Srinagar News - Sach Kahoon Punjabi
ਕਸ਼ਮੀਰ ਦੇ ਮੁੱਖ ਧਾਰਮਿਕ ਨੇਤਾ ਮੀਰਵਾਇਜ਼ ਉਮਰ ਫਾਰੂਕ ਨਜ਼ਰਬੰਦ
ਸ਼੍ਰੀਨਗਰ (ਏਜੰਸੀ)। Srinagar News: ਹੁਰੀਅਤ ਕਾਨਫਰੰਸ ਦੇ ਚੇਅਰਮੈਨ ਤੇ ਕਸ਼ਮੀਰ ਦੇ ਮੁੱਖ ਧਾਰਮਿਕ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਤਿਹਾਸਕ ਜਾਮੀਆ ਮਸਜਿਦ ’ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਤੋਂ ਰੋਕਣ ਲਈ ਦੁਬਾਰਾ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ। ਮੀਰ ਵਾਈਜ਼ ਨੇ ਆਪਣੀ ਘਰ ’ਚ ਨਜ਼ਰਬੰਦੀ ਨੂੰ 13 ਜੁਲਾਈ ਨੂੰ ਮਨਾਏ ਜਾਣ ਵਾਲੇ ‘ਸ਼ਹੀਦ ਦਿਵਸ’ ਨਾਲ ਜੋੜਿਆ ਹੈ। ਧਿਆਨ ਦੇਣ ਯੋਗ ਹੈ ਕਿ ‘ਸ਼ਹੀਦ ਦਿਵਸ’ 13 ਜੁਲਾਈ-1931 ਨੂੰ ਸ੍ਰੀਨਗਰ ਸੈਂਟਰਲ ਜ਼ੇਲ੍ਹ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਵੱਲੋਂ 22 ਕਸ਼ਮੀਰੀਆਂ ਦੇ ਕਤਲ ਦੀ ਘਟਨਾ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿੱਥੇ ਉਹ ਤਾਨਾਸ਼ਾਹੀ ਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। Srinagar News
ਇਹ ਖਬਰ ਵੀ ਪੜ੍ਹੋ : Copper Water Benefits: ਬਰਸਾਤ ਦੇ ਮੌਸਮ ’ਚ ਵਰਦਾਨ ਹੈ ‘ਤਾਂਬੇ’ ਦੇ ਭਾਂਡੇ ’ਚ ਰੱਖਿਆ ਪਾਣੀ ਪੀਣਾ
ਸਾਲ 2019 ’ਚ ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾਂ, ਇਹ ਦਿਨ ਜੰਮੂ-ਕਸ਼ਮੀਰ ’ਚ ਸਰਕਾਰੀ ਛੁੱਟੀ ਸੀ। ਮੀਰਵਾਇਜ਼ ਨੇ ਅਧਿਕਾਰੀਆਂ ਨੂੰ ਪਾਬੰਦੀ ਹਟਾਉਣ ਤੇ ਲੋਕਾਂ ਨੂੰ 13 ਜੁਲਾਈ ਦੇ ‘ਸ਼ਹੀਦਾਂ’ ਨੂੰ ਸ਼ਾਂਤੀਪੂਰਵਕ ਸ਼ਰਧਾਂਜਲੀ ਦੇਣ ਦੀ ਆਗਿਆ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਉਹ ਆਪਣੀ ਪਰੰਪਰਾ ਅਨੁਸਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਬੁਲਾਰੇ ਤੇ ਵਿਧਾਇਕ ਤਨਵੀਰ ਸਾਦਿਕ ਨੇ ਮੀਰਵਾਇਜ਼ ਦੀ ਘਰ ਵਿੱਚ ਨਜ਼ਰਬੰਦੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਮੀਰਵਾਇਜ਼ ਉਮਰ ਫਾਰੂਕ ਨੂੰ ਇੱਕ ਵਾਰ ਫਿਰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਧਾਰਮਿਕ ਫਰਜ਼ ਨਿਭਾਉਣ ਤੋਂ ਰੋਕਿਆ ਗਿਆ ਹੈ। Srinagar News
Jammu News: ਜੰਮੂ ’ਚ ਅੱਤਵਾਦੀਆਂ ਦੀ ਗੋਲੀਬਾਰੀ ਨਾਲ 1 ਜਵਾਨ ਸ਼ਹੀਦ, ਤਲਾਸ਼ੀ ਮੁਹਿੰਮ ਜਾਰੀ
ਮਿਲਟਰੀ ਸਟੇਸ਼ਨ ’ਤੇ ਗੁਪਤ ਗੋਲੀਬਾਰੀ
ਫੌਜ ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਸ਼੍ਰੀਨਗਰ (ਏਜੰਸੀ)। Terrorist Attack: ਜੰਮੂ-ਕਸ਼ਮੀਰ ਦੇ ਸੁੰਜਵਾ ਮਿਲਟਰੀ ਸਟੇਸ਼ਨ ’ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਹੈ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਮਿਲਟਰੀ ਸਟੇਸ਼ਨ ਦੇ ਬਾਹਰ ਲੁਕੇ ਹੋਏ ਸਨਾਈਪਰ ਗਨ ਨਾਲ ਗੋਲੀਆਂ ਚਲਾਈਆਂ ਹਨ। ਜਵਾਨ ਦੇ ਜਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਜ਼ਖਮੀ ਜਵਾਨ ਦੀ ਮੌਤ ਹੋ ਗਈ ਹੈ। ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। Terrorist Attack
Read This : Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ
ਜੰਮੂ-ਕਸ਼ਮੀਰ ’ਚ 5 ਦਿਨ ਪਹਿਲਾਂ ਢੇਰ ਹੋਏ ਸਨ 5 ਅੱਤਵਾਦੀ | Terrorist Attack
ਜੰਮੂ-ਕਸ਼ਮੀਰ ’ਚ 5 ਦਿਨਾਂ ’ਚ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਕੁਪਵਾੜਾ ’ਚ ਐਨਕਾਊਂਟਰ ’ਚ 3 ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਵਿੱਚੋਂ 2 ਅੱਤਵਾਦੀ ਮਾਛਿਲ ਤੇ ਇੱਕ ਤੰਗਧਾਰ ’ਚ ਮਾਰਿਆ ਗਿਆ ਸੀ। ਫੌਜ ਨੇ ਦੱਸਿਆ ਸੀ ਕਿ ਮਾਛਿਲ ਤੇ ਤੰਗਧਾਰ ’ਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਵਿਚਕਾਰ ਸ਼ੱਕੀ ਗਤੀਵਿਧੀ ਵੇਖੀ ਗਈ ਸੀ। ਇਸ ਤੋਂ ਬਾਅਦ ਉਸ ਜਗ੍ਹਾ ’ਤੇ ਫੌਜ ਤੇ ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਸੀ। ਇਸ ਦੌਰਾਨ ਮੁਕਾਬਲਾ ਹੋ ਗਿਆ ਸੀ। Terrorist Attack
Kupwara Encounter: ਕੁਪਵਾੜਾ ’ਚ Encounter, 1 ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ
ਮੇਜ਼ਰ ਸਮੇਤ 4 ਹੋਰ ਜਵਾਨ ਹੋਏ ਜ਼ਖਮੀ | Kupwara Encounter
ਪਾਕਿਸਤਾਨੀ ਫੌਜ ਕਰਵਾ ਰਹੀ ਸੀ ਘੁਸਪੈਠ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਸ਼ਨਿੱਚਰਵਾਰ ਸਵੇਰੇ ਹੋਏ ਮੁਕਾਬਲੇ ’ਚ ਰਾਈਫਲਮੈਨ ਮੋਹਿਤ ਰਾਠੌਰ ਸ਼ਹੀਦ ਹੋ ਗਏ ਹਨ, ਜਦਕਿ ਇੱਕ ਮੇਜਰ ਸਮੇਤ 4 ਹੋਰ ਜਵਾਨ ਜ਼ਖਮੀ ਹੋ ਗਏ। ਇਹ ਮੁਕਾਬਲਾ ਮਾਛਿਲ ਸੈਕਟਰ ਨੇੜੇ ਜੰਗਲੀ ਖੇਤਰ ’ਚ ਹੋਇਆ। ਇੱਕ ਪਾਕਿਸਤਾਨੀ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਬਾਰਡਰ ਐਕਸਨ ਟੀਮ (ਬੀਏਟੀ) ਅੱਤਵਾਦੀਆਂ ਦੀ ਘੁਸਪੈਠ ਕਰ ਰਹੀ ਸੀ। ਪਾਕਿਸਤਾਨੀ ਫੌਜ ਦੇ ਜਵਾਨਾਂ ਨਾਲ ਕਮਾਂਡੋ ਅੱਤਵਾਦੀ ਸੰਗਠਨਾਂ ਦੇ ਨਾਲ ਅੱਤਵਾਦੀਆਂ ਨੂੰ ਕਸ਼ਮੀਰ ਭੇਜ ਰਹੇ ਸਨ। Kupwara Encounter
ਸੁਰੱਖਿਆ ਬਲਾਂ ਨੂੰ ਕੁਪਵਾੜਾ ਦੇ ਕਮਕਰੀ ਇਲਾਕੇ ’ਚ ਇਨ੍ਹਾਂ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਜੰਗਲ ’ਚ ਭੱਜਣ ਦੀ ਸੰਭਾਵਨਾ ਹੈ। ਸੁਰੱਖਿਆ ਬਲ ਜੰਗਲ ’ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਇਹ ਹਮਲਾ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਤੋਂ ਇੱਕ ਦਿਨ ਬਾਅਦ ਹੋਇਆ ਹੈ। 26 ਜੁਲਾਈ ਨੂੰ ਪੀਐਮ ਮੋਦੀ ਨੇ ਕਾਰਗਿਲ ਤੋਂ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰਤੀ ਫੌਜ ਅੱਤਵਾਦ ਨੂੰ ਕੁਚਲ ਦੇਵੇਗੀ ਤੇ ਦੁਸ਼ਮਣ ਦੇ ਇਰਾਦਿਆਂ ਦਾ ਮੂੰਹਤੋੜ ਜਵਾਬ ਦੇਵੇਗੀ। Kupwara Encounter
ਜੰਮੂ-ਕਸ਼ਮੀਰ : ਕੁਪਵਾੜਾ ਮੁਕਾਬਲੇ ’ਚ ਅੱਤਵਾਦੀ ਢੇਰ, NCO ਜ਼ਖਮੀ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਚੱਲ ਰਹੇ ਆਪ੍ਰੇਸ਼ਨ ਦੌਰਾਨ ਇੱਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਤੇ ਸੈਨਾ ਦਾ ਇੱਕ ਨਾਨ-ਕਮਿਸ਼ਨਡ ਅਫਸਰ (ਐਨਸੀਓ) ਜਖਮੀ ਹੋ ਗਿਆ। ਫੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੁਕਾਬਲਾ ਮੰਗਲਵਾਰ ਨੂੰ ਸਰਹੱਦੀ ਕੁਪਵਾੜਾ ਦੇ ਟਰੂਮਖਾਨ ਜੰਗਲਾਂ ’ਚ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀਆਂ ਟੀਮਾਂ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾ ਰਹੀਆਂ ਸਨ। ਫੌਜ ਨੇ ਕਿਹਾ ਕਿ ਸ਼ੱਕੀ ਗਤੀਵਿਧੀ ਦੇਖੀ ਗਈ, ਜਿਸ ਤੋਂ ਬਾਅਦ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਗੋਲੀਬਾਰੀ ’ਚ ਇੱਕ ਅੱਤਵਾਦੀ ਮਾਰਿਆ ਗਿਆ ਜਦਕਿ ਇੱਕ ਐਨਸੀਓ ਜਖਮੀ ਹੋ ਗਿਆ। Jammu News
ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵਿੱਟਰ ’ਤੇ ਇੱਕ ਪੋਸਟ ’ਚ ਕਿਹਾ ਕਿ ਕੁਪਵਾੜਾ ਦੇ ਹਵਾਸਨਾਮਲ ਖੇਤਰ ਕੋਵਹੂਟ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖਾਸ ਸੂਚਨਾਵਾਂ ਦੇ ਆਧਾਰ ’ਤੇ ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਨੇ 23 ਜੁਲਾਈ ਤੋਂ ਜੁਲਾਈ ਤੱਕ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਸੀ। 24 ਜੁਲਾਈ ਨੂੰ ਚੌਕਸ ਜਵਾਨਾਂ ਨੇ ਸ਼ੱਕੀ ਗਤੀਵਿਧੀ ਵੇਖੀ ਤੇ ਚੁਣੌਤੀ ਦਿੱਤੀ, ਜਿਸ ਦੇ ਜਵਾਬ ’ਚ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ’ਚ ਇੱਕ ਅੱਤਵਾਦੀ ਮਾਰਿਆ ਗਿਆ ਤੇ ਇਕ ਐਨਸੀਓ ਜਖਮੀ ਹੋ ਗਿਆ ਜਦਕਿ ਕਾਰਵਾਈ ਜਾਰੀ ਹੈ। Jammu News
Read This : ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਹੈ ਮੀਂਹ ਦਾ ਅਲਰਟ, ਗਰਮੀ ਤੇੇ ਹੁੰਮਸ ਤੋਂ ਪਰੇਸ਼ਾਨ ਲੋਕ
ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਸੁਰੱਖਿਆ ਬਲਾਂ ਨੇ ਤ੍ਰਿਮੁਖਾ ਟਾਪ, ਲੋਲਾਬ, ਕੁਪਵਾੜਾ ਨੇੜੇ ਅੱਤਵਾਦੀਆਂ ਦੀ ਮੌਜੂਦਗੀ ਦੀ ਪਛਾਣ ਕੀਤੀ ਹੈ ਤੇ ਆਪ੍ਰੇਸ਼ਨ ਜਾਰੀ ਹੈ। ਕੁਪਵਾੜਾ ’ਚ ਗੋਲੀਬਾਰੀ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਜੰਮੂ ਖੇਤਰ ’ਚ ਅੱਤਵਾਦੀ ਹਮਲੇ ਵਧ ਗਏ ਹਨ। ਮੰਗਲਵਾਰ ਨੂੰ ਜੰਮੂ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਅੱਤਵਾਦੀਆਂ ਨਾਲ ਮੁਕਾਬਲੇ ’ਚ ਇੱਕ ਜਵਾਨ ਸ਼ਹੀਦ ਹੋ ਗਿਆ। ਜ਼ਿਕਰਯੋਗ ਹੈ ਕਿ 20 ਜੂਨ ਤੋਂ, ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ, ਜੰਮੂ ਖੇਤਰ ’ਚ ਵੱਖ-ਵੱਖ ਹਮਲਿਆਂ ’ਚ 11 ਸੁਰੱਖਿਆ ਮੁਲਾਜ਼ਮ ਤੇ 9 ਸ਼ਰਧਾਲੂ ਮਾਰੇ ਗਏ ਹਨ। Jammu News
ਇੱਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ | Amritpal Singh
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਬੁੱਧਵਾਰ (7 ਫਰਵਰੀ) ਦੀ ਸ਼ਾਮ ਨੂੰ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ। ਸੌਲ ਕਦਲ ਇਲਾਕੇ ’ਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਦੋਵਾਂ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਐਸਐਮਐਚਐਸ ਹਸਪਤਾਲ ਲਿਜਾਇਆ ਗਿਆ ਪਰ ਅੰਮ੍ਰਿਤਸਰ ਦੇ ਰਹਿਣ ਵਾਲੇ ਅੰਮ੍ਰਿਤ ਪਾਲ (31) ਦੀ ਮੌਤ ਹੋ ਗਈ। ਦੂਜਾ ਨੌਜਵਾਨ ਵੀ ਪੰਜਾਬ ਦਾ ਰਹਿਣ ਵਾਲਾ ਹੈ, ਉਸ ਦਾ ਨਾਂਅ ਰੋਹਿਤ ਹੈ। ਉਸ ਦੀ ਉਮਰ ਕਰੀਬ 27 ਸਾਲਾਂ ਦੀ ਹੈ। ਉਸ ਦੇ ਪੇਟ ਦੇ ਖੱਬੇ ਪਾਸੇ ਗੋਲੀ ਲੱਗੀ ਹੈ। ਜਿਸ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। (Amritpal Singh)
ਅੱਤਵਾਦੀ ਲਖਬੀਰ ਲੰਡਾ ਤੇ ਹਰਵਿੰਦਰ ਰਿੰਦਾ ਦੇ 3 ਸਾਥੀ ਗ੍ਰਿਫਤਾਰ
ਫਰਵਰੀ ਅਤੇ ਮਈ 2023 ’ਚ ਵੀ ਹੋਈ ਸੀ ਟਾਰਗੇਟ ਕਿਲਿੰਗ | Amritpal Singh
26 ਫਰਵਰੀ 2023 ਦੀ ਸਵੇਰ ਨੂੰ, ਅੱਤਵਾਦੀਆਂ ਨੇ ਪੁਲਵਾਮਾ ’ਚ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ। ਉਹ ਆਪਣੇ ਪਿੰਡ ’ਚ ਗਾਰਡ ਵਜੋਂ ਕੰਮ ਕਰਦਾ ਸੀ। ਉਹ ਸਵੇਰੇ ਡਿਊਟੀ ਤੋਂ ਵਾਪਸ ਆ ਰਿਹਾ ਸੀ। ਇਸ ਤੋਂ ਬਾਅਦ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। 29 ਮਈ 2023 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਅੱਤਵਾਦੀਆਂ ਨੇ ਇੱਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ (ਦੀਪੂ) ਵਜੋਂ ਹੋਈ ਸੀ। ਦੀਪੂ ਜੰਮੂ ਦੇ ਊਧਮਪੁਰ ਦਾ ਰਹਿਣ ਵਾਲਾ ਸੀ ਅਤੇ ਅਨੰਤਨਾਗ ਦੇ ਜੰਗਲਾਤ ਮੰਡੀ ’ਚ ਸਰਕਸ ਮੇਲੇ ’ਚ ਕੰਮ ਕਰਦਾ ਸੀ। ਜਦੋਂ ਉਹ ਸ਼ਹਿਰ ਤੋਂ ਪਾਣੀ ਲੈਣ ਗਿਆ ਤਾਂ ਅੱਤਵਾਦੀਆਂ ਨੇ ਉਸ ਨੂੰ ਬਹੁਤ ਨੇੜਿਓਂ ਗੋਲੀ ਮਾਰ ਦਿੱਤੀ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। (Amritpal Singh)
ਮੁਕਾਬਲੇ ‘ਚ ਮਾਰੇ ਗਏ ਸਨ ਦੋ ਅੱਤਵਾਦੀ ਅਤੇ ਚਾਰ ਹੋਰ ਵਿਅਕਤੀ
ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਵਿਵਾਦ ਪੈਦਾ ਹੋ ਗਿਆ ਹੈ, ਜਿਸ ‘ਚ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਸਮੇਤ ਛੇ ਵਿਅਕਤੀ ਮਾਰੇ ਗਏ ਫੌਜ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਤੋਂ ਇਲਾਵਾ ਮਾਰੇ ਗਏ ਚਾਰ ਵਿਅਕਤੀ ਵੀ ਅੱਤਵਾਦ ਨਾਲ ਜੁੜੇ ਹੋਏ ਸਨ, ਉੱਥੇ ਸੂਬਾ ਸਰਕਾਰ ਨੇ ਕਿਹਾ ਕਿ ਉਹ ਨਾਗਰਿਕ ਸਨ ਘਟਨਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਪਹਿਨੂ ਖੇਤਰ ‘ਚ ਐਤਵਾਰ ਰਾਤ ਵਾਪਰੀ ਫੌਜ ਨੇ ਕਿਹਾ ਕਿ ਗਸ਼ਤ ਕਰ ਰਹੇ ਉਸ ਦੇ ਫੌਜੀਆਂ ‘ਤੇ ਦੋ ਵਾਹਨਾਂ ‘ਚ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਜਵਾਬੀ ਗੋਲੀਬਾਰੀ ‘ਚ ਲਸ਼ਕਰ-ਏ ਤਾਇਬਾ ਦੇ ਅੱਤਵਾਦੀ ਆਮਿਰ ਅਹਿਮਦ ਮਲਿਕ ਸਮੇਤ ਚਾਰ ਵਿਅਕਤੀ ਮਾਰੇ ਗਏੇ।
ਪੁਲਿਸ ਨੇ ਇੱਕ ਹੋਰ ਅੱਤਵਾਦੀ ਦੀ ਲਾਸ਼ ਪਹਿਨੂ ਤੋਂ ਲਗਭਗ ਸੱਤ ਕਿੱਲੋਮੀਟਰ ਦੂਰ ਬਰਾਮਦ ਕੀਤੀ ਉਸਦੀ ਪਛਾਣ ਲਸ਼ਕਰ-ਏ-ਤਾਇਬਾ ਅੱਤਵਾਦੀ ਆਸਿਕ ਹੁਸੈਨ ਭੱਟ ਦੇ ਤੌਰ ‘ਤੇ ਹੋਈ ਹੈ ਇਸ ਤੋਂ ਇਲਾਵਾ ਘਟਨਾ ਸਥਾਨ ਤੋਂ ਇੱਕ ਹੋਰ ਵਾਹਨ ‘ਚੋਂ ਸ਼ੋਪੀਆਂ ਦੇ ਚਿਤਰਾਗਾਮ ਨਿਵਾਸੀ ਗੌਹਰ ਅਹਿਮਦ ਲੋਨ ਦੀ ਲਾਸ਼ ਮਿਲੀ ਹੈ।