Caught - Sach Kahoon Punjabi
ਕਿਸਾਨਾਂ ਦੇ 2 ਲੱਖ 3 ਹਜ਼ਾਰ ਕੇਸ ਪਾਏ ਗਏ ਫਰਜ਼ੀ
ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੋਸ਼ਲ ਆਡਿਟ ਵਿੱਚ ਆਇਆ ਸੱਚ ਬਾਹਰ
ਛੋਟਾ ਕਿਸਾਨ ਦੱਸ ਕੇ ਵੱਡੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦਿਵਾਉਣਾ ਚਾਹੁੰਦੇ ਸਨ ਪ੍ਰਾਈਵੇਟ ਬੈਂਕ
ਚੰਡੀਗੜ੍ਹ, ਅਸ਼ਵਨੀ ਚਾਵਲਾ
ਕਾਂਗਰਸ ਸਰਕਾਰ ਵਿੱਚ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਰਜ਼ਾ ਮੁਆਫ਼ੀ ਵਿੱਚ ਵੱਡਾ ਫਰਜ਼ੀਵਾੜਾ ਨਿਕਲ ਕੇ ਬਾਹਰ ਆਇਆ ਹੈ। ਇਸ ਵਿੱਚ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗਣਾ ਸੀ ਪਰ ਸਰਕਾਰ ਵੱਲੋਂ ਕਰਵਾਏ ਗਏ ਸੋਸ਼ਲ ਆਡਿਟ ਦੇ ਚਲਦੇ ਇਸ ਫਰਜ਼ੀਵਾੜੇ ਨੂੰ ਸਰਕਾਰ ਨੇ ਸਮਾਂ ਰਹਿੰਦਿਆਂ ਹੀ ਫੜ ਲਿਆ ਹੈ। ਪੰਜਾਬ ਸਰਕਾਰ ਦੀ ਸੂਚੀ ‘ਚ 2 ਲੱਖ 3 ਹਜ਼ਾਰ 91 ਕਿਸਾਨ ਇਹੋ ਜਿਹੇ ਮਿਲੇ ਹਨ, ਜਿਨ੍ਹਾਂ ਦਾ ਕਰਜ਼ਾ ਮੁਆਫ਼ ਕਰਨ ਲਈ ਬੈਂਕਾਂ ਵੱਲੋਂ ਕੇਸ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਇਨ੍ਹਾ ‘ਚ 2 ਲੱਖ 3 ਹਜ਼ਾਰ 91 ਫਰਜ਼ੀ ਤੌਰ ‘ਤੇ ਤਿਆਰ ਕੀਤੇ ਹੋਏ ਛੋਟੇ ਕਿਸਾਨ ਪਾਏ ਗਏ ਹਨ। ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸ਼ੰਕਾ ਪਹਿਲਾਂ ਹੀ ਸੀ, ਜਿਸ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਨਾ ਸਿਰਫ਼ ਸੋਸ਼ਲ ਆਡਿਟ ਦਾ ਫ਼ਾਰਮੂਲਾ ਕੱਢਿਆ ਗਿਆ ਸੀ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਪ੍ਰਾਈਵੇਟ ਬੈਂਕਾਂ ਵੱਲੋਂ ਕੀਤੀ ਜਾ ਰਹੀ ਚਲਾਕੀ ਦਾ ਜਿਕਰ ਕੀਤਾ ਗਿਆ ਸੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵੱਲੋਂ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਹੀ ਕਰਜ਼ਾ ਮੁਆਫ਼ ਕਰਨ ਸਬੰਧੀ ਫੈਸਲਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਭਰ ਵਿੱਚ 10 ਲੱਖ 3 ਹਜ਼ਾਰ 545 ਕਿਸਾਨਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਨੇ ਫਸਲੀ ਕਰਜ਼ਾ ਲਿਆ ਸੀ ਤੇ ਇਨ੍ਹਾਂ ਦੀ ਜਮੀਨ 5 ਏਕੜ ਤੋਂ ਘੱਟ ਦੱਸੀ ਗਈ ਸੀ। ਪੰਜਾਬ ਸਰਕਾਰ ਵੱਲੋਂ ਇਨ੍ਹਾਂ 10 ਲੱਖ ਕਿਸਾਨਾਂ ਦੀ ਪੜਤਾਲ ਕਰਨ ਲਈ ਸੋਸ਼ਲ ਆਡਿਟ ਦਾ ਸਹਾਰਾ ਲਿਆ ਗਿਆ, ਜਿਸ ਵਿੱਚ ਪਹਿਲਾਂ ਕਰਜ਼ਾ ਮੁਆਫ਼ੀ ਲੈਣ ਵਾਲੇ ਕਿਸਾਨ ਤੋਂ ਹਲਫੀਆ ਬਿਆਨ ਲਿਆ ਗਿਆ ਤੇ ਫਿਰ ਉਸ ਹਲਫ਼ ਬਿਆਨ ਸਬੰਧੀ ਪਿੰਡ-ਪਿੰਡ, ਗਲੀ-ਗਲੀ ਜਾ ਕੇ ਪੜਤਾਲ ਕਰਵਾਈ ਗਈ। ਇਸ ਵਿੱਚ ਪਿੰਡਾਂ ਵਾਲਿਆਂ ਵੱਲੋਂ ਹੀ ਸਰਕਾਰ ਦੀ ਮੱਦਦ ਕਰਕੇ ਸੱਚਾਈ ਬਿਆਨ ਕਰ ਦਿੱਤੀ ਗਈ ਕਿ ਕਿਹੜਾ ਕਿਸਾਨ ਕਿੰਨੀ ਜ਼ਮੀਨ ਆਪਣੇ ਕੋਲ ਰੱਖੀ ਬੈਠਾ ਹੈ। ਇਸ ‘ਚ ਪਿੰਡ ਦੇ ਪਟਵਾਰੀ ਨੇ ਵੀ ਜ਼ਮੀਨ ਸਬੰਧੀ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦਿੱਤੀ।
ਇਸ ਪੜਤਾਲ ਦੌਰਾਨ ਸਾਹਮਣੇ ਆਇਆ ਕਿ 10 ਲੱਖ 3 ਹਜ਼ਾਰ 545 ਕਿਸਾਨਾਂ ‘ਚੋਂ 2 ਲੱਖ 3 ਹਜ਼ਾਰ 91 ਕਿਸਾਨ ਫਰਜ਼ੀ ਪਾਏ ਗਏ ਹਨ। ਇਹ ਫਰਜ਼ੀ ਕਿਸਾਨ ਖੇਤੀਬਾੜੀ ਦਾ ਕੰਮ ਕਰਦੇ ਹੋਏ ਬੈਂਕਾਂ ਦੇ ਕਰਜ਼ਦਾਰ ਵੀ ਹਨ ਪਰ ਇਨ੍ਹਾਂ ਕੋਲ ਜਮੀਨ 5 ਏਕੜ ਤੋਂ ਜਿਆਦਾ ਹੋਣ  ਕਾਰਨ ਇਹ ਵੱਡੇ ਕਿਸਾਨਾਂ ਦੀ ਕੈਟਾਗਿਰੀ ਵਿੱਚ ਆਉਂਦੇ ਹਨ। ਇਸ ਕਾਰਨ ਇਹ ਫਸਲੀ ਕਰਜ਼ ਮੁਆਫ਼ੀ ਦੀ ਸਕੀਮ ਦੇ ਹੱਕਦਾਰ ਹੀ ਨਹੀਂ।
ਬੈਂਕਾਂ ਦੀ ਫੜੀ ਗਈ ਚਲਾਕੀ
ਇਸ ਸਬੰਧੀ ਸਾਰੀ ਜਾਣਕਾਰੀ ਹੋਣ ਦੇ ਬਾਵਜ਼ੂਦ ਬੈਂਕਾਂ ਨੇ ਇਨ੍ਹਾਂ ਕਿਸਾਨਾਂ ਨੂੰ ਛੋਟਾ ਕਿਸਾਨ ਦੱਸਦੇ ਹੋਏ ਕਰਜ਼ ਮੁਆਫ਼ੀ ਲਈ ਸਰਕਾਰ ਕੋਲ ਕੇਸ ਭੇਜ ਦਿੱਤੇ ਸਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 2 ਲੱਖ 3 ਹਜ਼ਾਰ 91 ਕਿਸਾਨਾਂ ਦੇ ਸਿਰ ‘ਤੇ 2 ਲੱਖ ਤੋਂ ਜ਼ਿਆਦਾ ਦਾ ਕਰਜ਼ ਵੀ ਖੜ੍ਹਾ ਹੈ, ਜਿਸ ਕਾਰਨ ਹਰ ਕਿਸਾਨ ਦਾ 2 ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼ ਹੋਣ ਸਬੰਧੀ ਹੀ ਫਾਈਲ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜੇਕਰ ਪੰਜਾਬ ਸਰਕਾਰ ਸਮਾਂ ਰਹਿੰਦੇ ਹੋਏ ਇਨ੍ਹਾਂ ਵੱਡੇ ਕਿਸਾਨਾਂ ਬਾਰੇ ਖੁਲਾਸਾ ਨਾ ਹੁੰਦਾ ਤਾਂ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗ ਜਾਣਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
1150 ਪੇਟੀਆਂ ਸਰਾਬ ਬਰਾਮਦ, ਕਥਿਤ ਦੋਸ਼ੀ ਮੌਕੇ ਤੋਂ  ਫਰਾਰ
ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵੀ ਪੁਲਿਸ ਵੱਲੋਂ ਕਾਬੂ-
ਨਿਹਾਲ ਸਿੰਘ ਵਾਲਾ (ਸੱਚ ਕਹੂੰ ਨਿਊਜ਼) ਜਿਲਾ ਪੁਲਿਸ ਮੁੱਖੀ ਗੁਰਲੀਨ ਸਿੰਘ ਵੱਲੋਂ ਨਸਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵਿੱਚ ਲੱਦੀ ਜਾ ਰਹੀ ਭਾਰੀ ਮਾਤਰਾ ਵਿੱਚ ਗੁਆਂਢੀ ਸੂਬੇ ਹਰਿਆਣਾ ਵਿੱਚੋਂ ਪੰਜਾਬ ਵਿੱਚ ਸਪਲਾਈ ਕਰਨ ਲਈ ਲਿਆਂਦੀ ਗਈ ਸ਼ਰਾਬ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਡੀ ਐਸ ਪੀ ਸੁਬੇਗ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਖਾਸ ਮੁਖਬਰ ਦੀ ਸੂਚਨਾਂ ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਸਕਰਨ ਸਿੰਘ ਉਰਫ ਜੱਸੀ ਪਿੰਡ ਮਾਣੂਕੇ ਦੇ ਘਰ ਤੇ ਛਾਪਾ ਮਾਰਿਆ ਅਤੇ 1150 ਪੇਟੀਆਂ ਸ਼ਰਾਬ (13,800 ਬੋਤਲਾਂ) ਮਾਰਕਾ ਹੀਰ ਸੌਫੀ 962 ਪੇਟੀਆਂ ਅਤੇ ਫਸਟ ਚੁਆਇਸ 188 ਪੇਟੀਆਂ ਦਾ ਭਰਿਆ ਟਰੱਕ ਟਾਟਾ ਐਲ.ਪੀ. ਨੰਬਰੀ ਪੀ ਬੀ 11 ਬੀ ਐਫ 9468,  ਸਕਾਰਪਿਓ ਗੱਡੀ ਨੰਬਰੀ 23 ਐਮ 8885,  ਸਫਾਰੀ ਗੱਡੀ ਨੰਬਰੀ ਪੀ ਬੀ 03 ਐਨ 9260 ਅਤੇ 1 ਜੀਪ ਨੰਬਰੀ ਪੀ ਬੀ 15 ਏ 5170 ਬਰਾਮਦ ਕੀਤੀ ਗਈ।
ਪੁਲਿਸ ਦੀ ਛਾਪੇਮਾਰੀ ਦੌਰਾਨ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਸਕਾਰਪਿਓ ਗੱਡੀ ਵਿੱਚੋਂ 50 ਪੇਟੀਆਂ ਹੀਰ ਸੌਫੀ, ਜੀਪ ਵਿੱਚੋਂ 20 ਪੇਟੀਆਂ ਹੀਰ ਸੌਫੀ, ਸਫਾਰੀ ਵਿੱਚੋਂ 78 ਪੇਟੀਆਂ ਫਸਟ ਚੁਆਇਸ, ਟਰੱਕ ਵਿੱਚੋਂ 892 ਪੇਟੀਆਂ ਹੀਰ ਸੌਫੀ ਅਤੇ 110 ਪੇਟੀਆਂ ਫਸਟ ਚੁਆਇਸ ਬਰਾਮਦ ਕੀਤੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਵੇਂ ਹੀ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ: ਅਮਰਿੰਦਰ
ਬਾਦਲਾਂ ਪ੍ਰਤੀ ਕਥਿੱਤ ਨਰਮੀ ‘ਤੇ ਬੋਲੇ ਮੁੱਖ ਮੰਤਰੀ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਪ੍ਰਤੀ ਨਰਮੀ ਵਰਤੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਐਵੇਂ ਹੀ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਸਾਰੇ ਮਾਮਲਿਆਂ ਦੀ ਜਾਂਚ ਲਈ ਹੁਣ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਜੋ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ
ਕੈਪਟਨ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੇ ਕਿਸੇ ਸਿੱਟੇ ‘ਤੇ ਪਹੁੰਚਣ ਤੋਂ ਬਾਅਦ ਹੀ ਠੋਸ ਕਾਰਵਾਈ ਕੀਤੀ ਜਾਵੇਗੀ ਕੈਪਟਨ ਹਿੰਦੁਸਤਾਨ ਟਾਈਮਜ਼ ਸਮਿੱਟ 2018 ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਸਨ ਇਸ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਂਦਰ ਨਾਲ ਮਿਲ ਕੇ ਕੰਮ ਕਰਨ ਵਿੱਚ ਕਦੇ ਕੋਈ ਸਮੱਸਿਆ ਨਹੀਂ ਹੋਈ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਖ਼ਾਸ ਕਰਕੇ ਵਿੱਤੀ ਤੇ ਪ੍ਰਮੁੱਖ ਨਿਯੁਕਤੀਆਂ ਕਰਨ ਦੇ ਮਾਮਲਿਆਂ ‘ਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੂਬਿਆਂ ਤੋਂ ਅਧਿਕਾਰ ਖੋਹ ਲਏ ਹਨ ਅਤੇ ਉਨ੍ਹਾਂ ਕੋਲ ਆਪਣਾ ਖ਼ੁਦ ਦਾ ਡੀਜੀਪੀ ਨਿਯੁਕਤ ਕਰਨ ਤੱਕ ਦੀ ਤਾਕਤ ਨਹੀਂ ਹੈ ਤੇ ਹੁਣ ਪ੍ਰਸਤਾਵਿਤ ਨਾਵਾਂ ਦੀ ਸੂਚੀ ਯੂਪੀਐੱਸਸੀ ਨੂੰ ਭੇਜਣੀ ਪੈਂਦੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਡੀ. ਜੀ. ਪੀ. ਦੀ ਨਿਯੁਕਤੀ ਦੇ ਮਾਮਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਨੇ ਸੂਬਾ ਸਰਕਾਰਾਂ ਹੱਥ ਫੜਾਇਆ ਠੂਠਾ : ਗਾਂਧੀ
ਲੋਕ ਸਭਾ ਮੈਂਬਰ ਨੇ ਪੰਜਾਬ ਲਈ ਆਰਥਿਕ ਖੁਦਮੁਖਤਿਆਰੀ ਦੀ ਕੀਤੀ ਮੰਗ
ਪਹਿਲਾਂ ਬਾਦਲ ਅਤੇ ਹੁਣ ਮਨਪ੍ਰੀਤ ਇੱਕ ਹੱਥ ਠੂਠਾ ਅਤੇ ਦੂਜੇ ਹੱਥ ਬੁੱਕੇ ਲੈ ਕੇ ਜਾਂਦੇ ਹਨ ਕੇਂਦਰ ਕੋਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਇੱਕ ਦੇਸ਼ ਇੱਕ ਟੈਕਸ ਲਾਗੂ ਕਰਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਖ਼ਤਮ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਟੈਕਸ ਸੂਬੇ ਦੇ ਵਾਸੀ ਦੇ ਰਹੇ ਹਨ ਪਰ ਉਸ ਸੂਬੇ ਦੀਆਂ ਸਰਕਾਰਾਂ ਨੂੰ ਆਪਣੇ ਹੱਥਾਂ ਵਿੱਚ ਠੂਠਾ ਲੈ ਕੇ ਕੇਂਦਰ ਸਰਕਾਰ ਕੋਲ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਰ ਸੂਬਾ ਸਰਕਾਰ ਨੂੰ ਖ਼ੁਦਮੁਖ਼ਤਿਆਰੀ ਦੇ ਕੇ ਟੈਕਸ ਇਕੱਠੇ ਕਰਨ ਦੀ ਛੋਟ ਹੋਣੀ ਚਾਹੀਦੀ ਹੈ, ਜਦੋਂ ਕਿ ਕੇਂਦਰ ਸਰਕਾਰ ਨੂੰ ਤਾਂ ਟੈਕਸ ਵਿੱਚੋਂ ਸਿਰਫ਼ ਛੋਟਾ ਜਿਹਾ ਹਿੱਸਾ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਡਾ. ਗਾਂਧੀ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਆਪਣੀ ਜਾੜ ਹੇਠਾਂ ਰੱਖਣ ਦੀ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਦੇ ਫੈਸਲੇ ਲਏ ਹਨ ਤਾਂ ਕਿ ਹਰ ਕੰਮ ਲਈ ਸੂਬਾ ਸਰਕਾਰਾਂ ਕੇਂਦਰ ਕੋਲ ਪੈਸੇ ਮੰਗਣ ਲਈ ਜਾਣਾ ਪਏੇ। ਗਾਂਧੀ ਨੇ ਕਿਹਾ ਕਿ ਹਮੇਸ਼ਾ ਹੀ ਹਰ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਸਿੱਖਿਆ ਸਣੇ ਮੁੱਢਲੀਆਂ ਸਹੂਲਤਾਂ ਸੂਬੇ ਦੀ ਸਰਕਾਰ ਦਿੰਦੀ ਹੈ, ਇਸ ਲਈ ਉਥੇ ਦੋ ਲੋਕਾਂ ਤੋਂ ਲਿਆ ਜਾਣ ਵਾਲੇ ਟੈਕਸ ‘ਤੇ ਵੀ ਪਹਿਲਾਂ ਹੱਕ ਸੂਬਾ ਸਰਕਾਰਾਂ ਕੋਲ ਹੋਣਾ ਚਾਹੀਦਾ ਹੈ ਪਰ ਇਥੇ ਸਾਰਾ ਕੁਝ ਉਲਟ ਹੈ। ਹਰ ਤਰ੍ਹਾਂ ਦੀ ਸਹੂਲਤ ਸੂਬਾ ਸਰਕਾਰ ਦੇਵੇਗੀ, ਪਰ ਸਾਰਾ ਟੈਕਸ ਕੇਂਦਰ ਸਰਕਾਰ ਇਕੱਠੇ ਕਰਕੇ ਸੂਬਾ ਸਰਕਾਰਾਂ ਦੇ ਹੱਥ ਵਿੱਚ ਠੂਠਾ ਫੜਾ ਰਹੀ ਹੈ।
ਉਨਾਂ ਕਿਹਾ ਕਿ ਸੂਬਾ ਸਰਕਾਰ ਆਪਣਾ ਹੱਥ ਲੈਣ ਲਈ ਵੀ ਕੇਂਦਰ ਸਰਕਾਰ ਕੋਲ ਹੱਥ ਫੈਲਾਉਣੇ ਪੈ ਰਹੇ ਹਨ। ਹੁਣ ਤੋਂ ਪਹਿਲਾਂ ਪਰਕਾਸ਼ ਸਿੰਘ ਬਾਦਲ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਇੱਕ ਹੱਥ ਵਿੱਚ ਠੂਠਾ ਅਤੇ ਦੂਜੇ ਹੱਥ ਵਿੱਚ ਬੁੱਕੇ ਲੈ ਕੇ ਮੰਗਣ ਲਈ ਜਾਂਦੇ ਸਨ ਅਤੇ ਹੁਣ ਮਨਪ੍ਰੀਤ ਬਾਦਲ ਕੇਂਦਰ ਦੀ ਭਾਜਪਾ ਸਰਕਾਰ ਕੋਲ ਇੱਕ ਹੱਥ ਵਿੱਚ ਠੂਠਾ ਅਤੇ ਦੂਜੇ ਹੱਥ ਵਿੱਚ ਬੁੱਕੇ ਲੈ ਕੇ ਮੰਗਣ ਜਾ ਰਹੇ ਹਨ।
ਉਨਾਂ ਕਿਹਾ ਕਿ ਪੰਜਾਬ ਸਣੇ ਸਾਰੀ ਸੂਬਾ ਸਰਕਾਰਾਂ ਨੂੰ ਵਿੱਤੀ ਤੌਰ ‘ਤੇ ਖ਼ੁਦ ਮੁਖ਼ਤਿਆਰੀ ਦੇਣ ਦੀ ਜਰੂਰਤ ਹੈ, ਨਹੀਂ ਤਾਂ ਸੂਬਾ ਸਰਕਾਰਾਂ ਦੇ ਸਿਰ ‘ਤੇ ਕਰਜ਼ਾ ਦਾ ਬੋਝ ਵਧਦਾ ਜਾਏਗਾ ਅਤੇ ਇੱਕ ਦਿਨ ਸੂਬਾ ਸਰਕਾਰਾਂ ਦਿਵਾਲੀਆ ਪਣ ਹੋਣ ਵੱਲ ਵੱਧ ਜਾਣਗੀਆਂ।
ਰੈਫਰੰਡਮ 2020 ਨਾਲ ਕੋਈ ਸਬੰਧ ਨਹੀਂ
ਡਾ. ਗਾਂਧੀ ਨੇ ਕਿਹਾ ਕਿ ਅਸੀਂ ਪੰਜਾਬ ਲਈ ਖੁਦਮੁਖਤਿਆਰੀ ਮੰਗਦੇ ਹਾਂ ਪਰ ਸਾਡਾ ਰੈਫਰੰਡਮ 2020 ਨਾਲ ਕੋਈ ਸਬੰਧ ਨਹੀਂ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਸੂਬੇ ਨੂੰ ਆਰਥਿਕ ਖੁਦਮੁਖਤਿਆਰ ਦੇਣ ਨਾਲ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ ਕੇ ਚੈਕ ਕੀਤੀ ਗਈ, ਜਿਸ ‘ਚ ਕਰੀਬ 1 ਹਜ਼ਾਰ ਲੀਟਰ ਦੁੱਧ ਪਲਾਸਟਿਕ ਦੇ ਢੋਲਾਂ ‘ਚ ਲਿਆਂਦਾ ਜਾ ਰਿਹਾ ਸੀ।
ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੁੱਧ ਦੀ ਕੁਆਲਟੀ ਚੈੱਕ ਕੀਤੀ ਤਾਂ ਉਨ੍ਹਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਿਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਉਪਰੰਤ ਜ਼ਿਲ੍ਹਾ ਸਿਹਤ ਅਫਸਰ ਰਵਿੰਦਰ ਗਰਗ ਤੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਉਕਤ ਦੁੱਧ ਦੇ ਸੈਂਪਲ ਭਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਨਾਲ ਵਗਦੇ ਰਜਵਾਹੇ ‘ਚ ਇਹ ਦੁੱਧ ਡੋਲ੍ਹ ਦਿੱਤਾ ਗਿਆ।
ਦੁੱਧ ਸਪਰੇਟਾ ਹੋਣ ਕਰਕੇ ਆਮ ਨਾਲੋਂ ਪਤਲਾ : ਜਸਪਾਲ ਬਾਂਸਲ
ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਹ ਇਹ ਦੁੱਧ ਆਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ ਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲੋਂ ਪਤਲਾ ਸੀ ਤੇ ਮਹਿਕਮੇ ਵੱਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜ਼ਾਹਿਰ ਕੀਤੀ।
ਜਲੰਧਰ ਜਾਂਦਿਆਂ ਰਸਤੇ ‘ਚ ਹੈਲੀਕਾਪਟਰ ਤੋਂ ਲਈਆਂ ਤਸਵੀਰਾਂ
ਡੀਸੀ ਤੇ ਐੱਸਐੱਸਪੀ ਨੂੰ ਮੌਕੇ ‘ਤੇ ਦਿੱਤੇ ਕਾਰਵਾਈ ਦੇ ਆਦੇਸ਼
ਮੁੱਖ ਮੰਤਰੀ ਦੇ ਫੋਨ ਤੋਂ ਬਾਅਦ ਹਰਕਤ ‘ਚ ਆਇਆ ਪ੍ਰਸ਼ਾਸਨ, 30 ਟਿੱਪਰ, 5 ਜੇਸੀਬੀ ਸਣੇ 56 ਗੱਡੀਆਂ ਜ਼ਬਤ
ਚੰਡੀਗੜ੍ਹ/ਜਲੰਧਰ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਕਈ ਵਾਰ ਸਖ਼ਤ ਆਦੇਸ਼ ਦੇਣ ਤੋਂ ਬਾਅਦ ਵੀ ਜਲੰਧਰ ਤੇ ਨਵਾਂਸ਼ਹਿਰ ਦਾ ਪ੍ਰਸ਼ਾਸਨ ਸੁੱਤਾ ਹੀ ਪਿਆ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਾ ਸਿਰਫ਼ ਫੜ੍ਹਿਆ, ਸਗੋਂ ਮੌਕੇ ‘ਤੇ ਫੋਟੋ ਖਿਚਦੇ ਹੋਏ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਚਾੜ੍ਹ ਦਿੱਤੇ, ਜਿਸ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਨਵਾਂਸ਼ਹਿਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਮਲਿਕਪੁਰ ਪਿੰਡ ਵਿੱਚੋਂ 21 ਪੋਰਕਲੇਨ (ਮਿੱਟੀ ਚੁੱਕਣ ਵਾਲੀਆਂ ਮਸ਼ੀਨਾਂ), 5 ਜੇਸੀਬੀ ਮਸ਼ੀਨਾਂ 30 ਟਿੱਪਰ (ਟਰੱਕ) ਤੇ ਇੱਕ ਟਰੈਕਟਰ ਟਰਾਲੀ ਕਬਜ਼ੇ ਵਿੱਚ ਲਏ ਹਨ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨਾਲ ਜੁੜੀ ਵੱਡੀ ਖ਼ਬਰ
ਮੁੱਖ ਮੰਤਰੀ ਨੇ ਜੰਗ-ਏ-ਅਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਦੇਸ਼ ਨੂੰ ਸਮਰਪਿਤ ਕਰਨ ਲਈ ਹੈਲੀਕਾਪਟਰ ਰਾਹੀਂ ਕਰਤਾਰਪੁਰ ਜਾਂਦੇ ਹੋਏ ਨਵਾਂਸ਼ਹਿਰ ਦੇ ਰਾਹੋਂ ਤੇ ਜਲੰਧਰ ਦੇ ਫਿਲੌਰ ਇਲਾਕਿਆਂ ‘ਚ ਵੱਡੀ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸਰਗਰਮੀਆਂ ਦੇਖੀਆਂ ਸਨ। ਪੰਜਾਬ ਵਿੱਚ ਲਗਾਤਾਰ ਸਖ਼ਤ ਆਦੇਸ਼ ਜਾਰੀ ਹੋਣ ਤੋਂ ਬਾਅਦ ਬੇਖ਼ੌਫ਼ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇਖ ਕੇ ਪ੍ਰੇਸ਼ਾਨ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਦੇ ਪਾਇਲਟ ਨੂੰ ਇਸ ਇਲਾਕੇ ਦੇ ਉੱਪਰ ਗੇੜਾ ਕੱਢਣ ਲਈ ਆਖਿਆ ਤਾਂ ਜੋ ਦਰਿਆ ਦੇ ਕੰਢਿਆਂ ‘ਤੇ ਚੱਲ ਰਹੇ ਗੈਰ-ਕਾਨੂੰਨੀ ਮਾਈਨਿੰਗ ਨੂੰ ਦੇਖਿਆ ਜਾ ਸਕੇ ਤੇ ਇਨ੍ਹਾਂ ਗੈਰ-ਕਾਨੂੰਨੀ ਕੰਮਾਂ ਬਾਰੇ ਪੁਸ਼ਟੀ ਹੋ ਸਕੇ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇੱਕਦਮ ਇਸ ਸਮੁੱਚੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ।
ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ
ਮੁੱਖ ਮੰਤਰੀ ਨੇ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਤੁਰੰਤ ਇਨ੍ਹਾਂ ਸਰਗਰਮੀਆਂ ਖ਼ਿਲਾਫ਼ ਕਾਰਵਾਈ ਕਰਨ ਤੇ ਇਸ ਲਈ ਵਰਤੇ ਜਾ ਰਹੇ ਸਾਜੋ-ਸਮਾਨ ਨੂੰ ਕਬਜ਼ੇ ਵਿੱਚ ਲੈਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਪੂਰੀ ਜਾਂਚ ਦੇ ਵੀ ਹੁਕਮ ਦਿੱਤੇ ਤਾਂ ਜੋ ਦੋਸ਼ੀਆਂ ਅਧਿਕਾਰੀਆਂ ਖ਼ਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾ ਸਕੇ। ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਣ ਦੇ ਬਾਵਜੂਦ ਇਨ੍ਹਾਂ ਸਰਗਰਮੀਆਂ ਦੇ ਚੱਲਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਰੱਤੀ ਭਰ ਵੀ ਢਿੱਲ ਜਾਂ ਸ਼ਮੂਲੀਅਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਦੀ ਕਾਰਵਾਈ ਤੋਂ ਬਾਅਦ ਪੰਜਾਬ ਭਰ ‘ਚ ਅਲਰਟ ਹੋਏ ਅਧਿਕਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਹੈਲੀਕਾਟਰ ਰਾਹੀਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਭਰ ਦੇ ਅਧਿਕਾਰੀ ਅਲਰਟ ਹੋ ਗਏ ਹਨ, ਜਿਸ ਕਾਰਨ ਨਜਾਇਜ਼ ਤਾਂ ਦੂਰ ਮੰਗਲਵਾਰ ਨੂੰ ਦਿਨ ਭਰ ਜਾਇਜ਼ ਮਾਈਨਿੰਗ ਦਾ ਵੀ ਕੰਮ ਨਹੀਂ ਹੋ ਸਕਿਆ। ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਇਸ ਸਬੰਧੀ ਹੇਠਲੇ ਅਧਿਕਾਰੀਆਂ ਦੀ ਡਿਊਟੀ ਲਗਾਉਂਦੇ ਹੋਏ ਛਾਪੇਮਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਧਿਕਾਰੀਆਂ ਦੇ ਮਨ ‘ਚ ਡਰ ਪੈਦਾ ਹੋ ਗਿਆ ਹੈ ਕਿ ਕਿਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੈਲੀਕਾਪਟਰ ਚੁੱਕ ਕੇ ਉਨ੍ਹਾਂ ਦੇ ਹਲਕੇ ਦਾ ਦੌਰਾ ਨਾ ਕਰਨ ਲਈ ਆ ਜਾਣ।
ਪੰਜਾਬ ਭਰ ‘ਚ ਅਲਰਟ ਹੋਏ ਅਧਿਕਾਰੀ
ਮੁੱਖ ਮੰਤਰੀ ਵੱਲੋਂ ਹੈਲੀਕਾਟਰ ਰਾਹੀਂ ਕੀਤੀ ਕਾਰਵਾਈ ਮਗਰੋਂ ਪੰਜਾਬ ਭਰ ਦੇ ਅਧਿਕਾਰੀ ਅਲਰਟ ਹੋ ਗਏ ਹਨ, ਜਿਸ ਕਾਰਨ ਨਜਾਇਜ਼ ਤਾਂ ਦੂਰ ਮੰਗਲਵਾਰ ਨੂੰ ਦਿਨ ਭਰ ਜਾਇਜ਼ ਮਾਈਨਿੰਗ ਦਾ ਵੀ ਕੰਮ ਨਹੀਂ ਹੋ ਸਕਿਆ। ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਇਸ ਸਬੰਧੀ ਹੇਠਲੇ ਅਧਿਕਾਰੀਆਂ ਦੀ ਡਿਊਟੀ ਲਾ ਕੇ ਛਾਪੇਮਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਧਿਕਾਰੀਆਂ ਦੇ ਮਨ ‘ਚ ਡਰ ਪੈਦਾ ਹੋ ਗਿਆ ਹੈ ਕਿ ਕਿਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੈਲੀਕਾਪਟਰ ਚੁੱਕ ਕੇ ਉਨ੍ਹਾਂ ਦੇ ਹਲਕੇ ਦਾ ਦੌਰਾ ਨਾ ਕਰਨ ਲਈ ਆ ਜਾਣ।
ਇਹ ਵੀ ਪੜ੍ਹੋ : ਬੈਂਕ ਦਾ ਪੂਰਾ ਕਰਜ਼ਾ ਨਾ ਮੋੜਿਆ ਗਿਆ ਤਾਂ ਗਰੰਟਰ ਨੂੰ ਦੇਣੀ ਪਵੇਗੀ ਪੂਰੀ ਰਕਮ? ਜਾਣੋੋ ਕੀ ਹਨ ਨਿਯਮ