Punjab Dengue Update - Sach Kahoon Punjabi

Punjab Dengue Update: ਪੰਜਾਬ ’ਚ ਡੇਂਗੂ ਦੇ 451 ਮਾਮਲੇ, ਚਿਕਨਗੁਨੀਆ ਦੇ 16 ਕੇਸ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ’ਚ ਇਸ ਸਾਲ ਹੁਣ ਤੱਕ ਡੇਂਗੂ ਦੇ 451 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਚਿਕਨਗੁਨੀਆ ਦੇ 16 ਮਰੀਜ਼ ਸਾਹਮਣੇ ਆਏ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਡੇਂਗੂ ਕਾਰਨ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਡੇਂਗੂ ਦੀ ਜਾਂਚ ਲਈ 1,00,414 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 64,049 ਜਾਂਚਾਂ ਆਮ ਆਦਮੀ ਕਲੀਨਿਕਾਂ ਰਾਹੀਂ ਕੀਤੀਆਂ ਗਈਆਂ। ਜਾਂਚ ਕੀਤੇ ਗਏ ਨਮੂਨਿਆਂ ’ਚੋਂ 451 ਵਿਅਕਤੀਆਂ ਦੇ ਡੇਂਗੂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ, ਜਿਸ ਨਾਲ ਪਾਜ਼ੀਟਿਵ ਦਰ 0.45 ਫੀਸਦੀ ਰਹੀ। ਸਹਤ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਸਿਰਫ਼ ਮਰੀਜ਼ਾਂ ਦੀ ਪਛਾਣ ਕਰਨ ਤੱਕ ਹੀ ਕਾਰਵਾਈ ਸੀਮਤ ਨਾ ਰੱਖੀ ਜਾਵੇ, ਸਗੋਂ ਮੱਛਰਾਂ ਦੇ ਲਾਰਵੇ ਦੀ ਪਛਾਣ ਕਰਕੇ ਉਸ ਨੂੰ ਮੌਕੇ ’ਤੇ ਹੀ ਨਸ਼ਟ ਕਰਨ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਉਨ੍ਹਾਂ ਸੰਭਾਵਿਤ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਲਗਾਤਾਰ ਨਿਗਰਾਨੀ ਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ।

ਲੁਧਿਆਣਾ, ਕਪੂਰਥਲਾ, ਫਰੀਦਕੋਟ ਤੇ ਤਰਨਤਾਰਨ ’ਚ ਡੇਂਗੂ ਦੇ ਮੁਕਾਬਲਤਨ ਵੱਧ ਮਾਮਲੇ ਸਾਹਮਣੇ ਆਉਣ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਨਿਗਰਾਨੀ ਤੇ ਮੱਛਰਾਂ ਦੀ ਰੋਕਥਾਮ ਸਬੰਧੀ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਆਸ਼ਾ ਵਰਕਰਾਂ ਤੇ ਨਰਸਿੰਗ ਵਿਦਿਆਰਥੀਆਂ ਦੀ ਮਦਦ ਨਾਲ ਘਰ-ਘਰ ਸਰਵੇਖਣ ਕਰਕੇ ਮੱਛਰਾਂ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਛਾਣ ਤੇ ਉਨ੍ਹਾਂ ਨੂੰ ਖਤਮ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਮੰਤਰੀ ਨੇ ਪਿੰਡ ਪੱਧਰ ’ਤੇ ਗ੍ਰਾਮ ਸਿਹਤ, ਸਫ਼ਾਈ ਤੇ ਪੋਸ਼ਣ ਕਮੇਟੀਆਂ ਦੀਆਂ ਮੀਟਿੰਗਾਂ ਸਰਗਰਮੀ ਨਾਲ ਕਰਵਾਉਣ ਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਘਰ-ਘਰ ਸਰਵੇਖਣ ’ਚ ਯੋਗਦਾਨ ਪਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਨਿਰਧਾਰਤ ਭੁਗਤਾਨ ਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। Punjab Dengue Update

ਇਹ ਵੀ ਪੜ੍ਹੋ : Punjab Patwari Strike: ਪੰਜਾਬ ਭਰ ’ਚ ਪਟਵਾਰੀਆਂ ਦੀ ਹੜਤਾਲ

ਫਰੀਦਕੋਟ ’ਚ ਡੇਂਗੂ ਰੋਕਥਾਮ ਮੁਹਿੰਮ ਦੌਰਾਨ ਨਰਸਿੰਗ ਵਿਦਿਆਰਥੀਆਂ ਦੀ ਸੌ ਫੀਸਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ਗਈ। ਡਾ. ਬਲਬੀਰ ਸਿੰਘ ਨੇ ਲੋੜ ਅਨੁਸਾਰ ਘਰਾਂ ਤੇ ਖੁੱਲ੍ਹੇ ਇਲਾਕਿਆਂ ’ਚ ਫੌਗਿੰਗ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਸਬੰਧਤ ਜ਼ਿਲ੍ਹਿਆਂ ’ਚ ਮੈਦਾਨੀ ਪੱਧਰ ’ਤੇ ਨਿਰੀਖਣ ਵਧਾਉਣ ਤੇ ਆਸ਼ਾ ਵਰਕਰਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸੂਬੇ ’ਚ ਸਾਹਮਣੇ ਆਏ ਚਿਕਨਗੁਨੀਆ ਦੇ 16 ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਤੇਜ਼ ਦਸਤ, ਹੈਜ਼ਾ ਤੇ ਹੈਪੇਟਾਈਟਸ ਵਰਗੀਆਂ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਸਥਿਤੀ ’ਤੇ ਵੀ ਵਿਚਾਰ ਕੀਤਾ ਗਿਆ। ਮੰਤਰੀ ਨੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਯਮਤ ਨਿਗਰਾਨੀ ਕਰਨ, ਪਾਣੀ ਦੇ ਸਰੋਤਾਂ ਦੀ ਜਾਂਚ ਕਰਵਾਉਣ ਤੇ ਪਾਣੀ ਦੀਆਂ ਪਾਈਪਾਂ ਵਿੱਚ ਲੀਕੇਜ ਜਾਂ ਦੂਸ਼ਿਤ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ।

ਸਿਹਤ ਸੰਸਥਾਵਾਂ ਵਿੱਚ ਓਆਰਐੱਸ, ਆਈਵੀ ਫਲੂਇਡ, ਕਲੋਰੀਨ ਦੀਆਂ ਗੋਲੀਆਂ ਤੇ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਭੰਡਾਰ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਦੀ ਵੀ ਸਮੀਖਿਆ ਕੀਤੀ ਗਈ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਪਿੰਡਾਂ ਤੇ ਮੁਹੱਲਿਆਂ ਵਿੱਚ ਵੰਡ ਸਮਾਗਮ ਕਰਵਾਉਣ ਲਈ ਕਿਹਾ ਗਿਆ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪੈਦਾ ਹੋਣ ਵਾਲੇ ਸੰਭਾਵਿਤ ਸਥਾਨਾਂ ਨੂੰ ਖਤਮ ਕਰਕੇ ਤੇ ਆਲੇ-ਦੁਆਲੇ ਸਫ਼ਾਈ ਰੱਖ ਕੇ ਡੇਂਗੂ ਤੇ ਹੋਰ ਮੱਛਰਜਨਿਤ ਬਿਮਾਰੀਆਂ ਦੀ ਰੋਕਥਾਮ ’ਚ ਲੋਕ ਅਹਿਮ ਭੂਮਿਕਾ ਨਿਭਾ ਸਕਦੇ ਹਨ। Punjab Dengue Update

Dengue Cases In Punjab: ਡੇਂਗੂ ਪੰਜਾਬ ’ਚ ਇੱਕ ਵਾਰ ਮੁੜ ਪਸਾਰਨ ਲੱਗਾ ਪੈਰ
Dengue Cases In Punjab: ਡੇਂਗੂ ਦਾ ਕਹਿਰ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਾਰੀ ਵੀ ਪੂਰੇ ਪੰਜਾਬ ’ਚ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਤੇ ਨਿੱਜੀ ਲੈਬਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। 25 ਅਕਤੂਬਰ 2025 ਨੂੰ ਅੰਮ੍ਰਿਤਸਰ (146), ਗੁਰਦਾਸਪੁਰ (82), ਸੰਗਰੂਰ (35), ਤਰਨਤਾਰਨ (246), ਫਿਰੋਜ਼ਪੁਰ (45), ਨਵਾਂਸ਼ਹਿਰ (30) ਇੰਨੇ ਮਾਮਲੇ ਜ਼ਿਲ੍ਹੇਵਾਰ ਡੇਂਗੂ ਦੀ ਸਥਿਤੀ ਸਬੰਧੀ ਦਰਜ ਕੀਤੇ ਗਏ। ਪੰਜਾਬ ਵਿੱਚ ਬਰਸਾਤ ਅਤੇ ਹੜ੍ਹਾਂ ਕਾਰਨ ਡੇਂਗੂ ਕੇਸਾਂ ’ਚ ਵਾਧਾ ਹੋਇਆ ਹੈ। 2025 ਅਕਤੂਬਰ ਮਹੀਨੇ ’ਚ ਰਿਪੋਰਟਸ ਮੁਤਾਬਕ ਡੇਂਗੂ ਪਾਜ਼ੀਟਿਵਿਟੀ ਦਰ 11.5% ਤੱਕ ਚਲੀ ਗਈ ਸੀ।

ਇਹ ਖਬਰ ਵੀ ਪੜ੍ਹੋ : Stubble Management: ਡੀਸੀ ਅਤੇ ਐਸਐਸਪੀ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਅਤੇ ਪਰਾਲੀ ਡੰਪਾਂ ਦਾ …

ਜੋ ਪਹਿਲਾਂ 3.8% ਸੀ। ਇਹ ਬਿਮਾਰੀ ਦੇਸ਼ ਵਿਚ ਦੋ ਸੌ ਸਾਲ ਪੁਰਾਣੀ ਹੈ ਪਰ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ 1945 ਵਿਚ ਕਲਕੱਤੇ ਵਿਖੇ ਕੀਤੀ ਸੀ। 1996 ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਹੋਈਆਂ 374 ਮੌਤਾਂ ਸਮੇਤ ਉਸ ਸਾਲ 425 ਤੋਂ ਜ਼ਿਆਦਾ ਲੋਕ ਭਾਰਤ ਵਿਚ ਡੇਂਗੂ ਬੁਖਾਰ ਨਾਲ ਮਰੇ ਸਨ ਅਤੇ 10,000 ਤੋਂ ਜ਼ਿਆਦਾ ਲੋਕ ਇਸ ਦੇ ਅਸਰ ਅਧੀਨ ਆ ਗਏ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜਨਵਰੀ ਤੋਂ ਜੁਲਾਈ 2025 ਤੱਕ ਦੁਨੀਆ ਭਰ ਵਿੱਚ 40 ਲੱਖ ਤੋਂ ਵੱਧ ਕੇਸ ਅਤੇ 3,000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ ਹਨ- ਡੀਈਐੱਨਵੀ-1, ਡੀਈਐੱਨਵੀ-2, ਡੀਈਐੱਨਵੀ-3 ਅਤੇ ਡੀਈਐੱਨਵੀ-4।

ਇਸ ਸਮੇਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵਾਇਰਸ ਡੀਈਐੱਨਵੀ-2 ਹੈ, ਜਿਸ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹ ਰੂਪ ਗੰਭੀਰ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿੱਚ ਤੇਜ਼ ਬੁਖਾਰ, ਉਲਟੀਆਂ, ਪੇਟ ਦਰਦ, ਖੂਨ ਵਗਣਾ, ਬੇਚੈਨੀ ਤੇ ਮਾਨਸਿਕ ਭਰਮ ਸ਼ਾਮਲ ਹਨ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਡੇਂਗੂ ਹੈਮੋਰੈਜਿਕ ਸਿੰਡਰੋਮ ਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਡੇਂਗੂ ਦੇ ਲੱਛਣ ਉਦੋਂ ਤੱਕ ਬਣੇ ਰਹਿੰਦੇ ਹਨ ਜਦੋਂ ਤੱਕ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਨਹੀਂ ਜਾਂਦਾ। ਡੇਂਗੂ ਫੈਲਾਉਣ ਵਾਲੇ ਮੱਛਰਾਂ ਵਿਚ ਵਾਧਾ ਲੰਘੇ ਮਾਨਸੂਨ ਤੇ ਹਵਾ ਵਿਚ ਨਮੀ ਕਾਰਨ ਹੁੰਦਾ ਹੈ।

ਇਹ ਵਿਸ਼ਾਣੂ ਏਡਿਸ ਏਜਿਪਟੀ ਪ੍ਰਜਾਤੀ ਮਾਦਾ ਮੱਛਰਾਂ ਤੋਂ ਪੈਦਾ ਹੁੰਦਾ ਹੈ। ਇਹ ਮੱਛਰ 3 ਤੋਂ 4 ਮਿਲੀਮੀਟਰ ਲੰਬਾ ਅਤੇ ਕਾਲੇ ਤੇ ਸਫੈਦ ਧੱਬਿਆ ਵਾਲਾ ਹੁੰਦਾ ਹੈ। ਇਸ ਦੇ ਕੀਟਾਣੂਆਂ ਦਾ ਵਿਸਥਾਰ ਰੋਗੀ ਦੇ ਸਰੀਰ ਵਿਚ 2 ਤੋਂ 7 ਦਿਨਾਂ ਤੱਕ ਹੁੰਦਾ ਹੈ। ਇਹ ਬੁਖਾਰ ਬੜੀ ਤੇਜੀ ਨਾਲ ਫੈਲਦਾ ਹੈ। ਇਸ ਦਾ ਕਾਰਨ ਇਹ ਹੈ ਕਿ ਡੇਂਗੂ ਦੇ ਰੋਗੀ ਨੂੰ ਡੰਗਣ ਮਗਰੋਂ ਮੱਛਰ ਵੀ ਇਸੇ ਦੇ ਵਾਇਰਸ ਨਾਲ ਇਨਫੈਕਟਿਡ ਹੋ ਜਾਂਦਾ ਹੈ। ਜਦੋਂ ਇਹ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਨੂੰ ਡੇਂਗੂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਵੀ ਡੇਂਗੂ ਦਾ ਰੋਗੀ ਬਣ ਜਾਂਦਾ ਹੈ। ਇਸ ਮੱਛਰ ਦੀ ਪਿਆਸ ਨਹੀਂ ਬੁੱਝਦੀ ਕਿਉਂਕਿ ਇਸ ਨੂੰ ਆਪਣੇ ਆਂਡਿਆਂ ਦੇ ਵਿਕਾਸ ਲਈ ਖੂਨ ਦੀ ਲੋੜ ਹੁੰਦੀ ਹੈ।

ਇਹ ਮਾਦਾ ਮੱਛਰ ਐਨੀ ਚਲਾਕ ਹੁੰਦੀ ਹੈ ਕਿ ਉੱਡਦੇ ਸਮੇਂ ਭਿਣਕਦੀ ਨਹੀਂ ਅਤੇ ਚੁੱਪ-ਚਾਪ ਕਿਸੇ ਵੀ ਆਦਮੀ ਦੇ ਸਰੀਰ ਨੂੰ ਕੱਟ ਕੇ ਖੂਨ ਚੂਸ ਲੈਂਦੀ ਹੈ ਇਹ ਆਮ ਤੌਰ ’ਤੇ ਮੇਜ਼, ਕੁਰਸੀਆਂ, ਪਲੰਘ ਅਤੇ ਮੰਜੇ ਹੇਠਾਂ ਰੱਖੇ ਪੈਰ, ਲੱਤਾਂ ਅਤੇ ਗੋਡਿਆਂ ਤੋਂ ਕੱਟਦੀ ਹੈ। ਡੇਂਗੂ ਪੀੜਤ ਵਿਅਕਤੀ ਦੇ ਡੰਗਣ ਬਾਅਦ ਢਿੱਡ ਪੀੜ ਹੋਣ ਲੱਗਦੀ ਹੈ, ਭਾਰੀ ਸਿਰ ਦਰਦ, ਸਰੀਰ ਦੇ ਜੋੜਾਂ ਅਤੇ ਪੱਠਿਆਂ ਵਿਚ ਦਰਦ ਹੋਣ ਲੱਗਦਾ ਹੈ, ਪਾਚਣ ਸ਼ਕਤੀ ਕਮਜ਼ੋਰ ਹੋਣ ਕਰਕੇ ਹਾਜ਼ਮਾ ਘਟ ਜਾਂਦਾ ਹੈ, ਕੌਫੀ ਜਾਂ ਲਾਲ ਰੰਗ ਦੀਆਂ ਉਲਟੀਆਂ ਲੱਗ ਜਾਂਦੀਆਂ ਹਨ।

ਉੱਪਰਲਾ ਬਲੱਡ ਪ੍ਰੈਸ਼ਰ ਘਟ ਕੇ 120 ਤੋਂ 90 ਹੋ ਜਾਂਦਾ ਹੈ। ਉਸ ਦੀ ਹਾਲਤ ਸਭ ਤੋਂ ਵਧੇਰੇ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਉਨ੍ਹਾਂ ਵਿਚ ਪਲੇਟਲੈਟ-ਸੈੱਲਾਂ ਦੀ ਬੇਹੱਦ ਘਾਟ ਹੋ ਜਾਂਦੀ ਹੈ। ਇਸ ਦੇ ਨਾਲ ਉਸ ਦੇ ਅੰਦਰ ਜਖਮ ਹੋ ਜਾਂਦੇ ਹਨ, ਖੂਨ ਵਗਣ ਲੱਗਦਾ ਹੈ। ਜੇਕਰ ਉਸ ਸਮੇਂ ਖੂਨ ਚੜ੍ਹਾ ਦਿੱਤਾ ਜਾਵੇ ਤਾਂ ਉਸ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਕੁੱਝ ਦੇ ਨੱਕ ਵਿਚ ਖੂਨ ਆਉਣ ਲੱਗਦਾ ਹੈ। ਇਸ ਲਈ ਦੋ ਟੈਸਟ ਕੀਤੇ ਜਾਂਦੇ ਹਨ। ਇੱਕ ਨਾਲ ਸਰੀਰ ਵਿਚ ਪਾਣੀ ਦੀ ਕਮੀ ਤੇ ਦੂਸਰੇ ਨਾਲ ਖੂਨ ਵਿਚ ਪਲੇਟਲੈਟਸ ਦੀ ਘਾਟ ਦੀ ਜਾਂਚ ਕੀਤੀ ਜਾਂਦੀ ਹੈ। ਮੱਛਰਾਂ ਤੋਂ ਬਚਣ ਲਈ ਪੂਰੇ ਕੱਪੜੇ ਪਾਓ। ਜੇਕਰ ਅਚਾਨਕ ਬੁਖਾਰ ਹੋ ਜਾਂਦਾ ਤਾਂ ਉਸ ਸਮੇਂ ਹਸਪਤਾਲ ਵਿਚ ਜਾ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ। Dengue Cases In Punjab

ਡੇਂਗੂ ਦੇ ਬਚਾਅ ਲਈ ਜ਼ਰੂਰੀ ਹੈ ਕਿ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ਸਭਨਾਂ ਸੰਬੰਧਤ ਲੋਕਾਂ ਨੂੰ ਲਾਮਬੰਦ ਕਰਕੇ ਆਪਣੇ ਘਰ ਦੇ ਆਸ-ਪਾਸ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ। ਜੇਕਰ ਪੰਜਾਬ ਦੇ ਅੰਦਰ ਸਮੁੱਚੀ ਸਿਹਤ ਭਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਇਹੋ-ਜਿਹੀਆਂ ਹੋਰ ਨਾ-ਮੁਰਾਦ ਬਿਮਾਰੀਆਂ ਦੀ ਤਰਾਸਦੀ ਲੋਕ ਭੋਗਦੇ ਹੀ ਰਹਿਣਗੇ। ਇਹ ਬਿਮਾਰੀ ਕੁਦਰਤੀ ਕਰੋਪੀ ਹੈ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਦੀ ਭਾਈਵਾਲੀ ਹੋਣੀ ਜ਼ਰੂਰੀ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਵਧਾਨੀ ਅਤੇ ਚੌਕਸੀ ਵਰਤਣ।

ਡਾ. ਕ੍ਰਿਸ਼ਨ ਲਾਲ,

ਵਾਰਡ ਨੰ: 9, ਚੌੜੀ ਗਲੀ, ਬੁਢਲਾਡਾ (ਮਾਨਸਾ)

ਮੋ. 62831-16797