District Level Competitions - Sach Kahoon Punjabi

Punjab School Events: ਜ਼ਿਲ੍ਹਾ ਪੱਧਰੀ ਵੱਖ-ਵੱਖ ਮੁਕਾਬਲਿਆਂ ’ਚ ਵਰਸ਼ਾ, ਪ੍ਰਭਜੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਮਾਰੀ ਬਾਜ਼ੀ
ਸੈਲੀਬ੍ਰੇਸ਼ਨ ਆਫ਼ ਵਰਲਡ ਏਡਜ਼ ਦਿਵਸ ਤਹਿਤ ਜ਼ਿਲ੍ਹਾ ਪੱਧਰੀ ਲੇਖ, ਪੋਸਟਰ, ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ

Punjab School Events: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸੈਲੀਬ੍ਰੇਸ਼ਨ ਆਫ਼ ਵਰਲਡ ਏਡਜ਼ ਦਿਵਸ ਸਬੰਧੀ ਪੀ.ਐੱਮ.ਸ਼੍ਰੀ. ਡਾਕਟਰ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਲੇਖ, ਪੋਸਟਰ-ਪੇਂਟਿੰਗ, ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰਿੰਸੀਪਲ ਦੀਪਕ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਕਲਾਂ ਕਲਾਂ ਨੇ ਪਹੁੰਚੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ।

ਉਨ੍ਹਾਂ ਦੱਸਿਆ ਕਿ ਅੱਜ ਦੇ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਏਡਜ਼ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਾਪਤ ਗਿਆਨ ਨੂੰ ਅੱਗੇ ਸਮਾਜ ਅੰਦਰ ਵੰਡਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜਿੱਥੇ ਵਿਦਿਆਰਥੀਆਂ ਦੇ ਨਿਰੰਤਰ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ, ਉੱਥੇ ਜ਼ਿਲ੍ਹੇ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਸਾਹਿਬਾਨ, ਵੱਖ-ਵੱਖ ਸਕੂਲਾਂ ਦੇ ਨੋਡਲ ਅਫ਼ਸਰ ਸਾਹਿਬਾਨ ਦੀ ਵਿਸ਼ੇਸ਼ ਟਰੇਨਿੰਗ ਕਰਵਾ ਕੇ ਬੱਚਿਆਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਵਾਸਤੇ ਮਾਹਿਰਾਂ ਵੱਲੋਂ ਉਤਸ਼ਾਹਿਤ ਕੀਤਾ ਗਿਆ ਹੈ।

ਵਿਦਿਆਰਥੀਆਂ ਨੂੰ ਨਗਦ ਇਨਾਮ, ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ

ਇਸ ਮੌਕੇ ਸਹਾਇਕ ਜ਼ਿਲਾ ਨੋਡਲ ਅਫ਼ਸਰ-ਕਮ-ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500 ਅਤੇ 1000 ਦੇ ਨਗਦ ਇਨਾਮ, ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਵਾਸਤੇ ਕਰੜੀ ਮਿਹਨਤ ਕਰਨ ਵੀ ਪ੍ਰੇਰਿਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਸਮੇਂ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਿਲਆਂ ਦੀ ਜੱਜਮੈਂਟ ਸਟੇਟ ਐਵਾਰਡੀ ਲੈਕਚਰਾਰ ਪੰਜਾਬੀ ਜਸਵਿੰਦਰਪਾਲ ਸਿੰਘ ਮਿੰਟੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ, ਸ਼੍ਰੀਮਤੀ ਪ੍ਰੀਤੀ ਅੰਗਰੇਜ਼ੀ ਮਿਸਟ੍ਰੈੱਸ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ,ਮਨਦੀਪ ਕੌਰ ਆਰਟ ਐਂਡ ਕਰਾਫ਼ਟ ਟੀਚਰ ਮਨਦੀਪ ਕੌਰ ਸਰਕਾਰੀ ਮਿਡਲ ਸਕੂਲ ਚਹਿਲ, ਪਰਮਿੰਦਰ ਸਿੰਘ ਆਰਟ ਐਂਡ ਕਰਾਫ਼ਟ ਟੀਚਰ ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਅਤੇ ਤੇਜਿੰਦਰ ਸਿੰਘ ਆਰਟ ਐਂਡ ਕਰਾਫ਼ਟ ਟੀਚਰ ਸਰਕਾਰੀ ਹਾਈ ਸਕੂਲ ਭਾਣਾ ਨੇ ਕੀਤੀ।

ਇਹ ਵੀ ਪੜ੍ਹੋ: Punjab Police Action: ਨਸ਼ਾ ਤਸਕਰ ਵੱਲੋਂ ਸਰਕਾਰੀ ਥਾਂ ’ਤੇ ਬਣਾਇਆ ਘਰ ਪੁਲਿਸ ਨੇ ਢਾਹਿਆ

ਇਸ ਮੌਕੇ ਪ੍ਰੋਗਰਾਮ ’ਚ ਬੜੇ ਉਤਸ਼ਾਹ ਨਾਲ ਭਾਗ ਲੈਣ ਆਏ ਵਿਦਿਆਰਥੀਆਂ, ਉਨ੍ਹਾਂ ਦੇ ਗਾਈਡ ਅਧਿਆਪਕਾਂ ਲਈ ਰਿਫ਼ਰੈਸ਼ਮੈਂਟ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੇ ਕਾਰਜਕਾਰੀ ਪ੍ਰਿੰਸੀਪਲ ਜਸਵਿੰਦਰਪਾਲ ਸਿੰਘ ਮਿੰਟੂ, ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਲੈਕਚਰਾਰ ਰਵਿੰਦਰ ਕੌਰ, ਮਿਊਜ਼ਿਕ ਮਿਸਟ੍ਰੈੱਸ ਪ੍ਰਦੀਪ ਕੌਰ, ਸਰਕਾਰੀ ਮਿਡਲ ਸਕੂਲ ਭੋਲੂਵਾਲਾ ਦੇ ਪੰਜਾਬੀ ਮਾਸਟਰ ਹਰਬਿੰਦਰ ਸਿੰਘ ਸੋਢੀ, ਸਰਕਾਰੀ ਮਿਡਲ ਸਕੂਲ ਚਹਿਲ ਦੇ ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦੇ ਹਿੰਦੀ ਮਾਸਟਰ ਜਸਵਿੰਦਰ ਸਿੰਘ ਪੁਰਬਾ ਨੇ ਅਹਿਮ ਯੋਗਦਾਨ ਪਾਇਆ।

ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:

ਸਲੋਗਨ ਮੁਕਾਬਲਾ ਜੂਨੀਅਰ ਵਰਗ ’ਚ ਵਰਸ਼ਾ, ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਫ਼ਰੀਦਕੋਟ ਨੇ ਪਹਿਲਾ, ਮਨਿੰਦਰ ਸਿੰਘ, ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਨੇ ਦੂਜਾ ਅਤੇ ਗੁਰਨੂਰ ਸਿੰਘ, ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਾ ਸੀਨੀਅਰ ਵਰਗ ’ਚ ਪ੍ਰਭਜੀਤ ਕੌਰ, ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਪਹਿਲਾ, ਪਿੰਕੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਨੇ ਦੂਜਾ ਅਤੇ ਅਮਨਜੋਤ ਕੌਰ, ਸਰਕਾਰੀ ਹਾਈ ਸਕੂਲ ਬਹਿਬਲ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ।

ਪੋਸਟਰ-ਪੇਂਟਿੰਗ ਮੁਕਾਬਲਾ ਸੀਨੀਅਰ ਵਰਗ ’ਚ ਖੁਸ਼ਪ੍ਰੀਤ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਨੇ ਪਹਿਲਾ, ਕਰਮਪ੍ਰੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਨੇ ਦੂਜਾ ਅਤੇ ਮਯੰਕ, ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਨੇ ਤੀਜਾ ਸਥਾਨ ਹਾਸਲ ਕੀਤਾ। ਤਿੰਨਾਂ ਮੁਕਾਬਲਿਆਂ ’ਚ ਇੱਕ-ਇੱਕ ਵਿਦਿਆਰਥੀ ਨੂੰ ਹੌਂਸਲਾ ਵਧਾਊ ਇਨਾਮ ਲਈ ਚੁਣ ਕੇ ਪ੍ਰਮਾਣ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ। Punjab School Events