Released - Sach Kahoon Punjabi
ਬਿਜਲੀ ਸਬਸਿਡੀ ਅਤੇ ਸੇਵਾ-ਮੁਕਤੀ ਲਾਭਾਂ ਸਣੇ ਕੇਂਦਰੀ ਸਕੀਮਾਂ ਲਈ 427 ਕਰੋੜ ਰੁਪਏ ਜਾਰੀ
ਬਿਜਲੀ ਸਬਸਿਡੀ ਅਤੇ ਸੇਵਾ-ਮੁਕਤੀ ਲਾਭਾਂ ਸਣੇ ਕੇਂਦਰੀ ਸਕੀਮਾਂ ਲਈ 427 ਕਰੋੜ ਰੁਪਏ ਜਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ (ਪੀ.ਐਸ.ਪੀ.ਸੀ.ਐਲ.) ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ (central schemes), ਪੀ.ਆਰ.ਟੀ.ਸੀ. ਅਤੇ 15 ਨਵੰਬਰ 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਲਈ 427 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਖੇਤੀ ਸਬਸਿਡੀ ਲਈ ਪਾਵਰਕਾਮ ਨੂੰ 100 ਕਰੋੜ ਰੁਪਏ ਜਦਕਿ 15 ਨਵੰਬਰ, 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਜੀ.ਪੀ.ਐਫ./ਲੀਵ ਇਨਕੈਸ਼ਮੈਂਟ ਸਮੇਤ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਲਈ 163 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਨਾਬਾਰਡ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਲਈ 36.29 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ 29 ਜਨਵਰੀ, 2020 ਤੱਕ  ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ/ਬਿਜਲੀ, ਵਸਤਾਂ ਦੀ ਸਪਲਾਈ ਅਤੇ ਦਫ਼ਤਰੀ ਖ਼ਰਚਿਆਂ ਲਈ 64.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਵਿੱਤ ਵਿਭਾਗ ਵੱਲੋਂ ਕੇਂਦਰੀ ਸਪਾਂਸਰ ਸਕੀਮਾਂ (ਸੀ.ਐਸ.ਐਸ.) ਤਹਿਤ 59.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਵਿੱਚ ਸੈਂਟਰਲ ਰੋਡ ਫੰਡ ਲਈ 14.01 ਕਰੋੜ ਰੁਪਏ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਲਈ 14.49 ਕਰੋੜ ਰੁਪਏ, ਕੌਮੀ ਜੀਵਨ ਨਿਰਬਾਹ ਮਿਸ਼ਨ ਲਈ 6.67 ਕਰੋੜ ਰੁਪਏ, ਸਮਗਰਾ ਸ਼ਿਕਸ਼ਾ ਅਭਿਆਨ (ਸੈਕੰਡਰੀ) ਲਈ 5.60 ਕਰੋੜ ਰੁਪਏ, ਸਟੇਟ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਅਪਗ੍ਰੇਡ ਕਰਨ ਲਈ 5.56 ਕਰੋੜ ਰੁਪਏ, ਅਦਾਲਤਾਂ ਲਈ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਸਤੇ 4.83 ਕਰੋੜ ਰੁਪਏ
ਅਤੇ ਕੌਮੀ ਸਿਹਤ ਮਿਸ਼ਨ ਲਈ 3.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੌਮੀ ਪੇਂਡੂ ਪੀਣ ਯੋਗ ਪਾਣੀ ਮਿਸ਼ਨ, ਨੀਲੀ ਕ੍ਰਾਂਤੀ, ਪੁਲੀਸ ਫੋਰਸਾਂ ਦੇ ਆਧੁਨਿਕੀਕਰਨ, ਕੌਮੀ ਸਿੱÎਖਿਆ ਮਿਸ਼ਨ (ਐਨ.ਈ.ਐਮ.), ਸਵੱਛ ਭਾਰਤ ਮਿਸ਼ਨ (ਐਸ.ਬੀ.ਐਮ.), ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ (ਐਨ.ਐਸ.ਏ.ਪੀ.) , ਚਿੱਟੀ ਕ੍ਰਾਂਤੀ ਸਮੇਤ ਸੀ.ਐਸ.ਐਸ. ਤਹਿਤ ਹੋਰ ਪ੍ਰਾਜੈਕਟਾਂ/ਸਕੀਮਾਂ ਲਈ 4.35 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਤਕਨੀਕੀ ਸਿੱਖਿਆ (ਆਈ.ਟੀ.ਆਈ. ਵਿੰਗ) ਲਈ ਪੀ.ਆਰ.ਟੀ.ਸੀ. ਨੂੰ 4.25 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੀਐੱਸਟੀ : ਕੇਂਦਰ ਵੱਲੋਂ ਪੰਜਾਬ ਨੂੰ 2228 ਕਰੋੜ ਜਾਰੀ
ਜੀਐਸਟੀ ਕੌਂਸਲ ਮੀਟਿੰਗ ਤੋਂ 2 ਦਿਨ ਪਹਿਲਾਂ ਜਾਰੀ ਕੀਤੀ ਰਕਮ
ਆਰਥਿਕ ਤੰਗੀ ‘ਚੋਂ ਲੰਘਦੇ ਪੰਜਾਬ ਨੂੰ ਆਇਆ ਸਾਹ
ਅਸ਼ਵਨੀ ਚਾਵਲਾ/ਚੰਡੀਗੜ੍ਹ। ਕੇਂਦਰ ਸਰਕਾਰ ਨੇ ਆਖ਼ਰਕਾਰ ਅੱਜ ਪੰਜਾਬ ਸਰਕਾਰ ਦੇ ਬਕਾਇਆ ਚਲ ਰਹੇ ਜੀਐਸਟੀ ਦੇ 2228 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਹਾਲਾਂਕਿ ਪੰਜਾਬ ਸਰਕਾਰ ਹੁਣ ਤੱਕ 4100 ਕਰੋੜ ਰੁਪਏ ਬਕਾਏ ਦੀ ਮੰਗ ਕਰ ਰਹੀ ਸੀ ਪਰ ਕੇਂਦਰ ਸਰਕਾਰ ਵੱਲੋਂ 14 ਫੀਸਦੀ ਵਾਧੇ ਵਾਲੀ ਹੀ ਰਕਮ ਜਾਰੀ ਕੀਤੀ ਗਈ ਹੈ, ਜਦੋਂਕਿ ਸਰਕਾਰ ਵੱਲੋਂ ਖਾਤੇ ਵਿੱਚ ਜਿਹੜਾ ਫ਼ਰਕ ਦੱਸਿਆ ਜਾ ਰਿਹਾ ਹੈ, ਉਸ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਫਿਰ ਵੀ 2228 ਕਰੋੜ ਜਾਰੀ ਹੋਣ ਨਾਲ ਪੰਜਾਬ ਸਰਕਾਰ ਨੂੰ ਇੱਕ ਵਾਰ ਸਾਹ ਜ਼ਰੂਰੀ ਆਇਆ ਹੈ  ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਕੇਂਦਰ ਸਰਕਾਰ ‘ਤੇ ਜੀਐਸਟੀ ਦੀ ਬਕਾਇਆ ਰਕਮ ਜਾਰੀ ਨਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਗਈ ਸੀ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤਿੰਨ ਵਾਰੀ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਾ ਕੇ ਹੋਏ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਮਿਲ ਕੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ੀਤੀ ਸੀ।  ਇਸ ਦੇ ਨਾਲ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਣੇ 5 ਸੂਬੇ ਦੇ ਖਜਾਨਾ ਮੰਤਰੀਆਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਦੇ ਹੋਏ ਜੀਐਸਟੀ ਦੇ 14 ਫੀਸਦੀ ਵਾਧੇ ਵਾਲੀ ਰਕਮ ਜਾਰੀ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਲਗਾਤਾਰ ਪੰਜਾਬ ਅਤੇ ਕੇਂਦਰ ਵਿੱਚ ਸਿਆਸਤ ਭਖੀ ਹੋਈ ਸੀ।
ਜੀਐਸਟੀ ਕਾਉਂਸਿਲ ਦੀ ਮੀਟਿੰਗ
ਬੀਤੇ ਹਫ਼ਤੇ ਸੰਸਦ ਦੇ ਅੰਦਰ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਵੀ ਜੋਰ ਸ਼ੋਰ ਨਾਲ ਜੀਐਸਟੀ ਦਾ ਬਕਾਇਆ ਜਾਰੀ ਕਰਨ ਦੀ ਆਵਾਜ਼ ਚੁੱਕੀ ਗਈ ਸੀ ਤੇ ਹੁਣ ਇਸੇ ਹਫ਼ਤੇ ਨਿਰਮਲਾ ਸੀਤਾ ਰਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਗੱਲ ਪੰਜਾਬ ਦੇ 8 ਸੰਸਦ ਮੈਂਬਰਾਂ ਵੱਲੋਂ ਕਹੀ ਜਾ ਰਹੀਂ ਹੈ। ਇਥੇ ਹੀ 2 ਦਿਨਾਂ ਬਾਅਦ ਜੀਐਸਟੀ ਕਾਉਂਸਿਲ ਦੀ ਮੀਟਿੰਗ ਵੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਕਿ ਸੂਬੇ ਹੋਰ ਜਿਆਦਾ ਹੰਗਾਮਾ ਕਰਨ ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਜੀਐਸਟੀ ਦੇ ਬਕਾਏ ਨੂੰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਨੂੰ 2228 ਕਰੋੜ ਰੁਪਏ ਸੋਮਵਾਰ ਸ਼ਾਮ ਨੂੰ ਪ੍ਰਾਪਤ ਹੋਏ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਦੇ ਰਾਸ਼ਟਪਤੀ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਲਿਸਟ ਜਾਰੀ
election | 26 ਦਸੰਬਰ ਤੱਕ ਲੈ ਸਕਦੇ ਹਨ ਉਮੀਦਵਾਰ ਆਪਣਾ ਨਾਂਅ ਵਾਪਸ
ਵਾਸ਼ਿੰਗਟਨ। ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਐਲਕਸ ਪਡੀਲਾ ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ। ਡੈਮੋਕ੍ਰੇਟ ਪਾਰਟੀ ਵੱਲੋਂ ਜੋਸਫ ਆਰ. ਬਾਇਡਨ (ਜੋਅ ਬਾਇਡਨ), ਮਾਈਕਲ ਬੈਨੇਟ, ਮਾਈਕਲ ਬਲੂਮਬਰਗ, ਕੋਰੀ ਬੁੱਕਰ, ਮੌਸੀ ਬੋਇਡ, ਪੀਟ ਬੁਟੀਗਿਗ, ਜੂਲੀਅਨ ਕਾਸਤਰੋ, ਰਾਕੀ ਫਿਊਂਟ, ਜੌਹਨ ਡਿਲਾਨੀ, ਮਾਈਕਲ ਅਲਿੰਗਰ, ਤੁਲਸੀ ਗਾਬਰਡ, ਐਮੀ ਕਲੋਬੁਚਰ, ਡੇਵਾਲ ਪੈਟਰਿਕ, ਬਰਨੀ ਸੈਂਡਰਸ, ਜੋਹ ਸਿਸਟੇਕ, ਮਾਰਕ ਗਰੀਨਸਟੀਨ, ਟਾਮ ਸਟੀਅਰ, ਐਲਿਜ਼ਾਬੇਥ ਵਾਰਨ, ਮੈਰੀਨ ਵਿਲੀਅਮਸਨ ਤੇ ਐਂਡਰਿਊ ਯਾਂਗ ਚੋਣ ਮੈਦਾਨ ਵਿਚ ਹਨ।
ਇਸੇ ਤਰ੍ਹਾਂ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਜੋਲਟਨ ਇਸਟਵਾਨ, ਮੈਥਿਊ ਮੈਟਰਨ, ਜੋਅ ਵਾਲਸ਼ ਅਤੇ ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ। ਅਮਰੀਕਨ ਇੰਡੀਪੈਂਡਟ ਪਾਰਟੀ ਵੱਲੋਂ ਡਾਨ ਬਲੈਂਕਨਸ਼ਿਪ, ਫਿਲ ਕੋਲੀਨਸ, ਰਾਕੀ ਫਿਊਂਟ, ਚਾਰਲਸ ਕਰਾਟ ਅਤੇ ਜੀ.ਆਰ. ਮਾਇਰਸ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ। ਹਾਵੀ ਹਾਕਿਨਸ, ਡੋਰਿਓ ਹੰਟਰ, ਡੈਨਿਸ ਲੰਬਰਟ, ਸੈਡਿਨਮ ਕਰੀ ਅਤੇ ਡੇਵਿਡ ਰੋਲਡੇ ਗਰੀਨ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਲਿਬਰਟੇਰੀਅਨ ਪਾਰਟੀ ਵੱਲੋਂ ਮੈਕਸ ਅਬਰਾਮਸਨ, ਕੇਨ ਆਰਮਸਟਰਾਂਗ, ਡੇਨ ਬਹਿਰਮਨ ਆਦਿ ਹੋਰ ਵੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ। ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ।
ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ
ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ
ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਰਕਾਰ ਕਰਵਾਉਣ ਜਾ ਰਹੀ ਐ ਦੋ ਰੋਜ਼ਾ ਯੂਥ ਮੇਲਾ
ਅਸ਼ਵਨੀ ਚਾਵਲਾ/ਚੰਡੀਗੜ੍ਹ।  ਪੰਜਾਬ ਸਰਕਾਰ ਦੇ ‘ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ’ ਵੱਲੋਂ ਸੂਬੇ ‘ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋਚ ਨਾਲ ਜਵਾਨੀ ਵਿੱਚ ਅਨੋਖਾ ਵਿਕਾਸ ਮੁਖੀ ਰੰਗ ਭਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 23 ਤੇ 24 ਦਸੰਬਰ ਨੂੰ ਦੋ ਰੋਜ਼ਾ ‘ਪੰਜਾਬ ਰਾਜ ਯੁਵਕ ਮੇਲਾ-2019’ ਕਰਵਾਇਆ ਜਾਵੇਗਾ। ਇਹ ਜਾਣਕਾਰੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ।
ਪੱਤਰਕਾਰਾਂ ਨੂੰ ਰਾਜ ਪੱਧਰੀ ਸਮਾਗਮ ਸਬੰਧੀ  ਜਾਣਕਾਰੀ ਦਿੰਦਿਆਂ ਸ੍ਰੀ ਰਾਣਾ ਸੋਢੀ ਨੇ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਵਿਸ਼ੇਸ਼ ਸਮਾਗਮ ਦਾ ਸਿਰਲੇਖ ‘ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ’ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਨੌਜਵਾਨਾਂ ਨੂੰ ਦੁਨੀਆਂ ਭਰ ਵਿੱਚ ਹੋ ਰਹੀਆਂ ਸਾਇੰਸ, ਤਕਨਾਲੋਜੀ ਦੀਆਂ ਨਵੀਨਤਮ ਖੋਜਾਂ ਤੋਂ ਜਾਣੂ ਕਰਵਾਉਣ ਲਈ ਸਾਇੰਸ ਤਕਨਾਲੋਜੀ ਦੀਆਂ ਨਵੀਂਆਂ ਕਾਢਾਂ ‘ਤੇ ਅਧਾਰਿਤ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਥੇ ਇਸ ਖੇਤਰ ਵਿੱਚ ਹੋ ਰਹੀਆਂ ਉਪਲਬਧੀਆਂ ਸਬੰਧੀ ਪ੍ਰੋਜੈਕਟ ਦਰਸਾਏ ਜਾਣਗੇ।
ਕਈ ਤਰ੍ਹਾਂ ਦੀਆਂ ਲੱਗਣਗੀਆਂ ਪ੍ਰਦਰਸ਼ਨੀਆਂ
ਇਸੇ ਖੇਤਰ ਸਬੰਧੀ ਹੋਰ ਜਾਗਰੂਕਤਾ ਲਈ ਉਚ ਕੋਟੀ ਦੇ ਵਿਗਿਆਨੀ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਸਮਾਗਮ ਦੌਰਾਨ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਵੱਡੀ ਗਿਣਤੀ ਨੌਜਵਾਨ ਲੜਕੇ-ਲੜਕੀਆਂ ਹਿੱਸਾ ਲੈਣਗੇ ਅਤੇ ਆਪਣੇ ਅਮੀਰ ਸੱਭਿਆਚਾਰ ਦੀਆਂ ਵੰਨ-ਸੁਵੰਨੀਆਂ ਪੇਸ਼ਕਾਰੀਆਂ ਦੇਣਗੇ, ਜਿਸ ਦਾ ਉਦਘਾਟਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ 23 ਦਸੰਬਰ 2019 ਨੂੰ ਕਰਨਗੇ ਅਤੇ ਪੰਜਾਬੀ ਨੌਜਵਾਨਾਂ ਨੂੰ ਨਵੀਂ ਸੇਧ ਅਤੇ ਨਵੇਂ ਪੰਜਾਬ ਦੀ ਸਿਰਜਣਾ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ। 24 ਦਸੰਬਰ ਨੂੰ ਸਮਾਪਤੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ੍ਰੀ ਸੰਜੇ ਕੁਮਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ , ਯੂਥ ਸੇਵਾਵਾਂ ਵਿਭਾਗ ਦੇ ਡਾਇਰੈਕਟਰ  ਸੰਜੇ ਪੋਪਲੀ ਆਈਏ ਐੱਸ, ਰਸ਼ਪਾਲ ਸਿੰਘ ਧਾਲੀਵਾਲ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਪ੍ਰਧਾਨ, ਸੁਖਵਿੰਦਰ ਸਿੰਘ ਬਿੰਦਰਾ  ਯੂਥ ਸੇਵਾਵਾਂ ਵਿਭਾਗ ਦੇ ਚੇਅਰਮੈਨ, ਵਿਸ਼ੇਸ਼ ਤੌਰ  ‘ਤੇ ਹਾਜ਼ਰ ਸਨ।
ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਨਿਵੇਕਲਾ ਉਪਰਾਲਾ
ਖੇਡਾਂ, ਸਿਵਲ ਸੇਵਾਵਾਂ, ਵਿਗਿਆਨ, ਤਕਨਾਲੋਜੀ, ਸੁਰੱਖਿਆ ਦਸਤਿਆਂ, ਖੇਤੀਬਾੜੀ ਅਤੇ ਵਪਾਰ, ਸੱਭਿਆਚਾਰ, ਸਾਹਿਤਕ, ਸਿਨੇਮਾ, ਸੰਗੀਤ, ਮੀਡੀਆ ਆਦਿ ਖੇਤਰਾਂ ਵਿੱਚ ਜਿਹੜੇ ਮਾਣ ਮੱਤੇ ਪੰਜਾਬੀ ਨੌਜਵਾਨਾਂ ਨੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ, ਨੂੰ ਸ਼ਾਬਾਸ਼ੀ ਦੇਣ ਲਈ ‘ਪੰਜਾਬ ਯੂਥ ਅਚੀਵਰਜ਼’ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਿਲ ਕਰ ਕੇ ਰੋਲ ਮਾਡਲ ਬਣਕੇ ਉਭਰੇ ਨੌਜਵਾਨਾਂ ਨੂੰ ‘ਪੰਜਾਬ ਯੂਥ ਆਈਕਨ’ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਮਾਗਮ ਮੌਕੇ ‘ਕਰੀਅਰ ਸਮਿਟ’ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਵਿਸ਼ੇਸ਼ ਗੋਸ਼ਟੀ ਦੌਰਾਨ ਡਿਫ਼ੈਂਸ, ਸਿਵਲ ਸਰਵਿਸਿਜ਼, ਉਦਯੋਗੀ ਮਾਹਿਰ, ਅੰਬੈਂਸੀਆਂ ਦੇ ਅਧਿਕਾਰੀ ਅਤੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਿਰ ਨੌਜਵਾਨਾਂ ਦੇ ਰੂਬਰੂ ਹੋ ਕੇ ਖੇਤਰ ‘ਚ ਰੁਜ਼ਗਾਰ ਪ੍ਰਾਪਤੀ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਬਾਰਵੀਂ ਦੀ ਸਿੱਖਿਆ ਤੋਂ ਬਾਅਦ ਸਹੀ ਮਾਰਗ ਚੁਣਨ ਸਬੰਧੀ ਜਾਣੂੰ ਕਰਵਾਉਣਗੇ।
ਸੂਬਾ ਸਰਕਾਰ ਵੱਲੋਂ ‘ਪੰਜਾਬ ਯੂਥ ਆਈਕਨ’ ਅਤੇ ‘ਪੰਜਾਬ ਯੂਥ ਅਚੀਵਰ’ ਸਟੇਟ ਪੁਰਸਕਾਰ ਦੇਣ ਦਾ ਐਲਾਨ
ਪੰਜਾਬ ਦੇ ਹਰ ਪਿੰਡ ਅਤੇ ਕਸਬੇ ਤੋਂ ਯੂਥ ਕਲੱਬਾਂ ਦੇ 15000 ਤੋਂ ਵੱਧ ਨੌਜਵਾਨ ਕਰਨਗੇ ਸ਼ਮੂਲੀਅਤ
ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਸਮਾਗਮ ਸਬੰਧੀ ਪੋਸਟਰ ਕੀਤਾ ਜਾਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਕਾਸ਼ ਉਤਸਵ ’ਤੇ ਵਿਸ਼ੇਸ਼ ਮਾਫ਼ੀ ਤਹਿਤ 2 ਕੈਦੀਆਂ ਨੂੰ ਕੀਤਾ ਰਿਹਾਅ
ਸਮੂਹ ਬੰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਇੱਕ ਚੰਗੇ ਇਨਸਾਨ ਬਣਨ : ਜੇਲ੍ਹ ਸੁਪਰਡੈਂਟ
ਸਤਪਾਲ ਥਿੰਦ/ਫਿਰੋਜ਼ਪੁਰ ।  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ’ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਬੰਦ ਦੋ ਕੈਦੀਆਂ ਨੂੰ ਵਿਸ਼ੇਸ਼ ਮਾਫ਼ੀ ਤਹਿਤ ਰਿਹਾਅ ਕੀਤਾ ਗਿਆ। ਇਸ ਤੋਂ ਇਲਾਵਾ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਜ਼ੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਵੱਲੋਂ ਜੇਲ੍ਹ ਅੰਦਰ 550 ਬੰਦੀਆਂ ਨੂੰ ਨਸ਼ੇ ਅਤੇ ਵਰਜਿਤ ਵਸਤੂਆਂ ਦਾ ਤਿਆਗ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਡਿਪਟੀ ਸੁਪਰਡੈਂਟ ਨਵਇੰਦਰ ਸਿੰਘ, ਡਿਪਟੀ ਸੁਪਰਡੈਂਟ ਸਕਿਊਰਿਟੀ ਪਰਮਜੀਤ ਸਿੰਘ ਗਿੱਲ ਤੇ ਡਿਪਟੀ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਸਮੇਤ ਸਮੂਹ ਪੁਲਿਸ ਸਟਾਫ਼ ਵੀ ਉਚੇਚੇ ਤੌਰ ’ਤੇ ਹਾਜ਼ਰ ਸੀ।
ਜੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਨੇ ਸਮੂਹ ਬੰਦੀਆਂ ਨੂੰ ਕਿਹਾ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਤੇ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ’ਤੇ ਜੇਲ੍ਹ ਤੋਂ ਬਾਹਰ ਨਿੱਕਲ ਕੇ ਇੱਕ ਚੰਗੇ ਇਨਸਾਨ ਬਣਨ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ 2 ਕੈਦੀਆਂ ਵਿਕਰਮ ਪੁੱਤਰ ਧਰਮਪਾਲ ਅਤੇ ਨਿਸ਼ਾਨ ਸਿੰਘ ਪੁੱਤਰ ਨਛੱਤਰ ਸਿੰਘ ਨੂੰ ਵਿਸ਼ੇਸ਼ ਮਾਫ਼ੀ ਤਹਿਤ ਰਿਹਾਅ ਕੀਤਾ। ਉਨ੍ਹਾਂ ਦੱਸਿਆ ਕਿ ਲਗਭਗ 125 ਹੋਰ ਬੰਦੀਆਂ ਨੂੰ ਵਿਸ਼ੇਸ਼ ਮਾਫ਼ੀ ਦਾ ਲਾਭ ਮਿਲਣ ਤੇ ਉਹ ਵੀ ਤਹਿ ਸਮੇਂ ਤੋਂ ਪਹਿਲਾਂ ਰਿਹਾਅ ਹੋ ਜਾਣਗੇ।
ਡਿਪਟੀ ਸੁਪਰਡੈਂਟ ਨਵਇੰਦਰ ਸਿੰਘ ਨੇ ਜੇਲ੍ਹ ਦੇ ਤਾਇਨਾਤ ਸਾਰੇ ਕਰਮਚਾਰੀਆਂ/ ਅਧਿਕਾਰੀਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਨਿਸ਼ਠਾ ਅਤੇ ਜੇਲ੍ਹ ਨਿਯਮਾਂ ਅਨੁਸਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਜੇਪੀ ਦੇ ਉਮੀਦਵਾਰਾਂ ਦੀ ਤੀਜੀ ਲਿਸਟ ਹੋਈ ਜਾਰੀ
ਚੰਡੀਗੜ੍ਹ। ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਉਮੀਦਵਾਰਾਂ ਲਈ ਤੀਜੀ ਲਿਸਟ ਜਾਰੀ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਸ ਲਿਸਟ ਕਾਂਗਰਸ ਛੱਡ ਕੇ ਆਏ ਸਾਬਕਾ ਸਹਿਕਾਰਤਾ ਮੰਤਰੀ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੂੰ ਟਿਕਟਾਂ ਦਿੱਤੀਆਂ ਗਈਆਂ ਪਰ ਇਸ ਲਿਸਟ ‘ਚ ਵੀ ਚੌਟਾਲਾ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਨਹੀਂ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸਾਬਕਾ ਸਹਿਕਾਰਤਾ ਮੰਤਰੀ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੇ ਕਾਂਗਰਸ ਪਾਰਟੀ ਛੱਡ ਕੇ ਦਿੱਲੀ ‘ਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ‘ਚ ਜਨਨਾਇਕ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਬੀਤਾ ਫੌਗਾਟ ਤੇ ਯੋਗੇਸ਼ਵਰ ਦੱਤ ਨੂੰ ਮਿਲੀ ਟਿਕਟ
ਨਵੀਂ ਦਿੱਲੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 78 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਜੇਪੀ ਦੀ ਸੂਚੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣਾਂ ਲੜਨਗੇ। ਸੂਚੀ ‘ਚ ਮੌਜੂਦਾ 38 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ। ਦੱਸ ਦਈਏ ਕਿ ਕੁੱਲ 90 ਸੀਟਾਂ ਹਨ। ਬੀਜੇਪੀ ਨੇ ਹਾਲ ਹੀ ‘ਚ ਸ਼ਾਮਲ ਹੋਏ ਰੇਸਲਰ ਬਬੀਤਾ ਫੌਗਾਟ ਅਤੇ ਯੋਗੇਸ਼ਵਰ ਦੱਤ ਨੂੰ ਵੀ ਟਿਕਟ ਦਿੱਤੀ ਹੈ। ਬਬੀਤਾ ਫੌਗਾਟ ਨੂੰ ਦਾਦਰੀ ਤੋਂ ਅਤੇ ਯੋਗੇਸ਼ਵਰ ਦੱਤ ਨੂੰ ਸੋਨੀਪਤ ਦੇ ਬਰੌਦਾ ਤੋਂ ਟਿਕਟ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਦਿੱਲੀ ‘ਚ ਬੀਜੇਪੀ ਦੇ ਦਫਤਰ ‘ਚ ਕੇਂਦਰੀ ਚੋਣ ਸਮੀਤੀ ਦੀ ਬੈਠਕ ਹੋਈ ਸੀ। ਪੀਐਮ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ‘ਚ ਹੋਈ ਬੈਠਕ ‘ਚ ਹਰਿਆਣਾ ਅਤੇ ਮਹਾਰਾਸ਼ਟਰ ਦੇ ਉਮੀਦਵਾਰਾਂ ਤੇ ਚਰਚਾ ਹੋਈ ਸੀ। ਸ਼ਾਹ ਨੇ ਮਨੋਹਰ ਲਾਲ ਖੱਟਰ ਨਾਲ ਹਰਿਆਣਾ ਦੇ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਵੀ ਕੀਤੀ। ਬੈਠਕ ‘ਚ ਦੋਵਾਂ ਸੂਬਿਆਂ ਨੇਤਾ ਵੀ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਜੇ ਹੋਰ ਛੱਡਿਆ ਜਾਵੇਗਾ ਭਾਖੜਾ ਡੈਮ ਵਿੱਚੋਂ ਪਾਣੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ‘ਚ ਬੁੱਧਵਾਰ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ‘ਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ ਗਈ। ਬੀ. ਬੀ. ਐੱਮ. ਬੀ. ਦੇ ਚੇਅਰਮੈਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਾਖੜਾ ਡੈਮ ‘ਚੋਂ ਅਜੇ ਹੋਰ ਪਾਣੀ ਛੱਡਿਆ ਜਾਵੇਗਾ। (Bhakra Dam)
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 6 ਵਜੇ ਤੱਕ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1679.5 ਸੀ ਅਤੇ ਇਸ ਨੂੰ 5 ਫੁੱਟ ਹੋਰ ਘਟਾ ਕੇ 1675 ਫੁੱਟ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ 19 ਹਜ਼ਾਰ ਕਿਊਸਿਕ ਅਤੇ ਬਾਅਦ ‘ਚ 40 ਹਜ਼ਾਰ ਕਿਊਸਿਕ ਪਾਣੀ ਭਾਖੜਾ ਡੈਮ ‘ਚੋਂ ਛੱਡਿਆ ਗਿਆ ਸੀ। ਚੇਅਰਮੈਨ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਹਾਲਾਤ ਬਹੁਤ ਮੁਸ਼ਕਲ ਸੀ ਪਰ ਉਨ੍ਹਾਂ ਨੂੰ ਸਮਝਦਾਰੀ ਨਾਲ ਨਜਿੱਠ ਲਿਆ ਗਿਆ ਹੈ। ਫਿਲਹਾਲ ਬੋਰਡ ਵਲੋਂ ਅੱਜ ਤੋਂ ਛੱਡੇ ਜਾ ਰਹੇ ਪਾਣੀ ਨੂੰ ਘਟਾਉਣਾ ਦਾ ਅੰਦਾਜ਼ਾ ਜਤਾਇਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੰਦੇ ਹਏ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਠੀਕ ਰਹੇਗਾ ਅਤੇ ਜ਼ਿਆਦਾ ਬਾਰਸ਼ ਨਹੀਂ ਹੋਵੇਗੀ, ਜਿਸ ਨਾਲ ਪਾਣੀ ਦਾ ਵਹਾਅ ਘਟੇਗਾ ਅਤੇ ਹਾਲਾਤ ‘ਚ ਸੁਧਾਰ ਹੋਵੇਗਾ।
ਭ੍ਰਿਸ਼ਟ ਅਫ਼ਸਰਾਂ ‘ਤੇ ਨੱਥ : ਪੀਐੱਮ ਮੋਦੀ ਸਰਕਾਰ ਨੇ 15 ਅਫ਼ਸਰਾਂ ਦੀ ਛੁੱਟੀ ਕੀਤੀ
ਏਜੰਸੀ, ਨਵੀਂ ਦਿੱਲੀ
ਸਰਕਾਰ ਨੇ ਕੇਂਦਰੀ ਅਪ੍ਰਤੱਖ ਟੈਕਸ ਤੇ ਸਰਹੱਦੀ ਟੈਕਸ ਬੋਰਡ (ਸੀਬੀਆਈਸੀ) ਦੇ ਮੁੱਖ ਕਮਿਸ਼ਨਰ, ਕਮਿਸ਼ਨਰ, ਅਡੀਸ਼ਨਲ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਪੱਧਰ ਦੇ 15 ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਜ਼ੂਰਰੀ ਸੇਵਾ ਮੁਕਤੀ ਦੇ ਦਿੱਤੀ ਹੈ। ਸਰਕਾਰ ਨੇ ਪਿਛਲੇ ਹਫ਼ਤੇ ਆਮਦਨ ਟੈਕਸ ਵਿਭਾਗ ਦੇ 12 ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰੀ ਸੇਵਾ ਮੁਕਤੀ ਦਿੱਤੀ ਸੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਤੇ ਕੁਝ ਮਾਮਲੇ ‘ਚ ਹਾਲੇ ਵੀ ਜਾਂਚ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਇਨ੍ਹਾਂ ਅਧਿਕਾਰੀਆਂ ਨੂੰ ਜ਼ਰੂਰੀ ਸੇਵਾ ਮੁਕਤੀ ਦਿੱਤੀ ਗਈ ਹੈ।
ਇੱਕ ਹਫ਼ਤੇ ਪਹਿਲਾਂ ਵੀ 12 ਅਫਸਰਾਂ ਨੂੰ ਦਿੱਤਾ ਸੀ ਝਟਕਾ
ਇੱਕ ਹਫ਼ਤੇ ਪਹਿਲਾਂ ਹੀ ਮੋਦੀ ਸਰਕਾਰ ਨੇ ਆਮਦਨ ਕਰ ਵਿਭਾਗ ਦੇ 12 ਸੀਨੀਅਰ ਅਧਿਕਾਰੀਆਂ ਨੂੰ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ ਸੀ। ਜਿਨ੍ਹਾਂ ਅਧਿਕਾਰੀਆਂ ‘ਤੇ ਐਕਸ਼ਨ ਹੋਇਆ ਸੀ, ਉਨ੍ਹਾਂ ‘ਚੋਂ ਇੱਕ ਜੁਆਇੰਟ ਕਮਿਸ਼ਨਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਸਨ। ਇਨ੍ਹਾਂ ਅਫ਼ਸਰਾਂ ‘ਤੇ ਰਿਸ਼ਵਤ, ਵਸੂਲੀ, ਇੱਕ ‘ਤੇ ਮਹਿਲਾ ਅਫਸਰਾਂ ਦਾ ਜਿਣਸੀ ਸੋਸ਼ਣ ਕਰਨ ਦੇ  ਗੰਭੀਰ ਦੋਸ਼ ਲੱਗੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਹ ਪੰਜਾਬੀ ਫਿਲਮ ਹੁਣ ਪਾਕਿਸਤਾਨ ਵਿਚ ਵੀ ਮਚਾਏਗੀ ਧਮਾਲਾਂ
ਭਾਰਤ ਵਿਚ 12 ਅਕਤੂਬਰ 2018 ਨੂੰ ਹੋਈ ਸੀ ਰਿਲੀਜ਼
ਚੰਡੀਗਡ਼੍ਹ। ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿਚ ਇਸ ਫਿਲਮ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਹੁਣ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਅਪਣੇ ਆਫੀਸ਼ੀਅਲ ਅਕਾਉਂਟ ‘ਤੇ ਸਾਂਝੀ ਕੀਤੀ ਹੈ। (Pakistan)
ਕਪਿਲ ਨੇ ਇਸ ਦੀ ਇਕ ਪੋਸਟ ਨੂੰ ਅਪਣੇ ਫੇਸਬੁੱਕ ਅਕਾਉਂਟ ਉਤੇ ਵੀ ਸਾਂਝੀ ਕੀਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਪਬਲਿਕ ਦੀ ਡਿਮਾਂਡ ਉਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਪਾਕਿਸਤਾਨ ਵਿਚ ਰਿਲੀਜ਼ ਕਰ ਰਹੇ ਹਾਂ।’ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਜਿਹਡ਼ਾ ਪੋਸਟਰ ਸਾਂਝਾ ਕੀਤਾ ਉਸ ਵਿਚ ਪਾਕਿਸਤਾਨ ਦੇ ਸਿਨੇਮਾਘਰਾਂ ਦੀ ਲਿਸਟ ਹੈ। ਜਿਸ ਵਿਚ ਵੱਖ-ਵੱਖ ਸਿਨੇਮਾਘਰਾਂ ਦੇ ਨਾਂਅ ਲਿਖੇ ਹੋਏ ਹਨ। ਇਹ ਫਿਲਮ ਭਾਰਤ ਵਿਚ 12 ਅਕਤੂਬਰ 2018 ਨੂੰ ਰਿਲੀਜ਼ ਹੋਈ ਸੀ
ਜਿਸ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਸੀ। ਦੱਸ ਦਈਏ ਕਿ ਇਸ ਫਿਲਮ ਵਿਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਸ਼ਹੂਰ ਕਲਾਕਾਰ ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਸ਼ਾਮਲ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ। (Pakistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ 2019;ਧੋਨੀ ਤੇ ਵਿਰਾਟ ਰਿਟੇਨ, ਗੰਭੀਰ ਅਤੇ ਯੁਵਰਾਜ ਦੀ ਛੁੱਟੀ
ਦਿੱਲੀ ਨੇ ਗੰਭੀਰ ਅਤੇ ਕਿੰਗਜ਼ ਪੰਜਾਬ ਨੇ ਯੁਵਰਾਜ ਨੂੰ ਛੱਡਿਆ
ਅੱਠ ਟੀਮਾਂ ਨੇ 44 ਵਿਦੇਸ਼ੀ ਖਿਡਾਰੀਆਂ ਸਮੇਤ 130 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ
ਨਵੀਂ ਦਿੱਲੀ, 15 ਨਵੰਬਰ
ਆਈਪੀਐਲ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ ਆਪਣੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਪੀਐਲ 2019 ‘ਚ ਹੋਣ ਵਾਲੇ ਸੈਸ਼ਨ ਲਈ ਰਿਟੇਨ ਕੀਤਾ ਹੈ ਜਦੋਂਕਿ ਦਿੱਲੀ ਡੇਅਰਡੇਵਿਲਜ਼ ਨੇ ਗੌਤਮ ਗੰਭੀਰ ਅਤੇ ਕਿੰਗਜ਼ ਇਲੈਵਨ ਪੰਜਾਬ ਨੇ ਯੁਵਰਾਜ ਸਿੰਘ ਦਾ ਸਾਥ ਛੱਡ ਦਿੱਤਾ ਹੈ
ਆਈਪੀਐਲ 12 ਲਈ ਦਸੰਬਰ ‘ਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ ਅੱਠ ਫਰੈਂਚਾਈਜ਼ੀ ਟੀਮਾਂ ਨੇ ਰਿਟੇਨ ਕੀਤੇ ਅਤੇ ਰਿਲੀਜ਼ ਕੀਤੇ ਖਿਡਾਰੀਆਂ ਦਾ ਐਲਾਨ ਕੀਤਾ ਅੱਜ ਖਿਡਾਰੀਆਂ ਦਾ ਕਰਾਰ ਵਧਾਉਣ ਦਾ ਆਖ਼ਰੀ ਦਿਨ ਸੀ
ਚੇਨਈ ਦਾ ਦੋ ਸਾਲ ਦਾ ਕਰਾਰ ਸਮਾਪਤ ਹੋਣ ਤੋਂ ਬਾਅਦ ਵਾਪਸ ਆਪਣੀ ਪੁਰਾਣੀ ਟੀਮ ‘ਚ ਪਰਤੇ ਧੋਨੀ ਨੇ ਤੀਸਰੀ ਵਾਰ ਚੇਨਈ ਨੂੰ ਚੈਂਪੀਅਨ ਬਣਾਇਆ ਅਤੇ ਟੀਮ ਨੇ ਫਿਰ ਉਹਨਾਂ ‘ਤੇ ਭਰੋਸਾ ਦਿਖਾਇਆ ਵਿਰਾਟ ਹਾਲਾਂਕਿ ਬੰਗਲੁਰੂ ਨੂੰ ਚੈਂਪੀਅਨ ਨਹੀਂ ਬਣਾ ਪਾ ਰਹੇ ਪਰ ਬੰਗਲੁਰੂ ਨੇ ਇਸ ਧੁਰੰਦਰ ਬੱਲੇਬਾਜ਼ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ
11ਵੇਂ ਸੈਸ਼ਨ ‘ਚ ਕੋਲਕਾਤਾ ਨਾਈਟਰਾਈਡਰਜ਼ ਦਾ ਸਾਥ ਛੱਡ ਕੇ ਵਾਪਸ ਦਿੱਲੀ ਟੀਮ ‘ਚ ਪਰਤੇ ਗੰਭੀਰ ਦਾ ਦਿੱਲੀ ਨਾਲ ਕੁਝ ਮਹੀਨੇ ਹੀ ਸਾਥ ਰਿਹਾ ਗੰਭੀਰ ਨੇ ਲਗਾਤਾਰ ਹਾਰ ਮਿਲਣ ‘ਤੇ ਸੈਸ਼ਨ ਦੇ ਵਿੱਚ ਹੀ ਦਿੱਲੀ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਟੀਮ ਨੇ ਬਾਅਦ ਦੇ ਮੈਚਾਂ ‘ਚ ਉਹਨਾਂ ਨੂੰ ਇੱਕ ਖਿਡਾਰੀ ਦੇ ਤੌਰ ‘ਤੇ ਵੀ ਨਹੀਂ ਖਿਡਾਇਆ ਸੀ ਅਤੇ ਹੁਣ ਉਹਨਾਂ ਨੂੰ ਟੀਮ ਤੋਂ ਹੀ ਰਿਲੀਜ਼ ਕਰ ਦਿੱਤਾ
ਮੁੰਬਈ ਇੰਡੀਅੰਜ਼ ਨੇ ਵੀ ਆਪਣੇ ਸਭ ਤੋ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੂੰ ਰਿਟੇਨ ਕੀਤਾ ਹੈ ਧੋਨੀ ਅਤੇ ਰੋਹਿਤ ਨੂੰ ਜਿੱਥੇ 15-15 ਕਰੋੜ ਰੁਪਏ ਮਿਲਣਗੇ ਉੱਥੇ ਵਿਰਾਟ ਨੂੰ 17 ਕਰੋੜ ਰੁਪਏ ਮਿਲਣਗੇ 15 ਕਰੋੜ ਦੇ ਪੈਕੇਜ਼ ‘ਚ ਨੌਜਵਾਨ ਵਿਸਫੋਟਕ ਬੱਲੇਬਾਜ਼ ਰਿਸ਼ਭ ਪੰਤ ਸ਼ਾਮਲ ਹੈ ਜਿਸ ਨੂੰ ਦਿੱਲੀ ਨੇ ਰਿਟੇਨ ਕੀਤਾ ਹੈ
ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ
ਸਮਿੱਥ ਅਤੇ ਵਾਰਨਰ ਪਾਬੰਦੀ ਤੋਂ ਬਾਅਦ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਪਸੀ ਸਹਿਮਤੀ ਨਾਲ ਹਟਾ ਦਿੱਤਾ ਸੀ ਹੁਣ ਇਹ ਦੋਵੇਂ ਕ੍ਰਿਕਟਰ ਵਾਪਸੀ ਦੀ ਤਿਆਰੀ ਦੇ ਤਹਿਤ ਆਸਟਰੇਲੀਆਈ ਕ੍ਰਿਕਟ ‘ਚ ਖੇਡ ਰਹੇ ਹਨ ਅਤੇ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਈਪੀਐਨ ਦੇ ਅਗਲੇ ਸੈਸ਼ਨ ਲਈ ਰਿਟੇਨ ਕੀਤਾ ਹੈ
ਪੰਜਾਬ ਟੀਮ ਨੇ ਆਖਰ ਯੁਵਰਾਜ ਦਾ ਸਾਥ ਛੱਡ ਦਿੱਤਾ ਹੈ ਪਰ ਧੁਰੰਦਰ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੂੰ 2 ਕਰੋੜ ਰੁਪਏ ਦੀ ਕੀਮਤ ‘ਤੇ ਰਿਟੇਨ ਕਰ ਲਿਆ ਹੈ
ਚੇਨਈ ਨੇ ਸਭ ਤੋਂ ਜ਼ਿਆਦਾ ਅੱਠ ਵਿਦੇਸ਼ੀ ਖਿਡਾਰੀਆਂ ਸਮੇਤ 23 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਕੋਲ ਦੋ ਭਾਰਤੀ ਖਿਡਾਰੀਆਂ ਲਈ ਜਗ੍ਹਾ ਬਚੀ ਹੈ
ਹੈਦਰਾਬਾਦ ਨੇ 6 ਵਿਦੇਸ਼ੀ ਖਿਡਾਰੀ ਸਮੇਤ 20 ਖਿਡਾਰੀਆਂ,
ਦਿੱਲੀ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ,
ਪੰਜਾਬ ਨੇ 4 ਵਿਦੇਸ਼ੀ ਖਿਡਾਰੀਆਂ ਸਮੇਤ 10 ਖਿਡਾਰੀਆਂ,
ਕੋਲਕਾਤਾ ਨੇ 3 ਵਿਦੇਸ਼ੀ ਖਿਡਾਰੀਆਂ ਸਮੇਤ 13 ਖਿਡਾਰੀਆਂ,
ਮੁੰਬਈ ਨੇ 7 ਵਿਦੇਸ਼ੀ ਖਿਡਾਰੀਆਂ ਸਮੇਤ 18 ਖਿਡਾਰੀਆਂ,
ਰਾਜਸਥਾਨ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 16 ਖਿਡਾਰੀਆਂ ਅਤੇ
ਬੰਗਲੁਰੂ ਨੇ 6 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
ਦਿੱਲੀ ਦੇ ਕੁਲ ਹੁਣ 10, ਪੰਜਾਬ ਕੋਲ ਸਭ ਤੋਂ ਜ਼ਿਆਦਾ 15, ਕੋਲਕਾਤਾ ਕੋਲ 12, ਮੁੰਬਈ ਕੋਲ 7, ਰਾਜਸਥਾਨ ਕੋਲ 9, ਬੰਗਲੁਰੂ ਕੋਲ 10 ਅਤੇ ਹੈਦਰਾਬਾਦ ਕੋਲ ਪੰਜ ਖਿਡਾਰੀਆਂ ਲਈ ਜਗ੍ਹਾ ਬਚੀ ਹੈ ਪੰਜਾਬ ਕੋਲ ਸਭ ਤੋਂ ਜ਼ਿਆਦਾ 36.20 ਕਰੋੜ ਰੁਪਏ ਬਚੇ ਹਨ ਚੇਨਈ ਕੋਲ 8.40 ਕਰੋੜ, ਦਿੱਲੀ ਕੋਲ 25.50, ਕੋਲਕਾਤਾ ਕੋਲ 15.20 ਕਰੋੜ, ਮੁੰਬਈ ਕੋਲ 11.15, ਰਾਜਸਥਾਨ ਕੋਲ 20.95, ਬੰਗਲੁਰੂ ਕੋਲ 18.15 ਅਤੇ ਹੈਦਰਾਬਾਦ ਕੋਲ 9.70 ਕਰੋੜ ਰੁਪਏ ਬਚੇ ਹਨ
ਆਈਪੀਐਲ 12 ਲਈ 18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ ਟੀਮਾਂ ਨੇ ਖਿਡਾਰੀਆਂ ਨੂੰ ਰਿਟੇਨ ਕਰਨ ‘ਚ 510.75 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਜਦੋਂਕਿ 145.25 ਕਰੋੜ ਰੁਪਏ ਦਾ ਸੈਲਰੀ ਕੈਪ ਬਾਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੁਰਕੀ ਤੋਂ ਰਿਹਾਅ ਹੋਏ ਅਮਰੀਕਾ ਪਾਦਰੀ ਬਰੂਸਨ ਨੇ ਕੀਤੀ ਟਰੰਪ ਨਾਲ ਮੁਲਾਕਾਤ
ਵਾਸ਼ਿੰਗਟਨ, ਏਜੰਸੀ।
ਤੁਰਕੀ ਤੋਂ ਦੋ ਸਾਲ ਬਾਅਦ ਰਿਹਾਅ ਹੋਏ ਅਮਰੀਕੀ ਪਾਦਰੀ ਐਡਰਿਊ ਬਰੂਸਨ ਨੇ ਸ਼ਨਿੱਚਰਵਾਰ ਨੂੰ ਵਾਈਟ ਹਾਊਸ ‘ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਨਿਊਜ ਏਜੰਸੀ ਅਨੁਸਾਰ ਇਸ ਦੌਰਾਨ ਬਰੂਸਨ ਨੇ ਆਪਣੀ ਰਿਹਾਈ ਨਿਸ਼ਚਿਤ ਕਰਨ ਲਈ ਰਾਸ਼ਟਰਪਤੀ ਦਾ ਟਰੰਪ ਤੇ ਉਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾ ਨੇ ਓਵਲ ਦਫਤਰ ‘ਚ ਟਰੰਪ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਅਮਰੀਕਾ ਲਈ ਮਹਾਨ ਆਸ਼ੀਰਵਾਦ ਦੱਸਿਆ।
ਇਸ ਤੋਂ ਪਹਿਲਾਂ ਟਰੰਪ ਨੇ ਬਰੂਨਰ ਦੀ ਰਿਹਾਈ ‘ਚ ਮੱਦਦ ਕਰਨ ਲਈ ਤੁਰਕੀ ਦੇ ਰਾਸ਼ਟਰਪਤੀ ਰੇਸੀਪ ਤਇਪ ਏਰਦੋਗਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਰੂਨਰ ਦੀ ਰਿਹਾਈ ਦੇ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ‘ਵੱਡੇ ਸਬੰਧਾਂ’ ਵੱਲ ਵਧਣ ਵਾਲਾ ਸ਼ਾਨਦਾਰ ਕਦਮ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਤੁਰਕੀ ਦੇ ਪ੍ਰਸ਼ਾਸਨ ਨੇ ਬਰੂਸਨ ‘ਤੇ ਗੈਰ ਕਾਨੂੰਨੀ ਕੁਰਦਿਸਤਾਨ ਵਰਕਰ ਪਾਰਟੀ ਅਤੇ ਸਾਲ 2016 ‘ਚ ਤੁਰਕੀ ‘ਚ ਸੱਤਾ ਤਬਦੀਲ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਗੁਲੇਨਿਸਟ ਅੰਦੋਲਨ ਨਾਲ ਸਬੰਧਿਕ ਹੋਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਜੇਲ ਤੋਂ ਰਿਹਾਅ ਕਰਕੇ ਮੁਕੱਦਮਾ ਚੱਲਣ ਤੱਕ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਤੁਰਕੀ ਦੀ ਇੱਕ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਉਸ ਨੂੰ ਰਿਹਾਅ ਕਰ ਕਰਨ ਦਾ ਆਦੇਸ਼ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।