ ਫਤਵੇ ਦੇ ਖਿਲਾਫ਼ ਸਖਤ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਪਰਸਨਲ ਲਾਅ ਦੇ ਨਾਂਅ ‘ਤੇ ਮੁਸਲਿਮ ਔਰਤਾਂ ਸਮੇਤ ਸਾਰੇ ਨਾਗਰਿਕਾਂ ਨੂੰ ਪ੍ਰਾਪਤ ਧਾਰਾ 14, 15, 21 ਦੇ ਮੂਲ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਤੇ ਜਿਸ ਸਮਾਜ ‘ਚ ਔਰਤਾਂ ਦੀ ਇੱਜ਼ਤ ਨਹੀਂ ਹੁੰਦੀ ਉਸ ਨੂੰ ਸੱਭਿਅਕ ਸਮਾਜ ਨਹੀਂ ਕਿਹਾ ਜਾ ਸਕਦਾ ਅਦਾਲਤ ਨੇ ਕਿਹਾ ਕਿ ਲਿੰਗ ਦੇ ਅਧਾਰ ‘ਤੇ ਮੂਲ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕੀਤਾ ਜਾ ਸਕਦਾ।
ਮੁਸਲਿਮ ਪਤੀ ਅਜਿਹੇ ਤਰੀਕੇ ਨਾਲ ਤਲਾਕ ਨਹੀਂ ਦੇ ਸਕਦੇ, ਜਿਸ ਨਾਲ ਸਮਾਨਤਾ ਤੇ ਜੀਵਨ ਦੇ ਮੂਲ ਅਧਿਕਾਰਾਂ ਦਾ ਘਾਣ ਹੁੰਦਾ ਹੋਵੇ ਸੰਵਿਧਾਨ ਦੇ ਦਾਇਰੇ ‘ਚ ਹੀ ਪਰਸਨਲ ਲਾਅ ਲਾਗੂ ਹੋ ਸਕਦਾ ਹੈ ਅਜਿਹਾ ਕੋਈ ਫਤਵਾ ਕਾਨੂੰਨੀ ਨਹੀਂ ਹੈ, ਜੋ ਨਿਆਂ ਵਿਵਸਥਾ ਦੇ ਉਲਟ ਹੋਵੇ ਕੋਈ ਵੀ ਫਤਵਾ ਕਿਸੇ ਦੇ ਅਧਿਕਾਰਾਂ ਦੇ ਉਲਟ ਨਹੀਂ ਹੋ ਸਕਦਾ  ਅਦਾਲਤ ਨੇ ਤਿੰਨ ਤਲਾਕ ਨਾਲ ਪੀੜਤ ਵਾਰਾਣਸੀ ਦੀ ਸ੍ਰੀਮਤੀ ਸੁਮਾਲੀਆ ਵੱਲੋਂ ਪਤੀ ਅਕੀਲ ਜਮੀਲ ਖਿਲਾਫ਼ ਕਾਇਮ ਦਹੇਜ ਤੰਗ-ਪ੍ਰੇਸ਼ਾਨ ਦੇ ਮਾਮਲੇ ਨੂੰ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ ਇਹ ਆਦੇਸ਼ ਜਸਟਿਸ ਐਸ. ਪੀ. ਕੇਸ਼ਰਵਾਨੀ ਨੇ ਅਕੀਲ ਜਮੀਲ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਦਿੱਤਾ ਹੈ।
ਪੁਟੀਸ਼ਨਕਰਤਾ ਦਾ ਕਹਿਣਾ ਸੀ ਕਿ ਉਸਨੇ ਤਲਾਕ ਦੇ ਕੇ ਦਾਰੂਲ ਇਫਤਾ ਜਾਮਾ ਮਸਜਿਦ ਆਗਰਾ ਤੋਂ ਫਤਵਾ ਵੀ ਲੈ ਲਿਆ ਹੈ ਇਸ ਲਈ ਤਲਾਕ ਤੋਂ ਬਾਅਦ ਦਰਜ ਦਹੇਜ ਦਾ ਮੁਕੱਦਮਾ ਰੱਦ ਕੀਤਾ ਜਾਵੇ ਅਦਾਲਤ ਨੇ ਅਡੀਸ਼ਨਲ ਸੈਸ਼ਨ  ਜੱਜ ਵਾਰਾਣਸੀ ਦੇ ਸੰਮਨ ਆਦੇਸ਼ ਨੂੰ ਸਹੀ ਕਰਾਰ ਦਿੱਤਾ ਤੇ ਕਿਹਾ ਕਿ ਮੁੱਢਲੇ ਨਜ਼ਰੀਏ ਨਾਲ ਇਹ ਅਪਰਾਧਿਕ ਮਾਮਲਾ ਬਣਦਾ ਹੈ ਅਦਾਲਤ ਨੇ ਕਿਹਾ ਕਿ ਫਤਵੇ ਨੂੰ ਕਾਨੂੰਨੀ ਬਲ ਪ੍ਰਾਪਤ ਨਹੀਂ, ਇਸ ਲਈ ਇਸ ਨੂੰ ਜ਼ਬਰਦਸਤੀ ਮੜ੍ਹਿਆ ਨਹੀਂ ਜਾ ਸਕਦਾ ਜੇਕਰ ਕੋਈ ਇਸ ਨੂੰ ਲਾਗੂ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ ਫਤਵੇ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ।
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੁਸਲਿਮ ਸਮਾਜ ‘ਚ ਪ੍ਰਚਲਿਤ ‘ਤਿੰਨ ਤਲਾਕ’ ‘ਨਿਕਾਹ ਹਲਾਲਾ’ ਤੇ ‘ਬਹੁ-ਵਿਆਹ’ ਦੀ ਪ੍ਰਥਾ ਨੂੰ ਲੈ ਕੇ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰਕੇ ਇਨ੍ਹਾਂ ਦਾ ਫੈਸਲਾ ਕਰੇਗੀ। ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਐਨ. ਵੀ. ਰਮਣ ਤੇ ਜਸਟਿਸ ਧਨੰਜੈ ਵਾਈ. ਚੰਦਰਚੂਹੜ ਦੀ ਤਿੰਨ ਮੈਂਬਰੀ ਬੈਂਚ ਨੇ ਇਨ੍ਹਾਂ ਮਾਮਲਿਆਂ ਦੇ ਵਿਸ਼ੇ ‘ਚ ਸਬੰਧਿਤ ਪੱਖਾਂ ਵੱਲੋਂ ਤਿਆਰ ਤਿੰਨ ਤਰ੍ਹਾਂ ਦੇ ਮੁੱਦਿਆਂ ਨੂੰ ਰਿਕਾਰਡ ‘ਤੇ ਲਿਆ ਤੇ ਕਿਹਾ ਕਿ ਸੰਵਿਧਾਨ ਬੈਂਚ ਦੇ ਵਿਚਾਰ ਵਾਲੇ ਇਨ੍ਹਾਂ ਸਵਾਲਾਂ ‘ਤੇ 30 ਮਾਰਚ ਨੂੰ ਫੈਸਲਾ ਕੀਤਾ ਜਾਵੇਗਾ ਬੈਂਚ ਨੇ ਕਿਹਾ ਕਿ ਇਹ ਮੁੱਦੇ ਬਹੁਤ ਮਹੱਤਵਪੂਰਨ ਹਨ ਇਨ੍ਹਾਂ ਮੁੱਦਿਆਂ ਨੂੰ ਟਾਲਿਆ ਨਹੀਂ ਜਾ ਸਕਦਾ ਕੇਂਦਰ ਵੱਲੋਂ ਤਿਆਰ ਕਾਨੂੰਨੀ ਮੁੱਦਿਆਂ ਦਾ ਜ਼ਿਕਰ ਕਰਦਿਆਂ ਬੈਂਚ ਨੇ ਕਿਹਾ ਕਿ ਇਹ ਸਾਰੇ ਸੰਵਿਧਾਨਕ ਮੁੱਦਿਆਂ ਨਾਲ ਸਬੰਧਿਤ ਹਨ ਤੇ ਸੰਵਿਧਾਨ ਬੈਂਚ ਨੂੰ ਹੀ ਇਨ੍ਹਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ।
ਤਿੰਨ ਤਲਾਕ ਦੇ ਮਾਮਲੇ ‘ਤੇ ਸੰਵਿਧਾਨਕ ਬੈਂਚ ਕਰੇਗੀ ਸੁਣਵਾਈ
ਬੈਂਚ ਨੇ ਸਬੰਧਿਤ ਪੱਖਾਂ ਨੂੰ ਅਗਲੀ ਸੁਣਵਾਈ ਦੀ ਤਾਰੀਕ ‘ਤੇ ਸਾਰੇ ਪੱਖਕਾਰਾਂ ਨੂੰ ਵੱਧ ਤੋਂ ਵੱਧ 15 ਪੇਜ ‘ਚ ਆਪਣਾ ਪੱਖ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਜਦੋਂ ਇੱਕ ਮਹਿਲਾ ਵਕੀਲ ਨੇ ਪ੍ਰਸਿੱਧ ਸ਼ਾਹਿਬਾਨਾਂ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਦੇ ਹਸ਼ਰ ਦਾ ਜ਼ਿਕਰ ਕੀਤਾ ਉਦੋਂ ਬੈਂਚ ਨੇ ਕਿਹਾ ਕਿ ਕਿਸੇ ਵੀ ਮਾਮਲੇ ਦੇ ਹਮੇਸ਼ਾ ਦੋ ਪੱਖ ਹੁੰਦੇ ਹਨ ਅਸੀਂ 40 ਸਾਲਾਂ ਤੋਂ ਮਾਮਲਿਆਂ ‘ਚ ਫੈਸਲਾ ਕਰਦੇ ਰਹੇ ਹਾਂ ਸਾਨੂੰ ਕਾਨੂੰਨ ਦੇ ਅਨੁਸਾਰ ਜਾਣਾ ਪਵੇਗਾ, ਅਸੀਂ ਕਾਨੂੰਨ ਤੋਂ ਪਰ੍ਹੇ ਨਹੀਂ ਜਾਵਾਂਗੇ ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਤੈਅ ਕਰਨ ਦੇ ਲਈ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਬੈਠਣ ਲਈ ਤਿਆਰ ਹੈ, ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ।
ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਮੁਸਲਿਮਾਂ ਦਰਮਿਆਨ ਤਿੰਨ ਤਲਾਕ, ‘ਨਿਕਾਹ ਹਲਾਲਾ’ ਤੇ ‘ਬਹੁਵਿਆਹ’ ਨਾਲ ਜੁੜੇ ਮੁੱਦਿਆਂ ‘ਤੇ ਫੈਸਲਾ ਕਰੇਗੀ, ਪਰ ਇਸ ਸਵਾਲ ਨਾਲ ਨਹੀਂ ਜੂਝੇਗੀ ਕਿ ਮੁਸਲਿਮ ਕਾਨੂੰਨ ਤਹਿਤ ਹੋਣ ਵਾਲੇ ਤਲਾਕਾਂ ‘ਤੇ ਅਦਾਲਤਾਂ ਦੀ ਨਿਗਰਾਨੀ ਦੀ ਲੋੜ ਹੈ ਜਾਂ ਨਹੀਂ, ਕਿਉਂਕਿ ਇਹ ਵਿਧਾਨ ਮੰਡਲ ਦੇ ਦਾਇਰੇ ‘ਚ ਆਉਂਦਾ ਹੈ। ‘ਨਿਕਾਹ ਹਲਾਲਾ’ ਦਾ ਭਾਵ ਹੈ ਕਿ ਕੋਈ ਵਿਅਕਤੀ ਤਿੰਨ ਤਲਾਕ ਤੋਂ ਬਾਅਦ ਕਿਸੇ ਮਹਿਲਾ ਤੋਂ ਉਦੋਂ ਤੱਕ ਮੁੜ ਵਿਆਹ ਨਹੀਂ ਕਰ ਸਕਦਾ ਹੈ ਜਦੋਂ ਤੱਕ ਕਿਸੇ ਹੋਰ ਵਿਅਕਤੀ ਦੇ ਨਾਲ ਆਪਣਾ ਵਿਆਹਿਕ ਸਬੰਧ ਕਾਇਮ ਨਹੀਂ ਕਰ ਲੈਂਦੀ ਤੇ ਉਸਦੇ ਨਵੇਂ ਪਤੀ ਦੀ ਮੌਤ ਨਾ ਹੋ ਜਾਵੇ ਜਾਂ ਉਹ ਉਸ ਨੂੰ ਤਲਾਕ ਨਾ ਦੇ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ