Wedding Firing - Sach Kahoon Punjabi

Wedding Firing: ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ, ਲਾੜੇ ਦੇ ਦੋਸਤ ਅਤੇ ਮਾਸੀ ਦੀ ਮੌਤ
ਵਿਆਹ ਵਿੱਚ ਆਪ ਵਿਧਾਇਕ ਵੀ ਮੌਜੂਦ

Wedding Firing: (ਸੁਰਿੰਦਰ ਕੁਮਾਰ ਸ਼ਰਮਾ/ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਦੇ ਇੱਕ ਵਿਆਹ ਦੇ ਸਮਾਗਮ ਵਿੱਚ ਉਸ ਸਮੇਂ ਖਲ ਵਲੀ ਮੱਚ ਗਈ ਜਦੋਂ ਦੋ ਵਿਅਕਤੀ ਆਪਸ ਦੇ ਵਿੱਚ ਭਿੜ ਗਏ। ਦੋਨਾਂ ਵੱਲੋਂ ਇੱਕ-ਦੂਜੇ ’ਤੇ ਜੰਮ ਕੇ ਗੋਲੀਆਂ ਚਲਾਈਆਂ ਗਈਆਂ । ਜਿਸ ਵਿੱਚ ਲਾੜੇ ਦੀ ਮਾਸੀ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸਨੂੰ ਉਸੇ ਸਮੇਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਦੇਰ ਰਾਤ ਪੱਖੋਵਾਲ ਰੋਡ ਸਥਿਤ ਇੱਕ ਨਿੱਜੀ ਪੈਲਸ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪੈਲਸ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ।

ਜ਼ਿਕਰਯੋਗ ਹੈ ਕਿ ਇਸ ਘਟਨਾ ਕਰਮ ਦੇ ਵਕਤ ਵਿਧਾਇਕ ਮਦਨ ਲਾਲ ਬੱਗਾ ਵੀ ਇਸ ਵਿਆਹ ਵਿੱਚ ਮੌਜੂਦ ਸਨ। ਉਹਨਾਂ ਤੋਂ ਇਲਾਵਾ ਪੈਲਸ ਵਿੱਚ ਲਗਭਗ 800 ਲੋਕ ਹੋਰ ਵੀ ਮੌਜੂਦ ਸਨ। ਜਿਸ ਵਿੱਚ 18 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਅਤੇ ਪੈਲਸ ਮੈਨੇਜਮੈਂਟ ਦੇ ਨਾਲ ਇਹਨਾਂ ਵਿਅਕਤੀਆਂ ਨੂੰ ਵਿਆਹ ਦੇ ਵਿੱਚ ਬੁਲਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਛੇ ਵਿਅਕਤੀਆਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਹੈ। Wedding Firing

ਇਹ ਵੀ ਪੜ੍ਹੋ: Electricity Bill Relief: ਬਿਜਲੀ ਬਿੱਲ ਰਾਹਤ ਯੋਜਨਾ ਨਾਲ ਮਿਲੇਗੀ ਖਪਤਕਾਰਾਂ ਨੂੰ ਵੱਡੀ ਰਾਹਤ

ਸੂਤਰਾਂ ਦੀ ਮੰਨੀਏ ਤਾਂ ਦੱਸਦੇ ਹਨ ਕਿ ਇਹਨਾਂ ਵਿਅਕਤੀਆਂ ਦੇ ਦੋ ਗੁੱਟਾਂ ਵਿਚਕਾਰ ਕਿਸੇ ਪੁਰਾਣੇ ਵਿਵਾਦ ਨੂੰ ਲੈ ਕੇ ਕਹਾ ਸੁਣੀ ਹੋਈ ਅਤੇ ਕੁਝ ਹੀ ਮਿੰਟਾਂ ਵਿੱਚ ਹੱਥੋਪਾਈ ਵਿੱਚ ਬਦਲ ਗਈ। ਦੱਸਣਯੋਗ ਹੈ ਕਿ ਲਗਭਗ 20 ਰਾਊਂਡ ਤੋਂ ਜ਼ਿਆਦਾ ਫਾਇਰਿੰਗ ਕੀਤੀ ਗਈ। ਉਥੇ ਹੀ ਵਿਆਹ ਵਾਲੇ ਲਾੜੇ ਵਰਿੰਦਰ ਕਪੂਰ ਨੇ ਦੱਸਿਆ ਕਿ ਮੇਰੇ ਵਿਆਹ ਵਿੱਚ ਲਗਭਗ 100 ਵਿਅਕਤੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਮੇਰੀ ਲਾੜੀ ਨੂੰ ਲੈ ਕੇ ਆ ਰਹੇ ਸਨ। ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਗੋਲੀਆਂ ਚੱਲਣ ਲੱਗੀਆਂ ਅਤੇ ਮੈਂ ਖੁਦ ਵੀ ਕਿਸੇ ਤਰ੍ਹਾਂ ਲੁਕ-ਲੁਕਾ ਆ ਕੇ ਆਪਣਾ ਬਚਾਅ ਕੀਤਾ। ਪੁਲਿਸ ਵੱਲੋਂ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 11 ਅਣਪਛਾਤੇ ਵਿਅਕਤੀਆਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਅਤੇ ਕੁੱਲ 18 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਗੈਂਗਵਾਰ ਕਾਰਨ ਨਹੀਂ ਆਪਸੀ ਝਗੜੇ ਕਾਰਨ ਚੱਲੀਆਂ ਗੋਲੀਆਂ

ਗੋਲੀਬਾਰੀ ਦੀ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਕੁਝ ਗੁੰਮਰਾਹਕੁੰਨ ਦਾਅਵਿਆਂ ਨੂੰ ਮੁੱਢੋਂ ਨਕਾਰਦਿਆਂ ਪੁਲਿਸ ਕਮਿਸ਼ਨਰ ਸਵਿਪਨ ਸ਼ਰਮਾ ਨੇ ਕਿਹਾ ਕਿ ਇਹ ਗੈਂਗਵਾਰ ਦਾ ਮਾਮਲਾ ਨਹੀਂ ਸੀ ਸਗੋਂ ਨਸ਼ੇ ਵਿੱਚ ਟੱਲੀ ਨੌਜਵਾਨਾਂ ਦਾ ਆਪਸੀ ਝਗੜੇ ਕਾਰਨ ਗੋਲੀਬਾਰੀ ਹੋਈ ਸੀ। ਉਕਤ ਵਿਅਕਤੀਆਂ ਸ਼ੁਭਮ ਅਰੋੜਾ ਅਤੇ ਅੰਕੁਰ ਨੂੰ ਸਾਥੀਆਂ ਸਮੇਤ ਲਾੜੇ ਨੇ ਖੁਦ ਇਸ ਸਮਾਗਮ ਵਿੱਚ ਸੱਦਾ ਦਿੱਤਾ ਸੀ।

ਇਹਨਾਂ ਦੋਵਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ-ਮੈਂ-ਮੈਂ ਹੋ ਗਈ, ਝਗੜਾ ਵਧ ਗਿਆ, ਇਹਨਾਂ ਦੇ ਨਾਲ ਆਏ 3-4 ਵਿਅਕਤੀਆਂ ਕੋਲ ਹਥਿਆਰ ਸਨ ਜਿਹਨਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ! ਉਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨਾਂ ਦੀ ਮੌਤ ਹੋ ਗਈ। ਮੀਡੀਆ ਨਾਲ ਗੱਲ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ’ਤੇ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਛੇ ਵਿਅਕਤੀਆਂ ਨੂੰ ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।