Prime - Sach Kahoon Punjabi
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ
ਟੋਕੀਓ (ਏਜੰਸੀ)। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਹੀਰੋ ਨਾਕਾਸੋਨੇ ਦਾ ਸ਼ੁੱਕਰਵਾਰ ਨੂੰ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਨਾਕਾਸੋਨੇ ਨਵੰਬਰ 1982 ਤੋਂ ਨਵੰਬਰ 1987 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ। ਸ੍ਰੀ ਨਾਕਾਸੋਨੇ ਨੂੰ ਜਪਾਨ ‘ਚ ਰੇਲ ਸੇਵਾ ਦਾ ਨਿੱਜੀਕਰਨ ਕਰਨ ਦਾ ਸਿਹਰਾ ਜਾਂਦਾ ਹੈ। ਕੂਟਨੀਤਿਕ ਮੋਰਚੇ ‘ਤੇ ਤੱਤਕਾਲੀਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਸਨ। ਸ੍ਰੀ ਨਾਕਾਸੋਨੇ ਦਾ ਜਨਮ 1918 ‘ਚ ਤਾਕਾਸਾਕੀ ਸ਼ਹਿਰ ‘ਚ ਹੋਇਆ ਸੀ। ਉਨ੍ਹਾਂ 1947 ‘ਚ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਅਤੇ ਜਪਾਨ ਦੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ। ਉਨ੍ਹਾਂ ਇਸ ਸੀਟ ‘ਤੇ ਲਗਾਤਾਰ 20 ਵਾਰ ਚੋਣ ਜਿੱਤੀ। Prime Minister
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Prime Minister
ਫਿਲਮ ਵਿਵਾਦ : ਕਾਂਗਰਸ ਨੇ ਫਿਲਮ ਦੇ ਕੰਟੈਂਟ ‘ਤੇ ਇਤਾਰਜ਼ਗੀ ਪ੍ਰਗਟਾਈ
ਪੰਜਾਬ ‘ਚ ਨਹੀਂ ਲੱਗੇਗਾ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ
ਭੋਪਾਲ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਦੀ ਸਥਿਤੀ  ਬਣ ਗਈ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਣ ਤੋਂ ਬਾਅਦ ਇਸ ‘ਤੇ ਇਤਰਾਜ਼ਗੀ ਪ੍ਰਗਟਾਉਂਦਿਆਂ ਨਿਰਮਾਤਾ ਡਾਇਰੈਕਟਰ ਨਾਲ ਇਤਰਾਜ਼ਯੋਗ ਦ੍ਰਿਸ਼ ਤੇ ਗੱਲਬਾਤ ਹਟਾਉਣ ਦੀ ਮੰਗ ਕੀਤੀ ਹੈ
ਕਾਂਗਰਸ ਦੀ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਕਿਹਾ ਕਿ ਇਸ ਫਿਲਮ ਦਾ ਟ੍ਰੇਲਰ ਵੇਖਿਆ ਗਿਆ ਹੈ ਕਾਂਗਰਸ ਨਿਰਮਾਤਾ ਡਾਇਰੈਕਟਰ ਤੋਂ ਮੰਗ ਕਰਦੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੂੰ ਦਿਖਾਇਆ ਜਾਵੇ ਟ੍ਰੇਲਰ ‘ਚ ਹੀ ਕੁਝ ਇਤਰਾਜਯੋਗ ਦ੍ਰਿਸ਼ ਤੇ ਗੱਲਬਾਤ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਦੇ ਰਾਹੀਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਛਵੀ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਦ੍ਰਿਸ਼ ਤੇ ਗੱਲਬਾਤ ਫਿਲਮ ‘ਚ ਨਹੀਂ ਹੋਣੀ ਚਾਹੀਦੀ ਮੱਧ ਪ੍ਰਦੇਸ਼ ‘ਚ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ ਦੀਆਂ ਖਬਰਾਂ ਦਰਮਿਆਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੂਬੇ ‘ਚ ਫਿਲਮ ‘ਤੇ ਬੈਨ ਨਹੀਂ ਲਾਇਆ ਜਾਵੇਗਾ ਪੰਜਾਬ ‘ਚ ਕਾਂਗਰਸ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਏਗੀ ਅੰਮ੍ਰਿਤਸਰ ਪੱਛਮ ਤੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਫਿਲਮ ਦੇ ਵਿਰੋਧ ‘ਓ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਣੋ! ਸਰਕਾਰੀ ਯੋਜਨਾਵਾਂ ਬਾਰੇ
ਪ੍ਰਧਾਨ ਮੰਤਰੀ ਆਵਾਸ ਯੋਜਨਾ:
12 ਲੱਖ ਦੇ ਲੋਨ ‘ਤੇ ਤੁਹਾਨੂੰ ਵਿਆਜ਼ ਦਰ ‘ਤੇ 3 ਫੀਸਦੀ ਦੀ ਸਬਸਿਡੀ ਮਿਲੇਗੀ, ਹਰ ਮਹੀਨੇ 2200 ਰੁਪਏ ਦੀ ਬੱਚਤ ਹੋਵੇਗੀ
ਜੇਕਰ ਤੁਹਾਡੇ ਕੋਲ ਆਪਣਾ ਖੁਦ ਦਾ ਘਰ ਨਹੀਂ ਹੈ ਅਤੇ ਤੁਸੀਂ ਆਪਣਾ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਡੇ ਲਈ ਇੱਕ ਬਿਹਤਰ ਬਦਲ ਹੈ ਕਈ ਵਾਰ ਲੋਕ ਸਕੀਮ ਦੀਆਂ ਸ਼ਰਤਾਂ ਨੂੰ ਨਹੀਂ ਸਮਝ ਪਾਉਂਦੇ ਹਨ ਤੇ ਉਹ ਇਸ ਬੇਹੱਦ ਲਾਭਕਾਰੀ ਯੋਜਨਾ ਤੋਂ ਵਾਂਝੇ ਰਹਿ ਜਾਂਦੇ ਹਨ, ਤਾਂ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਯੋਜਨਾ ਲਈ ਸਰਕਾਰ ਨੇ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਬਣਾਈਆਂ ਹਨ, ਕਿਸ ਆਮਦਨ ਵਰਗ ਦੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ, ਸਰਕਾਰ ਇਸ ਯੋਜਨਾ ਲਈ ਕਿਸ ਨੂੰ ਕਿੰਨੀ ਸਬਸਿਡੀ ਦੇ ਰਹੀ ਹੈ
1 ਆਮਦਨ ਵਰਗ ਕੀ ਹੈ: ਜੇਕਰ ਤੁਸੀਂ 3 ਤੋਂ 6 ਲੱਖ ਰੁਪਏ ਤੱਕ ਦੇ ਆਮਦਨ ਵਰਗ ‘ਚ ਆਉਂਦੇ ਹੋ ਤਾਂ ਤੁਹਾਨੂੰ ਵਿਆਜ਼ ‘ਤੇ ਜ਼ਿਆਦਾ ਸਬਸਿਡੀ ਮਿਲੇਗੀ ਤੇ 6 ਤੋਂ 12 ਲੱਖ ਰੁਪਏ ਅਤੇ 12 ਤੋਂ 18 ਲੱਖ ਰੁਪਏ ਸਾਲਾਨਾ ਆਮਦਨ ਵਰਗ ਦੀ ਸਬਸਿਡੀ ਘੱਟ ਹੋਵੇਗੀ
2 ਮਿਡਲ ਕਲਾਸ ਲਈ ਦੋ ਸ਼੍ਰੇਣੀਆਂ: ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਮਿਡਲ ਵਰਗ ਲਈ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਇਸ ‘ਚ 6 ਲੱਖ ਤੋਂ ਲੈ ਕੇ 12 ਲੱਖ ਰੁਪਏ ਤੱਕ ਦੀ ਪਹਿਲੀ ਸ਼੍ਰੇਣੀ ਹੈ, ਜਦੋਂਕਿ ਦੂਜੀ ਸ਼੍ਰੇਣੀ 12 ਲੱਖ ਰੁਪਏ ਤੋਂ 18 ਲੱਖ ਰੁਪਏ ਦੀ ਹੈ
ਕੀ ਹਨ ਸ਼ਰਤਾਂ:
1 ਪਹਿਲੀ ਸ਼ਰਤ:
ਪੀਐੱਮ ਆਵਾਸ ਯੋਜਨਾ ਦਾ ਉਦੇਸ਼ ਹੈ ਕਿ ਸਾਰਿਆਂ ਨੂੰ ਪੱਕਾ ਮਕਾਨ ਮਿਲੇ ਸਭ ਤੋਂ ਪਹਿਲਾਂ ਤਾਂ ਅਜਿਹੇ ਲੋਕ ਜਿਨ੍ਹਾਂ ਕੋਲ ਪਹਿਲਾਂ ਤੋਂ ਘਰ ਹਨ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਨਿਯਮ ਹੈ ਕਿ ਲਾਭ ਉਸ ਨੂੰ ਹੀ ਮਿਲੇਗਾ ਜਿਸ ਕੋਲ ਪਹਿਲਾਂ ਤੋਂ ਕੋਈ ਪੱਕਾ ਮਕਾਨ ਨਹੀਂ ਹੋਵੇਗਾ
2 ਦੂਜੀ ਸ਼ਰਤ:
ਪਰਿਵਾਰ ਦੇ ਕਿਸੇ ਮੈਂਬਰ ਨੂੰ ਭਾਰਤ ਸਰਕਾਰ ਦੀ ਕਿਸੇ ਯੋਜਨਾ ਤਹਿਤ ਆਵਾਸ ਯੋਜਨਾ ਦਾ ਲਾਭ ਨਾ ਮਿਲਿਆ ਹੋਵੇ ਜੇਕਰ ਪਰਿਵਾਰ ‘ਚ ਕਿਸੇ ਮੈਂਬਰ ਨੂੰ ਸਰਕਾਰੀ ਯੋਜਨਾ ਤਹਿਤ ਆਵਾਸ ਦਾ ਲਾਭ ਮਿਲਿਆ ਹੈ ਉਸ ਦੇ ਕਿਸੇ ਹੋਰ ਮੈਂਬਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ
3 ਤੀਜੀ ਸ਼ਰਤ:
ਇਸ ਯੋਜਨਾ ਲਈ ਬਿਨੈ ਦੇ ਸਮੇਂ ਸਾਂਝੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਕਾਰਡ ਨੰਬਰ ਦੇਣਾ ਜ਼ਰੂਰੀ ਹੈ ਇਸ ‘ਚ ਪਤੀ-ਪਤਨੀ ਤੇ ਕੁਆਰੇ ਬੇਟੇ ਤੇ ਬੇਟੀ ਸ਼ਾਮਲ ਹਨ ਵਿਆਹ ਤੋਂ ਬਾਅਦ ਬੇਟਾ ਜਾਂ ਬੇਟੀ ਇਸ ਯੋਜਨਾ ਲਈ ਅਲੱਗ ਤੋਂ ਬਿਨੈ ਕਰ ਸਕਦੇ ਹਨ
ਜ਼ਰੂਰੀ ਨਿਰਦੇਸ਼:
ਪੱਕੇ ਘਰ ਦਾ ਲਾਭ ਲੈਣ ਵਾਲੇ ਮਾਤਾ-ਪਿਤਾ ਦੇ ਵਿਆਹੇ ਬੇਟੇ-ਬੇਟੀਆਂ ਤਾਂ ਉਂਜ ਵੀ ਵੱਖਰਾ ਪਰਿਵਾਰ ਮੰਨਿਆ ਜਾਂਦਾ ਹੈ ਹਾਲਾਂਕਿ, ਪਤੀ-ਪਤਨੀ ਦੋਵੇਂ ਪੀਐੱਮਏਵਾਈ ਦਾ ਲਾਭ ਨਹੀਂ ਲੈ ਸਕਦੇ ਭਾਵ, ਪੁੱਤਰ-ਨੂੰਹ ਜਾਂ ਬੇਟੀ-ਜਵਾਈ ਦੇ ਨਾਂਅ ‘ਤੇ ਹਰ ਹਾਲ ‘ਚ ਇੱਕ ਹੀ ਮਕਾਨ ‘ਤੇ ਸਬਸਿਡੀ ਮਿਲ ਸਕਦੀ ਹੈ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ ਕਿ ਮਕਾਨ ਦਾ ਮਾਲਿਕਾਨਾ ਹੱਕ ਕੋਈ ਇੱਕ ਆਪਣੇ ਕੋਲ ਰੱਖੇ ਜਾਂ ਦੋਵੇਂ ਇਕੱਠੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵੇਂ ਸਰਕਾਰਾਂ ਵਧਾਈ ਦੀਆਂ ਪਾਤਰ ਹਨ : ਸਿੱਧੂ
ਕੇਦਰੀ ਮੰਤਰੀ ਤੇ ਕੇਬਿਨਟ ਮੰਤਰੀ ਰਹੇ ਹਾਜਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ‘ਚ ਗੁਰੂਦੁਆਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿੱਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੀ ਗਲਿਆਰੇ ਦਾ ਨੀਂਹ ਪੱਥਰ ਰੱਖਿਆ।
ਜਾਣਕਾਰੀ ਅਨੁਸਾਰ ਇਹ ਨੀਹ ਪੱਥਰ ਲਾਹੌਰ ਸ਼ਹਿਰ ਤੋ 115 ਕਿਲੋਮੀਟਰ ਦੀ ਦੂਰੀ ਤੇ ਰੱਖਿਆ ਗਿਆ ਹੈ। ਇਸ ਦੌਰਾਨ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਮੌਜੂਦ ਸਨ ਪਾਕਿਸਤਾਨ ‘ਚ ਹੋਣ ਵਾਲੇ ਸਮਾਰੋਹ ਲਈ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਹੀ ਪਹੁੰਚ ਚੁੱਕੇ ਸਨ ਭਾਰਤ ਸਰਕਾਰ ਨੇ ਇਸ ਸਮਾਰੋਹ ‘ਚ ਸ਼ਾਮਲ ਹੋਣ ਵਾਸਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਭੇਜਿਆ ਹੈ,
ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੋਵਾਂ ਵੱਲੋਂ ਗਲਤੀਆਂ ਹੋਈਆਂ ਹਨ, ਜਦੋਂ ਫ੍ਰਾਂਸ ਤੇ ਜਰਮਨੀ ਨਾਲ ਹੈ ਤਾਂ ਅਸੀਂ ਕਿਉਂ ਨਹੀ? ਉਨ੍ਹਾਂ ਕਿਹਾ, ਕੀ ਅਸੀਂ ਆਪਣਾ ਮਸਲਾ ਹੱਲ ਨਹੀਂ ਕਰ ਸਕਦੇ ਕੋਈ ਐਸੀ ਚੀਜ਼ ਨਹੀਂ ਜੋ ਹੱਲ ਨਹੀਂ ਹੋ ਸਕਦੀ, ਇਰਾਦੇ ਵੱਡੇ ਹੋਣੇ ਚਾਹੀਦੇ ਹਨ, ਸੁਪਨੇ ਵੱਡੇ ਹੋਣੇ ਚਾਹੀਦੇ ਹਨ ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਵਾਸਤੇ ਇਮਰਾਨ ਖਾਨ ਦਾ ਧੰਨਵਾਦ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਇਸ ਗਲਿਆਰੇ ਨੂੰ 6 ਮਹੀਨੇ ਦੇ ਅੰਦਰ ਤਿਆਰ ਕਰਨ ਦੀ ਉਮੀਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੀਐੱਮ ਨੇ ਮਿਜਾਰਪੁਰ ‘ਚ 4 ਯੋਜਨਾਵਾਂ ਦੀ ਦਿੱਤੀ ਸੌਗਾਤ | Narendra Modi
ਉੱਤਰ ਪ੍ਰਦੇਸ਼, (ਏਜੰਸੀ)। ਕੇਂਦਰ ਸਰਕਾਰ ਸੱਤਾ ‘ਚ ਚਾਰ ਪੂਰੇ ਕਰਕੇ ਚੋਨਾਵੀ ਸਾਲ ‘ਚ ਪ੍ਰਵੇਸ਼ ਕਰ ਚੁੱਕੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਮੋਦੀ ਆਪ ਆਪਣੀ ਸਰਕਾਰੀ ਦੀਆਂ ਉਪਲੱਬਧੀਆਂ ਗਿਣਾਉਣ ਲਈ ਜਨਤਾ ਦੇ ਰੂਬ-ਰੂ ਹੋ ਰਹੇ ਹਨ। ਇਸ ਕਰਮ ‘ਚ ਆਪਣੇ ਦੋ ਦਿਨੀ ਪੂਰਣਾਚਲ ਯਾਤਰਾ ਦੇ ਦੂਜੇ ਦਿਨ ਪੀਐਮ ਮੋਦੀ ਨੇ ਮਿਜਾਰਪੁਰ ‘ਚ 4 ਵੱਡੀਆਂ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਇੱਕੇ ਪੀਐਮ ਮੋਦੀ ਨੇ ਬਾਣਸਾਗਰ ਪਰਿਯੋਜਨਾਵਾਂ ਦੇ ਉਦਘਾਟਨ ਨਾਲ-ਨਾਲ 108 ਲੋਕ ਸਰਕਾਰੀ ਕੇਂਦਰ, ਮੈਡੀਕਲ ਕਾਲਜ ਤੇ ਸਿਲਾਨਿਆਸ ਅਤੇ ਚੁਨਾਰ ‘ਚ ਬਨਾਰਸ ਅਤੇ ਮਿਜਾਰਪੁਰ ਨੂੰ ਜੋੜਨ ਵਾਲੇ ਪੁੱਲ ਦਾ ਉਦਘਾਟਨ ਕੀਤਾ। (Narendra Modi)
ਪੀਐਮ ਮੋਦੀ ਨੇ ਇੱਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਖੇਤਰ ਹਮੇਸ਼ਾ ਤੋਂ ਸੰਭਾਵਨਾਵਾਂ ਦਾ ਖੇਤਰ ਰਿਹਾ ਹੈ ਤੇ ਹੁਣ ਯੂਪੀ ‘ਚ ਯੋਗੀ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਦਾ ਵਿਕਾਸ ਦਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨਾਂ ‘ਚ ਇਸ ਖੇਤਰ ਲਈ ਵਿਕਾਸ ਨਾਲ ਜੁੜੀ ਤਮਾਮ ਪਰਿਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਜਾਂ ਫਿਰ ਉਨਾਂ ਨੇ ਜਨਤਾ ਨੂੰ ਸਮਰਪਿਤ ਕੀਤਾ। ਬਾਣਸਾਗਰ ਪਰਿਯੋਜਨਾ ਦੀਆਂ ਉਪਲੱਬਧੀਆਂ ਦੱਸਦੇ ਹੋਏ ਪੀਐਮ ਮੋਦੀ ਨੇ ਕਿਹਾ ਜੇ ਇਹ ਯੋਜਨਾ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਤੁਹਾਨੂੰ ਪਹਿਲਾਂ ਲਾਭ ਮਿ ਜਾਂਦਾ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਚਿੰਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਇਸ ਪਰਿਯੋਜਨਾਵਾਂ ਦਾ ਸਿਲਾਨਿਆਸ ਹੋਇਆ ਸੀ ਪਰ ਕੰਮ ਸ਼ੁਰੂ ਹੁੰਦੇ-ਹੁੰਦੇ 20 ਸਾਲ ਨਿਕਲ ਗਏ ਪਰ ਯੋਜਨਾ ‘ਤੇ ਸਿਰਫ ਗੱਲਾਂ ਅਤੇ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ 2014 ‘ਚ ਸਾਡੀ ਸਰਕਾਰ ਨੇ ਸਾਰੀਆਂ ਅਟਕੀਆਂ-ਭਟਕੀਆਂ ਅਤੇ ਲਟਕੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਕੰਮ ਕੀਤਾ। (Narendra Modi)
ਪ੍ਰਧਾਨ ਮੰਤਰੀ ਅੱਜ ਆਉਣਗੇ ਮਲੋਟ, ਸੁਰੱਖਿਆ ਪ੍ਰਬੰਧ ਸਖ਼ਤ
ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ | Prime Minister
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਬੁੱਧਵਾਰ ਨੂੰ ਅਕਾਲੀ- ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੰਨਵਾਦ ਰੈਲੀ ਲਈ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ ਇਸ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ ਸ਼ਹਿਰ ਵਿੱਚ ਵੀ ਹਰ ਆਉਣ-ਜਾਣ ਵਾਲੇ ‘ਤੇ ਅਧਿਕਾਰੀਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ। ਅੱਜ ਜਦੋਂ ਇਸ ਪ੍ਰਤੀਨਿਧੀ ਨੇ ਰੈਲੀ ਵਾਲੇ ਸਥਾਨ ‘ਤੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਜੀਆਰਪੀ ਫਿਰੋਜ਼ਪੁਰ ਦੇ ਡੀਐਸਪੀ ਜਤਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰ੍ਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੀ ਤਲਾਸ਼ੀ ਲਈ ਜਾਵੇਗੀ ਅਤੇ ਸਟੇਸ਼ਨ ‘ਤੇ ਚੌਕਸੀ ਲਈ 100 ਜੀ.ਆਰ.ਪੀ. ਜਵਾਨਾਂ ਦੀ ਡਿਊਟੀ ਲਾਈ ਗਈ ਹੈ। (Prime Minister)
ਉਧਰ ਰੈਲੀ ਵਾਲੇ ਸਥਾਨ ‘ਤੇ ਬੀਤੀ ਸ਼ਾਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਫਸਲਾਂ ਦੇ ਸਮੱਰਥਣ ਮੁੱਲ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਦੋਂਕਿ ਕੇਂਦਰ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। (Prime Minister)
ਰੈਲੀ ਸਬੰਧੀ ਤਿਆਰੀਆਂ ਮੁਕੰਮਲ
ਮੰਗਲਵਾਰ ਨੂੰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਭਾਜਪਾ ਪੰਜਾਬ ਦੇ ਪ੍ਰਧਾਨ ਸਵੇਤ ਮਲਿਕ ਨੇ ਵੀ ਅਹੁਦੇਦਾਰਾਂ ਨੂੰ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਡਿਊਟੀਆਂ ਵੀ ਲਾਈਆਂ ਗਈਆਂ। ਉਧਰ ਸਾਰੇ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਭਾਰੀ ਗਿਣਤੀ ਵਿੱਚ ਜਵਾਨ ਨਜ਼ਰ ਆਏ। ਖ਼ਬਰ ਲਿਖੇ ਜਾਣ ਤੱਕ ਨਵੀਂ ਅਨਾਜ ਮੰਡੀ ਵਿਖੇ ਰੈਲੀ ਵਾਲੇ ਪੰਡਾਲ ਦੀਆਂ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ।
ਰੈਲੀ ਮੌਕੇ ਹਜ਼ਾਰਾਂ ਦੇ ਲਗਭਗ ਕੁਰਸੀਆਂ ਤੇ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਵੱਡੀ ਗਿਣਤੀ ‘ਚ ਪੱਖਿਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ| ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਦਲਜੀਤ ਸਿੰਘ ਚੀਮਾ, ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਦਿਨੇਸ਼ ਸ਼ਰਮਾ, ਦਿਆਲ ਸਿੰਘ ਸੋਢੀ ਜਨਰਲ ਸੈਕਟਰੀ, ਜਿਲਾ ਪ੍ਰਧਾਨ ਗੋਰਾ ਪਠੇਲਾ, ਭਾਜਪਾ ਪੰਜਾਬ ਦੇ ਰਾਕੇਸ਼ ਧੀਂਗੜਾ, ਕੁਲਦੀਪ ਸਿੰਘ ਭੰਗੇਵਾਲਾ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਮੰਡਲ ਜਨਰਲ ਸੈਕਟਰੀ ਰਾਜਪਾਲ ਵਲੇਚਾ, ਨਗਰ ਕੌਂਸਲ ਦੇ ਉਪ ਪ੍ਰਧਾਨ ਅਸ਼ਵਨੀ ਡਾਵਰ (ਹੈਪੀ), ਜਗਤਾਰ ਸਿੰਘ ਬਰਾੜ, ਚੇਅਰਮੈਨ ਸੱਤਪਾਲ ਮੋਹਲਾਂ ਤੋਂ ਇਲਾਵਾ ਹੋਰ ਵੀ ਅਕਾਲੀ ਭਾਜਪਾ ਆਗੂ ਮੌਜ਼ੂਦ ਸਨ। (Prime Minister)
ਗਰਮੀ ਕਾਰਨ ਡਿਊਟੀ ‘ਤੇ ਖੜ੍ਹਾ ਪੁਲਿਸ ਮੁਲਾਜ਼ਮ ਬੇਹੋਸ਼ | Prime Minister
ਰੈਲੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਡਿਊਟੀ ਨਿਭਾ ਰਿਹਾ ਇੱਕ ਪੁਲਿਸ ਮੁਲਾਜ਼ਮ ਭਿਆਨਕ ਗਰਮੀ ਨਾਲ ਬੇਹੋਸ਼ ਹੋ ਗਿਆ। ਅਨਵਰ ਮਸੀਹ ਨਾਂਅ ਦਾ ਇਹ ਨੌਜਵਾਨ ਜਲੰਧਰ ਜ਼ਿਲ੍ਹਾ ਪੁਲਿਸ ਦਾ ਹੈ। ਡਿੱਗ ਪੈਣ ਕਰਕੇ ਇਸ ਦੇ ਸਿਰ ‘ਤੇ ਸੱਟ ਲੱਗੀ ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਟਾਂਕੇ ਲੱਗੇ ਹਨ ਪਰ ਬਾਅਦ ‘ਚ ਅਧਿਕਾਰੀਆਂ ਨੇ ਉਸ ਨੂੰ ਡਿਊਟੀ ਤੋਂ ਰੀਲੀਵ ਕਰ ਕੇ ਵਾਪਸ ਭੇਜ ਦਿੱਤਾ।
ਪਨਾਮਾ ਪੇਪਰ ਕਾਂਡ : ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਜ਼ਾ
ਭ੍ਰਿਸ਼ਟਾਚਾਰ ਦੇ ਇਲਜ਼ਾਮ ‘ਚ ਸੱਤਾ ਤੋਂ ਬੇਦਖ਼ਲ ਕੀਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣ ਤੋਂ ਠੀਕ ਪਹਿਲਾਂ ਕਰਾਰਾ ਝੱਟਕਾ ਲੱਗਾ ਹੈ। ਪਾਕਿ ਦੀ ਜਵਾਬਦੇਹੀ ਅਦਾਲਤ ਦੇ ਜੱਜ ਮੋਹੰਮਦ ਵਸੀਰ ਨੇ ਪਨਾਮਾ ਲੀਕਸ ਕਾਂਡ ਨਾਲ ਜੁੜੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਹੈ । ਭ੍ਰਿਸ਼ਟਾਚਾਰ ਦਾ ਇਹ ਮਾਮਲਾ ਲੰਦਨ ਦੀ ਐਵਨਫੀਲਡ ਜਾਇਦਾਦ ਖਰੀਦ ਦਾ ਹੈ, ਜਿਸ ਵਿਚ ਸ਼ਰੀਫ  ਨੂੰ 10 ਸਾਲ ਦੀ ਸਜ਼ਾ ਹੋਈ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ ਦੇ ਮੁਖੀ) ਸ਼ਰੀਫ ‘ਤੇ 73 ਕਰੋੜ ਰੁਪਏ ਜੁਰਮਾਨਾ ਵੀ ਲੱਗਾ ਹੈ।
ਇਸ ਮਾਮਲੇ ਵਿੱਚ ਸ਼ਰੀਫ ਦੀ ਧੀ ਮਰੀਅਮ ਨੂੰ 7 ਸਾਲ ਅਤੇ ਜਾਂਚ ਵਿੱਚ ਸਹਿਯੋਗ ਨਾ ਕਰਨ  ਕਾਰਨ 1 ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਹੈ। ਪਾਕਿ ਦੇ ਰਾਸ਼ਟਰੀ ਜ਼ਿੰਮੇਵਾਰੀ ਬਿਊਰੋ ਦਾ ਇਲਜ਼ਾਮ ਸੀ ਕਿ ਸ਼ਰੀਫ ਅਤੇ ਉਨ੍ਹਾਂ ਦੇ  ਪਰਿਵਾਰ ਨੇ 1993 ਵਿੱਚ ਭ੍ਰਿਸ਼ਟਾਚਾਰ ਜ਼ਰੀਏ ਇਕੱਠੇ ਪੈਸੇ ਨਾਲ ਲੰਦਨ ਵਿੱਚ 4 ਫਲੈਟ ਖਰੀਦੇ ਸਨ। ਇਸ ਮਾਮਲੇ ਵਿੱਚ ਅਦਾਲਤ ਨੇ ਸ਼ਰੀਫ  ਅਤੇ ਉਨ੍ਹਾਂ ਦੀ ਧੀ ਨੂੰ ਆਮਦਨ ਤੋਂ ਜਿਆਦਾ ਜਾਇਦਾਦ ਇਕੱਠੀ ਕਰਨ ਦਾ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ। ਅਦਾਲਤ ਨੇ ਬ੍ਰਿਟੇਨ ਸਰਕਾਰ ਨੂੰ ਇਸ ਜਾਇਦਾਦ ਨੂੰ ਜਬਤ ਕਰਨ ਦੀ ਅਪੀਲ ਵੀ ਕੀਤੀ ਹੈ। (Panama Papers Case)
ਵਿਡੰਬਨਾ ਹੈ ਕਿ ਇਨ੍ਹਾਂ ਪਨਾਮਾ ਪੇਪਰਸ ਵਿੱਚ ਭਾਰਤੀਆਂ ਦੇ ਨਾਂਅ ਵੀ ਸ਼ਾਮਲ ਸਨ, ਪਰ ਭਾਰਤ ਸਰਕਾਰ ਨੇ ਅਪਰੈਲ 2016 ਵਿੱਚ ਮਲਟੀ ਏਜੰਸੀ ਗਰੁੱਪ ਵੀ ਬਣਾਇਆ ਸੀ। ਪਰ ਏਜੰਸੀ ਹਾਲੇ ਕਿਸੇ ਅੰਤਿਮ ਨਤੀਜੇ ‘ਤੇ ਨਹੀਂ ਪਹੁੰਚੀ ਹੈ। ਇਨ੍ਹਾਂ ਪੇਪਰਜ਼ ਵਿੱਚ 426 ਭਾਰਤੀਆਂ ਦੇ ਨਾਂਅ ਦਰਜ ਹਨ ।  ਇਨ੍ਹਾਂ ‘ਚੋਂ ਏਜੰਸੀ ਨੇ 74 ਮਾਮਲਿਆਂ ਨੂੰ ਜਾਂਚ ਦੇ ਲਾਇਕ ਪਾਇਆ ਹੈ, ਪਰ ਅਦਾਲਤੀ ਕਾਰਵਾਈ ਹਾਲੇ ਤੱਕ ਇੱਕ ਵੀ ਦੋਸ਼ੀ ਦੇ ਵਿਰੁੱਧ ਸੰਭਵ ਨਹੀਂ ਹੋਈ ਹੈ।
ਮੱਧ ਅਮਰੀਕੀ ਦੇਸ਼ ਪਨਾਮਾ ਦੀ ਕਾਨੂੰਨੀ ਕੰਪਨੀ ਮੋਸੇਕ ਫੋਨਸੇਕਾ ਦੀਆਂ 15 ਲੱਖ ਫਾਈਲਾਂ  ਦੇ 1.15 ਕਰੋੜ ਵਰਕੇ 2016 ਵਿੱਚ ਜਾਰੀ ਕੀਤੇ ਸਨ। ਇਨ੍ਹਾਂ ਦਸਤਾਵੇਜਾਂ ਦੇ ਜਰੀਏ 2,14,153 ਕੰਪਨੀਆਂ ਨਾਲ ਜੁੜੇ 14,153 ਲੋਕਾਂ ਦੇ ਨਾਂਅ ਪ੍ਰਗਟ ਹੋਏ ਸਨ।  ਇਹ ਉਹ ਲੋਕ ਹਨ, ਜੋ ਆਪਣੀ ਜਨਮਭੂਮੀ ਅਤੇ ਕਰਮਭੂਮੀ ਤੋਂ ਕਮਾਏ ਕਾਲੇਧਨ ਨੂੰ ਇਸ ਦੇਸ਼ ਵਿੱਚ ਲਿਆਏ। ਇਸ ਕਾਲੇਧਨ ਨੂੰ ਸਫੇਦ ਬਣਾਉਣ ਦੀ ਪ੍ਰਕਿਰਿਆ, ਭਾਵ ਮਨੀ ਲਾਂਡਰਿੰਗ ਦੇ ਜਰੀਏ ਲਿਆਂਦਾ ਗਿਆ । 78 ਦੇਸ਼ਾਂ  ਦੇ 370 ਤੋਂ ਵੀ ਜ਼ਿਆਦਾ ਪੱਤਰਕਾਰਾਂ  ਦੇ ਇੱਕ ਮਹਾਸੰਘ ਨੇ ਮਹੀਨਿਆਂ ਤੱਕ ਦੀ ਡੂੰਘੀ ਜਾਂਚ ਤੋਂ ਬਾਅਦ ਇਹ ਖੁਲਾਸਾ ਕੀਤਾ ਸੀ।
ਇਸ ਵਿੱਚ ਦੁਨੀਆ ਦੇ ਦਿੱਗਜ ਨੇਤਾਵਾਂ, ਉਦਯੋਗਪਤੀਆਂ ਅਤੇ ਕਲਾ ਅਤੇ ਸੰਸਕ੍ਰਿਤੀ ਨਾਲ ਜੁੜੀ ਨਾਮੀ ਹਸਤੀਆਂ ਦੇ ਨਾਂਅ ਸ਼ਾਮਲ ਹਨ। ਸਿਰਫ਼ 40 ਲੱਖ ਦੀ ਅਬਾਦੀ ਵਾਲਾ ਪਨਾਮਾ ਅਜਿਹਾ ਦੇਸ਼ ਹੈ, ਜਿੱਥੋਂ ਦੀਆਂ ਸਰਕਾਰਾਂ ਸਵਿਟਜਰਲੈਂਡ ਵਾਂਗ ਟੈਕਸ ਹੈਵਨ  ਦੇ ਜਰੀਏ ਆਪਣੇ ਬੈਂਕਾਂ ਦੇ ਵਿੱਤੀ ਕੰਮ-ਕਾਜ ਨੂੰ ਉਤਸ਼ਾਹ ਅਤੇ ਸੁਰੱਖਿਆ ਦਿੰਦੀਆਂ ਹਨ।  ਇਸ ਦੇਸ਼ ਦਾ ਇਸਤੇਮਾਲ ਧਨਾਢ, ਬਲਵਾਨ,  ਤਸਕਰ ਅਤੇ ਮੁਲਜਮਾਂ ਦੇ ਪੈਸੇ ਨੂੰ ਸਫੇਦ ਬਣਾਉਣ ਲਈ ਵੱਡੇ ਪੈਮਾਨੇ ‘ਤੇ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਵਿਸ ਬੈਂਕਾਂ ਵਾਂਗ ਪਨਾਮਾ ਵੀ ਕਾਲੇ ਕਾਰੋਬਾਰੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ।
ਮੋਸੇਕ ਫੋਨਸੇਕਾ ਨਾਂਅ ਦੀ ਜਿਸ ਕੰਪਨੀ ਦੇ ਦਸਤਾਵੇਜ਼ ਲੀਕ ਹੋਏ ਸਨ, ਇਸਨੂੰ ਫਰਜੀ ਕੰਪਨੀਆਂ ਖੋਲ੍ਹਣ ਵਿੱਚ ਮੁਹਾਰਤ ਹਾਸਲ ਸੀ ।  ਕੰਪਨੀ ਖਾਤਾਧਾਰੀ ਦੀ ਮਲਕੀਅਤ ਲੁਕਾ ਕੇ ਅਤੇ ਫਰਜੀ ਦਸਤਾਵੇਜ ਬਣਾ ਕੇ ਪੂੰਜੀ ਦਾ ਨਿਵੇਸ਼ ਕਰਾਉਣ ਦਾ ਉਪਾਅ ਕਰਦੀ ਸੀ। ਇਸਦਾ ਕੰਮ-ਕਾਜ ਲੰਦਨ, ਬੀਜਿੰਗ, ਮਿਆਮੀ, ਜਿਊਰਿਖ ਸਮੇਤ 35 ਦੇਸ਼ਾਂ ਵਿੱਚ ਫੈਲਿਆ ਹੋਇਆ ਸੀ। ਕੰਪਨੀ ਦੁਆਰਾ ਇਸ ਤਰ੍ਹਾਂ ਕੀਤੇ ਜਾ ਰਹੇ ਫਰਜੀ ਕਾਰੋਬਾਰ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਨ੍ਹਾਂ ਦੇਸ਼ਾਂ ਨੂੰ ਸ਼ੱਕ ਸੀ ਕਿ ਮੋਸੇਕ ਫੋਨਸੇਕਾ ਫਰਜੀ ਦਸਤਾਵੇਜ਼ ਬਣਾ ਕੇ ਅਨੇਕ ਦੇਸ਼ਾਂ ਦੇ ਧਨਾਢਾਂ ਦੀ ਪੂੰਜੀ ਨਿਵੇਸ਼  ਦੇ ਗੋਰਖਧੰਦੇ ਵਿੱਚ ਲੱਗੀ ਹੈ। ਇਸ ਲਈ ਇੰਟਰਨੈਸ਼ਨਲ ਕਾਂਸਟੋਰੀਅਨ ਆਫ ਇਨਵੈਸਟੀਗੇਟਿਵ ਜਰਨਲਿਸਟ ਅਤੇ 107 ਹੋਰ ਅਖ਼ਬਾਰ ਸਮੂਹ ਇਸ ਕੰਪਨੀ ਦੇ ਗੁਪਤ ਢੰਗ ਨਾਲ ਦਸਤਾਵੇਜ਼ ਖੰਗਾਲਣ ਵਿੱਚ ਲੱਗ ਗਏ। ਇਸ ਸੰਗਠਨ ਵਿੱਚ ਭਾਰਤ ਦਾ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਸਮੂਹ ਵੀ ਸ਼ਾਮਲ ਸੀ । 78 ਦੇਸ਼ਾਂ ਦੇ 370 ਤੋਂ ਵੀ ਜਿਆਦਾ ਪੱਤਰਕਾਰਾਂ ਨੇ ਇਸ ਗੈਰ-ਕਾਨੂੰਨੀ ਨਿਵੇਸ਼ ਦੀ ਲਗਾਤਾਰ ਮਹੀਨਿਆਂ ਪੜਤਾਲ ਕੀਤੀ ਅਤੇ ਨਾਂਅ ਅਤੇ ਪਤਿਆਂ ਦੀ ਦਸਤਾਵੇਜੀ ਪੁਸ਼ਟੀ ਹੋਣ ਤੋਂ ਬਾਅਦ ਇਹ ਖੁਲਾਸਾ ਕੀਤਾ ਸੀ ।
2010 ਵਿੱਚ ਅਮਰੀਕਾ ਵਿੱਚ ਹੋਏ ਵਿਕੀਲੀਕਸ ਖੁਲਾਸੇ ਤੋਂ ਬਾਅਦ ਇਸਨੂੰ ਸੰਸਾਰ ਦਾ ਸਭ ਤੋਂ ਵੱਡਾ ਖੁਲਾਸਾ ਮੰਨਿਆ ਗਿਆ ਸੀ । ਜਿਨ੍ਹਾਂ ਵੱਡੇ ਨੇਤਾਵਾਂ ਦੇ ਨਾਂਅ ਉਜਾਗਰ ਹੋਏ ਸਨ, ਉਨ੍ਹਾਂ ਵਿੱਚ ਨਵਾਜ ਸ਼ਰੀਫ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ,  ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ, ਸੀਰੀਆ ਦੇ ਰਾਸ਼ਟਰਪਤੀ ਬਰਾਰ ਅਲ ਅਸਦ, ਲੀਬੀਆ ਦੇ ਸਾਬਕਾ ਲੀਡਰ ਗੱਦਾਫੀ, ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ , ਆਈਸਲੈਂਡ  ਦੇ ਪ੍ਰਧਾਨ ਮੰਤਰੀ ਜੋਹਾਨਾ, ਸਾਊਦੀ ਅਰਬ ਦੇ ਸ਼ਾਹ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਕੰਪਨੀਆਂ ਸ਼ਾਮਲ ਹਨ। Panama Papers Case
ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਾ ਨਾਂਅ ਵੀ ਸੂਚੀ ਵਿੱਚ ਦਰਜ ਹੈ। ਇਸ ਵਿੱਚ ਲਗਭਗ ਭਾਰਤ ਦੀਆਂ 500 ਕੰਪਨੀਆਂ,  ਅਦਾਰੇ, ਟਰੱਸਟ ਅਤੇ 426 ਭਾਰਤੀ ਲੋਕਾਂ ਦੇ ਨਾਂਅ ਹਨ। ਇਸ ਵਿੱਚ ਅੰਡਰਵਰਲਡ ਡਾਨ ਇਕਬਾਲ ਮਿਰਚੀ ਦਾ ਨਾਂਅ ਵੀ ਹੈ। ਇਸ ਵਿੱਚ ਹਿਜਬੁਲ ਵਰਗੇ ਅੱਤਵਾਦੀ ਸੰਗਠਨ, ਮੈਕਸੀਕੋ ਦੇ ਡਰੱਗ ਤਸਕਰ ਤੋਂ ਇਲਾਵਾ ਉੱਤਰੀ ਕੋਰੀਆ ਅਤੇ ਇਰਾਨ ਵਰਗੇ ਦੇਸ਼ਾਂ ਦੇ ਨਾਲ ਵਪਾਰ ਕਰਨ  ਦੇ ਕਾਰਨ ਅਮਰੀਕੀ ਸਰਕਾਰ ਦੀ ਕਾਲੀ ਸੂਚੀ ਵਿੱਚ ਦਰਜ 33 ਲੋਕਾਂ ਅਤੇ ਕੰਪਨੀਆਂ ਦੇ ਨਾਂਅ ਵੀ ਸ਼ਾਮਲ ਹਨ ।  ਇਹ ਅੰਕੜੇ 1977 ਤੋਂ ਲੈ ਕੇ 2015 ਤੱਕ ਦੇ ਹਨ । ਨਵਾਜ ਸ਼ਰੀਫ  ਦਾ ਤਾਂ ਇਸ ਵਿੱਚ ਪੂਰਾ ਕੁਨਬਾ ਸ਼ਾਮਲ ਸੀ।  ਉਨ੍ਹਾਂ ਦੀ ਧੀ ਮਰੀਅਮ, ਜੁਆਈ ਮੁਹੰਮਦ  ਸਫਦਰ, ਬੇਟੇ ਹਸਨ ਅਤੇ ਹੁਸੈਨ ਦੇ ਨਾਂਅ ਹਨ।
ਇਹ ਵੀ ਪੜ੍ਹੋ : Chandrayaan-3 Update : ਚੰਦਰਯਾਨ-3 ਨੂੰ ਲੈ ਕੇ ਵੱਡੀ ਖਬਰ, ਹੁਣੇ ਵੇਖੋ
ਦਰਅਸਲ ਦੁਨੀਆ ਵਿੱਚ 77.6 ਫ਼ੀਸਦੀ ਕਾਲੀ ਕਮਾਈ ਟਰਾਂਸਫਰ ਪ੍ਰਾਇਸਿੰਗ ਭਾਵ ਸਬੰਧਿਤ ਪੱਖਾਂ ਵਿੱਚ ਸੌਦਿਆਂ ਵਿੱਚ ਮੁੱਲ ਲੈਣ-ਦੇਣ ਦੇ ਮਾਰਫ਼ਤ ਪੈਦਾ ਹੋ ਰਹੀ ਹੈ । ਇਸ ਵਿੱਚ ਇੱਕ ਕੰਪਨੀ ਵਿਦੇਸ਼ਾਂ ਵਿੱਚ ਸਥਿਤ ਆਪਣੀ ਸਹਾਇਕ ਕੰਪਨੀ ਦੇ ਨਾਲ ਹੋਏ ਸੌਦਿਆਂ ਵਿੱਚ 100 ਰੁਪਏ ਦੀ ਚੀਜ਼ ਦੀ ਕੀਮਤ 1000 ਰੁਪਏ ਜਾਂ 10 ਰੁਪਏ ਦਿਖਾ ਕੇ ਟੈਕਸਾਂ ਦੀ ਚੋਰੀ ਅਤੇ ਪੈਸੇ ਦੀ ਹੇਰਾਫੇਰੀ ਕਰਦੀ ਹਨ। ਮੋਸੇਕ ਫੋਨਸੇਕਾ ਕੰਪਨੀ ਇਹੀ ਗੋਰਖਧੰਦਾ ਕਰ ਰਹੀ ਸੀ। ਭਾਰਤ ਸਮੇਤ ਦੁਨੀਆ ਵਿੱਚ ਜਾਇਜ-ਨਜਾਇਜ ਢੰਗ ਨਾਲ ਅੱਤੁਲ ਜਾਇਦਾਦ ਕਮਾਉਣ ਵਾਲੇ ਲੋਕ ਅਜਿਹੀਆਂ ਹੀ ਕੰਪਨੀਆਂ ਦੀ ਮੱਦਦ ਨਾਲ ਇੱਕ ਤਾਂ ਕਾਲੇਧਨ ਨੂੰ ਸਫੇਦ ਕਰਨ ਦਾ ਕੰਮ ਕਰਦੇ ਹਨ, ਦੂਜਾ ਵਿਦੇਸ਼ ਵਿੱਚ ਇਸ ਪੂੰਜੀ ਨੂੰ ਨਿਵੇਸ਼ ਕਰਕੇ ਪੂੰਜੀ ਤੋਂ ਪੂੰਜੀ ਬਣਾਉਣ ਦਾ ਕੰਮ ਕਰਦੇ ਹਨ।
ਹਾਲਾਂਕਿ ਕੰਪਨੀ ਨੇ ਦਸਤਾਵੇਜਾਂ ਦੇ ਲੀਕ ਹੋਣ  ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਹ ਤਾਂ ਕਾਨੂੰਨ ਮੁਤਾਬਿਕ ਕੰਮ ਕਰਦੀ ਹੈ । ਦਰਅਸਲ ਸਮੱਸਿਆ ਦੀ ਅਸਲੀ ਜੜ੍ਹ ਇੱਥੇ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਆਪਣੀ ਅਰਥਵਿਵਸਥਾ ਨੂੰ ਮਜਬੂਤ ਬਣਾਈ ਰੱਖਣ ਲਈ ਦੋਹਰੇ ਟੈਕਸ ਭੁਗਤਾਨ ਕਾਨੂੰਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਹੋਇਆ ਹੈ ਅਤੇ ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੁਰੱਖਿਆ ਪ੍ਰਾਪਤ ਹੈ।
ਪਨਾਮਾ ਅਤੇ ਸਵਿਟਜਰਲੈਂਡ  ਵਰਗੇ ਦੇਸ਼ਾਂ ਦੇ ਬੈਂਕਾਂ ਨੂੰ ਗੁਪਤ ਖਾਤੇ ਖੋਲ੍ਹਣ, ਪੈਸੇ ਦੇ ਸਰੋਤ ਲੁਕਾਉਣ ਅਤੇ ਕਾਗਜੀ ਕੰਪਨੀਆਂ ਦੇ ਜਰੀਏ ਲੈਣ-ਦੇਣ ਦੇ ਕਾਨੂੰਨੀ ਅਧਿਕਾਰ ਹਾਸਲ ਹਨ। ਇਨ੍ਹਾਂ ਗੁਪਤ ਬੈਂਕਿੰਗ ਨਿਯਮਾਂ ਦਾ ਫਾਇਦਾ ਭ੍ਰਿਸ਼ਟ ਆਗੂ ਕਾਲੇਧਨ ਦੇ ਕੁਬੇਰ ਅਤੇ ਮਾਫ਼ੀਆ ਸਰਗਨਾ ਅਤੇ ਤਸਕਰ ਉਠਾ ਰਹੇ ਹਨ। ਪਨਾਮਾ ਪੇਪਰਜ਼  ਦੇ ਜਰੀਏ ਜਿਨ੍ਹਾਂ ਲੋਕਾਂ ਦੇ ਨਾਂਅ ਜਨਤਕ ਹੋਏ ਹਨ, ਉਨ੍ਹਾਂ ‘ਚੋਂ ਜਿਆਦਾਤਰ ਟੈਕਸ ਚੋਰੀ ਨਾਲ ਸਬੰਧਿਤ ਹਨ। ਕਿਉਂਕਿ ਜਰਮਨ ਅਖਬਾਰ ਦੇ ਜਿਸ ਪੱਤਰਕਾਰ ਸੁਡੇਸ਼ ਖਿਆਜੇਤੁੰਗ ਨੇ ਮੋਸੇਕ ਫੋਨਸੇਕਾ ਦੇ ਜਰੀਏ ਟੈਕਸ ਚੋਰੀ ਦਾ ਜੋ ਪਹਿਲਾ ਦਸਤਾਵੇਜੀ ਸੂਤਰ ਫੜ੍ਹਿਆ ਸੀ, ਉਹ ਇਸ ਹੇਰਾਫੇਰੀ ਨਾਲ ਸਬੰਧਿਤ ਸੀ।
ਇਸ ਤੋਂ ਬਾਅਦ ਆਈਸੀਆਈਜੇ ਦੇ ਗਠਨ ਦੀ ਪਿੱਠਭੂਮੀ ਬਣੀ ਅਤੇ 8 ਮਹੀਨਿਆਂ ਦੀ ਖੋਜ ਤੋਂ ਬਾਅਦ ਕੰਪਨੀ ਦਾ ਪਰਦਾਫਾਸ਼ ਹੋਇਆ। ਭਾਰਤ ਵਿੱਚ ਐਕਸਚੇਂਜ ਡਾਇਰੈਕਟੋਰੇਟ (ਪ੍ਰਵਰਤਨ ਨਿਦੇਸ਼ਾਲਿਆ) ਐਚਐਸਬੀਸੀ ਅਤੇ ਉਸਤੋਂ ਪਹਿਲਾਂ ਦੀ ਆਈਸੀਆਈਜੇ  ਦੇ ਰਾਜਫਾਸ਼ ‘ਤੇ 43 ਵਿਦੇਸ਼ੀ ਖਾਤਿਆਂ ਦੀ ਜਾਂਚ ਕਰ ਰਿਹਾ ਹੈ। ਆਈਸੀਆਈਜੇ ਦੁਆਰਾ 2013 ਵਿੱਚ ਦੱਸੀ ਗਈ ਸੂਚਨਾ ਦੇ ਆਧਾਰ ‘ਤੇ ਮਾਲੀਆ ਵਿਭਾਗ ਨੇ 426 ਲੋਕਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ‘ਚੋਂ 184 ਨੇ ਵਿਦੇਸ਼ੀ ਇਕਾਈਆਂ ਨਾਲ ਸੌਦੇ ਦੀ ਗੱਲ ਕਬੂਲੀ ਹੈ। (Panama Papers Case)
ਇਨ੍ਹਾਂ ਖਾਤਿਆਂ ਦੇ ਵਿਸਤ੍ਰਿਤ ਮੁਲਾਂਕਣ ਤੋਂ ਬਾਅਦ ਲਗਭਗ 6500 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਦਾ ਪਤਾ ਲੱਗਾ ਹੈ । ਅਮਰੀਕਾ ਸੀਨੇਟ ਦੀ ਇੱਕ ਰਿਪੋਰਟ ਤੋਂ ਵੀ ਇਹ ਉਜਾਗਰ ਹੋਇਆ ਸੀ ਕਿ ਬ੍ਰਿਟੇਨ  ਦੇ ਹਾਂਗਕਾਂਗ ਐਂਡ ਸ਼ੰਘਾਈ ਬੈਂਕ ਕਾਰਪੋਰੇਸ਼ਨ ਯਾਨੀ ਐਚਐਸਬੀਸੀ ਬੈਂਕ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੈ। ਇਸ ਖੁਲਾਸੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਵੀ ਆਪਣੇ ਪੱਧਰ ‘ਤੇ ਪੜਤਾਲ ਕੀਤੀ ਸੀ,  ਪਰ ਇਸ ਪੜਤਾਲ ਦੇ ਸਿੱਟੇ ਕੀ ਨਿੱਕਲੇ, ਇਹ ਕੋਈ ਨਹੀਂ ਜਾਣਦਾ।
ਭਾਰਤ ਸਮੇਤ ਕੁੱਝ ਹੋਰ ਦੇਸ਼ਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੰਸਾਰ ਪੱਧਰ ‘ਤੇ ਕੋਈ ਅਜਿਹੀ ਕਾਨੂੰਨੀ-ਵਿਵਸਥਾ ਹੁਣ ਤੱਕ ਨਹੀਂ ਬਣ ਸਕੀ ਹੈ, ਜਿਸ ਨਾਲ ਕਾਲੇਧਨ ਦੇ ਕਾਰੋਬਾਰੀ ਨਿਰਉਤਸ਼ਾਹਿਤ ਹੋਣ ਅਤੇ ਟੈਕਸ ਭੁਗਤਾਨ ਦੀ ਦੋਹਰੀ ਵਿਵਸਥਾ ‘ਤੇ ਰੋਕ ਲੱਗੇ। ਇਸ ਲਈ ਮੋਦੀ  ਸਰਕਾਰ ਅਤੇ ਐਸਆਈਟੀ ਦਾ ਫਰਜ ਬਣਦਾ ਹੈ ਕਿ ਪਨਾਮਾ ਖੁਲਾਸੇ ਅਤੇ ਪਾਕਿਸਤਾਨ ਤੋਂ ਸਬਕ ਲੈਂਦੇ ਹੋਏ ਕੁੱਝ ਅਜਿਹੇ ਨਤੀਜੇ ਸਾਹਮਣੇ ਲਿਆਵੇ, ਜਿਨ੍ਹਾਂ ਤੋਂ ਇਹ ਸੁਨੇਹਾ ਮਿਲੇ ਕਿ ਕਾਲੇ-ਕਾਰੋਬਾਰੀ ਕਿੰਨੀ ਵੀ ਵੱਡੀ ਅਤੇ ਕਿਸੇ ਵੀ ਖੇਤਰ ਦੀ ਸ਼ਖਸੀਅਤ ਕਿਉਂ ਨਾ ਹੋਣ, ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਲੋਕਾਂ ਵੱਲੋਂ ਰੱਖਿਆ ਨਜਾਇਜ਼ ਸਮਾਨ ਹਟਾਇਆ | Prime Minister
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਕਿਸਾਨਾਂ ਦੀਆਂ ਫ਼ਸਲਾਂ ਦਾ ਰੇਟ ਵਧਾਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਕਾਲੀ-ਭਾਜਪਾ ਵੱਲੋਂ 11 ਜੁਲਾਈ ਨੂੰ ਰੱਖੀ ਗਈ ਧੰਨਵਾਦ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਰੈਲੀ ਸਬੰਧੀ ਪ੍ਰਸ਼ਾਸਨ ਵੱਲੋਂ ਕਈ ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਕੁਝ ਦੁਕਾਨਦਾਰਾਂ ਵੱਲੋਂ ਰੱਖਿਆ ਸਮਾਨ ਵੀ ਹਟਵਾਇਆ ਗਿਆ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੇ ਪੰਜਾਬ ਪੱਧਰ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਵਰਕਰਾਂ ਨਾਲ ਮੀਟਿੰਗਾਂ ਵੀ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। (Prime Minister)
ਉਧਰ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫ਼ਾਈ, ਚੌਕਸੀ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿਆਰੀਆਂ ਨੂੰ ਲੈ ਕੇ ਅੱਜ ਦੁਪਹਿਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਰੈਲੀ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਸ੍ਰ. ਬਾਦਲ ਨੇ ਤਿਆਰ ਕੀਤੇ ਜਾ ਰਹੇ ਰੈਲੀ ਪੰਡਾਲ, ਮੰਚ, ਪਬਲਿਕ ਦੇ ਬੈਠਣ ਲਈ ਸਥਾਨ, ਵਹੀਕਲਾਂ ਲਈ ਪਾਰਕਿੰਗ ਸਥਾਨ, ਪ੍ਰਧਾਨ ਮੰਤਰੀ ਦਾ ਰੈਲੀ ਸਥਾਨ ‘ਤੇ ਪੁੱਜਣ ਦਾ ਰਸਤਾ, ਆਮ ਲੋਕਾਂ ਲਈ ਦਾਣਾ ਮੰਡੀ ‘ਚ ਪੁੱਜਣ ਦਾ ਰਸਤਾ ਤੇ ਹੋਰ ਪ੍ਰਬੰਧਾਂ ਸਬੰਧੀ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ। (Prime Minister)
ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਹੋਈ ਮੀਟਿੰਗ | Prime Minister
ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਹੋਰ ਜ਼ਿਲ੍ਹਿਆਂ ਦਾ ਭਾਰੀ ਪੁਲਿਸ ਬਲ ਵੀ ਰੈਲੀ ਸਥਾਨ ‘ਤੇ ਹਾਜ਼ਰ ਸੀ। ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਸੁਸ਼ੀਲ ਕੁਮਾਰ, ਹਰਪ੍ਰੀਤ ਸਿੰਘ ਸਾਬਕਾ ਵਿਧਾਇਕ ਮਲੋਟ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਚੇਅਰਮੈਨ ਬਸੰਤ ਸਿੰਘ ਕੰਗ, ਗੁਰਚਰਨ ਸਿੰਘ ਓਐੱਸਡੀ, ਹੈਪੀ ਮਾਨ, ਤਜਿੰਦਰ ਸਿੰਘ ਮਿੱਡੂ ਖੇੜਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਮਨੂੰ ਬਰਾੜ, ਰਣਜੋਧ ਸਿੰਘ ਲੰਬੀ, ਕੁਲਦੀਪ ਸਿੰਘ, ਐੱਸਐੱਚਓ ਸਿਟੀ ਮਲੋਟ ਜਸਵੀਰ ਸਿੰਘ ਤੇ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।
ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਮਲੋਟ ਸ਼ਹਿਰ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਰਿਹਾਇਸ਼ ‘ਤੇ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ 14 ਫਸਲਾਂ ਦਾ ਐੱਮਐੱਸਪੀ ਵਧਾ ਕੇ ਭਾਰੀ ਰਾਹਤ ਦਿੱਤੀ ਹੈ, ਉੱਥੇ ਜਵਾਰ, ਬਾਜਰਾ, ਮੱਕੀ, ਅਰਹਰ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਤੋਂ ਇਲਾਵਾ ਕਪਾਹ ਦੀ ਫਸਲਾਂ ਦਾ ਐੱਮਐੱਸਪੀ ਵਧਾ ਕੇ ਦਿਖਾ ਦਿੱਤਾ ਕੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੋਟ ‘ਚ ਹੋਣ ਵਾਲੀ ਧੰਨਵਾਦ ਰੈਲੀ ‘ਚ ਸ਼ਿਰਕਤ ਕਰਨ ਲਈ ਆ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। (Prime Minister)
ਵੋਟਾਂ ਵਾਲੇ ਸਾਲ ਹੀ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਯਾਦ ਕਿਉਂ ਆਈ : ਰੰਧਾਵਾ
ਹੁਣ ਤੱਕ ਵੀ ਫਸਲਾਂ ਦੇ ਰੇਟ ਵਧਾਉਣ ਵਿਚ ਯੁ ਪੀ ਏ ਸਰਕਾਰ ਦੀ ਬਰਾਬਰੀ ਨਹੀਂ ਕਰ ਪਾਈ ਮੋਦੀ ਸਰਕਾਰ | Farmers
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੀਨੀਅਰ ਕਾਂਗਰਸੀ ਆਗੂ ਅਤੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ‘ਚ ਕੀਤੇ ਵਾਧੇ ਨੂੰ ਵੋਟਾਂ ਲਈ ਕਿਸਾਨਾਂ ਨੂੰ ਵਰਗਲਾਉਣ ਦਾ ਯਤਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਹੋਈ ਜਦ ਕਿਸਾਨ ਦਿੱਲੀ ‘ਚ ਧਰਨੇ ਲਾ ਕੇ ਤੇ ਆਪਣਾ ਪਿਸ਼ਾਬ ਪੀਕੇ ਮੋਦੀ ਸਰਕਾਰ ਦੇ ਤਰਲੇ ਕੱਢ ਰਹੇ ਸਨ। (Farmers)
ਉਸ ਵੇਲੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ ਜਦਕਿ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਬੀਜੇਪੀ ਨੇ ਕਿਸਾਨਾਂ ਦੇ ਵੋਟ ਬੈਂਕ ਨੂੰ ਕੈਸ਼ ਕਰਨ ਲਈ ਅਜਿਹਾ ਡਰਾਮਾ ਕੀਤਾ ਹੈ। ਪ੍ਰੰਤੂ ਹੁਣ ਕਿਸਾਨ ਜਾਗ ਚੁੱਕਾ ਹੈ ਤੇ ਉਹ ਜੁਮਲਿਆਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਹੈ ਤੇ ਭਵਿੱਖ ‘ਚ ਇਨ੍ਹਾਂ ਦੀਆਂ ਚਾਲਾਂ ‘ਚ ਨਹੀਂ ਆਵੇਗਾ। ਸ੍ਰੀ ਰੰਧਾਵਾ ਨੇ ਕਿਹਾ ਕਿ ਮਨਮੋਹਨ ਸਰਕਾਰ ਵੇਲੇ ਪਹਿਲੇ ਪੰਜ ਸਾਲਾਂ ‘ਚ ਝੋਨੇ ਦੀ ਫਸਲ ਦਾ ਸਮਰਥਨ ਮੁੱਲ 61 ਪ੍ਰਤੀਸ਼ਤ ਤੇ ਦੂਸਰੇ ਪੰਜ ਸਾਲਾਂ ‘ਚ 38 ਪ੍ਰਤੀਸ਼ਤ ਵਧਿਆ ਸੀ।
ਜਦਕਿ ਮੋਦੀ ਸਰਕਾਰ ਵੱਲੋਂ ਹੁਣ ਤੱਕ ਇਹ ਵਾਧਾ ਸਿਰਫ 29 ਪ੍ਰਤੀਸ਼ਤ ਹੋਇਆ ਹੈ ਜੋ ਕਿ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਹ ਸਰਕਾਰ ਕਿਸਾਨਾਂ ਨਾਲ ਸਿਰਫ ਧੋਖਾ ਕਰ ਰਹੀ ਹੈ। ਪ੍ਰਧਾਨ ਮੰਤਰੀ ਆਪਣੇ ਹਰ ਇੱਕ ਭਾਸ਼ਣ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ ਜਦਕਿ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਮੁੱਲ ਤੱਕ ਨਹੀਂ ਦੇ ਸਕੇ। (Farmers)
ਪ੍ਰਧਾਨ ਮੰਤਰੀ ਦੀ ਸੁਰੱਖਿਆ ਸਬੰਧੀ ਸਿਆਸਤ ਨਾ ਹੋਵੇ : ਕਾਂਗਰਸ
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ ‘ਚ ਪੁਲਿਸ ਨੇ ਦੋ ਦਿਨ ਪਹਿਲਾਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਨਕਸਲੀ ਦੱਸ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।
ਪੁਲਿਸ ਨੇ ਇਨ੍ਹਾਂ ‘ਚੋਂ ਇੱਕ ਕੋਲੋਂ ਇੱਕ ਚਿੱਠੀ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ, ਜਿਸ ‘ਚ ਰਾਜੀਵ ਗਾਂਧੀ ਕਤਲ ਕਾਂਡ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਨ ਦਾ ਸੰਕੇਤ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦਾ ਦੋਸ਼ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਦਲਿਤ ਹਿੱਤਾਂ ਲਈ ਕੰਮ ਕਰਨ ਵਾਲੇ ਵਰਕਰ ਹਨ ਤੇ ਉਨ੍ਹਾਂ ਨਕਸਲੀ ਦੱਸ ਕੇ ਫਸਾਇਆ ਜਾ ਰਿਹਾ ਹੈ।
ਕਾਂਗਰਸ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਗੰਭੀਰ ਮਾਮਲਾ ਹੈ ਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਅੱਤਵਾਦ, ਨਕਸਲਵਾਦ ਤੇ ਦਹਿਸ਼ਤਵਾਦ ਦੇ ਦੁੱਖ ਨੂੰ ਬਾਖੂਬੀ ਸਮਝਦੀ ਹੈ। ਪਾਰਟੀ ਨੇ ਮਹਾਤਮਾ ਗਾਂਧੀ, ਇੰਦਰਾਂ ਗਾਂਧੀ, ਰਾਜੀਵ ਗਾਂਧੀ, ਸ. ਬੇਅੰਤ ਸਿੰਘ, ਵਿੱਦਿਆਚਰਨ ਸ਼ੁਕਲ, ਨੰਦ ਕੁਮਾਰ ਪਟੇਲ ਤੇ ਹੋਰ ਕਈ ਆਗੂਆਂ ਦਾ ਬਲੀਦਾਨ ਦਿੱਤਾ ਹੈ।
3 ਕਰੋੜ ਡਾਲਰ ਜ਼ਬਤ | Malaysia
ਅਪਾਰਟਮੈਂਟ ‘ਚੋਂ ਨਗਦੀ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ | Malaysia
ਕੁਆਲਲੰਪੁਰ (ਏਜੰਸੀ)। ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱੱਜਾਕ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਲੀਸ਼ਾਨ ਅਪਾਰਟਮੈਂਟਸ ‘ਤੇ ਛਾਪੇਮਾਰੀ ਦੌਰਾਨ ਉਸ ਨੇ 400 ਹੈਂਡਬੈਗ ਤੇ ਲਗਭਗ ਤਿੰਨ ਕਰੋੜ ਡਾਲਰ ਨਗਦ ਜ਼ਬਤ ਕੀਤੇ । ਇੱਥੋਂ ਦੋ ਅਪਾਰਟਮੈਂਟ ‘ਚ ਪੈਸ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ ਪਿਛਲੇ ਹਫਤੇ ਨਜੀਬ ਦੇ ਘਰ ਸਮੇਤ ਕੁੱਲ 12 ਟਿਕਾਣਿਆਂ ਦੀ ਪੁਲਿਸ ਨੇ ਧਨ ਦੀ ਧੋਖਾਧੜੀ ਸਬੰਧੀ ਇੱਕ ਘਪਲੇ ਦੇ ਸਿਲਸਿਲੇ ‘ਚ ਤਲਾਸ਼ੀ ਲਈ ਸੀ।
ਸੱਤਾ ‘ਚ ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਤੋਂ ਬਾਅਦ ਨਜੀਬ ਦੀ ਗਠਜੋੜ ਸਰਕਾਰ 9 ਮਈ ਨੂੰ ਚੋਣਾਂ ‘ਚ ਸੱਤਾ ਤੋਂ ਬਾਹਰ ਹੋਈ ਇਸ ਗਠਜੋੜ ਸਰਕਾਰ ਨੂੰ ਨਜੀਬ ਦੇ ਸਿਆਸੀ ਮਾਰਗਦਰਸ਼ਕ ਮਹਾਤਿਰ ਮੁਹੰਮਦ ਦੀ ਅਗਵਾਈ ਵਾਲੇ ਇੱਕ ਸੁਧਾਰਵਾਦੀ ਗਠਜੋੜ ਨੇ ਹਰਾਇਆ ਸੀ ਨਜੀਬ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਹੀ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ । ਉਨ੍ਹਾਂ ‘ਤੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ‘ਤੇ 1 ਐੱਮਡੀਬੀ ਫੰਡ ਤੋਂ ਅਰਬਾਂ ਡਾਲਰ ਦੀ ਲੁੱਟ ਦਾ ਦੋਸ਼ ਹੈ ਜ਼ਬਤ ਸਮਾਨ ‘ਚ ਕੀ ਕੀ ਚੀਜ਼ਾਂ ਹਨ ਤੇ ਉਹ ਕਿੰਨੀ ਕੀਮਤੀਆਂ ਹਨ ਇਸ ਸਬੰਧੀ ਕਿਆਸ ਲੱਗ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲਿਜਾਣ ਲਈ ਕਥਿਤ ਰੂਪ ਨਾਲ ਪੰਜ ਟਰੱਕ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ : ਸਿਹਤ ਕ੍ਰਾਂਤੀ ਵੱਲ ਪੰਜਾਬ ਦੀ ਨਵੀਂ ਪੁਲਾਂਘ, ਬਣਨਗੇ ਸਿਹਤ ਡਿਜਟਿਲ ਕਾਰਡ
ਪੁਲਿਸ ਦੇ ਵਪਾਰਕ ਅਪਰਾਧ ਵਿਭਾਗ ਦੇ ਮੁਖੀ ਅਮਰ ਸਿੰਘ ਨੇ ਕਾਨਫਰੰਸ ‘ਚ ਕਿਹਾ ਕਿ 26 ਮੁਦਰਾਵਾਂ ਹਨ, ਕੱਲ੍ਹ ਤੱਕ ਜਬਤ ਰਾਸ਼ੀ 2.86 ਡਾਲਰ ਹੈ ਇਹ ਪੈਸੇ ਇੱਕ ਅਪਾਰਟਮੈਂਟ ‘ਚ 35 ਬੈਗਾਂ ‘ਚ ਰੱਖੇ ਸਨ ਇੱਕ ਹੋਰ ਸਥਾਨ ‘ਤੇ ਮਿਲੇ 37 ਬੈਗਾਂ ‘ਚ ਘੜੀਆਂ, ਗਹਿਣੇ ਸਨ ਡਿਜਾਈਨਰ ਹੈਂਡ ਬੈਗਾਂ ਨਾਲ ਭਰੇ 284 ਬਕਸੇ ਵੀ ਮਿਲੇ ਪੁਲਿਸ ਨੇ ਉਸੇ ਕੈਂਪਸ ਦੇ ਇੱਕ ਹੋਰ ਅਪਾਰਟਮੈਂਟ ਤੋਂ ਵੀ ਲਗਭਗ 150 ਹੈਂਡਬੈਗ ਜ਼ਬਤ ਕੀਤੇ ਜਿੱਥੇ ਨਜੀਬ ਦੀ ਬੇਟੀ ਰਹਿ ਰਹੀ ਹੈ । ਇਸ ਦਰਮਿਆਨ, ਨਜੀਬ ਦੀ ਹਾਰੀ ਪਾਰਟੀ ਯੂਨਾਈਟਿਡ ਮਲਯਮ ਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਜ਼ਬਤ ਨਗਦ ਪਾਰਟੀ ਦਾ ਚੰਦਾ ਹੈ ਜਿਸ ਨੂੰ ਅਪਦਸਥ ਆਗੂ ਪਾਰਟੀ ਨੂੰ ਮੋੜਨਾ ਚਾਹੁੰਦੇ ਸਨ।
ਰੱਜਾਕ ਤੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ‘ਤੇ 1 ਐੱਮਡੀਬੀ ਫੰਡ ਤੋਂ ਅਰਬਾਂ ਡਾਲਰ ਦੀ ਲੁੱਟ ਦਾ ਦੋਸ਼ ਹੈ ਜ਼ਬਤ ਸਮਾਨ ‘ਚ ਕੀ ਕੀ ਚੀਜ਼ਾਂ ਹਨ ਤੇ ਉਹ ਕਿੰਨੀ ਕੀਮਤੀਆਂ ਹਨ ਇਸ ਸਬੰਧੀ ਕਿਆਸ ਲੱਗ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲਿਜਾਣ ਲਈ ਕਥਿਤ ਰੂਪ ਨਾਲ ਪੰਜ ਟਰੱਕ ਲਿਆਂਦੇ ਗਏ ਸਨ।
ਬੁੱਤ ਤੋੜਨ ਤੋਂ ਪ੍ਰਧਾਨ ਮੰਤਰੀ ਨਰਾਜ਼
ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਮੂਰਤੀ ਤੋੜਨ ਦੀਆਂ ਘਟਨਾਵਾਂ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਤ੍ਰਿਪੁਰਾ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ ‘ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੈਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ ਇਸ ਤੋ ਬਾਅਦ ਤਾਮਿਲਨਾਡੂ ‘ਚ ਪੇਰੀਆਰ ਅਤੇ ਫਿਰ ਕੋਲਕਾਤਾ ‘ਚ ਸ਼ਿਆਮਾ ਪ੍ਰਸਾਦ ਮੁਖਰਜ਼ੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ
ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਤੋਂ ਨਰਾਜ਼ ਪੀਐਮ ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਠੋਸ ਕਦਮ ਚੁੱਕਣ ਦੀ ਵੀ ਹਿਦਾਇਤ ਦਿੱਤੀ ਪੀਐਮ ਦੇ ਇਸ ਮਾਮਲੇ ‘ਤੇ ਨੋਟਿਸ ਲੈਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੂਬਿਆਂ  ਲਈ ਐਡਵਾਈਜਰੀ ਜਾਰੀ ਕਰ ਦਿੱਤੀ ਹੈ ਮੰਤਰਾਲੇ ਨੇ ਸੂਬਿਆਂ ‘ਚ ਮੂਰਤੀ ਤੋੜਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਹਿੰਸਕ ਘਟਨਾਵਾਂ ‘ਤੇ ਰੋਕ ਲਾਉਣ ਲਈ ਠੋਸ ਕਦਮ ਚੁੱਕਣ ਲਈ ਆਦੇਸ਼ ਜਾਰੀ ਕੀਤੇ ਹਨ।
ਯੂਪੀ ‘ਚ ਤੋੜਿਆ ਗਿਆ ਅੰਬੇਦਕਰ ਦਾ ਬੁੱਤ
ਮੇਰਠ ਤ੍ਰਿਪੁਰਾ ‘ਚ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਲੈਨਿਨ ਦਾ ਬੁੱਤ ਡੇਗੇ ਜਾਣ ਤੋਂ ਸ਼ੁਰੂ ਹੋਇਆ ਬੁੱਤ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤ੍ਰਿਪੁਰਾ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਤਾਮਿਲਨਾਡੂ ਅਤੇ ਕੋਲਕਾਤਾ ਹੁੰਦੇ ਹੋਏ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ ਯੂਪੀ ਦੇ ਮੇਰਠ ‘ਚ ਭੀਮਰਾਓ ਅੰਬੇਦਕਰ ਦਾ ਬੁੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਹੀ ਇਲਾਕੇ ‘ਚ ਤਣਾਅ ਦੀ ਸਥਿਤੀ ਹੈ ਮੇਰਠ ਦੇ ਮਦਾਨਾ ਥਾਣੇ ‘ਚ ਲੱਗੀ ਬੀਆਰ ਅੰਬੇਦਕਰ ਦੀ ਇੱਕ ਮੂਰਤੀ ਬੁੱਧਵਾਰ ਸਵੇਰੇ ਨੁਕਸਾਨੀ ਮਿਲੀ।