Modern Farming Techniques - Sach Kahoon Punjabi

Modern Farming Techniques: ਖੁਰਾਕੀ ਸੁਰੱਖਿਆ ਲਈ ਰਵਾਇਤੀ ਖੇਤੀ ਤੋਂ ਅੱਗੇ ਵਧਣ ਦਾ ਸਮਾਂ : ਸ਼ੇਰਗਿੱਲ
ਪ੍ਰਧਾਨ ਮੰਤਰੀ ਫੈਲੋਸਿੱਪ ਪ੍ਰਾਪਤ ਜੌਹਰ ਸਿੰਘ ਸ਼ੇਰਗਿੱਲ ਦਾ ਪ੍ਰੈਸ ਕਲੱਬ ਅਮਲੋਹ ਨੇ ਕੀਤਾ ਵਿਸ਼ੇਸ਼ ਸਨਮਾਨ

Modern Farming Techniques: (ਅਨਿਲ ਲੁਟਾਵਾ) ਅਮਲੋਹ। ਦੁਨੀਆਂ ਦੀ ਵਧਦੀ ਜੰਨਸੰਖਿਆ ਨੇ ਖੇਤੀ ਖੇਤਰ ਅੱਗੇ ਨਵੇਂ ਪ੍ਰਸ਼ਨ ਖੜੇ ਕਰ ਦਿੱਤੇ ਹਨ ਕਿ ਸੀਮਤ ਜ਼ਮੀਨ ਅਤੇ ਘਟਦੇ ਕੁਦਰਤੀ ਵਸੀਲਿਆਂ ਦੇ ਬਾਵਜ਼ੂਦ ਭਵਿੱਖ ਦੀ ਖੁਰਾਕੀ ਮੰਗ ਕਿਵੇਂ ਪੂਰੀ ਕੀਤੀ ਜਾਵੇਗੀ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਜੌਹਰ ਸਿੰਘ ਸ਼ੇਰਗਿੱਲ ਨੇ ਇੱਥੇ ਪੱਤਰਕਾਰਾਂ ਵੱਲੋਂ ਉਨ੍ਹਾਂ ਦਾ ਸਨਮਾਨ ‘ਚ ਕੀਤੇ ਸਮਾਗਮ ‘ਚ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਅਬਾਦੀ ਦੇ ਨਾਲ ਕਦਮ ਮਿਲਾਉਂਦੇ ਹੋਏ ਭਵਿੱਖ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨਾ ਅੱਜ ਖੇਤੀ ਅਤੇ ਖੋਜ ਦੇ ਖੇਤਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ। ਵਰਨਣਯੋਗ ਹੈ ਕਿ ਸ਼ੇਰਗਿੱਲ ਨੂੰ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫੈਲੋਸਿੱਪ ਨਾਲ ਸਨਮਾਨਿਤ ਕੀਤਾ ਗਿਆ ਹੈ। ਜੌਹਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਵਿਚ ਆਲੂ ਤੋਂ ਬਾਅਦ ਪਿਆਜ਼ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ ਜਿਸਦੀ ਪੰਜਾਬ ਵਿੱਚ ਪ੍ਰਤੀ ਏਕੜ ਪੈਦਾਵਾਰ ਵਿਸ਼ਵ ਪੱਧਰ ਦੇ ਮੁਕਾਬਲੇ ਲਗਭਗ 60 ਫੀਸਦੀ ਘੱਟ ਹੈ, ਜਿਸ ਦਾ ਮੁੱਖ ਕਾਰਨ ਇੱਥੇ ਅਜੇ ਵੀ ਓਪਨ ਪੋਲੀਨੇਟਡ ਵਰਾਇਟੀਆਂ ਦੀ ਵਰਤੋਂ ਹੋਣਾ ਹੈ।

ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ ਪਿਆਜ਼ ਦੀ ਖੇਤੀ ਹਾਈਬ੍ਰਿਡ ਵਰਾਇਟੀਆਂ ਨਾਲ ਕੀਤੀ ਜਾ ਰਹੀ ਹੈ, ਜਿਸ ਨਾਲ ਉੱਚੀ ਪੈਦਾਵਾਰ ਮਿਲਦੀ ਹੈ। ਜਿਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਸਬਜ਼ੀ ਵਿਗਿਆਨ ਵਿਭਾਗ ਨੇ ਉਨ੍ਹਾਂ ਡਿਊਟੀ ਲਗਾਈ ਕਿ ਪੰਜਾਬ ਦੇ ਮੌਸਮੀ ਅਤੇ ਭੂਗੋਲਿਕ ਹਾਲਾਤਾਂ ਅਨੁਕੂਲ ਪਿਆਜ਼ ਦੀਆਂ ਨਵੀਆਂ ਹਾਈਬ੍ਰਿਡ ਵਰਾਇਟੀਆਂ ਤਿਆਰ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਵੱਧ ਝਾੜ ਮਿਲੇ ਅਤੇ ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਹੋਰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖੋਜ ਦਾ ਮਤਲਬ ਸਿਰਫ਼ ਪੜ੍ਹਨਾ ਨਹੀਂ, ਸਗੋਂ ਮੌਜੂਦਾ ਸਮੱਸਿਆਵਾਂ ਦਾ ਹੱਲ ਲੱਭ ਕੇ ਡਾਟਾ ਅਧਾਰਿਤ ਨਤੀਜੇ ਸਾਹਮਣੇ ਲਿਆਉਣਾ ਹੈ ਕਿਉਂਕਿ ਅੱਜ ਭਾਰਤ ਦੀ ਜਨਸੰਖਿਆ ਲਗਭਗ 148 ਕਰੋੜ ਹੈ, ਜੋ ਆਉਣ ਵਾਲੇ ਸਾਲਾਂ ਵਿੱਚ 170 ਕਰੋੜ ਦੇ ਆਸ-ਪਾਸ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵਧਦੀ ਅਬਾਦੀ ਨਾਲ ਜਰਖੇਜ਼ ਜ਼ਮੀਨ ਅਤੇ ਕੁਦਰਤੀ ਵਸੀਲਿਆਂ ’ਤੇ ਦਬਾਅ ਵਧੇਗਾ, ਜਿਸ ਕਾਰਨ ਉਤਪਾਦਨ ਵਧਾਉਣਾ ਲਾਜ਼ਮੀ ਹੋ ਜਾਵੇਗਾ।

ਇਹ ਵੀ ਪੜ੍ਹੋ: Haryana Metro News: ਖੁਸ਼ਖਬਰੀ, ਹਰਿਆਣਾ ਦੇ ਇਸ ਜ਼ਿਲ੍ਹੇ ’ਚ ਜਲਦ ਸ਼ੁਰੂ ਹੋਵੇਗੀ ਮੈਟਰੋ, ਕੇਂਦਰੀ ਮੰਤਰੀ ਨੇ ਕੀਤਾ ਐਲਾਨ…

ਪੰਜਾਬ ਦੀ ਗੱਲ ਕਰਦਿਆਂ ਸੇਰਗਿੱਲ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬੀਆਂ ਦੀ ਅਬਾਦੀ ਘਟਣ ਦੇ ਅਸਾਰ ਹਨ, ਜਿਸ ਦੇ ਕਾਰਨ ਘੱਟ ਫਰਟੀਲਿਟੀ ਰੇਟ, ਪ੍ਰਵਾਸ ਅਤੇ ਛੋਟੇ ਪਰਿਵਾਰਾਂ ਦਾ ਰੁਝਾਨ ਪ੍ਰਮੁੱਖ ਹਨ। ਇਸ ਲਈ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣੇ ਬੌਧਿਕ ਪੱਧਰ ਨੂੰ ਉਚਾ ਚੁੱਕ ਕੇ ਆਪਣੀ ਹੋਦ ਨੂੰ ਮਜ਼ਬੂਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਉਹ ਸਰਮਾਇਆ ਹੈ ਜੋ ਕਦੇ ਘਟਦਾ ਨਹੀਂ, ਸਗੋਂ ਸਮੇਂ ਦੇ ਨਾਲ ਵਧਦਾ ਹੈ।

ਅੰਤ ਵਿੱਚ ਪ੍ਰੈਸ ਕਲੱਬ ਅਮਲੋਹ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹੀਆਂ ਸੰਸਥਾਵਾਂ ਭਵਿੱਖ ਵਿੱਚ ਵੀ ਇਲਾਕੇ ’ਚ ਸਿੱਖਿਆ ਅਤੇ ਖੋਜ ਦੇ ਪੱਧਰ ਨੂੰ ਉੱਪਰ ਚੁੱਕਣ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਿਣਗੀਆਂ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਮੀਆਂਪੁਰ, ਹਰਪ੍ਰੀਤ ਸਿੰਘ ਗਿੱਲ, ਬ੍ਰਿਜ ਭੁਸ਼ਨ ਗਰਗ,ਜੋਗਿੰਦਰਪਾਲ ਫੈਜੁੱਲਾਪੁਰੀਆ, ਕੇਵਲ ਸਿੰਘ, ਗੁਰਬਖਸ਼ ਸਿੰਘ ਵੜੈਚ, ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ, ਜਸਵੰਤ ਸਿੰਘ ਗੋਲਡ,ਅਨਿਲ ਲੁਟਾਵਾ, ਜਗਮੀਤ ਸਿੰਘ, ਭਗਵਾਨ ਦਾਸ ਮਾਜਰੀ ਆਦਿ ਹਾਜ਼ਰ ਸਨ।

Kisan News: ਤੀਰਥ ਸਿੰਘ ਬਣਿਆ ਫਸਲੀ ਵਿਭਿੰਨਤਾ ਦਾ ਚਾਨਣ-ਮੁਨਾਰਾ
Kisan News: ਸੰਦੌੜ/ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਰਵਾਇਤੀ ਕਣਕ-ਝੋਨੇ ਦੀ ਖੇਤੀ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਇਆ ਜਾ ਸਕਦਾ ਹੈ, ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ, ਪਿੰਡ ਸੰਦੌੜ ਦਾ ਅਗਾਂਹਵਧੂ ਕਿਸਾਨ ਤੀਰਥ ਸਿੰਘ ਜੋ ਪਿਛਲੇ ਕਰੀਬ 18 ਸਾਲਾਂ ਤੋਂ ਬਾਗਬਾਨੀ ਵਿਭਾਗ ਤੋਂ ਪ੍ਰੇਰਣਾ ਲੈ ਕੇ ਲਗਾਤਾਰ ਸਬਜ਼ੀਆਂ ਦੀ ਪਨੀਰੀ (ਨਰਸਰੀ) ਤਿਆਰ ਕਰ ਰਿਹਾ ਹੈ ਅਤੇ ਲਗਭਗ 4 ਏਕੜ ਜ਼ਮੀਨ ਵਿੱਚ ਪਿਆਜ, ਮਿਰਚ, ਸ਼ਿਮਲਾ ਮਿਰਚ ਤੇ ਫੁੱਲ ਗੋਭੀ ਦੀ ਪਨੀਰੀ ਲਾ ਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਗਾਂਹਵਧੂ ਕਿਸਾਨ ਨੂੰ ਪੰਜਾਬ ਸਰਕਾਰ ਵੱਲ਼ੋਂ ਮੁੱਖ ਮੰਤਰੀ ਐਵਾਰਡ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਸਨਮਾਨ ਚਿੰਨ੍ਹ ਤੇ ਪੂਸਾ ਖੋਜ ਸੰਸਥਾ ਨਵੀਂ ਦਿੱਲੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਖਬਰ ਵੀ ਪੜ੍ਹੋ : Delhi NCR Weather: ਦਿੱਲੀ ਐਨਸੀਆਰ ਦਾ ਬਦਲਿਆ ਮੌਸਮ, ਠੰਢ ਦੌਰਾਨ ਬੂੰਦਾਬਾਂਦੀ, ਜਾਣੋ ਅੱਜ ਦਾ AQI

ਗੱਲਬਾਤ ਕਰਦਿਆਂ ਤੀਰਥ ਸਿੰਘ ਨੇ ਦੱਸਿਆ ਕਿ ਜਿੱਥੇ ਰਵਾਇਤੀ ਫਸਲਾਂ ਦੀ ਲਾਗਤ ਵਧਦੀ ਜਾ ਰਹੀ ਹੈ, ਉੱਥੇ ਮੁਨਾਫਾ ਘੱਟ ਹੋ ਰਿਹਾ ਸੀ, ਜਿਸ ਕਾਰਨ ਉਸਨੇ ਬਾਗਬਾਨੀ ਵਿਭਾਗ ਦੀ ਸਲਾਹ ਨਾਲ ਪਿਆਜ਼ ਅਤੇ ਹੋਰ ਸਬਜ਼ੀਆਂ ਦੀ ਪਨੀਰੀ ਦੀ ਨਰਸਰੀ ਸ਼ੁਰੂ ਕੀਤੀ। ਮੌਜ਼ੂਦਾ ਸਮੇਂ ਵਿੱਚ ਉਸ ਦੀ ਪਨੀਰੀ ਦੀ ਮੰਗ ਆਪਣੇ ਇਲਾਕੇ ਵਿੱਚ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਦੇ ਕਿਸਾਨਾਂ ਵਿੱਚ ਵੀ ਕਾਫੀ ਵਧ ਗਈ ਹੈ ਅਤੇ ਕਰੀਬ 1500 ਕਿਸਾਨ ਸਬਜ਼ੀਆਂ ਦੀ ਪਨੀਰੀ ਲੈ ਕੇ ਚੰਗਾ ਝਾੜ ਪ੍ਰਾਪਤ ਕਰ ਰਹੇ ਹਨ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਪਨੀਰੀ ਰਾਹੀਂ ਉਸ ਨੂੰ ਨਿਰੰਤਰ ਆਮਦਨ ਪ੍ਰਾਪਤ ਹੋ ਰਹੀ ਹੈ। Kisan News

ਉਸਨੇ ਦੱਸਿਆ ਕਿ ਉਹ ਬਾਗਬਾਨੀ ਵਿਭਾਗ ਮਾਲੇਰਕੋਟਲਾ ਪਾਸੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਬਾਗਬਾਨੀ ਮਸ਼ੀਨਰੀ, ਗੰਡੋਆ ਖਾਦ ਯੂਨਿਟ ਤੇ ਸਬਸਿਡੀ ਪ੍ਰਾਪਤ ਕਰ ਚੁੱਕਾ ਹੈ। ਉਸਨੇ ਕਿਹਾ ਕਿ ਫਸਲੀ ਵਿਭਿੰਨਤਾ ਹੀ ਖੇਤੀ ਨੂੰ ਭਵਿੱਖ ਵਿੱਚ ਟਿਕਾਊ ਤੇ ਮੁਨਾਫੇਦਾਰ ਬਣਾ ਸਕਦੀ ਹੈ। ਬਾਗਬਾਨੀ ਫਸਲਾਂ ਨਾ ਸਿਰਫ ਆਮਦਨ ਵਧਾਉਂਦੀਆਂ ਹਨ, ਸਗੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਤੀਰਥ ਸਿੰਘ ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈ ਕੇ ਰਵਾਇਤੀ ਫਸਲਾਂ ਤੋਂ ਇਲਾਵਾ ਨਵੇਂ ਵਿਕਲਪ ਅਪਣਾਉਣ। ਇਸ ਸਬੰਧੀ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਹਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੱਤਪਰ ਹੈ। Kisan News

ਬਾਗਬਾਨੀ ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸੈਲਿੰਦਰ ਕੌਰ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਅਤੇ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀਆਂ ਮੁਹੱਈਆ ਕਰਵਾ ਰਿਹਾ ਹੈ। ਡਾ. ਹਰਦੀਪ ਸਿੰਘ ਨੇ ਕਿਹਾ ਕਿ ਤੀਰਥ ਸਿੰਘ ਵਰਗੇ ਅਗਾਂਹਵਧੂ ਕਿਸਾਨ ਹੋਰ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਅਤਿ-ਆਧੁਨਿਕ ਤਕਨਾਲੋਜੀ ਅਤੇ ਸਕੀਮਾਂ ਦੀ ਜਾਣਕਾਰੀ ਲੈ ਕੇ ਬਾਗਬਾਨੀ ਫਸਲਾਂ ਅਪਣਾਈਆਂ ਜਾਣ ਤਾਂ ਜੋ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕੇ ਅਤੇ ਕਿਸਾਨੀ ਆਮਦਨ ਵਿੱਚ ਵਾਧਾ ਹੋਵੇ।