Punjab Development - Sach Kahoon Punjabi

MLA Rai Meeting: ਸੜਕਾਂ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਵਿਧਾਇਕ ਰਾਏ ਨੇ ਕੀਤੀ ਪੀਡਬਲੀਊਡੀ ਅਧਿਕਾਰੀਆਂ ਨਾਲ ਮੀਟਿੰਗ
ਕਿਹਾ-ਆਉਣ ਵਾਲੇ 2 ਮਹੀਨਿਆਂ ’ਚ ਸੜਕਾਂ ਦਾ ਕੰਮ ਪੂਰਾ ਕਰਨ ਲਈ ਕਰਾਂਗੇ ਕੋਸ਼ਿਸ਼-ਵਿਧਾਇਕ ਰਾਏ

MLA Rai Meeting: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਪੀ. ਡਬਲੀਊ. ਡੀ. ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸੜਕਾਂ ਦਾ ਕੰਮ ਪੂਰਾ ਕਰਨ ਦੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਸਮਾਂ ਸੀਮਾ ਦੇ ਵਿੱਚ ਹੀ ਕੰਮ ਨੂੰ ਪੂਰਾ ਕਰਨਗੇ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ 90 ਫੀਸਦੀ ਸੜਕਾਂ ਨੂੰ ਬਣਾਉਣ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ਦੇ ਵਿੱਚੋਂ ਕਾਫੀ ਸੜਕਾਂ ਬਣ ਚੁੱਕੀਆਂ ਹਨ ਅਤੇ ਜੋ ਸੜਕਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।

ਉਨ੍ਹਾਂ ਕਿਹਾ ਕਿ ਜਿੱਥੇ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸੜਕਾਂ ਨੂੰ ਪੰਜ ਸਾਲ ਤੱਕ ਇਸੇ ਤਰ੍ਹਾਂ ਬਣਾਈ ਰੱਖਣ ਦੇ ਲਈ ਠੇਕੇਦਾਰਾਂ ਨੂੰ ਜਿੰਮੇਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਉਹ ਪਹਿਲੀ ਸਰਕਾਰ ਹੈ ਜੋ ਜਨਤਾ ਦੇ ਪੈਸੇ ਨੂੰ ਸਹੀ ਤਰੀਕੇ ਦੇ ਨਾਲ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ ਗੱਲ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਜੋ ਵਿਰੋਧੀ ਪਾਰਟੀਆਂ ਮੌਜ਼ੂਦਾ ਸਰਕਾਰ ਦੇ ਖਿਲਾਫ਼ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਸੂਬੇ ਲਈ ਕੀ ਕੀਤਾ ਹੈ।

ਇਹ ਵੀ ਪੜ੍ਹੋ: Census 2027: ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਸੂਬਾ ਵਿਰੋਧੀ ਹੈ ਜਿੱਥੇ ਸੂਬੇ ਦਾ ਕਰੋੜਾਂ ਰੁਪਈਆ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਹੋਣ ਲਈ ਛੱਡਿਆ ਗਿਆ ਹੈ, ਉੱਥੇ ਹੀ ਨਵੇਂ-ਨਵੇਂ ਕਾਨੂੰਨ ਬਣਾ ਕੇ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰੰਤੂ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਹਮੇਸ਼ਾ ਹੀ ਡਿੱਗ ਡਿੱਗ ਕੇ ਉੱਠਦਾ ਰਿਹਾ ਹੈ, ਦੁਵਾਰਾ ਫਿਰ ਉਠੇਗਾ। ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ। ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਲੁੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਪੀਡਬਲੀਊਡੀ ਦੇ ਐਕਸਨੀਅਨ ਕਰਨ ਮਿੱਤਲ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਿੰਦਰ ਸਿੰਘ, ਰਾਜ ਦਵਿੰਦਰ ਲਾਡੀ, ਡਾ.ਬਲਜਿੰਦਰ ਸਿੰਘ, ਕੁਲਵਿੰਦਰ ਡੇਰਾ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਪੀਏ ਬਹਾਦਰ ਖਾਨ ਆਦਿ ਵੀ ਹਾਜ਼ਰ ਸਨ। MLA Rai Meeting

Indian Railways News: ਖੁਸ਼ਖਬਰੀ : ਫਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ
ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕੋਰੀਡੋਰ ਦੀ 236 ਕਿ.ਮੀ. ਘੱਟੇਗੀ ਦੂਰੀ

ਵੱਡੇ ਸ਼ਹਿਰਾਂ ਨੂੰ ਜੋੜਨ ਵਾਲੇ ਕਈ ਰੂਟਾਂ ਦੇ ਘੱਟਣਗੇ ਫਾਸਲੇ, ਸ਼ਰਧਾਲੂਆਂ ਅਤੇ ਵਪਾਰੀਆਂ ਨੂੰ ਹੋਵੇਗਾ ਵੱਡਾ ਫਾਇਦਾ

Indian Railways News: (ਜਗਦੀਪ ਸਿੰਘ) ਫਿਰੋਜ਼ਪੁਰ। ਪਿਛਲੇ 13 ਸਾਲਾਂ ਤੋਂ ਅਟਕਿਆ ਪਿਆ ਫਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਰੇਲ ਮੰਤਰਾਲੇ ਤੋਂ ਹੁਣ ਹਰੀ ਝੰਡੀ ਪ੍ਰਾਪਤ ਕਰ ਗਿਆ ਹੈ। ਇਸ ਪ੍ਰੋਜੈਕਟ ਨਾਲ ਫਿਰੋਜ਼ਪੁਰ ਅਤੇ ਇਸਦੇ ਆਲੇ-ਦੁਆਲੇ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਹੋਵੇਗਾ। ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 25.72 ਕਿਲੋਮੀਟਰ ਲੰਬਾ ਇਹ ਰੇਲ ਟਰੈਕ ਤਿਆਰ ਹੋਣ ਤੋਂ ਬਾਅਦ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਦੀ ਦੂਰੀ ਘੱਟ ਹੋ ਜਾਵੇਗੀ, ਜਿਸ ਨਾਲ ਸਿਰਫ਼ ਸ਼ਰਧਾਲੂ ਹੀ ਨਹੀਂ ਸਗੋਂ ਵਪਾਰੀ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਰੇਲ ਮੰਤਰਾਲੇ ਨੇ ਰਾਜ ਦੇ ਮੁੱਖ ਸਕੱਤਰ ਨੂੰ ਜ਼ਮੀਨ ਅਧਿਗ੍ਰਹਿਣ ਲਈ ਪੱਤਰ ਭੇਜ ਦਿੱਤਾ ਹੈ। ਇਸ ਪ੍ਰੋਜੈਕਟ ਰਾਹੀਂ ਲੱਗਭਗ 3 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਰਾਣਾ ਸੋਢੀ ਨੇ ਦੱਸਿਆ ਕਿ ਅੰਮ੍ਰਿਤਸਰ ਨਾਲ ਰੇਲ ਜੋੜ ਬਣਨ ਤੋਂ ਬਾਅਦ ਗੁਜਰਾਤ ਤੇ ਮੁੰਬਈ ਤੱਕ ਦੀ ਦੂਰੀ ਵੀ ਘੱਟ ਹੋ ਜਾਵੇਗੀ, ਜਿਸ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ। ਇਸ ਪ੍ਰੋਜੈਕਟ ਨਾਲ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚਕਾਰ ਦਾ ਫਾਸਲਾ 196 ਕਿ.ਮੀ. ਤੋਂ ਘੱਟ ਕੇ ਲਗਭਗ 100 ਕਿ.ਮੀ. ਰਹਿ ਜਾਵੇਗਾ, ਜਦਕਿ ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕੋਰੀਡੋਰ 236 ਕਿ.ਮੀ. ਘੱਟ ਹੋ ਜਾਵੇਗਾ ਅਤੇ ਇਹ ਪ੍ਰੋਜੈਕਟ ਮਾਲਵਾ ਅਤੇ ਮਾਝਾ ਖੇਤਰਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ।

ਇਹ ਵੀ ਪੜ੍ਹੋ: Kotkapura News: ਕੋਟਕਪੂਰਾ ‘ਚ ਦਿਨ-ਦਿਹਾੜੇ ਚੋਰੀ ਦੀ ਵਾਰਦਾਤ

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਵਾਂ ਰੂਟ ਵੰਡ ਦੇ ਸਮੇਂ ਖੋਈ ਹੋਈ ਇਤਿਹਾਸਕ ਲਾਈਨ ਨੂੰ ਦੁਬਾਰਾ ਜਗਾਏਗਾ, ਜਿਸ ਨਾਲ ਫਿਰੋਜ਼ਪੁਰ–ਖੇਮਕਰਣ ਦਾ ਫਾਸਲਾ 294 ਕਿ.ਮੀ. ਤੋਂ ਘਟ ਕੇ 110 ਕਿ.ਮੀ. ਰਹਿ ਜਾਵੇਗਾ। ਇਹ ਪੰਜਾਬ ਲਈ ਇਕ ਇਤਿਹਾਸਕ ਤੋਹਫ਼ਾ ਹੈ। ਨਵੀਂ ਰੇਲ ਲਾਈਨ ਜਲੰਧਰ–ਫਿਰੋਜ਼ਪੁਰ ਅਤੇ ਪੱਟੀ–ਖੇਮਕਰਣ ਰੂਟਾਂ ਨੂੰ ਜੋੜੇਗੀ, ਜਿਸ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਸਿੱਧਾ ਅਤੇ ਵਿਕਲਪੀ ਸੰਪਰਕ ਸਥਾਪਤ ਹੋਵੇਗਾ, ਜਿਸ ਨਾਲ ਫੌਜੀ ਜਵਾਨਾਂ, ਸਮੱਗਰੀ ਅਤੇ ਸਪਲਾਈਜ਼ ਦੀ ਤੇਜ਼ ਗਤੀ ਨਾਲ ਆਵਾਜਾਈ ਸੰਭਵ ਹੋਵੇਗੀ। Indian Railways News

ਭਾਜਪਾ ਆਗੂ ਰਾਣਾ ਸੋਢੀ ਨੇ ਕੀਤਾ ਧੰਨਵਾਦ

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਰੇਲ ਲਿੰਕ ਬਣਨ ਨਾਲ ਫਿਰੋਜ਼ਪੁਰ ਵਿੱਚ ਸੈਰ-ਸਪਾਟਾ ਵੀ ਵਧੇਗਾ। ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਹੁਣ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਸਮੇਤ ਹੋਰ ਸੈਰ-ਸਪਾਟਾ ਸਥਾਨ ਵੀ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਹ 764 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਜਿਨ੍ਹਾਂ ਲੋਕਾਂ ਤੋਂ ਜ਼ਮੀਨ ਲਈ ਜਾਵੇਗੀ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹੀ ਦਿਨੀਂ ਪੰਜਾਬ ਅਤੇ ਖ਼ਾਸ ਕਰਕੇ ਫਿਰੋਜ਼ਪੁਰ ਨੂੰ ਰੇਲਵੇ ਵੱਲੋਂ ਕਈ ਵੱਡੇ ਪ੍ਰੋਜੈਕਟ ਮਿਲ ਰਹੇ ਹਨ, ਜਿਸ ਲਈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ ਹੈ।

Amloh Road News: ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਹਲਕਾ ਅਮਲੋਹ ਅਧੀਨ ਆਉਂਦੀਆਂ ਲਿੰਕ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ
Amloh Road News: (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਿਆਂ ਅਧੀਨ ਆਉਂਦੀਆਂ ਲਿੰਕ ਸੜਕਾਂ ਦੀ ਦਿੱਖ ਨੂੰ ਸੁਧਾਰਨ ਲਈ ਲਗਾਤਾਰ ਵੱਡੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਤਹਿਤ ਜਲਦੀ ਹੀ ਹਲਕਾ ਅਮਲੋਹ ਅਧੀਨ ਆਉਂਦੀਆਂ ਲਿੰਕ ਸੜਕਾਂ ਦਾ ਵੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ ਤਿੰਨ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕੀਤਾ।

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਹਲਕੇ ਦਾ ਯੋਜਨਾਬੱਧ ਢੰਗ ਨਾਲ ਸਰਵਪੱਖੀ ਵਿਕਾਸ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ, ਜਿਸ ਤਹਿਤ ਅੱਜ ਮੰਡੀ ਗੋਬਿੰਦਗੜ੍ਹ ਤੋਂ ਫਤਹਿਗੜ੍ਹ ਸਾਹਿਬ ਵਾਇਆ ਡਡਹੇੜੀ ਤੇ ਕੋਟਲਾ ਡਡਹੇੜੀ ਦੀ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਰਧਾਰਤ ਸਮੇਂ ਅੰਦਰ ਕੰਮਾਂ ਨੂੰ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕਰੀਬ 10.80 ਕਿਲੋਮੀਟਰ ਲੰਬੀ ਸੜਕ ’ਤੇ 2.19 ਕਰੋੜ ਦੀ ਲਾਗਤ ਆਵੇਗੀ ਤੇ ਇਹ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਅੰਦਰ ਮੁਕੰਮਲ ਹੋਵੇਗੀ।

ਇਹ ਵੀ ਪੜ੍ਹੋ: Delhi News: ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵੱਡਾ ਫੈਸਲਾ

ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਚੱਠਾ, ਸਰਪੰਚ ਅਮਨਿੰਦਰ ਸਿੰਘ ਗਰੇਵਾਲ, ਸੁਖਬੀਰ ਸਿੰਘ ਗਰੇਵਾਲ, ਜਗਜੀਵਨ ਸਿੰਘ ਔਲਖ, ਭੁਪਿੰਦਰ ਸਿੰਘ ਸੰਧੂ, ਰੋਹਿਤ ਗੋਇਲ, ਸਤਪਾਲ ਸਿੰਘ ਲੋਧੀ, ਐਸਡੀਓ ਪੰਜਾਬ ਮੰਡੀ ਬੋਰਡ ਗੁਰਪ੍ਰੀਤ ਸਿੰਘ, ਜੇਈ ਮੰਡੀ ਬੋਰਡ ਸੁਖਮਨਰਾਜ ਸਿੰਘ, ਜੇਈ ਲੋਕ ਨਿਰਮਾਣ ਵਿਭਾਗ ਦਲਜੀਤ ਮਸੀਹ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।