Himself - Sach Kahoon Punjabi

ਖਹਿਰਾ ਵੱਡਾ ਡਰਾਮੇਬਾਜ਼, ਗੈਰਤ ਹੈ ਤਾਂ ਵਿਧਾਇਕੀ ਤੋਂ ਦੇਵੇ ਅਸਤੀਫਾ : ਆਪ
ਬਰਨਾਲਾ ‘ਚ 20 ਨੂੰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਰੈਲੀ

ਬਰਨਾਲਾ( ਜੀਵਨ )| ਆਮ ਆਦਮੀ ਪਾਰਟੀ ਦੀ ਪਹਿਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਸੁਖਪਾਲ ਸਿੰਘ ਖਹਿਰਾ ਵੱਡੇ ਡਰਾਮੇਬਾਜ਼ ਹਨ ਜੇਕਰ ਉਨ੍ਹਾਂ ‘ਚ ਗੈਰਤ ਹੈ ਤਾਂ ਉਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਂਸਦ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਬੁਧਰਾਮ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ। ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਅੱਜ ਬਰਨਾਲਾ ਪਹੁੰਚੀ ਹੋਈ ਸੀ, ਜਿਨ੍ਹਾਂ ਨੇ 20 ਜਨਵਰੀ ਨੂੰ ਬਰਨਾਲਾ ‘ਚ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੱਧਰੀ ਰੈਲੀ ਦੀ ਤਿਆਰੀ ਦਾ ਜਾਇਜ਼ਾ ਲਿਆ। ਆਪ ਆਗੂਆਂ ਨੇ ਕਿਹਾ ਕਿ ਖਹਿਰਾ ਸਿਰਫ ਅਹੁਦੇ ਦੇ ਭੁੱਖੇ ਹਨ। ਖਹਿਰਾ ਜਿਸ ਵੀ ਪਾਰਟੀ ‘ਚ ਰਹਿੰਦੇ ਹਨ ਉੁਨ੍ਹਾਂ ਖਿਲਾਫ ਹੀ ਬੋਲਕੇ ਅਨੁਸ਼ਾਸਨ ਨੂੰ ਭੰਗ ਕਰਨ ਦੇ ਆਦਿ ਹਨ। ਕਾਂਗਰਸ ‘ਚ ਰਹਿੰਦਿਆਂ ਕਦੇ ਵਿਰੋਧੀ ਪਾਰਟੀਆਂ ਖਿਲਾਫ ਕੁਝ ਨਹੀਂ ਬੋਲਿਆ, ਸਿਰਫ ਕਾਂਗਰਸ ਲੀਡਰਾਂ ਖਿਲਾਫ ਹੀ ਬੋਲਦੇ ਰਹੇ ਹਨ।

ਇਹੀ ਕੰਮ ਉਨ੍ਹਾਂ ਆਮ ਆਦਮੀ ਪਾਰਟੀ ‘ਚ ਰਹਿੰਦੇ ਹੋਏ ਵੀ ਕੀਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ, ਹੁਣ ਉਹ ਆਮ ਆਦਮੀ ਪਾਰਟੀ ਦੇ ਰਹਿਮੋ-ਕਰਮ ‘ਤੇ ਹਨ ਜਦੋਂ ਵੀ ਪਾਰਟੀ ਚਾਹੇਗੀ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਫਾਰਗ ਕਰ ਸਕਦੀ ਹੈ ਇਸ ਲਈ ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਸਪੀਕਰ ਨੂੰ ਇੱਕ ਪੱਤਰ ਲਿਖ ਕੇ ਦੇਣਗੇ ਤਾਂ ਭਾਰਤੀ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਅਗਲੇ ਹੀ ਮਿੰਟ ਵਿਧਾਇਕ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇਗਾ।

ਆਪ ਆਗੂਆਂ ਨੇ ਦਾਅਵਾ ਕੀਤਾ ਕਿ ਜਲਦ ਹੀ ਖਹਿਰਾ ਦੇ ਸਾਥੀ ਵਿਧਾਇਕ ਉਨ੍ਹਾਂ ਨਾਲ ਬੈਠੇ ਨਜ਼ਰ ਆਉਣਗੇ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ 2019 ਲੋਕ ਸਭਾ ਚੋਣਾਂ ਸਬੰਧੀ ਸ਼ੁਰੂਆਤੀ ਗੇੜ ‘ਚ  ਆਮ ਆਦਮੀ ਪਾਰਟੀ ਸੁਪਰੀਮਓ ਅਰਵਿੰਦ ਕੇਜਰੀਵਾਲ ਪੰਜਾਬ ‘ਚ ਤਿੰਨ ਰੈਲੀਆਂ ਕਰਨਗੇ। ਪਹਿਲੀ ਮਾਲਵਾ ਦੇ ਕੇਂਦਰ ਬਰਨਾਲਾ ‘ਚ 20 ਜਨਵਰੀ ਨੂੰ ਅਨਾਜ ਮੰਡੀ ‘ਚ ਹੋਵੇਗੀ।

ਦੂਜੀ ਤੇ ਤੀਜੀ ਰੈਲੀ ਮਾਝਾ ਤੇ ਦੁਆਬਾ ‘ਚ ਹੋਵੇਗੀ। ਆਪ ਆਗੂਆਂ ਨੇ ਦੱਸਿਆ ਕਿ 20 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਪਹਿਲੇ ਬਰਨਾਲਾ ਦੇ ਪਿੰਡ ਠੀਕਰੀਵਾਲ ‘ਚ ਜਾਕੇ ਪਰਜਾ ਮੰਡਲ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਉਸ ਤੋਂ ਬਾਅਦ ਬਰਨਾਲਾ ਦੀ ਅਨਾਜ ਮੰਡੀ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਆਪ ਆਗੂਆਂ ਨੇ ਕਿਹਾ ਕਿ ਉਹ ਨੈਗੇਟਿਵ ਰਾਜਨੀਤੀ ਨਹੀਂ ਕਰਨਗੇ। ਰੈਲੀ ‘ਚ ਕਿਸਾਨਾਂ, ਮਜ਼ਦੂਰਾਂ, ਵਪਾਰੀ, ਸਿਹਤ ਤੇ ਸਿੱਖਿਆ ਦੇ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਸਿੱਖਿਆ ਦਾ ਪੱਧਰ ਖਤਮ ਕਰਨ ‘ਤੇ ਹੈ ਹੁਣ ਤੱਕ ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਸਰਦੀ ਦੇ ਕੱਪੜੇ ਨਹੀਂ ਮਿਲੇ। ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਨਾਲ ਕਰ ਰਹੇ ਹਨ।

ਇਸ ਸਮੇਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਸਾਂਸਦ ਭਗਵੰਤ ਮਾਨ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪੇਂਸੀਪਲ ਬੁਧਰਾਮ ਐੱਮਐੱਲਏ ਬੁਢਲਾਡਾ, ਮੀਤ ਹੇਅਰ ਐੱਮਐੱਲਏ ਬਰਨਾਲਾ, ਕੁਲਵੰਤ ਸਿੰੰਘ ਪੰਡੋਰੀ, ਐੱਮਐੱਲਏ ਮਹਿਲ ਕਲਾਂ, ਰੁਪਿੰਦਰ ਰੂਬੀ ਐੱਮਐੱਲਏ ਬਠਿੰਡਾ ਦੇਹਾਤੀ, ਮਨਜੀਤ ਬਿਲਾਸਪੁਰ ਐੱਮਐੱਲਏ ਨਿਹਾਲ ਸਿੰੰਘ ਵਾਲਾ, ਦਲਬੀਰ ਢਿੱਲੋਂ ਤੇ ਮਾਸਟਰ ਪ੍ਰੇਮ ਕੁਮਾਰ ਤੇ ਹੋਰ ਲੋਕਲ ਆਗੂ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵੋਟਾਂ ਪਵਾਉਣ ਵਾਲਾ ਚੋਣ ਅਮਲਾ ਖੁਦ ਰਹੇਗਾ ਵੋਟ ਪਾਉਣ ਤੋਂ ਵਾਂਝਾ
ਚੋਣ ਕਮਿਸ਼ਨ ਜਾਂ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੀ ਵੋਟ ਦਾ ਪ੍ਰਬੰਧ

ਪਟਿਆਲਾ,  ਪੰਚਾਇਤੀ ਚੋਣਾਂ ਸਬੰਧੀ ਪੰਜਾਬ ਦੇ ਪਿੰਡਾਂ ਅੰਦਰ ਲੋਕਾਂ ਦੀਆਂ ਵੋਟਾਂ ਭੁਗਤਾਉਣ ਵਾਲਾ ਚੋਣ ਅਮਲਾ ਖੁਦ ਆਪਣੀ ਵੋਟ ਪਾਉਣ ਤੋਂ ਵਾਂਝਾ ਰਹੇਗਾ। ਚੋਣ ਕਮਿਸ਼ਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਇਨ੍ਹਾਂ ਮੁਲਾਜ਼ਮਾਂ ਦੀਆਂ ਵੋਟਾਂ ਪਵਾਉਣ ਸਬੰਧੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮ ਅਮਲੇ ਵਿੱਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇੱਧਰ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਵੋਟ ਪਾਉਣ ਵਾਲੇ ਲੋਕਤੰਤਰੀ ਹੱਕ ਨੂੰ ਖੋਹੇ ਜਾਣ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਇਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਪੰਚਾਇਤੀ ਚੋਣਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਇਹ ਡਿਊਟੀਆਂ ਵਾਲੇ ਜਿਆਦਾਤਰ ਮੁਲਾਜ਼ਮ ਪਿੰਡਾਂ ਦੇ ਵੋਟਰ ਵੀ ਹਨ। ਇਨ੍ਹਾਂ ਮੁਲਾਜ਼ਮਾਂ ਦੇ ਕਈ ਆਪਣੇ ਨੇੜਲੇ ਵੀ ਪਿੰਡਾਂ ਦੀ ਪੰਚਾਇਤੀ ਚੋਣ ਵਿੱਚ ਉਮੀਦਵਾਰ ਹਨ, ਪਰ ਇਹ ਮੁਲਾਜ਼ਮ ਆਪਣੇ ਹੀ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਣਗੇ। ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਅੰਦਰ ਸਿਰ-ਧੜ੍ਹ ਦੀ ਬਾਜ਼ੀ ਲੱਗੀ ਹੋਈ ਹੈ ਅਤੇ ਇੱਥੇ ਸਰਪੰਚੀ ਜਾਂ ਪੰਚੀ ਸਬੰਧੀ ਫ਼ਸਵੇਂ ਮੁਕਾਬਲੇ ਹਨ। ਇੱਕ ਅੰਦਾਜੇ ਮੁਤਾਬਕ ਡੇਢ ਲੱਖ ਤੋਂ ਵੱਧ ਮੁਲਾਜ਼ਮ ਡਿਊਟੀਆਂ ਕਾਰਨ ਆਪਣੀ ਵੋਟ ਦਾ ਭੁਗਤਾਨ ਨਹੀਂ ਕਰ ਸਕਣਗੇ, ਜਿਸ ਕਾਰਨ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਵਿੱਚ ਸਰਕਾਰ ਦੇ ਮਾੜੇ ਪ੍ਰਬੰਧ ਦਾ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਦਾ ਆਖਣਾ ਹੈ ਕਿ ਉਹ ਸਿਰਫ਼ ਲੋਕਾਂ ਦੀਆਂ ਵੋਟਾਂ ਪਵਾਉਣ ਲਈ ਹੀ ਹਨ, ਕੀ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ। ਇੱਕ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਐਸਡੀਐਮ ਨੂੰ ਆਪਣੀ ਵੋਟ ਪਾਉਣ ਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਉਨ੍ਹਾਂ ਵੱਲੋਂ ਕੋਈ ਗੱਲ ਨਹੀਂ ਸੁਣ ਗਈ।

ਇੱਧਰ ਸਰਕਾਰੀ ਕਰਮਚਾਰੀਆਂ ਦੇ ਵੋਟ ਖੋਹਣ ਦੇ ਅਧਿਕਾਰ ਸਬੰਧੀ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ, ਜਿਨ੍ਹਾਂ ਵਿੱਚ ਬੀਐਲਓ, ਰਿਟਰਨਿੰਗ ਅਫ਼ਸਰ ਜੋ ਚੋਣ ਪ੍ਰਕਿਰਿਆ ਤਾਂ ਪੂਰੀ ਕਰਵਾਉਣ ਜਾ ਰਹੇ ਹਨ, ਪਰ ਖੁਦ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਇਨ੍ਹਾਂ ਦੇ ਵੋਟ ਦਾ ਹੱਕ ਖੋਹਣਾ ਸਿੱਧਾ ਪੰਜਾਬ ਸਰਕਾਰ ਵੱਲੋਂ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣਾ ਹੈ। ਉਨ੍ਹਾਂ ਮੰਗ ਕਰਦਿਆ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਵੋਟ ਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ।

ਇਸ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਚੋਣ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਾਊਟਰ ਇੰਟੈਲੀਜੈਂਸ ਵਿੰਗ ਦੇ ਸਾਬਕਾ ਇੰਸਪੈਕਟਰ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਜਾਰੀ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪਟਿਆਲਾ ਦੇ ਆਨੰਦ ਨਗਰ ਇਲਾਕੇ ਵਿੱਚ ਰਹਿਣ ਵਾਲੇ ਕਾਊਟਰ ਇੰਟੈਲੀਜੈਂਸ ਵਿੰਗ ਦੇ ਸਾਬਕਾ ਇੰਸਪੈਕਟਰ ਜਗਦੇਵ ਸਿੰਘ ਨੇ ਭੇਦਭਰੇ ਹਾਲਤਾਂ ‘ਚ ਬੀਤੀ ਦੇਰ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।  ਜਾਣਕਾਰੀ ਅਨੁਸਾਰ ਸਾਬਕਾ ਇੰਸਪੈਕਟਰ ਜਗਦੇਵ ਸਿੰਘ (62) ਨੇ ਲੰਘੀ ਦੇਰ ਰਾਤ ਲਗਭਗ 11 ਵਜੇ ਆਪਣੀ ਪਿਸਤੋਲ ਨਾਲ ਭੇਦਭਰੇ ਹਾਲਤਾਂ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ ਸੁਣਦਿਆਂ ਹੀ ਪਰਿਵਾਰਕ ਮੈਂਬਰ ਜਦੋਂ ਘਟਨਾ ਸਥਾਨ ‘ਤੇ ਪੁੱਜੇ ਤਾਂ ਜਗਦੇਵ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਪਈ ਸੀ।

ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਜਖਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇੱਧਰ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਕਮ ਇੰਚਾਰਜ ਥਾਣਾ ਤ੍ਰਿਪੜੀ ਮੋਹਿਤ ਅਗਰਵਾਲ ਘਟਨਾ ਸਥਾਨ ‘ਤੇ ਪੁੱਜੇ ਅਤੇ ਘਟਨਾ ਦਾ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਇਸ ਦੌਰਾਨ ਜਗਦੇਵ ਸਿੰਘ ਦੇ ਪਰਿਵਾਰ ਨਾਲ ਵੀ ਘਟਨਾ ਸਬੰਧੀ ਗੱਲਬਾਤ ਕੀਤੀ।

ਇਸ ਦੌਰਾਨ ਮ੍ਰਿਤਕ ਜਗਦੇਵ ਸਿੰਘ ਦੇ ਬੇਟੇ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਜੋ ਕਿ ਪੁਲਿਸ ਵਿੱਚ ਹੌਲਦਾਰ ਵਜੋਂ ਡਿਊਟੀ ਨਿਭਾ ਰਹੇ ਹਨ, ਨੇ ਦੱਸਿਆ ਕਿ ਪਰਿਵਾਰ ਅੰਦਰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਕਲੇਸ ਨਹੀਂ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਪਿਤਾ ਨੇ ਅਜਿਹਾ ਕਦਮ ਕਿਉਂ ਉਠਾਇਆ। ਡੀ. ਐਸ. ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਰਵਾਈ ਪੂਰੀ ਕਰਕੇ ਲਾਸ਼ ਵਾਰਸ਼ਾਂ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਤਨੀ ਤੇ ਤਿੰਨ ਬੇਟੀਆਂ ਨੂੰ ਮਾਰਨ ਤੋਂ ਬਾਅਦ ਮੌਤ ਨੂੰ ਲਾਇਆ ਗਲੇ
ਨਵੀਂ ਦਿੱਲੀ, (ਏਜੰਸੀ)। ਯੂ.ਪੀ ‘ਚ ਇਲਾਹਾਬਾਦ ਦੇ ਪੀਪਲਗੰਜ ‘ਚ ਇੱਕ ਘਰ ‘ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੁਖੀ ਨੇ ਹੀ ਸਭ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਜਦੋਂ ਬਹੁਤ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਤਾਂ ਘਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਆਈ ਤਾਂ ਘਰ ਦਾ ਟੀਵੀ ਬਹੁਤ ਤੇਜ਼ ਆਵਾਜ਼ ‘ਚ ਚੱਲ ਰਿਹਾ ਸੀ ਅਤੇ ਵੱਖ-ਵੱਖ ਥਾਂਵਾਂ ‘ਤੇ ਪੰਜ ਲਾਸ਼ਾਂ ਪਈਆਂ ਸਨ। (Murder)

ਘਰ ਦੇ ਮੁਖੀਆ ਦੀ ਪਤਨੀ ਦੀ ਲਾਸ਼ ਫਰਿੱਜ਼ ‘ਚ ਸੀ, ਇੱਕ ਬੇਟੀ ਦੀ ਲਾਸ਼ ਅਲਮਾਰੀ ‘ਚ ਸੀ ਅਤੇ ਇੱਕ ਲਾਸ਼ ਸੂਟਕੇਸ ‘ਚ ਸੀ, ਇੱਕ ਲੜਕੀ ਦੀ ਲਾਸ਼ ਤਖਤੇ ‘ਤੇ ਪਈ ਸੀ।ਅਤੇ ਘਰ ਦੇ ਮੁਖੀਆ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਆਪਸੀ ਕਲੇਸ਼ ਕਾਰਨ ਘਰ ਦੇ ਮੁਖੀਆ ਨੇ ਸਭ ਦਾ ਕਤਲ ਕਰਕੇ ਬਾਅਦ ‘ਚ ਖੁਦ ਵੀ ਫਾਹਾ ਲਗਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਸਾਫ ਹੋ ਸਕੇਗਾ ਕਿ 4 ਲੋਕਾਂ ਦਾ ਕਤਲ ਕਿਸ ਤਰ੍ਹਾਂ ਹੋਇਆ ਹੈ। (Murder)

ਵਿਰਾਟ ਕਰੇਗਾ ਸਾਬਤ ਕਿਉਂ ਕਿਹਾ ਜਾਂਦਾ ਹੈ ਸ੍ਰੇਸ਼ਠ : ਸ਼ਾਸਤਰੀ
ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ | Ravi Shastri

ਲੰਦਨ (ਏਜੰਸੀ)।  ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ (Ravi Shastri) ਸ਼ਾਸਤਰੀ ਦੇ ਮੁਤਾਬਕ ਪਿਛਲੇ 4 ਸਾਲ ਦੀ ਸਫ਼ਲਤਾ ਨੇ ਕਪਤਾਨ ਵਿਰਾਟ ਕੋਹਲੀ ਦੀ ਮਾਨਸਿਕਤਾ ਪੂਰੀ ਤਰ੍ਹਾ ਬਦਲ ਦਿੱਤੀ ਹੈ ਅਗਲੀ ਟੈਸਟ ਲੜੀ ‘ਚ ਉਹ ਬਰਤਾਨੀਆ ਦੀ ਜਨਤਾ ਨੂੰ ਦਿਖਾਉਣਾ ਚਾਹੁਣਗੇ ਕਿ ਉਹਨਾਂ ਨੂੰ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚ ਕਿਉਂ ਗਿਣਿਆ ਜਾਂਦਾ ਹੈ ਕੋਹਲੀ ਦਾ ਪਿਛਲਾ ਇੰਗਲੈਂਡ ਦੌਰਾ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਜਿੱਥੇ ਉਹਨਾਂ ਪੰਜ ਟੈਸਟ ਮੈਚਾਂ ‘ਚ 13.50 ਦੀ ਔਸਤ ਨਾਲ 1,8,25, 0, 39, 28, 0,7,6 ਅਤੇ 20 ਦੌੜਾਂ ਦੀ ਪਾਰੀ ਖੇਡੀ ਸੀ।

ਵਿਰਾਟ ਹਮਲਾਵਰ ਹੀ ਖੇਡਣਗੇ | Ravi Shastri

ਪਰ ਇਸ ਤੋਂ ਬਾਅਦ ਵਿਰਾਟ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣ ਕੇ ਉੱਭਰੇ ਹਨ ਸ਼ਾਸਤਰੀ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ ਕਿ ਕੋਹਲੀ ਦੇ ਰਿਕਾਰਡ ਨੂੰ ਦੇਖੋ ਮੈਨੂੰ ਇਹ ਦੱਸਣ ਦੀ ਜਰੂਰਤ ਨਹੀਂ ਕਿ ਪਿਛਲੇ ਚਾਰ ਸਾਲ ‘ਚ ਉਹਨਾਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਸੀਂ ਮਾਨਸਿਕ ਤੌਰ ‘ਤੇ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਰਹਿੰਦੇ ਹੋ ਉਹਨਾਂ ਕਿਹਾ ਕਿ ਹਾਂ ਚਾਰ ਸਾਲ ਪਹਿਲਾਂ  ਜਦੋਂ ਉਹ ਇੱਥੇ ਆਏ ਸਨ ਤਾਂ ਉਹਨਾਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਚਾਰ ਸਾਲ ਬਾਅਦ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀਆਂ ਵਿੱਚੋਂ ਇੱਕ ਹਨ ਉਹ ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ ਸ਼ਾਸਤਰੀ ਨੇ ਕਿਹਾ ਕਿ ਉਹ ਹਮਲਾਵਰ ਕ੍ਰਿਕਟ ਖੇਡਣ ‘ਚ ਵਿਸ਼ਵਾਸ ਰੱਖਦੇ ਹਨ ਜੋ ਇੰਗਲੈਂਡ ਜਿਹੇ ਮੁਸ਼ਕਲ ਦੌਰੇ ‘ਤੇ ਸਿਰੇ ‘ਤੇ ਆਉਣ ਲਈ ਜਰੂਰੀ ਹੈ।

ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ | Ravi Shastri

ਕੋਚ ਨੇ ਕਿਹਾ ਕਿ ਅਸੀਂ ਇੱਥੇ ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ ਹਾਂ ਅਸੀਂ ਹਰ ਮੈਚ ਨੂੰ ਜਿੱਤਣ ਲਈ ਖੇਡਦੇ ਹਾਂ ਜੇਕਰ ਜਿੱਤਣ ਦੀ ਕੋਸ਼ਿਸ਼ ‘ਚ ਹਾਰ ਗਏ ਤਾਂ ਇਹ ਖ਼ਰਾਬ ਕਿਸਮਤ ਹੋਵੇਗੀ ਸਾਨੂੰ ਖ਼ੁਸ਼ੀ ਹੋਵੇਗੀ,ਜੇਕਰ ਅਸੀਂ ਹਾਰਨ ਤੋਂ ਜ਼ਿਆਦਾ ਜਿੱਤ ਆਪਣੇ ਨਾਂਅ ਕਰ ਸਕੇ ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਡੇ ਕੋਲ ਵਿਦੇਸ਼ ‘ਚ ਦੌਰਾ ਕਰਨ ਵਾਲੀ ਸਭ ਤੋਂ ਚੰਗੀਆਂ ਟੀਮਾਂ ਚੋਂ ਇੱਕ ਬਣਨ ਦੀ ਸਮਰੱਥਾ ਹੈ ਫਿਲਹਾਲ ਦੁਨੀਆਂ ‘ਚ ਕੋਈ ਵੀ ਟੀਮ ਅਜਿਹੀ ਨਹੀਂ ਹੈ ਜੋ ਬਾਹਰ ਜਾ ਕੇ ਚੰਗਾ ਪ੍ਰਦਰਸ਼ਨ ਕਰ ਰਹੀ ਹੋਵੇ ਤੁਸੀਂ ਦੇਖ ਸਕਦੇ ਹੋ ਕੇ ਦੱਖਣੀ ਅਫ਼ਰੀਕਾ ਦਾ ਸ਼੍ਰੀਲੰਕਾ ‘ਚ ਕੀ ਹਾਲ ਹੋਇਆ ਅਸੀਂ ਇਸ ਦੌਰੇ ‘ਤੇ ਇੰਗਲੈਂਡ ‘ਚ ਸਾਡਾ ਸਕੋਰਲਾਈਨ ਜਾਣਦੇ ਹਾਂ (2011 ‘ਚ 4-0) ਅਤੇ 2014 ‘ਚ 3-1 ) ਅਸੀਂ ਉਸ ਤੋਂ ਬਿਹਤਰ ਕਰਨਾ ਚਾਹੁੰਦੇ ਹਾਂ।

ਪੁਜਾਰਾ ਦਾ ਕੀਤਾ ਬਚਾਅ | Ravi Shastri

ਸ਼ਾਸਤਰੀ ਨੇ ਲੈਅ ਤੋਂ ਬਾਹਰ ਚੱਲ ਰਹੇ ਚੇਤੇਸ਼ਵਰ ਪੁਜਾਰਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਭਾਰਤੀ ਟੀਮ ‘ਚ ਪੁਜਾਰਾ ਦੀ ਨੰਬਰ 3 ਦੀ ਜਗ੍ਹਾ ਕਾਫੀ ਅਹਿਮ ਹੈ ਅਤੇ ਉਹ ਕਾਫ਼ੀ ਤਜ਼ਰਬੇਕਾਰ ਖਿਡਾਰੀ ਹਨ ਉਹ ਵੱਡੇ ਸਕੋਰ ਤੋਂ ਇੱਕ ਪਾਰੀ ਦੂਰ ਹਨ ਉਹਨਾਂ ਨੂੰ ਕ੍ਰੀਜ਼ ‘ਤੇ ਸਮਾਂ ਬਿਤਾਉਣ ਦੀ ਜ਼ਰੂਰਤ ਹੈ ਜੇਕਰ ਉਹ 60-70 ਦੌੜਾਂ ਬਣਾ ਲੈਂਦੇ ਹਨ ਤਾਂ ਉਹਨਾਂ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਜਾਵੇਗਾ ਮੇਰਾ ਕੰਮ ਇਹ ਪੱਕਾ ਕਰਨਾ ਹੈ ਕਿ ਉਹਨਾਂ ਦੀ ਸੋਚ ਇਸ ਦਿਸ਼ਾ ‘ਚ ਅੱਗੇ ਵਧੇ।

ਅਸੀਂ ਪਾਵਾਂਗੇ ਹੈਰਾਨੀ ‘ਚ | Ravi Shastri

ਲੋਕੇਸ਼ ਰਾਹੁਲ ਦੀ ਭੂਮਿਕਾ ‘ਤੇ ਸ਼ਾਸਤਰੀ ਨੇ ਕਿਹਾ ਕਿ ਉਹ ਟੈਸਟ ਲੜੀ ‘ਚ ਹੈਰਾਨੀ ਭਰੇ ਫ਼ੈਸਲੇ ਲੈ ਸਕਦੇ ਹਨ ਉਹਨਾਂ ਕਿਹਾ ਕਿ ਰਾਹੁਲ ਦੀ ਚੋਣ ਤੀਸਰੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਹੋਈ ਹੈ ਸਾਡਾ ਬੱਲੇਬਾਜ਼ੀ ਕ੍ਰਮ ਕੋਈ ਪੱਕਾ ਨਹੀਂ ਹੋਵੇਗਾ ਇਹ ਲਚੀਲਾ ਹੈ ਤੀਸਰਾ ਸਲਾਮੀ ਬੱਲੇਬਾਜ਼ ਪਹਿਲੇ ਚਾਰ ‘ਚ ਕਿਤੇ ਵੀ ਖੇਡ ਸਕਦਾ ਹੈ ਅਸੀਂ ਤੁਹਾਨੂੰ ਕਈ ਵਾਰ ਹੈਰਾਨੀ ‘ਚ ਪਾਵਾਂਗੇ।

ਭੁਵਨੇਸ਼ਵਰ-ਬੁਮਰਾਹ ਹੁੰਦੇ ਤਾਂ ਚੋਣ ਕਰਨੀ ਸੀ ਮੁਸ਼ਕਲ | Ravi Shastri

ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਗੈਰਮੌਜ਼ੂਦਗੀ ‘ਚ ਭਾਰਤੀ ਗੇਂਦਬਾਜ਼ੀ ਹਮਲੇ ਦੇ ਕਮਜ਼ੋਰ ਹੋਣ ਦੀ ਗੱਲ ‘ਤੇ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਗੇਂਦਬਾਜ਼ੀ ਧਾਰ ਉਹਨਾਂ ਕਾਰਨ ਥੋੜ੍ਹੀ ਕਮਜ਼ੋਰ ਜ਼ਰੂਰ ਹੋਈ ਹੈ ਪਰ ਸਾਡੇ ਕੋਲ ਅਜਿਹਾ ਗੇਂਦਬਾਜ਼ੀ ਹਮਲਾ ਅਜੇ ਵੀ ਹੈ ਜੋ 20 ਵਿਕਟਾਂ ਲੈਣ ਦਾ ਦਮ ਰੱਖਦਾ ਹੈ ਜੇਕਰ ਬੁਮਰਾਹ ਅਤੇ ਭੁਵਨੇਸ਼ਵਰ ਇੱਕ ਰੋਜ਼ਾ ਲੜੀ ‘ਚ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਨਤੀਜੇ ਵੱਖਰੇ ਹੁੰਦੇ ਜੇਕਰ ਦੋਵੇਂ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਟੈਸਟ ਮੈਚਾਂ ਲਈ ਟੀਮ ਦੀ ਚੋਣ ਕਰਨਾ ਮੇਰੇ ਲਈ ਮੁਸ਼ਕਲ ਹੋ ਜਾਂਦਾ।

ਸੀਨੀਅਰ ਅਕਾਲੀ ਆਗੂ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਪਟਿਆਲਾ, (ਸੱਚ ਕਹੂੰ ਨਿਊਜ਼)। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਪਰਿਵਾਰ ਦੇ ਨਜ਼ਦੀਕੀ ਇੱਕ ਅਕਾਲੀ ਆਗੂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ  ਕਰਨ ਦਾ ਸਮਾਚਾਰ ਹੈ ਅਕਾਲੀ ਆਗੂ ਗੁਰਦਰਸ਼ਨ ਸਿੰਘ ਵੱਲੋਂ ਇਹ ਗੋਲੀ ਆਪਣੇ ਰਿਵਾਲਵਰ ਨਾਲ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਤੁਰੰਤ ਹੀ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ।

ਗੁਰਦਰਸ਼ਨ ਸਿੰਘ ਦੇ ਪਿਤਾ ਦਿਲਬਰ ਸਿੰਘ ਸਾਬਕਾ ਕੈਪਟਨ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪੀਏ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵਿੱਚੋਂ ਸਨ ਉਂਝ ਗੁਰਦਰਸ਼ਨ ਸਿੰਘ ਵੱਲੋਂ ਗੋਲੀ ਕਿਉਂ ਮਾਰੀ ਗਈ, ਇਸ ਸਬੰਧੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਚਰਚਾ ਹੈ ਕਿ ਆਰਥਿਕ ਤੰਗੀ ਦੌਰਾਨ ਹੀ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਇਧਰ ਥਾਣਾ ਸਿਵਲ ਲਾਈਨ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਸਬੰਧੀ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਇਸ ਸਬੰਧੀ ਸਪੱਸ਼ਟ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਗੁਰਸ਼ਰਨ ਸਿੰਘ ਇਰੀਗੇਸ਼ਨ ਡਿਪਾਰਟਮੈਂਟ ਵਿੱਚ ਠੇਕੇਦਾਰ ਵਜੋਂ ਆਪਣਾ ਕੰਮ ਕਰ ਰਿਹਾ ਸੀ ਇਹ ਵੀ ਪਤਾ ਲੱਗਿਆ ਹੈ ਕਿ ਗੁਰਦਰਸ਼ਨ ਸਿੰਘ ਦਾ ਕੰਮ ਕਾਜ ਪਿਛਲੇ ਲੰਮੇ ਸਮੇਂ ਤੋਂ ਘਾਟੇ ‘ਚ ਚੱਲ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

ਕਿਸ ਨੂੰ ਸੁਣਾਉਣ ਬੇਜ਼ੁਬਾਨ ਆਪਣੀ ਕਹਾਣੀ
ਮਨੁੱਖ ਦੀ ਕੁਦਰਤ ‘ਚ ਦਖਲ ਦੇਣ ਦੀ ਆਦਤ ਨੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਵਿਗੜੇ ਸੰਤੁਲਨ ਦੌਰਾਨ ਵਾਤਾਵਰਨ ‘ਚ ਅਣਚਾਹੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ ਬਿਨਾ ਮੌਸਮ ਦੇ ਹਨ੍ਹੇਰੀ, ਮੀਂਹ ਦਾ ਆਉਣਾ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਸ਼ਾਮਲ ਹੋ ਗਿਆ ਹੈ ਉੱਪਰੋਂ ਵਿਕਾਸ ਦੇ ਨਾਂਅ ‘ਤੇ ਲੱਖਾਂ ਦਰਖੱਤਾਂ ਦੀ ਬਲੀ ਨੇ ਇਸ ਨੂੰ ਹੋਰ ਵਿਸ਼ਾਲ ਰੂਪ ਬਣਾ ਦਿੱਤਾ ਹੈ ਕੁਦਰਤੀ ਅਸੰਤੁਲਨ ਨਾਲ ਮਨੁੱਖ ਜਾਤੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕੀ ਤਾਂ ਬੇਜ਼ੁਬਾਨਾਂ ‘ਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ ਮਨੁੱਖ ਤਾਂ ਆਪਣੇ ਉਲਟ ਹਾਲਾਤਾਂ ਨਾਲ ਸਮਝੌਤਾ ਕਰਕੇ ਆਪਣੇ ਅਨੁਸਾਰ ਮਸ਼ੀਨਰੀ ਰਾਹੀਂ ਸਮਝੌਤਾ ਕਰ ਸਕਦਾ ਹੈ।

ਪਰ ਇਹ ਬੇਜ਼ੁਬਾਨ ਪੰਛੀ ਅਤੇ ਜਾਨਵਰ ਆਪਣੀ ਕਹਾਣੀ ਕਿਸ ਨੂੰ ਸੁਣਾਉਣ ਉਨ੍ਹਾਂ ਨੂੰ ਤਾਂ ਆਪਣੇ ਹਲਾਤਾਂ ਨਾਲ ਜੂਝਣਾ ਹੀ ਪੈਂਦਾ ਹੈ ਭੁੱਖੇ ਪਿਆਸੇ ਇਹ ਜਾਨਵਰ ਜਿੱਥੇ ਕੀਟਨਾਸ਼ਕਾਂ ਦਾ ਕਾਲ ਬਣ ਰਹੇ ਹਨ ਉੱਥੇ ਸ਼ਿਕਾਰੀਆਂ ਦੀ ਤਿੱਖੀ ਨਜ਼ਰ ਵੀ ਇਨ੍ਹਾਂ ‘ਤੇ ਬਣੀ ਰਹਿੰਦੀ ਹੈ ਰਾਜਸਥਾਨ ਦੇ ਕਈ ਹਿੱਸਿਆਂ ‘ਚ ਹਿਰਨ ਅਤੇ ਪੈਂਥਰ ਪਾਣੀ ਦੀ ਤਲਾਸ਼ ‘ਚ ਹੀ ਆਪਣੀ ਜਾਨ ਗੁਆ ਦਿੰਦੇ ਹਨ ਆਮ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਤਲਾਬਾਂ ਤੇ ਕਟੋਰਿਆਂ ‘ਚ ਪੀਣ ਦਾ ਪ੍ਰਬੰਧ ਕਰਨ ਅਤੇ ਜਿੱਥੇ ਪਾਣੀ ਹੈ ਉਸ ‘ਚ ਕੂੜਾ ਪਾ ਕੇ ਖਰਾਬ ਨਾ ਕਰਨ ਇਨ੍ਹਾਂ ਬੇਜ਼ੁਬਾਨਾਂ ਦੀ ਜੇਕਰ ਕੋਈ ਸਹਾਇਤਾ ਕਰ ਸਕਦਾ ਹੈ।

ਤਾਂ ਉਹ ਹਨ ਇਨ੍ਹਾਂ ਲਈ ਪਾਣੀ ਅਤੇ ਭੋਜਣ ਦਾ ਪ੍ਰਬੰਧ ਕਰਨਾ ਇਨ੍ਹਾਂ ਬੇਜ਼ੁਬਾਨਾਂ ਦੀ ਹਾਲਤ ਜਾਣਨ ਦੀ ਜਾਗਰੂਕਤਾ ਦਾ ਕੰਮ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਵੱਲੋਂ ਸਿਖਾਏ ਮਾਰਗ ‘ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪਹਿਲ ਕੀਤੀ ਅਤੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਪਾਣੀ ਦੇ ਕਟੋਰੇ ਤੇ ਚੋਗਾ ਰੱਖਣਾ ਸ਼ੁਰੂ ਕੀਤਾ ਡੇਰਾ ਸੱਚਾ ਸੌਦਾ ਦੀ ਇਹ ਕੋਸ਼ਿਸ਼ ਰੰਗ ਲਿਆਈ ਅਤੇ ਸ਼ਰਧਾਲੂਆਂ ਦੇ ਘਰਾਂ ਦੇ ਬਨੇਰੇ ‘ਤੇ ਬੈਠੇ ਪੰਛੀਆਂ ਨੂੰ ਵੇਖ ਕੇ ਉਨ੍ਹਾਂ ਦੇ ਗੁਆਂਢੀ ਵੀ ਆਪਣੀਆਂ ਘਰ ਦੀਆਂ ਛੱਤਾਂ ‘ਤੇ ਕਟੋਰੇ ਤੇ ਚੋਗਾ ਰੱਖਣ ਲੱਗੇ ਡੇਰਾ ਸੱਚਾ ਸੌਦਾ ਦਾ ਅਨੁਸਰਨ ਸਮਾਜਸੇਵੀ ਸੰਸਥਾਵਾਂ ਨੇ ਕੀਤਾ।

ਅੱਜ ਦੇਸ਼ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਇੱਕ ਅਭਿਆਨ ਦੇ ਰੂਪ ‘ਚ ਪਾਰਕਾਂ ਤੇ ਘਰਾਂ ‘ਚ ਕਟੋਰੇ ਬੰਨ੍ਹਣ ਲੱਗੀਆਂ ਹਨ ਤਾਂ ਕਿਤੇ ਪੰਛੀਆਂ ਲਈ ਭੋਜਣ ਵੀ ਰੱਖਣ ਲੱਗੇ ਹਨ ਪਰ ਦੁੱਖ ਹੁੰਦਾ ਹੈ ਜਦੋਂ ਸਮਾਜਸੇਵੀ ਸੰਸਥਾਵਾਂ ਵੱਲੋਂ ਲਾਏ ਗਏ ਕਟੋਰੇ ਜ਼ਿਆਦਾਤਰ ਪਾਣੀ ਨੂੰ ਤਰਸਦੇ ਰਹਿੰਦੇ ਹਨ ਇਸ ਲਈ ਇਨ੍ਹਾਂ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਕਟੋਰੇ ਟੰਗਣ ਦੇ ਨਾਲ-ਨਾਲ ਉਨ੍ਹਾਂ ‘ਚ ਪਾਣੀ ਭਰਨ ਲਈ ਵੀ ਡਿਊਟੀ ਲਾਈ ਜਾਵੇ ਇਸ ਤੋਂ ਇਲਾਵਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਬੇਜ਼ੁਬਾਨਾਂ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਦੇ ਪਾਰਕਾਂ ‘ਚ ਪੰਛੀਆਂ ਲਈ ਕਟੋਰੇ ਲਾ ਕੇ ਉਨ੍ਹਾਂ ‘ਚ ਪਾਣੀ ਪਾਉਣ ਦੀ ਵਿਵਸਥਾ ਕਰਵਾਓ ਤੇ ਹੋ ਸਕੇ ਤਾਂ ਇਨ੍ਹਾਂ ਸਥਾਨਾਂ ‘ਤੇ ਸਹਿਯੋਗ ਨਾਲ ਪੰਛੀਆਂ ਲਈ ਚੋਗਾ ਵੀ ਰੱਖਿਆ ਜਾ ਸਕਦਾ ਹੈ ਬਸ ਜ਼ਰੂਰਤ ਹੈ ਜਾਗਰੂਕਤਾ ਦੀ ਇੱਕ ਜਾਗਰੂਕਤਾ ਦੀ ਮੁਹਿੰਮ ਤੇ ਸਰਕਾਰ ਦੀ ਸਾਰਥਕ ਕੋਸ਼ਿਸ਼ ਹੀ ਇਨ੍ਹਾਂ ਬੇਜ਼ੁਬਾਨਾਂ ਦਾ ਸਹਾਰਾ ਬਣ ਸਕਦਾ ਹੈ।

ਮੰਤਰੀ ਬੰਣਨ ਲਈ ਤਰਲੋਮੱਛੀ ਹੋਈ ਕਾਂਗਰਸੀ ਵਿਧਾਇਕ, ਖ਼ੁਦ ਕਰਨ ਲਗੇ ਹੋਏ ਐ ਆਪਣਾ ਨਾਂਅ
ਜਲੰਧਰ ਵਿਖੇ ਨਵਜੋਤ ਸਿੱਧੂ ਨੇ ਐਲਾਨੀਆ ਪਰਗਟ ਸਿੰਘ ਨੂੰ ਖੇਡ ਮੰਤਰੀ | (Chandigarh News)

ਪਹਿਲੀ ਵਾਰ ਵਿਧਾਇਕ ਬਣੇ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਅਤੇ ਰਾਣਾ ਸੋਢੀ ਪੇਸ਼ ਕਰ ਚੁੱਕੇ ਹਨ ਆਪਣਾ ਨਾਂਅ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕਾਂਗਰਸੀ ਵਿਧਾਇਕ ਮੰਤਰੀ ਬੰਨਣ ਲਈ ਤਰਲੋਮੱਛੀ ਹੋਏ ਫਿਰਦੇ ਹਨ, ਹਾਲਾਤ ਤਾਂ ਇਹ ਹਨ ਕਿ ਕਈ ਵਿਧਾਇਕ ਤਾਂ ਖੁਦ ਦਾ ਨਾਂਅ ਹੀ ਖੁਦ ਹੀ ਮੰਤਰੀ ਦੇ ਅਹੁਦੇ ਲਈ ਪੇਸ਼ ਕਰਨ ਵਿੱਚ ਲਗੇ ਹੋਏ, ਇਸ ਵਿੱਚ ਕੁਝ ਸੀਨੀਅਰ ਵਿਧਾਇਕ ਹਨ ਤਾਂ ਕੁਝ ਪਹਿਲੀ ਵਾਰ ਜਿੱਤ ਕੇ ਆਏ ਨੌਜਵਾਨ ਵਿਧਾਇਕ ਲਗੇ ਹੋਏ ਹਨ। ਇਥੇ ਹੀ ਪਹਿਲੀ ਵਾਰ ਕਾਂਗਰਸ ਵਿੱਚ ਵਿਧਾਇਕ ਬਣੇ ਪਰਗਟ ਸਿੰਘ ਨੂੰ ਤਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਖੇਡ ਮੰਤਰੀ ਵੀ ਐਲਾਨ ਦਿੱਤਾ ਹੈ। (Chandigarh News)

ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੁਦ ਜਾਣਕਾਰੀ ਨਹੀਂ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਵਿੱਚ ਵਾਧਾ ਕਦੋਂ ਹੋਏਗਾ ਅਤੇ ਕਿਹੜੇ ਕਿਹੜੇ ਵਿਧਾਇਕ ਉਸ ਵਿੱਚ ਸ਼ਾਮਲ ਹੋਣਗੇ। ਜਿਸ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਤੱਕ ਇੱਕ ਵੀ ਵਿਧਾਇਕ ਦਾ ਨਾਂਅ ਨਹੀਂ ਲਿਆ ਹੈ, ਜਿਹੜਾ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੋਵੇ। ਜਦੋਂ ਕਿ ਦੂਜੇ ਪਾਸੇ ਵਿਧਾਇਕ ਇੰਨੇ ਜਿਆਦਾ ਕਾਹਲੇ ਹਨ ਕਿ ਉਹ ਖ਼ੁਦ ਦੀ ਦਾਅਵੇਦਾਰੀ ਪੇਸ਼ ਕਰਦੇ ਹੋਏ ਮੰਤਰੀ ਬਣਾਉਣ ਲਈ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ। (Chandigarh News)

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨਾਲ ਜੁੜੀ ਵੱਡੀ ਖ਼ਬਰ

ਧੂਰੀ ਤੋਂ ਪਹਿਲੀ ਵਾਰ ਵਿਧਾਇਕ ਬਣੇ ਦਲਵੀਰ ਗੋਲਡੀ ਨੇ ਬੀਤੇ ਦਿਨੀਂ ਯੂਥ ਕੋਟੇ ਵਿੱਚੋਂ ਬਤੌਰ ਮੰਤਰੀ ਆਪਣਾ ਨਾਂਅ ਪੇਸ਼ ਕਰ ਦਿੱਤਾ ਹੈ। ਦਲਵੀਰ ਗੋਲਡੀ ਦਾ ਕਹਿਣਾ ਹੈ ਕਿ ਉਹ ਯੂਥ ਕੋਟੇ ਵਿੱਚ ਮੰਤਰੀ ਬੰਨਣ ਲਈ ਸਭ ਤੋਂ ਚੰਗੇ ਦਾਅਵੇਦਾਰ ਹਨ। ਜਦੋਂ ਕਿ ਅਮਰਿੰਦਰ ਸਿੰਘ ਦੇ ਖ਼ਾਸਮ ਖਾਸ ਗੁਰੂ ਹਰਸਹਾਏ ਤੋਂ 4ਵੀ ਵਾਰ ਵਿਧਾਇਕ ਬਣੇ ਰਾਣਾ ਸੋਢੀ ਹਾਲਾਂਕਿ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਨਾਂਅ ਖ਼ੁਦ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕੁਝ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਵਿੱਚ ਨਾਂਅ ਆਉਣ ਤੋਂ ਬਾਅਦ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਵਿਰੋਧੀ ਨਹੀਂ ਚਾਹੁੰਦੇ ਹਨ ਕਿ ਉਹ ਕੈਬਨਿਟ ਮੰਤਰੀ ਬੰਨਣ ਤਾਂ ਹੀ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਜਲਦ ਹੀ ਕੈਬਨਿਟ ਮੰਤਰੀ ਬੰਨਣ ਵਾਲੇ ਹਨ।

ਹੁਣ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਸਾਥੀ ਵਿਧਾਇਕ ਪਰਗਟ ਸਿੰਘ ਦਾ ਨਾਂਅ ਬਤੌਰ ਕੈਬਨਿਟ ਮੰਤਰੀ ਪੇਸ਼ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਮਹਿਕਮਾ ਵੀ ਅਲਾਟ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਪਰਗਟ ਸਿੰਘ ਹੀ ਪੰਜਾਬ ਦੇ ਸਭ ਤੋਂ ਚੰਗੇ ਖੇਡ ਮੰਤਰੀ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਖੇਡ ਮੰਤਰੀ ਹੀ ਬਣਾਇਆ ਜਾਣਾ ਚਾਹੀਦਾ ਹੈ। ਇਨਾਂ ਨਾਵਾਂ ਤੋਂ ਇਲਾਵਾ ਸੰਗਰੂਰ ਤੋਂ ਵਿਧਾਇਕ ਵਿਜੇਂਇੰਦਰ ਸਿੰਗਲਾ ਨੂੰ ਵੀ ਉਨ੍ਹਾਂ ਦੇ ਸਾਥੀ ਕੈਬਨਿਟ ਮੰਤਰੀ ਐਲਾਨ ਚੁੱਕੇ ਹਨ। ਵਿਜੇਂਇੰਦਰ ਸਿੰਗਲਾ ਨੂੰ ਤਾਂ ਪੰਜਾਬ ਦੇ ਖਜਾਨਾ ਮੰਤਰੀ ਵੀ ਸੰਗਰੂਰ ਦੇ ਕਾਂਗਰਸੀਆਂ ਨੇ ਪੇਸ਼ ਕਰ ਦਿੱਤਾ ਹੈ ਤਾਂ ਦੂਜੇ ਪਾਸੇ 5ਵੀ ਵਾਰ ਵਿਧਾਇਕ ਬਣੇ ਰਾਕੇਸ਼ ਪਾਂਡੇ ਦੇ ਸਾਥੀਆਂ ਵਲੋਂ ਵੀ ਉਨ੍ਹਾਂ ਦਾ ਨਾਂਅ ਕੈਬਨਿਟ ਮੰਤਰੀ ਵਲੋਂ ਪੇਸ਼ ਕਰਦੇ ਹੋਏ ਤਿਆਰੀਆਂ ਤੱਕ ਸ਼ੁਰੂ ਕਰ ਦਿੱਤੀ ਗਈਆਂ ਹਨ।

ਮੰਤਰੀ ਮੰਡਲ ਵਾਧੇ ਤੋਂ ਬਾਅਦ ਕਾਂਗਰਸ ਵਿੱਚ ਪੈ ਸਕਦੀ ਐ ਫੁਟ | Chandigarh News

ਜਿਸ ਤਰੀਕੇ ਨਾਲ ਪਹਿਲੀ ਵਾਰ ਪੰਜਾਬ ਦੀ ਸਿਆਸਤ ਵਿੱਚ ਖ਼ੁਦ ਵਿਧਾਇਕ ਆਪਣੇ ਆਪ ਨੂੰ ਕੈਬਨਿਟ ਮੰਤਰੀ ਲਈ ਪੇਸ਼ ਕਰਨ ਵਿੱਚ ਲਗੇ ਹੋਏ ਹਨ ਤਾਂ ਮੰਤਰੀ ਮੰਡਲ ਵਿੱਚ ਵਾਧੇ ਤੋਂ ਬਾਅਦ ਕਾਂਗਰਸ ਪਾਰਟੀ ਵੱਡੇ ਪੱਧਰ ‘ਤੇ ਫੁਟ ਦਾ ਸ਼ਿਕਾਰ ਹੋ ਸਕਦੀ ਹੈ। ਪੰਜਾਬ ਵਿੱਚ ਇਸ ਸਮੇਂ ਡੇਢ ਦਰਜਨ ਦੇ ਲਗਭਗ ਵਿਧਾਇਕ ਮੰਤਰੀ ਬੰਨਣ ਲਈ ਭੱਜ-ਦੌੜ ਕਰ ਰਹੇ ਹਨ ਪਰ ਮੰਤਰੀ ਸਿਰਫ਼ 9 ਹੀ ਬਣਾਏ ਜਾਣਗੇ ਤਾਂ ਬਾਕੀ ਰਹਿ ਜਾਣ ਵਾਲੇ ਵਿਧਾਇਕ ਪਾਰਟੀ ਵਿੱਚ ਨਰਾਜ਼ਗੀ ਜਾਂ ਫਿਰ ਫੁਟ ਪਾਉਣ ਦੀ ਕੋਸ਼ਸ਼ ਕਰ ਸਕਦੇ ਹਨ। ਕਾਂਗਰਸ ਪਾਰਟੀ ਵਿੱਚ ਵਿਧਾਇਕਾਂ ਵਲੋਂ ਕੀਤੀ ਜਾਣ ਵਾਲੀ ਪੇਸ਼ਕਾਰੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ• ਕੋਈ ਵੀ ਕਾਰਵਾਈ ਨਹੀਂ ਕਰ ਰਹੇ ਹਨ।