Meetings - Sach Kahoon Punjabi
5 ਦਸੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣਗੇ ਕਬੱਡੀ ਕੱਪ ਦੇ ਤਿੰਨ ਮੈਚ | Kabaddi Cup
ਬਠਿੰਡਾ (ਸੁਖਜੀਤ ਮਾਨ)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 10 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ 2019 ਦੇ ਮੱਦੇਨਜ਼ਰ ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ 5 ਦਸੰਬਰ ਨੂੰ 3 ਮੈਚ ਕਰਵਾਏ ਜਾਣਗੇ। ਖੇਡ ਵਿਭਾਗ ਦੁਆਰਾ ਕਰਵਾਏ ਜਾ ਰਹੇ ਇਨ੍ਹਾਂ ਮੈਚਾਂ ਵਿੱਚ ਪੁਰਸ਼ ਵਰਗ ਦੀਆਂ ਛੇ ਟੀਮਾਂ ਵੱਲੋਂ ਮੈਚ ਖੇਡੇ ਜਾਣਗੇ। ਇਸ ਮੌਕੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਾਵੇਗੀ। ਮੈਚਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।  ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ ਨੇ ਮੈਚਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕੀਤੇ ਜਾਣ ਵਾਲੇ ਅਗਾਊਂ ਤੇ ਲੋੜੀਂਦੇ ਪ੍ਰਬੰਧਾਂ ਲਈ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। (Kabaddi Cup)
ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕੌਮਾਂਤਰੀ ਕਬੱਡੀ ਕੱਪ ਦੇ ਮੈਚਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੂੰ ਚੈਅਰਮੇਨ, ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ ਨੂੰ ਕਨਵੀਨਰ, ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦੀਪ ਸਿੰਘ ਮਾਨ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਖੇਡ ਸਟੇਡੀਅਮ ਦੀ ਸਾਫ-ਸਫਾਈ, ਸਜਾਵਟ, ਪੀਣ ਲਈ ਸਾਫ ਪਾਣੀ, ਬੈਰੀਕੇਡਿੰਗ, ਟ੍ਰੈਫ਼ਿਕ ਅਤੇ ਪਾਰਕਿੰਗ ਦੇ ਸੁਚੱਜੇ ਇੰਤਜ਼ਾਮਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫਸਰ ਵਿਜੇ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਖੇਡ ਸਟੇਡੀਅਮ ਦੇ ਮੈਦਾਨ ਨੂੰ ਸਵਾਰਨ, ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਚਾਂ ਮੌਕੇ ਸਟੇਡੀਅਮ ਵਿਖੇ ਮੈਡੀਕਲ ਟੀਮਾਂ ਦੇ ਲੋਂੜੀਦੇ ਪ੍ਰਬੰਧ ਕਰਨ, ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਟੇਡੀਅਮ ਵਿਖੇ ਸਥਿਤ ਪਖਾਨਿਆਂ ਅਤੇ ਸਟੇਡੀਅਮ ਦੀ ਲੋਂੜੀਦੀ ਮੁਰੰਮਤ ਕਰਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਟੇਡੀਅਮ ਤੇ ਸ਼ਹਿਰ ਅੰਦਰ ਟ੍ਰੈਫਿਕ ਅਤੇ ਪਾਰਕਿੰਗ ਦੇ ਲੋਂੜੀਦੇ ਹੱਲ ਕਰਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। (Kabaddi Cup)
ਸੀਸੀਟੀਵੀ ਰਾਹੀਂ ਹੋਵੇਗੀ ਜਾਂਚ, ਕਿਹੜਾ ਕਿਹੜਾ ਮਿਲਣ ਲਈ ਆਇਆ ਸੀ ਉਮਰਾਨੰਗਲ ਨੂੰ
ਜੇਲ੍ਹ ਸੁਪਰੀਡੈਂਟ ਦੇ ਦਫ਼ਤਰ ਵਿੱਚ ਹੁੰਦੀ ਸੀ ਮੁਲਾਕਾਤ, ਵੀਆਈਪੀ ਟ੍ਰੀਟਮੈਂਟ ਦੇ ਰਿਹਾ ਸੀ ਸੁਪਰੀਡੈਂਟ
ਉਮਰਾਨੰਗਲ ਨੂੰ ਸੰਗਰੂਰ ਅਤੇ ਚਰਨਜੀਤ ਸ਼ਰਮਾ ਨੂੰ ਰੋਪੜ ਭੇਜਣ ਦੇ ਆਦੇਸ਼ ਜਾਰੀ
ਖੁਸ਼ਵੀਰ ਸਿੰਘ ਤੂਰ/ਅਸ਼ਵਨੀ ਚਾਵਲਾ, ਪਟਿਆਲਾ/ਚੰਡੀਗੜ੍ਹ
ਪਟਿਆਲਾ ਦੇ ਕੇਂਦਰੀ ਜੇਲ੍ਹ ‘ਚ ਬੰਦ ਹਾਈ ਪ੍ਰੋਫਾਇਲ ਵਿਚਾਰ ਅਧੀਨ ਕੈਂਦੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨਾਲ ਅਣਅਧਿਕਾਰਤ ਮੁਲਕਾਤਾਂ ਕਰਵਾਉਣ ਦੇ ਦੋਸਾਂ ਹੇਠ ਕੇਂਦਰੀ ਜੇਲ੍ਹ ਪÎਟਿਆਲਾ ਦੇ ਸੁਪਰਡੈਂਟ ਜਸਪਾਲ ਸਿੰਘ ਹਾਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਦੇ ਜੇਲ੍ਹ ਮਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਨਾਮਜਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬੰਦ ਹਨ ਅਤੇ ਉਹ ਨਿਆਇਕ ਹਿਰਾਸਤ ‘ਤੇ ਚੱਲ ਰਹੇ ਹਨ। ਜੇਲ੍ਹ ਸੁਪਰਡੈਂਟ ਉੱਪਰ ਦੋਸ ਹਨ ਕਿ 2 ਮਾਰਚ ਨੂੰ ਜੇਲ੍ਹ ਅੰਦਰ ਹੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਉੁਸ ਨੂੰ ਮਿਲਣ ਆਉਣ ਵਾਲਿਆ ਦਾ ਜੇਲ੍ਹ ਰਜਿਸ਼ਟਰ ਅੰਦਰ ਕੋਈ ਇੰਦਰਾਜ਼ (ਐਂਟਰੀ) ਦਰਜ਼ ਨਹੀਂ ਕੀਤੀ ।
ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਇਹ ਜੇਲ੍ਹ ਮੈਨੂਅੱਲ ਦੀ ਮੁਕੰਮਲ ਉਲੰਘਨਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਆÂਜੀ ਜੇਲ੍ਹਾਂ ਰੂਪ ਕੁਮਾਰ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਮੰਤਰੀ ਵੱਲੋਂ ਇਹ ਸਖਤ ਕਾਰਵਾਈ ਕੀਤੀ ਗਈ ਹੈ। ਜੇਲ੍ਹ ਮੰਤਰੀ ਮੁਤਾਬਿਕ ਮੁਅੱਤਲੀ ਦੌਰਾਨ ਸੁਪਰਡੈਂਟ ਜਸਪਾਲ ਸਿੰਘ ਪੰਜਾਬ ਦੇ ਜੇਲ੍ਹਾਂ ਬਾਰੇ ਏਡੀਜੀਪੀ ਨੂੰ ਰਿਪੋਰਟ ਕਰਨਗੇ ਉਨ੍ਹਾਂ ਦੀ ਗ਼ੈਰ–ਮੌਜੂਦਗੀ ਵਿੱਚ ਕੇਂਦਰੀ ਜੇਲ੍ਹ ਦੀ ਕਮਾਨ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਜੇਲ੍ਹ ਦੇ ਸੁਪਰਡੈਂਟ ਰਹੇ ਰਾਜਨ ਕਪੂਰ ਉੱਪਰ ਵੀ ਉੱਤਰਪ੍ਰਦੇਸ਼ ਦੇ ਵਿਧਾਇਕ ਵੀਆਈਪੀ ਕੈਂਦੀ ਤੋਂ ਗੈਗਸਟਰਾਂ ਵੱਲੋਂ ਕਰਵਾਈ ਕੁੱਟਮਾਰ ਤੋਂ ਬਾਅਦ 15 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ ਲੱਗੇ ਸਨ, ਜਿਸ ਦੀ ਵੀ ਜਾਂਚ ਚੱਲ ਰਹੀ ਹੈ। ਇਸ ਤੋਂ ਬਾਅਦ ਹੀ ਜਸਪਾਲ ਸਿੰਘ ਹਾਂਸ ਨੂੰ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਲਗਾਇਆ ਗਿਆ ਸੀ।
ਜੇਲ੍ਹ ਅੰਦਰ ਦੋ ਦਰਜ਼ਨ ਦੇ ਕਰੀਬ ਅਧਿਕਾਰੀ ਅਤੇ ਆਗੂ ਮਿਲੇ
ਪਤਾ ਲੱਗਾ ਹੈ ਕਿ ਜੇਲ੍ਹ ‘ਚ ਬੰਦ ਆਈਜੀ ਉੁਮਰਾਨੰਗਲ ਨਾਲ ਦੋ ਦਰਜ਼ਨ ਦੇ ਕਰੀਬ ਵਿਅਕਤੀਆਂ ਵੱਲੋਂ ਮੁਲਾਕਾਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੌਜੂਦਾ ਪੁਲਿਸ ਅਧਿਕਾਰੀ, ਸਾਬਕਾ ਪੁਲਿਸ ਅਧਿਕਾਰੀ, ਸਾਬਕਾ ਅਕਾਲੀ ਮੰਤਰੀ ਸਮੇਤ ਹੋਰ ਜਣੇ ਸ਼ਾਮਲ ਹਨ। ਇਹ ਮੁਲਾਕਾਤਾਂ ਜੇਲ੍ਹ ਸੁਪਰਡੈਂਟ ਦੇ ਕਮਰੇ ਵਿੱਚ ਕੀਤੀਆਂ ਗਈਆਂ ਸਨ। ਆਈਜੀ ਜੇਲ੍ਹ ਵੱਲੋਂ ਜਾਂਚ ਦੌਰਾਨ ਸੀਸੀਟੀਵੀ ਕੈਮਰਿਆਂ ਅਤੇ ਜੇਲ੍ਹ ਰਜਿਸ਼ਟਰ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਾਇਆ ਗਿਆ ਮਿਲਣ ਵਾਲਿਆਂ ਦੀ ਐਂਟਰੀ ਰਜਿਸ਼ਟਰ ਵਿੱਚ ਦਰਜ਼ ਨਹੀਂ ਕੀਤੀ ਗਈ।
ਸੀਸੀਟੀਵੀ ਫੁਟੇਜ ਫਰੋਲੇਗੀ ਪੁਲਿਸ
ਪਰਮਰਾਜ ਸਿੰਘ ਉਮਰਾਨੰਗਲ ਨੂੰ ਜੇਲ੍ਹ ਵਿੱਚ ਮਿਲਣ ਲਈ ਆਏ ਹਰ ਵਿਅਕਤੀ ਦੀ ਪਹਿਚਾਣ ਕਰਨ ਲਈ ਪੁਲਿਸ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਘਾਲੇਗੀ। ਜਿਸ ਤੋਂ ਬਾਅਦ ਮਿਲਣ ਲਈ ਆਏ ਕੁਝ ਲੋਕਾਂ ਨੂੰ ਪੁੱਛ-ਗਿੱਛ ਲਈ ਵੀ ਸੱਦਿਆ ਜਾ ਸਕਦਾ ਹੈ ਕਿ ਉਹ ਉਮਰਾਨੰਗਲ ਨੂੰ ਕਿਉਂ ਮਿਲਣ ਲਈ ਗਏ ਹਨ ਅਤੇ ਇਸ ਦੌਰਾਨ ਕੀ ਗੱਲਬਾਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਇਹ ਵੀ ਦੇਖਿਆ ਜਾਵੇਗੀ ਕਿ ਮੁਲਾਕਾਤ ਕਿੰਨੇ ਸਮੇਂ ਦੀ ਰਹੀ ਹੈ। ਜਿਹੜੀਆਂ ਮੁਲਾਕਾਤ ਜ਼ਿਆਦਾ ਲੰਮੀਆਂ ਰਹੀਆਂ ਹਨ, ਉਨ੍ਹਾਂ ਮੁਲਾਕਾਤ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਵੀ ਲੈ ਸਕਦੀ ਹੈ ਇਸ ਹਿਰਾਸਤ ਦੌਰਾਨ ਉਨ੍ਹਾਂ ਨੂੰ ਪੁੱਛ-ਗਿੱਛ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਮੀਟਿੰਗ ‘ਚ ਵਿਕਾਸ ਕਾਰਜ ਬੰਦ ਹੋਣ ਕਾਰਨ ਜ਼ਾਹਿਰ ਕੀਤੀ ਗਈ ਨਰਾਜ਼ਗੀਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤੱਕ ‘ਤੇ ਲਗੇ ਦੋਸ਼, ਨਹੀਂ ਕਰਦੇ ਕੰਮ ਅਤੇ ਨਾ ਹੀ ਬੋਲਦੇ ਹਨ ਸਿੱਧੇ ਮੂੰਹ
ਚੰਡੀਗੜ੍ਹ |  ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੀ ਕਾਂਗਰਸ ਪਾਰਟੀ ਵਿਧਾਇਕਾਂ ਨਾਲ ਕੀਤੀ ਜਾ ਰਹੀ ਮੈਰਾਥਨ ਮੀਟਿੰਗਾਂ ਦਾ ਦੌਰ ਸ਼ਨੀਵਾਰ ਨੂੰ ਖ਼ਤਮ ਹੋ ਗਿਆ ਹੈ। ਨਾ 4 ਦਿਨਾਂ ਦੀ ਮੀਟਿੰਗਾਂ ਦੌਰਾਨ ਅਮਰਿੰਦਰ ਸਿੰਘ ਦੇ ਪੱਲੇ ਸਿਰਫ਼ ਵਿਧਾਇਕਾਂ ਦੀ ਨਰਾਜ਼ਗੀ ਅਤੇ ਸ਼ਿਕਾਇਤਾਂ ਹੀ ਪਈਆਂ ਹਨ, ਜਿਸ ਵਿੱਚ ਵਿਧਾਇਕਾਂ ਨੇ ਅਧਿਕਾਰੀਆਂ ਨੂੰ ਆਪਣੇ ਨਿਸ਼ਾਨੇ ‘ਤੇ ਲੈਣ ਦੇ ਨਾਲ ਹੀ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਤੱਕ ਘਸੀਟ ਲਏ ਸਨ ਕਿ ਅਧਿਕਾਰੀ ਤਾਂ ਦੂਰ ਮੰਤਰੀ ਵੀ ਉਨ੍ਹਾਂ ਦਾ ਨਾ ਕੰਮ ਕਰਦੇ ਹਨ ਅਤੇ ਨਾ ਸਿੱਧੇ ਮੂੰਹ ਬੋਲਦੇ ਹਨ।
ਇਨ੍ਹਾਂ ਮੈਰਾਥਨ ਮੀਟਿੰਗਾਂ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਨਰਾਜ਼ਗੀ ਅਧਿਕਾਰੀਆਂ ਵੱਲੋਂ ਕੰਮ ਨਾ ਕਰਨ ਦੀ ਸੀ ਤਾਂ ਦੂਜੇ ਪਾਸੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਨਾ ਹੋਣ ਦੇ ਕਾਰਨ ਵਿਧਾਇਕਾਂ ਨੇ ਰੱਜ ਕੇ ਸ਼ਿਕਾਇਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਸ਼ਾਇਦ ਹੀ ਕੋਈ ਵਿਧਾਇਕ ਹੋਵੇਗਾ, ਜਿਸ ਨੇ ਵਿਕਾਸ ਕਾਰਜ ਨਾ ਹੋਣ ਸਬੰਧੀ ਸ਼ਿਕਾਇਤ ਨਾ ਕੀਤੀ ਹੋਵੇ। ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੀਟਿੰਗਾਂ ਦੇ ਦੌਰ ਨੂੰ ਭਾਵੇਂ ਪ੍ਰੀ ਬਜਟ ਸੈਸ਼ਨ ਦੀ ਮੀਟਿੰਗਾਂ ਦਾ ਨਾਂਅ ਦਿੱਤਾ ਗਿਆ ਸੀ ਪਰ ਇਨ੍ਹਾਂ ਮੀਟਿੰਗਾਂ ਵਿੱਚ ਬਜਟ ਸੈਸ਼ਨ ਜਾਂ ਫਿਰ ਕਿਸੇ ਹੋਰ ਮੁੱਦੇ ਬਾਰੇ ਚਰਚਾ ਹੋਣ ਦੀ ਥਾਂ ‘ਤੇ ਵਿਧਾਇਕਾਂ ਨੇ ਆਪਣੀਆਂ ਹੀ ਦਿੱਕਤਾਂ ਨਾਲ ਸ਼ਿਕਾਇਤਾਂ ਦਾ ਅੰਬਾਰ ਲਗਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਗੇ ਰੱਖ ਦਿੱਤਾ ਹੈ। ਮੀਟਿੰਗਾਂ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਵੀ ਨਰਾਜ਼ ਵਿਧਾਇਕਾਂ ਦਾ ਸਾਥ ਦਿੰਦੇ ਹੋਏ ਸਾਫ਼ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਜਾਂ ਫਿਰ ਉਨ੍ਹਾਂ ਦੇ ਵਿਭਾਗ ਕੋਲ ਜਿਆਦਾ ਫੰਡ ਹੀ ਨਹੀਂ ਹਨ, ਜਿਹੜੇ ਵਿਕਾਸ ਕਾਰਜਾਂ ਲਈ ਵੰਡੇ ਜਾ ਸਕਣ। ਇਸ ਲਈ ਵਿਧਾਇਕਾਂ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਹੈ, ਉਹ ਉਨ੍ਹਾਂ ਸ਼ਿਕਾਇਤਾਂ ਨੂੰ ਨਕਾਰ ਨਹੀਂ ਸਕਦੇ ਹਨ। ਵਿਧਾਇਕਾਂ ਵੱਲੋਂ ਇਨ੍ਹਾਂ ਮੀਟਿੰਗਾਂ ਦੌਰਾਨ  ਸਾਫ਼ ਤੌਰ ‘ਤੇ ਕਿਹਾ ਗਿਆ ਕਿ ਜੇਕਰ ਜਲਦ ਹੀ ਵਿਕਾਸ ਕਾਰਜ਼ਾਂ ਲਈ ਫੰਡ ਜਾਰੀ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਨੂੰ ਦਿੱਕਤ ਆ ਸਕਦੀ ਹੈ, ਕਿਉਂਕਿ ਉਹ ਕਿਹੜੇ ਮੂੰਹ ਨਾਲ ਪੰਜਾਬ ਦੇ ਲੋਕਾਂ ਕੋਲ ਵੋਟ ਮੰਗਣ ਲਈ ਜਾਣਗੇ।
ਵਿਧਾਇਕਾਂ ਦੀ ਵਿਕਾਸ ਕਾਰਜਾਂ ਦੀ ਮੰਗ ਨੂੰ ਲੈ ਕੇ ਅਮਰਿੰਦਰ ਸਿੰਘ ਵੱਲੋਂ ਹਰ ਹਲਕੇ ਨੂੰ 5-5 ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਵਿਕਾਸ ਕਾਰਜ ਮਾਮਲਾ ਤਾਂ ਹੱਲ਼ ਕਰ ਦਿੱਤਾ ਗਿਆ ਪਰ ਅਧਿਕਾਰੀਆਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਵਲੋਂ ਵਿਧਾਇਕਾਂ ਦੇ ਕੰਮ ਨਾ ਕਰਨ ਦੇ ਮਾਮਲੇ ਦਾ ਅਜੇ ਹਲ਼ ਹੋਣਾ ਬਾਕੀ ਹੈ।
ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਵੀ ਆਦੇਸ਼  ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਵਿੱਚ ਅਧਿਕਾਰੀਆਂ ਨੂੰ ਹਦਾਇਤਾਂ ਹੋਣ ਕਿ ਉਹ ਕਾਂਗਰਸੀ ਵਿਧਾਇਕਾਂ ਦੇ ਕਹਿਣ ‘ਤੇ ਕੰਮ ਕਰਨ ? ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਨੂੰ ਵੀ ਇਸ ਸਬੰਧੀ ਕਹਿਣਾ ਬਾਕੀ ਹੈ, ਕਿਉਂਕਿ ਕੈਬਨਿਟ ਮੰਤਰੀ ਵਿਧਾਇਕਾਂ ਵਲੋਂ ਦਿੱਤੀ ਗਈ ਸੁਚੀ ਅਨੁਸਾਰ ਕੰਮ ਤਾਂ ਦੂਰ ਤਬਾਦਲੇ ਤੱਕ ਨਹੀਂ ਕਰਦੇ ਹਨ। ਜਿਸ ਕਾਰਨ ਇੱਕ ਇੱਕ ਤਬਾਦਲੇ ਲਈ ਵਿਧਾਇਕਾਂ ਨੂੰ ਮੰਤਰੀਆਂ ਕੋਲ ਕਈ ਕਈ ਚੱਕਰ ਤੱਕ ਕੱਢਣੇ ਪੈ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਮਾਰ ਅਮਰਿੰਦਰ ਨਹੀਂ ਮਿਲੇ ਮੁਲਾਜ਼ਮ ਜਥੇਬੰਦੀਆਂ ਨੂੰ, ਬਾਅਦ ਦੁਪਹਿਰ ਕਰਦੇ ਰਹੇ ਮੀਟਿੰਗਾਂ
ਸ਼ੂਗਰ ਵਧਣ ਅਤੇ ਅੱਖਾਂ ਦੇ ਆਪ੍ਰੇਸ਼ਨ ਨੂੰ ਦੱਸਿਆ ਗਿਆ ਨਾ ਮਿਲਣ ਦਾ ਕਾਰਨ
ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਐਲਾਨ ,  19 ਅਗਸਤ ਤੋਂ 15 ਦਿਨ ਚੱਲੇਗਾ ਅਰਥੀ ਫੂਕ ਮੁਜ਼ਾਹਰਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਿਛਲੇ ਇੱਕ ਹਫ਼ਤੇ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਤਿਆਰੀ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਦੇ ਲੀਡਰਾਂ ਨੂੰ ਅੱਜ ਮੁੱਖ ਮੰਤਰੀ ਦਫ਼ਤਰ ਨੇ ਵੱਡਾ ਝਟਕਾ ਦਿੰਦੇ ਹੋਏ ਅਮਰਿੰਦਰ ਸਿੰਘ ਨਾਲ ਮਿਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੁਲਾਜ਼ਮ ਜਥੇਬੰਦੀਆਂ ਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸੂਗਰ ਕਾਫ਼ੀ ਜਿਆਦਾ ਵਧਿਆ ਹੋਇਆ ਹੈ।
ਬੀਤੇ ਹਫ਼ਤੇ ਉਨ੍ਹਾਂ ਦੀਆਂ ਅੱਖਾਂ ਦਾ ਅਪਰੇਸ਼ਨ ਹੋਇਆ ਹੈ, ਇਸ ਲਈ ਉਨ੍ਹਾਂ ਦੀ ਮੀਟਿੰਗ ਕਰਵਾਉਣੀ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਇੱਕ ਮਿੰਟ ਲਈ ਮਿਲਾਇਆ ਵੀ ਨਹੀਂ ਜਾ ਸਕਦਾ ਹੈ। ਮੁਲਾਜ਼ਮ ਜਥੇਬੰਦੀਆਂ ਨੂੰ ਬੇਰੰਗ ਵਾਪਸ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਾਅਦ ਦੁਪਹਿਰ ਆਪਣੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਅਤੇ ਇੱਥੇ ਹੀ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਦਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਉਨ੍ਹਾਂ ਨੂੰ ਬਕਾਇਦਾ ਸਮਾਂ ਦਿੱਤਾ ਗਿਆ ਸੀ ਅਤੇ ਪਿਛਲੇ ਇੱਕ ਹਫ਼ਤੇ ਤੋਂ ਉਹ ਇਸ ਦੀ ਤਿਆਰੀ ਵਿੱਚ ਲਗੇ ਹੋਏ ਸਨ ਪਰ ਅੱਜ ਜਦੋਂ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਲਈ ਪੁੱਜੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਵੱਡਾ ਝਟਕਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤਾਂ ਕੋਈ ਮੀਟਿੰਗ ਤੱਕ ਤੈਅ ਨਹੀਂ ਹੋਈ ਹੈ।
ਜਿਥੇ ਉਨ੍ਹਾਂ ਨੇ ਜਦੋਂ ਜਿੱਦ ਕੀਤੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਾਇਆ ਜਾਵੇ ਤਾਂ ਮੁੱਖ ਮੰਤਰੀ ਦੇ ਓ.ਐਸ.ਡੀ. ਐਮ.ਪੀ. ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਅਮਰਿੰਦਰ ਸਿੰਘ ਕਾਫ਼ੀ ਜ਼ਿਆਦਾ ਬਿਮਾਰ ਹਨ, ਕਿਉਂਕਿ ਉਨ੍ਹਾਂ ਦਾ ਸੂਗਰ ਵਧਣ ਦੇ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਹੋਇਆ ਹੈ। ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਾਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਜਦੋਂ ਕਿ ਬਾਅਦ ਵਿੱਚ ਅਮਰਿੰਦਰ ਸਿੰਘ ਨੇ ਇੱਕ ਯੂਨੀਅਨ ਨੂੰ ਮਿਲਣ ਦੇ ਨਾਲ ਹੀ ਮੀਟਿੰਗ ਵੀ ਕੀਤੀ ਹੈ। ਜਿਸ ਤੋਂ ਸਾਫ਼ ਹੈ ਕਿ ਉਹ ਸਾਨੂੰ ਮਿਲਣਾ ਹੀ ਨਹੀਂ ਚਾਹੁੰਦੇ ਸਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਕੀਤੇ ਗਏ ਇਸ ਵਿਵਹਾਰ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਪੰਜਾਬ ਭਰ ਵਿੱਚ 1 ਜਾਂ ਫਿਰ 2 ਦਿਨ ਨਹੀਂ ਸਗੋਂ 15 ਦਿਨ ਤੱਕ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ 19 ਅਗਸਤ ਤੋਂ ਕੀਤੀ ਜਾਏਗੀ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਇਹ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੀ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਲਈ ਮੀਟਿੰਗ, ਸੁਨੀਲ ਜਾਖੜ ਵੀ ਰਹੇ ਮੌਜੂਦ | Lok Sabha
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਨੇ ਪੰਜਾਬ ਵਿੱਚ ਨਾ ਸਿਰਫ਼ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਸਗੋਂ ਸੰਭਾਵੀ ਉਮੀਦਵਾਰਾਂ ਬਾਰੇ ਵੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਚੰਗੇ ਅਤੇ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਲੋਕ ਸਭਾ ਚੋਣਾ ਵਿੱਚ ਉਤਾਰੇ ਜਾ ਸਕਣ। ਚੰਡੀਗੜ ਵਿਖੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪ੍ਰਧਾਨ ਸੁਨੀਲ ਜਾਖੜ ਨੇ ਕਈ ਹਲਕਿਆਂ ਦੇ ਵਿਧਾਇਕਾਂ ਅਤੇ ਜਿਲਾ ਪ੍ਰਧਾਨਾ ਨਾਲ ਮੀਟਿੰਗ ਕਰਦੇ ਹੋਏ ਕਾਫ਼ੀ ਦੇਰ ਤੱਕ ਚਰਚਾ ਕੀਤੀ। (Lok Sabha)
ਆਸ਼ਾ ਕੁਮਾਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਲੋਕ ਸਭਾ ਚੋਣਾਂ 2019 ਦੀ ਤਿਆਰੀ ਵਿੱਚ ਉਹ ਜੁਟ ਗਏ ਹਨ, ਜਿਸ ਕਾਰਨ ਇਹ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਾਰਟੀ ਹਰ ਪੱਧਰ ‘ਤੇ ਵਰਕਰਾਂ ਅਤੇ ਲੀਡਰਾਂ ਦਾ ਫੀਡਬੈਕ ਲੈਣਾ ਚਾਹੁੰਦੀ ਹੈ ਤਾਂ ਕਿ ਸਿਰਫ਼ ਉਹ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਜਾਣ, ਜਿਹੜੇ ਕਿ ਜਿੱਤ ਪ੍ਰਾਪਤ ਕਰਨ ਦੇ ਕਾਬਿਲ ਹੋਣ। ਉਨਾਂ ਕਿਹਾ ਕਿ ਜਿੱਤ ਦਾ ਹੀ ਮਾਪ-ਦੰਡ ਲਿਆ ਜਾ ਰਿਹਾ ਹੈ, ਉਸ ਵਿੱਚ ਉੱਘੇ ਚੇਹਰਿਆਂ ਸਣੇ ਯੂਥ ਵੀ ਸ਼ਾਮਲ ਹੈ। ਜੇਕਰ ਕੋਈ ਉੱਘਾ ਲੀਡਰ ਉਮੀਦਵਾਰ ਬੰਨਣਾ ਚਾਹੁੰਦਾ ਹੈ ਪਰ ਉਸ ਦੇ ਜਿੱਤਣ ਦੀ ਆਸ ਘੱਟ ਹੈ ਤਾਂ ਉਸ ਦੇ ਸਾਹਮਣੇ ਜਿੱਤ ਪ੍ਰਾਪਤ ਕਰਨ ਵਾਲੇ ਨੂੰ ਹੀ ਟਿਕਟ ਦਿੱਤੀ ਜਾਏਗੀ, ਉਹ ਭਾਵੇਂ ਯੂਥ ਹੋਵੇ ਜਾਂ ਫਿਰ ਮਹਿਲਾ ਉਮੀਦਵਾਰ ਹੋਵੇ। (Lok Sabha)
ਇਹ ਵੀ ਪੜ੍ਹੋ : ਪੁਲਿਸ ਨੇ ਤੀਹਰੇ ਕਤਲ ਕਾਂਡ 12 ਘੰਟਿਆਂ ਚ ਹੱਲ
ਇਥੇ ਆਸਾ ਕੁਮਾਰੀ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਪਰਿਵਾਰ ਇੱਕ ਟਿਕਟ ਦਾ ਨਿਯਮ ਪੰਜਾਬ ਵਿੱਚ ਲਾਗੂ ਕੀਤਾ ਹੋਇਆ ਹੈ ਅਤੇ ਇਸ ਨਿਯਮ ਇਨਾਂ ਲੋਕਾਂ ਸਭਾ ਚੋਣਾਂ ਵਿੱਚ ਵੀ ਲਾਗੂ ਰਹੇਗਾ। ਇਸ ਨਾਲ ਹੀ ਪਾਰਟੀ ਹਾਈ ਕਮਾਨ ਕਿਹੜੀ ਪਾਰਟੀ ਨਾਲ ਗਠਜੋੜ ਕਰਦੀ ਹੈ ਜਾਂ ਫਿਰ ਨਹੀਂ ਕਰਦੀ ਹੈ, ਇਸ ਬਾਰੇ ਹਰ ਤਰਾਂ ਦਾ ਫੈਸਲਾ ਲੈਣਾ ਪਾਰਟੀ ਹਾਈ ਕਮਾਨ ਦਾ ਹੀ ਅਧਿਕਾਰ ਖੇਤਰ ਹੈ। ਇਥੇ ਹੀ ਕਾਂਗਰਸ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣ ਗਿਆ ਹੈ, ਜਿਸ ਵਿੱਚ ਭਾਜਪਾ ਸ਼ਾਇਦ ਘਬਰਾਹਟ ਵਿੱਚ ਆਉਂਦੇ ਹੋਏ ਪਹਿਲਾਂ ਚੋਣਾਂ ਕਰਵਾ ਦੇਵੇ, ਇਸ ਲਈ ਕਾਂਗਰਸ ਪਾਰਟੀ ਇਨਾਂ ਗੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੋਂ ਹੀ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਖੋਜ ਵਿੱਚ ਲਗ ਗਈ ਹੈ, ਜਿਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ।
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ,  6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਕਿ ਹਮੇਸ਼ਾ ਹੀ ਬੈਠਕਾਂ ਨੂੰ ਲੈ ਕੇ ਹੰਗਾਮਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਅੱਗੇ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਵਲੋਂ ਅਗਾਮੀ 20 ਮਾਰਚ ਤੋਂ ਸਿਰਫ਼ 7 ਮੀਟਿੰਗ ਵਾਲਾ ਬਜਟ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2009-10 ਵਿੱਚ 7 ਬੈਠਕ, 2014-15 ਵਿੱਚ 6 ਬੈਠਕ ਅਤੇ 2015-16 ਨੂੰ ਸਿਰਫ਼ 8 ਬੈਠਕਾ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਨਿਯਮਾਂ ਅਨੁਸਾਰ ਕੋਈ ਵੀ ਸਰਕਾਰ ਸਾਲ ਵਿੱਚ 40 ਬੈਠਕ ਤੋਂ ਘੱਟ ਸੈਸ਼ਨ ਨਹੀਂ ਕਰ ਸਕਦੀ ਹੈ ਅਤੇ ਹਰ ਸਰਕਾਰ ਨੂੰ ਹਰ ਹਾਲਤ ਵਿੱਚ 40 ਜਾਂ ਫਿਰ ਇਸ ਤੋਂ ਜਿਆਦਾ ਬੈਠਕ ਦਾ ਸੈਸ਼ਨ ਕਰਨਾ ਜਰੂਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਾਲ 1997-98 ਤੋਂ ਪਹਿਲਾਂ ਨਿਯਮਾਂ ਅਨੁਸਾਰ ਹੀ ਬਜਟ ਸੈਸ਼ਨ 20 ਤੋਂ 29 ਬੈਠਕ ਤੱਕ ਹੁੰਦਾ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿੱਚ ਬਜਟ ਸੈਸ਼ਨ 20 ਤੋਂ 29 ਬੈਠਕ ਤੋਂ ਸੁੰਗੜ ਕੇ ਸਿਰਫ਼ 6 ਤੋਂ 8 ਬੈਠਕ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਸਾਲ ਵਿੱਚ 40 ਦੀ ਥਾਂ ‘ਤੇ ਸਿਰਫ਼ 15-17 ਬੈਠਕ ਹੀ ਹੋ ਰਹੀਆਂ ਹਨ।
ਅਕਾਲੀ-ਭਾਜਪਾ ਵਿਚਕਾਰ ਕਦੇ ਵੀ 17-18 ਤੋਂ ਵੱਧ ਨਹੀਂ ਹੋਈ ਬੈਠਕਾਂ
ਇਸ ਸਾਲ 2018-19 ਦੇ ਬਜਟ ਸੈਸ਼ਨ ‘ਚ 7 ਬੈਠਕ ਰੱਖੇ ਜਾਣ ‘ਤੇ ਹੰਗਾਮਾ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਨੇ ਹੀ ਛੋਟੇ ਸੈਸ਼ਨ ਦੀ ਸ਼ੁਰੂਆਤ ਆਪਣੀ ਸਰਕਾਰ ਵਿੱਚ ਕੀਤੀ ਹੋਈ ਹੈ। ਪਿਛਲੇ 5 ਸਾਲਾ ਦਰਮਿਆਨ ਬਜਟ ਸੈਸ਼ਨ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ 8 ਤੋਂ 10 ਬੈਠਕ ਤੱਕ ਹੀ ਸੀਮਤ ਰੱਖਿਆ ਹੈ। ਅਕਾਲੀ-ਭਾਜਪਾ ਦੀ ਸਰਕਾਰ ਦਰਮਿਆਨ 2012-13 ਵਿੱਚ 8 ਬੈਠਕਾਂ, 2013-14 ਵਿੱਚ 10 ਬੈਠਕਾਂ, 2014-15 ਵਿੱਚ 6 ਬੈਠਕਾਂ, 2015-16 ਵਿੱਚ 8 ਬੈਠਕਾਂ, 20116-17 ਵਿੱਚ 10 ਬੈਠਕਾਂ ਦਾ ਬਜਟ ਸੈਸ਼ਨ ਕੀਤਾ ਗਿਆ ਹੈ। ਜਦੋਂ ਕਿ ਹੁਣ ਖ਼ੁਦ ਛੋਟਾ ਬਜਟ ਸੈਸ਼ਨ ਨੂੰ ਲੈ ਕੇ ਅਕਾਲੀ-ਭਾਜਪਾ ਹੰਗਾਮੇ ਕਰਨ ਲਗੇ ਹੋਏ ਹਨ।
ਦਿੱਲੀ ਨਾਲ ਸਾਡਾ  ਨਹੀਂ ਕੋਈ ਸਾਰੋਕਾਰ, ਪੰਜਾਬ ‘ਚ ਘੱਟ ਬੈਠਕ ਨਹੀਂ ਬਰਦਾਸ਼ਤ : ਅਮਨ ਅਰੋੜਾ
ਪੰਜਾਬ ਵਿੱਚ ਬਜਟ ਸੈਸ਼ਨ ਦਰਮਿਆਨ ਬੈਠਕ ਘੱਟ ਹੋਣ ਦੇ ਕਾਰਨ ਹੰਗਾਮਾ ਕਰ ਰਹੀਂ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ 15-20 ਨਹੀਂ ਸਗੋਂ ਸਿਰਫ਼ 3-4 ਬੈਠਕ ਵਿੱਚ ਬਜਟ ਸੈਸ਼ਨ ਨੂੰ ਖ਼ਤਮ ਕਰ ਰਹੀਂ ਹੈ। ਪਿਛਲੇ 3 ਸਾਲਾਂ ਤੋਂ ਬਜਟ ਸੈਸ਼ਨ 3-4 ਬੈਠਕ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਆਪ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਦਿੱਲੀ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਦਿੱਲੀ ਭਾਵੇਂ 3-4 ਬੈਠਕ ‘ਚ ਸੈਸ਼ਨ ਹੋਵੇ ਜਾਂ ਫਿਰ ਇਸ ਤੋਂ ਘੱਟ ਹੋਵੇ। ਉਥੇ ਭਾਜਪਾ ਦੇ ਵਿਧਾਇਕਾਂ ਸਦਨ ਵਿੱਚ ਰੌਲਾ ਪਾਉਣ ਪਰ ਪੰਜਾਬ ਵਿੱਚ 7-8 ਬੈਠਕਾਂ ਦਾ ਸੈਸ਼ਨ ਬਰਦਾਸ਼ਤ ਤੋਂ ਬਾਹਰ ਹੈ, ਕਿਉਂਕਿ ਉਹ ਸਦਨ ਵਿੱਚ ਇੰਨੇ ਛੋਟੇ ਸੈਸ਼ਨ ਦਰਮਿਆਨ ਆਪਣੀ ਗਲ ਨਹੀਂ ਰੱਖ ਸਕਣਗੇ।
40 ਬੈਠਕਾਂ ਦੀ ਮੰਗ ਕਰਨ ਵਾਲੀ ਕਾਂਗਰਸ ਨੇ ਧਾਰੀ ‘ਚੁੱਪੀ’
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਸੈਸ਼ਨ ਦੀ ਬੈਠਕਾਂ ਨੂੰ ਲੈ ਕੇ ਜੰਮ ਕੇ ਹੰਗਾਮਾ ਕਰਦੇ ਸਨ ਕਿ ਸਰਕਾਰ ਧੱਕਾ ਕਰ ਰਹੀਂ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਛੋਟਾ ਸੈਸ਼ਨ ਕਰ ਰਹੀਂ ਹੈ। ਹੁਣ ਜਦੋਂ ਖ਼ੁਦ ਕਾਂਗਰਸ ਸੱਤਾ ਵਿੱਚ ਆ ਗਈ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ• ਨੇ ‘ਚੁੱਪੀ’ ਧਾਰ ਲਈ ਹੈ। ਇਸ ਕਾਂਗਰਸ ਸਰਕਾਰ ਵਿੱਚ 2016-17 ‘ਚ ਬਜਟ ਸੈਸ਼ਨ 8 ਬੈਠਕ ਦਾ ਹੋਇਆ ਸੀ, ਜਦੋਂ ਕਿ ਹੁਣ 2018-19 ਦਾ ਬਜਟ ਸੈਸ਼ਨ ਸਿਰਫ਼ 7 ਬੈਠਕ ਦਾ ਹੋ ਰਿਹਾ ਹੈ।