Canola Mustard Cultivation - Sach Kahoon Punjabi

Mustard Farming: ਸਰ੍ਹੋਂ ਦੀ ਖੇਤੀ, ਘੱਟ ਖਰਚਾ ਤੇ ਵੱਧ ਮੁਨਾਫਾ
ਅੰਤਰਰਾਸ਼ਟਰੀ ਪੱਧਰ ’ਤੇ ਕਨੋਲਾ ਸਰ੍ਹੋਂ ਉਨ੍ਹਾਂ ਕਿਸਮਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਐਸਿਡ ਅਤੇ ਖਲ਼ ਵਿੱਚ 30 ਮਾਈਕ੍ਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ। ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਚੰਗੀ ਹੁੰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਰਾਇਆ ਦੀਆਂ ਕਿਸਮਾਂ ਆਰਐੱਲਸੀ 3, ਆਰਸੀਐੱਚ 1 ਅਤੇ ਗੋਭੀ ਸਰ੍ਹੋਂ ਦੀਆਂ ਜੀਐੱਸਸੀ 6, ਜੀਐੱਸਸੀ 7, ਪੀਜੀਐੱਸਐਚ 2155, ਪੀਜੀਅੱੈਸਐੱਚ 1707 ਕਨੋਲਾ ਕਿਸਮਾਂ ਹਨ।

ਖੇਤ ਦੀ ਤਿਆਰੀ : ਖੇਤ ਨੂੰ 2 ਤੋਂ 4 ਵਾਰੀ ਵਾਹੋ ਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ 1 ਤੋਂ 2 ਵਾਰੀ ਵਾਹ ਕੇ ਹਰ ਵਾਰ ਸੁਹਾਗਾ ਫੇਰੋ।

ਬਿਜਾਈ ਦਾ ਸਮਾਂ : ਤੋਰੀਏ ਦੀ ਬਿਜਾਈ ਲਈ ਸਾਰਾ ਸਤੰਬਰ ਤੇ ਤਾਰਾਮੀਰਾ ਲਈ ਸਾਰਾ ਅਕਤੂਬਰ ਮਹੀਨਾ ਢੁੱਕਵਾਂ ਹੈ। ਗੋਭੀ ਸਰ੍ਹੋਂ ਦੀ ਬਿਜਾਈ 10 ਤੋਂ 30 ਅਕਤੂਬਰ ਦੇ ਵਿੱਚ ਕਰ ਸਕਦੇ ਹਾਂ। ਰਾਇਆ ਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਦਰਮਿਆਨ ਵਧੀਆ ਰਹਿੰਦੀ ਹੈ।

ਜੀਵਾਣੂੰ ਖਾਦ ਦਾ ਟੀਕਾ : ਫ਼ਸਲ ਲਈ ਲੋੜੀਂਦੇ ਬੀਜ ਨੂੰ ਸਾਫ ਫਰਸ਼/ਪੋਲੀਥੀਨ ਸ਼ੀਟ ’ਤੇ ਵਿਛਾ ਕੇ ਘੱਟੋ-ਘੱਟ ਸਾਫ ਪਾਣੀ ਨਾਲ ਗਿੱਲਾ ਕਰਕੇ 250 ਗ੍ਰਾਮ ਸੁਡੋਮੋਨਾਸ ਪੁਟੀਡਾ ਐਮਐਲ 8 ਜੀਵਾਣੂੰ ਖਾਦ ਨੂੰ ਬੀਜ ਨਾਲ ਰਲਾ ਕੇ ਛਾਵੇਂ ਸੁਕਾ ਕੇ ਤੁਰੰਤ ਬਿਜਾਈ ਕਰੋ।

ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ : ਤੋਰੀਆ, ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਤੇ ਤਾਰਾਮੀਰਾ ਦੀ ਬਿਜਾਈ 1.5 ਕਿੱਲੋ ਪ੍ਰਤੀ ਏਕੜ ਨਾਲ ਕਰੋ। ਤੋਰੀਆ, ਰਾਇਆ, ਅਫ਼ਰੀਕਨ ਸਰ੍ਹੋਂ, ਤਾਰਾਮੀਰਾ ਨੂੰ 30 ਸੈਂਟੀਮੀਟਰ ਤੇ ਗੋਭੀ ਸਰ੍ਹੋਂ 45 ਸੈਂਟੀਮੀਟਰ ਕਤਾਰਾਂ ’ਚ 4-5 ਸੈਂਟੀਮੀਟਰ ਡੂੰਘਾਈ ’ਚ ਬੀਜੋ।

ਖਾਦ ਪ੍ਰਬੰਧ : ਖਾਦਾਂ ਦੀ ਵਰਤੋਂ ਪਰਖ ਰਿਪੋਰਟ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਜੇ ਨਾਈਟ੍ਰੋਜਨ ਯੂਰੀਏ ਦੀ ਸ਼ਕਲ ਵਿੱਚ ਪਾਉਣੀ ਹੋਵੇ ਤਾਂ ਰੌਣੀ ਤੋਂ ਤੁਰੰਤ ਪਹਿਲਾਂ ਪਾਉ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਉ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ ਬਿਜਾਈ ਸਮੇਂ ਹੀ ਪੋਰ ਦਿਓ। ਸੇਂਜੂ ਹਾਲਤਾਂ ’ਚ ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਨੂੰ ਸਾਰੀ ਫਾਸਫੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਓ। ਬਚਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾ ਦਿਓ। ਬਰਾਨੀ ਰਾਇਆ ਤੇ ਤਾਰਾਮੀਰਾ ਨੂੰ ਬਿਜਾਈ ਤੋਂ ਪਹਿਲਾਂ ਹੀ ਸਾਰੀ ਖਾਦ ਪੋਰ ਦਿਓ।

ਇਹ ਵੀ ਪੜ੍ਹੋ : Urban Development Model: ਸ਼ਹਿਰੀ ਵਿਕਾਸ ਮਾਡਲ ’ਚ ਪੈਦਲ ਮੁਸਾਫਰਾਂ ਲਈ ਹੋਵੇ ਸੁਚੱਜਾ ਪ੍ਰਬੰਧ

ਨਦੀਨਾਂ ਦੀ ਰੋਕਥਾਮ : ਤੋਰੀਏ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਇੱਕ ਗੋਡੀ ਕਰੋ। ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਤੇ ਤਾਰਾਮੀਰਾ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਪਹਿਲੀ ਗੋਡੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ 3 ਹਫ਼ਤੇ ਬਾਅਦ ਦੂਜੀ ਗੋਡੀ ਕਰ ਸਕਦੇ ਹਾਂ ਜਾਂ ਫੇਰ ਨਦੀਨਾਂ ਦੀ ਰੋਕਥਾਮ ਲਈ 350 ਮਿ.ਲੀ. ਪ੍ਰਤੀ ਏਕੜ ਪੈਂਡੀਮੈਥਾਲਿਨ 38.7 ਸੀਐੱਸ ਨੂੰ 200 ਲਿਟਰ ਪਣੀ ਵਿੱਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ ਛਿੜਕਾਅ ਕਰੋ।

ਸਿੰਚਾਈ ਪ੍ਰਬੰਧ : ਤੋਰੀਏ ਨੂੰ ਲੋੜ ਪੈਣ ’ਤੇ ਇੱਕ ਸਿੰਚਾਈ ਫੁੱਲ ਪੈਣ ਸਮੇਂ ਕਰੋ। ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਨੂੰ ਪਹਿਲੀ ਸਿੰਚਾਈ ਬਿਜਾਈ ਦੇ 3-4 ਹਫ਼ਤੇ ਬਾਅਦ ਕਰੋ। ਲੋੜ ਪੈਣ ’ਤੇ ਰਾਇਆ ਤੇ ਅਫ਼ਰੀਕਨ ਸਰ੍ਹੋਂ ਨੂੰ ਫੁੱਲ ਪੈਣ ਸਮੇਂ ਦੂਜਾ ਪਾਣੀ ਲਾ ਸਕਦੇ ਹਾਂ।

ਫ਼ਸਲ ਦੀ ਕਟਾਈ ਅਤੇ ਗਹਾਈ : ਫ਼ਲੀਆਂ ਪੀਲੀਆਂ ਹੋ ਜਾਣ ’ਤੇ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖੋ। ਗਹਾਈ ਲਈ ਕਣਕ ਦਾ ਕਿੱਲੀਆਂ ਵਾਲਾ ਥ੍ਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ

ਧੰਨਵਾਦ ਸਹਿਤ, ਚੰਗੀ ਖੇਤੀ

Canola Mustard Cultivation: ਖੇਤੀ ਵਿਭਿੰਨਤਾ ’ਚ ਅਹਿਮ ਯੋਗਦਾਨ, ਕਨੋਲਾ ਗੋਭੀ ਸਰ੍ਹੋਂ
Canola Mustard Cultivation: ਕਨੋਲਾ ਗੋਭੀ ਸਰ੍ਹੋਂ ਦੀ ਕਾਸ਼ਤ ਕਿਸਾਨਾਂ ਲਈ ਖੇਤੀ ਵਿਭਿੰਨਤਾ ਲਿਆਉਣ ਵਿਚ ਸਹਾਇਕ ਹੈ ਅਤੇ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹੁੰਦੇ ਹਨ।

ਇਹ ਖਬਰ ਵੀ ਪੜ੍ਹੋ : Nationwide Awareness Campaign: ਹੁਣ ਬਾਰਾਂ ਰਾਜਾਂ ’ਚ ਐੱਸਆਈਆਰ ਅਭਿਆਨ

ਬਿਜਾਈ ਦਾ ਸਮਾਂ: | Canola Mustard Cultivation

ਕਨੋਲਾ ਗੋਭੀ ਸਰੋ੍ਹਂ ਦੀ ਬਿਜਾਈ 10 ਤੋਂ 30 ਅਕਤੂਬਰ ਅਤੇ ਪਨੀਰੀ ਰਾਹੀਂ ਗੋਭੀ ਸਰ੍ਹੋਂ ਨਵੰਬਰ ਤੋਂ ਅੱਧ ਦਸੰਬਰ ਤੱਕ ਬੀਜੀ ਜਾ ਸਕਦੀ ਹੈ। ਜਮੀਨ ਵਿੱਚ ਨਮੀ ਘੱਟ ਹੋਵੇ ਤਾਂ ਇਸ ਦੀ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਚਾਹੀਦਾ ਹੈ। ਮਿੱਟੀ ਵਿੱਚ ਮਿਲਾਇਆ ਹੋਇਆ ਬੀਜ ਖੇਤ ਵਿੱਚ ਇੱਕਸਾਰ ਵੰਡ ਲਈ ਵੀ ਸਹਾਈ ਹੁੰਦਾ ਹੈ ।

ਬੀਜ ਦੀ ਮਾਤਰਾ ਤੇ ਬੂਟਿਆਂ ਵਿਚਕਾਰ ਫਾਸਲਾ:

ਇਸ ਲਈ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਨਿਰੋਲ ਫਸਲ ਦੀ ਬਿਜਾਈ ਡਰਿੱਲ ਜਾਂ ਪੋਰੇ ਨਾਲ 30 ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿੱਚ 4-5 ਸੈਂਟੀਮੀਟਰ ਡੂੰਘੀ ਕਰੋ। ਬੂਟਿਆਂ ਵਿਚਕਾਰ 10 ਤੋਂ 15 ਸੈਂਟੀਮੀਟਰ ਦੀ ਵਿੱਥ ਰੱਖੋ। ਗੋਭੀ ਸਰ੍ਹੋਂ ਦੀਆਂ ਕਤਾਰਾਂ ਵਿੱਚ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ । ਜੇਕਰ ਕਨੋਲਾ ਗੋਭੀ ਸਰ੍ਹੋਂ ਜੀਐੱਸਸੀ 6 ਦੀ ਬਿਜਾਈ ਨਵੰਬਰ ਮਹੀਨੇ ਵਿੱਚ ਕਰਨੀ ਪਵੇ ਤਾਂ ਕਤਾਰਾਂ ਵਿਚਕਾਰ ਫਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ।

ਖਾਦਾਂ: | Canola Mustard Cultivation

ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿੱਚ ਗੋਭੀ ਸਰ੍ਹੋਂ ਦੀ ਫਸਲ ਨੂੰ 90 ਕਿੱਲੋ ਯੂਰੀਆ ਅਤੇ 75 ਕਿੱਲੋ ਫ਼ਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਮਿੱਟੀ ਪਰਖ ਦੇ ਅਧਾਰ ’ਤੇ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਗੋਭੀ ਸਰ੍ਹੋਂ ਨੂੰ 6 ਕਿੱਲੋ ਪੋਟਾਸ਼ (10 ਕਿੱਲੋ ਮਿਉਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ।

ਨਦੀਨਾਂ ਦੀ ਰੋਕਥਾਮ:

ਗੋਭੀ ਸਰ੍ਹੋਂ ਨੂੰ ਬਿਜਾਈ ਤੋਂ 1 ਮਹੀਨੇ ਬਾਅਦ ਹੈਂਡ-ਹੋ ਨਾਲ ਇੱਕ ਗੋਡੀ ਅਤੇ ਦੂਜੀ ਗੋਡੀ, ਜੇ ਲੋੜ ਪਵੇ ਤਾਂ ਪਹਿਲੀ ਗੋਡੀ ਤੋਂ 21 ਦਿਨਾਂ ਬਾਅਦ ਕਰੋ।

ਕੁੱਝ ਜ਼ਰੂਰੀ ਨੁਕਤੇ:

ਫੁੱਲ ਪੈਣ ਦੀ ਸ਼ੁਰੂਆਤੀ ਅਵਸਥਾ, ਫ਼ਲੀਆਂ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖਾਸ ਖਿਆਲ ਰੱਖੋ।

ਜੇ ਨਾਈਟ੍ਰੋਜਨ ਯੂਰੀਆ ਦੀ ਸ਼ਕਲ ਵਿੱਚ ਪਾਉਣੀ ਹੋਵੇ ਤਾਂ ਰੌਣੀ ਤੋਂ ਤੁਰੰਤ ਪਹਿਲਾਂ ਪਾਓ।

ਫ਼ਾਸਫ਼ੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਓ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਸਲਫਰ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਫ਼ਾਸਫੋਰਸ ਤੱਤ ਦੀ ਪੂਰਤੀ ਲਈ 26 ਕਿੱਲੋ ਡੀਏਪੀ ਪ੍ਰਤੀ ਏਕੜ ਪਾਓ ।

ਗੋਭੀ ਸਰ੍ਹੋਂ ਨੂੰ ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਓ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਓ।

ਧੰਨਵਾਦ ਸਹਿਤ