Court - Sach Kahoon Punjabi
Rajpal Yadav: ਅਦਾਲਤ ਨੇ ਰਾਜਪਾਲ ਯਾਦਵ ਨੂੰ ਪੈਸੇ ਵਾਪਸ ਕਰਨ ਲਈ ਕਿਹਾ, ਅਗਲੀ ਸੁਣਵਾਈ 1 ਅਪ੍ਰੈਲ ਨੂੰ
Rajpal Yadav:  ਨਵੀਂ ਦਿੱਲੀ, (ਆਈਏਐਨਐਸ)। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਉਸ ਦਿਨ ਸੁਣਵਾਈ ਕੀਤੀ, ਜਿਸ ਦਿਨ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ, ਜੋ ਚੈੱਕ ਬਾਊਂਸ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ, ਦੀ ਅੰਤਰਿਮ ਜ਼ਮਾਨਤ ਖਤਮ ਹੋਣ ਵਾਲੀ ਸੀ। ਅਦਾਲਤ ਨੇ ਮੰਨਿਆ ਕਿ ਅਦਾਕਾਰ ਦੁਆਰਾ ਕਾਫ਼ੀ ਰਕਮ ਜਮ੍ਹਾਂ ਕਰਵਾਈ ਗਈ ਹੈ ਪਰ ਕਿਹਾ ਕਿ ਜੇਕਰ ਸਾਰੀ ਬਕਾਇਆ ਰਕਮ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਕੇਸ ਨੂੰ ਖਾਰਜ ਕੀਤਾ ਜਾ ਸਕਦਾ ਹੈ। ਸੁਣਵਾਈ ਦੌਰਾਨ ਰਾਜਪਾਲ ਯਾਦਵ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਨਿਯਮਤ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਬੰਧਤ ਕੰਪਨੀ, ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨੂੰ 4.45 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ 25 ਲੱਖ ਰੁਪਏ ਦਾ ਡਿਮਾਂਡ ਡਰਾਫਟ ਦਿੱਤਾ ਜਾ ਰਿਹਾ ਹੈ। ਅਦਾਲਤ ਨੇ ਕਿਹਾ
ਇਹ ਵੀ ਪੜ੍ਹੋ: Farmers News: ਕਪਾਹ ਕਿਸਾਨਾਂ ਲਈ ਖੁਸ਼ਖਬਰੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵੱਡਾ ਐਲਾਨ, ਜਾਣੋ
ਸੁਣਵਾਈ ਦੌਰਾਨ ਜੱਜ ਨੇ ਸਿੱਧੇ ਤੌਰ ‘ਤੇ ਰਾਜਪਾਲ ਯਾਦਵ ਤੋਂ ਪੁੱਛਿਆ ਕਿ ਕੀ ਉਸਨੇ ਕਰਜ਼ਾ ਲਿਆ ਸੀ। ਅਦਾਕਾਰ ਨੇ ਸਾਫ਼-ਸਾਫ਼ ਮੰਨਿਆ ਕਿ ਉਸਨੇ ਕਰਜ਼ਾ ਲਿਆ ਸੀ। ਫਿਰ ਅਦਾਲਤ ਨੇ ਟਿੱਪਣੀ ਕੀਤੀ ਕਿ ਉਸਨੂੰ ਪਹਿਲਾਂ ਕਈ ਮੌਕੇ ਦਿੱਤੇ ਗਏ ਸਨ, ਪਰ ਭੁਗਤਾਨ ਸਮੇਂ ਸਿਰ ਨਹੀਂ ਕੀਤੇ ਗਏ। ਰਾਜਪਾਲ ਯਾਦਵ ਨੇ ਕਿਹਾ ਕਿ 2016 ਵਿੱਚ ਉਸਨੂੰ ਲਗਭਗ ₹10.4 ਮਿਲੀਅਨ (104 ਮਿਲੀਅਨ ਰੁਪਏ) ਵਾਪਸ ਕਰਨ ਲਈ ਕਿਹਾ ਗਿਆ ਸੀ ਅਤੇ ਉਸਨੇ ਆਪਣੇ-ਆਪ ਕੋਸ਼ਿਸ਼ ਕੀਤੀ ਸੀ। ਉਸਨੇ ਅਦਾਲਤ ਵਿੱਚ ਇੱਕ ਦੋਸਤ ਦੀ ₹28 ਕਰੋੜ (28 ਕਰੋੜ ਰੁਪਏ) ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਵੀ ਪੇਸ਼ ਕੀਤੇ, ਪਰ ਸਥਿਤੀ ਅਣਸੁਲਝੀ ਰਹੀ। Rajpal Yadav
ਮੈਂ ਪਹਿਲਾਂ ਹੀ 2 ਕਰੋੜ ਵਾਪਸ ਕਰ ਚੁੱਕਾ ਹਾਂ: ਯਾਦਵ
ਯਾਦਵ ਨੇ ਅੱਗੇ ਕਿਹਾ, “ਮੈਂ ਪਹਿਲਾਂ ਹੀ ₹2 ਕਰੋੜ (20 ਮਿਲੀਅਨ ਰੁਪਏ) ਵਾਪਸ ਕਰ ਚੁੱਕਾ ਹਾਂ, ਪਰ ਦੂਜੀ ਧਿਰ ਦਾ ਇਰਾਦਾ ਮੈਨੂੰ ਜੇਲ੍ਹ ਭੇਜਣਾ ਸੀ।” ਜਦੋਂ ਮੈਂ ਜੇਲ੍ਹ ਜਾਂਦਾ ਹਾਂ ਤਾਂ ਉਹ ਪੈਸਾ ਖਤਮ ਹੋ ਜਾਂਦਾ ਹੈ।” ਰਾਜਪਾਲ ਯਾਦਵ ਨੇ ਆਪਣੀ ਫਿਲਮ ਬਾਰੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਲਗਭਗ 22 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ, ਜਿਸ ਵਿੱਚੋਂ 17 ਕਰੋੜ ਰੁਪਏ ਗੁਆਚ ਗਏ। ਪੂਰੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਐਲਾਨ ਕੀਤਾ ਕਿ ਇਹ ਆਖਰੀ ਮੌਕਾ ਸੀ। ਅਦਾਲਤ ਨੇ ਕਿਹਾ ਕਿ ਜੇਕਰ ਰਾਜਪਾਲ ਯਾਦਵ ਸਾਰੀ ਬਕਾਇਆ ਰਕਮ ਅਦਾ ਕਰ ਦਿੰਦਾ ਹੈ ਤਾਂ ਕੇਸ ਨੂੰ ਖਾਰਜ ਕੀਤਾ ਜਾ ਸਕਦਾ ਹੈ। ਜੇਕਰ ਉਹ ਕਾਨੂੰਨੀ ਬਹਿਸ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਕੇਸ ਉਸ ਦਿਸ਼ਾ ਵਿੱਚ ਅੱਗੇ ਵਧੇਗਾ। ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਅਪ੍ਰੈਲ ਨੂੰ ਹੋਵੇਗੀ।
Panchayat Elections Punjab: ‘ਸਿਆਸੀ ਦਬਾਅ ’ਚ ਬੇ-ਵਜ੍ਹਾ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ’
ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨ ਸਾਬਕਾ ਸਰਪੰਚ ਸਾਬਕਾ ਕਾਂਗਰਸੀ ਵਿਧਾਇਕ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜੋਰਵਾਲ ਨੂੰ ਮਿਲੇ | Panchayat Elections Punjab
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਚਾਇਤੀ ਚੋਣਾਂ ਲੜ੍ਹਨ ਲਈ ਐੱਨਓਸੀ ਨਾ ਮਿਲਣ ਤੋਂ ਖ਼ਫਾ ਹੋਏ ਸਾਬਕਾ ਕਾਂਗਰਸੀ ਸਰਪੰਚ ਅੱਜ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲੇ। ਇਸ ਦੌਰਾਨ ਵੈਦ ਨੇ ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜੋਰਵਾਲ ਨੂੰ ਜਾਣੂ ਕਰਵਾਇਆ। Panchayat Elections Punjab
ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਦੱਸਿਆ ਕਿ ਐਨਓਸੀ ਦਾ ਮਸਲਾ ਬੇਹੱਦ ਗੰਭੀਰ ਹੈ। ਕਿਉਂਕਿ ਕਾਂਗਰਸ ਪਾਰਟੀ ਦੇ ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨਾਂ ਨੂੰ ਐਨਓਸੀ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਸਾਬਕਾ ਸਰਪੰਚਾਂ ਨੂੰ ਦੋ-ਦੋ ਵਾਰੀ ਐਨਓਸੀ ਜਮ੍ਹਾਂ ਕਰਵਾਈਆਂ ਹਨ। ਜਿਸ ਦਾ ਪ੍ਰਮਾਣ ਪਿੰਡ ਬੁਲਾਰਾ, ਲਲਤੋਂ ਆਦਿ ਪਿੰਡ ਇਸ ਦੀ ਉਦਾਹਰਣ ਹਨ। ਉਹ ਤਿੰਨ ਦਿਨਾਂ ਤੋਂ ਸਬੰਧਿਤ ਅਧਿਕਾਰੀਆਂ ਪਾਸੋਂ ‘ਹਾਂ ਜੀ ਜਾਰੀ ਕਰ ਰਹੇ ਹਾਂ’ ਦਾ ਰਟਿਆ–ਰਟਾਇਆ ਬਿਆਨ ਹੀ ਸੁਣ ਰਹੇ ਹਨ।
ਇਹ ਵੀ ਪੜ੍ਹੋ: Trains Cancelled: ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ
ਉਨ੍ਹਾਂ ਮੰਗ ਕੀਤੀ ਕਿ ਬੇਸ਼ੱਕ ਸੱਤਾਧਾਰੀਆਂ ਦੀਆਂ ਨਾਮਜ਼ਦਗੀਆਂ ਪਹਿਲ ਦੇ ਅਧਾਰ ’ਤੇ ਹਾਸਲ ਕੀਤੀਆਂ ਜਾਣ ਪਰ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਚੋਣ ਲੜ੍ਹਨ ਦੇ ਚਾਹਵਾਨਾਂ ਦੇ ਕਾਗਜ਼ ਵੀ ਨਿਰੋਲ ਤੇ ਤਰੀਕੇ ਨਾਲ ਫਾਇਲ ਕਰਵਾਏ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸੇ ਰਾਜਨੀਤਿਕ ਦਬਾਅ ਹੇਠ ਕਿਸੇ ਦੀ ਫਾਇਲ ਰੱਦ ਨਾ ਕੀਤੀ ਜਾਵੇ। ਜੇਕਰ ਅਜਿਹਾ ਹੋਇਆ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਨੌਮੀਨੇਸ਼ਨ ਭਰਨ ਲਈ ਚੋਣ ਕਮਿਸ਼ਨ ਨੂੰ ਅੱਜ ਨੋਟੀਫਿਕੇਸ਼ਨ ਕਰਕੇ ਤਿੰਨ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਨੌਮੀਨੇਸ਼ਨ ਭਰਨ ਲਈ ਸਿਰਫ਼ ਇੱਕ ਦੇਣਾ ਗਲਤ ਹੈ। Panchayat Elections Punjab
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਗਵਾਹ ਦੂਜੀ ਵਾਰੀ ਵੀ ਨਹੀਂ ਪਹੁੰਚੇ ਅਦਾਲਤ
ਗੁਰਵਿੰਦਰ ਤੇ ਗੁਰਪ੍ਰੀਤ ਮੁੱਖ ਗਵਾਹ ਹਨ ਇਸ ਕਤਲ ਕੇਸ ’ਚ
(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਕੋਰਟ ’ਚ ਸੁਣਵਾਈ ਹੋਈ। ਕੋਰਟ ’ਚ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਨਹੀਂ ਆਏ ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਕਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਇਨਾਂ ਦੋਵਾਂ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਤਰੀਕ ਤੈਅ ਕੀਤੀ ਸੀ। Sidhu Moosewala Murder Case
ਇਹ ਵੀ ਪੜ੍ਹੋ: IND Vs ZIM ਵਿਚਕਾਰ ਪਹਿਲਾ ਟੀ20 ਅੱਜ, ਅਭਿਸ਼ੇਕ ਜਾਂ ਪਰਾਗ ਦਾ ਹੋ ਸਕਦਾ ਹੈ ਡੈਬਿਊ
ਸਿੱਧੂ ਮੂਸੇਵਾਲਾ ’ਤੇ ਜਦੋਂ ਗੋਲੀਆਂ ਚਲਾਈਆਂ ਉਸ ਵਕਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਦੀ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਗੁਰਵਿੰਦਰ ਤੇ ਗੁਰਪ੍ਰੀਤ ਨੂੰ ਵੀ ਗੋਲੀਆਂ ਲੱਗੀਆਂ ਸਨ। ਇਸ ਲਈ ਉਨ੍ਹਾਂ ਨੂੰ ਮੁੱਖ ਗਵਾਹ ਬਣਾਇਆ ਗਿਆ। ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਛੋਟ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ 6 ਸ਼ੂਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
15 ਕਿੱਲੋ ਅਫੀਮ ਮਾਮਲੇ ’ਚ ਸਾਬਕਾ ਡੀਐਸਪੀ ਸਮੇਤ ਤਿੰਨ ਦੋਸ਼ੀਆਂ ਨੂੰ 12 ਸਾਲ ਦੀ ਕੈਦ
ਡੇਢ ਲੱਖ ਰੁਪਏ ਜੁਰਮਾਨਾ (Mohali District Court)
(ਐੱਮ ਕੇ ਸ਼ਾਇਨਾ) ਮੋਹਾਲੀ। ਮੋਹਾਲੀ ਜ਼ਿਲ੍ਹਾ ਅਦਾਲਤ ਨੇ 15 ਕਿਲੋ ਅਫੀਮ ਮਾਮਲੇ ਵਿੱਚ ਸਾਬਕਾ ਡੀਐਸਪੀ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਸਜ਼ਾ ਸੁਣਾਈ ਹੈ। ਮੋਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਸੇਵਾ ਮੁਕਤ ਡੀਐਸਪੀਜ਼ ਹਕੀਕਤ ਰਾਏ, ਸਵਰਨ ਸਿੰਘ ਅਤੇ ਵਿਕਰਮਨਾਥ ਨੂੰ ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। Mohali District Court
ਅਦਾਲਤ ਨੇ ਛੇ ਸਾਲਾਂ ਬਾਅਦ ਫੈਸਲਾ ਸੁਣਾਇਆ
ਸਾਲ 2018 ਵਿੱਚ, ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਉਪਰੋਕਤ ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਐਸਟੀਐਫ ਥਾਣਾ ਫੇਜ਼-4 ਵਿੱਚ ਕੇਸ ਦਰਜ ਕੀਤਾ ਸੀ। ਇਹ ਕੇਸ ਮੋਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਪਿਛਲੀ ਸੁਣਵਾਈ ਦੌਰਾਨ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਛੇ ਸਾਲਾਂ ਬਾਅਦ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ ਆਪਣੇ ਵਿਧਾਇਕ ਨੂੰ ਕੀਤਾ ਪਾਰਟੀ ’ਚੋਂ ਮੁਅੱਤਲ
2018 ਵਿੱਚ, ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ ਨੇ 15 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਵਿੱਚ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਡੀਐਸਪੀ ਦਾ ਨਾਂਅ ਸ਼ਾਮਲ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ .32 ਬੋਰ ਦਾ ਰਿਵਾਲਵਰ ਅਤੇ 18 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। 2015 ਵਿੱਚ ਡੀਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਕੀਕਤ ਰਾਏ ਸਿੰਘ, ਨਰਾਇਣਗੜ੍ਹ ਦੇ ਰਹਿਣ ਵਾਲੇ ਸਵਰਨ ਸਿੰਘ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਬਦੋਸ਼ੀ ਕਲਾਂ ਦੇ ਰਹਿਣ ਵਾਲੇ ਬਿਕਰਮਨਾਥ ਨੂੰ ਐਸਟੀਐਫ ਨੇ ਗ੍ਰਿਫ਼ਤਾਰ ਕੀਤਾ ਸੀ।
ਸਿੱਧੂ ਮੂਸੇ ਵਾਲਾ ਕਤਲ ਕੇਸ : ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ
ਅਗਲੀ ਸੁਣਵਾਈ 19 ਅਪਰੈਲ ਨੂੰ (Sidhu Moose Wala)
(ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅੱਜ ਹੋਈ ਸੁਣਵਾਈ ਦੌਰਾਨ 25 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ, ਜਦੋਂਕਿ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਨਾਲ ਤਾਲਮੇਲ ਨਹੀਂ ਹੋ ਸਕਿਆ। ਅਦਾਲਤ ਵੱਲੋਂ ਹੁਣ ਅਗਲੀ ਤਰੀਖ 19 ਅਪਰੈਲ ਤੈਅ ਕੀਤੀ ਗਈ ਹੈ। Sidhu Moose Wala
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਹੇਠਲੀ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਤਿੰਨ ਮੁਲਜ਼ਮਾਂ ਵੱਲੋਂ ਦਾਇਰ ਅਰਜ਼ੀਆਂ ਦਾ ਵਿਰੋਧ ਕਰਦਿਆਂ ਜਵਾਬ ਦਾਖ਼ਲ ਕਰ ਦਿੱਤਾ ਹੈ, ਜਦੋਂ ਕਿ ਗੈਂਗਸਟਰਾਂ ਵੱਲੋਂ ਕਤਲ ਕੇਸ ਵਿੱਚ ਸ਼ਾਮਲ ਨਾ ਹੋਣ ਦਾ ਆਪਣੇ ਵਕੀਲਾਂ ਰਾਹੀਂ ਦਾਅਵਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: Neeraj Arora Arrested: ਕਰੋੜਾਂ ਦੀ ਠੱਗੀ ਮਾਰਨ ਵਾਲਾ ਭਗੌੜਾ ਨੀਰਜ਼ ਅਰੋੜਾ ਕਾਬੂ
ਮੂਸੇਵਾਲਾ ਦੇ ਮਾਪਿਆਂ ਵੱਲੋਂ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ 5 ਅਪਰੈਲ ਦੀ ਪੇਸ਼ੀ ਦੌਰਾਨ ਜਿਹੜੇ ਚਾਰ ਜਣਿਆਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਸਚਿਨ ਭਿਵਾਨੀ, ਦੀਪਕ ਮੁੰਡੀ ਅਤੇ ਕਪਿਲ ਪੰਡਿਤ ਨੂੰ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਨੂੰ ਛੱਡਕੇ ਬਾਕੀ ਦੋ ਨੇ ਅਦਾਲਤ ਵਿੱਚ ਵੀਸੀ ਰਾਹੀਂ ਪੇਸ਼ ਹੋ ਕੇ ਆਪਣੀ ਪੇਸ਼ੀ ਅੱਜ ਭੁਗਤ ਲਈ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਹਮਲਾਵਰਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। Sidhu Moose Wala
ਨਵੀਂ ਦਿੱਲੀ। ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ‘ਚ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ 6 ਦਿਨ ਦੇ ED ਰਿਮਾਂਡ ‘ਤੇ ਭੇਜ ਦਿੱਤਾ ਹੈ। ਈਡੀ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਤੋਂ ਪਹਿਲਾਂ 3 ਘੰਟੇ ਦੀ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਰਾਉਸ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਸੁਣਵਾਈ ਦੁਪਹਿਰ 2.15 ਵਜੇ ਸ਼ੁਰੂ ਹੋਈ ਅਤੇ ਸ਼ਾਮ 5.15 ਵਜੇ ਤੱਕ ਚੱਲਦੀ ਰਹੀ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਸੁਣਵਾਈ ਮੁਡ਼ ਸ਼ੁਰੂ ਹੋਈ ਅਤੇ ਕੋਰਟ ਨੇ ਕੇਜਰੀਵਾਲ ਨੂੰ 6 ਦਿਨ ਦੇ ED ਰਿਮਾਂਡ ‘ਤੇ ਭੇਜ ਦਿੱਤਾ।
ਈਡੀ ਨੇ ਕਿਹਾ ਕਿ ਦਿੱਲੀ ਸ਼ਰਾਬ ਨੀਤੀ ਬਣਾਉਣ ਵਿੱਚ ਕੇਜਰੀਵਾਲ ਸਿੱਧੇ ਤੌਰ ‘ਤੇ ਸ਼ਾਮਲ ਸੀ। ਦੋ ਵਾਰ ਕੈਸ਼ ਟਰਾਂਸਫਰ ਕੀਤਾ ਗਿਆ। ਪਹਿਲਾਂ 10 ਕਰੋੜ ਅਤੇ ਫਿਰ 15 ਕਰੋੜ ਰੁਪਏ ਦਿੱਤੇ ਗਏ। ਕੇਜਰੀਵਾਲ ਪੰਜਾਬ ਅਤੇ ਗੋਆ ਚੋਣਾਂ ਲਈ ਫੰਡ ਚਾਹੁੰਦੇ ਸਨ। ਗੋਆ ਚੋਣਾਂ ‘ਚ 45 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਸੀ। Kejriwal News
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ‘ਆਪ’ ਵਰਕਰਾਂ ਦਾ ਪ੍ਰਦਰਸ਼ਨ
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ‘ਆਪ’ ਵਰਕਰਾਂ ਨੇ ਦਿੱਲੀ ਦੇ ਆਈਟੀਓ ‘ਚ ਪ੍ਰਦਰਸ਼ਨ ਕੀਤਾ। ਦਿੱਲੀ ਸਰਕਾਰ ਦੇ ਦੋ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸੀਐਮ ਕੇਜਰੀਵਾਲ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕਦੇ ਹਨ। Arvind Kejriwal
ਕੇਜਰੀਵਾਲ ਦੇ ਰਿਮਾਂਡ ’ਤੇ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਨਵੀਂ ਦਿੱਲੀ। ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਈਡੀ ਨੇ ਰੌਸ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ। ਤਿੰਨ ਘੰਟੇ ਤੱਕ ਚੱਲੀ ਬਹਿਸ ਵਿੱਚ ਜਾਂਚ ਏਜੰਸੀ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਪਰ ਅਦਾਲਤ ਨੇ ਰਿਮਾਂਡ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤੋਂ ਇਲਾਵਾ ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਦਾ ਮਾਸਟਰਮਾਈਂਡ ਵੀ ਕਿਹਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦਲੀਲਾਂ ਦਿੰਦਿਆਂ ਕਿਹਾ ਕਿ ਗ੍ਰਿਫਤਾਰੀ ਕਿਉ ਜ਼ਰੂਰੀ ਸੀ। ਪੁੱਛਗਿਛ ਰਾਹੀਂ ਵੀ ਮਨੀ ਟਰਾਇਲ ਦਾ ਪਤਾ ਲਾਇਆ ਜਾ ਸਕਦਾ ਸੀ। Kejriwal News
ਈਡੀ ਨੇ ਕਿਹਾ ਕਿ ਦਿੱਲੀ ਸ਼ਰਾਬ ਨੀਤੀ ਬਣਾਉਣ ਵਿੱਚ ਕੇਜਰੀਵਾਲ ਸਿੱਧੇ ਤੌਰ ‘ਤੇ ਸ਼ਾਮਲ ਸੀ। ਦੋ ਵਾਰ ਕੈਸ਼ ਟਰਾਂਸਫਰ ਕੀਤਾ ਗਿਆ। ਪਹਿਲਾਂ 10 ਕਰੋੜ ਅਤੇ ਫਿਰ 15 ਕਰੋੜ ਰੁਪਏ ਦਿੱਤੇ ਗਏ। ਕੇਜਰੀਵਾਲ ਪੰਜਾਬ ਅਤੇ ਗੋਆ ਚੋਣਾਂ ਲਈ ਫੰਡ ਚਾਹੁੰਦੇ ਸਨ। ਗੋਆ ਚੋਣਾਂ ‘ਚ 45 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਸੀ। Kejriwal News
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ‘ਆਪ’ ਵਰਕਰਾਂ ਦਾ ਪ੍ਰਦਰਸ਼ਨ
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ‘ਆਪ’ ਵਰਕਰਾਂ ਨੇ ਦਿੱਲੀ ਦੇ ਆਈਟੀਓ ‘ਚ ਪ੍ਰਦਰਸ਼ਨ ਕੀਤਾ। ਦਿੱਲੀ ਸਰਕਾਰ ਦੇ ਦੋ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸੀਐਮ ਕੇਜਰੀਵਾਲ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕਦੇ ਹਨ।
ਅਮਰੂਦ ਬਾਗ ਘੁਟਾਲਾ : ਜਸਪ੍ਰੀਤ ਸਿੱਧੂ ਦਾ ਤਿੰਨ ਦਿਨਾਂ ਦਾ ਰਿਮਾਂਡ ਹੋਰ ਵਧਿਆ
ਮੋਹਾਲੀ (ਐੱਮ ਕੇ ਸ਼ਾਇਨਾ)। ਵਿਜੀਲੈਂਸ (Vigilance) ਨੇ ਅਮਰੂਦ ਦੇ ਬਾਗ ਘੁਟਾਲੇ ਵਿਚ ਗ੍ਰਿਫਤਾਰ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਨੂੰ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਮੁੜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਖਰੜ ਵਿੱਚ ਡੀ.ਐਚ.ਓ.ਸੀ ਜਿਸ ਨੇ ਬਾਗਬਾਨੀ ਸਰਵੇਖਣ ਦੌਰਾਨ ਸਭ ਤੋਂ ਪਹਿਲਾਂ ਜਾਅਲੀ ਰਿਪੋਰਟ ਬਣਾ ਕੇ ਪੰਚ ਮਾਰੀ ਸੀ। Mohali News
ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣ ਸਬੰਧੀ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ
ਅਦਾਲਤ ਨੂੰ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਪੂਰੀ ਨਹੀਂ ਹੋਈ ਹੈ। ਦੋਸ਼ੀ ਸਿੱਧੂ ਨੇ ਸਤੰਬਰ 2023 ‘ਚ ਹਾਈਕੋਰਟ ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਜਨਵਰੀ 2024 ‘ਚ ਖਾਰਜ ਕਰ ਦਿੱਤਾ ਗਿਆ ਸੀ। ਇਸ ਲੰਬੇ ਅਰਸੇ ਦੌਰਾਨ ਉਹ ਫਰਾਰ ਸੀ ਅਤੇ ਬਾਅਦ ਵਿੱਚ ਵਿਜੀਲੈਂਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਵਿਜੀਲੈਂਸ ਨੂੰ ਇਹ ਵੀ ਪੁੱਛ-ਪੜਤਾਲ ਕਰਨੀ ਪੈ ਰਹੀ ਹੈ ਕਿ ਉਹ ਫਰਾਰ ਹੋਣ ਦੌਰਾਨ ਕਿੱਥੇ ਰਿਹਾ ਅਤੇ ਉਸ ਨੂੰ ਛੁਪਾਉਣ ਵਿਚ ਕਿਸ ਨੇ ਮੱਦਦ ਕੀਤੀ।
ਹੁਣ ਤੱਕ 21 ਮੁਲਜ਼ਮ ਗ੍ਰਿਫ਼ਤਾਰ  (Mohali News)
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਸਿੱਧੂ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ‘ਤੇ ਅਮਰੂਦ ਬਾਗ ਦੇ ਮੁਆਵਜ਼ੇ ‘ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਹੁਣ ਤੱਕ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। Vigilance
ਮੋਹਾਲੀ (ਐੱਮ ਕੇ ਸ਼ਾਇਨਾ) ਮੁਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot ) ਨੂੰ ਮੁੜ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਧਰਮਸੋਤ ਨੂੰ ਜੰਗਲਾਤ ਵਿਭਾਗ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਇਹ ਵੀ ਪੜ੍ਹੋ: ਮੋਗਾ ਦੇ ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ’ਚ ਦੂਜਾ ਸ਼ੂਟਰ ਕਾਬੂੂ
ਸੋਮਵਾਰ ਨੂੰ ਈਡੀ ਨੇ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੂੰ 19 ਜਨਵਰੀ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ। ਸ਼ੁੱਕਰਵਾਰ ਨੂੰ ਧਰਮਸੋਤ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਹੋਰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ। ਧਰਮਸੋਤ ਸਾਬਕਾ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਸਨ।
ਗਊ ਮਾਸ ਤਸਕਰੀ ਦੇ ਦੋਸ਼ ’ਚ ਦੋ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ’ਚ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਗਊ ਮਾਸ ਬਰਾਮਦ ਕੀਤਾ ਗਿਆ ਸੀ। ਪੁਲਿਸ ਵੱਲੋਂ ਪੇਸ਼ ਕੀਤੇ ਜਾਣ ’ਤੇ ਅਦਾਲਤ ਨੇ ਦੋਵਾਂ ਨੂੰ ਇੱਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸੰਯੁਕਤ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਗਊ ਮਾਸ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀ ਲੁਧਿਆਣਾ ਅੰਦਰ ਮਾਸ ਦੀ ਤਸਕਰੀ ਲਈ ਫ਼ਿਰੋਜਪੁਰ ਰੋਡ ਤੋਂ ਸ਼ਹਿਰ ਵੱਲ ਨੂੰ ਦਾਖਲ ਹੋਣ ਵਾਲੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਗਲੋਬਲ ਹਾਰਟ ਸੈਂਟਰ ਦੇ ਕੋਲ ਨਾਕਾਬੰਦੀ ਕਰਕੇ ਬੱਸ ’ਚੋਂ ਉਤਰ ਰਹੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਜਿੰਨ੍ਹਾਂ ਦੀ ਪਛਾਣ ਬਿੰਨੀ ਚੌਹਾਨ ਅਤੇ ਦੁੱਲਾ ਵਾਸੀਆਨ ਫਿਰੋਜ਼ਪੁਰ ਵਜੋਂ ਹੋਈ। ਪੁਲਿਸ ਨੂੰ ਇੰਨ੍ਹਾਂ ਦੇ ਕਬਜ਼ੇ ’ਚੋਂ 120 ਕਿੱਲੋ ਗਊ ਮਾਸ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਉਕਤਾਨ ਦੋਵਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ ਸੀ ਜਿੰਨ੍ਹਾਂ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਮੰਤਰੀ ਅਮਨ ਅਰੋਡ਼ਾ ਨੂੰ ਹੋਈ ਦੋ ਸਾਲ ਦੀ ਸਜ਼ਾ
(ਸੱਚ ਕਹੂੰ ਨਿਊਜ਼) ਸੁਨਾਮ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋ਼ਡ਼ਾ (Aman Arora ) ਨੂੰ ਦੋ ਸਾਲਾ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਨਾਮ ਦੀ ਕੋਰਟ ਨੇ ਸੁਣਾਈ ਹੈ। ਜਾਣਕਾਰੀ ਅਨੁਸਾਰ ਅਮਨ ਅਰੋਡ਼ਾ ਨੂੰ ਇਹ ਸਜ਼ਾ ਪਰਿਵਾਰਕ ਝਗਡ਼ੇ ਦੇ ਕੇਸ ’ਚ ਸੁਣਾਈ ਗਈ। ਅਮਨ ਅਰੋਡ਼ਾ ਸਮੇਤ 9 ਵਿਅਕਤੀਆਂ ਨੂੰ 2-2 ਸਾਲ ਕੈਦ ਦੀ ਸਜ਼ਾ ਹੋਈ ਹੈ।
‘ਆਪ’ ਵਿਧਾਇਕ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਅੱਠ ਸਾਲਾਂ ਬਾਅਦ ਅਦਾਲਤ ਤੋਂ ਮਿਲੀ ਰਾਹਤ
2015 ’ਚ ਸਰਕਾਰ ਖਿਲਾਫ਼ ਰੇਲ ਰੋਕੋ ਅੰਦੋਲਨ ਦੌਰਾਨ ਸ਼ਤਾਬਦੀ ਟ੍ਰੇਨ ਰੋਕਣ ਦੇ ਦੋਸ਼ ’ਚ ਦਰਜ ਕੇਸ ’ਚੋਂ ਬਰੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਥਾਨਕ ਅਦਾਲਤ ਨੇ ਅੱਠ ਸਾਲਾਂ ਬਾਅਦ ਰਾਹਤ ਦੇ ਦਿੱਤੀ ਹੈ। ਗੁਰਪ੍ਰੀਤ ਗੋਗੀ ’ਤੇ ਸ਼ਤਾਬਦੀ ਟੇ੍ਰਨ ਨੂੰ ਰੋਕਣ ਦਾ ਮਾਮਲਾ ਦਰਜ਼ ਸੀ। ਜਿਸ ’ਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। (AAP MLA)
ਜਾਣਕਾਰੀ ਅਨੁਸਾਰ 2015 ਵਿੱਚ ਕਾਂਗਰਸੀਆਂ ਵੱਲੋਂ ਤਤਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਖਿਲਾਫ਼ ਰੇਲ ਰੋਕੋ ਅੰਦਲੋਨ ਕੀਤਾ ਗਿਆ ਸੀ ਜਿਸ ’ਚ ਭਾਰਤ ਭੂਸ਼ਣ ਆਸ਼ੂ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੋਂ ਇਲਾਵਾ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਇਸ ਸਮੇਂ ਪਾਰਟੀ ’ਚ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ ਸਨ। ਜਿੰਨ੍ਹਾਂ ’ਤੇ ਮਾਮਲਾ ਦਰਜ਼ ਕਰਵਾ ਦਿੱਤਾ ਗਿਆ ਸੀ ਜਿਸ ’ਚ ਚੀਫ਼ ਜੁਡੀਸੀਅਲ ਮੈਜਿਸ਼ਟਰੇਟ ਰਾਧਿਕਾ ਪੁਰੀ ਦੀ ਅਦਾਲਤ ਨੇ ਗੁਰਪ੍ਰੀਤ ਗੋਗੀ (ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ) ਨੂੰ ਬਰੀ ਕਰ ਦਿੱਤਾ ਹੈ।
ਸੱਚਾਈ ਦੀ ਜਿੱਤ ਹੋਈ : ਗੁਰਪ੍ਰੀਤ ਗੋਗੀ (AAP MLA)
ਅਦਾਲਤ ਵੱਲੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਮੀਡੀਆ ਦੇ ਰੂ- ਬ ਰੂ ਹੁੰਦਿਆਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਕਿਉਂਕਿ ਉਹ ਉਸ ਧਰਨੇ ’ਚ ਸ਼ਾਮਲ ਹੀ ਨਹੀਂ ਸਨ, ਜਿਸ ’ਚ ਮੌਜੂਦ ਦਿਖਾ ਕੇ ਉਨ੍ਹਾਂ ’ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹੀ ਝੂਠਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ ਪਰ ਅਦਾਲਤ ਨੇ ਅੱਠ ਸਾਲ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਧਰਨੇ ਤੋਂ ਬਾਅਦ ਅਖ਼ਬਾਰਾਂ ਵੱਲੋਂ ਪ੍ਰਕਾਸ਼ਿਤ ਖ਼ਬਰਾਂ ਦੀਆਂ ਕਾਪੀਆਂ ਦਿਖਾਉਂਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਮਾਮਲਾ ਉਨ੍ਹਾਂ ’ਤੇ ਇਕੱਲਿਆਂ ’ਤੇ ਦਰਜ਼ ਕਰਵਾ ਦਿੱਤਾ ਗਿਆ ਸੀ। (AAP MLA)
ਇਹ ਵੀ ਪੜ੍ਹੋ : ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ
ਜਦਕਿ ਟੇ੍ਰਨ ’ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਚੜੇ੍ਹ ਸਨ ਤੇ ਉਹ (ਗੁਰਪ੍ਰੀਤ ਗੋਗੀ) ਧਰਨੇ ਵਿੱਚ ਮੌਜੂਦ ਹੀ ਨਹੀਂ ਸਨ। ਫਿਰ ਵੀ ਉਨ੍ਹਾਂ ਨੂੰ ਪਾਰਟੀ ਅੰਦਰਲੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੈਰ ’ਚ ਦਿੱਕਤ ਹੈ, ਇਸ ਲਈ ਉਹ ਸੋਟੀ ਸਹਾਰੇ ਤੁਰਦੇ ਹਨ, ਫ਼ਿਰ ਵੀ ਉਨ੍ਹਾਂ ਖਿਲਾਫ਼ ਸਿਆਸਤ ਤੋਂ ਪ੍ਰੇਰਿਤ ਮਾਮਲਾ ਦਰਜ਼ ਕਰਵਾਇਆ ਗਿਆ ਜਿਸ ’ਚ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਉਕਤ ਝੂਠਾ ਮਾਮਲਾ ਦਰਜ਼ ਕਰਵਾਇਆ ਗਿਆ ਸੀ। ਉਨ੍ਹਾਂ ਅਦਾਲਤ ਤੋਂ ਇਲਾਵਾ ਵਕੀਲ ਰਜਤ ਮਲਹੋਤਰਾ ਦਾ ਵੀ ਧੰਨਵਾਦ ਕੀਤਾ।
ਵਕੀਲ ਰਜਤ ਮਲਹੋਤਰਾ ਨੇ ਦੱਸਿਆ ਰੇਲ ਰੋਕੋ ਅੰਦੋਲਨ ਦੇ ਦੋਸ਼ਾਂ ਹੇਠ ਦਰਜ਼ ਉਕਤ ਝੂਠੇ ਮਾਮਲੇ ’ਚ ਗੁਰਪ੍ਰੀਤ ਗੋਗੀ ਨੂੰ ਇੱਕ ਵਾਰ ਗਿ੍ਰਫ਼ਤਾਰ ਵੀ ਕੀਤਾ ਗਿਆ ਸੀ ਪਰ ਉਹ ਜ਼ਮਾਨਤ ’ਤੇ ਬਾਹਰ ਆ ਗਏ ਸਨ। ਦੱਸ ਦੇਈਏ ਕਿ ਕਾਂਗਰਸੀਆਂ ਵੱਲੋਂ ‘ਰਾਜ ਅੰਦਰ ਕਾਨੂੰਨ- ਵਿਵਸਥਾ ਦੀ ਸਥਿੱਤੀ ਤੇ ਕਣਕ ਖ੍ਰੀਦ ਸੰਕਟ’ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਬਾਦਲ)- ਭਾਜਪਾ ਗੱਠਜੋੜ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨ ਦੌਰਾਨ ਦਿੱਲੀ- ਅੰਮਿ੍ਰਤਸਰ ਸਵਰਣ ਸ਼ਤਾਬਦੀ ਐਕਸਪ੍ਰੈੱਸ ਨੂੰ ਰੋਕਿਆ ਗਿਆ ਸੀ।