Manpreet - Sach Kahoon Punjabi
ਚਾਹ ਨਾਲ ਖੰਡ ਤਾਂ ਕੀ ਦੇਣੀ ਸੀ ਦਾਲ ਵੀ ਖੋਹੀ ਸਰਕਾਰ ਨੇ ਬਜਟ ਦੇਣ ਤੋਂ ਮਨਪ੍ਰੀਤ ਦਾ ਇਨਕਾਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਨਤਾ ਨੂੰ ਚਾਹ ਪੱਤੀ ਨਾਲ ਖੰਡ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ, ਸਗੋਂ ਦਾਲ ਵੀ ਖੋਹ ਲਈ ਹੈ। ਪਿਛਲੇ ਢਾਈ ਸਾਲ ਦੌਰਾਨ ਇੱਕ ਦਿਨ ਵੀ ਇਹੋ ਜਿਹਾ ਨਹੀਂ ਆਇਆ ਜਦੋਂ ਲੋਕਾਂ ਨੂੰ ਕਣਕ ਦੇ ਨਾਲ ਦਾਲ ਦਿੱਤੀ ਹੋਵੇ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹਰ ਸਾਲ ਪੰਜਾਬ ਦੇ ਖਜਾਨਾ ਮੰਤਰੀ ਆਪਣੇ ਬਜਟ ਵਿੱਚ ਕਣਕ ਦਾਲ ਦੇ ਨਾਲ ਹੀ ਖੰਡ ਅਤੇ ਪੱਤੀ ਲਈ ਵੀ ਬਜਟ ਰੱਖਦੇ ਹੋਏ ਐਲਾਨ ਕਰਦੇ ਹਨ। (Manpreet Badal)
ਪਰ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ ਇਸ ਸਾਲ 2019-20 ਦੇ ਬਜਟ ਦੌਰਾਨ ਵੀ ਮਨਪ੍ਰੀਤ ਬਾਦਲ ਵੱਲੋਂ ਬਜਟ ਵਿੱਚ 440 ਕਰੋੜ ਰੁਪਏ ਰੱਖਦੇ ਹੋਏ ਸਿਰਫ਼ 40 ਕਰੋੜ ਰੁਪਏ ਜਾਰੀ ਕੀਤੇ ਪਰ ਉਸ ਤੋਂ ਬਾਅਦ ਬਜਟ ਦਾ ਪੈਸਾ ਲੈਣ ਲਈ ਨਾ ਸਿਰਫ਼ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਦਰਜਨ ਤੋਂ ਜਿਆਦਾ ਚੱਕਰ ਕਟਵਾਏ, ਸਗੋਂ ਦਰਜਨ ਭਰ ਫਾਈਲਾਂ ਵੀ ਇੱਧਰ-ਉੱਧਰ ਕਰ ਦਿੱਤੀਆਂ ਪਰ ਹੁਣ ਤੱਕ ਇਹ ਬਜਟ ਦਾ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ। 400 ਕਰੋੜ ਰੁਪਏ ਦੇਣ ਤੋਂ ਖਜਾਨਾ ਵਿਭਾਗ ਨੇ ਸਾਫ਼ ਇਨਕਾਰ ਕਰ ਦਿੱਤਾ। (Manpreet Badal)
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਵੀ ਹੁਣ ਹਾਰ ਮੰਨ ਕੇ ਬੈਠ ਗਏ ਹਨ
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਚਲਾਈ ਗਈ ਆਟਾ-ਦਾਲ ਸਕੀਮ ਨੂੰ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ‘ਚ ਵੀ ਚਲਾਉਣ ਦੇ ਨਾਲ ਹੀ ਇਹ ਐਲਾਨ ਕੀਤਾ ਸੀ ਕਿ ਉਹ ਇਸ ਵਿੱਚ ਵਾਧਾ ਕਰਕੇ ਚਾਹ ਪੱਤੀ ਅਤੇ ਖੰਡ ਵੀ ਦੇਣਗੇ। ਇਹ ਚੋਣ ਮਨੋਰਥ ਪੱਤਰ ਵੀ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਹੀ ਤਿਆਰ ਕੀਤਾ ਸੀ। ਇਸ ਵਾਅਦੇ ਤੋਂ ਬਾਅਦ ਜਦੋਂ ਸੱਤਾ ਵਿੱਚ ਕਾਂਗਰਸ ਸਰਕਾਰ ਆਈ ਤਾਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਖੰਡ ਤੇ ਚਾਹ ਪੱਤੀ ਦੇਣ ਦਾ ਐਲਾਨ ਕਰਦੇ ਹੋਏ ਬਜਟ ਰੱਖ ਦਿੱਤਾ। (Manpreet Badal)
ਜਿਸ ਤੋਂ ਬਾਅਦ ਉਹ ਸਾਲ ਸੁੱਕਾ ਹੀ ਲੰਘ ਗਿਆ। ਅਗਲੇ ਸਾਲ 2018-19 ‘ਚ ਮੁੜ ਤੋਂ ਖਜਾਨਾ ਮੰਤਰੀ ਨੇ ਆਪਣੇ ਬਜਟ ‘ਚ ਖੰਡ ਅਤੇ ਪੱਤੀ ਲਈ ਬਜਟ ਰੱਖਿਆ, ਜਿਸ ਤੋਂ ਬਾਅਦ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖੰਡ ਤੇ ਪੱਤੀ ਦੀ ਪ੍ਰਤੀ ਪਰਿਵਾਰਕ ਵੰਡ ਦਾ ਇੱਕ ਅੰਕੜਾ ਤਿਆਰ ਕਰਦੇ ਹੋਏ ਖਜਾਨਾ ਵਿਭਾਗ ਨੂੰ ਭੇਜਦੇ ਹੋਏ ਐਲਾਨ ਕਰ ਦਿੱਤਾ ਕਿ ਜਲਦ ਹੀ ਪੰਜਾਬ ਦੇ ਨੀਲਾ ਕਾਰਡ ਧਾਰਕਾਂ ਨੂੰ ਚਾਹ ਪੱਤੀ ਵੀ ਮਿਲੇਗੀ ਪਰ ਸਾਲ 2018-19 ‘ਚ ਵੀ ਕੁਝ ਨਹੀਂ ਹੋਇਆ। (Manpreet Badal)
1 ਕਰੋੜ 41 ਲੱਖ ਲੋਕਾਂ ਤੋਂ ਖੋਹੀ ਹਰ ਮਹੀਨੇ ਅੱਧਾ ਕਿੱਲੋ ਦਾਲ
ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦੇ ਸਾਰ ਹੀ ਪੰਜਾਬ ਦੇ ਨੀਲਾ ਕਾਰਡ ਧਾਰਕ 1 ਕਰੋੜ 41 ਲੱਖ ਲੋਕਾਂ ਦੇ ਮੂੰਹ ‘ਚੋਂ ਹਰ ਮਹੀਨੇ ਅੱਧਾ ਕਿੱਲੋ ਦਾਲ ਖੋਹ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਅੱਧਾ ਕਿੱਲੋ ਦਾਲ ਹਰ ਮਹੀਨੇ ਵੰਡ ਕਰਦੀ ਆਈ ਸੀ। (Manpreet Badal)
ਖਜਾਨਾ ਵਿਭਾਗ ਹੀ ਪੈਸਾ ਨਹੀਂ ਦੇ ਰਿਹਾ, ਅਸੀਂ ਤਾਂ ਵੰਡਣ ਨੂੰ ਤਿਆਰ : ਅਨਦਿੱਤਾ ਮਿੱਤਰਾ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਨਦਿੱਤਾ ਮਿੱਤਰਾ ਨੇ ਕਿਹਾ ਉਹ ਮੰਨਦੇ ਹਨ ਕਿ ਪਿਛਲੇ ਢਾਈ ਸਾਲ ਦੌਰਾਨ ਇੱਕ ਵੀ ਦਾਣਾ ਦਾਲ ਦਾ ਨੀਲੇ ਕਾਰਡ ਧਾਰਕਾਂ ਨੂੰ ਨਹੀਂ ਦਿੱਤਾ ਗਿਆ ਹੈ ਤੇ ਸਿਰਫ਼ ਕਣਕ ਦੀ ਹੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਖੰਡ-ਪੱਤੀ ਵੀ ਹੁਣ ਤੱਕ ਸ਼ੁਰੂ ਨਹੀਂ ਕੀਤੀ ਗਈ ਹੈ ਪਰ ਉਹ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ, ਕਿਉਂਕਿ ਬਜਟ ‘ਚ ਰੱਖੇ ਹੋਏ 400 ਕਰੋੜ ਰੁਪਏ ਹੀ ਹੁਣ ਤੱਕ ਜਾਰੀ ਨਹੀਂ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਉਹ ਹੁਣ ਵੀ ਤਿਆਰ ਹਨ ਪਰ ਪੈਸਾ ਖਜਾਨਾ ਵਿਭਾਗ ਤੋਂ ਆਉਣਾ ਚਾਹੀਦਾ ਉਨ੍ਹਾਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਕਿ ਇਸ ਸਾਲ ਹੁਣ ਕੋਈ ਵੀ ਪੈਸਾ ਆਉਣ ਦੀ ਉਮੀਦ ਨਹੀਂ ਹੈ, ਇਸ ਲਈ ਅਗਲੇ ਸਾਲ ‘ਤੇ ਹੀ ਹੁਣ ਆਸ ਕੀਤੀ ਜਾ ਸਕਦੀ ਹੈ। (Manpreet Badal)
ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ 19 ਹਜ਼ਾਰ 658 ਕਰੋੜ ਦਾ ਵਿੱਤੀ ਅਤੇ 11 ਹਜ਼ਾਰ 687 ਮਾਲੀ ਘਾਟੇ ਦਾ ਬਜਟ
ਚੰਡੀਗੜ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੂੰ ਕੁਝ ਹੀ ਬਾਕੀ ਰਹਿਣ ਦੇ ਕਾਰਨ ਆਸ ਤੋਂ ਜਿਆਦਾ ਮਿਲਣ ਦਾ ਇੰਤਜ਼ਾਰ ਕਰ ਰਹੇ ਪੰਜਾਬੀਆਂ ਦੇ ਮੂੰਹ ਦਾ ਸੁਆਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਫਿੱਕਾ ਕਰ ਦਿੱਤਾ ਹੈ। ਬਜਟ ਦੌਰਾਨ ਕੋਈ ਇਹੋ ਜਿਹੀ ਵੱਡੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਨਾਲ ਜਨਤਾ ਖੁਸ਼ ਹੋ ਸਕਦੇ ਸਨ ਹਾਲਾਂਕਿ ਇਸ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬੀਆਂ ਨੂੰ ਖੁਸ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਕ੍ਰਮਵਾਰ 5 ਰੁਪਏ ਅਤੇ 1 ਰੁਪਏ ਘਟਾਉਣ ਦਾ ਐਲਾਨ ਤਾਂ ਕੀਤਾ ਪਰ ਇਹ ਖ਼ਬਰ ਵੀ ਪੰਜਾਬੀਆਂ ਦੇ ਮੂੰਹ ਵਿੱਚ ਕੋਈ ਜਿਆਦਾ ਮਿਠਾਸ ਨਹੀਂ ਲਿਆ ਪਾਈ ਹੈ। ਮਨਪ੍ਰੀਤ ਬਾਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਨੂੰ ਘਟਾਉਣ ਦਾ ਫੈਸਲਾ ਮੌਕੇ ‘ਤੇ ਹੀ ਲਿਆ ਗਿਆ ਤਾਂ ਹੀ ਮਨਪ੍ਰੀਤ ਬਾਦਲ ਸਣੇ ਉਨਾਂ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਸ ਨਾਲ ਵੈਟ ਵਿੱਚ ਕਿੰਨੀ ਕਟੌਤੀ ਕੀਤੀ ਜਾਏਗੀ।
ਮਨਪ੍ਰੀਤ ਬਾਦਲ ਵਲੋਂ ਆਪਣੀ ਸਰਕਾਰ ਦਾ ਤੀਜਾ ਬਜਟ ਪੇਸ਼ ਕਰਦੇ ਹੋਏ ਜ਼ਿਆਦਾਤਰ ਕੇਂਦਰੀ ਸਕੀਮਾਂ ਦਾ ਵੇਰਵਾ ਦਿੰਦੇ ਹੋਏ ਪਿਛਲੇ ਦੋ ਸਾਲਾਂ ਵਿੱਚ ਜਿਹੜੇ ਬਜਟ ਐਲਾਨ ਪੂਰੇ ਨਹੀਂ ਹੋਏ ਹਨ, ਉਨਾਂ ਨੂੰ ਮੁੜ ਤੋਂ ਦੁਹਰਾ ਦਿੱਤਾ ਗਿਆ ਹੈ। ਉਨ੍ਹਾਂ  ਵਲੋਂ ਵਿੱਤੀ 2019-20 ਲਈ 19 ਹਜ਼ਾਰ 658 ਕਰੋੜ ਰੁਪਏ ਵਿੱਤੀ ਘਾਟੇ ਅਤੇ 11 ਹਜ਼ਾਰ 687 ਕਰੋੜ ਰੁਪਏ ਦਾ ਮਾਲੀ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਸਾਲ ਦਾ ਬਜਟ ਦਾ ਕੁਲ ਆਕਾਰ 1 ਲੱਖ 58 ਹਜ਼ਾਰ 493 ਕਰੋੜ ਰੁਪਏ ਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੀ ਰਾਹਤ ਦੇ ਨਾਲ ਹੀ ਕੋਈ ਨਵਾਂ ਟੈਕਸ ਨਾ ਲਗਾਏ ਜਾਣ ਦੀ ਉਮੀਦ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦਾ ਵਰ੍ਹਾ ਹੋਣ ਕਾਰਨ ਪੰਜਾਬੀਆਂ ਨੂੰ ਭਲਕੇ ਸੋਮਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਕਾਫ਼ੀ ਜ਼ਿਆਦਾ ਆਸ ਹੈ। ਲੋਕਾਂ ਨੂੰ ਲੱਗਦਾ ਹੈ ਕਿ ਖਜ਼ਾਨਾ ਵਜ਼ੀਰ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਤੀਜੇ ਬਜਟ ਵਿੱਚ ਕਾਫ਼ੀ ਕੁਝ ਰਾਹਤ ਭਰਿਆ ਹੋਵੇਗਾ, ਇਸ ਦੇ ਨਾਲ ਹੀ ਇਸ ਸਾਲ ਕੋਈ ਨਵਾਂ ਟੈਕਸ ਜਾਂ ਫਿਰ ਸੈੱਸ ਨਹੀਂ ਲਾਇਆ ਜਾਵੇਗਾ। ਬਜਟ ਤੋਂ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਵੱਡੀ ਉਮੀਦ ਹੈ ਕਿ ਉਨ੍ਹਾਂ ਲਈ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਬਜ਼ੁਰਗ ਇਸ ਬਜਟ ਤੋਂ ਜਿੱਥੇ ਪੈਨਸ਼ਨ 750 ਤੋਂ 1 ਹਜ਼ਾਰ ਰੁਪਏ ਹੋਣ ਦੀ ਆਸ ਲਾਈ ਬੈਠੇ ਹਨ ਤੇ ਦੂਜੇ ਪਾਸੇ ਨੌਜਵਾਨ ਨਵੀਂਆਂ ਨੌਕਰੀਆਂ ਲਈ ਆਸਵੰਦ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਸਥਿਤੀ ਕੁਝ ਜਿਆਦਾ ਠੀਕ ਨਹੀਂ ਹੈ ਪਰ ਫਿਰ ਵੀ ਚੋਣ ਵਰ੍ਹਾ ਹੋਣ ਕਾਰਨ ਹਰ ਵਰਗ ਨੂੰ ਆਸ ਹੈ ਕਿ ਇਹ ਬਜਟ ਉਨ੍ਹਾਂ ਲਈ ਕੁਝ ਨਾ ਕੁਝ ਲੈ ਕੇ ਹੀ ਆਏਗਾ।
ਬਜਟ ਵਿੱਚ ਪੰਜਾਬ ਸਰਕਾਰ ਵਲੋਂ ਆਮ ਵਰਗ ਨੂੰ ਖੁਸ ਕਰਨ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾਏਗੀ ਤਾਂ ਕਿ ਚੋਣਾਂ ਸਮੇਂ ਉਸ ਦਾ ਫਾਇਦਾ ਲਿਆ ਜਾ ਸਕੇ। ਇਥੇ ਹੀ ਸਰਕਾਰ ਇਸ ਬਜਟ ਵਿੱਚ ਮੀਡੀਆ ਨੂੰ ਵੀ ਲੁਭਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ। ਮੀਡੀਆ ਲਈ ਪੈਨਸ਼ਨ ਸਕੀਮ ਦੇ ਨਾਲ ਹੀ ਕੁਝ ਹੋਰ ਐਲਾਨ ਕੀਤੇ ਜਾ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਡੀਡਾਸ ਨਾਲ ਜੁੜੇ ਹਾਕੀ ਕਪਤਾਨ ਮਨਪ੍ਰੀਤ ਸਿੰਘ
28 ਨਵੰਬਰ ਤੋਂ ਸ਼ੁਰੂ ਵਿਸ਼ਵ ਕੱਪ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਹੇ ਹਨ
ਨਵੀਂ ਦਿੱਲੀ, 20 ਨਵੰਬਰ
ਅਰਜੁਨ ਅਵਾਰਡੀ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਏ ਹਨ ਭੁਵਨੇਸ਼ਵਰ ‘ਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਹੇ ਹਨ ਇਸ ਸਾਲ ਅਰਜੁਨ ਪੁਰਸਕਾਰ ਜਿੱਤਣ ਵਾਲੇ ਮਨਪ੍ਰੀਤ ਦੀ ਕਪਤਾਨੀ ‘ਚ ਭਾਰਤ ਨੇ 2017 ਵਿਸ਼ਵ ਲੀਗ ਫਾਈਨਲ ‘ਚ ਕਾਂਸੀ ਤਮਗਾ ਜਿੱਤਿਆ ਸੀ ਉਹ 2012 ਲੰਦਨ ਅਤੇ 2016 ਰਿਓ ਓਲੰਪਿਕ ਖੇਡਣ ਵਾਲੀ ਭਾਰਤੀ ਟੀਮ ਦੇ ਮੈਂਬਰ ਵੀ ਸਨ ਐਡੀਡਾਸ ਨਾਲ ਅਥਲੀਟ ਹਿਮਾ ਦਾਸ, ਸਵਪਨਾ ਬਰਮਨ, ਕ੍ਰਿਕਟਰ ਰੋਹਿਤ ਸ਼ਰਮਾ, ਕੁਲਦੀਪ ਯਾਦਵ, ਰਿਸ਼ਭ ਪੰਤ, ਸਕਆੱਸ਼ ਖਿਡਾਰੀ ਦੀਪਿਕਾ ਪੱਲੀਕਲ, ਟੈਨਿਸ ਖਿਡਾਰੀ ਜੀਲ ਦੇਸਾਈ, ਨਿਖਤ ਜ਼ਰੀਨ, ਸਿਧਾਂਤ ਅਤੇ ਮਨਜੋਤ ਕਾਲੜਾ ਵੀ ਜੁੜੇ ਹੋਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਲਈ ਮਨਪ੍ਰੀਤ ਬਣੇ ਕਪਤਾਨ
18 ਅਕਤੂਬਰ ਨੂੰ ਸ਼ੁਰੂ ਹੋਵੇਗਾ ਟੂਰਨਾਮੈਂਟ
ਨਵੀਂ ਦਿੱਲੀ, 26 ਸਤੰਬਰ
ਓਮਾਨ ‘ਚ 18 ਅਕਤੂਬਰ ਤੋਂ ਸ਼ੁਰੂ ਹੋ ਰਹੀ 5ਵੀਂ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ‘ਚ ਭਾਰਤੀ ਹਾਕੀ ਟੀਮ ਦਾ ਐਲਾਨ ਹੋ ਗਿਆ ਹੈ ਸੂਤਰਾਂ ਅਨੁਸਾਰ ਮਨਪ੍ਰੀਤ ਸਿੰਘ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਸ ਟੂਰਨਾਮੈਂਟ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਚਿੰਗਲੇਸਾਨਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ 2016 ‘ਚ ਮਲੇਸ਼ੀਆ ‘ਚ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਨਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਨੇ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ ਟੂਰਨਾਮੈਂਟ ‘ਚ ਭਾਰਤੀ ਟੀਮ ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ ਅਤੇ ਮਜ਼ਬਾਨ ਟੀਮ ਓਮਾਨ ਦਾ ਸਾਹਮਣਾ ਕਰੇਗੀ
ਟੀਮ: ਗੋਲਕੀਪਰ ਪੀਆਰਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ, ਡਿਫੈਂਡਰ: ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਕੋਥਾਜੀਤ ਸਿੰਘ, ਸੁਰਿੰਦਰ, ਜਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਿਫਡੀਲਰ: ਮਨਪ੍ਰੀਤ ਸਿੰਘ, ਸਿਮਤ, ਨੀਲਕੰਠ ਸ਼ਰਮਾ, ਲਲਿਤ, ਚਿੰਗਲੇਸਾਨਾ, ਫਾਰਵਰਡ: ਆਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨਪ੍ਰੀਤ ਬਾਦਲ ਨਹੀਂ ਤਿਆਰ, ਅਗਲੇ-ਪਿਛਲੇ ਡੀਏ ਲਈ ਕਰਨਾ ਪਏਗਾ ਇੰਤਜ਼ਾਰ
ਮਨਪ੍ਰੀਤ ਬਾਦਲ ਨੇ ਇੱਕ ਵਾਰ ਫਿਰ ਤੋਂ ਕੀਤਾ ਸਾਫ਼ ਇਨਕਾਰ
ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਜੁਲਾਈ 2018 ਦਾ ਡੀਏ ਐਲਾਨ
ਚੰਡੀਗੜ੍ਹ
ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੋਂ ਬਾਅਦ ਹੁਣ ਚੰਡੀਗੜ ਪ੍ਰਸ਼ਾਸਨ ਨੇ ਵੀ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਇਸ ਸਾਲ ਜੁਲਾਈ ਦਾ ਡੀਏ ਦੇਣ ਸਬੰਧੀ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਸ ਕਦਰ ਮੁਲਾਜ਼ਮਾਂ ਖ਼ਿਲਾਫ਼ ਹੋਏ ਬੈਠੇ ਹਨ ਕਿ ਪਿਛਲੇ 1 ਜਾਂ 2 ਮਹੀਨੇ ਨਹੀਂ, ਸਗੋਂ 2 ਸਾਲ ਤੋਂ ਡੀ.ਏ. ਦੇਣ ਲਈ ਤਿਆਰ ਨਹੀਂ ਹੋ ਰਹੇ ਹਨ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਸਾਢੇ ਤਿੰਨ ਲੱਖ ਮੁਲਾਜ਼ਮਾਂ ਤੇ ਸਾਢੇ 4 ਲੱਖ ਦੇ ਲਗਭਗ ਪੈਨਸ਼ਨਰ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਮਨਪ੍ਰੀਤ ਬਾਦਲ ਇਨ੍ਹਾਂ ਮੁਲਾਜ਼ਮਾਂ ਦੇ ਡੀ.ਏ. ‘ਤੇ ਹੀ ਕਮਾਈ ਕਰਨ ਵਿੱਚ ਲਗੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਮੁਲਾਜਮਾ ਨੂੰ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਜਾਂਦੇ ਜਾਂਦੇ ਡੀ.ਏ. ਦੀਆਂ ਸਾਰੀਆਂ ਕਿਸ਼ਤਾਂ ਦੇ ਕੇ ਗਈ ਸੀ ਤੇ ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਈ ਕਾਂਗਰਸ ਸਰਕਾਰ ਨੇ ਇੱਕ ਵੀ ਡੀ.ਏ. ਦੀ ਕਿਸ਼ਤ ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਹੈ ਤੇ ਨਾ ਹੀ ਪੈਨਸ਼ਨਰ ਨੂੰ ਇਹਦਾ ਲਾਭ ਦਿੱਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਤੇ ਨੇੜਲੇ ਹਰ ਸੂਬੇ ਵੱਲੋਂ ਜਨਵਰੀ 2017 ਤੋਂ ਲੈ ਕੇ ਜੁਲਾਈ 2018 ਤੱਕ ਚਾਰ ਵਾਰ ਡੀ.ਏ. ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਦੇ ਖਜਾਨਾ ਮੰਤਰੀ ਨੇ 4 ਤਾਂ ਦੂਰ ਦੀ ਗੱਲ ਇੱਕ ਵਾਰ ਵੀ ਡੀ.ਏ.  ਦਾ ਐਲਾਨ
ਨਹੀਂ ਕੀਤਾ।
ਇਸ ਸਮੇਂ ਪੰਜਾਬ ਦੇ ਲਗਭਗ 3 ਲੱਖ 50 ਹਜ਼ਾਰ ਸਰਕਾਰੀ ਮੁਲਾਜ਼ਮਾਂ ਤੇ 4 ਲੱਖ 50 ਹਜ਼ਾਰ ਪੈਨਸ਼ਨਰ ਨੂੰ 132 ਫੀਸਦੀ ਡੀ.ਏ. ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਜੁਲਾਈ 2016 ‘ਚ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2017, ਜੁਲਾਈ 2017, ਜਨਵਰੀ 2018 ਤੇ ਜੁਲਾਈ 2018 ਵਿੱਚ ਐਲਾਨ ਹੋਏ ਡੀ.ਏ. ਅਨੁਸਾਰ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ 148 ਫੀਸਦੀ ਡੀ.ਏ. ਮਿਲਣਾ ਚਾਹੀਦਾ ਹੈ, ਜਿਸ ਕਾਰਨ ਸਰਕਾਰ ਵੱਲੋਂ ਹਰ ਮਹੀਨੇ 16 ਫੀਸਦੀ ਡੀ.ਏ. ਘੱਟ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕਈ ਵਾਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਕਰਨ ਦੇ ਬਾਵਜ਼ੂਦ ਡੀ.ਏ. ਨੂੰ ਦੇਣ ਸਬੰਧੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਹਾਮੀ ਨਹੀਂ ਭਰੀ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ‘ਚ ਮਨਪ੍ਰੀਤ ਬਾਦਲ ਖਿਲਾਫ ਜ਼ਿਆਦਾ ਰੋਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਖ਼ਿਲਾਫ਼ ਹੋਏ ਮਨਪ੍ਰੀਤ, ਕਿਹਾ ਗੱਲਬਾਤ ਤੱਕ ਹੀ ਸੀਮਤ ਐ ਲਾਂਘਾ
ਚੰਡੀਗੜ੍ਹ , (ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੇ ਤੱਕ ਸੀਮਤ ਰਹਿਣ ਵਾਲੇ ਮਨਪ੍ਰੀਤ ਬਾਦਲ ਨੇ ਇਸ ਵਾਰ ਨਵਜੋਤ ਸਿੱਧੂ ‘ਤੇ ਹਮਲਾ ਬੋਲ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਦਾ ਨਾਂਅ ਨਾ ਲਏ ਬਗੈਰ ਇਸ਼ਾਰੇ ਵਿੱਚ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਕਈ ਵਾਰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰ ਚੁੱਕਾ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਪਾਕਿਸਤਾਨ ਦੀ ਕਰਨੀ ਅਤੇ ਕਥਨੀ ਵਿੱਚ ਫਰਕ ਹੈ, ਕਿਉਂਕਿ ਹਮੇਸ਼ਾ ਹੀ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਕੇ ਖੋਲ੍ਹਣ ਦੀ ਗੱਲ ਕਰ ਲੈਂਦੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ਼ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੀਟਿੰਗ ਹੋਈ ਸੀ ਤਾਂ ਪਰਵੇਜ਼ ਮੁਸ਼ੱਰਫ਼ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਰਤਾਰਪੁਰ ਲਾਂਘੇ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2005 ਵਿੱਚ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਕਿਸਤਾਨ ਪੰਜਾਬ ਵਿੱਚ ਗਏ ਸਨ ਤਾਂ ਉਸ ਸਮੇਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਹੋਈ ਹੋਵੇ। ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਪਰ ਕਦੇ ਵੀ ਇਸ ਮਾਮਲੇ ਵਿੱਚ ਗੱਲਬਾਤ ਤੋਂ ਅੱਗੇ ਨਹੀਂ ਵਧਿਆ ਗਿਆ ਹੈ। ਉਨ੍ਹਾਂ ਦਾ ਇਸ਼ਾਰੇ ਇਸ਼ਾਰੇ ਵਿੱਚ ਕਹਿਣਾ ਸੀ ਕਿ ਨਵਜੋਤ ਸਿੱਧੂ ਇਸ ਬਾਰੇ ਜ਼ਿਆਦਾ ਖੁਸ਼ ਨਾ ਹੋਣ, ਕਿਉਂਕਿ ਇਹ ਗੱਲਬਾਤ ਪਹਿਲੀਵਾਰ ਨਹੀਂ ਹੋਈ ਹੈ।
ਮਨਪ੍ਰੀਤ ਬਾਦਲ ਨੇ ਸਖਤੀ ਵਰਤੀ
ਖਜ਼ਾਨਾ ਵਿਭਾਗ ਹੁਣ ਤੈਅ ਰਕਮ ਤੋਂ ਜਿਆਦਾ ਨਹੀਂ ਕਰੇਗਾ ਪੈਸਾ ਜਾਰੀ, ਭਾਵੇਂ ਕੋਈ ਮੰਤਰੀ ਵੀ ਕਰੇ ਫੋਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀਆਂ ਦੇ ਬਣ ਰਹੇ ਆਲੀਸ਼ਾਨ ਦਫ਼ਤਰਾਂ ਨੂੰ ਦੇਖ ਕੇ ਮਨਪ੍ਰੀਤ ਬਾਦਲ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਤੁਰੰਤ ਇਸ ਤਰ੍ਹਾਂ ਦੀ ਫਜ਼ੂਲ ਖ਼ਰਚੀ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕਰਦੇ ਹੋਏ ਤੈਅ ਰਕਮ ਤੋਂ ਇੱਕ ਰੁਪਏ ਵੀ ਜ਼ਿਆਦਾ ਨਾ ਜਾਰੀ ਕਰਨ ਲਈ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ। ਹਾਲਾਂਕਿ ਪੀ. ਡਬਲਿਊ. ਡੀ. ਵਿਭਾਗ ਚਾਹੇ ਤਾਂ ਮੰਤਰੀਆਂ ਦੇ ਦਫ਼ਤਰਾਂ ਦਾ ਕੰਮ ਜਾਰੀ ਰੱਖ ਸਕਦਾ ਹੈ ਪਰ ਇਸ ਦਾ ਖ਼ਾਮਿਆਜ਼ਾ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਭੁਗਤਣਾ ਪਏਗਾ, ਜਿਨ੍ਹਾਂ ਦੀਆਂ ਬਿਲਡਿੰਗਾਂ ਦੀ ਰਿਪੇਅਰ ਲਈ ਜਾਰੀ ਹੋਇਆ 35 ਕਰੋੜ ਰੁਪਏ ਦਾ ਬਜਟ ਮੰਤਰੀਆਂ ਦੀ ਸ਼ਾਨੋ ਸ਼ੌਕਤ ‘ਤੇ ਖ਼ਰਚ ਹੋ ਰਿਹਾ ਹੈ, ਜਿਸ ਕਾਰਨ ਹੁਣ ਉਨ੍ਹਾਂ ਬਿਲਡਿੰਗਾਂ ਲਈ ਪੈਸਾ ਦੇਣਾ ਔਖਾ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਨਵ ਨਿਯੁਕਤ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਓ.ਪੀ. ਸੋਨੀ ਸਮੇਤ ਕਈ ਕੈਬਨਿਟ ਮੰਤਰੀ ਇਸ ਸਮੇਂ ਆਪਣੇ ਦਫ਼ਤਰ ਤੇ ਸਰਕਾਰੀ ਕੋਠੀਆਂ ਨੂੰ ਆਲੀਸ਼ਾਨ ਬਣਾਉਣ ਦੇ ਚੱਕਰ ਵਿੱਚ ਕਾਫ਼ੀ ਜਿਆਦਾ ਚਰਚਾ ‘ਚ ਆਏ ਹੋਏ ਹਨ। ਇਨ੍ਹਾਂ ਮੰਤਰੀਆਂ ਦੇ ਦਬਾਓ ‘ਚ ਪੀ. ਡਬਲਿਊ. ਡੀ. ਵਿਭਾਗ ਵੱਲੋਂ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ।
ਇਸ ਤਰ੍ਹਾਂ ਦੀਆਂ ਖ਼ਬਰਾਂ ਰੋਜ਼ਾਨਾ ਨਸ਼ਰ ਹੋਣ ਤੋਂ ਬਾਅਦ ਖਜ਼ਾਨਾ ਵਿਭਾਗ ਦੇ ਮੰਤਰੀ ਮਨਪ੍ਰੀਤ ਬਾਦਲ ਨੇ ਨਾ ਸਿਰਫ਼ ਹੈਰਾਨਗੀ ਜਤਾਈ, ਸਗੋਂ ਇਸ ਤਰ੍ਹਾਂ ਦੇ ਖ਼ਰਚ ਨੂੰ ਗੈਰ ਜਰੂਰੀ ਕਰਾਰ ਦਿੰਦੇ ਹੋਏ ਆਪਣੇ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਤੈਅ ਕੀਤੀ ਗਈ 35 ਕਰੋੜ ਰੁਪਏ ਦੀ ਰਕਮ ਤੋਂ ਜਿਆਦਾ ਇੱਕ ਵੀ ਪੈਸਾ ਪੀ. ਡਬਲਿਊ. ਡੀ. ਵਿਭਾਗ ਨੂੰ ਜਾਰੀ ਨਾ ਕਰੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਕਿਸੇ ਵਿਭਾਗ ਨੂੰ ਇਸ ਤਰ੍ਹਾਂ ਦਫ਼ਤਰਾਂ ਨੂੰ ਆਲੀਸ਼ਾਨ ਤਿਆਰ ਕਰਨ ਲਈ ਰੋਕ ਤਾਂ ਨਹੀਂ ਸਕਦੇ ਹਨ ਪਰ ਉਹ ਇਸ ਤਰ੍ਹਾਂ ਦੇ ਖ਼ਰਚੇ ਲਈ ਵਾਧੂ ਪੈਸੇ ਵੀ ਨਹੀਂ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਬਿਲਡਿੰਗਾਂ ਸਣੇ ਸਰਕਾਰੀ ਘਰਾਂ ਵਿੱਚ ਰਹਿਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਬਿਲਡਿੰਗਾਂ ਦੀ ਰਿਪੇਅਰ ਲਈ ਸਰਕਾਰ ਵੱਲੋਂ 35 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਸੀ।
ਜਿਸ ਵਿੱਚੋਂ ਬਹੁਤ ਜ਼ਿਆਦਾ ਪੈਸਾ ਮੰਤਰੀਆਂ ਦੇ ਦਫ਼ਤਰਾਂ ਅਤੇ ਕੋਠੀਆਂ ਨੂੰ ਆਲੀਸ਼ਾਨ ਬਣਾਉਣ ‘ਤੇ ਖ਼ਰਚ ਹੋ ਰਿਹਾ ਹੈ। ਇਸ ਖ਼ਰਚ ਹੋਣ ਦੇ ਬਾਅਦ ਜਿਹੜਾ ਪੈਸਾ ਬੱਚ ਜਾਏਗਾ, ਉਸ ਪੈਸੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੇ ਘਰਾਂ, ਸਰਕਾਰੀ ਬਿਲਡਿੰਗਾਂ ਅਤੇ ਸਰਕਾਰੀ ਸਕੂਲਾਂ ਦੀ ਮੁਰੰਮਤ ਦਾ ਕੰਮ ਹੋ ਸਕੇਗਾ ਪਰ ਪੈਸਾ ਬਹੁਤ ਹੀ ਜਿਆਦਾ ਘੱਟ ਰਹਿਣ ਕਾਰਨ ਇਸ ਵਿੱਤੀ ਸਾਲ ਕਰਮਚਾਰੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਗਲੇ ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਮਨਪ੍ਰੀਤ ਬਾਦਲ ਕਰਨਗੇ ਇਸ ਸਰਕਾਰ ਦਾ ਦੂਜਾ ਬਜਟ, ਆਮ ਵਰਗ ਨੂੰ ਵੱਡੀ ਆਸ
ਪਿਛਲੇ ਸਾਲ ਨਹੀਂ ਮਿਲੇ ਮੋਬਾਇਲ ਫੋਨ, ਇਸ ਵਾਰ ਫਿਰ ਬਜਟ ‘ਚ ਰੱਖੇ ਜਾਣਗੇ ਪੈਸੇ
ਘਾਟਾ ਘਟਾਉਣ ਅਤੇ ਵਿੱਤੀ ਫਰਕ ਨੂੰ ਘਟਾਉਣ ਲਈ ਲਾਇਆ ਜਾ ਸਕਦੇ ਕੋਈ ਟੈਕਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਸ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਜਾ ਰਹੇ ਹਨ। ਮਨਪ੍ਰੀਤ ਬਾਦਲ ਦੇ ਅੱਜ ਪੇਸ਼ ਹੋਣ ਵਾਲੇ ਬਜਟ ਤੋਂ ਆਮ ਅਤੇ ਖ਼ਾਸ ਵਰਗ ਦੋਹਾਂ ਨੂੰ ਕਾਫ਼ੀ ਜ਼ਿਆਦਾ ਉਮੀਦਾਂ ਹਨ ਕਿ ਇਸ ਬਜਟ ਵਿੱਚ ਸ਼ਾਇਦ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਪਿਛਲੇ ਦੋ ਸਾਲ ਤੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਝਟਕੇ ਜੀ.ਐਸ.ਟੀ. ਦੇ ਜਾਲ ਵਿੱਚ ਫਸ ਕੇ ਵਪਾਰੀ ਨੁਕਸਾਨ ਹੀ ਚੁੱਕ ਰਹੇ ਹਨ। ਇਸ ਲਈ ਵਪਾਰੀਆ ਸਣੇ ਆਮ ਵਿਅਕਤੀ ਅਤੇ ਖ਼ਾਸ ਕਰਕੇ ਕਿਸਾਨ ਇਸ ਬਜਟ ਤੋਂ ਕਾਫ਼ੀ ਉਮੀਦਾਂ ਲਾਈ ਬੈਠਾ ਹੈ।
ਸਥਾਨਕ ਸਰਕਾਰਾਂ ਵਿਭਾਗ ਅਤੇ ਐਕਸਾਇਜ਼ ‘ਤੇ ਹੀ ਲਾ ਸਕਦੀ ਐ ਸਰਕਾਰ ਟੈਕਸ
ਪਿਛਲੇ ਸਾਲ ਬਜਟ ਵਿੱਚ ਸਮਾਰਟ ਮੋਬਾਇਲ ਫੋਨ ਪੈਸੇ ਰੱਖਦੇ ਹੋਏ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਸੀ ਕਿ ਮੋਬਾਇਲ ਫੋਨ ਮਿਲਨਗੇ ਪਰ ਨਾ ਤਾਂ ਖਜਾਨੇ ਵਿੱਚੋਂ ਪੈਸਾ ਜਾਰੀ ਹੋਇਆ ਅਤੇ ਨਾ ਹੀ ਮੋਬਾਇਲ ਫੋਨ ਕਿਸੇ ਨੌਜਵਾਨ ਨੂੰ ਮਿਲੇ। ਜਿਸ ਕਾਰਨ ਇਸ ਬਜਟ ਵਿੱਚ ਮੁੜ ਤੋਂ ਮੋਬਾਇਲ ਫੋਨ ਲਈ ਪੈਸਾ ਰੱਖਿਆ ਜਾ ਸਕਦਾ ਹੈ ਤਾਂ ਕਿ ਇਸ ਸਾਲ ਮੋਬਾਇਲ ਫੋਨ ਦਿੱਤੇ ਜਾ ਸਕਣ। ਕਿਸਾਨੀ ਕਰਜ਼ੇ ਲਈ ਪਿਛਲੇ ਸਾਲ 1500 ਕਰੋੜ ਰੁਪਏ ਰੱਖੇ ਗਏ ਸਨ ਪਰ ਸਰਕਾਰ ਸਿਰਫ਼ 330 ਕਰੋੜ ਹੀ ਖ਼ਰਚ ਸਕੀ ਹੈ। ਇਸ ਲਈ ਇਸ ਸਾਲ ਕਿਸਾਨੀ ਕਰਜ਼ੇ ਲਈ ਰੱਖੇ ਜਾਣ ਵਾਲੇ ਪੈਸੇ 1500 ਕਰੋੜ ਤੋਂ ਵੱਧ 2 ਹਜ਼ਾਰ ਕਰੋੜ ਰੱਖੇ ਜਾਣ ਦੀ ਉਮੀਦ ਹੈ, ਕਿਉਂਕਿ ਇਸ ਸਾਲ ਕਰਜ਼ ਮੁਆਫ਼ੀ ਵੱਡੇ ਪੱਧਰ ‘ਤੇ ਮਿਲ ਸਕਦੀ ਹੈ। ਪਿਛਲੇ ਸਾਲ ਨਵਾਂ ਸਿਸਟਮ ਹੋਣ ਦੇ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਹੜਾ ਕਿ ਇਸ ਸਾਲ ਨਹੀਂ ਕਰਨਾ ਪਏਗਾ।
ਕਿਸਾਨੀ ਕਰਜ਼ੇ ਲਈ ਰੱਖੇ ਜਾਣਗੇ ਪੈਸੇ, ਬਿਜਲੀ ਮਾਫ਼ੀ ਲਈ ਬਜਟ ਹੋਏ ਖਾਸ
ਇਸ ਨਾਲ ਹੀ ਕਿਸਾਨਾਂ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਨੂੰ ਲੈ ਕੇ ਹਰ ਕਿਸੇ ਦੀ ਨਜ਼ਰ ਖਜ਼ਾਨਾ ਮੰਤਰੀ ‘ਤੇ ਰਹੇਗੀ, ਕਿਉਂਕਿ ਇਸੇ ਸਾਲ ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਦੀ ਥਾਂ ‘ਤੇ ਸਿੱਧੇ ਕਿਸਾਨ ਦੇ ਖਾਤੇ ਵਿੱਚ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਇਸ ਬਜਟ ਵਿੱਚ ਇਹੋ ਜਿਹਾ ਕੁਝ ਫਰਕ ਨਜ਼ਰ ਆਏਗਾ।
ਇਸ ਨਾਲ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਚੱਲ ਰਹੇ ਵਿੱਤੀ ਫਰਕ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨਵੇਂ ਟੈਕਸ ਲਾਉਣ ਦਾ ਵੀ ਰਸਤਾ ਅਪਣਾ ਸਕਦੀ ਹੈ। ਪੰਜਾਬ ਸਰਕਾਰ ਕੋਲ ਸਿਰਫ਼ ਐਕਸਾਈਜ਼ ਅਤੇ ਸਥਾਨਕ ਸਰਕਾਰਾਂ ਵਿਭਾਗ ਹੀ ਇਹੋ ਜਿਹੇ ਵਿਭਾਗ ਹਨ, ਜਿਸ ਵਿੱਚ ਟੈਕਸ ਘਟਾਇਆ ਜਾਂ ਫਿਰ ਵਧਾਇਆ ਜਾ ਸਕਦਾ ਹੈ। ਇਸ ਲਈ ਉਮੀਦ ਹੈ ਕਿ ਇਨ੍ਹਾਂ ਦੋਹਾ ਵਿਭਾਗਾਂ ਵਿੱਚੋਂ ਇੱਕ ਵਿਭਾਗ ਵਿੱਚ ਟੈਕਸ ਲਾਇਆ ਜਾ ਸਕਦਾ ਹੈ।