Place - Sach Kahoon Punjabi
ਪਿਛਲੇ ਦਿਨੀਂ 11 ਮੈਂਬਰੀ ਕਮੇਟੀ ਵਿੱਚ ਵੀ ਨਹੀਂ ਕੀਤਾ ਗਿਆ ਸ਼ਾਮਲ, ਮਹਿਸੂਸ ਕਰ ਰਹੇ ਹਨ ਆਪਣੀ ਬੇਇੱਜ਼ਤੀ
ਸਰਕਾਰ ਤੋਂ ਬਾਅਦ ਸੰਗਠਨ ਵਿੱਚ ਵੀ ਨਹੀਂ ਕੋਈ ਜਿਆਦਾ ਪੁੱਛ ਪੜਤਾਲ, ਨੌਜਵਾਨ ਕਾਂਗਰਸੀ ਚਲਾਉਣ ਲਗੇ ਸੰਗਠਨ
ਟਕਸਾਲੀ ਕਾਂਗਰਸੀ ਵੀ ਹੋਣ ਲਗੇ ਆਪਣੇ ਪੱਧਰ ‘ਤੇ ਇਕੱਠੇ, ਫੁੱਟ ਸਕਦਾ ਐ ਕਦੇ ਵੀ ਲਾਵਾ
ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ਵਿੱਚ ਆਪਣੀ ਧਾਂਕ ਕਈ ਦਹਾਕੇ ਤੱਕ ਜਮਾਉਣ ਵਾਲੇ ਟਕਸਾਲੀ ਕਾਂਗਰਸੀ ਹੁਣ ਸਰਕਾਰ ਤੋਂ ਬਾਅਦ ਸੰਗਠਨ ਵਿੱਚ ਵੀ ਨੁੱਕਰੇ ਲੱਗਦੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਸੰਗਠਨ ਵਿੱਚ ਵੀ ਕੋਈ ਜਿਆਦਾ ਤਵੱਜੋਂ ਨਾ ਦੇਣ ਕਰਕੇ ਉਹ ਖ਼ਾਸੇ ਨਰਾਜ਼ ਆ ਰਹੇ ਹਨ, ਜਿਸ ਕਾਰਨ ਉਨਾਂ ਦੇ ਅੰਦਰ ਵੀ ਇੱਕ ਚੀਗਘਾੜੀ ਸੁਲਗ ਰਹੀਂ ਹੈ
ਸੱਤਾ ਵਿੱਚ ਰਹਿੰਦੇ ਹੋਏ ਵੀ ਕੋਈ ਪੁੱਛ ਪੜਤਾਲ ਤੋਂ ਬਾਅਦ ਹੁਣ ਬੀਤੇ ਦਿਨੀਂ ਬਣੀ ਤਾਲਮੇਲ ਕਮੇਟੀ ਵਿੱਚ ਥਾਂ ਨਹੀਂ ਮਿਲਣ ਕਰਕੇ ਇਨਾਂ ਉੱਘੇ ਕਾਂਗਰਸੀਆਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋ ਰਹੀਂ ਹੈ।
ਹਾਲਾਂਕਿ ਕਾਂਗਰਸ ਸਰਕਾਰ ਵਿੱਚ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਅਹੁਦੇ ਵੰਡੇ ਗਏ ਹਨ ਪਰ ਇਨਾਂ ਅਹੁਦਿਆਂ ਵਿੱਚ ਕੋਈ ਜਿਆਦਾ ਕੰਮਕਾਜ ਹੱਥ ਪੱਲੇ ਨਾ ਹੋਣ ਕਰਕੇ ਇਹ ਲੀਡਰ ਸਾਹਮਣੇ ਆ ਕੇ ਸੰਗਠਨ ਲਈ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਰਕਾਰ ਦਰਮਿਆਨ ਤਾਲਮੇਲ ਬਿਠਾਉਣ ਲਈ ਬਣਾਈ ਗਈ ਕਮੇਟੀ ਵਿੱਚ ਇਨਾਂ ਨੂੰ ਥਾਂ ਨਹੀਂ ਦਿੱਤੀ ਗਈ ਹੈ।
ਬੀਤੇ ਸਮੇਂ ‘ਚ ਕੈਬਨਿਟ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਅਹੁਦੇ ‘ਤੇ ਰਹੇ ਟਕਸਾਲੀ ਕਾਂਗਰਸੀ ਆਗੂ ਸਭ ਤੋਂ ਜਿਆਦਾ ਉਨਾਂ ਨੌਜਵਾਨ ਕਾਂਗਰਸੀ ਆਗੂਆਂ ਤੋਂ ਔਖੇ ਹਨ, ਜਿਨਾਂ ਨੂੰ ਪਾਰਟੀ ਵਿੱਚ ਆਏ ਹੋਏ ਮਸਾਂ ਕੁਝ ਸਾਲ ਹੀ ਹੋਏ ਹਨ
ਇਹ ਟਕਸਾਲੀ ਕਾਂਗਰਸੀ ਫਿਲਹਾਲ ਕੁਝ ਵੀ ਬੋਲਣ ਲਈ ਸਾਹਮਣੇ ਨਹੀਂ ਆ ਰਹੇ ਹਨ ਪਰ ਉਨਾਂ ਦੇ ਅੰਦਰ ਮੌਜੂਦਾ ਸੰਗਠਨ ਅਤੇ ਸਰਕਾਰ ਖ਼ਿਲਾਫ਼ ਗੁੱਸੇ ਦਾ ਲਾਵਾ ਇਕੱਠਾ ਹੋ ਰਿਹਾ ਹੈ, ਜਿਹੜਾ ਕਿ ਕਿਸੇ ਵੀ ਸਮੇਂ ਫੁੱਟ ਕੇ ਬਾਹਰ ਆ ਸਕਦਾ ਹੈ।
ਇੱਕ ਟਕਸਾਲੀ ਕਾਂਗਰਸ ਨੇ ਕਿਹਾ ਕਿ ਉਹ ਕਦੇ ਵੀ ਪਾਰਟੀ ਤੋਂ ਬਾਹਰ ਨਹੀਂ ਗਏ ਹਨ ਅਤੇ ਹੁਣ ਵੀ ਪਾਰਟੀ ਦੇ ਅੰਦਰ ਰਹਿੰਦੇ ਹੋਏ ਹੀ ਕੰਮ ਕਰ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੰਮ ਕਰਨ ਦੇ ਹੀ ਲਾਇਕ ਨਹੀਂ ਰਹੇ। ਉਨਾਂ ਕਿਹਾ ਕਿ ਪਾਰਟੀ ਦੇ ਪਲੇਟ ਫਾਰਮ ਤੋਂ ਲੈ ਕੇ ਸਰਕਾਰ ਦੇ ਹਰ ਪਲੇਟ ਫਾਰਮ ‘ਤੇ ਕਦੇ ਵੀ ਉਨਾਂ ਨੂੰ ਸੱਦ ਕੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਹੈ
ਇੱਕ ਹੋਰ ਟਕਸਾਲੀ ਕਾਂਗਰਸੀ ਨੇ ਕਿਹਾ ਕਿ ਅੱਜ ਕੱਲ ਤਾਂ ਨੌਜਵਾਨ ਕਾਂਗਰਸੀ ਆਗੂਆਂ ਨੂੰ ਹੀ ਪੁੱਛਿਆ ਜਾ ਰਿਹਾ ਹੈ, ਜਿਨਾਂ ਨੂੰ ਸਰਕਾਰ ਵਿੱਚ ਚੰਗੇ ਪੱਧਰ ‘ਤੇ ਰੱਖਦੇ ਹੋਏ ਕੰਮ ਕਰਨ ਦੀ ਖੁੱਲੀ ਛੋਟ ਦਿੱਤੀ ਹੋਈ ਹੈ ਤੇ ਹੁਣ ਸੰਗਠਨ ਲਈ ਬਣਾਈ ਗਈ 11 ਮੈਂਬਰੀ ਕਮੇਟੀ ਵਿੱਚ ਵੀ ਉਨਾਂ ਦਾ ਹੀ ਨਾਅ ਸ਼ਾਮਲ ਕੀਤਾ ਗਿਆ ਹੈ।
ਕੀ ਅਸੀਂ ਨਹੀਂ ਬਿਠਾ ਸਕਦੇ ਸੀ ਸਰਕਾਰ ਨਾਲ ਤਾਲਮੇਲ
ਟਕਸਾਲੀ ਕਾਂਗਰਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕੀ ਉਹ ਸਰਕਾਰ ਅਤੇ ਪਾਰਟੀ ਵਿੱਚ ਤਾਲਮੇਲ ਨਹੀਂ ਬਿਠਾ ਸਕਦੇ ਹਨ, ਜਿਹੜਾ ਕਿ 11 ਮੈਂਬਰੀ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਨ੍ਹਾਂ ਪਿਛਲੇ ਲੰਬੇ ਸਮੇਂ ਦਾ ਤਜਰਬਾ ਹੈ, ਜਿਹੜਾ ਕਿ ਸਰਕਾਰ ਅਤੇ ਪਾਰਟੀ ਦੇ ਫਾਇਦੇ ਲਈ ਕੰਮ ਆ ਸਕਦਾ ਹੈ ਪਰ ਉਨਾਂ ਨਾਲ ਸਲਾਹ ਮਸ਼ਵਰਾ ਤਾਂ ਕੀ ਕਰਨਾ ਸੀ, ਉਨਾਂ ਨੂੰ ਕਦੇ ਚਾਹ ਪਾਣੀ ‘ਤੇ ਵੀ ਨਹੀਂ ਸੱਦਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5 ਵਾਰ ਮੁੱਖ ਮੰਤਰੀ ਰਹਿ ਚੁੱਕ ਬਾਦਲ ਸਾਹਿਬ ਨੂੰ ਦੇਣਾ ਚਾਹੀਦਾ ਐ ਸਨਮਾਨ, ਦੇਸ਼ ਭਰ ਵਿੱਚ ਸਭ ਤੋਂ ਵੱਡੀ ਉਮਰ ਦੇ ਲੀਡਰ : ਪਰਮਿੰਦਰ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਭੇਜਿਆ ਗਿਆ ਪੱਤਰ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿਖੇ ਹੋਣ ਜਾ ਰਹੇ 550ਵੇਂ ਗੁਰੂਪੁਰਬ ਨੂੰ ਸਮਰਪਿਤ 6 ਨਵੰਬਰ ਵਿਸ਼ੇਸ਼ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਸਟੇਜ ‘ਤੇ ਬਿਠਾਉਣ ਦੇ ਨਾਲ ਹੀ ਭਾਸ਼ਣ ਲਈ ਸਮਾਂ ਦੇਣ ਦੀ ਮੰਗ ਕਰ ਰਿਹਾ ਹੈ ਪਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੰਗ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਕੁਝ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਖਫ਼ਾ ਵੀ ਹੋ ਗਿਆ ਹੈ ਅਤੇ ਉਹ ਇਸ ਨੂੰ ਸਿਆਸੀ ਵਿਤਕਰਾ ਕਰਾਰ ਦੇ ਰਹੇ ਹਨ।
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੰਗ ਨੂੰ ਰੱਦ ਕਰਦਿਆਂ ਦਿੱਤਾ ਹੈ ਕਿ ਵਿਧਾਨ ਸਭਾ ਦੇ ਅੰਦਰ ਹੋਣ ਜਾ ਰਹੇ ਇਸ ਸਮਾਗਮ ਵਿੱਚ ਕਿਸੇ ਵੀ ਤਰਾਂ ਦਾ ਸਿਆਸੀ ਵਿਤਕਰਾ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਇਸ ਤਰਾਂ ਦੀ ਕੋਈ ਕੋਸ਼ਸ਼ ਕੀਤੀ ਜਾ ਰਹੀਂ ਹੈ। ਇਸ ਸਬੰਧੀ ਤਾਂ ਉਪ ਰਾਸ਼ਟਰਪਤੀ ਦੇ ਦਫ਼ਤਰ ਤੋਂ ਹੀ 7 ਕੁਰਸੀ ਲਾਉਣ ਬਾਰੇ ਆਦੇਸ਼ ਹਨ, ਜਿਥੇ ਕਿ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਵਿਚਕਾਰ ਵਿੱਚ ਬੈਠਣਗੇ। ਇਸ ਲਈ ਉਹ ਹੁਣ ਪ੍ਰੋਗਰਾਮ ਵਿੱਚ ਕੋਈ ਵੀ ਦਖ਼ਲ ਨਹੀਂ ਦੇ ਸਕਦੇ ਹਨ।
ਇਸ ਸਬੰਧੀ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਨੂੰ ਕਿਸੇ ਵੀ ਤਰਾਂ ਦਾ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਸਿਆਸੀ ਲੀਡਰ ਦੇ ਕੱਦ ਬਾਰੇ ਜਰੂਰ ਸੋਚਣਾ ਚਾਹੀਦਾ ਹੈ। ਪਰਕਾਸ਼ ਸਿੰਘ ਬਾਦਲ ਇਸ ਸਮੇਂ ਸਭ ਤੋਂ ਜਿਆਦਾ ਉਮਰ ਦਰਾਜ਼ ਸਿਆਸੀ ਲੀਡਰ ਦੇ ਨਾਲ ਹੀ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ ਉਨਾਂ ਦਾ ਕੱਦ ਹੀ ਇਨਾਂ ਜਿਆਦਾ ਵੱਡਾ ਹੈ ਕਿ ਖ਼ੁਦ ਵਿਧਾਨ ਸਭਾ ਨੂੰ ਬਿਨਾਂ ਮੰਗ ਤੋਂ ਹੀ ਪਰਕਾਸ਼ ਸਿੰਘ ਬਾਦਲ ਨੂੰ ਸਟੇਜ ‘ਤੇ ਥਾਂ ਦੇਣੀ ਚਾਹੀਦੀ ਹੈ। ਜਿਥੇ ਸਟੇਜ ‘ਤੇ 7 ਕੁਰਸੀਆਂ ਲੱਗ ਰਹੀਆਂ ਹਨ ਤਾਂ ਉਥੇ ਹੀ 8ਵੀ ਕੁਰਸੀ ਲੱਗਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ।
ਪਰਮਿੰਦਰ ਢੀਂਡਸਾ ਨੇ ਇਥੇ ਇਹ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਵੇਰੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਬਾਅਦ ਦੁਪਹਿਰ ਵਾਲੇ ਸੈਸ਼ਨ ਵਿੱਚ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਵਲੋਂ ਜਰੂਰ ਭਾਸ਼ਣ ਦੇਣਗੇ। ਇਸ ਸਬੰਧੀ ਉਨਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੂਚਿਤ ਵੀ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਰਜ਼ਨ ਤੋਂ ਵੱਧ ਵੱਖ-ਵੱਖ ਮਾਮਲੇ ਦਰਜ਼, ਜ਼ਮਾਨਤ ‘ਤੇ ਆਇਆ ਹੋਇਆ ਬਾਹਰ, ਵਿਰੋਧੀਆਂ ਨੇ ਕਾਂਗਰਸ ਘੇਰੀ
ਪਟਿਆਲਾ, ਖੁਸ਼ਵੀਰ ਤੂਰ
ਮੁੱਖ ਮੰਤਰੀ ਦੀ ਪਤਨੀ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੁਆਰਾ ਆਪਣੀ ਚੋਣ ਮਜ਼ਬੂਤੀ ਲਈ ਪਾਰਟੀ ‘ਚ ਸ਼ਾਮਲ ਕੀਤਾ ਵਿਦਿਆਰਥੀ ਜਥੇਬੰਦੀ ਪੁਸੂ ਦਾ ਸੂਬਾਈ ਆਗੂ ਉਸ ਸਮੇਂ ਉਹਨਾਂ ਲਈ ਗਲੇ ਦੀ ਹੱਡੀ ਬਣ ਗਿਆ ਜਦੋਂ ਉਸ ਦਾ ਨਾਂਅ ਕਥਿਤ ਗੈਂਗਸਟਰ ਵਜੋਂ ਸਾਹਮਣੇ ਆ ਗਿਆ। ਇਸ ਜਥੇਬੰਦੀ ਦੇ ਆਗੂ ਉੱਪਰ ਡੇਢ ਦਰਜ਼ਨ ਅਪਰਾਧਿਕ ਮਾਮਲੇ ਦਰਜ਼ ਹਨ ਅਤੇ ਇਹ ਜ਼ਮਾਨਤ ‘ਤੇ ਬਾਹਰ ਚੱਲ ਰਿਹਾ ਹੈ। ਅਕਾਲੀ ਦਲ ਵੱਲੋਂ ਕਾਂਗਰਸ ਉੱਪਰ ਸੁਆਲ ਖੜ੍ਹੇ ਕਰਨ ਤੋਂ ਬਾਅਦ ਪਰਨੀਤ ਕੌਰ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਿਆ ਹੈ।
ਦੱਸਣਯੋਗ ਹੈ ਕਿ 6 ਅਪਰੈਲ ਨੂੰ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਅਮਰ ਆਸ਼ਰਮ ਵਿਖੇ ਪੁਸੂ ਦੇ ਸੂਬਾਈ ਆਗੂ ਵਜੋਂ ਦਰਸਾਏ ਰਣਦੀਪ ਸਿੰਘ ਖਰੋੜ ਸਮੇਤ ਜਥੇਬੰਦੀ ਦੇ ਹੋਰਨਾਂ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਕਾਂਗਰਸ ਦੇ ਹੋਰ ਵੀ ਆਗੂ ਸ਼ਾਮਲ ਸਨ। ਇਸ ਮੌਕੇ ਪਰਨੀਤ ਕੌਰ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਦੀਆਂ ਲੋਕਹਿੱਤ ਦੀਆਂ ਨੀਤੀਆਂ ਅਤੇ ਨੌਜਵਾਨ ਵਰਗ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ ਦੇ ਉਪਰਾਲੇ ਤੋਂ ਉਤਸ਼ਾਹਿਤ ਹੋ ਕੇ ਇਸ ਜੱਥੇਬੰਦੀ ਨੇ ਉਨ੍ਹਾਂ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇੱਧਰ ਅੱਜ ਰਣਦੀਪ ਸਿੰਘ ਖਰੋੜ ਦੇ ਕਾਂਗਰਸ ‘ਚ ਸ਼ਾਮਲ ਹੋਣ ਦੇ ਤੀਜੇ ਦਿਨ ਬਾਅਦ ਹੀ ਉਸਦਾ ਅਪਰਾਧਿਕ ਬਿਊਰਾ ਉਜਾਗਰ ਹੋਣ ਤੋਂ ਬਾਅਦ ਪਰਨੀਤ ਕੌਰ ਬੁਰੀ ਤਰ੍ਹਾਂ ਘਿਰ ਗਈ। ਰਣਦੀਪ ਸਿੰਘ ਖਰੋੜ ਉੱਪਰ ਪੰਜਾਬ ਅੰਦਰ ਕਤਲ, ਲੁੱਟਾਂ-ਖੋਹਾਂ, ਡਕੈਤੀ ਆਦਿ ਦੇ ਡੇਢ ਦਰਜ਼ਨ ਮਾਮਲੇ ਦਰਜ਼ ਹਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ 50 ਹਜਾਰ ਦਾ ਇਨਾਮ ਵੀ ਰੱਖਿਆ ਗਿਆ ਸੀ। ਪਿਛਲੇ ਸਮੇਂ ਦੌਰਾਨ ਉਸ ਨੂੰ ਪੰਜ ਸਾਥੀਆਂ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਅੱਜ-ਕੱਲ੍ਹ ਉਹ ਜਮਾਨਤ ਉੱਪਰ ਚੱਲ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਨੌਜਵਾਨ ਦਾ ਸਬੰਧ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨਾਲ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਕਥਿਤ ਗੈਂਗਸਟਰ ਖਰੋੜ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨਾਲ ਸਟੇਜ ‘ਤੇ ਬਿਰਾਜਮਾਨ ਹੈ ਅਤੇ ਪਰਨੀਤ ਕੌਰ ਨਾਲ ਗੱਲਾਂ ਕਰ ਰਿਹਾ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਜਾਰੀ ਕੀਤੇ ਪ੍ਰੈਸਨੋਟ ਵਿੱਚ ਵੀ ਹਰਿੰਦਰਪਾਲ ਹੈਰੀਮਾਨ ਦੀ ਯੋਗ ਅਗਵਾਈ ਦਰਸਾਈ ਗਈ ਸੀ। ਇਸ ਮਾਮਲੇ ਸਬੰਧੀ ਜਦੋਂ ਹਰਿੰਦਰਪਾਲ ਹੈਰੀਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਰੋੜ ਵਿਦਿਆਰਥੀ ਜਥੇਬੰਦੀ ਦਾ ਲੀਡਰ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਪਰਾਧਿਕ ਮਾਮਲਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਗਲਤ ਤਰੀਕੇ ਨਾਲ ਹੋਇਆ ਸ਼ਾਮਲ, ਕਾਂਗਰਸ ‘ਚ ਰਹਿਣ ਦਾ ਹੱਕ ਨਹੀਂ: ਪਰਨੀਤ ਕੌਰ
ਇੱਧਰ ਮਾਮਲਾ ਭਖਣ ਤੋਂ ਬਾਅਦ ਪਰਨੀਤ ਕੌਰ ਨੂੰ ਖੁਦ ਸਾਹਮਣੇ ਆਉਣਾ ਪਿਆ। ਉਨ੍ਹਾਂ ਕਿਹਾ ਕਿ ਰਣਦੀਪ ਸਿੰਘ ਨਾਂਅ ਦੇ ਗੈਂਗਸਟਰ ਨੂੰ ਕਿਸੇ ਦੀ ਕੀਮਤ ‘ਤੇ ਕਾਂਗਰਸ ਦਾ ਮੈਂਬਰ ਬਣਿਆ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਤ ਤਰੀਕਿਆਂ ਰਾਹੀਂ ਸਿਆਸਤ ਵਿੱਚ ਆਉਣ ਵਾਲੇ ਅਪਰਾਧੀਆਂ ਨੂੰ ਪਾਰਟੀ ਵੱਲੋਂ ਰੱਤੀ ਭਰ ਵੀ ਸਹਿਣ ਨਹੀਂ ਕੀਤਾ ਜਾਵੇਗਾ। ਪਰਨੀਤ ਕੌਰ ਨੇ ਕਿਹਾ ਕਿ ਜਿਹੜੇ ਗੈਂਗਸਟਰ ‘ਤੇ ਸਵਾਲ ਉਠਾਏ ਗਏ ਹਨ, ਉਹ ਪਟਿਆਲਾ ਵਿਖੇ ਪਿਛਲੇ ਹਫਤੇ ਹੋਏ ਇੱਕ ਸਮਾਗਮ ਵਿੱਚ ਸ਼ਾਮਲ ਹੋਇਆ ਅਤੇ ਉਹ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ 1500 ਵਿਦਿਆਰਥੀਆਂ ਦੇ ਗਰੁੱਪ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਰਣਦੀਪ ਸਿੰਘ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਸਮੱਰਥਕ ਸੀ ਅਤੇ ਉਸ ਨੇ ਆਪਣੇ-ਆਪ ਨੂੰ ਵਿਦਿਆਰਥੀ ਅਤੇ ਸਿਆਸੀ ਕਾਰਕੁੰਨ ਵਜੋਂ ਪੇਸ਼ ਕਰਕੇ ਸਿਆਸਤ ਵਿੱਚ ਸ਼ਾਮਲ ਹੋਣ ਦਾ ਸੁਖਾਲਾ ਰਾਹ ਲੱਭਿਆ। ਪਰਨੀਤ ਕੌਰ ਨੇ ਬਚਦਿਆਂ ਆਖਿਆ ਕਿ ਜਦੋਂ ਵੱਡੀ ਗਿਣਤੀ ਲੋਕ ਕਾਂਗਰਸ ‘ਚ ਸ਼ਾਮਲ ਹੁੰਦੇ ਹਨ ਰਹੇ ਹਨ, ਉਦੋਂ ਹਰੇਕ ਦੀ ਜਾਂਚ ਕਰਨੀ ਔਖੀ ਹੋ ਜਾਂਦੀ ਹੈ। ਰਣਦੀਪ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਈ ਹੈ ਅਤੇ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਨੂੰ ਉਹ ਖੁਦ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਬੰਧਿਤ ਗੈਂਗਸਟਰ ਵਿਰੁੱਧ ਅਪਰਾਧਿਕ ਮਾਮਲੇ ‘ਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।
ਕਾਂਗਰਸ ਗੈਂਗਸਟਰਾਂ ਨੂੰ ਕਰ ਰਹੀ ਹੈ ਪਾਰਟੀ ‘ਚ ਸ਼ਾਮਿਲ: ਡਾ. ਗਾਂਧੀ
ਪਟਿਆਲਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਵੱਲੋਂ ਗੈਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁਹਿੰਮ ‘ਤੇ ਇਤਰਾਜ਼ ਜਤਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀਅਤ ਦੇ ਮੁੱਢਲੇ ਅਸੂਲਾਂ ਨੂੰ ਤਿਆਗਦੇ ਹੋਏ ਸੱਤਾ ਨੂੰ ਹਥਿਆਉਣ ਲਈ ਨਾਮਵਰ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਆਪਣੇ ਸਿਆਸੀ ਦਿਵਾਲੀਆਪਣ ਦਾ ਪ੍ਰਮਾਣ ਦੇ ਰਹੀ ਹੈ। ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਾਂਗ ਪੈਸੇ ਦੇ ਜਾਂ ਗੁੰਡਿਆਂ ਦੇ ਜ਼ੋਰ ‘ਤੇ ਨਹੀਂ ਸਗੋਂ ਇਨਸਾਫ ਪਸੰਦ ਆਮ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਆ ਦੀ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ
ਗੋਆ | ਫੇਰਾਨ ਕੋਰੋਮਿਨਾਸ ਦੇ ਦੋ ਗੋਲਾਂ ਤੇ ਇੱਕ ਏਸਿਸਟ ਦੇ ਦਮ ‘ਤੇ ਐੱਫਸੀ ਗੋਆ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੈਂ ਸੀਜ਼ਨ ‘ਚ ਆਪਣੇ ਘਰ ਜਵਾਹਰ ਲਾਲ ਨਹਿਰੂ ਸਟੇਡੀਮਅ ‘ਚ ਖੇਡੇ ਗਏ ਮੈਚ ‘ਚ ਦੋ ਵਾਰ ਦੀ ਜੇਤੂ ਏਟੀਕੇ ਨੂੰ 3-0 ਨਾਂਲ ਹਰਾ ਦਿੱਤਾ ਇਸ ਜਿੱਤ ਨੇ ਗੋਆ ਨੂੰ 10 ਟੀਮਾਂ ਦੀ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚਾ ਦਿੱਤਾ ਤਾਂ ਨਾਲ ਹੀ ਏਟੀਕੇ ਦੀ ਆਖਰੀ-4 ‘ਚ ਜਾਣ ਦੀ ਰਾਹ ਨੂੰ ਬੇਹੱਦ ਮੁਸ਼ਕਲ ਕਰ ਦਿੱਤਾ
ਗੋਆ ਦੀ ਇਹ ਇਸ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ ਹੈ ਤੇ ਤਿੰਨ ਅੰਕ ਲੈ ਕੇ ਹੁਣ ਉਸ ਦੇ 28 ਅੰਕ ਹੋ ਗਏ ਹਨ ਨਾਲ ਹੀ ਏਟੀਕੇ 16 ਮੈਚਾਂ ‘ਚ 21 ਅੰਕਾਂ ਨਾਂਲ ਛੇਵੇਂ ਸਥਾਨ ‘ਤੇ ਹੈ ਗੋਆ ਨੇ ਮੈਚ ਦੀ ਸ਼ੁਰੂਆਤ ਛੋਟੇ ਪਾਸ ਜ਼ਰੀਏ ਕੀਤੀ ਤੇ ਪਹਿਲੇ ਹੀ ਮਿੰਟ ‘ਚ ਵੇਖਦੇ-ਵੇਖਦੇ ਗੇਂਦ ਸੱਜੇ ਫਲੈਂਕ ‘ਤੇ ਕੋਰੋਮਿਨਾਸ ਕੋਲ ਗਈ ਉਨ੍ਹਾਂ ਨੇ ਅੱਗੇ ਆ ਕੇ ਗੇਂਦ ਜੈਕੀਚੰਦ ਨੂੰ ਦਿੱਤੀ ਤੇ ਜਿਨ੍ਹਾਂ ਨੇ ਪਲਕ ਝਪਕਦੇ ਹੀ ਗੇਂਦ ਨੂੰ ਨੈਟ ‘ਚ ਪਾ ਕੇ ਗੋਆ ਨੂੰ 1-0 ਨਾਲ ਅੱਗੇ ਕਰ ਦਿੱਤ ਇਹ ਗੋਲ ਇੰਨੀ ਛੇਤੀ ਹੋਇਆ ਕਿ ਏਟੀਕੇ ਦੇ ਗੋਲਕੀਪਰ ਅਰਿੰਦਮ ਭੱਟਾਚਾਰਿਆ ਨੂੰ ਪਤਾ ਹੀ ਨਹੀਂ ਚੱਲਿਆ ਨਾਲ ਹੀ ਏਟੀਕੇ ਦੇ ਬਾਕੀ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਸ ਗੋਲ ਦੀ ਹਵਾ ਨਹੀਂ ਲੱਗੀ ਇਹ ਇਸ ਸੀਜਨ ਦਾ ਅਜੇ ਤੱਕ ਦਾ ਸਭ ਤੋਂ ਤੇਜ਼ ਗੋਲ ਸੀ ਨਾਲ ਹੀ ਆਈਐੱਸਐੱਲ ‘ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਜੈਰੀ ਦੇ ਨਾਂਅ ਹੈ ਜਿਨ੍ਹਾਂ ਨੇ ਪਿਛਲੇ ਸੀਜਨ ‘ਚ ਜਮਸ਼ੇਦਪੁਰ ਲਈ ਕੇਰਲ ਬਲਾਸਟਰਸ ਖਿਲਾਫ ਇਹ ਗੋਲ ਕੀਤਾ ਸੀ
ਗੋਆ ਦੀ ਹਮਲਾਵਰ ਲਾਈਨ ਹਾਵੀ ਰਹੀ ਤੇ ਉਸ ਨੇ ਲਗਾਤਾਰ ਹਮਲੇ ਕੀਤੇ ਕਿਤੇ ਨਾ ਕਿਤੇ ਫਿਨਿਸ਼ਿੰਗ ‘ਚ ਕਮੀ ਰਹਿਣ ਕਾਰਨ ਉਹ ਪਹਿਲੇ ਹਾਫ ‘ਚ ਦੋ ਹੋਰ ਗੋਲ ਕਰਨ ਦੇ ਬੇਹੱਦ ਕਰੀਬ ਖੁੰਝ ਗਏ ਪਹਿਲੇ ਹਾਫ ‘ਚ ਏਟੀਕੇ ਬੈਕਫੁੱਟ ‘ਤੇ ਹੀ ਰਹੀ ਤੇ ਗੋਲ ਨਹੀਂ ਕਰ ਸਕੀ ਦੂਜੇ ਹਾਫ ‘ਚ ਆਉਂਦੇ ਹੀ ਮੰਡਾਰ ਰਾਓ ਦੇਸਾਈ ਨੇ ਖੱਬੇ ਫਲੈਂਕ ਤੋਂ ਈਦੂ ਬੇਦੀਆ ਨੂੰ ਗੋਲ ਕਰਨ ਦਾ ਮੌਕਾ ਦਿੱਤਾ ਇੱਥੇ ਬੇਦੀਆ ਦੀ ਕਿੱਕ ਪੋਸਟ ਤੋਂ ਬਾਹਰ ਚਲੀ ਗਈ ਪਹਿਲੇ ਹਾਫ ‘ਚ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਰਹਿਣ ਵਾਲੇ ਕੋਰੋਮਿਨਾਸ ਦੂਜੇ ਹਾਫ ‘ਚ ਸਫਲ ਰਹੇ 52ਵੇਂ ਮਿੰਟ ‘ਚ ਬੇਦੀਆ ਨੇ ਮੰਡਾਰ ਨੂੰ ਗੇਂਦ ਦਿੱਤੀ
ਮੰਡਾਰ ਨੇ ਪੋਸਟ ‘ਤੇ ਨਿਸ਼ਾਨਾ ਲਾਇਆ ਜਿਸ ਨੂੰ ਅਰਿੰਦਮ ਨੇ ਖੱਬੇ ਪਾਸੇ ਡਾਈਵ ਮਾਰ ਕੇ ਰੋਕ ਲਿਆ ਇੱਥੇ ਗੈਂਣ ਕੋਰੋਮਿਨਾਸ ਕੋਲ ਗਈ ਤੇ ਸਾਹਮਣੇ ਖੜ੍ਹੇ ਕੋਰੋ ਮਿਨਾਸ ਇਸ ਵਾਰ ਰਹੇ ਨਹੀਂ ਤੇ ਗੈਂਦ ਨੂੰ ਨੈੱਟ ‘ਚ ਪਾ ਕੇ ਗੋਆ ਨੂੰ ਵਾਧਾ ਦਿਵਾ ਕੇ ਦੁੱਗਣਾ ਕਰ ਗਏ 81ਵੇਂ ਮਿੰਟ ‘ਚ ਗੋਆ ਨੂੰ ਪੈਨਲਈ ਮਿਲੀ ਤੇ ਕੋਰੋ ਇਸ ਮੌਕੇ ਨੂੰ ਅਰਿੰਦਮ ਨੂੰ ਚਕਮਾ ਦੇ ਕੇ ਅਸਾਨੀ ਨਾਲ ਸਫਲ ਰਹੇ ਇੱਥੇ ਮੈਚ ਦਾ ਸਕੋਰ ਗੋਆ ਦੇ ਪੱਖ ‘ਚ 3-0 ਦਾ ਹੋ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਡਿਊਟੀ ‘ਤੇ ਜਾ ਰਹੇ 2 ਦੀ ਮੌਤ
ਰਈਆ: ਸ਼ਨਿੱਚਰਵਾਰ ਸਵੇਰੇ 9 ਵਜੇ ਦੇ ਕਰੀਬ ਸਥਾਨਕ ਕਸਬੇ ‘ਚ ਜੀ. ਟੀ. ਰੋਡ ‘ਤੇ ਪੱਡਾ ਪੈਟਰੋਲ ਪੰਪ ਨੇੜੇ ਇਕ ਬੇਕਾਬੂ ਟਰੱਕ ਵੱਲੋਂ ਉਲਟ ਸਾਈਡ ਜਾ ਕੇ ਇਕ ਕਾਰ ਨੂੰ ਟੱਕਰ ਮਾਰਨ ਕਾਰਨ ਕਾਰ ਸਵਾਰ ਲੜਕੇ-ਲੜਕੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਟਿੰੰਕੂ ਵਾਸੀ ਫੇਰੂਮਾਨ ਅਤੇ ਲੜਕੀ ਸ਼ਾਲੂ ਦੇਵੀ ਪੁੱਤਰੀ ਕਿਸ਼ਨ ਚੰਦ ਵਾਸੀ ਬਾਰਿਨ ਸਾਹਿਬ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਕਾਰ ‘ਚ ਬਾਬਾ ਬਕਾਲਾ ਸਾਹਿਬ ਵਿਖੇ ਚੋਣ ਡਿਉਟੀ ਲਈ ਜਾ ਰਹੇ ਸਨ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਬਿਆਸ ਤੋਂ ਕਣਕ ਲਾਹ ਕੇ ਆ ਰਹੇ ਟਰੱਕ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਰਈਆ ਚਲਾ ਰਿਹਾ ਸੀ, ਨੇ ਡਿਵਾਈਡਰ ਟੱਪ ਕੇ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ।
ਇਸੇ ਦੌਰਾਨ ਰਵਿੰਦਰ ਸਿੰਘ ਦੀ ਘੱਟਨਾ ਸਥਾਨ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਾਲੂ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, ਆਈਜੀਆਈ ਏਅਰਪੋਰਟ ‘ਤੇ ਜੈੱਟ ਏਵਰੇਜ਼ ਦਾ ਜਹਾਜ਼ ਅੱਜ ਦੁਪਹਿਰ ਪਾਰਕਿੰਗ ਸਟੈਂਡ ‘ਤੇ ਪਹੁੰਚਦਿਆਂ ਹੀ ਕੁਝ ਫੁੱਟੇ ਪਿੱਛੇ ਖਿਸਕ ਗਿਆ, ਇਹ ਉਦੋਂ ਹੋਇਆ ਜਦੋਂ ਜਹਾਜ਼ ‘ਚ ਬੈਠੇ ਯਾਤਰੀ ਨੇ ਲੈਂਡਿੰਗ ਦੇ ਤੁਰੰਤ ਬਾਅਦ ਆਪਣੀ ਸੀਟ ਬੈਲਟ ਖੋਲ੍ਹ ਕੇ ਉਤਰਨ ਲਈ ਉਠ ਖੜੇ ਹੋਏ ਸਨ ਜੋਧਪੁਰ ਤੋਂ ਦਿੱਲੀ ਆ ਰਹੀ ਬੋਇੰਗ 737 ਦੇ ਨਾਲ ਇਹ ਹਾਦਸਾ ਹੋਇਆ ਡੀਜੀਸੀਏ ਨੇ ਜਹਾਜ਼ ਦੇ ਦੋਵੇਂ ਪਾਇਲਟਾਂ ਨੂੰ ਫਿਲਹਾਲ ਵਾਪਸ ਸੱਦ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕੀ ਇਸ  ‘ਚ ਕੋਈ ਮਨੁੱਖੀ ਗਲਤੀ ਹੋਈ ਸੀ ਜਾਂ ਪਾਰਕਿੰਗ ਬਰੇਕ ‘ਚ ਗੜਬੜੀ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦੁਪਹਿਰ 2:21 ਵਜੇ ਆਪਣੇ ਪਾਰਕਿੰਗ ਸੈਂਟਡ ‘ਤੇ ਆਇਆ ਇੱਕ ਸੂਤਰ ਨੇ ਦੱਸਿਆ ਯਾਤਰੀ ਜਹਾਜ਼ ਤੋਂ ਉਤਰਨ ਲਈ ਆਪਣੀ ਸੀਟ ਤੋਂ ਉੱਠੇ ਸਨ ਹਾਲਾਂਕਿ ਪਹੀਆਂ ਨੂੰ ਕਿਸੇ ਹਾਦਸੇ ਨੂੰ ਰੋਕਣ ਲਈ ਰੱਖਿਆ ਜਾਣ ਵਾਲਾ ਚਾਕ ਥਾਂ ‘ਤੇ ਨਹੀਂ ਸੀ ਤੇ ਜਹਾਜ਼ 10 ਫੁੱਟ ਪਿੱਛੇ ਖਿਸਕ ਗਿਆ ਜਦੋਂ ਅਜਿਹਾ ਹੋਇਆ ਤਾਂ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ‘ਤੇ ਬੈਠਣ ਲਈ ਕਿਹਾ ਗਿਆ ਜਹਾਜ਼ ਦੇ ਐਮਰਜੈਂਸੀ ਪੈਰਾਸ਼ੂਟ ਨੂੰ ਲਾਇਆ ਗਿਆ ਜਦੋਂ ਜਹਾਜ਼ ਨੂੰ ਚਾਕ ਕੋਲ ਲਿਆਂਦਾ ਗਿਆ ਉਦੋਂ ਪੈਰਾਸ਼ੂਟ ਨੂੰ ਹਟਾਇਆ ਗਿਆ ਇਸ ਤੋਂ ਬਾਅਦ ਯਾਤਰੀ ਸਟੇਪ ਲੈਡਰ ਦੀ ਮੱਦਦ ਨਾਲ ਹੇਠਾਂ ਉਤਰੇ ਸਾਰੇ 179 ਯਾਤਰੀ ਤੇ ਪਾਇਲਟ ਨੂੰ ਸੁਰੱਖਿਅਤ ਜਹਾਜ਼ ‘ਚੋਂ ਕੱਢਿਆ ਗਿਆ
ed
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣ ਵਿਧਾਨ ਸਭਾ ‘ਚ ਮਰਿਆਦਾ ਤਾਰ-ਤਾਰ , ਚੌਟਾਲਾ ਅਤੇ ਦਲਾਲ ਨੇ ਮਾਰਨ ਲਈ ਲਾਹੀ ਜੁੱਤੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਮਾਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦੀ ਮਰਿਆਦਾ ਤਾਰ-ਤਾਰ ਹੋ ਗਈ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਅਤੇ ਪਲਵਲ ਤੋਂ ਕਾਂਗਰਸੀ ਵਿਧਾਇਕ ਕਰਨ ਦਲਾਲ ਦਰਮਿਆਨ ਜੁੱਤਮ-ਜੁੱਤੀ ਹੋਣ ਦੀ ਨੌਬਤ ਆ ਗਈ। ਸਦਨ ‘ਚ ਹੋਈ ਇਸ ਹਰਕਤ ‘ਤੇ ਹਰ ਕਿਸੇ ਨੇ ਬੇਸ਼ੱਕ ਇਸ ਦੀ ਨਿੰਦਾ ਕੀਤੀ ਪਰ ਸੂਬੇ ਦੀ ਜਨਤਾ ‘ਚ ਇਸ ਦਾ ਗਲਤ ਸੰਦੇਸ਼ ਗਿਆ ਕਰਨ ਦਲਾਲ ਨੂੰ ਆਪਣੇ ਵਿਹਾਰ ਦਾ ਨਤੀਜਾ ਭੁਗਤਣਾ ਪਿਆ ਅਤੇ ਉਨ੍ਹਾਂ ਨੂੰ ਸਦਨ ਤੋਂ 1 ਸਾਲ ਲਈ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਦਾਲਤ ਦਾ ਰੁਖ ਕਰਨ ਦੀ ਗੱਲ ਕਹੀ।
ਜ਼ਿਕਰਯੋਗ ਹੈ ਕਿ ਅੱਜ ਸਦਨ ‘ਚ ਜਾਰੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਸੂਬੇ ਨੂੰ ਕਲੰਕਿਤ ਕਹੇ ਜਾਣ ਦੇ ਮੁੱਦੇ ‘ਤੇ ਕਰਨ ਸਿੰਘ ਦਲਾਲ ਖਿਲਾਫ਼ ਭਾਜਪਾ ਵਿਧਾਇਕਾਂ ਵੱਲੋਂ ਤਜਵੀਜ਼ ਲਿਆਂਦੇ ਜਾਣ ਦੀ ਹਮਾਇਤ ਕੀਤੀ। ਇਸ ‘ਤੇ ਕਰਨ ਸਿੰਘ ਦਲਾਲ ਭੜਕ ਗਏ ਅਤੇ ਚੌਟਾਲਾ ‘ਤੇ ਵਰ੍ਹ ਪਏ ਦੋਵਾਂ ਦਰਮਿਆਨ ਗਾਲੀ-ਗਲੋਚ ਹੋਣ ਲੱਗਾ ਅਪਸ਼ਬਦਾਂ ਦੇ ਮੀਂਹ ਦਰਮਿਆਨ ਗੱਲ ਵਧੀ ਅਤੇ ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਮਾਰਨ ਲਈ ਜੁੱਤੇ ਕੱਢ ਲਏ। ਅਭੈ ਚੌਟਾਲਾ ਕਰਨ ਦਲਾਲ ਵੱਲ ਵਧੇ ਇਸ ਦਰਮਿਆਨ ਸਦਨ ਦੇ ਮਾਰਸ਼ਲ ਵਿਚਾਲੇ ਆ ਗਏ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਮੈਂਬਰਾਂ ਨੇ ਬਚਾਅ ਕੀਤਾ ਅਤੇ ਦੋਵਾਂ ਮੈਂਬਰਾਂ ਨੂੰ ਅਲੱਗ ਕੀਤਾ। ਰੌਲੇ ਰੱਪੇ ਅਤੇ ਤਣਾਅ ਕਾਰਨ ਸਦਨ ਦੀ ਕਾਰਵਾਈ ਥੋੜੀ ਦੇਰ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਕਰਨ ਸਿੰਘ ਦਲਾਲ ਨਾਲ ਬਾਹਰ ਨਾ ਨਿਕਲਣਾ ਮੈਂ ਤੇਰਾ ਇਲਾਜ ਕਰਦਾ ਹੈ। ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਰਨ ਸਿੰਘ ਦਲਾਲ ਨੂੰ ਇਕ ਸਾਲ ਲਈ ਸਦਨ ਤੋਂ ਬਰਖਾਸਤ ਕਰਨ ਦੀ ਤਜਵੀਜ਼ ਰੱਖੀ। ਇਸ ‘ਤੇ ਚਰਚਾ ਦੌਰਾਨ ਤਜਵੀਜ਼ ਮਨਜ਼ੂਰ ਕਰ ਲਈ ਤਜਵੀਜ ‘ਤੇ ਚਰਚਾ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਲਾਲ ਦੇ ਪੱਖ ‘ਚ ਦਲੀਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਹ ਪਾਸ ਹੋ ਗਿਆ ਅਤੇ ਕਰਨ ਸਿੰਘ ਦਲਾਲ ਨੂੰ ਸਦਨ ਦੀ ਕਾਰਵਾਈ ਤੋਂ ਇਕ ਸਾਲ ਲਈ ਬਰਖਾਸਤ ਕਰ ਦਿੱਤਾ ਗਿਆ।
ਹਰਿਆਣਾ ਦੇ ਕੈਥਲ ਬਲਾਕ ਨੇ ਹਾਸਲ ਕੀਤਾ ਪਹਿਲਾ ਸਥਾਨ
349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਕੀਤਾ ਸਿਮਰਨ | Dera Sacha Sauda
ਬਲਾਕ ਸਰਸਾ ਦੂਜੇ ਤੇ ਪਿਹੋਵਾ ਤੀਜੇ ਨੰਬਰ ‘ਤੇ | Dera Sacha Sauda
ਵਿਦੇਸ਼ਾਂ ‘ਚ ਮੇਲਬੋਰਨ ਦੇ 75 ਸੇਵਾਦਾਰਾਂ ਨੇ ਕੀਤਾ 813 ਘੰਟੇ ਸਿਮਰਨ | Dera Sacha Sauda
ਸਰਸਾ, (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਕੈਥਲ ਬਲਾਕ ਨੇ ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਬਲਾਕਾਂ ਨੂੰ ਪਿੱਛੇ ਛੱਡਦਿਆਂ ਪੂਰੇ ਭਾਰਤ ‘ਚ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਹੈ ਦੇਸ਼ ਭਰ ‘ਚ 24 ਜੂਨ ਤੋਂ 4 ਜੁਲਾਈ ਤੱਕ ਤੇ ਵਿਦੇਸ਼ਾਂ ‘ਚ 25 ਜੂਨ ਤੋਂ 30 ਜੂਨ ਤੱਕ ਚੱਲੇ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਸਿਮਰਨ ਕੀਤਾ. ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦਾ ਬਲਾਕ ਕੈੱਥਲ ਜਿੱਥੇ 153722 ਘੰਟਿਆਂ ਤੱਕ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਰਿਹਾ। (Dera Sacha Sauda)
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਕੀਤਾ ਤਿੱਖਾ ਵਾਰ
133308 ਘੰਟੇ ਸਿਮਰਨ ਦੇ ਨਾਲ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਬਲਾਕ ਪਿਹੋਵਾ ਨੇ 25521 ਘੰਟੇ ਸਿਮਰਨ ਕਰਕੇ ਤੀਜੇ ਨੰਬਰ ‘ਤੇ ਜਗ੍ਹਾ ਬਣਾਈ ਪੰਜਾਬ ‘ਚ 20807 ਘੰਟੇ ਸਿਮਰਨ ਦੇ ਨਾਲ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ਸੂਬੇ ‘ਚ 2688.45 ਘੰਟੇ ਸਿਮਰਨ ਦੇ ਨਾਲ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਬਲਾਕ ਸਿਲਵਾਲਾ ਖੁਰਦ ਤੇ ਹਿਮਾਚਲ ਪ੍ਰਦੇਸ਼ ‘ਚ 1113 ਘੰਟੇ ਸਿਮਰਨ ਨਾਲ ਬਲਾਕ ਪਾਉਟਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ   ਪੰਜਾਬ ਸੂਬੇ ‘ਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਨਸੀਬਪੁਰਾ ਰਾਮਾ 18603.1 ਘੰਟੇ ਸਿਮਰਨ ਕਰਕੇ ਦੂਜਾ ਤਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਮਹਿਲਾ ਚੌਂਕ ਦੇ 869 ਸੇਵਾਦਾਰਾਂ ਨੇ 14305.3 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਸਿਮਰਨ ਪ੍ਰੇਮ ਮੁਕਾਬਲਾ : ਟਾੱਪ ਟੇਨ ਬਲਾਕ ਬਲਾਕ ਸਿਮਰਨ ਵਿਅਕਤੀ ਸਥਾਨ | Dera Sacha Sauda
ਕੈਥਲ  153722  9976  1
ਸਰਸਾ  133308  10684  2
ਪਿਹੋਵਾ 25521    2205    3
ਕਲਿਆਣ ਨਗਰ 25387 1749   4
ਮੋਗਾ  20807   2125 5
ਨਸੀਬਪੁਰਾ ਰਾਮਾ 18603 1703 6
ਮਹੇਲਾ ਚੌਂਕ 14305 869 7
ਬਠਿੰਡਾ 14289 1122 8
ਨਿਹਾਲ ਸਿੰਘ ਵਾਲਾ 14088 755 9
ਬਠੋਈ-ਡਕਾਲਾ 14073   1497  10
ਹੁਣ ਨਹੀਂ ਲੱਗਣਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
ਆੜ੍ਹਤੀਆਂ ਦੇ ਹੱਥ ਆਈ ਕਮਾਨ | Chandigarh News
ਟੈਂਡਰ ‘ਚ ਤੈਅ ਹੋਏ ਰੇਟ ‘ਤੇ ਆੜ੍ਹਤੀ ਕਰ ਸਕਣਗੇ ਖ਼ੁਦ ਆਪਣੇ ਸਾਧਨਾਂ ‘ਤੇ ਢੁਆਈ ਦਾ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਮੰਡੀਆਂ ਵਿੱਚ ਅਗਲੇ ਮਹੀਨੇ ਖ਼ਰੀਦ ਤੋਂ ਬਾਅਦ ਬੋਰੀਆਂ ਦੇ ਅੰਬਾਰ ਨਹੀਂ ਲੱਗਣਗੇ, ਕਿਉਂਕਿ ਸੂਬਾ (Chandigarh News) ਸਰਕਾਰ ਨੇ ਆੜ੍ਹਤੀਆਂ ਨੂੰ ਕਣਕ ਦੀ ਖ਼ਰੀਦ ਕਰਨ ਦੇ ਨਾਲ ਹੀ ਬੋਰੀਆਂ ਨੂੰ ਖ਼ੁਦ ਆਪਣੇ ਸਾਧਨਾਂ ਰਾਹੀਂ ਗੁਦਾਮਾਂ ਵਿੱਚ ਪਹੁੰਚਾਉਣ ਲਈ ਖੁੱਲ੍ਹ ਦੇ ਦਿੱਤੀ ਹੈ। ਜਿਸ ਨਾਲ ਕੋਈ ਵੀ ਆੜਤੀ ਖਰੀਦ ਕਰਨ ਤੋਂ ਤੁਰੰਤ ਬਾਅਦ ਕਣਕ ਦੀਆ ਬੋਰੀਆਂ ਨੂੰ ਗੁਦਾਮ ਪਹੁੰਚਾ ਸਕੇਗਾ ਸਰਕਾਰ ਇਸ ਕੰਮ ਲਈ ਵੀ ਆੜ੍ਹਤੀਆਂ ਨੂੰ ਅਦਾਇਗੀ ਕਰੇਗੀ।
(Chandigarh News) ਜਾਣਕਾਰੀ ਅਨੁਸਾਰ ਪੰਜਾਬ ਵਿੱਚ ਟਰੱਕ ਯੂਨੀਅਨਾਂ ਨੂੰ ਖ਼ਤਮ ਕਰਨ ਤੋਂ ਬਾਅਦ ਜ਼ਿਆਦਾਤਰ ਟਰੱਕ ਆਪ੍ਰੇਟਰਾਂ ਵੱਲੋਂ ਨਾ ਹੀ ਕੋਈ ਕੰਪਨੀ ਬਣਾਈ ਗਈ ਹੈ ਅਤੇ ਨਾ ਹੀ ਕਿਸੇ ਯੂਨੀਅਨ ਦੇ ਨਾਂਅ ‘ਤੇ ਰਜਿਸਟਰਡ ਕਰਵਾਇਆ ਗਿਆ ਹੈ, ਜਿਸ ਕਾਰਨ ਅਨ ਰਜਿਸਟਰਡ ਟਰੱਕ ਯੂਨੀਅਨਾਂ ਨੂੰ ਸਰਕਾਰ ਕਣਕ ਦੇ ਸੀਜ਼ਨ ਵਿੱਚ ਢੋਆ-ਢੁਆਈ ਦਾ ਠੇਕਾ ਨਹੀਂ ਦੇਵੇਗੀ। ਇਸ ਨਾਲ ਹੀ ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਟਰੱਕ ਯੂਨੀਅਨਾਂ ਭੰਗ ਹੋਣ ਦੇ ਰੋਸ ਵਿੱਚ ਟਰੱਕ ਆਪ੍ਰੇਟਰ ਢੋਆ ਢੁਆਈ ਵਿੱਚ ਅੜਿੱਕਾ ਬਣ ਸਕਦੇ ਹਨ।
ਟਰੈਕਟਰ-ਟਰਾਲੀ ਜਾਂ ਫਿਰ ਕਿਸੇ ਵੀ ਸਾਧਨ ਦੀ ਵਰਤੋਂ ਕਰਨ ਲਈ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ | Chandigarh News
ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਸਾਲ ਤੋਂ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਕਿ ਉਨਾਂ ਵਲੋਂ ਖਰੀਦ ਕੀਤੀ ਗਈ ਕਣਕ ਨੂੰ ਸਬੰਧਿਤ ਏਜੰਸੀ ਦੇ ਗੁਦਾਮ ਤੱਕ ਪਹੁੰਚਾਉਣ ਲਈ ਕੋਈ ਟਰੱਕ ਆਪ੍ਰੇਟਰ ਤਿਆਰ ਨਹੀਂ ਹੁੰਦਾ ਜਾਂ ਫਿਰ ਜ਼ਿਆਦਾ ਦੇਰੀ ਕਰ ਰਿਹਾ ਹੈ ਤਾਂ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ ਹੋਵੇਗੀ ਕਿ ਉਹ ਕਣਕ ਦੀਆਂ ਬੋਰੀਆਂ ਨੂੰ ਟਰੈਕਟਰ-ਟਰਾਲੀ ਜਾਂ ਫਿਰ ਆਪਣੇ ਖੁਦ ਦੇ ਟਰੱਕ ਅਤੇ ਕਿਸੇ ਵੀ ਹੋਰ ਸਾਧਨ ਰਾਹੀਂ ਢੋਆ ਢੁਆਈ ਕਰ ਸਕਣਗੇ।
ਇਸ ਲਈ ਸਰਕਾਰ ਵੱਲੋਂ ਟੈਂਡਰ ਦਰਮਿਆਨ ਤੈਅ ਕੀਤੇ ਗਏ ਰੇਟ ਅਨੁਸਾਰ ਸਬੰਧਿਤ ਆੜ੍ਹਤੀ ਨੂੰ ਅਦਾਇਗੀ ਕੀਤੀ ਜਾਵੇਗੀ। ਇਸ ਲਈ ਆੜ੍ਹਤੀ ਨੂੰ ਮੌਕੇ ‘ਤੇ ਆਪਣੇ ਹਲਕੇ ਦੇ ਐਸ.ਡੀ.ਐਮ. ਜਾਂ ਫਿਰ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇਣੀ ਤਾਂ ਕਿ ਢੋਆ ਢੁਆਈ ਕਰਨ ਲਈ ਅਦਾਇਗੀ ਕਰਨ ਵਿੱਚ ਕੋਈ ਦਿੱਕਤ ਨਾ ਆਏ।
ਆੜ੍ਹਤੀਆਂ ਨੂੰ ਖੁੱਲ੍ਹਾ ਸੱਦਾ, ਢੋਆ ਢੁਆਈ ਕਰਨ : ਅਣਦਿੱਤਾ ਮਿੱਤਰਾ | Chandigarh News
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਣਦਿੱਤਾ ਮਿੱਤਰਾ ਨੇ ਕਿਹਾ ਕਿ ਵਿਭਾਗ ਵੱਲੋਂ ਆੜ੍ਹਤੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਸਾਲ ਢੋਆ ਢੁਆਈ ਵਿੱਚ ਭਾਗ ਲੈਣ ਤਾਂ ਕਿ ਉਨ੍ਹਾਂ ਨੂੰ ਜਿਥੇ ਜਲਦ ਹੀ ਆਪਣੀ ਥਾਂ ਖ਼ਾਲੀ ਕਰਵਾਉਣ ਵਿੱਚ ਫਾਇਦਾ ਹੋਵੇ ਅਤੇ ਉਥੇ ਹੀ ਵੱਖਰੇ ਤੌਰ ‘ਤੇ ਵੀ ਕਮਾਈ ਦਾ ਸਾਧਨ ਬਣੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਆੜ੍ਹਤੀ ਜ਼ਿਆਦਾ ਤੋਂ ਜ਼ਿਆਦਾ ਢੋਆ ਢੁਆਈ ਵਿੱਚ ਭਾਗ ਲੈਣਗੇ।