Every - Sach Kahoon Punjabi
ਖੁਸ਼ੀਆਂ ਦੇਣ ਵਾਲਾ ਹੋਵੇ ਹਰ ਕਰਮ
Happiness  ਦੇਣ ਵਾਲਾ ਹੋਵੇ ਹਰ ਕਰਮ
ਇਸ ਲਈ ਨਵੇਂਪਣ ਦੇ ਨਾਲ ਹਰ ਕਿਸੇ ਨੂੰ ਹਰ ਦਿਨ ਹੀ ਖੁਸ਼ੀ ਵਿਚ ਜਿਉਣ ਦੀ ਕਲਾ ਨੂੰ ਸਿੱਧ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਨਵੇਂ ਸਾਲ ਦਾ ਆਗਾਜ਼ ਕੜਾਕੇ ਦੀ ਠੰਢ ਨਾਲ ਹੋ ਰਿਹਾ ਹੈ ਪਿਛਲੀ ਰਾਤ ਦੁਨੀਆਂ ਭਰ ਨੇ ਜੰਮ ਕੇ ਜਸ਼ਨ ਮਨਾਇਆ ਅਤੇ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਤਰੀਕਾਂ ਦੇ ਇਸ ਫੇਰ-ਬਦਲ ਨਾਲ ਨਵੇਂ ਉਤਸ਼ਾਹ ਦਾ ਸੰਚਾਰ ਹੋਣਾ ਚੰਗੀ ਘਟਨਾ ਹੈ ਵੱਡੇ ਪੱਧਰ ‘ਤੇ ਮਨੁੱਖੀ ਅਬਾਦੀ ਇਸ ਦਿਨ ਪਿਛਲੇ ਸਾਲ ਦੀਆਂ ਗਲਤੀਆਂ ਤੇ ਨੁਕਸਾਨਾਂ ਨੂੰ ਯਾਦ ਕਰਦੀ ਹੈ ਅਤੇ ਅਗਲੇ ਸਾਲ ਵਿਚ ਪੁਰਾਣੀਆਂ ਗਲਤੀਆਂ ਨੂੰ ਨਾ ਦੁਹਰਾਉਣ ਅਤੇ ਆਪਣੇ ਲਈ, ਪਰਿਵਾਰ ਲਈ, ਦੇਸ਼ ਲਈ, ਸਭ ਲਈ ਚੰਗੇ ਸੰਕਲਪ ਲੈਂਦੀ ਹੈ, ਕਾਫ਼ੀ ਚੰਗਾ ਦਿਨ ਬੀਤਦਾ ਹੈ, ਜਾਂ ਇੰਜ ਕਹੀਏ ਕਿ ਕਈ ਹਫ਼ਤੇ ਉਤਸ਼ਾਹ ਵਿਚ ਬੀਤਦੇ ਹਨ ਬੁੱਧੀਜੀਵੀ ਇਸ ਦਿਨ ਕਈ ਜਟਿਲ ਪਰ ਸਾਰਥਿਕ ਹੋ ਸਕਣ ਵਾਲੇ ਉਦੇਸ਼ ਗਿਣਦੇ ਹਨ। Action
ਕਈ ਵਾਰ ਇਨ੍ਹਾਂ ਉਦੇਸ਼ਾਂ ਦੀ ਗਿਣਤੀ ਦੇ ਸਮੇਂ ਕੁਝ ਵੀ ਨਵਾਂ ਨਾ ਹੋ ਸਕਣ ਦੀ ਨਿਰਾਸ਼ਾ ਵੀ ਪ੍ਰਗਟ ਕਰਦੇ ਹਨ ਅਤੇ ਸਿਰਫ਼ ਕੈਲੰਡਰ ਦੇ ਬਦਲ ਲੈਣ ਤੱਕ ਸੀਮਤ ਕਰ ਲੈਂਦੇ ਹਨ ਪਰ ਸਮੇਂ ਦੀ ਬਜ਼ਾਏ ਜੋ ਲੋਕ ਜੀਵਨ ਵਿਚ ਵਿਸ਼ਵਾਸ ਕਰਦੇ ਹਨ ਉਹ ਨਿਸ਼ਚਿਤ ਤੌਰ ‘ਤੇ ਨਵਾਂ ਕਰਨ ਲਈ ਲੋਚਦੇ ਹਨ ਜੀਵਨ ਹਰ ਪਲ ਪ੍ਰਫੁੱਲਿਤ ਹੋਣ ਵਾਲੀ ਘਟਨਾ ਜਾਂ ਅਹਿਸਾਸ ਹੈ, ਸਪੱਸ਼ਟ ਹੈ ਜਦੋਂ ਹਰ ਪਲ ਨਵਾਂ ਹੈ ਫਿਰ ਸੈਂਕੜੇ ਦਿਨਾਂ ਬਾਅਦ ਆਉਣ ਵਾਲੇ ਇੱਕ ਦਿਨ ਦੀ ਕੁਝ ਖਾਸ ਉਚਿਤਤਾ ਬਖਿਆਨ ਕਰਨਾ ਕਾਫ਼ੀ ਅਡੰਬਰਪੂਰਨ ਲੱਗਣ ਲੱਗਦਾ ਹੈ ਇਸ ਲਈ ਨਵੇਂਪਣ ਦੇ ਨਾਲ ਹਰ ਕਿਸੇ ਨੂੰ ਹਰ ਦਿਨ ਹੀ ਖੁਸ਼ੀ ਵਿਚ ਜਿਉਣ ਦੀ ਕਲਾ ਨੂੰ ਸਿੱਧ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਹੁਣ ਦੁਨੀਆਂ ਭਰ ਵਿਚ ਅਬਾਦੀ ਦਾ ਬਹੁਤ ਵੱਡਾ ਹਿੱਸਾ ਸਵੈ-ਕੇਂਦਰਿਤ ਖ਼ਪਤ ਵਿਚ ਜਿਉਂ ਰਿਹਾ ਹੈ, ਜਿਸ ਕਾਰਨ ਧਰਤੀ ਹਰ ਪਲ ਤਬਾਹੀ ਦੇ ਨਜ਼ਦੀਕ ਪਹੁੰਚ ਰਹੀ ਹੈ ਹੁਣ ਸਵਾਲ ਇਹ ਹੈ ਕਿ ਤਬਾਹੀ ਵੱਲ ਵਧ ਰਹੇ ਸਮੇਂ ਵਿਚ ਕੋਈ ਪਲ ਉਤਸਵ ਕਿਵੇਂ ਹੋ ਸਕਦਾ ਹੈ।
ਇਸ ਲਈ ਹਰ ਕਿਸੇ ਨੂੰ ਸਿਰਜਣ ਅਤੇ ਸੁਰੱਖਿਆ ਲਈ ਸੰਕਲਪ ਲੈਣਾ ਹੋਵੇਗਾ ਪਸ਼ੂ-ਪ੍ਰਾਣੀ, ਵਣਸਪਤੀ, ਮਿੱਟੀ, ਪਾਣੀ, ਹਵਾ ਅਤੇ ਲੋੜਵੰਦ ਮਨੁੱਖਾਂ ਦੀ ਸਹਾਇਤਾ ਕਰਕੇ ਨਵਾਂ ਸਾਲ ਤਾਜ਼ਗੀ ਅਤੇ ਖੁਸ਼ੀ ਦੇਣ ਵਾਲਾ ਬਣੇ ਕਰਮਸ਼ੀਲ ਸਾਰੇ ਹਨ, ਪਰ ਇਸ ਨਵੇਂ ਸਾਲ ਵਿਚ ਹਰ ਮਨੁੱਖ ਦਾ ਕਰਮ ਹਰ ਪ੍ਰਾਣੀ ਮਾਤਰ ਦੇ ਉਪਕਾਰ ਵਿਚ ਲੱਗੇ ਕੜਾਕੇ ਦੀ ਠੰਢ ਵਿਚ ਅਸੀਂ ਹਰ ਜੀਵ-ਜੰਤੂ ਅਤੇ ਇਨਸਾਨ ਦਾ ਸਹਾਰਾ ਬਣੀਏ ਅਤੇ ਯਥਾਸੰਭਵ ਮੱਦਦ ਕਰੀਏ ਤਾਂ ਕਿ ਠੰਢ ਤੋਂ ਕਿਸੇ ਦੀ ਜ਼ਿੰਦਗੀ ਬਚ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ
ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ
ਸਾਡਾ ਮਾਣਮੱਤਾ ਵਿਰਸਾ ਬਹੁਤ ਅਮੀਰ ਹੋਣ ਦੇ ਨਾਲ-ਨਾਲ ਮਨ ਨੂੰ ਵੀ ਸਕੂਨ ਦਿੰਦਾ ਹੈ, ਚਾਹੇ ਕਿਸੇ ਵੀ ਖੇਤਰ ਦੀ ਗੱਲ ਕਰੀਏ। ਜਦੋਂ ਕਿਤੇ ਮਨ ਉਚਾਟ ਹੁੰਦੈ ਤਾਂ ਇੱਕ ਵਾਰ ਅਤੀਤ ਵਿੱਚ ਜਾ ਕੇ ਜੋ ਮਨ ਨੂੰ ਤਸੱਲੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕਹਿਣ-ਸੁਣਨ ਤੋਂ ਬਹੁਤ ਪਰੇ ਦੀਆਂ ਗੱਲਾਂ ਨੇ, ਹਾਂ ਜਿਨ੍ਹਾਂ ਨੇ ਉਹ ਸਮੇਂ ਜਾਂ ਉਨ੍ਹਾਂ ਪੁਰਾਣੀਆਂ ਚੀਜ਼ਾਂ ਦੇ ਦਰਸ਼ਨ ਹੀ ਨਹੀਂ ਕੀਤੇ ਉਹ ਇਸ ਨਿਵੇਕਲੇ ਅਹਿਸਾਸ ਤੋਂ ਬਿਲਕੁਲ ਅਣਜਾਣ ਨੇ।
ਕੋਈ ਜ਼ਿਆਦਾ ਦੇਰ ਪਹਿਲਾਂ ਦੀ ਨਹੀਂ ਸਿਰਫ ਦੋ-ਢਾਈ ਦਹਾਕੇ ਪਹਿਲਾਂ ਭਾਵ ਵੀਹ-ਪੱਚੀ ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਐਸੀਆਂ ਕਾਲੀਆਂ ਬਿਜਲੀ ਵਾਲੀਆਂ ਸਵਿੱਚਾਂ ਦੀ ਪੁਰਾਤਨ ਪੰਜਾਬ ਵਿੱਚ ਤੂਤੀ ਬੋਲਦੀ ਸੀ (ਫੋਟੋ ਦੀ ਤਰ੍ਹਾਂ) ਹਰ ਘਰ ਦੇ ਹਰ ਅਲੱਗ- ਅਲੱਗ ਕਮਰੇ ਵਿਚ ਲੱਕੜ ਦੇ ਬਕਸੇ ਉੱਤੇ ਇਹੋ-ਜਿਹੀਆਂ ਸਵਿੱਚਾਂ ਲਾਈਨਾਂ ਦੇ ਵਿੱਚ ਲਾ ਕੇ ਜੋ ਘਰਾਂ ਦੀ ਸ਼ਾਨ ਬਣਦੀ ਸੀ ਉਹ ਵੇਖਿਆਂ ਹੀ ਬਣਦੀ ਸੀ। ਸਮੇਂ ਦੇ ਵੇਗ ਵਿਚ ਇਹ ਸਭ ਵਹਿ ਗਿਆ ਹੈ। ਉਹ ਗੱਲ ਵੱਖਰੀ ਹੈ ਕਿ ਸਮੇਂ ਮੁਤਾਬਿਕ ਢਲਣਾ ਆਪਣੀ ਫਿਤਰਤ ਹੈ ਤੇ ਢਲਣ ਦੇ ਨਾਲ-ਨਾਲ ਤਰੱਕੀ ਦੀਆਂ ਮੰਜ਼ਿਲਾਂ ਵੀ ਸਰ ਕਰਨੀਆਂ ਬਣਦੀਆਂ ਨੇ ਜੋ ਆਪਾਂ ਕਰ ਵੀ ਰਹੇ ਹਾਂ। ਅਜੋਕੇ ਅਗਾਂਹਵਧੂ ਜ਼ਮਾਨੇ ਵਿੱਚ ਹੋਰ ਹੀ ਗੁੱਡੀਆਂ ਤੇ ਹੋਰ ਹੀ ਪਟੋਲੇ ਹੋ ਗਏ ਹਨ।
ਬਹੁਤ ਹੀ ਮਾਡਰਨ ਜ਼ਮਾਨਾ ਆ ਚੁੱਕਾ ਹੈ ਕਿਉਂਕਿ ਆਪਾਂ ਘਰਾਂ ਵਿਚੋਂ ਬਹੁਤ ਹੀ ਆਲੀਸ਼ਨ ਸੰਗਮਰਮਰ ਵਾਲੀਆਂ ਕੋਠੀਆਂ ਵਿਚ ਪ੍ਰਵੇਸ਼ ਕਰ ਲਿਆ ਹੈ ਜਿਸ ਦਾ ਗੇਟ ਕਿਸੇ ਖਾਸ ਸਮੇਂ ‘ਤੇ ਬਹੁਤ ਹੀ ਔਖਾ ਖੁੱਲ੍ਹਦਾ ਹੈ ਤੇ ਆਪਾਂ ਨੂੰ ਖੁੱਲ੍ਹੀ ਤੇ ਦਰੱਖਤਾਂ ਦੀ ਹਵਾ ਚੰਗੀ ਹੀ ਲੱਗਣੋਂ ਹਟ ਗਈ ਹੈ ਆਪਣਾ ਸੁਭਾਅ ਅੰਦਰ ਤੜੇ ਰਹਿਣ ਦਾ ਬਣ ਚੁੱਕਾ ਹੈ।
ਉਹ ਪੁਰਾਤਨ ਪੰਜਾਬ ਦੇ ਤੇ ਉਨ੍ਹਾਂ ਪੁਰਾਤਨ ਵਸਤਾਂ, ਜੋ ਸਾਡੇ ਪੁਰਖੇ ਜਾਂ ਵੱਡ-ਵਡੇਰੇ ਵਰਤਦੇ ਤੇ ਆਪਣੇ ਅਤੀਤ ਨਾਲ ਹੰਢਾਉਂਦੇ ਰਹੇ ਹਨ, ਉਨ੍ਹਾਂ ਦੇ ਦਰਸ਼ਨ ਤਾਂ ਸਿਰਫ ਤੇ ਸਿਰਫ ਅਤੀਤ ਵਿੱਚ ਆਪਣੀ ਸੋਚ ਨੂੰ ਲੈ ਜਾ ਕਰਕੇ ਹੀ ਦਰਸ਼ਨ ਹੋ ਸਕਦੇ ਹਨ। ਜਿਵੇਂ ਆਪਾਂ ਅੱਜ ਦੇ ਅਜੋਕੇ ਸਮੇਂ ਵਿੱਚ ਸੁਣਦੇ ਹਾਂ ਕਿ ਕਿਸੇ ਬਿਜਲੀ ਦੇ ਉਪਕਰਨ ਵਿਚ ਕਰੰਟ ਜਾਂ ਫਿਰ ਕੋਈ ਸਵਿੱਚ ਸ਼ਾਟ ਹੋ ਕੇ ਕਿਸੇ ਬੱਚੇ ਦੀ ਜਾਂ ਕਿਸੇ ਸਿਆਣੇ ਪੁਰਸ਼ ਨੂੰ ਕਰੰਟ ਲੱਗਣ ਨਾਲ ਨੁਕਸਾਨ ਜਾਂ ਮੌਤ ਹੋ ਗਈ ਹੈ, ਐਸਾ ਕਦੇ ਪਹਿਲੇ ਸਮਿਆਂ ਵਿੱਚ ਨਹੀਂ ਸੀ ਸੁਣੀਦਾ। ਇਸ ਦਾ ਇੱਕੋ-ਇੱਕ ਇਹੋ ਹੀ ਕਾਰਨ ਸੀ ਕਿ ਇਨ੍ਹਾਂ ਕਾਲੀਆ ਸਵਿੱਚਾਂ ਵਿਚ ਐਸਾ ਕੋਈ ਵੀ ਕਿਸੇ ਕਿਸਮ ਦਾ ਖਤਰਾ ਹੀ ਨਹੀਂ ਸੀ। ਜੇ ਕਿਤੇ ਇਹ ਵਾਰ-ਵਾਰ ਹੱਥ ਲਾਉਣ ਨਾਲ ਮੈਲੀਆਂ ਹੋ ਜਾਣੀਆਂ ਤਾਂ ਮੇਨ ਸਵਿੱਚ ਬੰਦ ਕਰਕੇ ਗਿੱਲਾ ਕੱਪੜਾ ਮਾਰ ਲੈਣਾ ਤੇ ਫਿਰ ਦੁਬਾਰਾ ਸ਼ੀਸ਼ੇ ਵਾਂਗ ਚਮਕਣ ਲੱਗ ਜਾਇਆ ਕਰਦੀਆਂ ਸਨ। ਅਜੋਕੇ ਸਮਿਆਂ ਵਿੱਚ ਅਲੱਗ-ਅਲੱਗ ਰੰਗਾਂ ਦੀਆਂ ਕੋਠੀਆਂ ਤੇ ਅਲੱਗ-ਅਲੱਗ ਰੰਗਾਂ ਦੇ ਕਮਰਿਆਂ ਵਿੱਚ ਉਸੇ ਹੀ ਰੰਗ ਦੀਆਂ ਸਵਿੱਚਾਂ ਪਲੱਗ ਲੱਗਣ ਲੱਗ ਪਏ ਹਨ। ਹੁਣ ਇਸ ਤਰ੍ਹਾਂ ਦੀਆਂ ਸਾਡੇ ਪੁਰਾਤਨ ਵਿਰਸੇ ਵਾਲੀਆਂ ਸਵਿੱਚਾਂ ਸਾਡੇ ਚੇਤਿਆਂ ਵਿਚੋਂ ਵਿੱਸਰ ਚੁੱਕੀਆਂ ਹਨ।
ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਦੂਵਾਦੀ ਨਹੀਂ, ਹਰ ਵਰਗ ਦਾ ਨੇਤਾ ਹਾਂ: ਰਾਹੁਲ
ਵਾਇਰਲ ਹੋ ਰਹੀ ਵੀਡੀਓ ਸਾਹਮਣੇ ਆਇਆ ਬਿਆਨ
ਭੋਪਾਲ, ਏਜੰਸੀ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਰੋਜ਼ਾ ਮੱਧ ਪ੍ਰਦੇਸ਼ ਦੌਰੇ ਦੌਰਾਨ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਹਿੰਦੂਵਾਦੀ ਨਹੀਂ, ਸਗੋਂ ਹਰ ਵਰਗ ਦੇ ਨੇਤਾ ਹਨ। ਵੀਡੀਓ  ‘ਚ ਸ੍ਰੀ ਗਾਂਧੀ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਦੇਖੋ ਮੈਂ ਹਿੰਦੂਵਾਦੀ ਨੇਤਾ ਨਹੀਂ ਹਾਂ, ਮੈਂ ਰਾਸ਼ਟਰਵਾਦੀ, ਸਾਰੇ ਲੋਕਾਂ ਦਾ ਨੇਤਾ ਹਾਂ, ਹਰ ਵਰਗ ਦਾ, ਹਰ ਜਾਤ ਦਾ, ਹਰ ਭਾਸ਼ਾ ਦਾ, ਹਰ ਪ੍ਰਦੇਸ਼ ਦਾ, ਹਰ ਵਰਗ ਦਾ, ਸਭਾ ਦਾ ਨੇਤਾ ਹਾਂ।’ ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਮੈਂ ਸਾਰੇ ਧਾਰਮਿਕ ਸਥਾਨਾਂ ‘ਤੇ ਜਾਂਦਾ ਹਾਂ ਅਤੇ ਮੈਂ ਅਯੋਧਿਆ ਵੀ ਜਾਵਾਂਗਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੱਜ ਸ੍ਰੀ ਗਾਂਧੀ ਦੀ ਇੰਦੌਰ ‘ਚ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨਾਲ ਗੱਲਬਾਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਨੂੰ ਮਾਨਸਿਕ ਅੜਿੱਕਾ ਨਹੀਂ, ਦਬਾਅ ਘੱਟ ਕਰਨ ਦੀ ਜਰੂਰਤ: ਪਾਦੁਕੋਣ
ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ
ਏਜੰਸੀ, ਨਵੀਂ ਦਿੱਲੀ, 7 ਅਗਸਤ
ਭਾਰਤ ਦੇ ਲੀਜ਼ੇਂਡ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦਾ ਮੰਨਣਾ ਹੈ ਕਿ ਲਗਾਤਾਰ ਫਾਈਨਲ ‘ਚ ਹਾਰ ਰਹੀ ਪੀਵੀ ਸਿੰਧੂ ਦੇ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਨਹੀਂ ਹੈ ਅਤੇ ਉਸ ਤੋਂ ਦਬਾਅ ਘੱਟ ਕਰਨ ਦੀ ਜ਼ਰੂਰਤ ਹੈ ਪਾਦੂਕੋਣ ਨੇ ਮੰਗਲਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ ‘ਚ ਪੀਐਨਬੀ ਮੈਟਲਾਈਫ ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਿੰਧੂ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਹੈ ਤੁਹਾਨੂੰ ਇਹ ਤਾਂ ਦੇਖਣਾ ਚਾਹੀਦਾ ਹੈ ਕਿ ਉਹ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਦੇ ਫ਼ਾਈਨਲ ‘ਚ ਪਹੁੰਚ ਚੁੱਕੀ ਹੈ ਜੋ ਆਪਣੇ ਆਪ ‘ਚ ਇੱਕ ਵੱਡੀ ਪ੍ਰਾਪਤੀ ਹੈ
ਸਿੰਧੂ ਤੋਂ ਦਬਾਅ ਹਟਾਉਣ ਦੀ ਜ਼ਰੂਰਤ
ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਹਿ ਚੁੱਕੇ ਅਤੇ ਦੇਸ਼ ਦੇ ਪਹਿਲੇ ਆਲ ਇੰਗਲੈਂਡ ਚੈਂਪੀਅਨ ਪਾਦੁਕੋਣ ਨੇ ਨਾਲ ਹੀ ਕਿਹਾ ਕਿ ਸਾਨੂੰ ਉਸ ਤੋਂ ਦਬਾਅ ਹਟਾਉਣ ਦੀ ਜ਼ਰੂਰਤ ਹੈ ਮੀਡੀਆ ਉਸ ‘ਤੇ ਲਗਾਤਾਰ ਜ਼ਿਆਦਾ ਦਬਾਅ ਬਣਾਉਂਦਾ ਹੈ ਕਿ ਉਹ ਫ਼ਾਈਨਲ ਕਿਉਂ ਹਾਰ ਰਹੀ ਹੈ ਪਰ ਲੋਕ ਉਸਦੀ ਸਕਾਰਾਤਮਕ ਚੀਜ਼ਾਂ ਨੂੰ ਨਹੀਂ ਦੇਖਦਾ ਸਾਨੂੰ ਉਸਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਖ਼ਿਤਾਬ ਜਿੱਤਣ ‘ਚ ਕਾਮਯਾਬ ਹੋਵੇਗੀ
ਸਿੰਧੂ ਹਾਲ ਹੀ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਹਾਰ ਗਈ ਸੀ ਇਸ ਤੋਂ ਪਹਿਲਾਂ ਉਹ 2017 ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਅਤੇ 2016 ‘ਚ ਰਿਓ ਓਲੰਪਿਕ ਦੇ ਫ਼ਾਈਨਲ ‘ਚ ਹਾਰੀ ਸੀ ਪਾਦੁਕੋਣ ਨੇ ਸਿੰਧੂ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਨੌਜਵਾਨ ਖਿਡਾਰੀ ਹੈ ਉਸ ਕੋਲ ਬਹੁਤ ਸਮਾਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸਨੂੰ ਅਗਲੀ ਚੈਂਪੀਅਨਸ਼ਿਪ ‘ਚ ਸੋਨੇ ਨੂੰ ਟੀਚਾ ਬਣਾ ਕੇ ਨਿੱਤਰਨਾ ਚਾਹੀਦਾ ਹੈ
ਪਾਦੂਕੋਣ ਨੇ ਕਿਹਾ ਕਿ ਉਹ ਜਾਪਾਨ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਸੀ ਵਿਸ਼ਵ ਚੈਂਪੀਅਨਸ਼ਿਪ ਇੱਕ ਮੁਸ਼ਕਲ ਟੂਰਨਾਮੈਂਟ ਹੈ ਜਿੱਥੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਂਦੇ ਹਨ ਅਜਿਹੇ ‘ਚ ਲਗਾਤਾਰ ਦੋ ਚਾਂਦੀ ਤਗਮੇ ਜਿੱਤਣਾ ਇੱਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ
ਪਾਦੂਕੋਣ ਨੇ ਇਹ ਵੀ ਕਿਹਾ ਕਿ ਬੈਡਮਿੰਟਨ ਖਿਡਾਰੀਆਂ ਨੂੰ ਬੇਹੱਦ ਮਸਰੂਫ਼ ਪ੍ਰੋਗਰਾਮ ਚੋਂ ਲੰਘਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਅਗਸਤ ‘ਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਹੁਣ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਲਈ ਤਿਆਰ ਹੋਣਾ ਹੈ ਜਿੱਥੇ ਮੁਕਾਬਲਾ ਬੇਹੱਦ ਸਖ਼ਤ ਹੋਵੇਗਾ
ਉਹਨਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਅਤੇ ਅੰਤਰਰਾਸ਼ਟਰੀ ਮਹਾਂਸੰਘ ਨੂੰ ਦੇਖਣਾ ਹੋਵੇਗਾ ਕਿ ਖਿਡਾਰੀਆਂ ਦਾ ਬੋਝ ਕਿਵੇਂ ਘੱਟ ਕੀਤਾ ਜਾਵੇ ਪਰ ਉਹ ਟੈਨਿਸ ਵਾਂਗ ਬੈਡਮਿੰਟਨ ‘ਚ ਵੀ ਪ੍ਰਯੋਜਕਾਂ ਦੇ ਦਬਾਅ ‘ਚ ਅੱਵਲ ਖਿਡਾਰੀਆਂ ਨੂੰ ਹਰ ਟੂਰਨਾਮੈਂਟ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਹੁਣ ਇਹ ਖਿਡਾਰੀ ‘ਤੇ ਹੀ ਨਿਰਭਰ ਕਰਦਾ ਹੈ ਕਿ ਉਸਨੇ ਇਸ ਪ੍ਰੋਗਰਾਮ ਨੂੰ ਕਿਵੇਂ ਲੈਣਾ ਹੈ ਪਾਦੂਕੋਣ ਨੇ ਭਾਰਤੀ ਖਿਡਾਰੀਆਂ ਨੂੰ ਸਲਾਹ ਦਿੱਤੀਹ ਕਿ ਉਹ ਸਾਰੇ ਟੂਰਨਾਮੈਂਟ ਨਾ ਖੇਡਣ ਅਤੇ ਆਪਣੀ ਚੋਣ ਕਰਨ ਤਾਂਕਿ ਉਹਨਾਂ ‘ਤੇ ਵਾਧੂ ਬੋਝ ਘੱਟ ਹੋਵੇ ਅਤੇ ਉਹ ਬਰਨ ਆਊਟ ਦਾ ਸ਼ਿਕਾਰ ਹੋਣ ਤੋਂ ਬਚਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੁੱਭ ਆਰੰਭ : ਰਾਜਨਾਥ ਸਿੰਘ ਨੇ ਕੀਤੀ ਸਟੂਡੈਂਟ ਪੁਲਿਸ ਕੈਡੇਟ (ਐਸਪੀਸੀ) ਪ੍ਰੋਗਰਾਮ ਦੀ ਸ਼ੁਰੂਆਤ
ਗੁਰੂਗ੍ਰਾਮ, (ਸੱਚ ਕਹੂੰ ਨਿਊਜ਼/ਸੰਜੈ ਮਹਿਰਾ)। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੇਸ਼ ਭਰ ‘ਚ ਵਿਦਿਆਰਥੀ ਪੁਲਿਸ ਕੈਡੇਟ (ਐਸਪੀਸੀ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਨੂੰ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ‘ਚ ਲਾਗੂ ਕੀਤਾ ਜਾਵੇਗਾ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ‘ਚ ਕਿਹਾ ਕਿ ਪ੍ਰੋਗਰਾਮ ਤਹਿਤ ਹਰੇਕ ਸਕੂਲ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਸਿੱਖਿਆ ਸਹਾਇਤਾ ਟ੍ਰੇਨਿੰਗ ਅਤੇ ਆਕਸਿਮਕ ਖਰਚ ਲਈ ਮੁਹੱਈਆ ਕਰਵਾਈ ਜਾਵੇਗੀ।
ਇੰਟਰਨੈਟ, ਟੀਵੀ ਅਤੇ ਸੋਸ਼ਲ ਮੀਡੀਆ ਪਾ ਰਹੇ ਮਾੜੇ ਪ੍ਰਭਾਵ
ਸਿੰਘ ਨੇ ਟੀਵੀ, ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਪੈਂਦੇ ਮਾੜੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਪੂਰੇ ਸਮਾਜ ‘ਤੇ ਅਸਰ ਪੈ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਅਜਿਹੇ ‘ਚ ਘਰਾਂ ਤੋਂ ਹੀ ਬੱਚਿਆਂ ‘ਚ ਚਰਿੱਤਰ ਨਿਰਮਾਣ ਅਤੇ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ ਉਨ੍ਹਾਂ ਨੂੰ ਆਦਰਸ਼ ਨਾਗਰਿਕ ਬਣਾਉਣ ਦੀ ਦਿਸ਼ਾ ‘ਚ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਉਹ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣਗੇ।
ਵਿਸ਼ਵ ਜਨਸੰਖਿਆ ਦਿਵਸ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਕੱਢੀਆਂ ਜਾਗਰੂਕਤਾ ਰੈਲੀਆਂ
ਸਰਸਾ, (ਸੱਚ ਕਹੂੰ ਨਿਊਜ਼)। ਵਿਸ਼ਵ ਜਨਸੰਖਿਆ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਬੁੱਧਵਾਰ ਨੂੰ ਦੇਸ਼ ਭਰ ‘ਚ ਜਾਗਰੂਕਤਾ ਰੈਲੀਆਂ ਤੇ ਸੈਮੀਨਾਰ ਲਗਾਏ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਦਿੱਲੀ ਤੇ ਉੱਤਰਾਖੰਡ ਸਮੇਤ ਵੱਖ-ਵੱਖ ਬਲਾਕਾਂ ‘ਚ ਕੱਢੀਆਂ ਲੋਕ ਜਾਗਰੂਕਤਾ ਰੈਲੀਆਂ ਦੌਰਾਨ ਸੇਵਾਦਾਰਾਂ ਨੇ ਜਨਸੰਖਿਆ ਕੰਟਰੋਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੇਵਾਦਾਰਾਂ ਨੇ ‘ਹਮ ਏਕ ਹਮਾਰਾ ਏਕ’ ਦਾ ਖੁਦ ਤਾਂ ਪ੍ਰਣ ਲਿਆ ਨਾਲ ਹੀ ਦੂਜਿਆਂ ਨੂੰ ਜਾਗਰੂਕਤਾ ਕਰਨ ਦਾ ਵੀ ਪ੍ਰਣ ਲਿਆ।
ਹਰਿਆਣਾ ਦੇ ਬਲਾਕ ਫਤਿਆਬਾਦ, ਸਰਸਾ, ਪੰਜਾਬ ਦਾ ਬਲਾਕ ਰਾਜਪੁਰਾ, ਉੱਤਰ ਪ੍ਰਦੇਸ਼ ਦਾ ਬਲਾਕ ਮੇਰਠ ਤੇ ਮਵਾਨਾ ‘ਚ ਕੱਢੀਆਂ ਲੋਕ ਜਾਗਰੂਕਤਾ ਰੈਲੀਆਂ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਹੱਥਾਂ ‘ਚ ਬੈਨਰ ਤੇ ਤਖ਼ਤੀਆਂ ਲੈ ਕੇ ‘ਹਮ ਏਕ ਹਮਾਰਾ ਏਕ’ ਵਰਗੇ ਨਾਅਰੇ ਲਾਉਂਦੇ ਹੋਏ ਕਤਾਰਬੱਧ ਚੱਲ ਰਹੇ ਸਨ। ਪੰਜਾਬ ਦੇ ਬਲਾਕ ਰਾਜਪੁਰਾ ‘ਚ ਹੋਏ ਸੈਮੀਨਾਰ ‘ਚ ਡਾ. ਆਸ਼ੀਸ਼ ਕੌਸ਼ਲ, ਸਰਪੰਚ ਵੀਰ ਸਿੰਘ ਤੇ ਗੁਰਮੀਤ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੀ  ਸ਼ਲਾਘਾ ਕੀਤੀ। ਉੱਤਰ ਪ੍ਰਦੇਸ਼ ਦੇ ਬਲਾਕ ਮੇਰਠ ਦੱਖਣੀ ‘ਚ ਹੋਏ ਸੈਮੀਨਾਰ ‘ਚ ਵੀ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵਾਧੇ ਨੂੰ ਰੋਕਣ ‘ਤੇ ਵਿਚਾਰ ਕੀਤਾ ਗਿਆ।
1 ਦਰਜਨ ਵਿਭਾਗ ਤਿਆਰ ਕਰ ਰਹੇ ਹਨ ਨਵੀਂ ਪਾਲਿਸੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਸੱਤਾ ਵਿੱਚ ਕਾਬਜ਼ ਅਮਰਿੰਦਰ ਸਿੰਘ ਦੀ ਸਰਕਾਰ ਪਿਛਲੇ ਡੇਢ ਸਾਲ ਤੋਂ ‘ਪਾਲਿਸੀ ਸਰਕਾਰ’ ਬਣ ਕੇ ਰਹਿ ਗਈ ਹੈ। ਇਸ ਸਰਕਾਰ ਵਿੱਚ ਹਰ ਵਿਭਾਗ ਆਪਣੀ ਆਪਣੀ ਪਾਲਿਸੀ ਘੜਨ ਵਿੱਚ ਲੱਗਿਆ ਹੋਇਆ ਹੈ, ਜਦੋਂ ਕਿ ਪਿਛਲੇ ਡੇਢ ਸਾਲ ਤੋਂ ਜ਼ਮੀਨੀ ਪੱਧਰ ‘ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ। ਪੰਜਾਬ ਦੀ ਜਨਤਾ ਦੇ ਵੀ ਕੰਮ ਕਰਨ ‘ਤੇ ਸਿਰਫ਼ ਇਹੋ ਹੀ ਲਾਅਰਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਨਵੀਂ ਪਾਲਿਸੀ ਬਣਾ ਰਹੀ ਹੈ ਅਤੇ ਪਾਲਿਸੀ ਲਾਗੂ ਹੋਣ ਤੋਂ ਬਾਅਦ ਹਰ ਕਿਸੇ ਨੂੰ ਨਾ ਸਿਰਫ਼ ਰਾਹਤ ਮਿਲੇਗੀ, ਸਗੋਂ ਆਮ ਜਨਤਾ ਦੇ ਕੰਮ ਵੀ ਹੋਣਗੇ।
ਜਾਣਕਾਰੀ ਅਨੁਸਾਰ ਪਿਛਲੇ 2017 ਦੇ ਮਾਰਚ ਦੌਰਾਨ ਸੱਤਾ ਵਿੱਚ ਕਾਬਜ਼ ਹੋਈ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀਆਂ ਵੱਲੋਂ ਆਪਣੇ ਆਪਣੇ ਵਿਭਾਗਾਂ ਅਧੀਨ ਚੱਲ ਰਹੀਆਂ ਪਾਲਿਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨਾਕਾਮ ਪਾਲਿਸੀਆਂ ਕਰਾਰ ਦਿੰਦੇ ਹੋਏ ਨਵੀਂਆਂ ਪਾਲਿਸੀਆਂ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਕੁਝ ਮਾਮਲਿਆਂ ਵਿੱਚ ਤਾਂ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਲਿਸੀ ਤਿਆਰ ਕਰਨ ਲਈ ਕੈਬਨਿਟ ਦੀ ਸਬ ਕਮੇਟੀ ਤੱਕ ਬਣਾ ਦਿੱਤੀ ਗਈ ਸੀ ਪਰ ਪਿਛਲੇ ਡੇਢ ਸਾਲ ਤੋਂ ਪਾਲਿਸੀ ਬਣਾਉਣ ਵਿੱਚ ਲੱਗੀ ਅਮਰਿੰਦਰ ਸਰਕਾਰ ਨਾ ਹੀ ਹੁਣ ਤੱਕ ਮੁਕੰਮਲ ਪਾਲਿਸੀ ਤਿਆਰ ਕਰ ਸਕੀ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। ਉਲਟਾ ਆਮ ਲੋਕਾਂ ਦਾ ਨੁਕਸਾਨ ਇਸ ਕਰਕੇ ਜਿਆਦਾ ਹੋ ਰਿਹਾ ਕਿ ਪਿਛਲੀ ਸਰਕਾਰ ਵਿੱਚ ਬਣੀ ਪਾਲਿਸੀ ‘ਤੇ ਵੀ ਕੰਮ ਰੋਕ ਦਿੱਤਾ ਗਿਆ ਹੈ।
ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੌਰਾਨ ਹੁਣ ਤੱਕ 1 ਦਰਜਨ ਤੋਂ ਜਿਆਦਾ ਪਾਲਿਸੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 5 ਸਬ ਕਮੇਟੀਆਂ ਦਾ ਗਠਨ ਸਿਰਫ਼ ਪਾਲਿਸੀ ਮਾਮਲੇ ਵਿੱਚ ਹੀ ਕੀਤਾ ਗਿਆ ਹੈ।
ਕਿਹੜੀ ਕਿਹੜੀ ਤਿਆਰ ਹੋ ਰਹੀ ਐ ਪਾਲਿਸੀ
1 ਖੇਤੀਬਾੜੀ ਪਾਲਿਸੀ
2 ਇੰਡਸਟਰੀਜ਼ ਪਾਲਿਸੀ
3 ਹਾਊਸਿੰਗ ਪਾਲਿਸੀ
4 ਆਈ.ਟੀ. ਪਾਲਿਸੀ
5 ਸਿੱਖਿਆ ਪਾਲਿਸੀ
6 ਨਜਾਇਜ਼ ਉਸਾਰੀ ਮਾਮਲੇ ‘ਚ ਪਾਲਿਸੀ
7 ਮਾਈਨਿੰਗ ਪਾਲਿਸੀ
8 ਸੈਰ ਸਪਾਟਾ ਪਾਲਿਸੀ
9 ਟਰਾਂਸਪੋਰਟ ਪਾਲਿਸੀ
10 ਖੇਡ ਪਾਲਿਸੀ
11 ਵਨ ਟਾਈਮ ਸੈਟਲਮੈਂਟ ਪਾਲਿਸੀ
12 ਸਰਕਾਰੀ ਜ਼ਮੀਨ ਦੇਖ-ਰੇਖ ਪਾਲਿਸੀ
13 ਕੇਬਲ ਮਾਫ਼ੀਆ ਪਾਲਿਸੀ
ਕਿਹੜੇ ਵਿਭਾਗ ਲਈ ਬਣੀ ਸਬ ਕਮੇਟੀ
1     ਨਜਾਇਜ਼ ਉਸਾਰੀਆਂ ਲਈ
2     ਮਾਈਨਿੰਗ ਲਈ
3     ਕਿਸਾਨੀ ਮਸਲੇ ਅਤੇ ਕਰਜ਼
4     ਨਜਾਇਜ਼ ਕਲੋਨੀਆਂ ਲਈ
5      ਸਰਕਾਰੀ ਜ਼ਮੀਨਾਂ ਦੀ ਦੇਖਰੇਖ
6     ਸਿੱਖਿਆ ਲਈ
ਨਸ਼ਿਆਂ ਖ਼ਿਲਾਫ਼ ਹਫ਼ਤਾ ਭਰ ਪੰਜਾਬੀ ਕਰਨਗੇ ਪ੍ਰਦਰਸ਼ਨ
ਕਾਲੇ ਕੱਪੜੇ ਪਾ ਕੇ ਨਸ਼ੇ ਖ਼ਿਲਾਫ਼ ਚੱਲੇਗੀ ਪੰਜਾਬ ਭਰ ‘ਚ ਮੁਹਿੰਮ, ਹੋਣਗੇ ਪ੍ਰਦਰਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਚਿੱਟੇ ਖ਼ਿਲਾਫ਼ ‘ਕਾਲਾ ਹਫ਼ਤਾ’, ਪੰਜਾਬ ‘ਚ ਤੇਜ਼ੀ ਨਾਲ ਪੰਜਾਬੀਆਂ ਨੂੰ ਖਾ ਰਹੇ ਨਸ਼ੇ ਖ਼ਿਲਾਫ਼ ਇਹ ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਮੁਹਿੰਮ ਕੁਝ ਹੀ ਘੰਟੇ ਵਿੱਚ ਪੰਜਾਬ ਭਰ ਦੀ ਮੁਹਿੰਮ ਬਣ ਗਈ ਹੈ। ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਹਰ ਕੋਨੇ ਵਿੱਚ ਫੈਲੀ ਇਸ ਕਾਲੇ ਹਫ਼ਤੇ ਦੀ ਮੁਹਿੰਮ ਵਿੱਚ ਹੁਣ ਤੱਕ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਆਪਣੀ ਹਾਮੀ ਭਰ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਨੂੰ ਨਾ ਹੀ ਕੋਈ ਲੀਡ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਦੀ ਅਗਵਾਈ ਹੇਠ ਹੋ ਰਹੀ ਹੈ ਜਿਸ ਕਾਰਨ ਇਹ ਮੁਹਿੰਮ ਹਰ ਪੰਜਾਬੀ ਦੀ ਆਪਣੀ ਮੁਹਿੰਮ ਬਣਨ ਕਾਰਨ ਇੰਨੇ ਵੱਡੇ ਪੱਧਰ ‘ਤੇ ਤੇਜ਼ੀ ਫੜ ਲਈ ਹੈ।
ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ 1 ਜੁਲਾਈ ਤੋਂ 7 ਜੁਲਾਈ ਤੱਕ ਪੰਜਾਬ ਭਰ ਵਿੱਚ ਮਨਾਇਆ ਜਾਵੇਗਾ, ਜਿਸ ਵਿੱਚ ਹਰ ਪੰਜਾਬੀ ਇਹਨਾਂ 7 ਦਿਨਾਂ ਵਿੱਚ ਆਪਣਾ ਕੰਮਕਾਜ ਕਰਦੇ ਹੋਏ ਸਿਰਫ਼ ਕਾਲੇ ਕੱਪੜੇ ਪਾ ਕੇ ਆਪਣਾ ਵਿਰੋਧ ਜ਼ਾਹਰ ਕਰਨਗੇ। ਹਫ਼ਤਾ ਭਰ ਕਾਲੇ ਕੱਪੜੇ ਪਾਉਣ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਪੁਲਿਸ ‘ਤੇ ਜੋਰ ਪਾਇਆ ਜਾਏਗਾ ਕਿ ਉਹ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ਰਾਹੀਂ ਬੀਤੀ 25 ਜੂਨ ਨੂੰ ਸ਼ੁਰੂ ਕੀਤਾ ਗਿਆ, ਜਿਹੜੀ ਕਿ ਅਗਲੇ 24 ਘੰਟੇ ਵਿੱਚ ਹੀ ਪੂਰੇ ਪੰਜਾਬ ਵਿੱਚ ਫੈਲ ਗਈ।
ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਕੁਝ ਹੀ ਘੰਟਿਆਂ ‘ਚ ਬਣ ਗਈ ਪੰਜਾਬ ਦੀ ਮੁਹਿੰਮ
ਇਸ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੁਫੀਆ ਤੰਤਰ ਵੀ ਕਾਫ਼ੀ ਜਿਆਦਾ ਪਰੇਸ਼ਾਨੀ ਵਿੱਚ ਆ ਗਿਆ ਹੈ, ਕਿਉਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦਾ ਮਕਸਦ ਜਾਣਨ ਲਈ ਖੁਫ਼ੀਆ ਏਜੰਸੀਆਂ ਨੇ ਮੰਗਲਵਾਰ ਸਾਰਾ ਦਿਨ ਆਪਣੀ ਪੂਰੀ ਵਾਹ ਲਾਈ ਹੋਈ ਸੀ। ਹਾਲਾਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਇੱਕ ਵਕੀਲ ਹਾਕਮ ਸਿੰਘ ਅਤੇ ਆਈ.ਟੀ.ਆਈ. ਕਾਰਕੁਨ ਪਰਵਿੰਦਰ ਕਿਤਨਾ ਵੱਲੋਂ ਇਸ ਮੁਹਿੰਮ ਨੂੰ ਗੈਰ ਸਿਆਸੀ ਕਰਾਰ ਦਿੰਦੇ ਹੋਏ ਪੰਜਾਬ ਦੀ ਮੁਹਿੰਮ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਲਈ ਕਿਸੇ ਵੀ ਸਿਆਸੀ ਪਾਰਟੀ ਦੀ ਨਾ ਹੀ ਮਦਦ ਮੰਗੀ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੂੰ ਇਸ ਵਿੱਚ ਦਖਲ ਦੇਣ ਲਈ ਕਿਹਾ ਗਿਆ ਹੈ।
ਸਖਤ ਮਿਹਨਤ ਨਾਲ ਹਰ ਟੀਚੇ ਨੂੰ ਕੀਤਾ ਜਾ ਸਕਦਾ ਹੈ ਪੂਰਾ : ਈਸ਼ਾ ਕਾਲੀਆ
ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕੀਤਾ ਪ੍ਰੇਰਿਤ
ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ | Isha Kalia
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਬਹੁਤ ਹੀ ਸਧਾਰਨ ਪਰ ਪ੍ਰਭਾਵਸ਼ਾਲੀ ਹੋ ਨਿਬੜੇ ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਖੇਡਾਂ, ਸਿੱਖਿਆ ਅਤੇ ਹੋਰ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਮਾਰਗ ਦਰਸ਼ਨ ਕਰਨ ਵਾਲੇ ਪ੍ਰਤਿਭਾਵਾਨ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਅਤੇ ਉਸ ਲਈ ਤਿਆਰੀ ਪਹਿਲਾਂ ਤੋਂ ਪੂਰੀ ਲਗਨ ਤੇ ਮਿਹਨਤ ਨਾਲ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੋ ਵੀ ਟੀਚੇ ਜ਼ਿੰਦਗੀ ਵਿੱਚ ਨਿਰਧਾਰਿਤ ਕਰਦੇ ਹਨ ਉਨ੍ਹਾਂ ਨੂੰ ਉਸ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਤਰ੍ਹਾਂ ਇਕਾਗਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੇ ਲਗਨ ਸਦਕਾ ਜ਼ਿੰਦਗੀ ਦੇ ਹਰ ਟੀਚੇ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਤਹਿਤ ਜੁੜ ਕੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੀ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਕੋਲੋਂ ਉਨ੍ਹਾਂ ਦੇ ਟੀਚਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ : ਹਾਈਵੋਲਟੇਜ਼ ਤਾਰਾਂ ਘਰ ਦੀ ਕੰਧ ਨਾਲ ਛੂਹੀਆਂ
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਸਮੇਂ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੱਤੀ ਉਥੇ ਵਿਦਿਆਰਥੀਆਂ ਅਤੇ ਪ੍ਰਤਿਭਾਵਾਨ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ। ਇਸ ਤੋਂ ਪਹਿਲਾਂ ਕਾਂਗਰਸ ਦੇ ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰੀਸ਼ ਸੇਤੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਕੂਲ ਦੀਆਂ ਲੋੜੀਦੀਆਂ ਮੰਗਾਂ ਨੂੰ ਡਿਪਟੀ ਕਮਿਸ਼ਨਰ ਅੱਗੇ ਰੱਖਿਆ।
ਇਸ ਮੌਕੇ ਐਸ.ਪੀ. ਹੈੱਡ ਵਿਨੋਦ ਚੌਧਰੀ, ਐਸ.ਡੀ.ਐਮ ਜਲਾਲਾਬਾਦ ਸ. ਪ੍ਰਿਥੀ ਸਿੰਘ, ਤਹਿਸੀਲਦਾਰ ਸ੍ਰੀ ਸੁਸ਼ੀਲ ਸ਼ਰਮਾ, ਪੀਟੀਏ ਕਮੇਟੀ ਦੇ ਪ੍ਰਧਾਨ ਸ. ਨਰਿੰਦਰ ਸਿੰਘ ਨੰਨੂ ਕੁੱਕੜ, ਉਪ ਚੇਅਰਮੈਨ ਸ੍ਰੀ ਅਨੂਪ ਮੈਣੀ, ਪ੍ਰਿੰਸੀਪਲ ਸ. ਸੁਭਾਸ਼ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ. ਜਰਨੈਲ ਸਿੰਘ ਮੁਖੀਜਾ, ਸ੍ਰੀ ਚੰਦਰ ਖੈਰੇਕੇ, ਸ੍ਰੀ ਸ਼ਾਮ ਸੁੰਦਰ ਮੈਣੀ ਉਪ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਕਰਿਆਨਾ ਯੂਨੀਅਨ ਦੇ ਪ੍ਰਧਾਨ ਸ੍ਰੀ ਸੁਰਿੰਦਰ ਕਾਠਪਾਲ, ਪੀਟੀਏ ਪ੍ਰਧਾਨ (ਸ.ਕੰ.ਸ) ਸ੍ਰੀ ਪ੍ਰਸ਼ੋਤਮ ਨਾਰੰਗ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਛਾਬੜਾ ਤੋਂ ਇਲਾਵਾ ਸ੍ਰੀ ਕਵਿੰਦਰ ਭਠੇਜਾ, ਸ੍ਰੀ ਅਮਿਤ ਧਮੀਜਾ, ਸ੍ਰੀ ਪ੍ਰਿੰਸ ਹਾਂਡਾ, ਸ੍ਰੀ ਗੋਲਡੀ ਸੇਤੀਆ, ਸ੍ਰੀ ਰਮੇਸ਼ ਬਗੋਰੀਆ, ਸ੍ਰੀ ਅਸ਼ੋਕ ਕੁਮਾਰ, ਸ੍ਰੀ ਬਿੱਟੂ ਸੇਤੀਆ,ਸ੍ਰੀ ਰਾਜਾ ਬਜਾਜ, ਸ੍ਰੀ ਅਭੈ ਸੇਤੀਆ, ਸ੍ਰੀ ਸੁਭਾਸ਼ ਗੁੰਬਰ,ਸ੍ਰੀ ਰਜਿੰਦਰ ਪਰੂਥੀ ਤੇ ਸ੍ਰੀ ਕ੍ਰਿਸ਼ਨ ਕੁਮਾਰ ਆਦਿ ਮੌਜੂਦ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਵੀਕਾਰ ਕੀਤੀ ਪਟੀਸ਼ਨ | Chandigarh News
ਸੀਬੀਆਈ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲਾਂ ਦਾ ਕਰਨਾ ਪਏਗਾ ਸਾਹਮਣਾ, ਦੇਣਾ ਪਏਗਾ ਜੁਆਬ | Chandigarh News
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵਾਰ ਵਾਰ ਆਪਣੇ ਬਿਆਨਾਂ ਤੋਂ ਪਲਟਣ ਵਾਲੇ ਖੱਟਾ ਸਿੰਘ ਨੂੰ ਹੁਣ ਉਨਾਂ ਹਰ ਸੁਆਲ ਦਾ ਜੁਆਬ ਦੇਣਾ ਪਏਗਾ, ਜਿਹੜੇ ਸੁਆਲਾਂ ਤੋਂ ਉਹ ਬਚਦਾ ਆ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬਚਾਅ ਪੱਖ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਹੈ, ਜਿਸ ਦੇ ਤਹਿਤ ਖੱਟੇ ਤੋਂ ਕ੍ਰਾਸ ਐਗਜਾਮੀਨੇਸ਼ਨ ਦੌਰਾਨ ਹਰ ਉਸ ਸੁਆਲ ਨੂੰ ਪੁੱਛਣ ਦੀ ਮੰਗ ਕੀਤੀ ਗਈ ਸੀ, ਜਿਹਨੂੰ ਹੇਠਲੀ ਅਦਾਲਤ ਨੇ ਪੁੱਛਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਟੀਸ਼ਨ ਵਿੱਚ ਜਿਕਰ ਕੀਤੇ ਗਏ ਸੁਆਲਾਂ ਨੂੰ ਪੁੱਛਣ ਦੀ ਇਜਾਜ਼ਤ ਬਚਾਅ ਪੱਖ ਨੂੰ ਦਿੱਤੀ ਜਾ ਰਹੀਂ ਹੈ। ਬਚਾਅ ਪੱਖ ਵਲੋਂ ਖੱਟੇ ਤੋਂ ਸਾਲ 2015 ਵਿੱਚ ਦਿੱਤੇ ਗਏ ਇੱਕ ਬਿਆਨ ਸਬੰਧੀ ਸੁਆਲ ਪੁੱਛਣਾ ਹੈ। (Chandigarh News)
ਹਾਈ ਕੋਰਟ ਵਿੱਚ ਪੇਸ਼ ਹੋਏ ਡੇਰੇ ਦੇ ਵਕੀਲਾਂ ਨੇ ਦੱਸਿਆ ਕਿ ਖੱਟੇ ਵੱਲੋਂ ਸਾਲ 2015 ਵਿੱਚ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਹੇਠਲੀ ਅਦਾਲਤ ਵਿੱਚ ਕ੍ਰਾਸ ਐਗਜਾਮੀਨੇਸ਼ਨ ਦੌਰਾਨ ਸੁਆਲ ਪੁੱਛਣਾ ਚਾਹੁੰਦੇ ਸਨ ਪਰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਸ ਕਾਰਨ ਹੀ ਉਨਾਂ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਸੀ। ਉਨਾਂ ਦੱਸਿਆ ਕਿ ਉਨਾਂ ਦੀ ਅਪੀਲ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਹੁਣ ਅਗਲੀ ਤਾਰੀਖ਼ ਦੌਰਾਨ ਖੱਟੇ ਨੂੰ ਇਨਾਂ ਸੁਆਲਾਂ ਦਾ ਵੀ ਜੁਆਬ ਦੇਣਾ ਪਏਗਾ।
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ,  6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਕਿ ਹਮੇਸ਼ਾ ਹੀ ਬੈਠਕਾਂ ਨੂੰ ਲੈ ਕੇ ਹੰਗਾਮਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਅੱਗੇ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਵਲੋਂ ਅਗਾਮੀ 20 ਮਾਰਚ ਤੋਂ ਸਿਰਫ਼ 7 ਮੀਟਿੰਗ ਵਾਲਾ ਬਜਟ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2009-10 ਵਿੱਚ 7 ਬੈਠਕ, 2014-15 ਵਿੱਚ 6 ਬੈਠਕ ਅਤੇ 2015-16 ਨੂੰ ਸਿਰਫ਼ 8 ਬੈਠਕਾ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਨਿਯਮਾਂ ਅਨੁਸਾਰ ਕੋਈ ਵੀ ਸਰਕਾਰ ਸਾਲ ਵਿੱਚ 40 ਬੈਠਕ ਤੋਂ ਘੱਟ ਸੈਸ਼ਨ ਨਹੀਂ ਕਰ ਸਕਦੀ ਹੈ ਅਤੇ ਹਰ ਸਰਕਾਰ ਨੂੰ ਹਰ ਹਾਲਤ ਵਿੱਚ 40 ਜਾਂ ਫਿਰ ਇਸ ਤੋਂ ਜਿਆਦਾ ਬੈਠਕ ਦਾ ਸੈਸ਼ਨ ਕਰਨਾ ਜਰੂਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਾਲ 1997-98 ਤੋਂ ਪਹਿਲਾਂ ਨਿਯਮਾਂ ਅਨੁਸਾਰ ਹੀ ਬਜਟ ਸੈਸ਼ਨ 20 ਤੋਂ 29 ਬੈਠਕ ਤੱਕ ਹੁੰਦਾ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿੱਚ ਬਜਟ ਸੈਸ਼ਨ 20 ਤੋਂ 29 ਬੈਠਕ ਤੋਂ ਸੁੰਗੜ ਕੇ ਸਿਰਫ਼ 6 ਤੋਂ 8 ਬੈਠਕ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਸਾਲ ਵਿੱਚ 40 ਦੀ ਥਾਂ ‘ਤੇ ਸਿਰਫ਼ 15-17 ਬੈਠਕ ਹੀ ਹੋ ਰਹੀਆਂ ਹਨ।
ਅਕਾਲੀ-ਭਾਜਪਾ ਵਿਚਕਾਰ ਕਦੇ ਵੀ 17-18 ਤੋਂ ਵੱਧ ਨਹੀਂ ਹੋਈ ਬੈਠਕਾਂ
ਇਸ ਸਾਲ 2018-19 ਦੇ ਬਜਟ ਸੈਸ਼ਨ ‘ਚ 7 ਬੈਠਕ ਰੱਖੇ ਜਾਣ ‘ਤੇ ਹੰਗਾਮਾ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਨੇ ਹੀ ਛੋਟੇ ਸੈਸ਼ਨ ਦੀ ਸ਼ੁਰੂਆਤ ਆਪਣੀ ਸਰਕਾਰ ਵਿੱਚ ਕੀਤੀ ਹੋਈ ਹੈ। ਪਿਛਲੇ 5 ਸਾਲਾ ਦਰਮਿਆਨ ਬਜਟ ਸੈਸ਼ਨ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ 8 ਤੋਂ 10 ਬੈਠਕ ਤੱਕ ਹੀ ਸੀਮਤ ਰੱਖਿਆ ਹੈ। ਅਕਾਲੀ-ਭਾਜਪਾ ਦੀ ਸਰਕਾਰ ਦਰਮਿਆਨ 2012-13 ਵਿੱਚ 8 ਬੈਠਕਾਂ, 2013-14 ਵਿੱਚ 10 ਬੈਠਕਾਂ, 2014-15 ਵਿੱਚ 6 ਬੈਠਕਾਂ, 2015-16 ਵਿੱਚ 8 ਬੈਠਕਾਂ, 20116-17 ਵਿੱਚ 10 ਬੈਠਕਾਂ ਦਾ ਬਜਟ ਸੈਸ਼ਨ ਕੀਤਾ ਗਿਆ ਹੈ। ਜਦੋਂ ਕਿ ਹੁਣ ਖ਼ੁਦ ਛੋਟਾ ਬਜਟ ਸੈਸ਼ਨ ਨੂੰ ਲੈ ਕੇ ਅਕਾਲੀ-ਭਾਜਪਾ ਹੰਗਾਮੇ ਕਰਨ ਲਗੇ ਹੋਏ ਹਨ।
ਦਿੱਲੀ ਨਾਲ ਸਾਡਾ  ਨਹੀਂ ਕੋਈ ਸਾਰੋਕਾਰ, ਪੰਜਾਬ ‘ਚ ਘੱਟ ਬੈਠਕ ਨਹੀਂ ਬਰਦਾਸ਼ਤ : ਅਮਨ ਅਰੋੜਾ
ਪੰਜਾਬ ਵਿੱਚ ਬਜਟ ਸੈਸ਼ਨ ਦਰਮਿਆਨ ਬੈਠਕ ਘੱਟ ਹੋਣ ਦੇ ਕਾਰਨ ਹੰਗਾਮਾ ਕਰ ਰਹੀਂ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ 15-20 ਨਹੀਂ ਸਗੋਂ ਸਿਰਫ਼ 3-4 ਬੈਠਕ ਵਿੱਚ ਬਜਟ ਸੈਸ਼ਨ ਨੂੰ ਖ਼ਤਮ ਕਰ ਰਹੀਂ ਹੈ। ਪਿਛਲੇ 3 ਸਾਲਾਂ ਤੋਂ ਬਜਟ ਸੈਸ਼ਨ 3-4 ਬੈਠਕ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਆਪ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਦਿੱਲੀ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਦਿੱਲੀ ਭਾਵੇਂ 3-4 ਬੈਠਕ ‘ਚ ਸੈਸ਼ਨ ਹੋਵੇ ਜਾਂ ਫਿਰ ਇਸ ਤੋਂ ਘੱਟ ਹੋਵੇ। ਉਥੇ ਭਾਜਪਾ ਦੇ ਵਿਧਾਇਕਾਂ ਸਦਨ ਵਿੱਚ ਰੌਲਾ ਪਾਉਣ ਪਰ ਪੰਜਾਬ ਵਿੱਚ 7-8 ਬੈਠਕਾਂ ਦਾ ਸੈਸ਼ਨ ਬਰਦਾਸ਼ਤ ਤੋਂ ਬਾਹਰ ਹੈ, ਕਿਉਂਕਿ ਉਹ ਸਦਨ ਵਿੱਚ ਇੰਨੇ ਛੋਟੇ ਸੈਸ਼ਨ ਦਰਮਿਆਨ ਆਪਣੀ ਗਲ ਨਹੀਂ ਰੱਖ ਸਕਣਗੇ।
40 ਬੈਠਕਾਂ ਦੀ ਮੰਗ ਕਰਨ ਵਾਲੀ ਕਾਂਗਰਸ ਨੇ ਧਾਰੀ ‘ਚੁੱਪੀ’
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਸੈਸ਼ਨ ਦੀ ਬੈਠਕਾਂ ਨੂੰ ਲੈ ਕੇ ਜੰਮ ਕੇ ਹੰਗਾਮਾ ਕਰਦੇ ਸਨ ਕਿ ਸਰਕਾਰ ਧੱਕਾ ਕਰ ਰਹੀਂ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਛੋਟਾ ਸੈਸ਼ਨ ਕਰ ਰਹੀਂ ਹੈ। ਹੁਣ ਜਦੋਂ ਖ਼ੁਦ ਕਾਂਗਰਸ ਸੱਤਾ ਵਿੱਚ ਆ ਗਈ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ• ਨੇ ‘ਚੁੱਪੀ’ ਧਾਰ ਲਈ ਹੈ। ਇਸ ਕਾਂਗਰਸ ਸਰਕਾਰ ਵਿੱਚ 2016-17 ‘ਚ ਬਜਟ ਸੈਸ਼ਨ 8 ਬੈਠਕ ਦਾ ਹੋਇਆ ਸੀ, ਜਦੋਂ ਕਿ ਹੁਣ 2018-19 ਦਾ ਬਜਟ ਸੈਸ਼ਨ ਸਿਰਫ਼ 7 ਬੈਠਕ ਦਾ ਹੋ ਰਿਹਾ ਹੈ।